Yug Chintak -1

Rs.300
Qty:
Publisher    :
Authors      :   Dr. Joginder Singh Kairon
Page           : 
Format       :   Hard Bound
Language   :   Punjabi 
Yug Chintak-1 by Joginder Singh Kairon Punjabi Biography book Online
ਪਿਛਲੇ ਕੁਝ ਸਮੇਂ ਤੋਂ ਮਹਿਸੂਸ ਕਰ ਰਿਹਾ ਸੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ, ਆਧੁਨਿਕ ਭਾਸ਼ਾ ਵਿਗਿਆਨੀਆਂ, ਮਾਨਵ- ਵਿਗਿਆਨੀਆਂ, ਲੋਕਧਾਰਾ -ਸ਼ਾਸਤਰੀਆਂ ਅਤੇ ਹੋਰ ਖੇਤਰਾਂ ਦੇ ਵਿਦਵਾਨਾਂ ਦੇ ਨਾਮ ਤਾਂ ਅਸੀ ਜਾਣਦੇ ਹਾਂ ਅਤੇ ਆਪਣੀ ਗੱਲਬਾਤ ਵਿਚ ਉਨਾਂ ਦਾ ਜ਼ਿਕਰ ਵੀ ਕਰਦੇ ਹਾਂ। ਪਰੰਤੂ, ਉਨਾਂ ਦਾ ਫਲਸਫ਼ਾ ਕੀ ਹੈ ਜਾਂ ਉਨਾਂ ਨੇ ਕਿਹੋ ਜਿਹੀਆਂ ਖੋਜਾਂ ਕੀਤੀਆਂ, ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਕਰਕੇ ਮੈਂ ਅਤੇ ਮਨ ਬਣਾਇਆ ਕਿ ਕਿਉਂ ਨਾ ਜਿੰਨੀ ਕੁ ਮੇਰੀ ਸਮਝ ਅਤੇ ਗਿਆਨ ਹੈ, ਇਨਾਂ ਵਿਦਵਾਨਾਂ ਅਤੇ ਦਾਰਸ਼ਨਿਕਾਂ ਬਾਰੇ ਸੌਖੀ ਅਤੇ ਸੰਖੇਪ ਭਾਸ਼ਾ ਵਿਚ ਲਿਖ ਕੇ ਆਪਣੇ ਨਵੇਂ ਖੋਜੀਆਂ ਅਤੇ ਗਿਆਨ ਪਰਾਪਤ ਕਰਨ ਲਈ ਉਤਸਕ ਪਾਠਕਾਂ ਸਾਹਮਣੇ ਰੱਖਾਂ।
ਇਹ ਯਤਨ ਮੈਂ ਆਪਣੇ ਪਰਚੇ "ਅਜੋਕੇ ਸ਼ਿਲਾਲੇਖ" ਰਾਹੀ ਸ਼ੁਰੂ ਕੀਤਾ ਸੀ। ਭਾਵੇਂ ਇਹ ਕੰਮ ਬੜਾ ਮੁਸ਼ਕਿਲ ਸੀ ਕਿਉਂਕਿ ਪਹਿਲਾਂ ਇਹਨਾਂ ਵਿਦਵਾਨਾਂ ਬਾਰੇ ਪੜਨਾ ਫਿਰ ਉਹਨਾਂ ਦੀ ਵਿਚਾਰਧਾਰਾ ਅਤੇ ਫਲਸਫ਼ੇ ਨੂੰ ਧੁਰ ਅੰਤਰੀਵ ਤੱਕ ਸਮਝਣਾ ਅਤੇ ਮੁੜ ਆਪਣੀ ਸੌਖੀ ਭਾਸ਼ਾ ਵਿਚ ਭੇਸ਼ ਕਰਨਾ ਡਾਹਢਾ ਮੁਸ਼ਕਿਲ ਕੰਮ ਸੀ। ਪਰੰਤੂ, ਸ਼ਿਲਾਲੇਖ ਦੇ ਪਾਠਕਾਂ ਵਲੋਂ ਮਿਲੇ ਹੁੰਗਾਰੇ ਕਾਰਨ ਮੈਂ ਹੌਂਸਲੇ ਵਿਚ ਹੋ ਗਿਆ ਅਤੇ ਇਸ ਕਾਰਜ ਨੂੰ ਜਾਰੀ ਰੱਖਿਆ। ਜਦੋਂ ਇਕ ਦਰਜਨ ਤੋਂ ਵੱਧ ਵਿਦਵਾਨਾਂ ਬਾਰੇ ਲਿਖਿਆ ਗਿਆ ਤਾਂ ਮੈਂ ਸੋਚਿਆ ਕਿਉਂ ਨਾ ਇਸਨੂੰ ਕਿਤਾਬੀ ਰੂਪ ਦੇ ਦਿੱਤਾ ਜਾਵੇ? ਇਸ ਵਿਚਾਰ ਅਧੀਨ ਹੀ ਇਹ ਪੁਸਤਕ ਤੁਹਾਡੇ ਸਾਹਮਣੇ ਪੇਸ਼ ਹੈ, ਜਿਸ ਵਿਚ ਨਵੇਂ ਪੁਰਾਣੇ 12 ਵਿਦਵਾਨਾਂ ਬਾਰੇ ਸੰਖੇਪ ਵਿਚ ਜ਼ਿਕਰ ਕੀਤਾ ਹੈ।
ਇਸ ਵਿਚ ਦੁਨੀਆ ਦਾ ਮਹਾਪ ਫਲਾਸਫ਼ਰ ਸੁਕਰਾਤ ਜੋ ਕਿ 469 ਬੀ.ਸੀ. ਵਿਚ ਹੋਇਆ ਸੀ ਤੋਂ ਲੈ ਕੇ ਜੂਲੀਆ ਕਰਿਸਤੇਵਾ ਜੋ 1942 ਵਿਚ ਜਨਮੀ ਹੈ, ਤੱਕ 12 ਵਿਦਵਾਨਾਂ ਦਾ ਜੀਵਨ ਬਿਓਰਾ ਫਲਸਫ਼ਾ ਅਤੇ ਖੋਜਾਂ ਬਾਰੇ ਜ਼ਿਕਰ ਕੀਤਾ ਗਿਆ ਹੈ।
ਆਸ ਹੈ ਇਹ ਪੁਸਤਕ ਪਾਠਕਾਂ ਦੀ ਗਿਆਨ ਭੁੱਖ ਨੂੰ ਕੁਝ ਹੱਦ ਤੱਕ ਤਰਿਪਤ ਕਰੇਗੀ।
ਡਾ. ਜੋਗਿੰਦਰ ਸਿੰਘ ਕੈਂਰੋਂ
 
  • Availability: In Stock
  • Model: 1-1326-P6039

Write Review

Note: Do not use HTML in the text.