Te Sikh Vi Nigleya Gya

Rs.150
Qty:
Publisher  :
Authors     :     Kulbir Singh Kaura
Page          : 
Format      :     Hard Bound
Language :      Punjabi
Te Sikh Vi Nigleya Gya by Kulbir Singh Kaura Sikhism History book Online
"ਤੇ ਸਿੱਖ ਵੀ ਨਿਗਲਿਆ ਗਿਆ" ਕੁਲਬੀਰ ਸਿੰਘ ਕੌੜਾ ਦੀ ਕਿਤਾਬ ਹੈ। ਹੁਣ ਤੱਕ ਇਹ 12 ਵਾਰ ਛਪ ਚੁੱਕੀ ਹੈ। ਇਸ ਕਿਤਾਬ ਵਿਚ ਸਿੱਖ ਧਰਮ ਨੂੰ ਨਿਗਲ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੇ ਤੋਰ ਤਰੀਕੇ ਉਹਨਾਂ ਦੀ ਇਸ ਪਿੱਛੇ ਭਾਵਨਾ ਦਾ ਬਹੁਤ ਹੀ ਸਪਸ਼ਟ ਤੇ ਘੱਟ ਸ਼ਬਦਾਂ ਵਿਚ ਵਰਨਣ ਕੀਤਾ ਹੈ।
ਕੁਝ ਚਲਾਕ ਲੋਕਾਂ ਨੇ ਆਪਣੀ ਰੋਜੀ ਰੋਟੀ ਚੱਲਦੀ ਰੱਖਣ ਲਈ ਪਹਿਲਾਂ ਤਾਂ ਆਪਣੇ ਧਰਮ ਦੇ ਲੋਕਾਂ ਨੂੰ ਹੀ ਨਾ ਉੱਪਰ ਉੱਠਣ ਦਿੱਤਾ। ਸਮਾਜ ਦੀ ਵੰਡ ਕਰ ਦਿੱਤੀ।ਕਮਜ਼ੋਰ ਵਰਗ ਦੇ ਲੋਕਾਂ ਨੇ ਇਸ ਸੰਤਾਪ ਨੂੰ ਦੈਵੀ ਹੁਕਮ ਮੰਨ ਕੇ ਸਿਰ ਮੱਥੇ ਲਿਆ। ਸਮਾਂ ਪੈਣ ਤੇ ਕੁਝ ਯੁਗਪੁਰਸ਼ ਅੱਗੇ ਆਏ। ਉਹਨਾਂ ਨੇ ਇਹਨਾਂ ਦਾ ਧਰਮ ਧਿਆਗ ਕੇ ਨਵੇਂ ਨਿਯਮ ਬਣਾਏ ਧਰਮਾਂ ਲਈ। ਜਿਵੇਂ ਕਿ ਬੁੱਧ ਧਰਮ, ਜੈਨ ਧਰਮ ਤੇ ਸਿੱਖ ਧਰਮ ।ਨਵੇਂ ਧਰਮਾਂ ਵਿਚ ਸਮਾਜਿਕ ਨਾ ਬਰਾਬਰੀ ਨਹੀ ਸੀ। ਲੋਕਾਂ ਦਾ ਇਹਨਾਂ ਵਲ ਝੁਕਾਅ ਹੋਣਾ ਨਿਸ਼ਚਿਤ ਹੀ ਸੀ। ਇਹ ਗੱਲ ਉਹਨਾਂ ਚਲਾਕ ਲੋਕਾਂ ਨੂੰ ਠੀਕ ਨਹੀ ਲੱਗੀ। ਪਰ ਇਸਦਾ ਸਿੱਧਾ-ਸਿੱਧਾ ਵਿਰੋਧ ਮੁਸ਼ਕਿਲ ਸੀ। ਕਿਉਂਕਿ ਨਵੇਂ ਧਰਮਾਂ ਵਿਚ ਨਾਬਰਾਬਰੀ ਜਿਹਾ ਕੁਝ ਨਹੀ ਸੀ। ਸੋ ਵਿਰੋਧ ਕਰਨ ਦੀ ਬਜਾਏ ਚਲਾਕ ਲੋਕਾਂ ਨੇ ਇਹਨਾਂ ਧਰਮਾਂ ਦੇ ਨਿਯਮ ਆਪਣਾ ਲਏ ਤੇ ਫਿਰ ਹੋਲੀ-ਹੋਲੀ ਇਹਨਾਂ ਨਿਯਮਾਂ ਵਿਚ ਬਹੁਤ ਚਲਾਕੀ ਨਾਲ ਆਪਣੀ ਲੋੜ ਮੁਤਾਬਿਕ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਧਰਮ ਤਾਂ ਉਹੀ ਰਿਹਾ ਪਰ ਹੁਣ ਨਿਯਮ ਉਹ ਨਹੀ ਸਨ, ਜੋ ਸ਼ੁਰੂਆਤ ਵਿਚ ਸਨ। ਹਾਲਾਤ ਇਥੋਂ ਤੱਕ ਆ ਗਏ ਜੈਨੀਆਂ ਦੇ ਮੰਦਿਰ ਵਿਚ ਜੈਨੀ ਖੁਦ ਪੁਜਾਰੀ ਨਹੀ ਬਣ ਸਕਦੇ। ਇੰਝ ਹੀ ਬੁੱਧ ਧਰਮ ਨਾਲ ਹੋਇਆ। ਉਸਦੀਆਂ ਜੜਾਂ ਹੀ ਉਸਦੀ ਜਨਮ-ਭੂਮੀ'ਚੋਂ ਪੁੱਟ ਦਿੱਤੀਆਂ ਗਈਆਂ।
ਇਹੀ ਕੁਝ ਹੁਣ ਸਿੱਖ ਧਰਮ ਨਾਲ ਹੋ ਰਿਹਾ ਹੈ। ਲੇਖਕ ਕੁਲਬੀਰ ਸਿੰਘ ਨੇ ਇਸ ਕਿਤਾਬ ਵਿਚ ਹਰ ਉਹ ਤਰੀਕਾ ਦਸ ਦਿੱਤਾ ਹੈ ਜੋ ਸਿੱਖੀ ਦੇ ਖਾਤਮੇ ਲਈ ਵਰਤਿਆ ਜਾ ਰਿਹਾ ਹੈ। ਕਿਤਾਬ ਦੀ ਭਾਸ਼ਾ ਬਹੁਤ ਸਿੱਧੀ ਹੈ।ਲੇਖਕ ਨੇ ਜਿਆਦਾ ਸ਼ਬਦਾਂ ਦੀ ਵਰਤੋ ਕਰਨ ਦੀ ਬਜਾਏ ਗੱਲਾਂ ਜਿਆਦਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। 312 ਸਫਿਆ ਦੀ ਕਿਤਾਬ ਵਿਚ ਸ਼ਾਇਦ 1500 ਨਵੀਆਂ ਗੱਲਾਂ ਦਾ ਪਤਾ ਚੱਲਿਆ ਹੋਵੇਗਾ। ਹਰ ਵਰਕੇ ਤੇ ਤੁਹਾਨੂੰ 4-5 ਨਵੀਆਂ ਗੱਲਾਂ ਪਤਾ ਚੱਲ ਸਕਦੀਆਂ ਹਨ। ਲੇਖਕ ਦੀ ਇੰਨੀ ਜਾਣਕਾਰੀ ਤੇ ਹੈਰਾਨੀ ਹੁੰਦੀ ਹੈ।
ਕੁਲਬੀਰ ਸਿੰਘ ਨੇ ਇਕ ਅਜਿਹੇ ਦੋਸਤ ਦੀ ਯਾਦ ਦਵਾ ਦਿੱਤੀ ਜਿਸਦੀਆਂ ਗੱਲਾਂ ਤਾਂ ਕੌੜੀਆ ਹੁੰਦੀਆਂ ਸੀ ਪਰ ਹੁੰਦੀਆਂ ਸੱਚੀਆਂ ਸੀ ਇਕਦਮ। ਸੁਣਨੀਆਂ ਔਖੀਆਂ ਲੱਗਦੀਆਂ ਸੀ। ਪਰ ਗੁੱਸਾ ਵੀ ਨਹੀ ਕਰ ਸਕਦੇ ਕਿਉਂਕਿ ਗੱਲਾਂ ਤੇ ਸਹੀ ਹਨ।
ਕੁਝ ਇੰਝ ਦੀਆਂ ਗੱਲਾਂ ਹੀ ਲਗਭਗ ਸਾਰੀ ਕਿਤਾਬ ਵਿਚ ਹਨ। ਕੁਲਬੀਰ ਸਿੰਘ ਸਿਰਫ ਉਹਨਾਂ ਚਲਾਕ ਲੋਕਾਂ ਬਾਰੇ ਹੀ ਗੱਲ ਨਹੀ ਬਲਕਿ ਸਿੱਖ ਧਰਮ ਵਿਚ ਉਹਨਾਂ ਚਲਾਕ ਲੋਕਾਂ ਦੇ ਨਿਯਮ ਤੇ ਹੋਰ ਤਰੀਕਿਆਂ ਨੂੰ ਅਪਣਾ ਚੁੱਕੇ ਲੋਕਾਂ ਨੂੰ ਵੀ ਸਿੱਧੇ ਹੱਥੀ ਲੈਂਦਾ ਹੈ। ਕਿਤਾਬ ਦੇ ਨਾਮ ਤੋਂ ਲੱਗਦਾ ਹੈ ਕਿ ਇਸ ਵਿਚ ਕੱਟੜਤਾ ਹੀ ਹੋਵੇਗੀ ਪਰ ਕੁਲਬੀਰ ਸਿੰਘ ਨੇ ਹਰ ਉਸ ਗੱਲ ਦਾ ਜਿਕਰ ਤੇ ਵਿਰੋਧ ਕਰਕੇ ਉਸ ਤੇ ਸਵਾਲ ਉਠਾਏ ਹਨ। ਜੋ ਗਲਤ ਹੈ ਭਾਵੇਂ ਉਹ ਸਿੱਖ ਧਰਮ ਵਿਚ ਹੈ ਜਾਂ ਕਿਸੇ ਹੋਰ ਵਿਚ।
ਕਿਤਾਬ ਵਿਚ ਕੀਤੀਆਂ 95% ਗੱਲਾਂ ਮੈਨੂੰ ਠੀਕ ਲੱਗੀਆਂ। ਕੁਝ ਗੱਲਾਂ ਨਾਲ ਮੈੰ ਸਹਿਮਤ ਨਹੀ ਹੋ ਸਕਦਾ ਇਹਨਾਂ ਗੱਲਾਂ ਨਾਲ ਸਬੰਧਤ ਵਿਸ਼ੇ ਦੀ ਜਾਣਕਾਰੀ ਨਾ ਹੋਵੇ ਤੇ ਉਹ ਮੇਰੀ ਅਸਹਿਮਤੀ ਦਾ ਕਾਰਨ ਬਣ ਰਹੀ ਹੋਵੇ। ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਉਸ ਸਮੇਂ ਦੇ ਲੋਕਾਂ ਦੇ ਕਿਰਦਾਰ ਦਾ ਪਤਾ ਲੱਗਾ। ਕਿਤਾਬ ਦੇ ਅੰਤ ਵਿਚ ਇਕ ਬਹਤ ਹੀ ਦਿਲਚਸਪ ਮੁਕੱਦਮੇ ਦੀ ਕਹਾਣੀ ਹੈ। ਜਿਸਦੀ ਬਹਿਸ ਲੇਖਕ ਨੂੰ ਖੁਦ ਕਰਨੀ ਪਈ।
ਇਹ ਕਿਤਾਬ ਪਹਿਲਾਂ ਵੀ ਇਕ ਵਾਰ ਪੜੀ ਹੈ ਇਕ ਦਿਨ ਵੈਟਸਐਪ ਤੇ ਇਕ ਵੀਡੀਓ ਦੇਖੀ ਜਿਸ ਵਿਚ ਇਕ ਵਿਅਕਤੀ ਦਸ ਰਿਹਾ ਸੀ ਕਿ ਇਕ ਮੰਦਿਰ ਜਿਸ ਵਿਚ ਪ੍ਰਸ਼ਾਦਿ ਵਿਕਦਾ ਹੈ ਉਸ ਤੇ ਜੀ.ਐਸ.ਟੀ ਨਹੀ ਹੈ ਤੇ ਹਰਿਮੰਦਰ ਸਾਹਿਬ ਵਿਚ ਚੱਲ ਰਹੇ ਲੰਗਰ ਤੇ ਜੀ.ਐਸ.ਟੀ ਲਗਾਇਆ ਜਾ ਰਿਹਾ ਹੈ। ਇਸ ਵੀਡੀਓ ਨੇ ਇਸ ਕਿਤਾਬ ਦੀ ਯਾਦ ਦਵਾ ਦਿੱਤੀ। 
 
  • Availability: Pre-Order
  • Model: 1-1326-1124

Write Review

Note: Do not use HTML in the text.