Andata

Rs.150
Qty:
  Publisher   :
  Authors     :  Baldev Singh
  Page        :
  Format      :  paper back
  Language    :
Andata  by Baldev Singh Punjabi Novel book Online
ਵਜ਼ੀਰ ਸਿੰਘ ਇਕ ਕਿਸਾਨ ਹੈ, ਓਹੀ ਕਿਸਾਨ ਜਿਸ ਨੂੰ ਅਸੀ ਅੰਨਦਾਤਾ ਕਹਿੰਦੇ ਹਾਂ | ਪਰ ਇਹ ਕਾਹਦਾ ਅੰਨਦਾਤਾ ? ਜ਼ੋਰ ਤਾਂ ਇਸਦਾ ਕੀਤੇ ਚਲਦਾ ਨਹੀਂ | ਬਾਕੀ ਗੱਲਾਂ ਤਾਂ ਛੱਡੋ ਇਸਦਾ ਜ਼ੋਰ ਤਾਂ ਅੰਨ ਤੇ ਵੀ ਨਹੀਂ ਚਲਦਾ | ਪਹਿਲਾਂ ਤਾਂ ਮਰਜੀ ਨਾਲ ਅੰਨ ਉਗਾ ਇਹ ਨਹੀਂ ਸਕਦਾ ਕਿ ਕਦੋ ਮੌਸਮ ਕਹਿਰ ਬਣ ਜਾਵੇ, ਅੱਛਾ ਜੇ ਰੱਬ ਮੇਹਰ ਨਾਲ ਅੰਨ ਉੱਗ ਵੀ ਜਾਵੇ ਤਾਂ ਮਰਜੀ ਨਾਲ ਫਿਰ ਵੇਚ ਵੀ ਨਹੀਂ ਸਕਦਾ | ਪਤਾ ਨੀ ਕਦ ਸਰਕਾਰ ਝੋਨੇ ਦਾ ਮੁੱਲ ਪਾਓ ਤੇ ਪਤਾ ਨੀ ਕਦ ਖਰੀਦ ਸ਼ੁਰੂ ਕਰੂ | ਵੇਖਲੋ ਜ਼ੋਰ ਅੰਨਦਾਤੇ ਦਾ |
ਜਮੀਨਾਂ ਦੀ ਵੰਡ ਹੋਈ ਜਾ ਰਹੀ ਆ, ਖਰਚੇ ਵਧੀ ਜਾ ਰਹੇ ਆ | ਇਹ ਅੰਨਦਾਤਾ ਵਾਲਾ ਕਿੱਤਾ ਚੁਣ ਕੇ ਕੀਤੇ ਗਏ ਗ਼ਲਤੀ ਤਾਂ ਨਹੀਂ ਹੋ ਗਈ? ਲੋਕੀ ਹੋਲੀ ਹੋਲੀ ਆਪਣੇ ਕਾਰੋਬਾਰ ਵਧਾਂਦੇ ਆ ਇਥੇ ਹਰ ਪੁੱਤ ਦੇ ਜਨਮ ਨਾਲ ਜਮੀਨ ਅੱਧੀ ਵੰਡੀ ਜਾਂਦੀ ਹੈ | ਇਹ ਕਿੱਤਾ ਤਾਂ ਦਲਦਲ ਜਿਹਾ ਏ ਬਣ ਗਿਆ ਹੈ , ਬੱਚਿਆਂ ਦਾ ਇਸ ਵਿੱਚੋ ਨਿਕਲਣਾ ਕਿਹੜਾ ਸੌਖਾ ਹੈ | ਪਹਿਲਾਂ ਤਾਂ ਮਾਹੌਲ ਏ ਇੰਜ ਦਾ ਹੈ ਕੇ ਜੁਆਕ ਪੜ੍ਹਦੇ ਹੀ ਨਹੀਂ ਕੋਈ ਪੜ੍ਹ ਵੀ ਜਾਵੇ ਤਾਂ ਸਹਿਰੀ ਬੱਚਿਆਂ ਦਾ ਮੁਕਾਬਲਾ ਔਖਾ | ਵਜ਼ੀਰ ਸਿੰਘ ਦਾ ਵਿਚਕਾਰਲਾ ਮੁੰਡਾ ਤੀਜੇ ਦਰਜੇ ਚ ਬੀ ਏ ਪਾਸ ਹੈ,ਪਿੰਡ ਦੇ ਸਕੂਲ ਵਿਚ ਪੜ੍ਹ ਕੇ ਇਹ ਵੀ ਘੱਟ ਨਹੀਂ, ਪਰ ਮੁਕਾਬਲਾ ਤਾਂ ਸਹਿਰੀਆਂ ਨਾਲ ਕਰਨਾ ਪੈਣਾ ਹੈ ਨਾ | 
ਜਦੋ ਨੋਕਰੀਆਂ ਲੈਣ ਜਾਂਦੇ ਤਾਂ ਸੋਚਦੇ ਕਾਸ਼ ਕੋਈ ਅੰਨਦਾਤਾ ਨਾ ਹੁੰਦੇ,ਕੋਈ ਹੋਰ ਹੁੰਦੇ | ਕਿਸੇ ਦਿਨ ਇੱਸ ਅੰਨਦਾਤਾ ਨੇ ਈ ਹਥ ਜ਼ੋਰ ਜਾਣੇ "ਮੈਨੂੰ ਇਸ ਜਿੰਮੇਵਾਰੀ ਤੋਂ ਮੁਕਤ ਕਰੋ, ਮੇਰੇ ਕੋਲੋਂ ਤਾਂ ਆਪਣੇ ਟੱਬਰ ਵਾਸਤੇ ਅੰਨ ਨੀ ਕਮਾ ਹੁੰਦਾ ਤੁਹਾਨੂੰ ਕਿਥੋਂ ਉਗਾ ਉਗਾ ਦਵਾ" | ਗ਼ਲਤੀਆਂ ਆਪਣੀਆਂ ਵੀ ਘੱਟ ਨਹੀਂ ਹਨ, ਵਿਆਹਵਾਂ ਦੇ ਖਰਚੇ ,ਜੀਪ , ਕਾਰ , ਦਾਜ , ਟਰੈਕਟਰ , ਹੁਣ ਭੁਗਤਣੀਆਂ ਵੀ ਪੈਣੀਆਂ ਜੇ ਕੋਈ ਕਹੇ ਕੇ ਆਪਾ ਜੀ ਆਪਣੀ ਕੁੜੀ ਦਾ ਵਿਆਹ ਬਿਨਾ ਦਾਜ ਤੋਂ ਕਰਨਾ ਅੱਗਿਓ ਮੁੰਡੇ ਵਾਲੇ ਕਹਿੰਦੇ ਸਾਡਾ ਤਾਂ ਕੱਲਾ ਕੱਲਾ ਮੁੰਡਾ ਆ ਨਾ ਸਾਡੇ ਵੀ ਬਹੁਤ ਚਾਅ ਆ | ਇਥੇ ਅੰਨਦਾਤਾ ਕਿ ਕਰੇ? ਨਾ ਕਰੇ ਫਿਰ ਕੁੜੀ ਦਾ ਵਿਆਹ ?ਸਾਰੇ ਗ਼ਲਤ ਵੀ ਨਹੀਂ ਹੁੰਦੇ,ਪਰ ਜੋ ਸਹੀ ਆ ਓਹਨਾ ਦਾ ਵੀ ਹੱਥ ਕੌਣ ਫੜ ਰਿਹਾ ਹੈ?
ਇਹੋ ਜਹੇ ਹਾਲਾਤ ਵਿਚ ਘਰ ਦਾ ਮਾਹੌਲ ਬਹੁਤ ਭਾਰੀ ਹੋ ਜਾਂਦਾ ਹੈ | ਹਰ ਕੋਈ ਇਸ ਮਾਹੌਲ ਵਿੱਚੋ ਨਿਕਲਣਾ ਚਾਹੁੰਦਾ ਹੈ, ਇਕ ਡੁੱਬਦੇ ਜਹਾਜ ਵਾਂਗ | ਜਿਸ ਦਾ ਪਿਆਰ ਘਰ ਵਾਲਿਆਂ ਨਾਲ ਤੇ ਘਰ ਨਾਲ ਘੱਟ ਹੁੰਦਾ ਓਹੀ ਕਹਿੰਦਾ ਮੇਰਾ ਹਿੱਸਾ ਦੇ ਦੋ ਜੀ | ਹਿੱਸਾ ਲੈ ਕੇ ਉਹ ਤਾਂ ਨਿਕਲ ਜਾਂਦਾ ਬਾਕੀ ਜੂਝਦੇ ਰਹਿੰਦੇ ਆ ਹਾਲਾਤ ਨਾਲ ਜੋ ਕਿ ਸਰੋਤਾਂ ਦੀ ਘਾਟਾਂ ਨਾਲ ਹੋਰ ਵਿਗੜ ਜਾਂਦੇ ਹਨ |ਹਰ ਕਿਸੇ ਨੂੰ ਆਪਣੀ ਔਲਾਦ ਤੋਂ ਆਸ ਹੁੰਦੀ ਆ ਕੇ ਇਹ ਵੱਡੇ ਹੋਣਗੇ ਤਾਂ ਘਰ ਦਾ ਪਾਸਾ ਪਲਟੂ, ਪਰ ਉਹ ਕਿਹੜਾ ਇਸ ਮਾਹੌਲ ਤੋਂ ਬਚ ਰਹੇ ਆ, ਜੋ ਦੇਖ ਰਹੇ ਆ ਓਹੀ ਸਿੱਖਣਗੇ |
ਜਿਆਦਾਤਰ ਨਸ਼ੇ ਪੱਤੇ ਦਾ ਪਰਦਾ ਪਾ ਲੈਂਦੇ ਆਪਣੀਆਂ ਅੱਖਾਂ ਤੇ | ਸੱਬ ਮੁਸੀਬਤਾਂ ਤੋਂ ਅੱਖਾਂ ਮੀਟ ਲੈਂਦੇ ਆ ਕਬੂਤਰ ਵਾਂਗ, ਹੋਰ ਕਰਨ ਵੀ ਕਿ? ਦਿਨੋ ਦਿਨ ਵੰਡਦੀਆਂ ਜਾਂਦੀਆਂ ਜਮੀਨਾਂ ਦੇ ਖਰਚੇ ਕਿਵੇਂ ਕੱਢੇ ਕੋਈ ?ਸਵਾਲ ਇਹ ਉੱਠਦਾ ਹੈ ਕੇ ਇਸਦਾ ਹੱਲ ਕਿ ਹੈ ? 
ਪੰਜਾਬੀ ਕਿਸਾਨੀ ਇਕ ਕਿੱਤਾ ਨਾ ਰਹਿ ਕੇ ਇਕ ਤ੍ਰਾਸਦੀ ਬਣ ਚੁੱਕੀ ਹੈ | ਅੰਨਦਾਤਾ ਨਾਵਲ ਵਿਚ ਬਲਦੇਵ ਸਿੰਘ ਨੇ ਬਹੁਤ ਮਹੀਨ ਢੰਗ ਨਾਲ ਇਸਦੇ ਸਮਾਜਿਕ , ਆਰਥਿਕ ਤੇ ਮਾਨਸਿਕ ਪੱਖ ਨੂੰ ਸਾਹਮਣੇ ਲਿਆਂਦਾ ਹੈ |


 
  • Availability: In Stock
  • Model: 1-1326-P277

Write Review

Note: Do not use HTML in the text.