Bol Mardaneya

Rs.250
Qty:
Publisher     :
Authors        :  Jasbir Mand
Page             : 
Format          :   Hard Bound                            
Language     :   Punjabi
Bol Mardaneya by Jasbir Mand Sikhism Novel book Online
ਜਦ ਜੈ ਰਾਮ ਬਾਬੇ ਨਾਨਕ ਨੂੰ ਲੈ ਕੇ ਸੁਲਤਾਨਪੁਰ ਚਲਾ ਗਿਆ ਤਾਂ ਮਰਦਾਨਾ ਨੂੰ ਉਦੋਂ ਤੱਕ ਚੈਨ ਨਾ ਆਇਆ ਜਦੋਂ ਤੱਕ ਮਾਤਾ ਤ੍ਰਿਪਤਾ ਨੇ ਮਰਦਾਨੇ ਸੁਲਤਾਨਪੁਰ ਜਾਣ ਲਈ ਨਾ ਕਹਿ ਦਿੱਤਾ। ਮਨ ਵੀ ਤਾਂ ਇਹੀ ਉਡੀਕ ਰਿਹਾ ਸੀ। ਮਰਦਾਨਾ ਪਹੁੰਚ ਗਿਆ ਸੁਲਤਾਨਪੁਰ ਤੇ ਖੜ ਗਿਆ ਹੋਣਾ, ਬਾਬੇ ਨਾਨਕ ਅੱਗੇ ਜਾ ਕੇ ਚੁੱਪ-ਚਾਪ। ਤਾਂ ਬਾਬੇ ਨੇ ਜਰੂਰ ਕਿਹਾ ਹੋਣਾ "ਬੋਲ ਮਰਦਾਨਿਆ, ਬੋਲਦਾ ਕਿਉਂ ਨੀ ਕੁਝ" ਮਰਦਾਨੇ ਦਾ ਮਨ ਬੱਚਿਆ ਵਾਂਗ ਫਿਸ ਪਿਆ ਹੋਣਾ "ਤੂੰ ਤਾਂ ਬਾਬਾ ਛੱਡ ਆਇਆ ਸੀ ਨਾ ਪਰ ਮੇਰੇ ਤੋ ਨਈ ਰਹਿ ਹੋਇਆ "। 
"ਬੋਲ ਮਰਦਾਨਿਆ" ਨਾਵਲ ਨੂੰ ਮੈਂ ਨਾਵਲ ਨਹੀ ਕਹਿ ਸਕਦਾ। ਇਹ ਕੁਝ ਹੋਰ ਹੈ। ਪਤਾ ਨਹੀ ਕਿ? ਆਮਤੋਰ ਤੇ ਅਸੀਂ ਮੋਟੀਆਂ-ਮੋਟੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਜਿਵੇਂ ਮਲਿਕ ਭਾਗੋ ਵਾਲੀ ਸਾਖੀ, ਕੋਡੇ ਰਾਖਸ਼ ਵਾਲੀ, ਵਲੀ ਕੰਧਾਰੀ, ਮਿੱਠੇ ਰੀਠੇ, "ਵੱਸਦੇ ਰਹੋ ਉਜੜ ਜਾਉ" ਆਦਿ। ਇਹ ਨਾਵਲ ਉਹਨਾਂ ਘਟਨਾਵਾਂ ਨੂੰ ਛੱਡ ਕੇ ਸੂਖਮ ਪਲਾਂ ਨੂੰ ਬਿਆਨ ਕਰਦਾ ਹੈ। ਇਹ ਨਾਵਲ ਬਾਬੇ ਨਾਨਕ ਤੇ ਯਾਤਰਾਵਾਂ ਦਾ ਵੇਰਵਾ ਨਾ ਹੋ ਕੇ ਮਰਦਾਨੇ ਦੇ ਮਨ ਦੀਆਂ ਅੰਦਰੂਨੀ ਸਫਰ ਦੀ ਕਹਾਣੀ ਹੈ। ਇਹ ਇਤਿਹਾਸ ਪੜਨ ਵਾਂਗ ਨਹੀ ਹੈ। ਮੈਨੂੰ ਇਹ ਕਵਿਤਾ ਲੱਗੀ। ਜੋ ਕਾਹਲ ਵਿੱਚ ਪੜਨ ਵਾਲੀ ਨਹੀਂ ਹੈ। ਹਰ ਲਾਇਨ ਹਰ ਪੈਰਾ ਮਨ ਟਿਕਾ ਕੇ ਪੜਨ ਵਾਲਾ ਹੈ। ਇਹ ਨਾਵਲ ਨੂੰ ਪੜਨਾ ਦੂਸਰੇ ਨਾਵਲਾਂ ਨੂੰ ਪੜਨ ਤੋਂ ਵੱਖਰਾ ਹੈ।ਇਹ ਨਾਵਲ ਤੁਹਾਡਾ ਮਨ ਸ਼ਾਂਤ ਹੋਣਾ ਮੰਗਦਾ ਹੈ। ਬਾਬੇ ਨਾਨਕ ਤੇ ਮਰਦਾਨੇ ਦੀ ਵਾਰਤਾਲਾਪ ਸੁਣਨ ਲਈ ਤੁਹਾਡਾ ਮਨ ਇਕਾਗਰ ਚਾਹੀਦਾ ਹੈ। ਉੱਥਲ ਪੁੱਥਲ ਭਰੇ ਮਨ ਲਈ ਇਸਨੂੰ ਪੜਨਾ ਮੁਸ਼ਕਿਲ ਹੋ ਜਾਵੇਗਾ। 
ਬਚਪਨ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸ਼ਹੀਦ ਗੰਜ ਜਦੋਂ ਘਰਦਿਆਂ ਨਾਲ ਜਾਇਦਾ ਸੀ ਤਾਂ ਸਮਝ ਨਾ ਆਉਣ ਤੇ ਵੀ ਰੋਜ਼ਾਨਾ ਆਇਆ ਮੁੱਖਵਾਕ ਪੜਨਾ ਤੇ ਕਈ ਵਾਰ ਉਸ ਵਿੱਚ ਲਿਖਿਆ ਹੋਣਾ "ਜੀਵ ਇਸਤਰੀ ਆਪਣੇ ਪਤੀ ਰੂਪੀ ਪਰਮੇਸ਼ਵਰ" ਤੇ ਇੰਞ ਕੁਝ ਲਾਇਨਾਂ ਹੋਣੀਆਂ। ਉਦੋਂ ਸਮਝ ਨਾ ਆਉਣਾ ਕਿ ਇਕ ਜੀਵ ਇਸਤਰੀ ਕੋਣ ਹੈ। ਬਾਅਦ ਵਿੱਚ ਸਮਝ ਆਇਆ ਕਿ ਜਿਸ ਕਿਸੇ ਨੂੰ ਆਪਣੇ ਪਰਮੇਸ਼ਵਰ ਨਾਲ ਪਿਆਰ ਹੈ ਉਹੀ ਜੀਵ ਇਸਤਰੀ ਹੈ। ਮਰਦਾਨੇ ਲਈ ਬਾਬਾ ਨਾਨਕ ਪਤੀ ਪਰਮੇਸ਼ਵਰ ਸੀ, ਤੇ ਖੁਦ ਮਰਦਾਨਾ ਜੀਵ ਇਸਤਰੀ। ਮਰਦਾਨੇ ਨੂੰ ਬਾਬੇ ਨਾਨਕ ਤੋਂ ਬਿਨਾਂ ਕੁਝ ਨਹੀਂ ਸੁਝਦਾ ਸੀ। ਬਾਬੇ ਨਾਨਕ ਬਾਰੇ ਸੋਚਦਿਆ ਮਨ ਵਿੱਚ ਜਦ ਪਿਆਰ ਆਉਂਦਾ ਤਾਂ ਕਿ ਖੁਦ ਵੀ ਜੀਵ ਇਸਤਰੀ ਬਣ ਜਾਂਦਾ ਹਾਂ। ਫਿਰ ਕੁਝ ਹੋਰ ਨਹੀਂ ਯਾਦ ਰਹਿੰਦਾ। ਜੀਵ ਇਸਤਰੀ ਬਣ ਕੇ ਮਨ ਬਸ ਪਤੀ ਪਰਮੇਸ਼ਵਰ ਵੱਲ ਦੌੜਦਾ ਹੈ। ਜੀਵ ਇਸਤਰੀ ਕੁਝ ਅਜਿਹਾ ਕਰਨਾ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਰੂਪੀ ਪਰਮੇਸ਼ਵਰ ਨੂੰ ਚੰਗੀ ਲੱਗੇ। ਮੈਂ ਵੀ ਤਰੀਕੇ ਲੱਭਦਾ। ਪਤੀ ਰੂਪੀ ਪਰਮੇਸ਼ਵਰ ਦਾ ਸਾਥ ਲੱਭਦਾ। ਸੋਚਦਾ ਉਹਨਾਂ ਰਾਹਾਂ ਤੇ ਤੁਰਾ ਜਿਥੇ ਕਿਤੇ ਬਾਬਾ ਤੁਰਿਆ ਤਾਂ ਸ਼ਾਇਦ ਕਿਸੇ ਉਸ ਪੱਥਰ ਦੀ ਛੋਹ ਪ੍ਰਾਪਤ ਹੋ ਜਾਵੇ। ਜੋ ਕਦੇ ਬਾਬੇ ਦੇ ਪੈਰ ਥੱਲੇ ਆਇਆ ਹੋਵੇ। ਮਨ ਆਪਣੇ ਪ੍ਰੀਤਮ ਨੂੰ ਦੇਖਣ ਦਾ ਕਰਦਾ ,ਤੜਪਦਾ। ਹਾਂ ਬਾਬਾ ਅੱਜ ਤੱਕ ਕਦੇ ਤੇਰੇ ਤੋ ਨਾਬਰ ਨਹੀਂ ਹੋਇਆ। ਤੂੰ ਚਮਤਕਾਰਾਂ, ਵਹਿਮਾਂ ਭਰਮਾਂ ਤੋਂ ਰੋਕਿਆ, ਮੈਂ ਰੁੱਕ ਗਿਆ। ਪਰ ਅੱਜ ਮਨ ਕਰਦਾ ਕਿਸੇ ਚਮਤਕਾਰ ਵਾਂਗ ਤੇਰੇ ਦਰਸ਼ਨ ਹੋ ਜਾਣ। ਮੈਨੂੰ ਪਤਾ ਮੇਰੇ ਵਿੱਚ ਇੰਨੀ ਸਤਿਆ ਨਹੀਂ ਕਿ ਤੇਰਾ ਵੱਲ ਅੱਖ ਕਰ ਕੇ ਦੇਖ ਸਕਾ। ਤੈਨੂੰ ਰਬ ਨਾ ਮੰਨ ਕੇ ਮਨੁੱਖ ਵੀ ਮੰਨ ਲਵਾਂ ਤਾਂ ਵੀ ਮੈਂ ਤੇਰੇ ਵਲ ਦੇਖ ਨਹੀਂ ਸਕਦਾ। 
ਵੇਸਵਾਵਾਂ ਦੇ ਮੰਦਿਰ ਵਿੱਚ ਜਦ ਇਕ ਵੇਸਵਾ ਮਰਦਾਨੇ ਨੂੰ ਪੁੱਛਦੀ ਹੈ ਕਿ " ਮਰਦਾਨਿਆ ਇਹੋ ਜਿਹੇ ਮੁਰਸ਼ਦ ਦੀ ਤੂੰ ਹਰ ਵਕਤ ਕਿਵੇਂ ਤਾਬ ਝੱਲਦਾ ਹੈ ਮੈਥੋਂ ਤਾਂ ਉਹਦੇ ਵੱਲ ਇਕ ਪਲ ਨਹੀ ਦੇਖਿਆ ਜਾਂਦਾ। ਤਾਂ ਮਰਦਾਨਾ ਕਹਿੰਦਾ ਮੈੰ ਗਾਉਣ ਲੱਗ ਪੈਂਦਾ _ _ _ _ ਦੇਹ ਆਪ ਝੱਲਦੀ ਹੈ।" ਸ਼ਾਇਦ ਮੈਨੂੰ ਵੀ ਕੋਈ ਤਰੀਕਾ ਦੇਖਣਾ ਪਵੇਗਾ। ਆਪਣੇ ਮੁਰਸ਼ਦ ਨੂੰ ਦੇਖਣ ਲਈ। ਜਦ ਲਾਲੋ ਘਰੇ ਪਹੁੰਚਦੇ ਹਨ ਤਾਂ ਕੋਈ ਲੱਕੜ ਦਾ ਕੰਮ ਕਰ ਰਿਹਾ । ਲਾਲੋ ਕੰਮ ਨਹੀਂ ਛੱਡਦਾ ਬਸ ਸਾਹਮਣੇ ਬੈਠੇ ਬਾਬੇ ਨਾਨਕ ਵਲ ਦੇਖ ਕੇ ਤ੍ਰਿਪ-ਤ੍ਰਿਪ ਅੱਥਰੂ ਸੁੱਟੀ ਜਾਂਦਾ। ਇਹ ਵੀ ਇਕ ਜੀਵ ਇਸਤਰੀ ਦਾ ਮਨ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਇਹ ਕਿਵੇਂ ਹੋ ਗਿਆ। ਆਪਣੇ ਮੁਰਸ਼ਦ ਦੇ ਅਚਾਨਕ ਦਰਸ਼ਨ ਪਾ ਕੇ ਖੁਸ਼ੀ ਸ਼ਾਇਦ ਅੱਥਰੂ ਬਣ ਕੇ ਬਾਹਰ ਆਈ ਹੈ। ਮੈਨੂੰ ਜਸਬੀਰ ਮੰਡ ਵੀ ਇਕ ਜੀਵ ਇਸਤਰੀ ਲੱਗਦਾ ਹੈ। ਜਿਸ ਨੇ ਆਪਣੇ ਪ੍ਰੀਤਮ ਨੂੰ ਚੰਗਾ ਲੱਗਣ ਲਈ ਕੁੱਝ ਕਰਨ ਦਾ ਸੋਚਿਆ ਤੇ ਫਿਰ "ਬੋਲ ਮਰਦਾਨਿਆ " ਸਿਰਜ ਦਿੱਤਾ । ਕਿਉਂਕਿ "ਬੋਲ ਮਰਦਾਨਿਆ " ਮਨ ਵਿੱਚ ਪਿਆਰ ਦੇ ਡੂੰਘੇ ਸਮੁੰਦਰ ਹੋਏ ਤੋਂ ਬਿਨਾਂ ਨਹੀਂ ਲਿਖਿਆ ਜਾ ਸਕਦਾ ਸੀ।
ਘਰ ਦੇ ਹਾਲਾਤ ਨੂੰ ਸਮਝਦਾ ਜਾਣਦਾ ਹੋਇਆ ਵੀ ਮਰਦਾਨਾ , ਬਾਬਾ ਨਾਨਕ ਦਾ ਮੋਹ ਤੇ ਸਾਥ ਨਾ ਛੱਡ ਸਕਿਆ। ਜਸਬੀਰ ਮੰਡ ਨੇ ਅੰਮੀ ਲੱਖੋ ਤੇ ਮਾਤਾ ਤ੍ਰਿਪਤਾ ਦੇ ਮਨ ਦੇ ਹਾਲਾਤ ਸੋਹਣੀ ਤਰ੍ਹਾਂ ਬਿਆਨ ਕੀਤੀ ਹੈ।ਘਰ ਵਿਚ ਸਭ ਨੂੰ ਪਤਾ ਹੈ ਕਿ ਮਰਦਾਨਾ ਜਿਸ ਦਾ ਸਾਥ ਕਰ ਰਿਹਾ ਹੈ ਉਹ ਆਮ ਇਨਸਾਨ ਨਹੀਂ ਹੈ ਜੇਕਰ ਮਰਦਾਨਾ ਜੀ ਨੂੰ ਇਹ ਸਾਥ ਨਸੀਬ ਹੋਇਆ ਇਹ ਓਹਨਾ ਦਾ ਸੁਭਾਗ ਹੈ, ਪਰ ਗ੍ਰਹਿਸਥੀ ਕਿਵੇਂ ਚੱਲੇ? ਮਾਪਿਆਂ ਲਈ ਪੁੱਤ ਸਾਧ ਹੁੰਦੇ ਦੇਖਣਾ ਸੌਖਾ ਨਈ ਹੁੰਦਾ. ਇਸ ਤਰ੍ਹਾਂ ਸਾਧ ਬਣ ਕੇ ਜਾਂਦੇ ਪੁੱਤ ਮਾਪਿਆਂ ਨੂੰ ਨਹੀਂ ਭਾਉਂਦੇ ।ਮਨ ਹੋਰ ਡੁੱਬਦਾ ਜਦ ਪੁੱਤ ਦਿਸਣਾ ਬੰਦ ਹੋ ਜਾਵੇ ਤੇ ਉਸ ਚੋਂ ਫ਼ਕੀਰ ਦਿਸਣ ਲੱਗ ਪਵੇ .ਅੰਮੀ ਲੱਖੋ ਜ਼ੋਰ ਲਾ ਕੇ ਮਰਦਾਨੇ ਤੇ ਬਾਬੇ ਨਾਨਕ ਚੋਂ ਪੁੱਤ ਦੇਖਣ ਦੀ ਕੋਸਿਸ ਕਰਦੀ ਹੈ ,ਪਰ ਜ਼ੋਰ ਚਲਦਾ ਮਹਿਸੂਸ ਨੀ ਹੁੰਦਾ।ਅੰਮੀ ਲੱਖੋ ਮਨ ਨੂੰ ਸਮਝਾਉਂਦੀ ਹੈ ਤੇ ਦਰਵਾਜੇ ਪਿੱਛੇ ਲੁਕ ਕ ਰੋਂਦੀ ਰੱਖੀ ਨੂੰ ਦੇਖਦੀ ਹੈ.ਰੱਖੀ ਦੀ ਮਨ ਦੀ ਹਾਲਤ ਨੂੰ ਸੰਤ ਰਾਮ ਉਦਾਸੀ ਨੇ ਆਪਣੀ ਇਕ ਕਵਿਤਾ " ਮਰਦਾਨੇ ਨੂੰ ਮਰਦਾਨਣ ਦਾ ਖਤ" ਵਿਚ ਬਿਆਨ ਕੀਤੀ ਹੈ।
ਅਸੀਂ ਮਰਦਾਨੇ ਦੀ ਜਾਂ ਬਾਬਾ ਨਾਨਕ ਦੀ ਇਕੱਲੀ ਇਕੱਲੀ ਗੱਲ ਨਹੀਂ ਕਰ ਸਕਦੇ।ਇਹ ਇਕ ਹਨ। ਕਹਿੰਦੇ ਬੰਦਾ ਆਪਣੇ ਘਰ ਵਿਚ ਹੀ ਲੰਮਾ ਸਮਾਂ ਰਹਿ ਸਕਦਾ ਹੈ।ਘਰ ਵਿਚ ਉਸਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ। ਇੰਜ ਹੀ ਸ਼ਾਇਦ ਮਰਦਾਨਾ , ਬਾਬਾ ਨਾਨਕ ਦਾ ਘਰ ਸੀ। ਲੰਮੀਆਂ ਲੰਮੀਆਂ ਉਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਰਦਾਨਾ ਜੀ ਨਾਲ।ਪਰ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਬਾਬਾ ਨਾਨਕ ਕਿਸੇ ਯਾਤਰਾ ਤੇ ਨਾ ਗਿਆ ਜਿਆਦਾ ਦੂਰ ਤੇ ਵਾਪਸ ਕਰਤਾਰਪੁਰ ਆ ਕੇ ਰੁਕ ਗਿਆ।
ਮਾਤਾ ਤ੍ਰਿਪਤਾ ਮਰਦਾਨੇ ਨੂੰ ਆਪਣਾ ਦੂਜਾ ਪੁੱਤ ਮੰਨਦੀ ਹੋਵੇਗੀ ।ਮਾਤਾ ਜੀ ਨੂੰ ਲਗਦਾ ਹੋਵੇਗਾ ਕੇ ਬਾਬੇ ਨੇ ਤਾਂ ਰੋਕਿਆ ਰੁਕਣਾ ਨਹੀਂ,ਚਲ ਮਰਦਾਨੇ ਦਾ ਸਾਥ ਤਾਂ ਹੈ ਨਾ ਬਾਬੇ ਨੂੰ। ਮਰਦਾਨਾ ਜੀ ਨੇ ਅੰਤ ਵੇਲੇ ਤਕ ਬਾਬਾ ਨਾਨਕ ਦਾ ਸਾਥ ਨਾ ਛੱਡਿਆ। ਨਾਵਲ ਵਿਚ ਆਪਣੇ ਅੰਤਮ ਵੇਲੇ ਮਰਦਾਨਾ , ਬਾਬੇ ਨਾਨਕ ਨੂੰ ਕਹਿੰਦਾ ਹੈ " ਬਾਬਾ ਜੇ ਕੀਤੇ ਮੇਲ ਹੋਇਆ ਤਾਂ ਪਛਾਣ ਜਰੂਰ ਲਵੀਂ.... ਮੈਂ ਤਲਵੰਡੀ ਦਾ ਡੂਮ ਹਾਂ"
ਬਹੁਤ ਕੁਝ ਪੜਿਆ ਪਰ ਇਹ ਸ਼ਾਇਦ ਅਸਾਧਾਰਨ ਹੈ। ਨਾਵਲ ਵਿਚਲੇ ਧੀਮੇ ਸੰਵਾਦ ਸ਼ਾਇਦ ਅਸੀਂ ਕਦੇ ਸੋਚ ਨਾ ਪਾਉਂਦੇ। ਬਹੁਤ ਕੁਝ ਨਵਾਂ ਦਿੱਤਾ ਇਸ ਨਾਵਲ ਨੇ ਇਸਨੂੰ ਪੜਦਿਆ ਬਹੁਤ ਵਾਰ ਮਨ ਭਰ ਆਇਆ। ਕਈ ਵਾਰ ਕੋਈ ਸਾਡੇ ਕਿਸੇ ਪਿਆਰੇ ਦੀ ਗੱਲ ਸੁਣਾਉਂਦਾ ਹੈ ਤਾਂ ਮਨ ਕਰਦਾ ਹੈ ਕਿ ਹੋਰ ਵੀ ਕੁਝ ਦੱਸੇ। ਜੇ ਨਹੀ ਕੁੱਝ ਹੈਗਾ ਤਾਂ ਇਹੋ ਗੱਲਾਂ ਦੁਬਾਰਾ-ਦੁਬਾਰਾ ਸੁਣਾਈ ਜਾਵੇ। ਇੰਞ ਹੀ ਸ਼ਾਇਦ ਇਹ ਨਾਵਲ ਮੈਂ ਪਤਾ ਨਹੀਂ ਕਿੰਨੀ ਵਾਰ ਦੁਬਾਰਾ ਪੜਾ। ਮਨ ਜਸਬੀਰ ਮੰਡ ਦਾ ਧੰਨਵਾਦ ਕਰਦਾ ਹੈ ਇਸ ਨਾਵਲ ਲਈ।
  • Availability: In Stock
  • Model: 1-US1326-1245

Write Review

Note: Do not use HTML in the text.