David Copperfield

Rs.150
Qty:
Publisher  :
Authors     :     Charles Dikons
Page          : 
Format      :     Hard Bound
Language :      Punjabi
David Copperfield by Charles Dikons Punjabi Novel book Online
ਇਹ ਨਾਵਲ 167 ਸਾਲ ਪਹਿਲਾਂ ਲਿਖਿਆ ਗਿਆ ਸੀ, ਪਰ ਅੱਜ ਵੀ ਕੁੱਲ ਦੁਨੀਆਂ ਵਿੱਚ ਪੂਰੇ ਸ਼ੌਕ ਨਾਲ ਪੜ੍ਹਿਆ ਜਾਂਦਾ ਏ । ਡਿਕਨਜ਼ ਦੇ ਇਸ ਨਾਵਲ ਨੂੰ ਪ੍ਰੋਫੈਸਰ ਅੱਛਰੂ ਸਿੰਘ ਨੇ ਅਨੁਵਾਦ ਕੀਤਾ ਏ, ਪਰ ਇਹ ਅਨੁਵਾਦ ਸੰਖੇਪ ਵਿੱਚ ਹੈ । ਪਾਠਕ ਲਈ ਉਤਸੁਕਤਾ ਪੈਦਾ ਕਰਨ ਲਈ ਕਿ ਉਹ ਇਸ ਨਾਵਲ ਨੂੰ ਪੂਰਾ ਪੜ੍ਹ ਲਵੇ । ਇਸ ਨਾਵਲ ਦੀ ਕਹਾਣੀ ਡੇਵਿਡ ਕਾਪਰਫੀਲਡ ਨਾਮੀ ਪਾਤਰ ਦੇ ਦੁਆਲੇ ਘੁੰਮਦੀ ਹੈ ਜਿਸ ਦਾ ਬਾਪ ਉਸਦੇ ਜਨਮ ਤੋਂ ਛੇ ਮਹੀਨੇ ਪਹਿਲਾਂ ਹੀ ਚੱਲ ਵਸਿਆ ਸੀ । ਉਸਦੀ ਮਾਂ ਦੀ ਉਮਰ ਉਸ ਵਕਤ 20-21 ਸਾਲ ਸੀ । ਡੇਵਿਡ ਦੇ ਬਚਪਨ ਵਿੱਚ ਉਸਦੀ ਮਾਂ ਕਲਾਰਾ ਮਰਡਸਟੋਨ ਨਾਮੀ ਬੰਦੇ ਨਾਲ ਵਿਆਹ ਕਰ ਲੈਂਦੀ ਹੈ ਜਿਸਨੂੰ ਡੇਵਿਡ ਸਖਤ ਨਾਪਸੰਦ ਕਰਦਾ ਹੈ । ਕੁਝ ਦਿਨਾਂ ਬਾਅਦ ਮਰਡਸਟੋਨ ਦੀ ਭੈਣ ਵੀ ਉਹਨਾਂ ਕੋਲ ਰਹਿਣ ਆ ਜਾਂਦੀ ਹੈ । ਫਿਰ ਡੇਵਿਡ ਨੂੰ ਸੁਧਾਰਨ ਦੇ ਨਾਮ ਹੇਠ ਉਸ ਨਾਲ ਸਖਤੀ ਕਰਨ ਲੱਗਦੇ ਨੇ । ਉਸਦੀ ਮਾਂ ਚੁੱਪ ਚਾਪ ਸਭ ਕੁਝ ਬਰਦਾਸ਼ਤ ਤਾਂ ਕਰਦੀ ਹੈ ਪਰ ਵਿੱਚੋਂ ਵਿੱਚ ਦੁਖੀ ਹੁੰਦੀ ਤੇ ਰੋਂਦੀ ਰਹਿੰਦੀ ਹੈ । ਇਸ ਨਾਵਲ ਦੀ ਇੱਕ ਮਹੱਤਵਪੂਰਨ ਪਾਤਰ ਹੈ ਕਾਪਰਫੀਲਡ ਪਰਿਵਾਰ ਦੀ ਨੌਕਰਾਣੀ ਮਿਸ ਪੈਗੋਟੀ । ਉਹ ਡੇਵਿਡ ਨੂੰ ਬਹੁਤ ਪਿਆਰ ਕਰਦੀ ਹੈ ਤੇ ਡੇਵਿਡ ਉਸ ਨੂੰ ਆਪਣੀ ਸਭ ਤੋਂ ਚੰਗੀ ਦੋਸਤ ਮੰਨ ਦਾ ਹੈ । ਇੱਕ ਵਾਰ ਪੈਗੋਟੀ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਯਾਰਮਾਊਥ ਲੈ ਕੇ ਜਾਂਦੀ ਹੈ ਜਿੱਥੇ ਡੇਵਿਡ ਨੂੰ ਆਪਣੀ ਹਮ ਉਮਰ ਐਮਿਲੀ ਨਾਲ ਮੋਹ ਹੋ ਜਾਂਦਾ ਹੈ । ਕੁਝ ਦਿਨਾਂ ਬਾਅਦ ਜਦੋਂ ਉਹ ਵਾਪਿਸ ਆਉਣ ਲੱਗ ਦੇ ਹਨ ਤਾਂ ਡੇਵਿਡ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਸਦਾ ਦਿਲ ਟੁੱਟ ਜਾਵੇਗਾ । ਮਰਡਸਟੋਨ ਤੇ ਉਸਦੀ ਭੈਣ ਦਾ ਵਿਵਹਾਰ ਡੇਵਿਡ ਪ੍ਰਤੀ ਜਾਲਮਾਨਾ ਹੈ ਤੇ ਇਕ ਵਾਰ ਮਰਡਸਟੋਨ ਵੱਲੋਂ ਡੇਵਿਡ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਵੀ ਜਾਂਦਾ ਹੈ ਤੇ ਉਸਨੂੰ 5 ਦਿਨ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਹੈ । ਉਸਦੀ ਮਾਂ ਨੂੰ ਵਿਸ਼ਵਾਸ਼ ਦਿਵਾ ਦਿੱਤਾਿ ਗਿਆ ਏ ਕਿ ਡੇਵਿਡ ਬੁਰਾ ਬੱਚਾ ਏ ਤੇ ਉਸਨੂੰ ਸੁਧਾਰਨਾ ਜਰੂਰੀ ਹੈ । ਉਹ ਡੇਵਿਡ ਨੂੰ ਲੰਡਨ ਪਾਸ ਬਲੈਕਹੀਥ ਸਕੂਲ ਭੇਜ ਦਿੱਤਾ ਜਾਂਦਾ ਏ । ਉਸਦੇ ਸਕੂਲ ਦੇ ਦਿਨ ਸ਼ਾਨਦਾਰ ਰਹੇ । ਇਕ ਦਿਨ ਉਸ ਨੂੰ ਪਤਾ ਲਗਦਾ ਏ ਕਿ ਉਸਦੀ ਮਾਂ ਚੱਲ ਵਸੀ ਏ । ਉਹ ਸਕੂਲ ਛੱਡ ਘਰ ਵਾਪਿਸ ਆ ਜਾਂਦਾ ਏ । ਫਿਰ ਮਰਡਸਟੋਨ ਉਸਨੂੰ ਕੰਮ ਕਰਨ ਲਈ ਲੰਡਨ ਭੇਜਿਆ ਜਾਂਦਾ ਏ ਜਿੱਥੇ ਉਹ ਚਾਰ ਮਹੀਨੇ ਕੰਮ ਕਰਦਾ ਏ । ਪਰ ਉਹ ਇਕ ਦਿਨ ਕੰਮ ਛੱਡ ਕੇ ਡਾਵਰ ਸ਼ਹਿਰ ਆਪਣੀ ਭੂਆ ਕੋਲ ਚਲਾ ਜਾਂਦਾ ਏ । ਜਿੱਥੇ ਉਸਦੀ ਭੂਆ ਉਸਨੂੰ ਡਾਕਟਰ ਸਟਰਾਂਗ ਦੇ ਸਕੂਲ ਵਿੱਚ ਪੜ੍ਹਨ ਲਈ ਭੇਜਦੀ ਹੈ ਤੇ ਆਪਣੇ ਜਾਣੂ ਵਕੀਲ ਦੇ ਘਰ ਠਹਿਰਾ ਦਿੰਦੀ ਹੈ ਜਿੱਥੇ ਉਹ ਅੱਠ ਸਾਲ ਰਹਿਕੇ ਸਕੂਲ ਦੀ ਪੜ੍ਹਾਈ ਖਤਮ ਕਰਦਾ ਏ । ਵਕੀਲ ਦੀ ਲੜਕੀ ਐਗਨੀਜ਼ ਉਸਦੀ ਸਭ ਤੋਂ ਕਰੀਬੀ ਦੀ ਦੋਸਤ ਬਣਦੀ ਏ ਤੇ ਡੇਵਿਡ ਉਸਨੂੰ ਆਪਣੀ ਭੈਣ ਸਮਝਦਾ ਹੈ । ਫਿਰ ਉਹ ਲੰਡਨ ਚਲਾ ਜਾਂਦਾ ਹੈ ਜਿੱਥੇ ਉਹ ਵਕਾਲਤ ਦੀ ਡਿਗਰੀ ਕਰਨ ਲਗਦਾ ਹੈ । ਲੰਡਨ ਵਿੱਚ ਉਸਦੀ ਮੁਲਾਕਾਤ ਡੋਰਾ ਨਾਲ ਹੁੰਦੀ ਹੈ ਜਿਸਨੂੰ ਉਹ ਮੁਹੱਬਤ ਕਰਨ ਲਗਦਾ ਹੈ । ਕਈ ਉਤਰਾ ਚੜ੍ਹਾ ਤੋਂ ਬਾਅਦ ਦੋਵਾਂ ਦੀ ਸ਼ਾਦੀ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਹੀ ਡੋਰਾ ਮਰ ਜਾਂਦੀ ਹੈ । ਉਹ ਉਦਾਸ ਹੋ ਕੇ ਆਪਣੀ ਭੂਆ ਕੋਲ ਡਾਵਰ ਚਲਾ ਜਾਂਦਾ ਹੈ । ਜਿੱਥੋਂ ਉਹ ਸਵਿਟਜ਼ਰਲੈਂਡ ਚਲਾ ਜਾਂਦਾ ਏ ਤੇ ਫਿਰ ਉੱਥੇ ਰਹਿਕੇ ਕਈ ਕਿਤਾਬਾਂ ਲਿਖਦਾ ਹੈ । ਇਸ ਤਰ੍ਹਾਂ ਉਹ ਪ੍ਰਸਿੱਧ ਲੇਖਕ ਬਣਦਾ ਏ ਤੇ ਕਾਫੀ ਸਾਰਾ ਧੰਨ ਵੀ ਕਮਾ ਲੈਂਦਾ ਹੈ । ਫਿਰ ਉਹ ਵਾਪਿਸ ਡਾਵਰ ਸ਼ਹਿਰ ਆ ਜਾਂਦਾ ਏ । ਹੋਰ ਕਈ ਘਟਨਾਵਾਂ ਵਾਪਰਨ ਮਗਰੋਂ ਉਹ ਇਕ ਦਿਨ ਐਗਨੀਜ਼ ਨੂੰ ਮਿਲਣ ਜਾਂਦਾ ਏ । ਬੇਸ਼ੱਕ ਉਹ ਕਾਫੀ ਸਮਾਂ ਉਸ ਤੋਂ ਦੂਰ ਰਿਹਾ ਸੀ ਉਹ ਦੋਵੇਂ ਇਕ ਦੂਜੇ ਨੂੰ ਨਿਰੰਤਰ ਖਤ ਲਿਖਦੇ ਰਹਿੰਦੇ ਸੀ । ਐਗਨੀਜ਼ ਨੂੰ ਮਿਲਕੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਏ ਤੇ ਐਗਨੀਜ਼ ਵੀ ਕਹਿੰਦੀ ਹੈ ਕਿ ਉਹ ਉਸਨੂੰ ਸਾਰੀ ਉਮਰ ਪਿਆਰ ਕਰਦੀ ਰਹੀ ਹੈ । ਫਿਰ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਇਸ ਨਾਵਲ ਦਾ ਖੁਸ਼ੀ ਭਰਿਆ ਅੰਤ ਹੋ ਜਾਂਦਾ ਏ । 

 
  • Availability: In Stock
  • Model: 1-1326-P1085

Write Review

Note: Do not use HTML in the text.