Move pointer over the image to zoom in

Anne Ghore Da Daan

Rs.125
Qty:
Publisher  :
Authors     :     Gurdial Singh
Page          : 
Format      :     Paper Back
Language :      Punjabi
ਕਹਿੰਦੇ ਜਦ ਸਾਗਰ ਮੰਥਨ ਕਰਨ ਤੋਂ ਬਾਅਦ ਨਿਕਲੇ ਤਾਂ ਅੰਮ੍ਰਿਤ ਪਿੱਛੇ ਦੇਵਤਿਆਂ ਤੇ ਰਾਕਸ਼ਾਂ ਦੀ ਲੜਾਈ ਹੋ ਗਈ। ਵਿਸ਼ਨੂੰ ਭਗਵਾਨ ਅਪਸਰਾ ਮੋਹਣੀ ਦਾ ਰੂਪ ਧਾਰ ਕੇ ਸੁਲਾ ਸਫਾਈ ਕਰਵਾਉਣ ਆ ਗਏ। ਪੰਗਤਾਂ ਲਗ ਗਈਆਂ ਅੰਮ੍ਰਿਤ ਲਈ। ਇਕ ਸਵਰਭਾਨੂੰ ਨਾਮ ਦਾ ਰਾਕਸ਼ਸ਼ ਦੇਵਤਿਆਂ ਵਾਲੀ ਪੰਗਤ ਵਿਚ ਬੈਠ ਗਿਆ। ਗਲਤੀ ਨਾਲ ਮੋਹਣੀ ਨੇ ਉਸਨੂੰ ਵੀ ਅੰਮ੍ਰਿਤ ਪਿਆ ਦਿੱਤਾ। ਦੇਵਤੇ ਸੂਰਜ ਤੇ ਚੰਨ ਨੇ ਉਸਨੂੰ ਪਹਿਚਾਣ ਲਿਆ, ਤੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਪਰ ਅੰਮ੍ਰਿਤ ਤਾਂ ਉਹ ਪੀ ਚੁੱਕਾ ਸੀ, ਸੋ ਮਰ ਨਹੀਂ ਸੀ ਸਕਦਾ। ਜੋ ਸਰੀਰ ਦੇ ਦੋ ਹਿੱਸੇ ਹੋਣ ਕਾਰਨ ਇਕ ਹਿੱਸਾ ਰਾਹੂ ਬਣ ਗਿਆ ਤੇ ਇਕ ਕੇਤੂ। ਹੁਣ ਉਹ ਆਪਣੇ ਅੰਨੇ ਘੋੜਿਆਂ ਦੇ ਰਥ ਤੇ ਸਵਾਰ ਹੋ ਕੇ ਸੂਰਜ ਤੇ ਚੰਨ ਤੋਂ ਕਰਜਾ ਮੜੋਨ ਆਉਂਦੇ ਤਾਂ ਗ੍ਰਹਿਣ ਲੱਗਦਾ। ਸੂਰਜ ਚੰਦ ਲਈ ਇੱਕ ਰਾਹੂ ਕੇਤੂ ਪਰ ਗਰੀਬ ਬੰਦੇ ਨੂੰ ਤਾਂ ਹਰ ਕੋਈ ਰਾਹੂ ਕੇਤੂ ਵਾਂਗ ਹੀ ਟੱਕਰਦਾ । ਪੱਕੇ ਗ੍ਰਹਿਣ ਵਾਂਗ ਸਦਾ ਲਈ ਚਿੰਬੜ ਜਾਂਦੇ, ਜਿਵੇਂ ਮੇਲੂ ਦੇ ਬਾਪੂ ਦੀ ਖੰਘ। ਕਹਿੰਦੇ ਵਰਖਾ ਦਾ ਦੇਵਤਾ ਤਾਂ ਇੰਦਰ ਹੁੰਦਾ ਹੈ ਤੇ ਸੂਰਜ ਤਾਂ ਦੇਵਤਾ ਹੈ ਇ । ਪਰ ਗਰੀਬ ਬੰਦੇ ਲਈ ਤਾਂ ਇਹਨਾਂ ਦੋਵਾਂ ਦੀ ਸੋਗਾਤਾਂ ਹਜ਼ਮ ਕਰਨੀਆਂ ਔਖੀਆਂ ਹੋ ਜਾਂਦੀਆਂ। ਇਹ ਸ਼ਾਇਦ ਗਰੀਬਾਂ ਦੇ ਦੇਵਤੇ ਨਹੀਂ ਸਨ। ਫਿਰ ਗਰੀਬ ਦਾ ਰੱਬ ਕੌਣ ਹੈ? ਗਰੀਬ ਦਾ ਰੱਬ ਤਾਂ ਕੋਈ ਦੂਜਾ ਗਰੀਬ ਹੀ ਬਣਦਾ। ਤਦੇ ਜਦੋਂ ਫੈਕਟਰੀ ਵਾਲਿਆਂ ਨੇ ਡਿੱਚ ਮਸ਼ੀਨ ਨਾਲ ਧਰਮੇ ਕੇ ਕੋਠੇ ਢਾਹ ਦਿੱਤੇ ਤਾਂ ਮੇਲੂ ਦੇ ਬਾਪੂ ਨੂੰ ਖਿਆਲ ਆਇਆ ਕਿ ਵਿਚਾਰੇ ਨਿਆਣੇ ਭੁੱਖੇ ਹੋਣੇ ਤੇ ਫਿਰ ਇਹਨਾਂ ਦੇ ਜਿਗਰੇ ਵੀ ਰਬ ਜਿੱਡੇ ਹੋ ਜਾਂਦੇ। ਹਰ ਕੁਝ ਜਰ ਜਾਂਦੇ। ਹਰ ਜੀਅ ਦੂਜੇ ਜੀਅ ਬਾਰੇ ਸੋਚਦਾ। ਵੀਹ ਗੱਲਾਂ ਲਕਾਉਂਦਾ। ਦੁੱਖ ਨੂੰ ਇਕੱਲੇ ਸਹਿਣ ਦੀ ਕੋਸ਼ਿਸ਼ ਕਰਦੇ। ਬੜੇ ਲੋਕਾਂ ਨੂੰ ਕਹਿੰਦੇ ਸੁਣਿਆ ਕੰਮ ਕਰੋ ਮਿਹਨਤ ਕਰੋ। ਕੰਮ ਵਾਲੇ ਨੂੰ ਪੈਸੇ ਦੀ ਕਮੀ ਨਹੀ ਹੁੰਦੀ। ਪਰ ਇਕ ਕਹਾਵਤ ਹੈ ਨਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਜ਼ੁਬਾਨ ਹਿਲਾਣੀ ਬਹੁਤ ਸੋਖੀ ਹੁੰਦੀ। ਤੁਹਾਨੂੰ ਕੀ ਲੱਗਦਾ ਕੋਈ ਵੀ ਗਰੀਬ ਨਿਕਲਣਾ ਨਹੀਂ ਚਾਹੁੰਦਾ ਹੋਵੇਗਾ, ਇਸ ਦਲਦਲ 'ਚੋਂ। ਪਰ ਫਿਰ ਫਸੇ ਰਹਿ ਜਾਂਦੇ। ਪਤਾ ਨਹੀ ਕਿੰਨੇ ਕੁ ਡੂੰਘੇ ਫਸੇ ਹੁੰਦੇ ਹਨ। ਇਹਨਾਂ ਦੇ ਬੱਚੇ ਜਲਦੀ ਵੱਡੇ ਹੋ ਜਾਂਦੇ ਹਨ। ਸ਼ਿੰਦਾ ਜਿੱਦ ਨਹੀ ਕਰਦਾ ਹੁਣ ਜਿਆਦਾ। ਦਿਆਲੋ ਵੀ ਕਿਵੇਂ ਨਾ ਕਿਵੇਂ ਰੋਟੀ ਦਾ ਆਹਰ ਕਰ ਲੈਂਦੀ ਹੈ। ਵੱਡਾ ਭਰਾ ਮੇਲੂ ਸ਼ਹਿਰ ਰਿਕਸ਼ਾ ਚਲਾਉਂਦਾ ਹੈ, ਤੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਪਰ ਉੱਥੇ ਕੀ ਭਾਅ ਵਿਕਦੀ ਉਸਨੂੰ ਪਤਾ। ਪਰ ਰਾਤ ਘਰ ਵਾਪਸ ਬੱਚਿਆਂ ਕੋਲ ਜਾਣ ਦਾ ਮਨ ਨਹੀਂ ਕਰਦਾ। ਦਿਆਲੋ ਲਈ ਖ਼ੁਸ਼ੀ ਦੀ ਕਿਰਨ ਬਸ ਫੀਨਾ ਹੀ ਹੈ ਜੋ ਫੋਜੀ ਭਰਤੀ ਹੋ ਗਿਆ। ਪਰ ਇਹ ਖ਼ੁਸ਼ੀ ਵੀ ਕਿਵੇ ਗ੍ਰਹਿਣ ਲੱਗਣ ਤੋਂ ਬਿਨਾਂ ਰਹਿ ਸਕਦੀ ਹੈ। ਦਸਿਆ ਨਾ ਇੱਥੇ ਬਹੁਤ ਰਾਹੂ ਕੇਤੂ ਹਨ। ਖ਼ੁਸ਼ੀ ਨੂੰ ਗ੍ਰਹਿਣ ਲਗਾ ਦਿੰਦੇ ਹਨ। ਵੈਸੇ ਇਹਨਾਂ ਗਰੀਬਾਂ ਦਾ ਤਾਂ ਕੋਈ ਹੱਥ ਨਹੀਂ ਸੀ ਸਾਗਰ ਮੰਥਨ ਵਾਲੇ ਸਾਰੇ scene ਵਿਚ। ਫਿਰ ਇਹਨਾਂ ਦੀ ਹਰ ਖ਼ੁਸ਼ੀ ਨੂੰ ਗ੍ਰਹਿਣ ਕਿਉਂ? ਭੁਲੇਖਾ ਪਿਆ ਲੱਗਦਾ ਰਾਕਸ਼ਸ਼ ਸਵਰਭਾਨੂੰ ਨੂੰ ਕੋਈ ਤਾਂ ਹੀ ਆਪਣੇ ਅੰਨੇ ਘੋੜਿਆਂ ਦੇ ਰਥ ਤੇ ਇਹਨਾਂ ਗਰੀਬਾਂ ਤੇ ਚੜ ਆਉਂਦਾ ਹੈ। ਅੰਨੇ ਘੋੜੇ ਦਾ ਦਾਨ ਇਕ ਵਾਰ ਪੜਨ ਵਾਲਾ ਨਾਵਲ ਨਹੀਂ ਹੈ। ਇਹ ਗੁਰਦਿਆਲ ਸਿੰਘ ਦੀ ਕਲਾ ਦਾ ਇਕ ਬਹੁਤ ਉਤਮ ਨਮੂਨਾ ਹੈ। ਰੱਬ ਇੰਝ ਦੀ ਜਿੰਦਗੀ ਨਾ ਦਿਖਾਵੇ। ਨਾਵਲ ਪੜ ਕੇ ਤੁਹਾਡੇ ਨਜ਼ਰੀਆ ਬਦਲ ਸਕਦਾ ਹੈ, ਤੇ ਸ਼ਾਇਦ ਤੁਸੀ ਵੀ। ਕਿਸੇ ਗਰੀਬ ਦੇ ਕੁਝ ਪਲ ਦੇ ਰੱਬ ਬਣ ਜਾਉ। ਪਾਸ਼ ਦੀ ਇਕ ਕਵਿਤਾ ਯਾਦ ਆ ਗਈ। ਕਿਸਨੂੰ ਸਹੀ ਲੱਗਦੀ ਹੈ ਕਿਸਨੂੰ ਗਲਤ ਇਹ ਬਹੁਤ ਹੱਦ ਤੱਕ ਉਸਦੀ situation ਤੇ depend ਕਰਦਾ ਹੈ।
ਜਿੰਨੇ ਜੋਗਾ ਵੀ ਤੇ ਜੋ ਵੀ ਹੈ
ਮੇਰਾ ਤੇਰੇ ਰਬ ਤੋਂ ਬਿਨਾਂ ਹੀ ਸਰਦਾ ਹੈ।
ਉਸ ਅਰਾਧਨਾ ਤੋਂ ਬਿਨਾਂ 
ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਵੇ।
ਚਰਨਾਂ ਦੀ ਧੂੜ ਵਿਚ 
ਉਸ ਸ਼ੁਕਰਾਨੇ ਤੋਂ ਬਿਨਾਂ 
ਜਿਸਦੀ ਕੋਈ ਵਜਾ ਨਹੀਂ ਹੁੰਦੀ
ਉਸ ਉਟ ਤੋਂ 
ਜਿਹੜੀ ਸਦਾ ਹੀ ਨਿਓਟਿਆ ਰੱਖਦੀ ਹੈ।
  • Availability: In Stock

Write Review

Note: Do not use HTML in the text.