Dasda Te Javi Ve Rahiya

Rs.200
Qty:
Publisher    :
Authors      :   Ranjit Kaur Guddi
Page           : 
Format       :   Hard Bound
Language   :   Punjabi 
Dasda Te Javi Ve Rahiya by Ranjit Kaur Guddi Punjabi Prose book Online
"ਦੱਸਦਾ ਤੇ ਜਾਵੀ ਵੇ ਰਾਹੀਆ" ਪੜੀ। ਰਣਜੀਤ ਕੌਰ ਗੁੱਡੀ ਜੀ ਨੇ ਲਿਖੀ। ਕਿਸੇ ਨੇ ਪੜਨ ਲਈ ਕਿਹਾ ਤੇ ਲੈ ਲਈ। ਜਦ ਸ਼ੁਰੂ ਕੀਤੀ ਪੜਨੀ ਤਾਂ ਜਿਵੇਂ ਵਿਚ ਹੀ ਡੁੱਬ ਜਾਈਦਾ ਹੈ। ਮੈਂਨੂੰ ਤਾਂ ਇੰਝ ਲੱਗਾ ਜਿਵੇਂ ਮੇਰੇ ਸਭ ਤੋਂ ਵੱਡੇ ਮਾਸੀ ਜੀ ਘਰ ਆਏ ਹਨ, ਤੇ ਜਿਵੇਂ ਬਚਪਨ ਵਿਚ ਉਹਨਾਂ ਕੋਲ ਬੈਠ ਕੇ ਗੱਲਾਂ ਸੁਣਦੇ ਸੀ। ਉਂਝ ਦਾ ਅਹਿਸਾਸ ਹੋਇਆ। ਉਹਨਾਂ ਕੋਲ ਦੱਸਣ ਲਈ ਬਹੁਤ ਕੁਝ ਸੀ, ਜੋ ਸਾਡੇ ਲਈ ਬੜਾ ਰਸ ਭਰਿਆ ਤੇ ਨਵਾਂ ਸੀ। ਗੱਲਾਂ ਵਿਚ ਮਾਸੀ ਜੀ ਦਾ ਪਿਆਰ ਭਰਿਆ ਹੁੰਦਾ ਸੀ। ਵਿਚ-ਵਿਚ ਗੱਲ ਦੱਸਦੇ-ਦੱਸਦੇ ਉਹ ਸਾਨੂੰ ਸਮਝਾਉਣ ਵੀ ਲੱਗ ਪੈਂਦੇ, ਤੇ ਅਸੀ ਬਸ ਹੁੰਗਾਰਾ ਹੀ ਭਰਦੇ ਤੇ ਚੁੱਪਚਾਪ ਗੱਲਾਂ ਸੁਣਦੇ। ਉਹਨਾਂ ਸਾਨੂੰ ਗੱਲਾਂ ਤੇ ਕਹਾਣੀਆਂ ਇੰਝ ਸੁਣਾਈਆਂ ਜਿੰਨਾਂ'ਚ ਕੋਈ ਨਾ ਕੋਈ ਸਮਾਜਿਕ ਬੁਰਾਈ ਨੂੰ ਭੰਡਿਆ ਹੋਵੇ, ਜਾਂ ਫਿਰ ਕੋਈ ਸਿੱਖਿਆ ਹੋਣੀ। ਇਹ ਕਿਤਾਬ ਪੜ ਕੇ ਸੱਚ ਇੰਝ ਹੀ ਮਹਿਸੂਸ ਹੋਇਆ। ਕੁਝ ਕੁ ਲੇਖ ਪੜਨ ਤੋਂ ਬਾਅਦ ਫੋਨ ਨੰਬਰ ਪੜਿਆ ਤੇ ਫੋਨ ਕਰ ਦਿੱਤਾ। ਇੰਨੀ ਮਿੱਠੀ ਤੇ ਪਿਆਰੀ ਆਵਾਜ਼ ਸਤਿ ਸ਼੍ਰੀ ਅਕਾਲ ਤੋਂ ਬਾਅਦ ਕਿਤਾਬ ਦਾ ਦੱਸਿਆ ਤੇ ਸਵਾਲ ਕੀਤਾ ਕਿ ਤੁਸੀ ਕਿੰਨਾਂ ਕੁ ਪੜਦੇ ਹੋ। ਕਿੰਨੀਆਂ ਹੀ ਗੱਲਾਂ ਕੀਤੀਆਂ ਕਿਤਾਬ ਬਾਰੇ ਬੜਾ ਹੀ ਨਿੱਘਾ ਸੁਭਾਅ ਲੱਗਾ।
ਰਣਜੀਤ ਕੌਰ ਦੀ ਕਿਤਾਬ ਤੋਂ ਕੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਸਮਾਜਿਕ ਬੁਰਾਈਆਂ ਚੁੱਭਦੀਆਂ ਹਨ। ਪਰ ਉਹ ਇਹਨਾਂ ਨੂੰ ਲੈ ਕੇ ਕਲਪਦੇ ਨਹੀਂ ਹਨ। ਪਰ ਚੁੱਪ ਵੀ ਨਹੀਂ ਬੈਠਦੇ। ਆਪਣੇ ਤਰੀਕੇ ਨਾਲ ਹੈਂਡਲ ਕਰਦੇ ਹਨ। ਜਿਵੇਂ ਬੱਚਿਆਂ ਨੂੰ ਸਿੱਧੀ ਗੱਲ ਸਮਝ ਨਹੀਂ ਆਉਂਦੀ ਤਾਂ ਉਹਨਾਂ ਨੂੰ ਉਦਾਹਰਣ ਦੇ ਕੇ ਸਮਝਾਇਆ ਜਾਂਦਾ। ਇੰਝ ਸਮਾਜਿਕ ਬੁਰਾਈਆ ਖਿਲਾਫ ਜਾਂਦੇ ਹਨ। ਪਰ ਕਿਤੇ ਵੀ ਤਲਖੀ ਨਜ਼ਰ ਨਹੀਂ ਆਈ। ਹਰ ਆਰਟੀਕਲ ਠੰਡ ਪਾਉਂਦਾ ਹੈ। ਹਰ ਆਰਟੀਕਲ ਵਿਚ ਛੋਟੀਆ-ਛੋਟੀਆ ਕਹਾਣੀਆ ਬੰਨ ਲੈਂਦੀਆ। ਇਹ ਕਿਤਾਬ ਨਹੀਂ ਲੱਗਦੀ ਸੱਚੀ। ਕਿਸੇ ਨਾਲ ਗੱਲ ਕਰਕੇ ਮਹਿਸੂਸ ਹੁੰਦਾ। ਬਸ ਹੁੰਗਾਰਾ ਭਰਦੇ ਹਾਂ ਤੇ ਕਿਸੇ ਸਿਆਣੇ ਬੱਚੇ ਵਾਂਗ ਚੁੱਪਚਾਪ ਸੁਣਦੇ ਹਾਂ। 
ਇਕ ਵਾਰ ਇਕ ਵਰਕਸ਼ਾਪ ਵਿਚ ਟਰੇਨਰ ਨੇ ਕਿਹਾ ਕਿ ਮੰਨ ਲਉ ਦੋ ਬੱਚੇ ਲੜ ਰਹੇ ਹਨ। ਉਹਨਾਂ ਨੂੰ ਇਹ ਨਾ ਕਹੋ ਕਿ "ਬੱਚਿਉ ਨਾ ਲੜੋ"। ਇਹ ਕਹੋ ਕਿ "ਬੱਚਿਉ ਪਿਆਰ ਨਾਲ ਰਹੋ"। ਉਪਰੋਂ- ਉਪਰੋਂ ਸੋਚਿਆ ਜਾਵੇ ਤਾਂ ਗੱਲ ਇੱਕੋ ਹੀ ਲੱਗਦੀ। ਪਰ ਬਹੁਤ ਆ ਜੇ ਮਹਿਸੂਸ ਕੀਤਾ ਜਾਵੇ। ਬਸ ਇੰਝ ਦੀ ਕਿਤਾਬ ਆ। ਗੱਲ ਕਿਸੇ ਵੀ ਚੀਜ਼ ਦੀ ਹੋ ਰਹੀ ਹੋਵੇ ਮਹਿਸੂਸ ਪਿਆਰ ਹੀ ਹੁੰਦਾ ,ਕਹਿੰਦੇ ਨਾ ਗੱਲਾਂ ਵਿਚ ਸ਼ਹਿਦ ਘੋਲਿਆ। 
ਰਣਜੀਤ ਕੌਰ ਜੀ ਦੀ ਲਿਖਤ ਤੋਂ ਲੱਗਦਾ ਹੈ, ਪਤਾ ਨਹੀਂ ਕੀ-ਕੀ ਪੜਦੇ ਹੋਣਗੇ। ਕਿੰਨਾਂ ਕੁ ਜ਼ਿੰਦਗੀ ਦਾ ਤਜ਼ੁਰਬਾ ਹੋਵੇਗਾ। ਇਹ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਨ। ਐਡਵਾਂਸ ਟੈਕਨੋਲੋਜੀ ਦੀ ਗੱਲ ਕਰਦੇ ਹਨ। ਬਾਬੇ ਨਾਨਕ ਦੀ ਗੱਲ ਕਰਦੇ ਹਨ। DEAD SEA ਦੀ ਗੱਲ ਕਰਦੇ ਹਨ , ਅਸੀ ਚੁੱਪਚਾਪ ਹੁੰਗਾਰਾ ਭਰਦੇ। ਇੰਝ ਲੱਗਦਾ ਜਿਵੇਂ ਕੋਈ ਬੰਦਾ ਚੁੱਪਚਾਪ ਦੁਨਿਆ ਨੂੰ ਦੇਖਦਾ ਹੋਵੇ। ਬੱਸ, ਤੇ ਹਰ ਚੰਗੀ ਗੱਲ ਨੂੰ ਨੋਟ ਕਰ ਰਿਹਾ ਹੋਵੇ। ਆਪਣੇ ਬੱਚਿਆਂ ਨੂੰ ਘਰ ਜਾ ਕੇ ਦੱਸਣ ਲਈ ਤੇ ਬੱਚੇ ਸਿਰਫ ਹੁੰਗਾਰਾ "ਦੱਸਦਾ ਤੇ ਜਾਵੀ ਵੇ ਰਾਹੀਆ" ਪੜੀ। ਰਣਜੀਤ ਕੌਰ ਗੁੱਡੀ ਜੀ ਨੇ ਲਿਖੀ। ਕਿਸੇ ਨੇ ਪੜਨ ਲਈ ਕਿਹਾ ਤੇ ਲੈ ਲਈ। ਜਦ ਸ਼ੁਰੂ ਕੀਤੀ ਪੜਨੀ ਤਾਂ ਜਿਵੇਂ ਵਿਚ ਹੀ ਡੁੱਬ ਜਾਈਦਾ ਹੈ। ਮੈਂਨੂੰ ਤਾਂ ਇੰਝ ਲੱਗਾ ਜਿਵੇਂ ਮੇਰੇ ਸਭ ਤੋਂ ਵੱਡੇ ਮਾਸੀ ਜੀ ਘਰ ਆਏ ਹਨ, ਤੇ ਜਿਵੇਂ ਬਚਪਨ ਵਿਚ ਉਹਨਾਂ ਕੋਲ ਬੈਠ ਕੇ ਗੱਲਾਂ ਸੁਣਦੇ ਸੀ। ਉਂਝ ਦਾ ਅਹਿਸਾਸ ਹੋਇਆ। ਉਹਨਾਂ ਕੋਲ ਦੱਸਣ ਲਈ ਬਹੁਤ ਕੁਝ ਸੀ, ਜੋ ਸਾਡੇ ਲਈ ਬੜਾ ਰਸ ਭਰਿਆ ਤੇ ਨਵਾਂ ਸੀ। ਗੱਲਾਂ ਵਿਚ ਮਾਸੀ ਜੀ ਦਾ ਪਿਆਰ ਭਰਿਆ ਹੁੰਦਾ ਸੀ। ਵਿਚ-ਵਿਚ ਗੱਲ ਦੱਸਦੇ-ਦੱਸਦੇ ਉਹ ਸਾਨੂੰ ਸਮਝਾਉਣ ਵੀ ਲੱਗ ਪੈਂਦੇ, ਤੇ ਅਸੀ ਬਸ ਹੁੰਗਾਰਾ ਹੀ ਭਰਦੇ ਤੇ ਚੁੱਪਚਾਪ ਗੱਲਾਂ ਸੁਣਦੇ। ਉਹਨਾਂ ਸਾਨੂੰ ਗੱਲਾਂ ਤੇ ਕਹਾਣੀਆਂ ਇੰਝ ਸੁਣਾਈਆਂ ਜਿੰਨਾਂ'ਚ ਕੋਈ ਨਾ ਕੋਈ ਸਮਾਜਿਕ ਬੁਰਾਈ ਨੂੰ ਭੰਡਿਆ ਹੋਵੇ, ਜਾਂ ਫਿਰ ਕੋਈ ਸਿੱਖਿਆ ਹੋਣੀ। ਇਹ ਕਿਤਾਬ ਪੜ ਕੇ ਸੱਚ ਇੰਝ ਹੀ ਮਹਿਸੂਸ ਹੋਇਆ। ਕੁਝ ਕੁ ਲੇਖ ਪੜਨ ਤੋਂ ਬਾਅਦ ਫੋਨ ਨੰਬਰ ਪੜਿਆ ਤੇ ਫੋਨ ਕਰ ਦਿੱਤਾ। ਇੰਨੀ ਮਿੱਠੀ ਤੇ ਪਿਆਰੀ ਆਵਾਜ਼ ਸਤਿ ਸ਼੍ਰੀ ਅਕਾਲ ਤੋਂ ਬਾਅਦ ਕਿਤਾਬ ਦਾ ਦੱਸਿਆ ਤੇ ਸਵਾਲ ਕੀਤਾ ਕਿ ਤੁਸੀ ਕਿੰਨਾਂ ਕੁ ਪੜਦੇ ਹੋ। ਕਿੰਨੀਆਂ ਹੀ ਗੱਲਾਂ ਕੀਤੀਆਂ ਕਿਤਾਬ ਬਾਰੇ ਬੜਾ ਹੀ ਨਿੱਘਾ ਸੁਭਾਅ ਲੱਗਾ।
ਰਣਜੀਤ ਕੌਰ ਦੀ ਕਿਤਾਬ ਤੋਂ ਕੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਸਮਾਜਿਕ ਬੁਰਾਈਆਂ ਚੁੱਭਦੀਆਂ ਹਨ। ਪਰ ਉਹ ਇਹਨਾਂ ਨੂੰ ਲੈ ਕੇ ਕਲਪਦੇ ਨਹੀਂ ਹਨ। ਪਰ ਚੁੱਪ ਵੀ ਨਹੀਂ ਬੈਠਦੇ। ਆਪਣੇ ਤਰੀਕੇ ਨਾਲ ਹੈਂਡਲ ਕਰਦੇ ਹਨ। ਜਿਵੇਂ ਬੱਚਿਆਂ ਨੂੰ ਸਿੱਧੀ ਗੱਲ ਸਮਝ ਨਹੀਂ ਆਉਂਦੀ ਤਾਂ ਉਹਨਾਂ ਨੂੰ ਉਦਾਹਰਣ ਦੇ ਕੇ ਸਮਝਾਇਆ ਜਾਂਦਾ। ਇੰਝ ਸਮਾਜਿਕ ਬੁਰਾਈਆ ਖਿਲਾਫ ਜਾਂਦੇ ਹਨ। ਪਰ ਕਿਤੇ ਵੀ ਤਲਖੀ ਨਜ਼ਰ ਨਹੀਂ ਆਈ। ਹਰ ਆਰਟੀਕਲ ਠੰਡ ਪਾਉਂਦਾ ਹੈ। ਹਰ ਆਰਟੀਕਲ ਵਿਚ ਛੋਟੀਆ-ਛੋਟੀਆ ਕਹਾਣੀਆ ਬੰਨ ਲੈਂਦੀਆ। ਇਹ ਕਿਤਾਬ ਨਹੀਂ ਲੱਗਦੀ ਸੱਚੀ। ਕਿਸੇ ਨਾਲ ਗੱਲ ਕਰਕੇ ਮਹਿਸੂਸ ਹੁੰਦਾ। ਬਸ ਹੁੰਗਾਰਾ ਭਰਦੇ ਹਾਂ ਤੇ ਕਿਸੇ ਸਿਆਣੇ ਬੱਚੇ ਵਾਂਗ ਚੁੱਪਚਾਪ ਸੁਣਦੇ ਹਾਂ। 
ਇਕ ਵਾਰ ਇਕ ਵਰਕਸ਼ਾਪ ਵਿਚ ਟਰੇਨਰ ਨੇ ਕਿਹਾ ਕਿ ਮੰਨ ਲਉ ਦੋ ਬੱਚੇ ਲੜ ਰਹੇ ਹਨ। ਉਹਨਾਂ ਨੂੰ ਇਹ ਨਾ ਕਹੋ ਕਿ "ਬੱਚਿਉ ਨਾ ਲੜੋ"। ਇਹ ਕਹੋ ਕਿ "ਬੱਚਿਉ ਪਿਆਰ ਨਾਲ ਰਹੋ"। ਉਪਰੋਂ- ਉਪਰੋਂ ਸੋਚਿਆ ਜਾਵੇ ਤਾਂ ਗੱਲ ਇੱਕੋ ਹੀ ਲੱਗਦੀ। ਪਰ ਬਹੁਤ ਆ ਜੇ ਮਹਿਸੂਸ ਕੀਤਾ ਜਾਵੇ। ਬਸ ਇੰਝ ਦੀ ਕਿਤਾਬ ਆ। ਗੱਲ ਕਿਸੇ ਵੀ ਚੀਜ਼ ਦੀ ਹੋ ਰਹੀ ਹੋਵੇ ਮਹਿਸੂਸ ਪਿਆਰ ਹੀ ਹੁੰਦਾ ,ਕਹਿੰਦੇ ਨਾ ਗੱਲਾਂ ਵਿਚ ਸ਼ਹਿਦ ਘੋਲਿਆ। 
ਰਣਜੀਤ ਕੌਰ ਜੀ ਦੀ ਲਿਖਤ ਤੋਂ ਲੱਗਦਾ ਹੈ, ਪਤਾ ਨਹੀਂ ਕੀ-ਕੀ ਪੜਦੇ ਹੋਣਗੇ। ਕਿੰਨਾਂ ਕੁ ਜ਼ਿੰਦਗੀ ਦਾ ਤਜ਼ੁਰਬਾ ਹੋਵੇਗਾ। ਇਹ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਨ। ਐਡਵਾਂਸ ਟੈਕਨੋਲੋਜੀ ਦੀ ਗੱਲ ਕਰਦੇ ਹਨ। ਬਾਬੇ ਨਾਨਕ ਦੀ ਗੱਲ ਕਰਦੇ ਹਨ। DEAD SEA ਦੀ ਗੱਲ ਕਰਦੇ ਹਨ , ਅਸੀ ਚੁੱਪਚਾਪ ਹੁੰਗਾਰਾ ਭਰਦੇ। ਇੰਝ ਲੱਗਦਾ ਜਿਵੇਂ ਕੋਈ ਬੰਦਾ ਚੁੱਪਚਾਪ ਦੁਨਿਆ ਨੂੰ ਦੇਖਦਾ ਹੋਵੇ। ਬੱਸ, ਤੇ ਹਰ ਚੰਗੀ ਗੱਲ ਨੂੰ ਨੋਟ ਕਰ ਰਿਹਾ ਹੋਵੇ। ਆਪਣੇ ਬੱਚਿਆਂ ਨੂੰ ਘਰ ਜਾ ਕੇ ਦੱਸਣ ਲਈ ਤੇ ਬੱਚੇ ਸਿਰਫ ਹੁੰਗਾਰਾ ਭਰਨ।
  • Availability: In Stock
  • Model: 1-ABD1326-P1072

Write Review

Note: Do not use HTML in the text.