Art toh Bandgi tak

Rs.250
Qty:
Publisher   :
Authors      :  Harpal Singh Pannu
Page           :
Format       :  Hard Bound
Language   :
"ਆਰਟ ਤੋਂ ਬੰਦਗੀ" ਹਰਪਾਲ ਸਿੰਘ ਪੰਨੂੰ ਦੀ "ਵਡੇਰਿਆਂ ਦੀ ਸਾਖੀ" ਲੜੀ ਦਾ ਭਾਗ - 2 ਹੈ। ਇਸ ਵਿਚ ਉਹਨਾਂ ਨੇ ਹਰਦੇਵ ਸਿੰਘ ਆਰਟਿਸਟ, ਭਾਈ ਲਕਸ਼ਵੀਰ ਸਿੰਘ, ਰਬਿੰਦਰ ਨਾਥ ਟੈਗੋਰ, ਫਰਾਜ ਕਾਫਕਾ, ਮਿਲੇਨਾ, ਹਾਫਿਜ ਸ਼ੀਰਾਜੀ, ਮੋਲਾਨਾ ਰੂਮੀ ਤੇ ਬਾਬਾ ਫਰੀਦ ਜੀ ਬਾਰੇ ਲਿਖਿਆ ਹੈ। 
ਹਰਦੇਵ ਸਿੰਘ ਆਰਟਿਸਟ ਇਕ ਪੇਂਟਰ ਹੈ। ਭਾਰਤ ਵਿਚਲੀਆਂ ਕਈ ਆਰਟ ਗੈਲਰੀਆਂ ਦੀ ਉਸਾਰੀ ਵਿਚ ਇਹਨਾਂ ਦੇ ਹੱਥ ਰਿਹਾ।
ਭਾਈ ਲਕਸ਼ਵੀਰ ਸਿੰਘ ਜੀ ਨੇ "ਜਪੁਜੀ ਸਾਹਿਬ" ਦਾ ਫਾਰਸੀ ਨਜ਼ਮ ਵਿਚ ਤਰਜਮਾ ਕੀਤਾ ਸੀ। ਉਸਦਾ ਨਾਮ ਸੀ "ਮੁਨਾਜਾਤਿ ਬਾਮਦਾਦੀ"। ਭਾਈ ਲਕਸ਼ਵੀਰ ਸਿੰਘ ਭਾਈ ਵੀਰ ਸਿੰਘ ਦੇ ਬਹੁਤ ਕਰੀਬੀ ਸਨ।
ਫਰਾਜ ਕਾਫਕਾ ਜਰਮਨ ਵਿਚ ਰਹਿੰਦਾ ਇਕ ਯਹੂਦੀ ਲੇਖਕ ਸੀ। ਕਾਫਕਾ ਨੇ ਸਾਰੀ ਉਮਰ ਇਕ ਤਰਾਂ ਆਪਣੇ ਆਪ ਨਾਲ ਲੜਦਿਆਂ ਗੁਜਾਰ ਦਿੱਤੀ। ਉਹ ਆਪਣੀਆਂ ਲਿਖਤਾਂ ਛਪਵਾਉਣ ਤੋਂ ਵੀ ਡਰਦਾ ਰਿਹਾ। ਉਸਦੀ ਮੋਤ ਤੋਂ ਬਾਅਦ ਉਸਦੇ ਦੋਸਤ ਨੇ ਉਸਦੀਆਂ ਲਿਖਤਾਂ ਇਕੱਠੀਆਂ ਕਰਕੇ ਛਪਵਾਇਆ। ਫਰਾਜ ਕਾਫਕਾ ਦੀਆਂ ਮੈਂ ਤਿੰਨ ਕਹਾਣੀਆਂ ਪੜੀਆਂ ਹਨ। metamorphosis ਤੇ The great wall of china, In the penal colony। ਕਾਫਕਾ ਦੀਆਂ ਜਿਆਦਾਤਰ ਕਹਾਣੀਆਂ ਬਹੁਤ depressing ਹਨ। Metamorphorie ਖਾਸ ਕਰਕੇ।
ਮਿਲੇਨਾ ਨੂੰ ਕਾਫਕਾ ਨਾਲ ਜੋੜ ਕੇ ਜਾਣਿਆ ਜਾਂਦਾ ਹੈ। ਮਿਲੇਨਾ ਨੇ ਖਤ ਲਿਖ ਕੇ ਕਾਫਕਾ ਤੋਂ ਉਸਦੀ ਇਕ ਕਹਾਣੀ ਟਰਾਂਸਲੇਟ ਕਰਨ ਲਈ ਇਜਾਜਤ ਮੰਗੀ। ਫਿਰ ਖਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪਰ ਬਾਅਦ ਵਿਚ ਕਾਫਕਾ ਨੇ ਇਹ ਰਿਸ਼ਤਾ ਖਤਮ ਕਰ ਦਿੱਤਾ। ਪਰ ਮਿਲੇਨਾ ਦੀ ਕਹਾਣੀ ਇਥੇ ਹੀ ਖਤਮ ਨਹੀ ਹੋ ਜਾਂਦੀ। ਉਸਨੇ ਆਪਣੀ ਜਿੰਦਗੀ ਦੇ ਕਈ ਸਾਲ ਜਰਮਨ ਤਸੀਹਾਂ ਕੈਂਪ ਵਿਚ ਗਏ। ਬਾਅਦ ਵਿਚ ਉਸਦੀ ਜੇਲ ਵਿਚਲੀ ਸਹੇਲੀ ਮਾਰਗ੍ਰੇਟ ਬੂਬਰ ਨਿਉਸੇਨ ਨੇ ਉਸਦੀ ਜੀਵਨੀ ਲਿਖੀ।
ਹਾਫਿਜ ਸ਼ੀਰਾਜੀ ਇਕ ਫਕੀਰ ਸ਼ਾਇਰ ਸੀ। ਇਹ ਫਰੀਦ ਉਦਦੀਨ ਅੱਤਾਰ ਦੇ ਚੇਲੇ ਰਹੇ। ਜਿਨਾਂ ਦੀ ਕਿਤਾਬ "ਪੰਛੀਆਂ ਦੀ ਮਜਲਿਸ" ਜਗਦੀਪ ਵਲੋਂ ਅਨੁਵਾਦ ਕੀਤੀ ਹੈ। 
ਮੌਲਾਨਾ ਰੂਮੀ ਵੀ ਇਕ ਫਕੀਰ ਸ਼ਾਇਰ ਸੀ। ਫਾਰਸੀ ਵਿਚ ਲਿਖਦੇ ਸੀ। ਇਹਨਾਂ ਦੀ ਇਕ ਕਿਤਾਬ "ਮੌਲਾਨਾ ਰੂਮੀ" ਜੋ ਪਰਮਿੰਦਰ ਸ਼ੋਂਕੀ ਨੇ ਅਨੁਵਾਦ ਕੀਤੀ ਸੀ ਤੇ ਇਕ ਕਿਤਾਬ ਮਸਨਵੀ ਹਿੰਦੀ ਵਿਚ ਪੜੀ।ਪਰ ਕਹਿੰਦੇ ਇਹਨਾਂ ਦੀਆਂ ਬੰਦਿਸ਼ਾਂ ਦਾ ਆਨੰਦ ਫਾਰਸੀ ਵਿਚ ਪੜ ਕੇ ਹੀ ਲਿਆ ਜਾ ਸਕਦਾ ਹੈ। 
ਅੰਤ ਵਿਚ ਬਾਬਾ ਫਰੀਦ ਜੀ ਬਾਰੇ ਹੈ। ਉਹਨਾਂ ਦਾ ਜੀਵਨ ਸ਼ੇਖ ਨਿਜ਼ਾਮੂਦੀਨ ਬਾਰੇ ਹੈ। ਬਾਬਾ ਫਰੀਦ ਜੀ ਯੇ ਸ਼ੇਖ ਨਿਜ਼ਾਮੂਦੀਨ ਜੀ ਦੇ ਜੀਵਨ ਬਾਰੇ ਕਿੱਸੇ ਹਨ।
ਕਾਫੀ ਵਧੀਆਂ ਗੱਲਾਂ ਅਤੇ ਕਿਤਾਬਾਂ ਦਾ ਪਤਾ ਚੱਲਦਾ ਹੈ। ਜਿਵੇਂ-
ਮੈਂ ਤੇਰਾ ਹਾਂ। ਮੈਂਨੂੰ , ਮੈਂ ਵਾਪਸ ਨਾ ਕਰ- ਰੂਮੀ।
ਇਕ 220 ਫੁੱਟ ਲੰਬੇ ਕਾਗਜ਼ ਦੇ ਬੰਡਲ ਤੇ ਬਣਾਏ ਚਿੱਤਰਾਂ ਬਾਰੇ ਹਰਦੇਵ ਸਿੰਘ ਬਾਰੇ ਲਿੱਖਦਾ ਹੈ ਕਿ "ਅਚੇਤਨ ਦਾ ਉਛਾਲ ਬਾਹਰ ਚੇਤਨ" ਵਿਚ ਆ ਗਿਆ। 
ਕਿਤਾਬਾਂ ਜੋ ਸਾਹਮਣੇ ਆਇਆ ।
1. ਦ ਰੋਮਨ ਟੇਲਜ਼
2. ਮੁਨਾਜਾਤਿ ਬਾਮਦਾਦੀ। (ਪੰਜਾਬੀ ਯੂਨੀਵਰਸਿਟੀ)
3 . The trail by Kafka
4. Letter to milena by Kafka
5 . ਮਸਨਵੀ -ਮੋਲਾਨਾ ਰੂਮੀ
6. ਅਮਰਾਰਨਮਾ- ਅੱਤਾਰ


 
  • Availability: In Stock
  • Model: SB175655-1

Write Review

Note: Do not use HTML in the text.