Publisher :
Authors : Charanjit Singh
Page :
Format : paper back
Language : Punjabi
"ਮੌਤ ਦਾ ਰੇਗਿਸਤਾਨ" ਚਰਨਜੀਤ ਸੁਜੋ ਦੀ ਆਪ ਬੀਤੀ ਹੈ । ਇਹ ਚਰਨਜੀਤ ਦੇ ਪੰਜਾਬ ਤੋਂ ਸਪੇਨ ਜਾਣ ਦੇ ਸੁਪਨੇ ਦੀ ਕਹਾਣੀ ਹੈ । ਪਰ ਉਹ ਸੁਪਨਾ ਇੱਕ ਡ੍ਰੀਮ ਨਾ ਰਹਿ ਕੇ nightmare ਹੋ ਕੇ ਨਿਬੜਿਆ ।ਕਿਤਾਬ ਪੰਜਾਬ ਤੋਂ ਤੁਰਨ ਤੇ ਪੰਜਾਬ ਨੂੰ ਮੁੜਨ ਦੀ ਕਹਾਣੀ ਹੈ।ਇਹ ਰਸਤੇ ਵਿੱਚ ਆਇਆ ਮੁਸ਼ਕਿਲਾਂ ਬਾਰੇ ਨਹੀਂ ਹੈ ,ਇਹ ਮੌਤ ਨਾਲ ਕੱਟ ਕੇ ਆਏ ਦਿਨਾਂ ਬਾਰੇ ਹੈ ।ਕੁਝ ਨੂੰ ਮੌਤ ਆਪਣੇ ਕੋਲ ਰੱਖ ਲਿਆ ਕੁਝ ਤੇ ਤਰਸ ਖਾ ਵਾਪਸ ਮੁੜਨ ਦਿੱਤਾ ।
ਕੁਝ ਚੰਗੀ ਰੋਟੀ ਦੇ ਲਾਲਚ ਨੂੰ ਤੇ ਜਿਆਦਾਤਰ ਵਿਦੇਸ਼ਾ ਤੋਂ ਵਾਪਸ ਆਏ ਲੋਕਾਂ ਦੀ ਐਸ਼ ਦੇਖ ਕੇ ਇਥੇ ਸਨ ਕੁਝ ਹੁੰਦਿਆਂ ਬਾਹਰ ਨੂੰ ਭੱਜਦੇ ਹਨ । ਸਰਕਾਰਾਂ ਦੀ "ਵੋਟ ਦਵੋ , ਭੀਖ ਲਵੋ" ਵਰਗੀਆਂ ਨੀਤੀਆ ਨੇ ਸੱਚ ਮੁੱਚ ਲੋਕਾਂ ਨੂੰ ਕਿਸੇ ਪਾਸੇ ਜੋਗਾ ਨੀ ਰਹਿਣਾ ਦਿੱਤਾ ।ਜੇ ਨੌਜਵਾਨ ਪੜ੍ਹ ਲਿਖ ਕੇ ਕੋਈ ਕੰਮ ਕਰ ਸਿੱਖ ਕੇ ਕੁਝ ਕਰਨ ਜੋਗੇ ਹੋ ਗਏ ਤਾਂ ਇਹਨਾਂ ਸਰਕਾਰਾਂ ਤੋਂ ਭੀਖ ਕੌਣ ਮੰਗੂ? ਕੋਈ ਇਹਨਾਂ ਤੋਂ ਭੀਖ ਨਾ ਮੰਗੇਗਾ ਤਾਂ ਵੋਟ ਕਿਉ ਪਾਵੇਗਾ?ਇਸ ਲਈ ਇਹਨਾਂ ਸਰਕਾਰਾਂ ਲਈ ਲੋਕਾਂ ਨੂੰ ਭਿੱਖਮੰਗੇ ਬਣਾਉਣਾ ਜਰੂਰੀ ਹੋ ਜਾਂਦਾ ਹੈ।
ਪਰ ਹਰ ਕਿਸੇ ਦਾ ਜਮੀਰ ਨਹੀਂ ਮਰਿਆ ਹੁੰਦਾ । ਸਰਕਾਰੀ ਨੀਤੀਆ , ਸਰੋਤਾ ਦੀ ਕਮੀਂ ਤੇ ਨੋਕਰੀਆ ਦੀ ਘਾਟ ਦੇ ਬਾਵਜੂਦ ਕੁਝ ਨੌਜਵਾਨ ਘਰ ਲਈ , ਪਰਿਵਾਰ ਲਈ ਕੁਝ ਕਰਨਾ ਚਾਹੁੰਦੇ ਹਨ। ਕੁਝ ਤਾਂ ਇਥੇ ਆਪਣਾ ਕੰਮਕਾਰ ਲਭ ਲੈਂਦੇ ਹਨ ਕੁਝ ਨੂੰ ਇਸਦਾ ਸੱਭ ਤੋਂ ਤੁਰਤ ਫੁਰਤ ਤਰੀਕਾ ਬਾਹਰ ਜਾਣਾ ਹੀ ਨਜਰ ਆਉਂਦਾ ਹੈ।
ਨਜਾਇਜ ਤਰੀਕੇ ਨਾਲ ਬਾਹਰ ਜਾਣ ਚੱਕਰ 'ਚ ਏਜੰਟਾਂ ਦੇ ਜਾਲ ਵਿੱਚ ਫੱਸ ਜਾਂਦੇ ਹਨ।ਫਿਰ ਪੂਰੀ ਤਰ੍ਹਾਂ ਓਹਨਾ ਦੇ ਰਹਿਮੋ ਕਰਮ ਤੇ ਹੋ ਜਾਂਦੇ ਹਨ।ਜਿੰਨਾ ਕਦੇ ਘਰ ਝਿੜਕ ਨੀ ਖਾਧੀ ਹੁੰਦੀ ਉਹ ਏਜੰਟਾਂ ਤੋਂ ਡਰ ਡਰ ਦਿਨ ਕਰਦੇ ਹਨ। ਲਾਡਾਂ ਪਿਆਰਾ ਨਾਲ ਪਾਲੇ ਪੁੱਤ ਚਾਰ ਚਾਰ ਦਿਨ ਰੇਗਿਸਤਾਨ ਵਿੱਚ ਭੁੱਖਣ ਭਾਣੇ ਤੁਰਦੇ ਹਨ।ਫਿਰ ਉਹ ਹਾਲਾਤਾਂ ਵਿੱਚ ਬੱਸ ਇੱਕੋ ਖ਼ਿਆਲ ਆਉਂਦਾ ਕਿ ਰੱਬਾ ਇਕ ਵਾਰ ਵਾਪਸ ਪਹੁੰਚਾ ਦੇ ਸਾਰੀ ਉਮਰ ਤੇਰਾ ਨਾਮ ਨੀ ਭੁਲਾਗਾ।

- Availability: In Stock
- Model: SB190728-15