Gujrat Filaan (Gujrat Files)

Rs.150
Qty:
Publisher  :
Authors     :     Rana Ayyub
Page          : 
Format      :     Paper Back
Language :      Punjabi
Gujrat Filaan by Rana Ayyub Punjabi Prose book Online
‘ਗੁਜਰਾਤ ਫਾਇਲਾਂ’
ਰਾਣਾਂ ਅਯੂਬ ਨਾਂ ਦੀ ਨਿਧੱੜਕ ਪੱਤਰਕਾਰ ਕੁੜੀ ਵੱਲੋ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਕੀਤੀ ਗਈ ਖੋਜ ਦੇ ਆਧਾਰ ਤੇ ਲਿਖੀ ਗਈ ਕਿਤਾਬ ਹੈ ਅਤੇ ਪੰਜਾਬੀ ਅਨੁਵਾਦ ਬੂਟਾ ਸਿੰਘ ਵੱਲੋ ਕੀਤਾ ਗਿਆ ਹੈ । ਇਸ ਕਿਤਾਬ ਦਾ ਵਿਸ਼ਾ ਬਹੁਤ ਰੌਚਕ ਹੈ ਕਿਉਕਿ ਵਰਤਮਾਨ ਸਮੇ ਦੇ ਇਰਦ ਗਿਰਦ ਵਾਪਰਦੀਆਂ ਘਟਨਾਵਾਂ ਦੇ ਬਾਰੇ ਤੱਥ ਭਰਭੂਰ ਗੱਲਾਂ ਨੂੰ ਪੜਨਾਂ ਜਾ ਸੁਣਨਾਂ ਵਧੇਰੇ ਪ੍ਰਭਾਵਸ਼ਾਲੀ ਤੇ ਦਿਲਚਸਪ ਲੱਗਦਾ ਹੈ ਇਸ ਕਿਤਾਬ ਵਿੱਚ ਰਾਣਾਂ ਅਯੂਬ ਨੇ ਬੜੀ ਬੇਬਾਕੀ ਨਾਲ 2002 ਵਿਚ ਹੋਏ ਹਿੰਦੂ ਮੁਸਲਿਮ ਗੁਜਰਾਤ ਦੰਗਿਆਂ ਅਤੇ ਫਰਜੀ ਪੁਲਿਸ ਮੁਕਾਬਲਿਆਂ ਦੇ ਸਿਆਸੀ ਤੇ ਨੌਕਰਸ਼ਾਹੀ ਕਾਰਨਾਂ ਨੂੰ ਬੜੀ ਬੇਬਾਕੀ ਨਾਲ ਬਿਆਨਿਆ ਹੈ...ਕਿਤਾਬ ਪੜਦਿਆ ਲੱਗਦਾ ਹੈ ਕਿ ਨੌਕਰਸ਼ਾਹ ਸ੍ਰੇਣੀ ਨੂੰ ਕਿਵੇ ਸਿਆਸੀ ਦਬਾਅ ਹੇਠ ਅਜਿਹੇ ਫੈਸਲੇ ਲੈਣੇ ਪੈਦੇ ਹਨ ਜਿਨਾ ਦੇ ਨਤੀਜੇ ਉਨਾਂ ਨੂੰ ਭਵਿੱਖ ਵਿੱਚ ਮਾਨਸਿਕ,ਸਰੀਰਕ, ਸਮਾਜਿਕ ਅਸ਼ਾਤੀ ਦੇ ਰੂਪ ਝੱਲਣੇ ਪੈਦੇ ਹਨ ਜਦਕਿ ਦੂਸਰੇ ਪਾਸੇ ਰਾਜਨੀਤਿਕ ਲੋਕ ਸਮੇਂ ਅਨੁਸਾਰ ਆਪਣਾਂ ਵੱਖਰਾ ਰੁਖ ਅਖਤਿਆਰ ਕਰ ਲੈਦੇ ਹਨ...ਇਸ ਕਿਤਾਬ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਗੁਜਰਾਤ ਸਟੇਟ ਵਿਚ ਜਿੰਮੇਵਾਰਾਨਾਂ ਰਾਜਨੀਤਿਕ ਅਹੁਦਿਆਂ ਤੇ ਰਹਿੰਦਿਆਂ ਲਏ ਗਏ ਗੈਰ ਇਨਸਾਨੀ ਤੇ ਗੈਰ ਇਖਲਾਕੀ ਫੈਸਲਿਆ ਦੀ ਪੜਚੋਲ ਨੂੰ ਸਿਆਸੀ ਦਾਅ ਖੇਤਰ ਵਿੱਚ ਹੇਠਲੇ ਦਰਜੇ ਦਾ ਕਰਾਰ ਦਿੰਦੇ ਹੋਏ ਬੜੇ ਤਰਕਵਾਦੀ ਤਰੀਕੇ ਨਾਲ ਬਿਆਨਿਆ ਗਿਆ ਹੈ...ਕਿਤਾਬ ਪੜਦਿਆਂ ਲੱਗਦਾ ਹੈ ਕਿ ਕਹਿਣ ਨੂੰ ਲੋਕਤੰਤਰ ਦੇ ਮਖੋਟੇ ਅੰਦਰ ਲੁਕੇ ਰਾਜਤੰਤਰਿਕ ਲੋਕਾਂ ਦੇ ਪ੍ਰਭਾਵ ਹੇਠ ਆਈ ਏ ਐੱਸ ਤੇ ਆਈ ਪੀ ਐਸ ਅਫਸਰਾਂ ਦੀ ਨਿੱਜੀ ਜਿੰਦਗੀ ਲਗਭਗ ਅਸ਼ਾਤ ਹੋ ਨਿਭੜਦੀ ਹੈ ਅਤੇ ਜਾਗਦੀ ਜਮੀਰ ਵਾਲੇ ਅਫਸਰਾਂ ਦਾ ਤਾਂ ਰੱਬ ਹੀ ਰਾਖਾ ਹੈ...ਮੈਨੂੰ ਲੱਗਦਾ ਇਹ ਕਿਤਾਬ ਸਹਿਤਿਕ ਸੂਝ ਬੂਝ ਰੱਖਣ ਵਾਲੇ ਹਰ ਇੱਕ ਬੁੱਧੀਜੀਵੀ ਨੂੰ ਜਰੂਰ ਪੜਨੀ ਚਾਹੀਦੀ ਹੈ....

 
 
  • Availability: In Stock
  • Model: 1-TB1326-P1545

Write Review

Note: Do not use HTML in the text.