Banjar Dharti

Rs.200
Qty:
Publisher  :
Authors     :     Balbir Parwana
Page          : 
Format      :     Hard Bound
Language :      Punjabi
Banjar Dharti by Balbir Parwana Punjabi Novel book Online
"ਬੰਜਰ ਧਰਤੀ" Balbir Parwana ਦਾ ਨਾਵਲ ਹੈ। ਵਿਸ਼ਾ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਾਰੇ ਹੈ। ਕਾਰਪੋਰੇਟਾਂ ਵਲੋਂ ਵਿਛਾਏ ਗਏ ਜਾਲ ਦੀ ਚਕਾਚੌਂਧ ਵਿਚ ਬੰਦ ਅੱਖਾਂ ਨਾਲ ਜਿੰਦਗੀ ਜੀ ਰਹੇ ਨੌਜਵਾਨਾਂ ਬਾਰੇ ਹੈ। ਮਨ ਦੀਆਂ ਅੱਖਾਂ ਬੰਦ ਹਨ। ਦਿਮਾਗ ਨੇ ਵੀ ਕੰਮ ਕਰਨਾ ਬੰਦ ਕੀਤਾ ਹੋਇਆ ਹੈ। ਕਿਉਂਕਿ ਕੁਝ ਸੋਚਣ ਦਾ ਸਮਾਂ ਨਹੀ ਰਹਿ ਗਿਆ। ਹਰ ਸਮੇਂ ਹੱਥ ਵਿੱਚ ਮੋਬਾਇਲ ਹੈ। ਜੋ ਧਿਆਨ ਇੱਧਰ -ਉੱਧਰ ਨਹੀਂ ਹੋਣ ਦਿੰਦਾ। ਬੰਦਾ ਸੋਚ ਕਿਵੇਂ ਜਾਵੇ ਕੁਝ। 
ਨਾਵਲ ਵਿੱਚ ਨਸ਼ੇ ,ਫੈਸ਼ਨ, ਪੈਸਾ, ਬਾਹਰ ਇਹਨਾਂ ਸਭ ਭੇਡਚਾਲਾਂ ਨੂੰ ਦਿਖਾਇਆ ਹੈ। ਚਾਚੇ ਦੇ ਬਾਹਰਲੇ ਮੁਲਕ ਹੋਣ ਕਾਰਨ ਘਰ ਵਿਚ ਪੈਸੇ ਦੀ ਕਮੀ ਨਹੀਂ ਹੈ। ਇਸਲਈ ਘਰ ਵਿਚਲੇ ਮੁੰਡੇ ਬਲਵੰਤ ਲਈ ਕੰਮ ਕਰਨ ਦੀ ਜਿਆਦਾ ਜਰੂਰਤ ਨਹੀਂ ਹੈ। ਭਈਏ ਹਨ ਖੇਤ ਸੰਭਾਲਣ ਲਈ। ਹੁਣ ਕੰਮ ਤਾਂ ਭਈਏ ਹੀ ਕਰਨਗੇ। ਮੁੰਡਾ ਵਿਹਲਾ ਕੀ ਕਰੇ। ਘੁੰਮਣਾਂ ਫਿਰਨਾ ਯਾਰ ਦੋਸਤ ਇਹ ਸਭ ਤਾਂ ਹੋਵੇਗਾ ਹੀ ਨਾ ਹੁਣ।
ਬਲਜੀਤ ਜੋ ਕਿ ਬਲਵੰਤ ਦੀ ਭੈਣ ਹੈ । ਉਸ ਕੋਲ ਵੀ ਕਰਨ ਨੂੰ ਕੋਈ ਖਾਸ ਕੰਮ ਨਹੀਂ ਹੈ। ਸਿਰਫ਼ ਇੱਕ ਸੁਪਨਾ ਕਿ ਬਾਹਰ ਜਾਣਾ ਹੈ ਕਿਸੇ ਵੀ ਤਰ੍ਹਾਂ। 
ਨਾਵਲ ਵਿੱਚ ਅੱਜਕਲ ਦੀਆਂ ਲਗਭਗ ਸਾਰੀਆਂ ਅਲਾਮਤਾਂ ਦਾ ਜਿਕਰ ਹੈ ਅਤੇ ਇਹਨਾਂ ਦੇ ਸਿੱਟੇ ਵੀ ਦਿਖਾਏ ਗਏ ਹਨ। ਵਧੀਆ ਉਪਰਾਲਾ ਹੈ। ਇਕ ਚਿੰਤਕ ਦੇ ਤੋਰ ਤੇ ਲੇਖਕ ਦਾ। ਦਿਮਾਗ ਦੀਆਂ ਬੰਦ ਅੱਖਾਂ ਖੋਲਣ ਦਾ ਯਤਨ ਹੈ ਪਰ ਖੁੱਲਣਗੀਆਂ ਤਾਂ ਉਸਦੀਆਂ ਹੀ ਨਾ ਜੋ ਖੁਦ ਆਪਣੀਆਂ ਅੱਖਾਂ ਖੋਲਣਾ ਚਾਹੁੰਦਾ ਹੈ। ਕਿਤਾਬ ਦਾ ਵਿਸ਼ਾ, ਲੈਅ, ਵਧੀਆ ਹੈ।ਕਿਤਾਬ ਵਿੱਚ ਕੁਝ-ਕੁ ਕਨਟੈਂਟ ਰੀਪੀਟ ਹੁੰਦਾ ਹੈ ਅਤੇ ਜਿਆਦਾ ਲੱਗਾ।
  • Availability: In Stock
  • Model: 1-1326-P556

Write Review

Note: Do not use HTML in the text.