Search

Search Criteria

 
 
 
 

Products meeting the search criteria

Sort By:  
Ravi Virsa (1-1326-P4210)
Publisher    :
Authors      :   Agsar Vajahat
Page           : 
Format       :   Paper Back                               
Language   :   Punjabi
Ravi Virsa by Agsar Vajahat Punjabi Others book Online
Rs.80
Gwachian Gallan (1-1326-P6058)
Publisher    :
Authors      :   Anwar Ali
Page           : 
Format       :   Paper Back
Language   :   Punjabi 
Gwachian Gallan by Anwar Ali Punjabi Novel book Online

"ਗਵਾਚੀਆਂ ਗੱਲਾਂ" ਕਿਤਾਬ ਆਪਣੇ ਨਾਮ ਤੇ ਪੂਰੀ ਉਤਰਦੀ ਲੱਗਦੀ ਹੈ। ਇੰਝ ਮਹਿਸੂਸ ਹੁੰਦਾ ਜਿਵੇਂ ਕੋਈ ਬਜ਼ੁਰਗ ਗੱਲਾਂ ਸੁਣਾ ਰਿਹਾ ਤੇ ਉਹ ਬਜ਼ੁਰਗ ਗੱਲਾਂ ਸੁਣਾਉਂਦਾ-ਸੁਣਾਉਂਦਾ ਯਾਦਾਂ ਵਿਚ ਇੰਨਾਂ ਗਵਾਚ ਜਾਂਦਾ ਹੈ ਕਿ ਇੱਕ ਤੋਂ ਬਾਅਦ ਇਕ ਗੱਲ ਸੁਣਾਉਂਦਾ ਹੈ। ਕਦੇ-ਕਦੇ ਇਕ ਗੱਲ ਸੁਣਾਉਂਦਿਆਂ ਕਿਸੇ ਹੋਰ ਗੱਲ ਦਾ ਚੇਤਾ ਆ ਜਾਂਦਾ ਹੈ, ਤਾਂ ਹੋਰ ਗੱਲ ਵਿੱਚੇ ਹੀ ਸ਼ੁਰੂ ਹੋ ਜਾਂਦੀ ਹੈ। ਗੱਲਾਂ ਵਿਚਲੇ ਪਾਤਰ ਚੱਲਦੇ ਫਿਰਦੇ ਨਜ਼ਰ ਆਉਣ ਲੱਗ ਪੈਂਦੇ ਹਨ।
ਜਿਵੇਂ ਕਿਸੇ ਬਜ਼ੁਰਗ ਤੋਂ ਗੱਲਾਂ ਸੁਣਦਿਆਂ ਆਪਾਂ ਸਵਾਲ ਕਰਦੇ ਹਾਂ ਸ਼ੁਰੂ-ਸ਼ੁਰੂ'ਚ ਪਰ ਬਾਅਦ ਵਿਚ ਆਪਾਂ ਵੀ ਚੁੱਪ-ਚਾਪ ਸੁਣਦੇ ਹਾਂ ਤੇ ਬਜ਼ੁਰਗ ਵੀ ਆਪਣੀ ਰੋਅ ਵਿਚ ਬੱਸ ਪੁਰਾਣੇ ਵੇਲੇ ਨੂੰ ਯਾਦ ਕਰਦਾ ਗੱਲਾਂ'ਚੋਂ ਗੱਲਾਂ ਸੁਣਾਈ ਜਾਂਦਾ ਹੈ ਤੇ ਗੱਲਾਂ ਸੁਣਾਉਂਦਾ-ਸੁਣਾਉਂਦਾ ਕਦੇ-ਕਦੇ ਭਾਵੁਕ ਹੋ ਜਾਂਦਾ ਹੈ ਤੇ ਕਦੇ ਕਿਸੇ ਪੁਰਾਣੇ ਬੇਲੀ ਨੂੰ ਯਾਦ ਕਰਕੇ ਖ਼ੁਸ਼ ਹੋ ਜਾਂਦਾ ਹੈ। 
ਬਹੁਤ ਵਾਰ ਸਾਲ ਸੰਤਾਲੀ ਦੀ ਵੰਡ ਬਾਰੇ ਪੜ੍ਹਿਆ ਪਰ ਇਕ ਮੁਸਲਿਮ ਵੀਰ ਵਲੋਂ ਇਸ ਵਿਸ਼ੇ ਤੇ ਲਿਖਿਆ ਪਹਿਲੀ ਵਾਰ ਪੜ੍ਹਿਆ।ਥੋੜਾ ਅਲਗ ਹੈ ਪਰ ਜਿਆਦਾ ਨਹੀਂ।ਕਿਉਕਿ ਵੰਡ ਦਾ ਸੰਤਾਪ ਤਾਂ ਹਰ ਕਿਸੇ ਨੇ ਹੰਢਾਇਆ ਹੈ । ਅਨਵਰ ਅਲੀ ਨੇ ਪਾਕਿਸਤਾਨ ਵਿੱਚ ਰਹਿੰਦਿਆ ਇਹ ਸਭ ਲਿਖਿਆ , ਇਸ ਲਈ ਸਭ ਕੁਝ ਸਿੱਧਾ ਸਿੱਧਾ ਤੇ ਸਪਸ਼ਟ ਲਿਖਣਾ ਸੰਭਵ ਨਹੀਂ ਸੀ।ਤਾਂ ਈ ਸ਼ਾਇਦ ਧਿਆਨ ਨਾਲ ਪੜ੍ਹਨ ਤੇ ਕਿਤਾਬ ਦੀ ਹਰ ਗੱਲ ਤੇ ਅਰਥ ਕੁਝ ਅਲਗ ਨਿਕਲਦੇ ਪ੍ਰਤੀਤ ਹੁੰਦੇ ਹਨ । ਇਹ ਕਿਤਾਬ ਪੜ੍ਹਨ ਵੇਲੇ ਥੋੜਾ ਕ ਜਿਆਦਾ ਧਿਆਨ ਮੰਗਦੀ ਹੈ । ਗਵਾਚੀਆਂ ਗੱਲਾਂ" ਕਿਤਾਬ ਨੂੰ ਕਹਾਣੀ ਜਾਂ ਨਾਵਲ ਨਹੀ ਕਹਿ ਸਕਦੇ ਇਹ ਤਾਂ ਇੰਝ ਹੈ ਜਿਸਦੀ ਯਾਦ ਆ ਗਈ ਉਸਦੀ ਗੱਲ ਸੁਣਾ ਦਿੱਤੀ। ਇਹ ਸਾਰੀਆਂ ਘਟਨਾਵਾ ਸੰਨ ਸੰਤਾਲੀ ਦੀ ਵੰਡ ਦੇ ਨੇੜੇ ਦੀਆਂ ਹਨ। 
ਲੇਖਕ ਅਨਵਰ ਅਲੀ ਅਣਵੰਡੇ ਪੰਜਾਬ ਦੇ ਲੁਧਿਆਣੇ ਤੇ ਬਾਅਦ ਵਿਚ ਪਾਕਿਸਤਾਨ ਚਲੇ ਗਏ ਅਤੇ "ਪਾਕਿਸਤਾਨ ਟਾਇਮਜ਼" ਵਿਚ ਕਾਰਟੂਨਿਸਟ ਰਹੇ। ਸ਼ਾਹਮੁਖੀ ਤੋਂ ਗੁਰਮੁਖੀ ਵਿਚ ਅਨੁਵਾਦ ਹੋਣ ਤੋਂ ਬਾਅਦ ਕਿਤਾਬ ਦੀ ਲੈਅ ਅਤੇ ਇਕਸਾਰਤਾ ਬਰਕਰਾਰ ਹੈ।
Rs.175
Alvida Gulsari (1-1326-P6737)
Publisher    :
Authors      :   Changez Aitmatov
Page           : 
Format       :   Paper Back
Language   :   Punjabi 
Alvida Gulsari by Changez Aitmatov Punjabi Novel book Online

"ਅਲਵਿਦਾ ਗੁਲਸਾਰੀ" ਕਹਾਣੀ ਹੈ ਇਕ ਸੁਨਹਿਰੀ ਭਾਅ ਮਾਰਦੇ ਘੋੜੇ ਦੀ। ਪਰ ਇਸ ਵਿਚ ਇਕੱਲਾ ਘੋੜਾ ਹੀ ਨਹੀ ਹੈ,ਕੁਝ ਹੋਰ ਵੀ ਲੋਕ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਜੰਗਾਂ ਦੇ ਮੁਹਾਜ ਤੇ ਨੇ ਹੋ ਕੇ ਵੀ ਪੂਰੀ ਉਮਰ ਆਪਣੇ ਵਤਨ ਲਈ ਜੰਗ ਲੜਦੇ ਰਹਿੰਦੇ ਹਨ। ਭਾਵੇਂ ਉਹ ਫੌਜੀ ਵਰਦੀ ਵਿਚ ਨਹੀ ਹੁੰਦੇ ਤੇ ਉਹਨਾਂ ਦੇ ਕੰਮਾਂ ਲਈ ਮੈਡਲ ਵੀ ਨਹੀ ਮਿਲਦੇ। ਪਰ ਉਹਨਾਂ ਲੋਕਾਂ ਦਾ ਯੋਗਦਾਨ ਘੱਟ ਕਰਕੇ ਨਹੀ ਜਾਣਿਆ ਜਾ ਸਕਦਾ। ਇਹ ਕਿਰਤੀ ਲੋਕ ਹੁੰਦੇ ਹਨ। ਤਾਨਬਾਈ ਵੀ ਇਕ ਕਿਰਤੀ ਸੀ। ਇਸ ਕੋਲ ਘੋੜਿਆਂ ਦਾ ਇੱਜੜ ਸੀ। ਉਸਨੂੰ ਸੋਵੀਅਤ ਯੂਨੀਅਨ ਦੀ ਜਿੱਤ ਤੋਂ ਬਾਅਦ ਇੱਕ ਸਹਿਕਾਰੀ ਫਾਰਮ ਸੰਭਾਲਣ ਦੀ ਜਿੰਮੇਵਾਰੀ ਮਿਲੀ ਸੀ। ਤਾਨਬਾਈ ਪਾਰਟੀ ਦੇ ਇਕ ਸੱਚੇ ਵਰਕਰ ਵਾਂਗ ਇਹ ਜਿੰਮੇਵਾਰੀ ਸਰੋਤਾਂ ਦੀ ਘਾਟ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ। 
ਗੁਲਸਾਰੀ ਸੁਨਹਿਰੀ ਘੋੜਾ ਜੋ ਸ਼ੁਰੂ ਵਿਚ ਹੀ ਦੁੜਕੀ ਚਾਲ ਦੋੜਨੀ ਸਿੱਖ ਗਿਆ ਸੀ ਅਤੇ ਬਾਅਦ ਵਿਚ ਇਕ ਉੱਚਾ ਤੇ ਤਾਕਤਵਰ ਘੋੜਾ ਬਣ ਗਿਆ। ਤਾਨਬਾਈ ਨੂੰ ਇਸ ਨਾਲ ਪਿਆਰ ਸੀ। ਪਰ ਉਹ ਇਸਦਾ ਮਾਲਿਕ ਨਹੀ ਸੀ। ਸਹਿਕਾਰੀ ਫਾਰਮ ਦੇ ਹਰ ਪ੍ਰਧਾਨ ਇਸਦੀ ਸਵਾਰੀ ਕਰਨਾ ਚਾਹੁੰਦਾ ਸੀ। ਇਹ ਸਭ ਨੂੰ ਤਾਨਬਾਈ ਨਹੀ ਰੋਕ ਸਕਦਾ ਸੀ।
ਚੰਗੇਜ ਆਇਤਮਾਤੋਵ ਸਮਾਜਵਾਦੀ ਸਮਾਜ ਦਾ ਮਾਰਕਸਵਾਦੀ ਚਿਹਰਾ ਦਿਖਾਉਂਦਾ ਹੈ। ਸਮਾਜ ਕੋਈ ਵੀ ਹੋਵੇ ਲੁੱਟ ਕਿਰਤੀ ਦੀ ਹੀ ਨਿਸਚਿਤ ਹੈ। ਮਤਲਬ ਨਿਕਲਣ ਤੋਂ ਬਾਅਦ ਕੋਣ ਮੁੱਲ ਪਾਉਂਦਾ ਹੈ ਇਹਨਾਂ ਕਿਰਤੀਆਂ ਦਾ।ਅਲਵਿਦਾ ਗੁਲਸਾਰੀ ਦੇਖ ਕੇ ਘੋੜੇ ਤੇ ਬਣੀ "war horse" ਫਿਲਮ ਯਾਦ ਆ ਗਈ

Rs.200
Ik desh da janam (1-1326-P6742)
Publisher    :
Authors      :   Harpal SIngh Pannu
Page           : 
Format       :   Paper Back
Language   :   Punjabi 
Ik desh da janam by Harpal SIngh Pannu Punjabi Prose book Online

"ਇਕ ਦੇਸ਼ ਦਾ ਜਨਮ" ਹਰਪਾਲ ਸਿੰਘ ਪੰਨੂੰ ਜੀ ਦੀ ਲਿਖੀ ਯਹੂਦੀ ਲੋਕਾਂ ਦੇ ਸੰਘਰਸ਼ ਦੀ ਗਾਥਾ ਹੈ। ਯਹੂਦੀ ਸੰਘਰਸ਼ ਬਾਰੇ ਇਹ ਸ਼ਾਇਦ ਪੰਜਾਬੀ ਵਿਚ ਲਿਖੀ ਇਕੱਲੀ ਕਿਤਾਬ ਹੈ। ਯਹੂਦੀ ਸੰਘਰਸ਼ ਦੀ ਕਹਾਣੀ ਸ਼ੁਰੂ ਇਸ ਗੱਲ ਤੋਂ ਹੁੰਦੀ ਹੈ ਕਿ ਉਹਨਾਂ ਕੋਲ ਆਪਣਾ ਕੋਈ ਦੇਸ਼ ਨਹੀ ਸੀ। ਉਹਨਾਂ ਨਾਲ ਮਤਰੇਆ ਵਾਲਾ ਸਲੂਕ ਕੀਤਾ ਜਾਂਦਾ ਸੀ। ਸਹਿੰਦੇ ਉਹ ਸਭ, ਜਾਂਦੇ ਤਾਂ ਜਾਂਦੇ ਵੀ ਉਹ ਕਿੱਥੇ? ਇਜ਼ਰਾਇਲ ਵਿਚ ਪੁਰਾਣੇ ਸਮੇਂ ਤੋਂ ਯਹੂਦੀ ਜਾ ਵੱਸ ਰਹੇ ਸਨ। ਉਹ ਉਸਨੂੰ ਆਪਣਾ ਧਾਰਮਿਕ ਦੇਸ਼ ਮੰਨਦੇ ਸਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦ ਅਰਬਾਂ ਦੇ ਨਾਲ ਉਹਨਾਂ ਦੀ ਆਬਾਦੀ ਅਨੁਪਾਤ ਵਧਣ ਲੱਗਿਆ। ਆਪਣਾ ਕੋਈ ਪੱਕਾ ਦੇਸ਼ ਨਹੀ ਤੇ ਜੋ ਸੀ ਉੱਥੇ ਵੀ ਵੱਸ ਜਾਣਾ ਸੋਖਾ ਨਹੀ। ਫਿਰ ਇਥੋਂ ਯਹੂਦੀ ਸੰਘਰਸ਼ ਦੀ ਸ਼ੁਰੂਆਤ ਹੋਈ। ਯਹੂਦੀਆਂ ਦੀਆਂ ਸਭਾਵਾਂ ਵਿਚ ਆਪਣੇ ਪਿੱਤਰੀ ਦੇਸ਼ ਇਜ਼ਰਾਇਲ ਮੁੜਨ ਦਾ ਸੰਕਲਪ ਲਿਆ ਗਿਆ, ਤੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਜ਼ਰਾਇਲ ਸਟੇਟ ਬਣਾ ਲਿਆ ਗਿਆ। ਲੱਖਾਂ ਲੋਕ ਮਰ ਖੱਪ ਗਏ। ਇਜ਼ਰਾਇਲ ਦੇ ਰੇਗਿਸਤਾਨ ਵਿਚ ਭੁੱਖਮਰੀ, ਪਿਆਸ ਦੀ ਭੇਟ ਚੜ ਗਏ। ਪਰ ਗੋਲਡਾ ਮੀਰ ਦੇ ਇਕ ਕਥਨ ਅਨੁਸਾਰ "...............ਇਕ ਦੇਸ਼ ਦਾ ਜਨਮ ਹੋਵੇਗਾ, ਜੰਮਣ, ਪੀੜਾ ਹੋਲਨਾਕ ਤਾਂ ਹੋਣਗੀਆਂ ਪਰ ਬਰਦਾਸ਼ਤ ਕਰਨੀਆਂ ਪੈਣਗੀਆਂ।" ਇਕ ਦੇਸ਼ ਦਾ ਜਨਮ ਸੋਖਾ ਕੰਮ ਨਹੀ ਸੀ। ਪਰ ਇਹਨਾਂ ਵਿਚ ਬਹੁਤ ਉੱਚ ਕੋਟੀ ਦੇ ਲੀਡਰ ਸਾਹਮਣੇ ਆਏ। ਬਰਲ, ਗੋਲਡਾ ਮੀਰ, ਹਰਜਲ, ਮੋਸ਼ੇ ਲਿਲਿਅਨ, ਸਿਰਕਿਨ, ਸਜ਼ਰ, ਇਹਨਾਂ ਵਿਚ ਇਕ ਸੀ। ਗੋਲਡਾ ਮੀਰ ਨੂੰ "ਦ੍ਰਿੜ ਇੱਛਾ ਸ਼ਕਤੀ ਵਾਲੀ ਤੇ ਮੂੰਹ ਬੋਲਣ ਵਾਲੀ ,ਚਾਂਦੀ ਰੰਗੇ ਜੂੜੇ ਵਾਲੀ ਯਹੂਦੀਆਂ ਦੀ ਦਾਦੀ" ਕਿਹਾ ਜਾਂਦਾ ਸੀ। ਗੋਲਡਾ ਮੀਰ ਨੇ ਸਾਰਾ ਜੀਵਨ ਯਹੂਦੀ ਸੰਘਰਸ਼ ਨੂੰ ਦੇ ਦਿੱਤਾ। ਹਰਜਲ ਨੂੰ ਇਜ਼ਰਾਇਲ ਸਟੇਟ ਦਾ ਪਿਤਾਮਾ ਕਿਹਾ ਜਾਂਦਾ ਹੈ। ਪਰ ਉਹ ਅਜ਼ਾਦੀ ਇਜ਼ਰਾਇਲ ਨਾ ਦੇਖ ਸਕਿਆ। ਹਰਜਲ ਇਕ ਤਗੜੀ ਇੱਛਾ ਸ਼ਕਤੀ ਵਾਲਾ ਪੱਤਰਕਾਰ ਸੀ। ਇਹਨਾਂ ਲੀਡਰਾਂ ਦੇ ਉਮਰਾ ਲੰਮੇ ਸੰਘਰਸ਼ ਪਿੱਛੇ ਕੀ ਕਾਰਨ ਹੋ ਸਕਦਾ? ਮੈਨੂੰ ਇਸਦਾ ਕਾਰਨ "ਆਪਣੇ ਲੋਕਾਂ ਨਾਲ ਪਿਆਰ" ਨਜ਼ਰ ਆਇਆ। ਜਦ ਅਜ਼ਾਦੀ ਦਾ ਐਲਾਨ ਹੋਇਆ ਤਾਂ ਗੋਲਡਾ ਮੀਰ ਰੋ ਪਈ। ਕਿਸੇ ਨੇ ਪੁੱਛਿਆ ਕਿਉਂ ਰੋ ਰਹੀ ਹੈ, ਤਾਂ ਗੋਲਡਾ ਮੀਰ ਨੇ ਜਵਾਬ ਦਿੱਤਾ ਉਹਨਾਂ ਲਈ ਜਿਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਪਰ ਸਾਡੇ ਤੋਂ ਵਿਛੜ ਗਏ।
ਇਕ ਵਾਰ ਸ਼ਾਇਨ ਤੇ ਸਿਰਕਿਨ ਦਾ ਆਪਸ ਵਿਚ ਵਿਵਾਦ ਹੋ ਗਿਆ ਤਾਂ ਸਿਰਕਿਨ ਨੇ ਕਿਹਾ ਆਪਾਂ ਕੰਮ ਵੰਡ ਲੈਂਦੇ ਹਾਂ ਜੋ ਚੀਜਾਂ ਹੈਗੀਆਂ ਹਨ ਉਹਨਾਂ ਦੇ ਵਿਕਾਸ ਦੀ ਜਿੰਮੇਵਾਰੀ ਤੁਸੀ ਲੈ ਲਵੋ। ਜੋ ਚੀਜਾਂ ਅਜੇ ਹਵਾ ਵਿਚ ਹਨ ਖਿਆਲੀ ਪੁਲਾਵ ਹਨ,ਉਹਨਾਂ ਨੂੰ ਮੈਂ ਵੇਖਾਗਾ! ਇਹੋ ਜਹੇ ਲੀਡਰ ਕਿਸੇ ਤਰਹ ਨਾਲ ਸੰਘਰਸ਼ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੁੰਦੇ ਸਨ। ਯਹੂਦੀਆਂ ਦੀ ਕਿਸਮਤ ਸੀ ਕਿ ਉਹਨਾਂ ਨੂੰ ਅਜਿਹੇ ਮਰਜੀਵਾਲੇ ਲੀਡਰ ਮਿਲੇ। ਗੋਲਡਾ ਮੀਰ ਆਇਰਨ ਲੇਡੀ ਉਹਨਾਂ ਚੋਂ ਇਕ ਸੀ। ਯਹੂਦੀ ਨਾਲ ਜੁੜੀਆਂ ਬਹੁਤ ਹੋਰ ਕਿਤਾਬਾਂ ਦੇ ਨਾਮ ਸਾਹਮਣੇ ਆਏ ਤੇ ਪੜਨ ਦਾ ਮਨ ਕੀਤਾ।
1. This is our strength-collected paper's of Golda meir
2. The Angel- The Egyption spy who save Israel.
3. Lioness-Golda meir and the nation of Israel.
4. A land of our own.
5. As good as Golda.
ਜਿੱਤਾਂ ਪ੍ਰਾਪਤ ਕਰਨੀਆਂ ਸਾਨੂੰ ਪਹਿਲਾਂ ਸਿੱਖਣਾ ਪਵੇਗਾ। ਉਂਝ ਤਾਂ ਰਸਤਿਆਂ ਵਿਚ ਹੀ ਰੁਲਦੇ ਰਹਿ ਜਾਵਾਂਗੇ। ਹਰਪਾਲ ਸਿੰਘ ਪੰਨੂੰ ਜੀ ਦੀ ਪੰਜਾਬੀ ਨੂੰ ਇਕ ਵਧੀਆ ਦੇਣ ਹੈ ਇਹ ਕਿਤਾਬ।
Rs.140
Main jaisa hu main vaisa keon hoon (1-1326-P6753)
Publisher   :
Authors      :  Sukhjit
Page           : 
Format       :  Hard Bound
Language   :  Punjabi
Main jaisa hu main vaisa keon hoon by Sukhjit Punjabi Autobioraphies book Online

ਮੈਂ ਜੈਸਾ ਹੂੰ.......ਮੈਂ ਵੈਸਾ ਕਿਉਂ ਹੂੰ ........ਸੁਖਜੀਤ ਦੀ ਕਿਤਾਬ ਹੈ। ਇਸਦਾ ਕਾਫੀ ਨਾਮ ਸੁਣ ਕੇ ਇਸਨੂੰ ਪੜਨ ਦਾ ਮਨ ਕੀਤਾ।
ਕਿਤਾਬ ਬਚਪਨ ਦੀਆਂ ਯਾਦਾਂ ਨਾਲ ਸ਼ੁਰੂ ਹੁੰਦੀ ਹੈ। ਲੇਖਕ ਆਪਣੇ ਆਲੇ-ਦੁਆਲਾ,ਮਾਹੌਲ, ਰਿਸ਼ਤੇਦਾਰੀਆਂ ਬਾਰੇ ਦੱਸਦਾ। ਇਹ ਬਚਪਨ, ਇਕ ਆਮ ਬੱਚਿਆਂ ਦੇ ਬਚਪਨ ਵਾਂਗ ਹੈ। ਲੇਖਕ ਦੇ ਮਾਤਾ ਜੀ ਪਹਿਲਾਂ ਹੀ ਨਾਮਧਾਰੀ ਡੇਰੇ ਨੂੰ ਮੰਨਦੇ ਸੀ ਤੇ ਲੇਖਕ ਵੀ ਡਰਾਇਵਰੀ ਦੇ ਚੱਕਰ ਵਿਚ ਡੇਰੇ ਨਾਲ ਜੁੜ ਜਾਂਦਾ ਹੈ। ਡਰਾਇਵਰੀ ਤੋਂ ਅੱਗੇ ਵੱਧਦਾ-ਵੱਧਦਾ ਗੁਰੂ ਜਗਜੀਤ ਸਿੰਘ ਦਾ ਸੱਜਾ ਹੱਥ ਬਣ ਗਿਆ ਤੇ ਜ਼ਮੀਨਾਂ ਦੇ ਕਬਜੇ ਵਗੈਰਾ ਦਾ ਕੰਮ ਦੇਖਣ ਲੱਗ ਪਿਆ। ਬਾਕੀ ਕਿਤਾਬ ਸਾਰੀ ਡੇਰੇ ਦੇ ਲਈ ਕੀਤੇ ਕੰਮਾਂ ਤੇ ਕਬਜਿਆਂ ਬਾਰੇ ਹੈ। 
ਪਹਿਲਾਂ ਸਿਰਫ ਮੂੰਹੋਂ-ਮੂੰਹ ਸੁਣਿਆ ਸੀ ਕਿ ਡੇਰਿਆਂ ਵਾਲੇ ਜ਼ਮੀਨਾਂ ਦੇ ਕਬਜੇ ਕਰਦੇ ਤਾਂ ਜ਼ਮੀਨਾਂ ਹੜੱਪਣ ਲਈ ਵੱਖ-ਵੱਖ ਤਰੀਕੇ ਵਰਤਦੇ। ਪਰ ਇਸ ਕਿਤਾਬ ਵਿਚ ਸੁਖਜੀਤ ਨੇ ਆਪਣੇ ਵਰਤੇ ਸਾਰੇ ਤਰੀਕਿਆਂ ਦਾ ਵਿਵਰਣ ਬਹੁਤ ਖੁੱਲੇ ਢੰਗ ਨਾਲ ਦਿੱਤਾ ਹੈ। 
ਕੁਝ ਸਤਰਾਂ ਪੜ ਕੇ ਹੈਰਾਨੀ ਹੁੰਦੀ ਹੈ ਜਿਵੇਂ ਕਿ "ਗੁਰੂ ਜੀ ਨੇ ਹੁਕਮ ਕੀਤੇ ਕਿ ਇਸ ਜ਼ਮੀਨ ਤੋਂ ਬਿਨਾਂ ਨੂੰ ਆਪਣਾ ਨਹੀਂ ਸਰਨਾ" ਤੇ ਉਸ ਜ਼ਮੀਨ ਨੂੰ ਹਥਿਆਉਣ ਲਈ ਦਾਅ ਪੇਚ ਸ਼ੁਰੂ ਹੋ ਜਾਂਦੇ ਹਨ। ਕੋਈ ਲੜਾਈ ਝਗੜੇ ਵਾਲੀ ਜ਼ਮੀਨ ਹੋਵੇ ਤਾਂ ਸੰਗਤਾਂ ਟਰਾਲੀਆਂ ਭਰ ਕੇ ਆ ਜਾਂਦੀਆਂ ਹਨ। ਕਿ ਸੰਗਤਾਂ ਨੂੰ ਆਪਣੇ ਗੁਰੂ ਦੀ ਇਸ ਹੁਕਮ ਪਿੱਛੇ ਛਿਪੀ ਭਾਵਨਾ ਨਜ਼ਰ ਨਹੀ ਆਉਂਦੀ? ਕਿ ਡੇਰੇ ਦੇ ਪੱਕੇ ਚੇਲੇ ,ਭੋਲੇ-ਭਾਲੇ ਪਿੰਡਾਂ ਵਾਲਿਆਂ ਨੂੰ ਮਗਰ ਲਾ ਲੈਂਦੇ?
ਪਤਾ ਨਹੀ ਕਿੰਞ ਲੋਕਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਜ਼ਮੀਨ ਬਣਾਈ ਹੁੰਦੀ ਹੈ ਤੇ ਕਬਜਾ ਕਰਨ ਵਾਲੇ ਮਿੰਟ ਨਹੀਂ ਲਾਉਂਦੇ। ਸਰਕਾਰ ਦਰਬਾਰੇ ਤਾਂ ਪਹੁੰਚ ਹੁੰਦੀ ਹੈ ਬਾਬਿਆਂ ਦੀ।
ਕਿਤਾਬ ਦੇ ਅੰਤ ਵਿਚ ਲੇਖਕ ਲਿਖਦਾ ਹੈ ਕਿ ਮੇਰਾ ਮਨ ਇਸ ਸਭ ਤੋਂ ਉਚਾਟ ਹੋ ਗਿਆ ਤੇ ਮੈਂ ਡੇਰਾ ਛੱਡ ਦਿੱਤਾ। ਲੇਖਕ ਦੇ ਇਸ ਕਿਤਾਬ ਨੂੰ ਲਿਖਣ ਪਿੱਛੇ ਦੋ ਕਾਰਨ ਨਜ਼ਰ ਆਉਂਦੇ ਹਨ, ਜਾਂ ਤਾਂ ਉਹ ਜੋ ਕੁਝ ਡੇਰਾਵਾਦ ਦੀ ਬੁੱਕਲ ਵਿਚ ਹੋ ਰਿਹਾ ਉਸਨੂੰ ਉਜਾਗਰ ਕਰਨਾ ਸੀ ਜਾਂ ਫਿਰ (ਜਿਸਦੀ ਸੰਭਾਵਨਾ ਘੱਟ ਹੈ)ਕਿ ਸੱਚਮੁੱਚ ਲੇਖਕ ਦਾ ਮਨ ਉਸਨੂੰ ਆਪਣੇ ਕੀਤੇ ਕੰਮਾਂ ਕਰਕੇ ਕਟੋਚ ਰਿਹਾ ਹੋਵੇਗਾ ਤੇ ਇਹ ਇਕ ਤਰਾਂ ਦਾ ਲੇਖਕ ਦਾ ਕਬੂਲਨਾਮਾ ਹੈ।
ਕਿਤਾਬ ਦੀ ਭਾਸ਼ਾ ਸਰਲ ਹੈ। ਕਿਤਾਬ ਆਪਣੇ ਨਾਲ ਜੋੜਕੇ ਰੱਖਦੀ ਹੈ। ਕਿੱਸੇ ਕਾਫੀ ਦਿਲਚਸਪ ਹਨ। ਬੇਲੋੜਾਂ ਅੱਖਰਾਂ ਦਾ ਬੋਝ ਨਹੀ ਹੈ। ਜਿੰਨੀ ਜਲਦੀ ਤੇ ਘੱਟ ਅੱਖਰਾਂ ਵਿਚ ਗੱਲ ਕਹੀ ਜਾ ਸਕਦੀ ਸੀ ਕਹੀ ਗਈ ਹੈ। ਰਾਜਨੀਤੀ ਬਾਰੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।
Rs.250
Krishan Partap Haazar Ho… (1-NR1326-P6269)
Publisher    :
Author        :  Krishan Partap
Page           : 
Format        :   Paper Back
Language    :   Punjabi
Krishan Partap Haazar Ho… by Krishan Partap Punjabi Others book Online
Rs.250
Budha Te Samunder (3-1326-P787)
Publisher    :
Authors      :   Earnest Hamingway
Page           : 
Format       :   Paper Back
Language   :   Punjabi 
Budha Te Samunder by Ernest Hemingway Punjabi Novel book Online
"ਬੁੱਢਾ ਤੇ ਸਮੁੰਦਰ" ਅਰਨੈਸਟ ਹੈਮਿੰਗਵੇ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਨਾਵਲ ਹੈ। ਨਾਮ ਤੋਂ ਹੀ ਜਿਵੇਂ ਪਤਾ ਚਲਦਾ ਹੈ ਕਿ ਇਕ ਬੁੱਢੇ ਮਛਿਆਰੇ ਤੇ ਇਕ ਵੱਡੀ ਸਮੁੰਦਰੀ ਮੱਛੀ ਦੀ ਕਹਾਣੀ ਹੈ। ਸਾਤਿਆਗੋ ਹੁਣ ਬੁੱਢਾ ਹੋ ਚੁੱਕਾ ਹੈ। ਪਰ ਉਹ ਹੁਣ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਇਕ ਅਜੀਬ ਬੁੱਢਾ ਕਹਿੰਦਾ ਹੈ। ਵੱਡੀ ਮੱਛੀ ਨੂੰ ਫੜਨ ਤੋਂ ਬਾਅਦ ਸਾਤਿਆਗੋ ਸਾਰਕਾਂ ਤੇ ਹੋਰ ਮੱਛੀਆਂ ਨਾਲ ਲੜਦਾ ਹੋਇਆ ਆਪਣੇ ਆਪ ਨੂੰ ਅਮਰੀਕੀ ਬੇਸਬਾਲ ਖਿਡਾਰੀ ਡੀਮੈਗਿਓ ਨਾਲ ਜੋੜਦਾ ਹੈ। ਕਿਉਂਕਿ ਉਹ ਸੋਚਦਾ ਹੈ ਕਿ ਉਹਨਾਂ ਦੋਨਾਂ ਵਿਚ ਕੁਝ ਸਾਂਝ ਹੈ। ਦੋਨਾਂ ਦੇ ਪਿਤਾ ਗਰੀਬ ਮਛੇਰੇ ਸੀ। ਇਸ ਲਈ ਡੀਮੈਗਿਓ ਸਾਤਿਆਗੋ ਦੀਆਂ ਗੱਲਾਂ ਸਮਝ ਸਕੇਗਾ। ਵੱਡੀ ਸਮੁੰਦਰੀ ਮੱਛੀ, ਭੁੱਖ, ਥਕਾਣ ਨਾਲ ਲਗਾਤਾਰ ਲੜਦੇ ਰਹਿਣ ਤੇ ਬੁੱਢਾ ਸਾਤਿਆਗੋ ਸਿੱਧ ਕਰ ਦਿੰਦਾ ਹੈ ਕਿ ਜਦ ਤਕ ਖੁਦ ਦਾ ਮਨ ਨਾ ਹਾਰ ਮੰਨ ਜਾਵੇ, ਉਦੋਂ ਤਕ ਨਹੀ ਮਨੁੱਖ ਹਾਰਦਾ। ਉਹ ਸਮੁੰਦਰੀ ਮੱਛੀ ਸਾਹਮਣੇ ਡਟੇ ਰਹਿਣ ਲਈ ਵੱਖ-ਵੱਖ ਤਰਕੀਬਾਂ ਘੜਦਾ ਹੈ। ਉਹ ਆਪਣੇ ਜਵਾਨੀ ਦੇ ਸਮੇਂ ਦੀਆਂ ਬਹਾਦੁਰੀਆਂ ਨੂੰ ਯਾਦ ਕਰਦਾ ਹੈ, ਕਿ ਕਿਵੇਂ ਉਸਨੇ ਇਕ ਤਗੜੇ ਹਬਸ਼ੀ ਨੂੰ ਪੰਜੇ ਵਿਚ ਹਰਾ ਦਿੱਤਾ ਸੀ। ਉਹ ਅਫਰੀਕੀ ਸਮੁੰਦਰੀ ਤੱਟਾਂ ਨੂੰ ਦੇਖ ਸ਼ੇਰ ਯਾਦ ਕਰਦਾ ਹੈ। ਮੱਛੀ ਦੇ ਨਾਲ ਸੰਘਰਸ਼ਾਂ ਵਿਚ ਉਹ ਇੱਕਲਾ ਹੈ। ਇਸਲਈ ਉਸ ਕੋਲ ਕਰਨ ਲਈ ਹੋਰ ਕੁਝ ਨਹੀ ਹੈ। 
ਪਾਸ਼ ਦੀ ਇਕ ਕਵਿਤਾ ਦੀਆਂ ਲਾਇਨਾਂ ਹਨ-
ਕਿ ਜਦ ਦਿਲ ਦੀਆਂ ਜੇਬਾਂ ਵਿਚ ਕੁਝ ਨਹੀ ਹੁੰਦਾ,
ਤਾਂ ਯਾਦ ਕਰਨਾ ਹੀ ਬਹੁਤ ਸੁਖਾਵਾਂ ਲੱਗਦਾ ਹੈ।
ਇਕ ਲੰਬੀ ਲੜਾਈ ਵਿਚ ਖ਼ੁਸ਼ੀ ਦੇ ਪਲਾਂ ਨੂੰ ਯਾਦ ਕਰਨਾ ਸੁਖਾਵਾਂ ਹੋ ਸਕਦਾ ਹੈ। ਸਾਤਿਆਗੋ ਉਸ ਭਾਵਨਾ ਦੀ ਨੁਮਾਇੰਦਗੀ ਕਰਦਾ ਹੈ ਜੋ ਮੁਸੀਬਤਾਂ ਨਾਲ ਲੜਦੀ ਹੈ, ਥੱਕ ਜਾਂਦੀ ਹੈ, ਹਨੇਰਾ ਮਹਿਸੂਸ ਕਰਦੀ ਹੈ, ਪਰ ਹਾਰ ਨਹੀ ਮੰਨਦੀ।

 
Rs.100
Jisti Munde (1-NY1326-P2066)
Publisher    :
Authors        :  Svetlana Alexievich
Page            : 
Format         :   Paper Back                               
Language   :  Punjabi
Jisti Munde by Svetlana Alexievich Punjabi Novel book Online
Rs.300
Supansaaz (1-1326-P6034)
Publisher    :
Authors      :   Paulo Coelho
Page          : 
Format       :   Paper Back
Language   :   Punjabi 
The Alchemist by Paulo Coelho in Punjabi Language as Supansaaz (Punjabi translation).
Supansaaz by Paulo Coelho Punjabi Novel book Online
ਅਸੀ ਸੁਪਨੇ ਲੈਂਦੇ ਹਾਂ ਕੁਝ ਵੱਡਾ ਕਰਨ ਦੀ ਸੋਚਦੇ ਹਾਂ, ਕੁਝ ਨਹੀਂ ਤੁਰਦੇ, ਕੁਝ ਤੁਰ ਪੈਂਦੇ ਹਨ। ਸੁਪਨੇ ਪੂਰੇ ਕਰਨ ਲਈ, ਜੂਝਦੇ ਹਾਂ ਹਲਾਤਾਂ ਨਾਲ ਆਪਣੇ ਸੁਪਨਿਆਂ ਲਈ। ਜਿਵੇਂ ਬਜ਼ਾਰ ਵਿਚ ਕੋਈ ਚੀਜ਼ ਲੈਣ ਲਈ ਉਸਦਾ ਮੁੱਲ ਤਾਰਨਾ ਪੈਂਦਾ ਹੈ। ਉਂਝ ਹੀ ਮੁੱਲ ਤਾਰਦੇ ਹਾਂ। ਆਪਣੇ ਸੁਪਨਿਆਂ ਲਈ ਆਪਣੀ ਨੀਂਦ ਤਿਆਗ ਕੇ, ਆਪਣਾ ਆਰਾਮ ਤਿਆਗ ਕੇ, ਆਪਣਾ ਮਨੋਰੰਜਨ ਤਿਆਗ ਕੇ ,ਔਖਾ ਲੱਗਦਾ ਹੈ ਇਹ ਸਭ, ਕਿਉਂਕਿ ਆਰਾਮ ਕਰਨਾ, ਸੌਣਾ ਬਹੁਤ ਸੋਖਾ ਹੁੰਦਾ ਹੈ, ਸੁਪਨਿਆਂ ਦੇ ਲਈ ਮਿਹਨਤ ਕਰਨ ਨਾਲੋਂ। ਪਰ ਅਸੀਂ ਇਹ ਸਭ ਆਪਣੇ ਸੁਪਨਿਆਂ ਦੀ ਕੀਮਤ ਦੇ ਰੂਪ ਵਿਚ ਭਰਦੇ ਹਾਂ। ਫਿਰ ਕਈ ਵਾਰ ਕਿ ਹੁੰਦਾ ਹੈ ਕਿ ਸਾਡੀ ਅੰਦਰਲੀ ਚਿੰਗਾਰੀ ਬੁੱਝ ਜਾਂਦੀ ਹੈ, ਤੇ ਅਸੀਂ ਉਸ ਸੁਪਨੇ ਦਾ ਪਿੱਛਾ ਕਰਨਾ ਛੱਡ ਦਿੰਦੇ ਹਾਂ। ਇਸਦੇ ਕਈ ਕਾਰਣ ਹੁੰਦੇ। ਕਈ ਵਾਰ ਅਸੀਂ ਥੱਕ ਜਾਂਦੇ ਹਾਂ, ਤੇ ਕਈ ਵਾਰ ਅਸੀਂ ਇਕ comfort zone ਵਿਚ ਰੁੱਕ ਜਾਂਦੇ ਹਾਂ, ਮਹਿਸੂਸ ਕਰਦੇ ਹਾਂ ਕਿ ਇੱਥੇ ਹੀ ਅਸੀਂ ਸੰਤੁਸ਼ਟ ਹਾਂ। ਅਸੀਂ ਜੀਵਨ ਦੇ ਚੱਕਰ ਵਿਚ ਫੱਸ ਜਾਂਦੇ ਹਾਂ, ਭੁੱਲ ਜਾਂਦੇ ਹਾਂ ਆਪਣੇ ਸੁਪਨੇ। ਫਿਰ ਸੁਪਨੇ, ਸੁਪਨੇ ਹੀ ਰਹਿ ਜਾਂਦੇ ਹਨ। 1-2 ਸਾਲ ਆਪਣਾ comfort zone ਤੇ ਆਪਣਾ ਇਸ ਵਿਚ ਰਹਿਣ ਦਾ ਫੈਂਸਲਾ ਠੀਕ ਲੱਗਦਾ ਹੈ, ਤੇ ਫਿਰ ਸੁਪਨੇ ਆਉਂਦੇ ਹਨ, ਵਾਪਸ ।ਸਮਾਂ ਲੰਘ ਜਾਂਦਾ ਹੈ। ਸੁਪਨੇ ਮਨ ਨੂੰ ਕਟੋਚਦੇ ਹਨ। ਕਿਉਂ ਨਹੀਂ ਕੀਤੀ ਉਦੋਂ ਹਿੰਮਤ, ਕਿਉਂ ਆਲਸ ਪਾਇਆ ਸੀ। ਮੈਂਨੂੰ ਲੱਗਦਾ ਜੇ ਆਪਣੇ ਸੁਪਨੇ ਨਾ ਪੂਰੇ ਕੀਤੇ ਤਾਂ ਬੱਚਿਆਂ ਨੂੰ ਸੁਣਾਉਣ ਲਈ ਆਮ ਕਹਾਣੀਆਂ ਹੀ ਹੋਣਗੀਆਂ। ਪਰ ਜੇਕਰ ਪੂਰੇ ਕਰ ਲਏ ਤਾਂ ਉਹ ਸੱਚੀਆਂ ਕਹਾਣੀਆਂ ਹੋਣਗੀਆਂ। ਮੇਰੀਆਂ ਆਪਣੀਆਂ। ਆਪਣੇ ਅੰਤਮ ਵੇਲੇ ਮੈਂਨੂੰ ਆਪਣੇ ਮਨ ਵਿਚ ਕਹਾਣੀਆਂ ਚਾਹੀਦੀਆਂ ਹਨ ਨਾਂ ਕਿ ਜ਼ਿੰਦਾ ਦਫ਼ਨ ਸੁਪਨੇ। 
"ਸੁਪਨਸਾਜ਼" - THE ALCHEMIST ਇਕ ਜਾਦੂਈ ਕਿਤਾਬ, ਪਾਉਲੋ ਕੋਲਹੋ ਦਾ ਇਕ ਨਾਵਲ। ਇੱਕ Quote ਬਹੁਤ ਇੰਟਰਨੈੱਟ ਉੱਪਰ ਪੜਿਆ ਕਿ "BOOK ARE UNIQUELY PORTABLE MAGIC". ਅੱਜ ਯਕੀਨ ਹੋ ਗਿਆ। ਸੱਚੀ ਕਿਤਾਬ ਹੱਥ ਵਿਚ ਫੜੀ ਕਿ ਇੰਝ ਮਹਿਸੂਸ ਹੋਇਆ ਜਿਵੇਂ ਇਕ MAGIC WAND ਹੋਵੇ। ਇੰਨੀ ਵਧੀਆ ਲੱਗੀ ਕਿਤਾਬ ਕਿ ਇਸੇ ਲੇਖਕ ਦੀਆਂ ਬਾਕੀ ਕਿਤਾਬਾਂ ਪੜਨ ਦਾ ਮਨ ਕਰ ਆਇਆ। "ਸੁਪਨਸਾਜ਼" ਹੈ ਤਾਂ ਇੱਕ ਨਾਵਲ, ਪਰ ਇਕ ਮੋਟੀਵੇਸ਼ਨਲ SELF HELP ਕਿਤਾਬ ਲੱਗੀ। ਸ਼ਬਦਾਂ ਵਿਚ ਜਾਦੂ ਹੈ। ਹਰੇਕ ਅੱਖਰ ਇਸਦਾ ਮੁੱਲ ਮੋੜਦਾ ਹੈ। 
"ਸੁਪਨਸਾਜ਼" ਪਤਾ ਨਹੀਂ ਕੀ ਹੈ, ਇਹ ਸਾਨੂੰ ਸੁਪਨੇ ਲੈਣਾ ਸਿਖਾਉਂਦੀ ਹੈ। ਸੁਪਨਿਆਂ ਲਈ ਮਿਹਨਤ ਕਰਨਾ ਦੱਸਦੀ ਹੈ। ਸੁਪਨੇ ਪੂਰੇ ਕਰਨ ਦਾ ਤਰੀਕਾ ਦੱਸਦੀ ਹੈ। ਸੁਪਨੇ ਪੂਰੇ ਕਰਨ ਲਈ ਉਤਸਾਹਿਤ ਕਰਦੀ ਹੈ। ਉਮੰਗ ਭਰਦੀ ਹੈ। ਹੋਂਸਲਾ ਦਿੰਦੀ ਹੈ। ਬਾਂਹ ਫੜਦੀ ਹੈ। ਨਾਲ ਲੈ ਕੇ ਚੱਲਦੀ ਹੈ। ਇਹ ਸਭ ਪਾਉਲੋ ਕੋਲਹੋ ਅਧਿਆਤਮਿਕਤਾ ਯਥਾਰਥਵਾਦ ਤੇ ਰੇਗਿਸਤਾਨ ਲੋਕ ਗਾਥਾ ਦੇ ਇੱਕਠ ਨਾਲ ਇਕ ਨਾਵਲ ਦੇ ਰੂਪ ਵਿਚ ਲਿਖ ਦਿੱਤਾ ਹੈ।
Rs.150
Dil Dariya (1-1326-P6027)
Publisher    :
Authors      :  Sumit Kaur
Page           : 
Format       :   Paper Back
Language   :   Punjabi 
Dil Dariya by Sumit Kaur Punjabi Novel book Online
ਇਹ ਕਹਾਣੀ ਹੈ ਹਰਮਨ ਦੇ ਇੱਕ ਤਰਫਾ ਪਿਆਰ ਤੇ ਜਨੂਨ ਦੀ। ਕਾਲਜ ਦੀ ਦੋਸਤ ਜਸਮੀਨ ਵਾਸਤੇ ਉਸਦਾ ਦਿਲ ਕਦੋਂ ਸੰਜੀਦਾ ਹੋ ਜਾਂਦਾ ਹੈ, ਉਸਨੂੰ ਖੁਦ ਵੀ ਪਤਾ ਨਹੀਂ ਲੱਗਦਾ। ਪਰ ਜਸਮੀਨ ਦੀ ਨਾ ਉਸਦੀ ਦੁਨੀਆ ਹਿਲਾ ਛੱਡਦੀ ਹੈ। ਹਰਮਨ ਉਸਦਾ ਇਨਕਾਰ ਸੁਣ ਤਾਂ ਲੈਂਦਾ ਹੈ ਪਰ ਮੰਨਦਾ ਨਹੀਂ। ਅਖੀਰ ਇਸ ਘੁਟਨ ਤੋਂ ਬਚਣ ਲਈ ਉਹ ਕਨੇਡਾ ਚਲਿਆ ਜਾਂਦਾ ਹੈ। ਉਥੇ ਵਾਪਰੀ ਇੱਕ ਘਟਨਾ ਹਰਮਨ ਦੇ ਸੋਚਣ ਦਾ ਨਜ਼ਰੀਆ ਬਦਲ ਕੇ ਰੱਖ ਦਿੰਦੀ ਹੈ। ਇਹ ਨਾਵਲ ਹਰਮਨ ਦੇ ਪੰਜ ਸਾਲ ਖੁਦ ਤੋਂ ਭੱਜਣ ਦੇ ਸੰਘਰਸ਼ ਤੇ ਅਖੀਰ ਆਪਣੇ ਅਤੀਤ ਦਾ ਸਾਹਮਣਾ ਕਰਨ ਦੀ ਕਹਾਣੀ ਬਿਆਨ ਕਰਦਾ ਹੈ।
ਦਿਲ ਦਰਿਆ ਕਿਤਾਬ ਦਾ ਨਾਮ ਪੜਿਆ ਤਾਂ ਲੱਗਿਆ ਕਿ ਇਸ ਵਿਚ ਦਿਲ ਤੇ ਦਰਿਆ ਵਾਂਗ ਡੂੰਘੇ ਹੋਣ ਦੀ ਗੱਲ ਹੋਏਗੀ। ਦਿਲ ਨਾਲ ਜੁੜੀਆਂ ਚੀਜ਼ਾਂ ਤਾਂ ਮੈਂਨੂੰ ਵੈਸੇ ਵੀ ਬਹੁਤ attract ਕਰਦੀਆਂ ਹਨ ਪਤਾ ਨਹੀਂ ਕਿਉਂ।232 ਪੇਜ਼ ਦਾ ਨਾਵਲ 3 ਦਿਨ ਵਿਚ ਖਤਮ ਕਰ ਦਿੱਤਾ। ਘਰ ਦੀਆਂ ਕੁਝ ਮਜਬੂਰੀਆਂ ਐਂਵੇ ਹੋ ਜਾਂਦੀਆਂ ਕਿ ਲਗਾਤਾਰ ਟਾਈਮ ਨਹੀਂ ਮਿਲ ਪਾਂਦਾ ਪੜਨ ਦਾ। ਪਰ ਜਿਵੇਂ ਵੀ ਸੀ ਦਿਨ ਰਾਤ ਇਕ ਕਰ ਕੇ ਪੜਿਆ ਇਹ ਨਾਵਲ। ਰੂਹ ਖ਼ੁਸ਼ ਹੋ ਗਈ। ਲੱਗ ਰਿਹਾ ਸੀ ਕਿ ਸੁਮਿਤ ਕੌਰ ਨੇ ਤਾਂ ਮੇਰੀ ਪੂਰੀ life ਹੀ ਲਿੱਖ ਦਿੱਤੀ ਇਸ ਵਿਚ। harman ਦੇ ਪਿਆਰ ਕਰਨ ਤੋਂ ਲੈ ਕੇ ਦਿਲ ਟੁੱਟਣ ਤੱਕ ਸਿਰਫ ਤੇ ਸਿਰਫ ਮੈਂ ਆਪਣੇ ਆਪ ਨੂੰ ਹੀ ਦੇਖਿਆ। ਮੇਰੀ life ਵੀ ਤਾਂ ਬਿਲਕੁਲ ਐਂਵੇ ਹੀ ਬਣ ਗਈ ਸੀ। ਉਸ ਇਨਸਾਨ ਦੇ ਜਾਣ ਤੋਂ ਬਾਦ। ਹਰਮਨ ਦੀ ਕਹੀ ਹਰ ਗੱਲ ਜਿਵੇਂ "ਕੋਈ ਇਨਸਾਨ ਇਨਾਂ ਵੀ ਖਾਸ ਹੋ ਜਾਂਦਾ ਕਿ ਸਾਡੀ ਅਰਦਾਸ ਵਿਚ ਵੀ ਸ਼ਾਮਿਲ ਹੋ ਜਾਂਦਾ ਹੈ"। ਬੜੀ ਯਾਦ ਆਉਂਦੀ ਹੈ। ਤੇ ਜਦ ਉਸਨੇ ਕਿਹਾ "ਯਾਰ ਬਾਬੇ ਨੇ ਵੀ ਹੱਦ ਹੀ ਕਰਤੀ ਕੋਈ ਦਰਬਾਰ ਸਾਹਿਬ ਤੋਂ ਮੁੜਿਆ ਹੋਣਾ ਕਦੇ"। ਸੱਚ ਹਰਮਨ ਨੇ ਤਾਂ ਮੇਰੇ ਦਿਲ ਦੀ ਗੱਲ ਬਾਹਰ ਰੱਖ ਦਿੱਤੀ ਜੋ ਸ਼ਾਇਦ ਅੱਜ ਤੱਕ ਮੈਂ ਕਦੇ ਕਿਸੇ ਨੂੰ ਕਹਿ ਹੀ ਨਹੀਂ ਪਾਈ ਸੀ। ਮੈਂ ਵੀ ਤਾਂ ਉਸਨੂੰ ਦਰਬਾਰ ਸਾਹਿਬ ਤੋਂ ਹੀ ਪਾਇਆ ਸੀ ਤੇ ਉਥੇ ਹੀ ਖੋ ਵੀ ਦਿੱਤਾ। ਹਰਮਨ ਦੀ ਤਰਾਂ ਹੀ ਰੱਬ ਨੂੰ ਕਦੇ ਨਾ ਮੰਨਣ ਬਾਰੇ ਸੋਚਿਆ। ਪਰ ਅੰਤ ਉਸੇ ਪਰਮਾਤਮਾ ਨੇ ਜਿੰਦਗੀ ਦਾ ਸਹੀ ਰਾਹ ਦਿਖਾਇਆ। ਟਾਈਮ ਬਹੁਤ ਲੱਗਿਆ ਖੁਦ ਨੂੰ ਸੰਭਾਲਣ'ਚ ਪਰ ਉਹ ਸਹੀ ਟਾਈਮ ਆਇਆ। ਪਰ ਜਿੰਦਗੀ ਫਿਰ ਬਦਲ ਗਈ ਇਕ ਵਾਰ ਜਦ ਹਰਮਨ ਦੀ ਦੁਨੀਆ ਵਿਚ ਜੈਸਮੀਨ ਤੇ ਮੇਰੀ ਜਿੰਦਗੀ ਵਿਚ ਉਹ ਸਖਸ਼ ਦੁਬਾਰਾ ਵਾਪਿਸ ਆਏ। ਪਰ ਇਸ ਵਾਰ ਬਹੁਤ ਕੁਝ ਬਦਲ ਚੁੱਕਾ ਸੀ। ਕਿਉਂਕਿ ਪਹਿਲਾਂ ਜਿਸ ਇਨਸਾਨ ਦੇ ਜਾਣ ਕਰਕੇ ਦੁੱਖ ਹੀ ਸੀ ਚਾਰੇ ਪਾਸੇ। ਹੁਣ ਇਹ ਅਹਿਸਾਸ ਸੀ ਕਿ ਜੇ ਇਹ ਇਨਸਾਨ ਉਸ ਟਾਈਮ ਮੈਂਨੂੰ ਮਿਲ ਜਾਂਦਾ ਤਾਂ ਕੁਝ ਨਹੀਂ ਸੀ ਸਿਖ ਪਾਣਾ ਜਿੰਦਗੀ ਤੋਂ। ਅੰਤ ਹਰਮਨ ਨੇ ਜਿਵੇਂ ਜੈਸਮੀਨ ਨੂੰ ਆਜ਼ਾਦ ਕੀਤਾ ਤੇ ਖੁਦ ਵੀ ਹੋਇਆ ਮੈਂ ਵੀ ਇਹੀ ਫੈਸਲਾ ਲਿਆ। ਹੁਣ ਜਿੰਦਗੀ ਪਹਿਲਾਂ ਨਾਲੋਂ ਹਲਕੀ ਤੇ ਆਰਾਮਦਾਇਕ ਲੱਗ ਰਹੀ ਹੈ। ਸੁਮਿਤ ਕੌਰ ਨੇ ਇਕ ਨਵੀਂ ਜਾਨ ਪਾਈ ਹੈ ਇਸ ਨਾਵਲ ਦੇ ਜ਼ਰੀਏ ਤੇ ਅੱਖਾਂ ਵਿਚ ਹੰਝੂਆਂ ਦੀ ਬਾਰਿਸ਼।
ਧੰਨਵਾਦ।
Rs.230
Chauthi Koot (3-1326-P906)
Publisher    :
Authors      :   Waryan Singh Sandhu
Page           : 
Format       :   Paper Back
Language   :   Punjabi 
Chauthi Koot by Waryam Singh Sandhu Punjabi Stories book Online
ਵਰਿਆਮ ਸਿੰਘ ਸੰਧੂ ਦੀ ਕਿਤਾਬ "ਚੌਥੀ ਕੂਟ" ਪੜੀ। ਮਤਲਬ ਚੌਥੀ ਦਿਸ਼ਾ। ਇਸ ਵਿਚ ਪੰਜ ਕਹਾਣੀਆਂ ਹਨ।ਇਸ ਕਿਤਾਬ ਨੂੰ 2000 ਵਿਚ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਤੇ ਚੌਥੀ ਕੂਟ ਨਾਮ ਫਿਲਮ ਵੀ ਬਣੀ।ਇੱਕ ਕਹਾਣੀ ਪੰਜਾਬ ਦੀ ਵੰਡ ਦੇ ਦੁਖਾਂਤ,ਤਿੰਨ ਕਹਾਣੀਆਂ 1984 ਦੇ ਬਾਅਦ ਦੀਆਂ ਹਨ ਅਤੇ ਇਕ ਕਹਾਣੀ ਬਹੁਤ ਅਲੱਗ ਹੈ। 
ਮੈਨੂੰ ਲੱਗਾ ਕਿ ਜੇਕਰ ਇਸ ਕਿਤਾਬ ਦੀ ਕਹਾਣੀ "ਮੈਂ ਹੁਣ ਠੀਕ ਠਾਕ ਹਾਂ" ਪੜ ਲਈ ਜਾਵੇ ਤਾਂ ਸ਼ਾਇਦ 1984 ਦੇ ਬਾਅਦ ਦੇ ਵਰਿਆ ਦਾ ਦੁਖਾਂਤ ਸਮਝਣ ਲਈ ਹੋਰ ਕੁਝ ਪੜਨ ਦੀ ਲੋੜ ਨਹੀਂ ਹੈ। ਉਹ ਵਰੇ ਛੋਟੇ ਕਿਸਾਨਾਂ ਲਈ ਬਹੁਤ ਮੁਸ਼ਕਿਲ ਵਰੇ ਸਨ। ਜੋ ਖੇਤਾਂ ਕਰ ਕੇ ਖੇਤਾਂ ਵਿਚ ਘਰ ਬਣਾ ਕੇ ਬੈਠੇ ਸਨ। ਸ਼ਾਇਦ ਸਭ ਤੋਂ ਵੱਧ ਉਹਨਾਂ ਨੇ ਜਰਿਆ ਹੈ। ਕਬੱਡੀ ਦੇ ਮੈਦਾਨ ਵਿਚ ਜੋਗਿੰਦਰ ਵਲੋਂ ਫੜੀ ਬਾਂਹ ਨਾ ਕਦੇ ਕੋਈ ਛੁਟੀ ਸੀ। ਪਰ ਅੱਜ ਉਹ ਦੋਵਾਂ ਧਿਰਾਂ ਸਾਹਮਣੇ ਕਮਜੋਰ ਸੀ। ਉਹ ਕਿਸੇ ਦੇ ਪੱਖ ਚ ਨਹੀ ਸੀ। ਪਰ ਫਿਰ ਵੀ ਦੋਨਾਂ ਧਿਰਾਂ ਦਾ ਗੁਨਾਹਗਾਰ ਸੀ। ਆਪਣੇ ਬਚਪਨ ਦਾ ਪਾਲਿਆ ਕੁੱਤਾ ਟੋਮੀ ਮਾਰਨ ਲੱਗਿਆ ਪਤਾ ਨਹੀ ਕਿੰਨੀ ਕੁ ਲੜਾਈ ਉਸਨੂੰ ਆਪਣੇ ਨਾਲ ਲੜਨੀ ਪਈ। 1984 ਅਤੇ ਉਸਦੇ ਬਾਅਦ ਹੋਏ ਸਾਰੇ ਘਟਨਾਕ੍ਰਮ ਵਿਚ ਕੀ ਸਹੀ ਸੀ ਕੀ ਗ਼ਲਤ ਬਹੁਤ ਵੱਡਾ ਵਿਸ਼ਾ ਹੈ। ਪਰ ਜਿਸਦਾ ਕੋਈ ਜੀਅ ਇਸ ਲਹਿਰ ਦੀ ਭੇਂਟ ਚੜ ਗਿਆ। ਉਸ ਲਈ ਤਾਂ ਇਹ ਕਦੇ ਵੀ ਸਹੀ ਨਹੀ ਹੋ ਸਕਦੀ। 
" ਚੌਥੀ ਕੂਟ" ਕਹਾਣੀ ਇਕ ਆਮ ਇਨਸਾਨ ਦੀ 84 ਦੇ ਬਾਅਦ ਦੇ ਸਾਲਾਂ ਦੀ ਮਨੋਸਥਿਤੀ ਦੀ ਕਹਾਣੀ ਹੈ। ਡਰ‌‌! ਕਿਸੇ ਸੁੰਨਸਾਨ ਲੰਬੀ ਸੜਕ ਤੇ ਸਰਦੀਆਂ ਦੀ ਰਾਤ ਨੂੰ ਛਾਈ ਗਹਿਰੀ ਧੁੰਦ ਵਾਂਗ ਸੀ। ਜੋ ਕਈ ਸਾਲ ਮਨਾਂ ਤੇ ਛਾਈ ਰਹੀ। ਹਰ ਸਮਾਂ ਹਰ ਪਲ ਤੇ ਹਰ ਜਗਾ ਤੇ। ਆਪਣਿਆ ਤੋਂ ਵੀ ਡਰ ਤੇ ਬੇਗਾਨਿਆ ਤੋਂ ਵੀ ਡਰ। ਬੇਕਸੂਰ ਹੁੰਦਿਆ ਵੀ ਡਰ। 
"ਪਰਛਾਵੇਂ" ਕਹਾਣੀ 1947 ਦੀ ਵੰਡ ਤੇ ਅਧਾਰਿਤ ਹੈ। ਲੋਕ ਅਚਾਨਕ ਬਦਲ ਜਾਂਦੇ ਹਨ। ਪਤਾ ਨਹੀ ਕੀ ਆ ਜਾਂਦਾ ਉਹਨਾਂ ਵਿਚ। 
ਰਵਾ ਦਿੱਤਾ "ਨੌ ਬਾਰਾਂ ਦੱਸ" ਨੇ ਤਾਂ। ਸਾਡੀ ਰਿਸ਼ਤੇਦਾਰੀ ਵਿਚ ਇਕ ਸਿੱਧਾ-ਸਾਧਾ ਮੁੰਡਾ ਸੀ। ਉਸਨੇ ਅੰਗ੍ਰੇਜ਼ੀ ਬੋਲਨੀ ਨਾ ਆਉਂਦਿਆ ਹੋਇਆ ਵੀ ਗਲਤ ਮਲਤ ਜੋ ਮੂੰਹ ਆਇਆ ਬੋਲੀ ਜਾਣੀ। ਉਦੋਂ ਤਾਂ ਪਤਾ ਨਹੀ ਪਰ ਹੁਣ ਮੈਨੂੰ ਕੀ ਲੱਗਦਾ ਕਿ ਸ਼ਾਇਦ ਕਿਸੇ ਨੂੰ ਅੰਗ੍ਰੇਜ਼ੀ ਬੋਲਦੇ ਦੇਖ ਕੇ ਇਕ ਪੇਂਡੂ ਮਨ ਤੇ ਗਹਿਰਾ ਪ੍ਰਭਾਵ ਪੈ ਗਿਆ। 
ਇੰਜ ਹੀ ਨਿੰਦਰ ਆਪਣੇ ਆਪ ਨੂੰ ਧਰਮਿੰਦਰ ਤੇ ਹੇਮਾ ਮਾਲਿਨੀ ਦਾ ਮੁੰਡਾ ਕਹਿੰਦਾ ਸੀ, ਤੇ ਆਪਣੇ ਆਪ ਨੂੰ ਦਿਉਲ ਜੱਟ ਮੰਨਦਾ ਸੀ। ਤੇ ਆਪਣੇ ਵਿਆਹ ਦੀ ਗੱਲ ਸ਼੍ਰੀ ਦੇਵੀ ਨਾਲ ਚੱਲਦੀ ਦੱਸਦਾ ਸੀ। ਸ਼੍ਰੀ ਦੇਵੀ ਸਾਹਮਣੇ ਤਾਂ ਉਸਨੂੰ ਆਪਣੇ ਪਿੰਡ ਦੀ ਧੰਤੋ ਕੁਝ ਵੀ ਨਹੀ ਲੱਗਦੀ ਸੀ। ਪਰ ਧੰਤੋ ਦਾ ਹਾਸਾ ਉਸਨੂੰ ਸ਼੍ਰੀ ਦੇਵੀ ਵਰਗਾ ਲੱਗਦਾ ਸੀ। ਬਚਪਨ ਦੀ ਰੋਂਦਲ ਧੰਤੋ ਇਕ ਵਾਰ ਫਿਰ ਰੋਂਦ ਮਾਰ ਗਈ। ਜ਼ਿੰਦਗੀ ਦੀ ਪਹਿਲੀ ਵੇਖੀ ਫਿਲਮ ਵਾਂਗ ਪ੍ਰਾਇਮਰੀ ਸਕੂਲ ਦੇ ਲੰਮੀ ਗੁੱਤ ਵਾਲੀ ਬਿੱਲੀਆਂ ਅੱਖਾਂ ਵਾਲੀ ਭੈਣ ਜੀ ਗੁਰਮੀਤ ਦਾ ਅਸਰ ਵੀ ਉਸਦੇ ਮਨ ਤੋਂ ਨਾ ਜਾ ਸਕਿਆ।
ਵਰਿਆਮ ਸਿੰਘ ਦੀਆਂ ਇਹਨਾਂ ਕਹਾਣੀਆਂ ਲਈ ਕਈ ਸ਼ਬਦ ਥੋੜੇ ਹਨ। ਪਾਤਰਾਂ ਦੇ ਮਨ ਦੀ ਸਥਿਤੀ ਵਿਚਾਰ ਤੇ ਮਾਹੌਲ ਜਿਸ ਸਾਫ਼ ਤੇ ਕਾਵਿ ਮਈ ਢੰਗਾਂ ਨਾਲ ਚਿਤਰਦੇ ਹਨ। ਹੈਰਾਨੀਜਨਕ ਹੈ। ਕਹਾਣੀ ਬਹੁਤ ਡੂੰਘੀ ਹੈ। ਪੰਜਾਬੀ ਵਿਚ ਕਿਹਾ ਜਾਵੇ ਤਾਂ ਧੂਹ ਪੈਂਦੀ ਹੈ, ਹਰ ਕਹਾਣੀ ਪੜ ਕੇ। 
"ਮੈਂ ਠੀਕ-ਠਾਕ ਹਾਂ" ਤੇ "ਨੌ ਬਾਰਾਂ ਦੱਸ" ਬਾਰੇ ਸ਼ਬਦ ਨਹੀਂ ਹਨ 
Rs.120
Bharti Itihaas, Mithihaas (3-1326-P690)
Publisher    :
Authors      :  Manmohan Bawa
Page          : 
Format       :   
Language   :   Punjabi
Bharti Itihaas, Mithihaas by Manmohan Bawa Punjabi History book Online
Rs.300
Tibbat Vich Sava Saal (3-1326-P5174)
Publisher    :
Authors      :   Rahul Sankrityayan
Page           : 
Format       :   Hard Bound
Language   :   Punjabi 
Tibbat Vich Sava Saal by Rahul Sankrityayan Punjabi Travelogue book Online
ਤਿੱਬਤ ਵਿਚ ਸਵਾ ਸਾਲ ਰਾਹੁਲ ਸਾਂਕਰਤਿਆਯਨ ਦੀ ਲਿਖੀ ਅਤੇ ਨਿਰਮਲਜੀਤ ਦੀ ਪੰਜਾਬੀ ਵਿਚ ਅਨੁਵਾਦ ਕੀਤੀ ਕਿਤਾਬ ਹੈ। ਮੂਲ ਰੂਪ ਵਿੱਚ ਇਹ ਕਿਤਾਬ 1934 ਵਿੱਚ ਪ੍ਰਕਾਸ਼ਿਤ ਹੋਈ। ਇਹ ਸਫ਼ਰਨਾਮਾ ਥੋੜ੍ਹਾ ਅਲੱਗ ਤਰ੍ਹਾਂ ਦਾ ਹੈ। ਕਿਉਂਕਿ ਲੇਖਕ ਨੇ ਜਦ ਇਹ ਸਫ਼ਰ ਕੀਤਾ ਤਾਂ ਉਸ ਸਮੇਂ ਆਵਾਜਾਈ ਦੇ ਸਾਧਨ ਬਹੁਤੇ ਨਹੀਂ ਸਨ। ਜਿਆਦਾਤਰ ਸਫ਼ਰ ਪੈਦਲ ਹੀ ਕੀਤਾ। ਅਤੇ ਦੂਸਰਾ ਇਸ ਸਫਰ ਦਾ ਮੰਤਵ ਸੀ ਕਿ ਬੁੱਧ ਧਰਮ ਨਾਲ ਸਬੰਧਤ ਧਾਰਮਿਕ ਕਿਤਾਬਾਂ ਨੂੰ ਇਕੱਠਾ ਕਰਨਾ।ਇਹ ਸਫ਼ਰ ਘੁੰਮਣਾ ਫਿਰਨਾ ਨਹੀਂ ਸੀ। ਤੀਸਰੀ ਰਾਹੁਲ ਇਕ ਖ਼ੁਦ ਵੱਡੇ ਵਿਦਵਾਨ ਸਨ। ਸੋ ਰਸਤੇ ਵਿੱਚ ਆਉਂਦੀਆਂ ਥਾਵਾਂ ਦੀ ਮਹੱਤਤਾ ਓਹਨਾ ਨੂੰ ਵਧੀਆ ਤਰ੍ਹਾਂ ਪਤਾ ਸੀ। ਸੋ ਇਸ ਤਰ੍ਹਾਂ ਆਵਾਜਾਈ ਦੇ ਸਾਧਨਾਂ ਦੀ ਘਾਟ ਨੇ ਸਫ਼ਰ ਨੂੰ ਹੌਲੀ ਤਾਂ ਕਰ ਦਿੱਤਾ ਪਰ ਉਸ ਦੇ ਰਾਹੁਲ ਨੂੰ ਉਹ ਸਾਰੀਆਂ ਚੀਜ਼ਾਂ ਬਾਰੇ ਲਿਖਣ ਦਾ ਮੌਕਾ ਦਿੱਤਾ ਜੋ ਜੋ ਰਸਤੇ ਵਿੱਚ ਮਿਲੀਆਂ। ਸਫ਼ਰ ਨੇਪਾਲ ਰਾਹੀਂ ਲਹਾਸਾ ਜਾਣ ਦਾ ਫਿਰ ਸਿੱਕਮ ਰਾਹੀਂ ਵਾਪਿਸ ਆਉਣ ਦਾ ਹੈ। ਰਾਹੁਲ ਦੀ ਇਸ ਯਾਤਰਾ ਦਾ ਸਮਾਂ ਉਹਨਾਂ ਵਲੋਂ 7 ਸਾਲ ਨਿਸ਼ਚਿਤ ਕੀਤਾ ਗਿਆ ਸੀ।ਜਿਸ ਵਿੱਚ 3 ਸਾਲ ਲਹਾਸਾ ਰਹਿ ਕੇ ਗ੍ਰੰਥਾਂ ਦਾ ਅਧਿਐਨ ਕਰਨਾ ਸੀ। ਤੇ ਬਾਅਦ ਵਿੱਚ ਜਪਾਨ ਵੱਲ ਜਾਣ ਦਾ ਸੀ। ਪਰ ਨੇਪਾਲ ਤਿੱਬਤ ਦੇ ਲੜਾਈ ਦੇ ਹਾਲਾਤ ਕਰਕੇ ਵਾਪਿਸ ਭਾਰਤ ਮੁੜਨਾ ਪਿਆ।
ਇਹ ਸਫ਼ਰਨਾਮਾ ਇਸ ਕਰ ਕੇ ਅਲੱਗ ਲੱਗਾ ਕਿਉਂਕਿ ਜਿਸ ਰਸਤਿਆਂ ਤੇ ਚੱਲ ਕੇ ਰਾਹੁਲ ਗਏ ਤੇ ਵਾਪਿਸ ਆਏ ਉਹਨਾਂ ਰਸਤਿਆਂ ਤੇ ਵਸਦੇ ਲੋਕਾਂ ਦਾ ਸਮਾਜਿਕ ਧਾਰਮਿਕ ਜੀਵਨ ਤੇ ਉਹਨਾ ਦਾ ਰਹਿਣ ਸਹਿਣ ਕੱਪੜੇ ਬਾਰੇ ਜਾਣਕਾਰੀ ਸ਼ਾਇਦ ਕਿਸੇ ਹੋਰ ਤੋਂ ਨਾ ਮਿਲ ਸਕਦੀ। ਕਿਤਾਬ ਵਿੱਚ ਭੋਟੀਆਂ ਲੋਕ ,ਯਲਮੋ, ਤਿੱਬਤੀ ਤੇ ਤਿੱਬਤੀਆਂ ਦੀਆਂ ਸ੍ਰੇਣੀਆਂ ਦਾ ਜੀਵਨ ਲਾਗੇ ਦਰਸਾਇਆ ਗਿਆ ਹੈ। ਕਿਉਂਕਿ ਆਪਣੇ ਸਫ਼ਰ ਦੌਰਾਨ ਰਾਹੁਲ ਨੂੰ ਇਹਨਾਂ ਵਿਚੋਂ ਕਿਸੇ ਨਾ ਕਿਸੇ ਦੇ ਘਰ ਰਹਿਣਾ ਪੈਂਦਾ ਸੀ।
ਕਿਤਾਬ ਦੇ ਅੰਤਲੇ ਭਾਗ ਵਿਚ ਤਿੱਬਤ ਨੇਪਾਲ ਦੇ ਯੁੱਧ ਸਮੇਂ ਬਣੇ ਹਾਲਾਤ ਤੇ ਉਹਨਾਂ ਹਾਲਾਤ ਵਿੱਚ ਚੀਨ ਤੇ ਅੰਗਰੇਜ਼ਾਂ ਦੀ ਭੂਮਿਕਾ ਬਾਰੇ ਹੈ। ਕਿਤਾਬ ਪੜ੍ਹਨ ਯੋਗ ਹੈ। ਕੁੱਲ ਮਿਲਾ ਕੇ ਕਿਤਾਬ ਤੇ ਬਹੁਤ ਮਿਹਨਤ ਕੀਤੀ ਗਈ ਹੈ। ਅਨੁਵਾਦਕ ਵੱਲੋਂ ਵੀ ਤੇ ਲੇਖਕ ਵੱਲੋਂ ਵੀ। ਕਿੰਨੀ ਵਧੀਆ ਗੱਲ ਹੁੰਦੀ ਜੇ ਕਿਤਾਬ ਦੇ ਨਾਲ ਰਾਹੁਲ ਦੀ ਪੂਰੀ ਯਾਤਰਾ ਦਾ ਨਕਸ਼ਾ ਵੀ ਦਿੱਤਾ ਗਿਆ ਹੁੰਦਾ,ਤੇ ਚਿੱਤਰ ਹੋਰ ਵੀ ਸੰਜੀਵ ਹੋ ਜਾਣਾ ਸੀ। ਕਿਤਾਬ ਸ਼ਾਇਦ ਦੁਬਾਰਾ ਪੜ੍ਹਾ ਨਕਸ਼ਾ ਕੋਲ ਰੱਖ ਕੇ।ਮਨ ਵਿਚ ਰਸਤੇ ਦੇ ਚਿੱਤਰ ਆਪਣੇ ਆਪ ਬਣਦੇ ਹਨ। ਕੀ ਸਮਾਂ ਹੋਵੇਗਾ ਉਹ ਜਦ ਰਾਹੁਲ ਨੇ ਇਹ ਸਫ਼ਰ ਕਰ ਲਿਆ,ਅੱਜ ਦੇ ਸਮੇਂ ਵਿਚ ਵੀ ਇਹ ਉਨਾਂ ਹੀ ਔਖਾ ਹੋਵੇਗਾ ।ਸ਼ਾਇਦ ਹੀ ਇੰਨਾਂ ਪੁਰਾਣਾ ਤੇ ਅਜਿਹਾ ਸਫ਼ਰਨਾਮਾ ਹੋਰ ਹੋਵੇ।ਪੰਜਾਬੀ ਵਿਚ ਜੇ ਹੈ ਤਾਂ ਨਾਮ ਜਰੂਰ ਦਸਣਾ।

 
Rs.300
Badi Di Jarh (1-1326-P502)
Publisher    :
Authors      :   Dr. Daljit Singh
Page          : 
Format       :   Paper Back
Language   :   Punjabi 
Badi Di Jarh by Dr. Daljit Singh Punjabi Philosophy book Online

 
Rs.160
Gautam Ton Taski Tak (1-1326-P1452)
Publisher  :
Authors     :     Harpal Singh Pannu (Prof.)
Page          : 
Format      :     Hard Bound
Language :      Punjabi
Gautam Ton Taski Tak by Harpal Singh Pannu Punjabi Biography book Online
"ਇਕ ਦੇਸ਼ ਦਾ ਜਨਮ" ਪੜਨ ਤੋਂ ਬਾਅਦ ਹਰਪਾਲ ਸਿੰਘ ਪੰਨੂੰ ਜੀ ਦੀਆਂ 4-5 ਕਿਤਾਬਾਂ ਹੋਰ ਲਿਆਂਦੀਆਂ । ਗੋਤਮ ਤੋਂ ਤਾਸਕੀ ਇਹਨਾਂ ਵਿੱਚੋਂ ਇੱਕ ਸੀ ਤੇ ਪਹਿਲਾਂ ਇਹੀ ਸ਼ੁਰੂ ਕੀਤੀ। ਇਸ ਵਿਚ 10 ਵੱਖ-ਵੱਖ ਵਿਅਕਤੀਆਂ ਬਾਰੇ ਲੇਖ ਹਨ। ਗੋਤਮ, ਬੁੱਧ, ਕਨਫਿਉਸ਼ਿਅਸ, ਨਾਗਸੈਨ, ਮਨਸੂਰ, ਰਾਇ ਬੁਲਾਰ, ਖਾਨ ਸਾਹਿਬ, ਭਾਈ ਮਰਦਾਨਾ, ਬਾਬਾ ਬੰਦਾ ਸਿੰਘ ਬਹਾਦੁਰ, ਮਹਾਰਾਜਾ ਰਣਜੀਤ ਸਿੰਘ, ਰਾਮਪੁਤਿਨ, ਤਾਸਕੀ। ਇਹਨਾਂ ਵਿਚੋਂ ਕੁਝ ਬਾਰੇ ਥੋੜਾ ਬਹੁਤ ਪਤਾ ਸੀ।ਕੁਝ ਦੇ ਨਾਮ ਨਵੇਂ ਸਨ। ਮਹਾਤਮਾ, ਗੋਤਮ, ਬੁੱਧ ਬਾਰੇ ਬਹੁਤ ਥੋੜਾ ਪਤਾ ਸੀ। ਇਸ ਵਿਚ ਉਹਨਾਂ ਦੇ ਸਾਰੇ ਜੀਵਨ ਬਾਰੇ ਦੱਸਿਆ ਗਿਆ ਹੈ। ਰਾਇ ਬੁਲਾਰ, ਖਾਨ ਸਾਹਿਬ ਬਾਰੇ ਕੁਝ ਵੀ ਨਹੀ ਪਤਾ ਸੀ। ਪੜ ਕੇ ਪਤਾ ਲੱਗਾ ਕਿ ਇਹ ਤਾਂ ਆਪਣੇ ਗੁਰੂ ਨਾਨਕ ਸਾਹਿਬ ਨਾਲ ਜੁੜੇ ਹਨ। ਭਾਈ ਮਰਦਾਨਾ ਜੀ ਬਾਰੇ ਕਿਸ ਨੂੰ ਨਹੀ ਪਤਾ।ਇਕ ਸੰਖੇਪ ਬਿਉਰਾ ਉਹਨਾਂ ਦੇ ਜੀਵਨ ਦਾ ਦਿੱਤਾ ਹੈ। ਮਰਦਾਨਾ ਜੀ ਬਾਰੇ ਪੜ ਕੇ ਕੁੱਰਮ ਦਰਿਆ ਕੰਡੇ ਜਾਣ ਦਾ ਮਨ ਕੀਤਾ ਕਿ ਉੱਥੇ ਜੇ ਕੇ ਉਸ ਮਿੱਟੀ ਨੂੰ ਸਿਰ ਝੁਕਾਵਾਂ। ਰੂਸ ਦੇ ਚਰਚਿਤ ਸਾਧ ਰਾਮਪੁਤਿਨ ਦੇ ਹੈਰਾਨੀਜਨਕ ਜੀਵਨ ਦਾ ਵੇਰਵਾ ਹੈ। ਤਾਸਕੀ ਜੋ ਕਿ ਲੈਨਿਨ ਦਾ ਉਤਰਾਧਿਕਾਰੀ ਸੀ ਤੇ ਲੈਨਿਨ ਦੇ ਸਮਾਜਵਾਦ ਸਿਧਾਂਤ ਨੂੰ ਲਾਗੂ ਕਰਨਾ ਚਾਹੁੰਦਾ ਸੀ। ਉਸਦੇ ਜੀਵਨ ਦਾ ਬਿਉਰਾ ਵੀ ਹੈ। ਹਰਪਾਲ ਸਿੰਘ ਪੰਨੂੰ ਜੀ ਦੇ ਲਿਖਣ ਦਾ ਢੰਗ ਬਹੁਤ ਵਧੀਆ ਹੈ। ਕੁਝ ਵੀ ਬੇਲੋੜਾ ਮਹਿਸੂਸ ਨਹੀ ਹੁੰਦਾ ਕਿਤਾਬ ਵਿਚ। ਇਹ ਕਿਤਾਬ ਇੰਝ ਦੀ ਹੈ ਕਿ ਇਸ ਨੂੰ ਪੜ ਕੇ ਪਤਾ ਚੱਲ ਜਾਂਦਾ ਹੈ ਕਿ ਅੱਗੇ ਕੀ ਪੜਨਾ ਹੈ। ਵਿਸ਼ੇ ਦੇ ਵਿਚ ਇਕ ਦਿਲਚਸਪੀ ਬਣਾ ਦਿੰਦਾ ਹੈ। ਮੇਰੇ ਮਨ ਵਿਚ ਜਸਬੀਰ ਮੰਡ ਦਾ ਅਧੂਰਾ ਛੱਡਿਆ ਨਾਵਲ "ਬੋਲ ਮਰਦਾਨਿਆ" ਪੜ੍ਹਨ ਦਾ ਵਿਚਾਰ ਆਇਆ। ਰਾਮਪੁਤਿਨ ਤੇ ਤਾਸਕੀ ਬਾਰੇ ਹੋਰ ਡੂੰਘੀ ਤਰ੍ਹਾਂ ਪੜਨ ਦਾ ਮਨ ਵਿਚ ਆਇਆ।
Rs.250
Tuhade Avchetan Mann di Shakti (1-1326-P5222)
Publisher  :
Authors     :    Joseph Murphy
Page          : 
Format      :     Hard Bound
Language :      Punjabi
Tuhade Avchetan Mann di Shakti by Joseph Murphy Punjabi Self Improvement book Online
ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਡਾ. ਜੋਸੇਫ ਮਰਫੀ ਦੀ ਲਿਖੀ ਕਿਤਾਬ ਹੈ।ਇਹ ਵਿਅਕਤੀ ਦੇ ਮਨ ਦੀਆ ਸ਼ਕਤੀਆਂ ਉਪਰ ਹੈ ਕਿ ਕਿਵੇਂ ਅਸੀਂ ਆਪਣੇ ਮਨ ਦੀ ਵਰਤੋਂ ਕਰਕੇ ਆਪਣੇ ਜੀਵਨ ਵਿੱਚ ਵੱਖ-ਵੱਖ ਪ੍ਰਾਪਤੀਆਂ ਕਰ ਸਕਦੇ ਹਨ।ਕਿਤਾਬ ਵਿਚਲੇ ਪਹਿਲੇ 71 ਸਫੇ, ਇਸ ਕਿਤਾਬ ਦਾ ਸਾਰ ਹਨ।ਉਸ ਤੋਂ ਬਾਅਦ ਦੀ ਸਾਰੀ ਕਿਤਾਬ ਜੀਵਨ ਦੇ ਵੱਖ ਵੱਖ ਖੇਤਰਾਂ ਵਿਚ ਅਵਚੇਤਨ ਮਨ ਦੀ ਸ਼ਕਤੀ ਦੀ ਵਰਤੋਂ ਬਾਰੇ ਹੈ।
ਜਦੋ ਇਹ ਕਿਤਾਬ ਪੜ੍ਹੀ ਤਾਂ ਬਹੁਤ ਵੱਖ-ਵੱਖ ਸਿਧਾਂਤ ਆਪਸ ਚ ਜੁੜਦੇ ਨਜਰ ਆਏ।ਕੁਝ ਕਿਤਾਬਾਂ ਨਾਲ ਸੰਬੰਧਿਤ ਕੁਝ ਕਿਤਾਬਾਂ ਤੋਂ ਬਾਹਰ ਦੇ।ਕਿਤਾਬ ਵਿਚਲੀ ਹਰ ਗੱਲ ਦੀ ਜੜ੍ਹ ਇਹ ਗੱਲ ਹੈ ਉਹ ਇਹ ਹੈ ਕਿ ਸਾਡੇ ਅੰਦਰ 2 ਤਰ੍ਹਾਂ ਦੇ ਮਨ ਹਨ।ਚੇਤਨ ਤੇ ਅਵਚੇਤਨ ਮਨ।ਚੇਤਨ ਮਨ ਜਿਸ ਵਿਚ ਆਮ ਵਿਚਾਰ ਚਲਦੇ ਹਨ,ਇਹ ਤਰਕ ਦਿੰਦਾ ਹੈ।ਜਿਵੇ ਕੋਈ ਕੋਲ੍ਡ ਡਰਿੰਕ ਪੀਣ ਲੱਗੇ ਕਿਹੜੀ ਪੀਣੀ ਹੈ ? ਫੈਂਟਾ ਨੀ ਪੀਣੀ ਇਹ ਬਹੁਤ ਮਿੱਠੀ ਹੈ।ਤੇ ਦੂਜੇ ਪਾਸੇ ਅਵਚੇਤਨ ਮਨ , ਜੋ ਅੰਦਰ ਹੈ , ਵਿਚਾਰ ਤੇ ਭਾਵਨਾਵਾਂ ਉਪਜਦਾ ਹੈ ਤੇ ਗ੍ਰਹਿਣ ਕਰਦਾ ਹੈ।ਜਿਵੇ ਕਦੇ ਕਦੇ ਕੁਝ ਖਾਣ ਦਾ ਬਹੁਤ ਮਨ ਕਰ ਆਉਂਦਾ ਹੈ ਜਾ ਕਦੇ ਕਦੇ ਮਨ ਵਿਚ ਆਪੇ ਏ ਬਹੁਤ ਉਦਾਸੀ ਜਾ ਖੁਸ਼ੀ ਹੁੰਦੀ ਹੈ।ਜੋ ਅਵਚੇਤਨ ਮਨ ਹੈ ਉਹ ਚੇਤਨ ਮਨ ਦੀ ਗੱਲ ਬਿਨਾਂ ਕਿਸੇ ਤਰਕ ਤੋਂ ਮੰਨ ਲੈਂਦਾ ਹੈ ਅਤੇ ਫਿਰ ਚੇਤਨ ਮਨ ਦੀ ਸੁਣੀ ਗੱਲ ਦੀ ਤਰ੍ਹਾਂ ਦੇ ਵਿਚਾਰ ਉਤਪੰਨ ਕਰਦਾ ਹੈ।
ਇਥੇ ਮੈਨੂੰ ਇਕ ਹੋਰ ਕਿਤਾਬ : The Secret ਯਾਦ ਆਈ ਜਿਸ ਦਾ ਮੁੱਖ ਸਿਧਾਂਤ ਇਹ ਹੈ ਕਿ ਜਿਸ ਵਸਤੂ ਨੂੰ ਅਸੀਂ ਪੂਰੇ ਮਨ ਤੋਂ ਚਾਹੁੰਦੇ ਹਨ, ਪੂਰਾ ਬ੍ਰਹਿਮੰਡ ਉਸ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ।ਦੂਜੀ ਯਾਦ ਸਿੱਖਾਂ ਦੇ ਇਕ ਵਿਸ਼ਵਾਸ ਦੀ ਆਈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਜਾਵੇ ਤਾਂ ਕਦੇ ਇਹ ਨਹੀਂ ਹੁੰਦਾ ਕਿ ਉਹ ਕੰਮ ਪੂਰਾ ਨਾ ਹੋਵੇ।ਮੈਨੂੰ ਇਹ ਤਿੰਨ ਗੱਲਾਂ ਆਪਸ ਵਿੱਚ ਸੰਬੰਧਿਤ ਲੱਗੀਆਂ।
ਇਹ ਕਿਤਾਬ ਜਦੋ ਪੜ੍ਹਦੇ ਹਨ ਤਾਂ ਬਹੁਤ ਕੁਝ ਵਿੱਚੋ ਵਿਗਿਆਨਕ ਨਹੀਂ ਲਗਦਾ।ਪਰ ਸੰਸਾਰ ਵਿੱਚ ਕਾਫੀ ਕੁਝ ਅਜਿਹਾ ਹੁੰਦਾ ਹੈ ਜੋ ਸਾਡੀ ਸਮਜ ਤੋੰ ਬਾਹਰ ਹੁੰਦਾ ਹੈ। ਇਸ ਲਈ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਇਹ ਇਕਦਮ ਸਹੀ ਹੈ ਜਾ ਸਾਰਾ ਗ਼ਲਤ ।ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੁੰਦੀ।
ਗੱਲ ਉਸ ਚੀਜ਼ ਦੀ ਕੀਤੀ ਜਾਵੇ ਜੋ ਇਸ ਕਿਤਾਬ ਤੋਂ ਮਿਲੀ।ਪਹਿਲੀ ਗੱਲ ਇਸ ਕਿਤਾਬ ਤੋਂ ਇਹ ਸਿੱਖੀ ਕਿ ਮਨ ਨੂੰ ਕਿਵੇਂ ਕੰਟਰੋਲ ਕਰਨਾ ਹੈ।ਚੇਤਨ ਮਨ ,ਅਵਚੇਤਨ ਮਨ ਤੇ ਵਿਚਾਰਾਂ ਦੀ ਉੱਤਪਤੀ ਦੇ ਸਿਧਾਂਤ ਨੂੰ ਸਮਜ ਕੇ ਕਿਸੇ ਵੀ ਭਾਵਨਾ ਤੋਂ ਆਪਣਾ ਮਨ ਰੋਕਣ ਵਿੱਚ ਸਫਲਤਾ ਪ੍ਰਾਪਤ ਕੀਤੀ। "ਮਨਿ ਜੀਤੈ ਜਗੁ ਜੀਤੁ" ਦੇ ਅਨੁਸਾਰ ਸਾਇਦ ਮਨ ਨੂੰ ਜਿੱਤ ਲੈਣਾ ਸਭ ਤੋਂ ਵੱਡੀ ਗੱਲ ਹੈ।
ਕੁਝ ਬਹੁਤ ਖਰਾਬ ਚੱਲ ਰਹੇ ਸਮੇਂ ਵਿੱਚ ਜਦ ਮਨ ਇਕਦਮ ਬੇਲਗਾਮ ਸੀ ਤਾਂ ਇਕ ਸਬੱਬ ਨਾਲ ਇਹ ਕਿਤਾਬ ਸਾਹਮਣੇ ਆ ਗਈ,ਪਹਿਲੇ 60 ਸਫ਼ੇ ਪੜ੍ਹਨ ਤੋਂ ਬਾਅਦ ਇਹ ਸਿਧਾਂਤ ਸਮਾਜ ਕੇ ਵਰਤਿਆ ਤਾਂ ਮਨ ਕੰਟਰੋਲ ਵਿੱਚ ਸੀ,ਤੇ ਜਿੰਦਗੀ ਸਾਇਦ ਆਪਣਾ ਸਭ ਤੋਂ ਖ਼ਤਰਨਾਕ ਮੋੜ ਮੁੜ ਕੇ ਸਿੱਧੇ ਰਸਤੇ ਵਲ ਵੱਧ ਗਈ।ਸੋ ਇਹ ਸੀ ਮਨ ਤੇ ਜਿੱਤ। ਬਾਅਦ ਵਿੱਚ ਵੀ ਇਸ ਸਿਧਾਂਤ ਨੂੰ ਕਈ ਵਾਰ ਵਰਤ-ਪਰਖ ਕੇ ਦੇਖਿਆ।ਮਨ ਤੇ ਹਮੇਸ਼ਾ ਚੰਗਾ ਅਸਰ ਹੋਇਆ।
ਓਲੰਪਿਕ ਵਿੱਚ ਸਭ ਤੋੰ ਵੱਧ ਗੋਲ੍ਡ ਮੈਡਲ ਜਿੱਤਣ ਵਾਲੇ ਅਮਰੀਕੀ ਤੈਰਾਕ Michael phelps ਦਾ ਇਕ ਆਰਟੀਕਲ ਯਾਦ ਆ ਗਿਆ ਜਿਸ ਵਿੱਚ ਉਹ ਕਹਿੰਦਾ ਹੈ ਕਿ ਆਪਣੀ ਕਿਸੇ ਵੀ ਰੇਸ ਤੋਂ 2 ਕੁ ਘੰਟੇ ਪਹਿਲਾਂ ਬੈਠ ਜਾਂਦਾ ਹੈ ਤੇ ਆਉਣ ਵਾਲੀ ਰੇਸ ਨੂੰ ਅੱਖਾਂ ਬੰਦ ਕਰਕੇ ਇਕ ਵੀਡੀਓ ਵਾਂਗ ਦੇਖਦਾ ਹੈ। ਜਿਸ ਵਿੱਚ ਉਹ ਦੱਸਦਾ ਹੈ ਕਿ ਉਹ ਦੱਸਦਾ ਹੈ ਕਿ ਆਪਣੇ ਆਪ ਨੂੰ ਉਹ ਰੇਸ ਨਾਲ ਸੰਬੰਧਿਤ ਹਰ ਸਟੈਪ ,ਸ਼ੁਰੂਆਤ ਤੇ ਅੰਤ ਪੂਰੇ ਪਰਫੈਕਟ ਢੰਗ ਨਾਲ ਕਰਦਾ ਦੇਖਦਾ ਹੈ ਅਤੇ ਜਦ ਅਸਲੀ ਰੇਸ ਸ਼ੁਰੂ ਹੁੰਦੀ ਹੈ ਤਾਂ ਸਭ ਕੁਝ ਇੰਜ ਹੀ ਵਾਪਰਦਾ ਹੈ।
ਜੇਕਰ ਅਸੀਂ ਕਿਸੇ ਵਸਤੂ ਦੀ ਤਸਵੀਰ ਆਪਣੇ ਮਨ ਵਿੱਚ ਬਣਾ ਲੈਂਦੇ ਹਨ ਤਾਂ ਉਸਨੂੰ ਅਸਲੀਅਤ ਰੂਪ ਵਿੱਚ ਤਬਦੀਲ ਕਰਨ ਦੇ ਮੌਕੇ ਬਹੁਤ ਪ੍ਰਤਿਸ਼ਤ ਵੱਧ ਜਾਂਦੇ ਹਨ।ਇਹਨਾਂ ਲਾਈਨਜ਼ ਵਿੱਚ ਉਸ ਕੰਮ ਲਈ ਕੀਤੀ ਜਾਣ ਵਾਲੀ ਮਿਹਨਤ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਬੱਸ ਇਸ ਵਿੱਚ ਮਨ ਦੀ ਸ਼ਕਤੀ ਨੂੰ ਜੋੜਿਆ ਜਾ ਰਿਹਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਕੰਮ ਜੋ ਅਸੀਂ ਕਰਨਾ ਚਾਹੁੰਦੇ ਹਨ ਉਸਦਾ ਮਨ ਵਿੱਚ ਅਜਿਹਾ ਦ੍ਰਿਸ਼ ਬਣਾਉਣਾ ਸੌਖਾ ਨਹੀਂ ਹੈ।
ਪਰ ਇਹ ਲਾਈਨਜ਼ ਪੜ੍ਹ ਕੇ ਸਾਇਦ ਤੁਹਾਡੇ ਮਨ ਵਿੱਚ ਆ ਰਿਹਾ ਹੋਵੇ ਕਿ ਕਿੰਨੇ ਦ੍ਰਿਸ਼ ਜੋ ਸਾਇਦ ਤੁਸੀਂ ਆਪਣੇ ਮਨ ਵਿੱਚ ਕਦੇ ਸੋਚੇ ਸੀ ਬਾਅਦ ਵਿੱਚ ਉਂਜ ਹੀ ਵਾਪਰੇ।
ਇਹ ਮਨ ਵਿੱਚ ਦ੍ਰਿਸ਼ ਬਣਾਉਣ ਵਾਲੀ ਗੱਲ ਖੁਦ ਵੀ ਅਜ਼ਮਾਈ ਹੈ ਅਤੇ ਹੈਰਾਨੀਜਨਕ ਢੰਗ ਨਾਲ ਜੋ ਦ੍ਰਿਸ਼ ਮਨ ਵਿੱਚ ਸਿਰਜਿਆ ਸੀ ਅਸਲ ਵੀ ਓਸੇ ਤਰ੍ਹਾਂ ਦਾ ਸੀ ।ਇਹ ਇਕ ਇਮਾਰਤ ਦੀ ਉਸਾਰੀ ਸਬੰਧੀ ਸੀ। ਇਸ ਸ਼ਬਦ ਦੀ ਦੁਬਾਰਾ ਵਰਤੋਂ ਹੋ ਰਹੀ ਹੈ ਕਿ "ਹੈਰਾਨੀਜਨਕ" ਢੰਗ ਨਾਲ ਸਿਰਜੇ ਦ੍ਰਿਸ਼ ਨਾਲੋਂ ਨਾਲੋਂ ਨਾ ਜਿਆਦਾ, ਨਾ ਘੱਟ।
ਮਨ, ਕੁਦਰਤ ,ਅਰਦਾਸ ਤੇ ਪ੍ਰਮਾਤਮਾ ਹਮੇਸ਼ਾ ਮਦਦ ਕਰਦੇ ਹਨ ਪਰ ਨੀਤ ਸਿੱਧੀ ਹੋਵੇ।
Rs.225
Mera Cheese Kisne Hateya (1-1326-P3041)
Publisher  :
Authors     :    Dr. Spencer Johnson
Page          : 
Format      :     Hard Bound
Language :      Punjabi
Mera Cheese Kisne Hateya  by Spencer Johnson Punjabi Self Improvement  book Online

 
Rs.125
Ik Pash Eh Vi (3-1326-P1789)
Publisher    :
Authors      : Shamsher Singh Sandhu 
Page         : 
Format       :   
Language     :   
Ik Pash Eh Vi by Shamsher Singh Sandhu Punjabi Biography book Online
 
 
 
 
 
 
 
 
 
 
 
Rs.200
Santali Duni Churasi (1-1326-P6747)
Publisher    :
Authors      :   Bajwa Sukhwinder
Page           : 
Format       :   Hardbound
Language   :   Punjabi
Santali Duni Churasi by Bajwa Sukhwinder Punjabi History book Online
 

"ਬੂਟਾ ਸਿੰਘ ਰਫਿਉਜੀ" ਕਹਾਣੀ 47 ਦੀ ਵੰਡ ਤੋਂ ਬਾਅਦ ਦੇ ਹਲਾਤਾਂ ਤੇ ਹੈ। ਪਤਾ ਨਹੀਂ ਕੀ ਸਮਾਂ ਸੀ ਉਹ। ਚੰਗੇ ਭਲੇ ਵੱਸਦੇ ਇਨਸਾਨ ਦਾਨਵ ਬਣ ਗਏ, ਤੇ ਕੁਝ ਉਹਨਾਂ ਵਿਚੋਂ ਰੱਬ ਬਣ ਗਏ। ਬੂਟਾ ਸਿੰਘ ਵੀ ਬਸ਼ੀਰ ਨੂੰ ਰੱਬ ਹੋ ਕੇ ਮਿਲਿਆ। ਲੋਕਾਂ ਦੀ ਭੀੜ ਵਿੱਚ ਸਹਿਮੇ ਖੜੇ ਬਸ਼ੀਰ ਨੂੰ ਅਜਿਹਾ ਹਿੱਕ ਨਾਲ ਲਾਇਆ ਕਿ ਫਿਰ ਉਹ ਅਲੱਗ ਨਾ ਹੋ ਸਕੇ। ਇਹ ਸ਼ਾਇਦ ਆਪਣਾ ਹੀ ਫੈਸਲਾ ਹੁੰਦਾ ਹੈ ਕਿ ਰੱਬ ਬਣਨਾ ਹੈ ਜਾਂ ਸ਼ੈਤਾਨ। 
"ਚੀਸ" ਕਹਾਣੀ ਰੰਗ ਬਦਲਦੇ ਰਿਸ਼ਤਿਆਂ ਬਾਰੇ ਹੈ। ਆਪਣੇ ਹਿੱਸੇ ਤੋਂ ਵੱਧ ਹਾਸਲ ਕਰਨ ਦਾ ਲਾਲਚ ਕਿਉਂ ਹੋ ਜਾਂਦਾ ਹੈ? ਜੇ ਤੁਹਾਡਾ ਆਪਣੇ ਹਿੱਸੇ ਨਾਲ ਨਹੀਂ ਸਰ ਰਿਹਾ ਤਾਂ ਦੂਜੇ ਦੇ ਘੱਟ ਨਾਲ ਸਰ ਜਾਊ । ਪੁਰਾਣੇ ਕੀਤੇ ਵਿਹਾਰ ਸਭ ਭੁੱਲ ਜਾਂਦਾ ਹੈ ਤੇ ਪੈਸਾ ਅੱਗੇ ਆ ਜਾਂਦਾ ਹੈ। ਜੋ ਪਹਿਲਾਂ ਪਿਆਰ ਹੁੰਦਾ ਉਹ ਨਕਲੀ ਹੁੰਦਾ ਜਾਂ ਸਮਾਂ ਪਾ ਕੇ ਬਦਲ ਜਾਂਦਾ? 
"ਓਪਰੀ ਕਸਰ" ਕਹਾਣੀ ਜੁੜੇ ਰਿਸ਼ਤਿਆਂ ਬਾਰੇ ਹੈ। ਜਰੂਰੀ ਨਹੀ ਉਹ ਰਿਸ਼ਤੇ ਕਿਸੇ ਨਾਲ ਹੀ ਜੁੜੇ ਹੋਣ। ਉਹ ਕੋਈ ਚੀਜ ਵੀ ਹੋ ਸਕਦੀ ਹੈ। 
"ਸੰਤਾਲੀ ਦੂਣੀ ਚੁਰਾਸੀ " ਕਹਾਣੀ ਤਾਂ ਪੰਜਾਬ ਦੀ ਕਹਾਣੀ ਹੈ। ਅਜੇ ਸੰਤਾਲੀ ਦੇ ਜ਼ਖ਼ਮ ਨਹੀਂ ਸੀ ਮੁੱਕੇ ਚੁਰਾਸੀ ਨੇ ਨਵੇਂ ਦੇ ਦਿੱਤੇ। ਅਸੀਂ ਤਾਂ ਬੱਸ ਸੁਣ ਲੈਂਦੇ ਹਾਂ ਪੜ ਲੈਂਦੇ ਹਾਂ ਪਰ ਜਿਨ੍ਹਾਂ ਨੇ ਹੰਢਾਇਆ ਇਹ ਸਭ ਉਹਨਾਂ ਦੇ ਮਾਨਸਿਕ ਹਾਲਾਤ ਸਮਝਣ ਲਈ ਸ਼ਾਇਦ ਡੂੰਘੀ ਤਰਾਂ ਇਸ ਗੱਲ ਬਾਰੇ ਸੋਚਣਾ ਪਵੇਗਾ। 
"ਨਾਗਵਲ" ਕਹਾਣੀ ਇੱਕ ਔਰਤ ਦੀ ਕਹਾਣੀ ਹੈ। ਕਿਹੜਾ ਨਕਾਬ ਉਹਨੇ ਪਹਿਨਿਆ ਹੈ ਤੇ ਅੰਦਰਲਾ ਚਿਹਰਾ ਕੀ ਹੈ। ਕਿਸਦੀ ਜੁੱਤੀ ਕਿੱਥੋਂ ਚੁਭ ਰਹੀ ਹੈ। ਕਿਵੇਂ ਕੋਈ ਜਾਣ ਸਕਦਾ ਹੈ ਤੇ ਉਸਦੀ ਚੁਭਦੀ ਜੁੱਤੀ ਵਿੱਚ ਉਹ ਕਦ ਤੋਂ ਚੱਲ ਰਿਹਾ ਇਹ ਵੀ ਕਿਸੇ ਹੋਰ ਲਈ ਸਮਝਣਾ ਔਖਾ। 
  "ਬਰੋਟੇ ਹੇਠ ਧੁੱਪ" ਨੇ ਮੈਨੂੰ ਪਾਸ਼ ਦੀ ਉਹ ਲਾਈਨ ਯਾਦ ਕਰਵਾ ਦਿੱਤੀ ਕਿ ਉਹ ਲੋਕ ਪਿਆਰ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਜਿੰਦਗੀ ਨੇ ਬਾਣੀਆ ਬਣਾ ਦਿੱਤਾ ਹੈ। ਪਿਆਰ ਕਰਦੇ ਹੋਣ ਦੇ ਬਾਵਜੂਦ ਵੀ ਮਜਬੂਰੀਆਂ ਪਿਆਰ ਤੋਂ ਮੁੱਖ ਮੋੜਨ ਤੇ ਮਜਬੂਰ ਕਰ ਦਿੰਦੀਆਂ ਹਨ। ਰਵਨੀਤ ਦਾ ਇਹ ਸੱਚ ਲੱਗਦਾ ਹੈ ਕਿ ਜਿਸ ਦਿਨ ਆਪਣੇ ਹੱਥੀਂ ਰੀਝਾਂ ਨੂੰ ਮਿੱਟੀ ਹੇਠਾਂ ਦੱਬ  ਦੇਈਏ । ਉਸ ਦਿਨ ਬੁਢਾਪਾ ਸਿਰ ਆ ਬੈਠਦਾ ਹੈ। 
ਲੇਖਕ ਬਾਜਵਾ ਸੁਖਵਿੰਦਰ ਨੇ ਸ਼ਾਇਦ 47 ਤੇ 84 ਦੇ ਹਲਾਤਾਂ ਤੇ ਸੋਚਣ ਨੂੰ ਬਹੁਤ ਸਮਾਂ ਲਾਇਆ ਹੈ, ਤਾਂ ਹੀ ਸ਼ਾਇਦ ਉਹ ਪਾਤਰਾਂ ਦੀ ਮਨੋਸਥਿਤੀ ਸਮਝਦੇ ਹਨ ਤੇ ਜਦ ਤੱਕ ਉਹਨਾਂ ਦੀ ਮਨੋਸਥਿਤੀ ਨਹੀਂ ਸਮਝ ਪਾਏ ਉਹਨਾਂ ਬਾਰੇ ਲਿਖਣਾ ਮੁਸ਼ਕਿਲ ਹੈ। ਲੇਖਕ ਖ਼ੁਦ ਕਾਫ਼ੀ ਜਜ਼ਬਾਤੀ ਇਨਸਾਨ ਲੱਗਦਾ ਹੈ। ਕਿਉਂਕਿ ਇਹ ਕਹਾਣੀਆਂ ਘਟਨਾਵਾਂ ਨਾਲੋਂ ਜਜ਼ਬਾਤਾਂ ਨੂੰ ਸਾਹਮਣੇ ਲਿਆਉਂਦੀਆਂ ਹਨ। ਵਿਚਾਰਾਂ ਦੀ ਕਸ਼-ਮਕਸ਼ ਚੀਜਾਂ ਦਾ ਮੋਹ, ਰਿਸ਼ਤਿਆਂ ਦੀਆਂ ਤੰਦਾਂ ਤੇ ਪਿਆਰ ਬਹੁਤ ਸੋਹਣੀ ਤਰਾਂ ਦਰਸਾਇਆ ਹੈ।
Rs.195
Bol Mardaneya (1-US1326-1245)
Publisher     :
Authors        :  Jasbir Mand
Page             : 
Format          :   Hard Bound                            
Language     :   Punjabi
Bol Mardaneya by Jasbir Mand Sikhism Novel book Online
ਜਦ ਜੈ ਰਾਮ ਬਾਬੇ ਨਾਨਕ ਨੂੰ ਲੈ ਕੇ ਸੁਲਤਾਨਪੁਰ ਚਲਾ ਗਿਆ ਤਾਂ ਮਰਦਾਨਾ ਨੂੰ ਉਦੋਂ ਤੱਕ ਚੈਨ ਨਾ ਆਇਆ ਜਦੋਂ ਤੱਕ ਮਾਤਾ ਤ੍ਰਿਪਤਾ ਨੇ ਮਰਦਾਨੇ ਸੁਲਤਾਨਪੁਰ ਜਾਣ ਲਈ ਨਾ ਕਹਿ ਦਿੱਤਾ। ਮਨ ਵੀ ਤਾਂ ਇਹੀ ਉਡੀਕ ਰਿਹਾ ਸੀ। ਮਰਦਾਨਾ ਪਹੁੰਚ ਗਿਆ ਸੁਲਤਾਨਪੁਰ ਤੇ ਖੜ ਗਿਆ ਹੋਣਾ, ਬਾਬੇ ਨਾਨਕ ਅੱਗੇ ਜਾ ਕੇ ਚੁੱਪ-ਚਾਪ। ਤਾਂ ਬਾਬੇ ਨੇ ਜਰੂਰ ਕਿਹਾ ਹੋਣਾ "ਬੋਲ ਮਰਦਾਨਿਆ, ਬੋਲਦਾ ਕਿਉਂ ਨੀ ਕੁਝ" ਮਰਦਾਨੇ ਦਾ ਮਨ ਬੱਚਿਆ ਵਾਂਗ ਫਿਸ ਪਿਆ ਹੋਣਾ "ਤੂੰ ਤਾਂ ਬਾਬਾ ਛੱਡ ਆਇਆ ਸੀ ਨਾ ਪਰ ਮੇਰੇ ਤੋ ਨਈ ਰਹਿ ਹੋਇਆ "। 
"ਬੋਲ ਮਰਦਾਨਿਆ" ਨਾਵਲ ਨੂੰ ਮੈਂ ਨਾਵਲ ਨਹੀ ਕਹਿ ਸਕਦਾ। ਇਹ ਕੁਝ ਹੋਰ ਹੈ। ਪਤਾ ਨਹੀ ਕਿ? ਆਮਤੋਰ ਤੇ ਅਸੀਂ ਮੋਟੀਆਂ-ਮੋਟੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਜਿਵੇਂ ਮਲਿਕ ਭਾਗੋ ਵਾਲੀ ਸਾਖੀ, ਕੋਡੇ ਰਾਖਸ਼ ਵਾਲੀ, ਵਲੀ ਕੰਧਾਰੀ, ਮਿੱਠੇ ਰੀਠੇ, "ਵੱਸਦੇ ਰਹੋ ਉਜੜ ਜਾਉ" ਆਦਿ। ਇਹ ਨਾਵਲ ਉਹਨਾਂ ਘਟਨਾਵਾਂ ਨੂੰ ਛੱਡ ਕੇ ਸੂਖਮ ਪਲਾਂ ਨੂੰ ਬਿਆਨ ਕਰਦਾ ਹੈ। ਇਹ ਨਾਵਲ ਬਾਬੇ ਨਾਨਕ ਤੇ ਯਾਤਰਾਵਾਂ ਦਾ ਵੇਰਵਾ ਨਾ ਹੋ ਕੇ ਮਰਦਾਨੇ ਦੇ ਮਨ ਦੀਆਂ ਅੰਦਰੂਨੀ ਸਫਰ ਦੀ ਕਹਾਣੀ ਹੈ। ਇਹ ਇਤਿਹਾਸ ਪੜਨ ਵਾਂਗ ਨਹੀ ਹੈ। ਮੈਨੂੰ ਇਹ ਕਵਿਤਾ ਲੱਗੀ। ਜੋ ਕਾਹਲ ਵਿੱਚ ਪੜਨ ਵਾਲੀ ਨਹੀਂ ਹੈ। ਹਰ ਲਾਇਨ ਹਰ ਪੈਰਾ ਮਨ ਟਿਕਾ ਕੇ ਪੜਨ ਵਾਲਾ ਹੈ। ਇਹ ਨਾਵਲ ਨੂੰ ਪੜਨਾ ਦੂਸਰੇ ਨਾਵਲਾਂ ਨੂੰ ਪੜਨ ਤੋਂ ਵੱਖਰਾ ਹੈ।ਇਹ ਨਾਵਲ ਤੁਹਾਡਾ ਮਨ ਸ਼ਾਂਤ ਹੋਣਾ ਮੰਗਦਾ ਹੈ। ਬਾਬੇ ਨਾਨਕ ਤੇ ਮਰਦਾਨੇ ਦੀ ਵਾਰਤਾਲਾਪ ਸੁਣਨ ਲਈ ਤੁਹਾਡਾ ਮਨ ਇਕਾਗਰ ਚਾਹੀਦਾ ਹੈ। ਉੱਥਲ ਪੁੱਥਲ ਭਰੇ ਮਨ ਲਈ ਇਸਨੂੰ ਪੜਨਾ ਮੁਸ਼ਕਿਲ ਹੋ ਜਾਵੇਗਾ। 
ਬਚਪਨ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸ਼ਹੀਦ ਗੰਜ ਜਦੋਂ ਘਰਦਿਆਂ ਨਾਲ ਜਾਇਦਾ ਸੀ ਤਾਂ ਸਮਝ ਨਾ ਆਉਣ ਤੇ ਵੀ ਰੋਜ਼ਾਨਾ ਆਇਆ ਮੁੱਖਵਾਕ ਪੜਨਾ ਤੇ ਕਈ ਵਾਰ ਉਸ ਵਿੱਚ ਲਿਖਿਆ ਹੋਣਾ "ਜੀਵ ਇਸਤਰੀ ਆਪਣੇ ਪਤੀ ਰੂਪੀ ਪਰਮੇਸ਼ਵਰ" ਤੇ ਇੰਞ ਕੁਝ ਲਾਇਨਾਂ ਹੋਣੀਆਂ। ਉਦੋਂ ਸਮਝ ਨਾ ਆਉਣਾ ਕਿ ਇਕ ਜੀਵ ਇਸਤਰੀ ਕੋਣ ਹੈ। ਬਾਅਦ ਵਿੱਚ ਸਮਝ ਆਇਆ ਕਿ ਜਿਸ ਕਿਸੇ ਨੂੰ ਆਪਣੇ ਪਰਮੇਸ਼ਵਰ ਨਾਲ ਪਿਆਰ ਹੈ ਉਹੀ ਜੀਵ ਇਸਤਰੀ ਹੈ। ਮਰਦਾਨੇ ਲਈ ਬਾਬਾ ਨਾਨਕ ਪਤੀ ਪਰਮੇਸ਼ਵਰ ਸੀ, ਤੇ ਖੁਦ ਮਰਦਾਨਾ ਜੀਵ ਇਸਤਰੀ। ਮਰਦਾਨੇ ਨੂੰ ਬਾਬੇ ਨਾਨਕ ਤੋਂ ਬਿਨਾਂ ਕੁਝ ਨਹੀਂ ਸੁਝਦਾ ਸੀ। ਬਾਬੇ ਨਾਨਕ ਬਾਰੇ ਸੋਚਦਿਆ ਮਨ ਵਿੱਚ ਜਦ ਪਿਆਰ ਆਉਂਦਾ ਤਾਂ ਕਿ ਖੁਦ ਵੀ ਜੀਵ ਇਸਤਰੀ ਬਣ ਜਾਂਦਾ ਹਾਂ। ਫਿਰ ਕੁਝ ਹੋਰ ਨਹੀਂ ਯਾਦ ਰਹਿੰਦਾ। ਜੀਵ ਇਸਤਰੀ ਬਣ ਕੇ ਮਨ ਬਸ ਪਤੀ ਪਰਮੇਸ਼ਵਰ ਵੱਲ ਦੌੜਦਾ ਹੈ। ਜੀਵ ਇਸਤਰੀ ਕੁਝ ਅਜਿਹਾ ਕਰਨਾ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਰੂਪੀ ਪਰਮੇਸ਼ਵਰ ਨੂੰ ਚੰਗੀ ਲੱਗੇ। ਮੈਂ ਵੀ ਤਰੀਕੇ ਲੱਭਦਾ। ਪਤੀ ਰੂਪੀ ਪਰਮੇਸ਼ਵਰ ਦਾ ਸਾਥ ਲੱਭਦਾ। ਸੋਚਦਾ ਉਹਨਾਂ ਰਾਹਾਂ ਤੇ ਤੁਰਾ ਜਿਥੇ ਕਿਤੇ ਬਾਬਾ ਤੁਰਿਆ ਤਾਂ ਸ਼ਾਇਦ ਕਿਸੇ ਉਸ ਪੱਥਰ ਦੀ ਛੋਹ ਪ੍ਰਾਪਤ ਹੋ ਜਾਵੇ। ਜੋ ਕਦੇ ਬਾਬੇ ਦੇ ਪੈਰ ਥੱਲੇ ਆਇਆ ਹੋਵੇ। ਮਨ ਆਪਣੇ ਪ੍ਰੀਤਮ ਨੂੰ ਦੇਖਣ ਦਾ ਕਰਦਾ ,ਤੜਪਦਾ। ਹਾਂ ਬਾਬਾ ਅੱਜ ਤੱਕ ਕਦੇ ਤੇਰੇ ਤੋ ਨਾਬਰ ਨਹੀਂ ਹੋਇਆ। ਤੂੰ ਚਮਤਕਾਰਾਂ, ਵਹਿਮਾਂ ਭਰਮਾਂ ਤੋਂ ਰੋਕਿਆ, ਮੈਂ ਰੁੱਕ ਗਿਆ। ਪਰ ਅੱਜ ਮਨ ਕਰਦਾ ਕਿਸੇ ਚਮਤਕਾਰ ਵਾਂਗ ਤੇਰੇ ਦਰਸ਼ਨ ਹੋ ਜਾਣ। ਮੈਨੂੰ ਪਤਾ ਮੇਰੇ ਵਿੱਚ ਇੰਨੀ ਸਤਿਆ ਨਹੀਂ ਕਿ ਤੇਰਾ ਵੱਲ ਅੱਖ ਕਰ ਕੇ ਦੇਖ ਸਕਾ। ਤੈਨੂੰ ਰਬ ਨਾ ਮੰਨ ਕੇ ਮਨੁੱਖ ਵੀ ਮੰਨ ਲਵਾਂ ਤਾਂ ਵੀ ਮੈਂ ਤੇਰੇ ਵਲ ਦੇਖ ਨਹੀਂ ਸਕਦਾ। 
ਵੇਸਵਾਵਾਂ ਦੇ ਮੰਦਿਰ ਵਿੱਚ ਜਦ ਇਕ ਵੇਸਵਾ ਮਰਦਾਨੇ ਨੂੰ ਪੁੱਛਦੀ ਹੈ ਕਿ " ਮਰਦਾਨਿਆ ਇਹੋ ਜਿਹੇ ਮੁਰਸ਼ਦ ਦੀ ਤੂੰ ਹਰ ਵਕਤ ਕਿਵੇਂ ਤਾਬ ਝੱਲਦਾ ਹੈ ਮੈਥੋਂ ਤਾਂ ਉਹਦੇ ਵੱਲ ਇਕ ਪਲ ਨਹੀ ਦੇਖਿਆ ਜਾਂਦਾ। ਤਾਂ ਮਰਦਾਨਾ ਕਹਿੰਦਾ ਮੈੰ ਗਾਉਣ ਲੱਗ ਪੈਂਦਾ _ _ _ _ ਦੇਹ ਆਪ ਝੱਲਦੀ ਹੈ।" ਸ਼ਾਇਦ ਮੈਨੂੰ ਵੀ ਕੋਈ ਤਰੀਕਾ ਦੇਖਣਾ ਪਵੇਗਾ। ਆਪਣੇ ਮੁਰਸ਼ਦ ਨੂੰ ਦੇਖਣ ਲਈ। ਜਦ ਲਾਲੋ ਘਰੇ ਪਹੁੰਚਦੇ ਹਨ ਤਾਂ ਕੋਈ ਲੱਕੜ ਦਾ ਕੰਮ ਕਰ ਰਿਹਾ । ਲਾਲੋ ਕੰਮ ਨਹੀਂ ਛੱਡਦਾ ਬਸ ਸਾਹਮਣੇ ਬੈਠੇ ਬਾਬੇ ਨਾਨਕ ਵਲ ਦੇਖ ਕੇ ਤ੍ਰਿਪ-ਤ੍ਰਿਪ ਅੱਥਰੂ ਸੁੱਟੀ ਜਾਂਦਾ। ਇਹ ਵੀ ਇਕ ਜੀਵ ਇਸਤਰੀ ਦਾ ਮਨ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਇਹ ਕਿਵੇਂ ਹੋ ਗਿਆ। ਆਪਣੇ ਮੁਰਸ਼ਦ ਦੇ ਅਚਾਨਕ ਦਰਸ਼ਨ ਪਾ ਕੇ ਖੁਸ਼ੀ ਸ਼ਾਇਦ ਅੱਥਰੂ ਬਣ ਕੇ ਬਾਹਰ ਆਈ ਹੈ। ਮੈਨੂੰ ਜਸਬੀਰ ਮੰਡ ਵੀ ਇਕ ਜੀਵ ਇਸਤਰੀ ਲੱਗਦਾ ਹੈ। ਜਿਸ ਨੇ ਆਪਣੇ ਪ੍ਰੀਤਮ ਨੂੰ ਚੰਗਾ ਲੱਗਣ ਲਈ ਕੁੱਝ ਕਰਨ ਦਾ ਸੋਚਿਆ ਤੇ ਫਿਰ "ਬੋਲ ਮਰਦਾਨਿਆ " ਸਿਰਜ ਦਿੱਤਾ । ਕਿਉਂਕਿ "ਬੋਲ ਮਰਦਾਨਿਆ " ਮਨ ਵਿੱਚ ਪਿਆਰ ਦੇ ਡੂੰਘੇ ਸਮੁੰਦਰ ਹੋਏ ਤੋਂ ਬਿਨਾਂ ਨਹੀਂ ਲਿਖਿਆ ਜਾ ਸਕਦਾ ਸੀ।
ਘਰ ਦੇ ਹਾਲਾਤ ਨੂੰ ਸਮਝਦਾ ਜਾਣਦਾ ਹੋਇਆ ਵੀ ਮਰਦਾਨਾ , ਬਾਬਾ ਨਾਨਕ ਦਾ ਮੋਹ ਤੇ ਸਾਥ ਨਾ ਛੱਡ ਸਕਿਆ। ਜਸਬੀਰ ਮੰਡ ਨੇ ਅੰਮੀ ਲੱਖੋ ਤੇ ਮਾਤਾ ਤ੍ਰਿਪਤਾ ਦੇ ਮਨ ਦੇ ਹਾਲਾਤ ਸੋਹਣੀ ਤਰ੍ਹਾਂ ਬਿਆਨ ਕੀਤੀ ਹੈ।ਘਰ ਵਿਚ ਸਭ ਨੂੰ ਪਤਾ ਹੈ ਕਿ ਮਰਦਾਨਾ ਜਿਸ ਦਾ ਸਾਥ ਕਰ ਰਿਹਾ ਹੈ ਉਹ ਆਮ ਇਨਸਾਨ ਨਹੀਂ ਹੈ ਜੇਕਰ ਮਰਦਾਨਾ ਜੀ ਨੂੰ ਇਹ ਸਾਥ ਨਸੀਬ ਹੋਇਆ ਇਹ ਓਹਨਾ ਦਾ ਸੁਭਾਗ ਹੈ, ਪਰ ਗ੍ਰਹਿਸਥੀ ਕਿਵੇਂ ਚੱਲੇ? ਮਾਪਿਆਂ ਲਈ ਪੁੱਤ ਸਾਧ ਹੁੰਦੇ ਦੇਖਣਾ ਸੌਖਾ ਨਈ ਹੁੰਦਾ. ਇਸ ਤਰ੍ਹਾਂ ਸਾਧ ਬਣ ਕੇ ਜਾਂਦੇ ਪੁੱਤ ਮਾਪਿਆਂ ਨੂੰ ਨਹੀਂ ਭਾਉਂਦੇ ।ਮਨ ਹੋਰ ਡੁੱਬਦਾ ਜਦ ਪੁੱਤ ਦਿਸਣਾ ਬੰਦ ਹੋ ਜਾਵੇ ਤੇ ਉਸ ਚੋਂ ਫ਼ਕੀਰ ਦਿਸਣ ਲੱਗ ਪਵੇ .ਅੰਮੀ ਲੱਖੋ ਜ਼ੋਰ ਲਾ ਕੇ ਮਰਦਾਨੇ ਤੇ ਬਾਬੇ ਨਾਨਕ ਚੋਂ ਪੁੱਤ ਦੇਖਣ ਦੀ ਕੋਸਿਸ ਕਰਦੀ ਹੈ ,ਪਰ ਜ਼ੋਰ ਚਲਦਾ ਮਹਿਸੂਸ ਨੀ ਹੁੰਦਾ।ਅੰਮੀ ਲੱਖੋ ਮਨ ਨੂੰ ਸਮਝਾਉਂਦੀ ਹੈ ਤੇ ਦਰਵਾਜੇ ਪਿੱਛੇ ਲੁਕ ਕ ਰੋਂਦੀ ਰੱਖੀ ਨੂੰ ਦੇਖਦੀ ਹੈ.ਰੱਖੀ ਦੀ ਮਨ ਦੀ ਹਾਲਤ ਨੂੰ ਸੰਤ ਰਾਮ ਉਦਾਸੀ ਨੇ ਆਪਣੀ ਇਕ ਕਵਿਤਾ " ਮਰਦਾਨੇ ਨੂੰ ਮਰਦਾਨਣ ਦਾ ਖਤ" ਵਿਚ ਬਿਆਨ ਕੀਤੀ ਹੈ।
ਅਸੀਂ ਮਰਦਾਨੇ ਦੀ ਜਾਂ ਬਾਬਾ ਨਾਨਕ ਦੀ ਇਕੱਲੀ ਇਕੱਲੀ ਗੱਲ ਨਹੀਂ ਕਰ ਸਕਦੇ।ਇਹ ਇਕ ਹਨ। ਕਹਿੰਦੇ ਬੰਦਾ ਆਪਣੇ ਘਰ ਵਿਚ ਹੀ ਲੰਮਾ ਸਮਾਂ ਰਹਿ ਸਕਦਾ ਹੈ।ਘਰ ਵਿਚ ਉਸਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ। ਇੰਜ ਹੀ ਸ਼ਾਇਦ ਮਰਦਾਨਾ , ਬਾਬਾ ਨਾਨਕ ਦਾ ਘਰ ਸੀ। ਲੰਮੀਆਂ ਲੰਮੀਆਂ ਉਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਰਦਾਨਾ ਜੀ ਨਾਲ।ਪਰ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਬਾਬਾ ਨਾਨਕ ਕਿਸੇ ਯਾਤਰਾ ਤੇ ਨਾ ਗਿਆ ਜਿਆਦਾ ਦੂਰ ਤੇ ਵਾਪਸ ਕਰਤਾਰਪੁਰ ਆ ਕੇ ਰੁਕ ਗਿਆ।
ਮਾਤਾ ਤ੍ਰਿਪਤਾ ਮਰਦਾਨੇ ਨੂੰ ਆਪਣਾ ਦੂਜਾ ਪੁੱਤ ਮੰਨਦੀ ਹੋਵੇਗੀ ।ਮਾਤਾ ਜੀ ਨੂੰ ਲਗਦਾ ਹੋਵੇਗਾ ਕੇ ਬਾਬੇ ਨੇ ਤਾਂ ਰੋਕਿਆ ਰੁਕਣਾ ਨਹੀਂ,ਚਲ ਮਰਦਾਨੇ ਦਾ ਸਾਥ ਤਾਂ ਹੈ ਨਾ ਬਾਬੇ ਨੂੰ। ਮਰਦਾਨਾ ਜੀ ਨੇ ਅੰਤ ਵੇਲੇ ਤਕ ਬਾਬਾ ਨਾਨਕ ਦਾ ਸਾਥ ਨਾ ਛੱਡਿਆ। ਨਾਵਲ ਵਿਚ ਆਪਣੇ ਅੰਤਮ ਵੇਲੇ ਮਰਦਾਨਾ , ਬਾਬੇ ਨਾਨਕ ਨੂੰ ਕਹਿੰਦਾ ਹੈ " ਬਾਬਾ ਜੇ ਕੀਤੇ ਮੇਲ ਹੋਇਆ ਤਾਂ ਪਛਾਣ ਜਰੂਰ ਲਵੀਂ.... ਮੈਂ ਤਲਵੰਡੀ ਦਾ ਡੂਮ ਹਾਂ"
ਬਹੁਤ ਕੁਝ ਪੜਿਆ ਪਰ ਇਹ ਸ਼ਾਇਦ ਅਸਾਧਾਰਨ ਹੈ। ਨਾਵਲ ਵਿਚਲੇ ਧੀਮੇ ਸੰਵਾਦ ਸ਼ਾਇਦ ਅਸੀਂ ਕਦੇ ਸੋਚ ਨਾ ਪਾਉਂਦੇ। ਬਹੁਤ ਕੁਝ ਨਵਾਂ ਦਿੱਤਾ ਇਸ ਨਾਵਲ ਨੇ ਇਸਨੂੰ ਪੜਦਿਆ ਬਹੁਤ ਵਾਰ ਮਨ ਭਰ ਆਇਆ। ਕਈ ਵਾਰ ਕੋਈ ਸਾਡੇ ਕਿਸੇ ਪਿਆਰੇ ਦੀ ਗੱਲ ਸੁਣਾਉਂਦਾ ਹੈ ਤਾਂ ਮਨ ਕਰਦਾ ਹੈ ਕਿ ਹੋਰ ਵੀ ਕੁਝ ਦੱਸੇ। ਜੇ ਨਹੀ ਕੁੱਝ ਹੈਗਾ ਤਾਂ ਇਹੋ ਗੱਲਾਂ ਦੁਬਾਰਾ-ਦੁਬਾਰਾ ਸੁਣਾਈ ਜਾਵੇ। ਇੰਞ ਹੀ ਸ਼ਾਇਦ ਇਹ ਨਾਵਲ ਮੈਂ ਪਤਾ ਨਹੀਂ ਕਿੰਨੀ ਵਾਰ ਦੁਬਾਰਾ ਪੜਾ। ਮਨ ਜਸਬੀਰ ਮੰਡ ਦਾ ਧੰਨਵਾਦ ਕਰਦਾ ਹੈ ਇਸ ਨਾਵਲ ਲਈ।
Rs.250
Jado khet Jage (1-1326-P1882)
Publisher  :
Authors     :     Krishan Chander
Page          : 
Format      :     paper back
Language :      Punjabi
Jado Khet Jage by Krishan Chander Punjabi Novel book Online

-----------------------ਜਦੋਂ ਖੇਤ ਜਾਗੇ--------------------

-ਕ੍ਰਿਸ਼ਨ ਚੰਦਰ ਜੀ ਦੀ ਇਹ ਅਣਮੋਲ ਪੁਸਤਕ ਤਿਲੰਗਾਨਾ ਦੇ- -ਮਜਦੂਰ ਸੰਘਰਸ਼ ਦੀ 1948--1949 ਵਿੱਚ ਵਾਪਰੀ ਰੌਂਗਟੇ- -ਘੜੇ ਕਰਨ ਵਾਲੀ ਇਕ ਸੰਘਰਸ਼ ਮਈ ਗਾਥਾ ਹੈ,ਆਂਧਰਾ ਦੇ- -ਇਕ ਗਾਓਂ-ਸਿਰੀ ਪੁਰਮ ਦੇ ਇਕ ਗੁਲਾਮ ਵਿਰੱਈਆ ਘਰ- -1939 ਵਿੱਚ ਇਕ ਮੁੰਡਾ ਪੈਦਾ ਹੁੰਦਾ ਹੈ ਜਿਸ ਦਾ ਨਾਂ ਰਾਘਵ- -ਰਾਓ ਹੁੰਦਾ ਹੈ, ਤਿੰਨ ਸਾਲ ਦੀ ਉਮਰ ਵਿੱਚ ਹੀ ਰਾਘਵ ਰਾਓ- 
-ਦੀ ਮਾਂ ਦਾ ਦਿਹਾਂਤ ਹੋ ਜਾਂਦਾ ਹੈ ਬਚਪਨ 'ਚ ਹੀ ਰਾਘਵ ਰਾਓ- -ਦੇ ਹਿੱਸੇ ਵੀ ਪਿਤਾ ਪੁਰਖੀ ਗੁਲਾਮੀ ਵਾਲਾ ਜੀਵਨ ਸ਼ੁਰੂ ਹੋ ਜਾਂ- 
-ਦਾ ਹੈ ਭੁੱਖ ਮਰੀ ਤੇ ਗੁਲਾਮੀ ਦਾ ਜੀਵਨ ਬਤੀਤ ਕਰਦਿਆਂ ਵੀ- -ਆਖਰ ਰਾਘਵ ਰਾਓ ਤੇ ਵੀ ਜੁਵਾਨੀ ਰੁੱਤ ਦੀ ਆ ਬਹੁੜਦੀ ਹੈ-

-ਉਹਨੀਂ ਦਿਨੀਂ ਸਿਰੀਪੁਰਮ ਇਕ ਟੱਪਰੀ ਵਾਸਾ ਦਾ ਡੇਰਾ ਆ- -ਉੱਤਰਦਾ ਹੈ ਜਿਸ 'ਚ ਚੁੰਦਰੀ ਨਾਂ ਦੀ ਭਰ ਜੋਬਨ ਮੁਟਿਆਰ- -ਹੁਸੀਨ ਸੁੰਦਰੀ ਵੀ ਹੁੰਦੀ ਹੈ ਜਿਮੀਂਦਾਰ ਦੇਸ਼ ਮੁੱਖ ਦੀ ਜਮੀਨ- -ਤੇ ਕੰਮ ਕਰਦਿਆਂ ਰਾਘਵ ਰਾਓ 'ਤੇ ਚੁੰਦਰੀ ਦਾ ਮੇਲ ਹੋ ਜਾਂਦਾ- -ਹੈ,ਇਹ ਮੇਲ ਹੌਲੀ ਹੌਲੀ ਪਿਆਰ ਵਿੱਚ ਤਬਦੀਲ ਹੋ ਜਾਂਦਾ ਹੈ- -ਇੱਕ ਦਿਨ ਰਾਘਵ ਰਾਓ---ਚੁੰਦਰੀ ਨੂੰ ਮਿਲਣ ਵਾਸਤੇ ਉਸਦੀ- -ਟੱਪਰੀ ਵਿੱਚ ਪਹੁੰਚ ਜਾਂਦਾ ਹੈ,ਚੁੰਦਰੀ ਦੇ ਘਰ ਨਾ ਹੋਣ ਤੇ ਉਹ- -ਸ਼ਾਮ ਤੱਕ ਉਡੀਕ ਕਰਦਾ ਹੈ, ਸ਼ਾਮ ਪਈ ਨੂੰ ਜਦ ਚੁੰਦਰੀ ਘਰ- -ਆਉਂਦੀ ਹੈ ਤਾਂ ਰਾਘਵਰਾਓ ਬੜੇ ਗੁੱਸੇ 'ਚ ਆਇਆ ਪੁੱਛਦਾ ਹੈ-

-ਕਿੱਥੇ ਗਈ ਸੀ ? ਮਾਲਕ ਨੇ ਸੱਦਿਆ ਸੀ, ਉੱਥੇ ਗਈ ਸੀ- 
-ਉੱਥੇ ਕਿਓਂ ਗਈ ਸੀ? ਮਾਲਕ ਨੇ ਸੱਦਿਆ ਸੀ ਕਿਵੇਂ ਨਾ ਜਾਂਦੀ- 
-ਉੱਥੇ ਕੀ ਹੋਇਆ? ਜੋ ਪਹਿਲਾਂ ਹੁੰਦਾ ਹੈ,ਆਖਰ ਚੁੰਦਰੀ ਹੇਠਾਂ- -ਜਮੀਨ ਤੇ ਬੈਠ ਰੋਣ ਲੱਗ ਜਾਂਦੀ ਹੈ।

-ਰਾਘਵ ਰਾਓ ਦੇ ਮਨ 'ਚ ਇੱਕ ਖਿਆਲ ਆਉਂਦਾ ਹੈ ਆਂਧਰਾ- -ਦੀ ਸਰ ਜਮੀਂ ਨੂੰ ਸਿੰਜਣ ਵਾਸਤੇ ਚੁੰਦਰੀ ਦੇ ਹੰਝੂ ਹੀ ਕਾਫੀ- 
-ਨਹੀਂ ਹਨ, ਇਸ ਜਮੀਂ ਨੂੰ ਸਿੰਜਣ ਲਈ ਕੁਝ ਖੂਨ ਵਹਾਉਣ- 
-ਦੀ ਜਰੂਰਤ ਹੈ।

-ਰਾਘਵ ਨੂੰ ਜਦ ਕੋਈ ਹੱਲ ਨਜਰ ਨਹੀਂ ਆਉਂਦਾ ਤਾਂ ਉਹ ਘਰੋਂ- -ਭੱਜ ਜਾਂਦਾ ਹੈ ਅਤੇ ਹੈਦਰਾਬਾਦ ਪਹੁੰਚ ਜਾਂਦਾ ਹੈ ਅਤੇ ਰਿਕਸ਼ਾ- -ਚਲਾਉਣ ਲਗਦਾ ਹੈ ਸਮਾਂ ਬੀਤਦਾ ਜਾਂਦਾ ਹੈ 'ਤੇ ਇੱਕ ਦਿਨ- -ਰਾਘਵ ਰਾਓ ਦਾ ਅਚਾਨਕ ਇਕ ਅਤੀ ਟਰੇਂਡ ਸਾਥੀ ਨਾਗੇਸ਼- -ਵਰ ਨਾਲ ਮੇਲ ਹੋ ਜਾਂਦਾ ਹੈ ਜਿਸ ਦੇ ਕੋਲ ਹਰ ਸਮੱਸਿਆ ਦਾ- -ਇਕ ਹੀ ਹੱਲ ਹੈ, ਉਹ ਰਾਘਵ ਰਾਓ ਨੂੰ ਆਪਣੇ ਘਰ ਲੈ ਜਾਂਦਾ- -ਹੈ ਉਹ ਰਾਤ ਰਾਘਵ ਰਾਓ ਆਪਣੇ ਨਵੇਂ ਸਾਥੀ ਨਾਗੇਸ਼ਵਰ ਦੇ- -ਘਰ ਬਤੀਤ ਕਰਦਾ ਹੈ ਦੋਵਾਂਦੀ ਸਾਰੀ ਰਾਤ ਲੋਕ ਸਮੱਸਿਆਵਾਂ- -ਦੇ ਇੱਕੋ ਇਕ ਹੱਲ ਤੇ ਕੇਂਦਰਿਤ ਰਹਿੰਦੀ ਹੈ ਜਦ ਸਵੇਰੇ ਰਾਘਵ- -ਰਾਓ-ਨਾਗੇਸ਼ਵਰ ਦੇ ਘਰੋਂ ਬਾਹਰ ਆਉਂਦਾ ਹੈ ਤਾਂ ਇਹ ਰਾਘਵ- -ਰਾਓ ਪਹਿਲਾਂ ਵਾਲਾ ਰਾਘਵ ਨਹੀਂ ਰਹਿੰਦਾ, ਇਕ ਅਤੀ ਟਰੇਂਡ- -ਇਨਸਾਨ ਹੁੰਦਾ ਹੈ।

-ਰਾਘਵ ਆਪਣੇ ਪਿੰਡ ਸਿਰੀ ਪੁਰਮ ਪਹੁੰਚ ਜਾਂਦਾ ਹੈ ਤੇ ਲੋਕਾਂ- 
-ਦੀਆਂ ਮੀਟਿੰਗਾਂ ਕਰਵਾ ਕਰਵਾ ਕੇ ਗੁਲਾਮੀ ਭਰੇ ਜੀਵਨ ਤੋਂ- -ਅਜਾਦੀ ਦੀ ਲੜਾਈ ਲਈ ਤਿਆਰ ਕਰ ਲੈਂਦਾ ਹੈ। ਫਿਰ ਹੋਰ- -ਸੈਂਕੜੇ ਪਿੰਡਾਂ ਅੰਦਰ ਗੁਲਾਮੀ ਤੋਂ ਅਜਾਦੀ ਦੀ ਲੜਾਈ ਦੀ- -ਸ਼ੁਰੂਆਤ ਹੋ ਜਾਂਦੀ ਹੈ, ਸਿਰੀ ਪੁਰਮ ਦੇ ਸਮੁੱਚੇ ਲੋਕ ਰਲਕੇ- 
-ਦੇਸ਼ ਮੁੱਖ ਦੀ ਹਵੇਲੀ ਤੇ ਧਾਵਾ ਕਰ ਦਿੰਦੇ ਹਨ ਦੇਸ਼ਮੁੱਖ ਸਮੇਤ- -ਇਲਾਕੇ ਦੇ ਸਾਰੇ ਜਿੰਮੀਂਦਾਰ ਆਪਣੀਆਂ ਹਵੇਲੀਆਂ ਛੱਡ ਕੇ- -ਸ਼ਹਿਰ ਭੱਜ ਜਾਂਦੇ ਹਨ ਫਿਰ ਆਜਾਦ ਭਾਰਤ ਦੀ ਫੌਜ ਪਿੰਡਾਂ- 
-ਨੂੰ ਆਪਣੇ ਘੇਰੇ ਵਿੱਚ ਲੈ ਲੈਂਦੀ ਹੈ ਰਾਘਵ ਰਾਓ ਨੂੰ ਕਤਲ ਦੇ- -ਝੂਠੇ ਇਲਜਾਮ 'ਚ ਫਾਂਸੀ ਦੀ ਸਜਾ ਹੋ ਜਾਂਦੀ ਹੈ ਰਾਘਵਰਾਓ- 
-ਨੂੰ ਫਾਂਸੀ ਦੇਣ ਤੋਂ ਇਕ ਦਿਨ ਪਹਿਲਾਂ ਓਂਦਾ ਪਿਤਾ ਵਿਰੱਈਆ- 
-ਆਪਣੇ ਪੁੱਤ ਨੂੰ ਮਿਲਣ ਜੇਲ੍ਹ ਜਾਂਦਾ ਹੈਤੇ ਪੁੱਛਦਾ ਹੈ ਪੁੱਤਰ ਜੇ- -ਤੇਰੇ ਮਨ ਵਿੱਚ ਕੋਈ ਗੱਲ ਹੈ ਤਾਂ ਮੈਨੂੰ ਦੱਸ ਦੇ, ਰਾਘਵ ਰਾਓ- -ਪਹਿਲਾਂ ਤਾਂ ਨਾਂਹ ਕਰਦਾ ਹੈ। 
-ਫਿਰ ਆਪਣੇ ਪਿਤਾ ਦੇ ਵਾਰ ਵਾਰ ਪੁੱਛਣ 'ਤੇ ਦੱਸਦਾ ਹੈ ਕਿ- 
-ਹੁਣ ਤਾਂ ਮੇਰੇ ਦਿਲ ਚ ਕੋਈ ਗੱਲ ਨਹੀਂ ਹੈ,ਪਹਿਲਾਂ ਕਿਤੇ ਮਨ- -'ਚ ਆਉਂਦਾ ਸੀ ਕਿ ਇਕ ਵਾਰ ਜਰੀ ਦਾ ਕਮੀਜ਼ ਪਾਕੇ ਦੇਖਾਂ- 
-ਵਿਰੱਈਆ ਪਿੰਡ ਵਾਪਸ ਆ ਜਾਂਦਾ ਹੈ 'ਤੇ ਪਿੰਡ ਦੇ ਲੋਕਾਂ ਨੂੰ- -ਰਾਘਵ ਰਾਓ ਦ ਗੱਲ ਦੱਸਦਾ ਹੈ, ਸਾਰਾ ਪਿੰਡ ਘਰ ਘਰ ਜਾ- -ਜਰੀ ਦਾ ਕਪੜਾ ਲੱਭਣ ਲੱਗਦਾ ਹੈ, ਕੋਈ ਕੱਪੜਾ ਤਾਂ ਨਹੀਂ- -ਮਿਲਦਾ ਪਰ ਜਰੀ ਦੀ ਇਕ ਪੁਰਾਣੀ ਚੁੰਨੀ ਮਿਲ ਜਾਂਦੀ ਹੈ-

-ਫਿਰ ਦਰਜੀ ਨੂੰ ਸੱਦਿਆ ਜਾਂਦਾ ਹੈ, ਦਰਜੀ ਦੱਸਦਾ ਹੈ ਇਸ- -ਕਪੜੇ ਦੀ ਕਮੀਜ਼ ਤਾਂ ਨਹੀਂ ਬਣ ਸਕਦੀ ਪਰ ਬਿਨਾਂ ਬਾਹਾਂ ਤੋਂ- -ਬੰਡੀ ਬਣ ਜਾਵੇਗੀ,ਸਾਰੇ ਸਹਿਮਤ ਹੋ ਜਾਂਦੇ ਹਨ,ਜਦ ਦਰਜੀ- -ਬੰਡੀ ਸਿਓਂ ਰਿਹਾ ਹੁੰਦਾ ਹੈ ਤਾਂ ਇਲਾਕੇ ਭਰ ਦੇ ਦੇ ਹਜਾਰਾਂ- 
-ਲੋਕ ਨਾਹਰੇ ਲਾ ਰਹੇ ਹੁੰਦੇ ਹਨ। ਜਦ ਬੰਡੀ ਬਣ ਜਾਂਦੀ ਹੈ ਤਾਂ- -ਇਸਤਰੀ ਸਭਾ ਉਸ ਉੱਤੇ ਲਾਲ ਫੁੱਲ ਦੀ ਕਢਾਈ ਕਰਦੀ ਹੈ- -ਕਢਾਈ ਹੁੰਦੇ ਸਾਰ ਹੀ ਇਲਾਕੇ ਭਰ ਦੇ ਲੱਖਾਂ ਲੋਕ ਇਨਕ- 
-ਲਾਬ ਜਿੰਦਾਬਾਦ ਦੇ ਨਾਹਰੇ ਲਾਉਂਦੇ ਰਾਘਵ ਰਾਓ ਨੂੰ ਬੰਡੀ- 
-ਦੇਣ ਵਾਸਤੇ ਜੇਲ੍ਹ ਵੱਲ ਤੁਰ ਪੈਂਦੇ ਹਨ। ਜਿਵੇਂ ਜਿਵੇਂ ਲੋਕਾਂ ਦਾ- -ਇਨਕਲਾਬੀ ਹੜ੍ਹ ਅੱਗੇ ਵੱਧਦਾ ਹੈ ਤਾਂ ਜਿੰਮੀਦਾਰ ਆਪਣੀਆਂ- -ਹਵੇਲੀਆਂ ਛੱਡ ਛੱਡ ਸ਼ਹਿਰ ਵੱਲ ਭੱਜ ਜਾਂਦੇ ਹਨ।

-ਦਿਨ ਚੜ੍ਹਣ ਤੋਂ ਪਹਿਲਾਂ ਇਨਕਲਾਬੀ ਜਜਬਿਆਂ ਨਾਲ ਪੂਰ- 
-ਲੋਕ ਹੜ੍ਹ ਜੇਲ੍ਹ ਬਾਹਰ ਪਹੁੰਚ ਜਾਂਦਾ ਹੈ ਬੁਲੰਦ ਆਵਾਜ਼ ਵਿੱਚ- -ਨਾਹਰੇ ਲੱਗ ਰਹੇ ਹਨ ਵਿਰੱਈਆ ਆਪਣੇ ਬੇਟੇ ਰਾਘਵ ਰਾਓ- -ਕੋਲ ਜਾਂਦਾ ਹੈ ਤੇ ਰਾਘਵ ਰਾਓ ਹੈਰਾਨ ਹੁੰਦਾ ਹੋਇਆ ਆਪਣੇ- -ਜੇਲ੍ਹ ਵਾਲੇ ਕਪੜਿਆਂ ਹੇਠਾਂ ਬੰਡੀ ਪਾਅ ਜੇਲ੍ਹਰ ਨਾਲ ਫਾਂਸੀ- 
-ਦੇ ਤਖਤੇ ਵੱਲ ਤੁਰ ਪੈਦਾ ਹੈ ਅਤੇ ਜੇਲ੍ਹੋਂ ਬਾਹਰ ਇਨਕਲਾਬੀ- -ਨਾਹਰਿਆਂ ਦੀ ਆਵਾਜ਼ ਹੋਰ ਵੀ ਬੁਲੰਦ ਹੋ ਜਾਂਦੀ ਹੈ-

Rs.75
Te Sikh Vi Nigleya Gya (1-1326-1124)
Publisher  :
Authors     :     Kulbir Singh Kaura
Page          : 
Format      :     Hard Bound
Language :      Punjabi
Te Sikh Vi Nigleya Gya by Kulbir Singh Kaura Sikhism History book Online
"ਤੇ ਸਿੱਖ ਵੀ ਨਿਗਲਿਆ ਗਿਆ" ਕੁਲਬੀਰ ਸਿੰਘ ਕੌੜਾ ਦੀ ਕਿਤਾਬ ਹੈ। ਹੁਣ ਤੱਕ ਇਹ 12 ਵਾਰ ਛਪ ਚੁੱਕੀ ਹੈ। ਇਸ ਕਿਤਾਬ ਵਿਚ ਸਿੱਖ ਧਰਮ ਨੂੰ ਨਿਗਲ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੇ ਤੋਰ ਤਰੀਕੇ ਉਹਨਾਂ ਦੀ ਇਸ ਪਿੱਛੇ ਭਾਵਨਾ ਦਾ ਬਹੁਤ ਹੀ ਸਪਸ਼ਟ ਤੇ ਘੱਟ ਸ਼ਬਦਾਂ ਵਿਚ ਵਰਨਣ ਕੀਤਾ ਹੈ।
ਕੁਝ ਚਲਾਕ ਲੋਕਾਂ ਨੇ ਆਪਣੀ ਰੋਜੀ ਰੋਟੀ ਚੱਲਦੀ ਰੱਖਣ ਲਈ ਪਹਿਲਾਂ ਤਾਂ ਆਪਣੇ ਧਰਮ ਦੇ ਲੋਕਾਂ ਨੂੰ ਹੀ ਨਾ ਉੱਪਰ ਉੱਠਣ ਦਿੱਤਾ। ਸਮਾਜ ਦੀ ਵੰਡ ਕਰ ਦਿੱਤੀ।ਕਮਜ਼ੋਰ ਵਰਗ ਦੇ ਲੋਕਾਂ ਨੇ ਇਸ ਸੰਤਾਪ ਨੂੰ ਦੈਵੀ ਹੁਕਮ ਮੰਨ ਕੇ ਸਿਰ ਮੱਥੇ ਲਿਆ। ਸਮਾਂ ਪੈਣ ਤੇ ਕੁਝ ਯੁਗਪੁਰਸ਼ ਅੱਗੇ ਆਏ। ਉਹਨਾਂ ਨੇ ਇਹਨਾਂ ਦਾ ਧਰਮ ਧਿਆਗ ਕੇ ਨਵੇਂ ਨਿਯਮ ਬਣਾਏ ਧਰਮਾਂ ਲਈ। ਜਿਵੇਂ ਕਿ ਬੁੱਧ ਧਰਮ, ਜੈਨ ਧਰਮ ਤੇ ਸਿੱਖ ਧਰਮ ।ਨਵੇਂ ਧਰਮਾਂ ਵਿਚ ਸਮਾਜਿਕ ਨਾ ਬਰਾਬਰੀ ਨਹੀ ਸੀ। ਲੋਕਾਂ ਦਾ ਇਹਨਾਂ ਵਲ ਝੁਕਾਅ ਹੋਣਾ ਨਿਸ਼ਚਿਤ ਹੀ ਸੀ। ਇਹ ਗੱਲ ਉਹਨਾਂ ਚਲਾਕ ਲੋਕਾਂ ਨੂੰ ਠੀਕ ਨਹੀ ਲੱਗੀ। ਪਰ ਇਸਦਾ ਸਿੱਧਾ-ਸਿੱਧਾ ਵਿਰੋਧ ਮੁਸ਼ਕਿਲ ਸੀ। ਕਿਉਂਕਿ ਨਵੇਂ ਧਰਮਾਂ ਵਿਚ ਨਾਬਰਾਬਰੀ ਜਿਹਾ ਕੁਝ ਨਹੀ ਸੀ। ਸੋ ਵਿਰੋਧ ਕਰਨ ਦੀ ਬਜਾਏ ਚਲਾਕ ਲੋਕਾਂ ਨੇ ਇਹਨਾਂ ਧਰਮਾਂ ਦੇ ਨਿਯਮ ਆਪਣਾ ਲਏ ਤੇ ਫਿਰ ਹੋਲੀ-ਹੋਲੀ ਇਹਨਾਂ ਨਿਯਮਾਂ ਵਿਚ ਬਹੁਤ ਚਲਾਕੀ ਨਾਲ ਆਪਣੀ ਲੋੜ ਮੁਤਾਬਿਕ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਧਰਮ ਤਾਂ ਉਹੀ ਰਿਹਾ ਪਰ ਹੁਣ ਨਿਯਮ ਉਹ ਨਹੀ ਸਨ, ਜੋ ਸ਼ੁਰੂਆਤ ਵਿਚ ਸਨ। ਹਾਲਾਤ ਇਥੋਂ ਤੱਕ ਆ ਗਏ ਜੈਨੀਆਂ ਦੇ ਮੰਦਿਰ ਵਿਚ ਜੈਨੀ ਖੁਦ ਪੁਜਾਰੀ ਨਹੀ ਬਣ ਸਕਦੇ। ਇੰਝ ਹੀ ਬੁੱਧ ਧਰਮ ਨਾਲ ਹੋਇਆ। ਉਸਦੀਆਂ ਜੜਾਂ ਹੀ ਉਸਦੀ ਜਨਮ-ਭੂਮੀ'ਚੋਂ ਪੁੱਟ ਦਿੱਤੀਆਂ ਗਈਆਂ।
ਇਹੀ ਕੁਝ ਹੁਣ ਸਿੱਖ ਧਰਮ ਨਾਲ ਹੋ ਰਿਹਾ ਹੈ। ਲੇਖਕ ਕੁਲਬੀਰ ਸਿੰਘ ਨੇ ਇਸ ਕਿਤਾਬ ਵਿਚ ਹਰ ਉਹ ਤਰੀਕਾ ਦਸ ਦਿੱਤਾ ਹੈ ਜੋ ਸਿੱਖੀ ਦੇ ਖਾਤਮੇ ਲਈ ਵਰਤਿਆ ਜਾ ਰਿਹਾ ਹੈ। ਕਿਤਾਬ ਦੀ ਭਾਸ਼ਾ ਬਹੁਤ ਸਿੱਧੀ ਹੈ।ਲੇਖਕ ਨੇ ਜਿਆਦਾ ਸ਼ਬਦਾਂ ਦੀ ਵਰਤੋ ਕਰਨ ਦੀ ਬਜਾਏ ਗੱਲਾਂ ਜਿਆਦਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। 312 ਸਫਿਆ ਦੀ ਕਿਤਾਬ ਵਿਚ ਸ਼ਾਇਦ 1500 ਨਵੀਆਂ ਗੱਲਾਂ ਦਾ ਪਤਾ ਚੱਲਿਆ ਹੋਵੇਗਾ। ਹਰ ਵਰਕੇ ਤੇ ਤੁਹਾਨੂੰ 4-5 ਨਵੀਆਂ ਗੱਲਾਂ ਪਤਾ ਚੱਲ ਸਕਦੀਆਂ ਹਨ। ਲੇਖਕ ਦੀ ਇੰਨੀ ਜਾਣਕਾਰੀ ਤੇ ਹੈਰਾਨੀ ਹੁੰਦੀ ਹੈ।
ਕੁਲਬੀਰ ਸਿੰਘ ਨੇ ਇਕ ਅਜਿਹੇ ਦੋਸਤ ਦੀ ਯਾਦ ਦਵਾ ਦਿੱਤੀ ਜਿਸਦੀਆਂ ਗੱਲਾਂ ਤਾਂ ਕੌੜੀਆ ਹੁੰਦੀਆਂ ਸੀ ਪਰ ਹੁੰਦੀਆਂ ਸੱਚੀਆਂ ਸੀ ਇਕਦਮ। ਸੁਣਨੀਆਂ ਔਖੀਆਂ ਲੱਗਦੀਆਂ ਸੀ। ਪਰ ਗੁੱਸਾ ਵੀ ਨਹੀ ਕਰ ਸਕਦੇ ਕਿਉਂਕਿ ਗੱਲਾਂ ਤੇ ਸਹੀ ਹਨ।
ਕੁਝ ਇੰਝ ਦੀਆਂ ਗੱਲਾਂ ਹੀ ਲਗਭਗ ਸਾਰੀ ਕਿਤਾਬ ਵਿਚ ਹਨ। ਕੁਲਬੀਰ ਸਿੰਘ ਸਿਰਫ ਉਹਨਾਂ ਚਲਾਕ ਲੋਕਾਂ ਬਾਰੇ ਹੀ ਗੱਲ ਨਹੀ ਬਲਕਿ ਸਿੱਖ ਧਰਮ ਵਿਚ ਉਹਨਾਂ ਚਲਾਕ ਲੋਕਾਂ ਦੇ ਨਿਯਮ ਤੇ ਹੋਰ ਤਰੀਕਿਆਂ ਨੂੰ ਅਪਣਾ ਚੁੱਕੇ ਲੋਕਾਂ ਨੂੰ ਵੀ ਸਿੱਧੇ ਹੱਥੀ ਲੈਂਦਾ ਹੈ। ਕਿਤਾਬ ਦੇ ਨਾਮ ਤੋਂ ਲੱਗਦਾ ਹੈ ਕਿ ਇਸ ਵਿਚ ਕੱਟੜਤਾ ਹੀ ਹੋਵੇਗੀ ਪਰ ਕੁਲਬੀਰ ਸਿੰਘ ਨੇ ਹਰ ਉਸ ਗੱਲ ਦਾ ਜਿਕਰ ਤੇ ਵਿਰੋਧ ਕਰਕੇ ਉਸ ਤੇ ਸਵਾਲ ਉਠਾਏ ਹਨ। ਜੋ ਗਲਤ ਹੈ ਭਾਵੇਂ ਉਹ ਸਿੱਖ ਧਰਮ ਵਿਚ ਹੈ ਜਾਂ ਕਿਸੇ ਹੋਰ ਵਿਚ।
ਕਿਤਾਬ ਵਿਚ ਕੀਤੀਆਂ 95% ਗੱਲਾਂ ਮੈਨੂੰ ਠੀਕ ਲੱਗੀਆਂ। ਕੁਝ ਗੱਲਾਂ ਨਾਲ ਮੈੰ ਸਹਿਮਤ ਨਹੀ ਹੋ ਸਕਦਾ ਇਹਨਾਂ ਗੱਲਾਂ ਨਾਲ ਸਬੰਧਤ ਵਿਸ਼ੇ ਦੀ ਜਾਣਕਾਰੀ ਨਾ ਹੋਵੇ ਤੇ ਉਹ ਮੇਰੀ ਅਸਹਿਮਤੀ ਦਾ ਕਾਰਨ ਬਣ ਰਹੀ ਹੋਵੇ। ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਉਸ ਸਮੇਂ ਦੇ ਲੋਕਾਂ ਦੇ ਕਿਰਦਾਰ ਦਾ ਪਤਾ ਲੱਗਾ। ਕਿਤਾਬ ਦੇ ਅੰਤ ਵਿਚ ਇਕ ਬਹਤ ਹੀ ਦਿਲਚਸਪ ਮੁਕੱਦਮੇ ਦੀ ਕਹਾਣੀ ਹੈ। ਜਿਸਦੀ ਬਹਿਸ ਲੇਖਕ ਨੂੰ ਖੁਦ ਕਰਨੀ ਪਈ।
ਇਹ ਕਿਤਾਬ ਪਹਿਲਾਂ ਵੀ ਇਕ ਵਾਰ ਪੜੀ ਹੈ ਇਕ ਦਿਨ ਵੈਟਸਐਪ ਤੇ ਇਕ ਵੀਡੀਓ ਦੇਖੀ ਜਿਸ ਵਿਚ ਇਕ ਵਿਅਕਤੀ ਦਸ ਰਿਹਾ ਸੀ ਕਿ ਇਕ ਮੰਦਿਰ ਜਿਸ ਵਿਚ ਪ੍ਰਸ਼ਾਦਿ ਵਿਕਦਾ ਹੈ ਉਸ ਤੇ ਜੀ.ਐਸ.ਟੀ ਨਹੀ ਹੈ ਤੇ ਹਰਿਮੰਦਰ ਸਾਹਿਬ ਵਿਚ ਚੱਲ ਰਹੇ ਲੰਗਰ ਤੇ ਜੀ.ਐਸ.ਟੀ ਲਗਾਇਆ ਜਾ ਰਿਹਾ ਹੈ। ਇਸ ਵੀਡੀਓ ਨੇ ਇਸ ਕਿਤਾਬ ਦੀ ਯਾਦ ਦਵਾ ਦਿੱਤੀ। 
 
Rs.150
Theth Punjabi Di Pehli Kitaab (1-1326-P6055)
Publisher    :  Sann Santali Publication
Authors      :  Charanjit Singh Teja
Page           : 
Format       :   Paper Back
Language   :    Punjabi 
Theth Punjabi Di Pehli Kitab by Charanjit Singh Teja Punjabi Others book Online
“ਪਹਿਲੀ ਕਿਤਾਬ” ਪੰਜਾਬੀ ਜੁਬਾਨ ਤੇ ਦੇਸ਼ ਪੰਜਾਬ ਦੀ ਅਮੀਰ ਵਿਰਾਸਤ ਦਾ ਗੁਣਗਾਨ ਹੈ । ਇਹ ਕਿਤਾਬ ਗੁਰਮੁਖੀ ਅੱਖਰਾਂ ਅਤੇ ਇਹਦੇ ਕਲੇਜਾ-ਠਾਰੂ ਬੋਲਾਂ ਦੇ ਮੋਹ ਚੋਂ ਪੈਦਾ ਹੋਈ ਏ । ਦੂਜੀਆਂ ਜੁਬਾਨਾਂ ਖਾਸ ਕਰ ਹਿੰਦੀ ਤੇ ਅੰਗਰੇਜੀ ਦੇ ਲਫਜ਼ਾਂ ਦੇ ਬੇਲੋੜੇ ਰਲੇਵੇ ਨੇ ਸਾਡੀ ਬੋਲ-ਬਾਣੀ ਜਾਅਲੀ ਜਿਹੀ ਬਣਾ ਦਿੱਤੀ ਏ । ਸਾਡਾ ਠੇਠ ਮੁਹਾਵਰਾ ਗਵਾਚਦਾ ਜਾ ਰਿਹਾ ਹੈ । ਪੰਜਾਬੋਂ ਬਾਹਰ ਤੇ ਪੰਜਾਬ ਵਿੱਚ ਕਾਨਵੈਂਟ ਸਕੂਲਾਂ ਦੇ ਪੜ੍ਹੇ ਬਾਲਾਂ ਲਈ ਪੰਜਾਬੀ ਦੇ ਬਹੁਤੇ ਸ਼ਬਦ ਬੇਗਾਨੇ ਹੋ ਗਏ ਨੇ । ਸਾਡੇ ਬੋਲਾਂ ‘ਚ ਰਵਾਨੀ ਨਹੀਂ ਰਹੀ । ਸਾਡੇ ਬਾਲ ਭਾਸ਼ਾਈ ਤੌਰ ਤੇ ਡੌਰ ਭੌਰ ਹੋ ਗਏ ਨੇ ਤੇ ਉਹ ਬੋਲਣ ਲੱਗੇ ਅੜ ਕੇ ਬੋਲਦੇ ਨੇ । ਬੋਲਣ ਲੱਗਿਆ ਸ਼ਬਦ ਦੀ ਚੋਣ ਉਨ੍ਹਾਂ ਦੀ ਰਵਾਨੀ ‘ਚ ਅੜਿੱਕਾ ਬਣ ਰਹੀ ਏ ।

ਸਕੂਲਾਂ ਵਿੱਚ ਕਮਾਈਆਂ ਕਰਨ ਦੇ ਇਰਾਦੇ ਨਾਲ ਛਾਪੇ ਪੰਜਾਬੀ ਕੈਦਿਆਂ ‘ਚ ਮ : ਮੇਂਡਕ , ਧ : ਧਨੁਸ਼ , ਕ : ਕਾਰ , ਥ : ਥਰਮਸ ਆਮ ਵੇਖਣ ਨੂੰ ਮਿਲਦੇ ਨੇ । ਸਾਡੀ ਬੇਪਰਵਾਹੀ ਆ ਕਿ ਅਸੀਂ ਬਾਲਾਂ ਦੇ ਬੋਲੀ ਤੇ ਪੈਣ ਵਾਰੇ ਅਸਰ ਨੂੰ ਗੌਲਦੇ ਨਹੀਂ । ਟੀਵੀ ਦੇ ਕਾਰਟੂਨ ਉਨ੍ਹਾਂ ਦੇ ਸ਼ਬਦ ਭੰਡਾਰ ‘ਚ ਸੈਕੜੇ ਹਿੰਦੀ ਦੇ ਸ਼ਬਦ ਰੋਜ ਪਾ ਰਹੇ ਨੇ । ਕਿਤਾਬ ਵੀ ਉਨ੍ਹਾਂ ਨੂੰ ਬੇਗਾਨੇ ਲਫ਼ਜ ਹੀ ਰਟਾ ਰਹੀ ਹੈ ।

ਸੋ ਸਾਡੀ ਇਹ ਕੋਸ਼ਿਸ ਸੀ ਕਿ ਅਸੀਂ ਬਾਲਾਂ ਲਈ ਆਪਣੇ ਬੋਲਾਂ ਨਾਲ ਗੁਰਮੁਖੀ ਸਿੱਖਾਉਣ ਦਾ ਕੋਈ ਉਦਮ ਕਰੀਏ । ਇਸ ਕਿਤਾਬ ਵਿੱਚ ਬਾਲ ਨੂੰ ਪੰਜਾਬੀ ਪੜ੍ਹਨੀ ਸਿਖਾਉਂਣ ਪਿਛੋਂ ਉਸ ਦੀ ਪੰਜਾਬ ਨਾਲ ਜਾਣ ਪਛਾਣ ਕਰਵਾਈ ਗਈ ਹੈ । ਪੰਜਾਬ ਦੇ ਜਾਨਵਰ, ਜਨੌਰ, ਰੰਗ , ਰੁੱਤਾਂ , ਰੁੱਖ, ਫਸਲਾਂ, ਸਬਜੀਆਂ , ਬਰੂਟੀਆਂ, ਕੱਖ ਕੰਡੇ, ਦਰਿਆ, ਇਲਾਕੇ, ਖਿੱਤੇ , ਵੰਨ ਸੁਵੰਨੀਆਂ ਇਲਾਕਾਈ ਬੋਲੀਆਂ ਨਾਲ ਜਾਣ-ਪਛਾਣ ਕਰਵਾਈ ਗਈ ਹੈ ।

ਤੀਜਾ ਇਸ ਕਾਇਦੇ ਵਿਚ ਖੇਡਾਂ ਦੇ ਗਾਉਂਣ, ਰੁੱਤਾਂ ਦੇ ਗੌਣ , ਦੇਸ਼ ਪੰਜਾਬ ਦੀ ਬੋਲੀ ਨਾਲ ਮੋਹ ਪਾਉਂਦੇ ਕਾਵਿ-ਟੋਟੇ ਤੇ ਗਾਉਣ ਨੇ । ਇਸਦੇ ਨਾਲ ਹੀ ਰਾਜਾ ਰਸਾਲੂ ਤੇ ਰਾਜੇ ਪੋਰਸ ਵਰਗੇ ਪੰਜਾਬ ਦੇ ਵੱਡੇ ਬੰਦਿਆਂ ਦੀ ਗਾਥਾ ਤੇ ਕਹਾਣੀਆਂ ਹਨ । ਪੰਜਾਬ ਦੇ ਮੈਦਾਨਾਂ, ਪਹਾੜਾਂ, ਥਲਾਂ ਤੇ ਬੇਲਿਆਂ ਨਾਲ ਮੋਹ ਪਾਉਂਦੇ ਲੇਖ ਨੇ । ਕਮਾਲ ਦੀ ਗੱਲ ਇਹ ਹੈ ਕਿ ਇਸ ਕਾਇਦਾ ਦਾ ਪੰਜਾਬ ਅਟਾਰੀ ਤੋਂ ਸ਼ੰਭੂ ਬਾਰਡਰ ਤੱਕ ਨਹੀਂ , ਸਗੋਂ ਸਭ ਸਿਆਸੀ ਲੀਕਾਂ ਮੇਟ ਕੇ ਦਰਿਆ ਸਿੰਧ ਤੋਂ ਪੋਠੋਹਾਰ ਤੇ ਹਿਮਾਲਿਆ ਦੇ ਪੈਰਾਂ ਤੋਂ ਬਾਹਵਲਪੁਰ ਦੇ ਟਿੱਲਿਆਂ ਤੱਕ ਦਾ ਪੰਜਾਬ ਏ । ਲਹਿੰਦੇ ਚੜ੍ਹਦੇ ਪੰਜਾਬ ਦੇ ਅਦੀਬਾਂ ਦੇ ਸਾਂਝੇ ਕਲਾਮ ਤੇ ਆਪਣੀ ਧਰਤੀ ਦੀ ਸਾਦ ਮੁਰਾਦੀ ਕਲਾ ਤੇ ਮੂਰਤਾਂ ਨਾਲ ਸਜਾਇਆ ਗਿਆ ਏ । ਇਹ ਕਾਇਦਾ ਤੁਹਾਡੇ ਬਾਲਾਂ ਦੇ ਹੱਥਾਂ ‘ਚ ਪਹੁੰਚੇ । ਸਾਡੀ ਇਹੀ ਕਮਾਈ ਹੋਵੇਗੀ ।
ਪੰਜਾਬ! ਇਕ ਗੋਰਵਸ਼ਾਲੀ ਇਤਿਹਾਸ, ਅਮੀਰ ਵਿਰਸਾ, ਕੁਰਬਾਨੀਆਂ, ਬਹਾਦੁਰੀਆਂ, ਵੀਰਤਾ,ਸਾਹਸ ਦੇ ਕਿਸਿਆਂ ਨਾਲ ਭਰਿਆ ਹੋਇਆ ਹੈ। ਹਿੰਦੁਸਤਾਨ ਤੇ ਹੋਏ ਹਰ ਹਮਲੇ ਨੂੰ ਹਿੱਕ ਤੇ ਲਿਆ ਦੇਸ਼ ਪੰਜਾਬ ਦੇ ਗੱਭਰੂਆਂ ਨੇ। ਵੈਰੀ ਦੀ ਭਾਜੀ ਮੋੜੀ, ਤੇ ਮੂੰਹ ਤੋੜ ਜਵਾਬ ਦਿੱਤਾ। ਕਿੱਦਾਂ ਕੋਈ ਤੱਕ ਜਾਵੇ ਪੰਜਾਬ ਵੱਲ। ਸਮਾਂ ਬਦਲ ਗਿਆ। ਹੁਣ ਤੇ ਯੁੱਧ ਦੇ ਤਰੀਕੇ ਵੀ ਬਦਲ ਗਏ। ਹੁਣ ਦੁਸ਼ਮਨ ਦੀ ਪਹਿਚਾਣ ਕਰਨੀ ਔਖੀ ਹੋ ਗਈ ਹੈ। ਕਿਉਂਕਿ ਉਹ ਮਖੋਟਾ ਪਹਿਨ ਕੇ ਲੜ ਰਿਹਾ ਹੈ। ਕਦੇ-ਕਦੇ ਇਸ ਮਖੋਟੇ'ਚੋਂ ਆਪਣਿਆਂ ਦੇ ਚਿਹਰੇ ਨਜ਼ਰ ਆਉਂਦੇ ਹਨ। ਸੋ ਇਹ ਹੁਣ ਇਕ ਛਦਮ ਯੁੱਧ ਦਾ ਰੂਪ ਧਾਰ ਚੁੱਕਾ ਹੈ। ਸਿੱਧੇ ਵਾਰ ਨਹੀਂ ਹੋ ਰਹੇ। ਪਰ ਜੋ ਹੋ ਰਹੇ ਹਨ ਉਹ ਜੜਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਰ ਉਸ ਚੀਜ਼ ਜੋ ਪੰਜਾਬੀਆਂ ਦੀ ਤਾਕਤ ਸੀ, ਉਸ ਵਿਚ ਘੁੱਸਪੈਠ ਕੀਤੀ ਜਾ ਰਹੀ ਹੈ।ਇਹ ਯੁੱਧ ਹਥਿਆਰਾਂ ਨਾਲ ਨਹੀ ਲੜਿਆ ਜਾ ਸਕਦਾ। ਸਮੇਂ ਦੀ ਮੰਗ ਕੁਝ ਹੋਰ ਹੈ ਹੁਣ। ਇਹ ਯੁੱਧ ਜ਼ੋਰ ਨਾਲ ਨਹੀਂ ਸਿਆਣਪ ਨਾਲ ਲੜਨੇ ਪੈਣਗੇ। ਇਕ ਨਹੀ ਕਈ ਮੁਹਾਜਾਂ ਤੇ ਲੜਣੇ ਪੈਣਗੇ। ਜੇ ਦੇਸ਼ ਪੰਜਾਬ ਦੇ ਗੱਭਰੂ ਉਦੋਂ ਨਾ ਟਲੇ ਤਾਂ ਹੁਣ ਕਿਵੇਂ ਇਸ ਯੁੱਧ ਤੋਂ ਪਿੱਛੇ ਹੱਟ ਜਾਣਗੇ। ਤੇ ਹਾਂ ਇਹ ਗੱਭਰੂ ਲੜ ਰਹੇ ਹਨ ਤੇ ਦੇ ਰਹੇ ਹਨ ਜਵਾਬ ਉਹਨਾਂ ਦੀ ਭਾਸ਼ਾ ਵਿਚ। ਅਜਿਹੀ ਇਕ ਕੋਸ਼ਿਸ਼ ਸਾਹਮਣੇ ਆਈ "ਪਹਿਲੀ ਕਿਤਾਬ" ਦੇ ਰੂਪ ਵਿਚ। ਜਿਸ ਵਿਚ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਪੱਕੇ ਢੰਗ ਨਾਲ ਜੋੜਨ ਦਾ ਯਤਨ ਕੀਤਾ ਗਿਆ, ਤਾਂ ਜੋ ਉਹ ਆਪਣੀ ਬੋਲੀ ਨਾਲੋਂ ਨਾ ਟੁੱਟ ਜਾਣ। ਰਸੂਲ ਹਮਜਾਤੋਵ ਦੀ "ਮੇਰਾ ਦਾਗਿਸਤਾਨ" ਵਿਚ ਕਹੀ ਗੱਲ ਯਾਦ ਆ ਗਈ ਕਿ "ਪਹਾੜਾਂ ਵਿਚ ਜੇ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਉਸਨੂੰ ਕਹਿਦੇ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ"। "ਪਹਿਲੀ ਕਿਤਾਬ" ਬਾਲ ਮਨਾਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਇਕ ਯਤਨ ਹੈ। ਇਸ ਵਿਚ ਪੰਜਾਬੀ ਭਾਸ਼ਾ ਵਿਚ ਵਰਤੇ ਜਾਣ ਵਾਲੇ ਰੰਗ, ਭਾਰ, ਇਲਾਕੇ, ਸਰੀਰ ਦੇ ਭਾਗ,ਜਾਨਵਰ, ਰੁੱਖ, ਝਾੜੀਆਂ, ਰਿਸ਼ਤੇ ਤੇ ਹੋਰ ਕਈ ਕੁਝ ਹੈ। ਬਾਲਾਂ ਦੇ ਨਾਲ ਸ਼ਾਇਦ ਵੱਡੇ ਖੁੱਦ ਵੀ ਪੜਨ ਤਾਂ ਬਹੁਤ ਕੁਝ ਨਵਾਂ ਲੱਭ ਜਾਵੇਗਾ।
Rs.360
Apsra (SB180238-34)
Publisher   :
Authors      :  Preet Kainth
Page           :   107
Format       :  Hard Bound
Language   :  Punjabi
"ਅਪਸਰਾ" ਪ੍ਰੀਤ ਕੈਂਥ ਦੀ ਪਹਿਲੀ ਕਿਤਾਬ ਹੈ ।ਇਹ ਇੱਕ biographical ਨਾਵਲ ਹੈ।ਇਹ ਇੱਕ ਜੱਸੋ ਨਾਮ ਦੀ ਕੁੜੀ ਦੀ ਕਹਾਣੀ ਹੈ।ਜਦ ਆਪਾ ਇਹ ਨਾਵਲ ਪੜ੍ਹ ਲੈਣੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਜੱਸੋ ਮੌਜੂਦ ਹਨ।ਪਰ ਸਾਡਾ ਓਹਨਾ ਵੱਲ ਕੋਈ ਧਿਆਨ ਹੀ ਨਹੀਂ ਸੀ।ਹੋ ਸਕਦਾ ਕੋਈ ਜੱਸੀ ਸਾਨੂੰ ਆਪਣੇ ਪਰਿਵਾਰ ਵਿੱਚ ਹੀ ਨਜਰ ਆ ਜਾਵੇ।
ਕਹਿੰੰਦੇ ਜੁਲਮ ਕਰਨ ਵਾਲੇ ਨਾਲੋ ਜੁਲਮ ਸਹਿਣ ਜਿਆਦਾ ਦੋਸ਼ੀ ਹੁੰਦਾ ਹੈ ।ਸਾਇਦ ਇਹ ਕਿਤਾਬ ਬਹੁਤ ਸਾਰੀਆਂ ਔਰਤਾਂ ਨੂੰ ਦੱਸ ਜਾਵੇ ਕਿ ਇਸ ਤੋ ਪਹਿਲਾਂ ਕਿ ਜਿਆਦਾ ਦੇਰ ਹੋ ਜਾਵੇ ਜੁਲਮ ਕਰਨ ਵਾਲੇ ਦਾ ਹੱਥ ਮਰੋੜ ਦੇਣਾ ਚਾਹੀਦਾ ਹੈ ।ਨਹੀਂ ਤਾਂ ਹੋ ਸਕਦਾ ਹੈ ਕਿ ਜੁਲਮ ਸਹਿ ਸਹਿ ਤੁਸੀ ਇੰਨੇ ਕਮਜ਼ੋਰ ਹੋ ਜਾਓ ਕਿ ਇਹ ਜਨਮ ਸਾਰਾ ਜੁਲਮ ਸਹਾਰਦਿਆਂ ਹੀ ਨਿਕਲ ਜਾਵੇ।ਇਸ ਸਭ ਦਾ ਹੱਲ ਜਿੰਨੀ ਜਲਦੀ ਨਿਕਲ ਆਵੇ ਠੀਕ ਹੁੰਦਾ । ਸਾਇਦ ਇਹ ਮੁਸ਼ਕਿਲ ਭਾਰਤੀ ਔਰਤਾਂ ਨੂੰ ਜਿਆਦਾ ਆਉਂਦੀ ਹੈ ,ਉਹਨਾਂ ਨੂੰ ਬਚਪਨ ਤੋਂ ਹੀ ਦੱਬ ਕੇ ਰਹਿਣਾ ਸਿਖਾਇਆ ਜਾਂਦਾ ਹੈ । ਤਾਂ ਹੀ ਉਹ ਹੁੰਦੇ ਜੁਲਮ ਦੇ ਖਿਲਾਫ ਲੜਨ ਦਾ ਫੈਸਲਾ ਕਰਨ ਵਿੱਚ ਬਹੁਤ ਸਾਰਾ ਸਮਾਂ ਕਈ ਵਾਰ ਸਾਰੀ ਉਮਰ ਲੰਘਾ ਦਿੰਦਿਆ ਹਨ।
ਇਹ ਸਭ ਕਹਿਣਾ ਵੈਸੇ ਬਹੁਤ ਸੋਖਾ , ਪਰ ਹਾਲਾਤ ਕਈ ਵਾਰ ਮੌਕਾ ਨਹੀਂ ਦਿੰਦੇ ਥੋੜੀ ਹਿੰਮਤ ਵਿਖਾਣ ਦੀ।ਪਰ ਜਦ ਮਨ ਧਾਰ ਲਈ ਕੁਝ ਤਨ ਅਜਿਹਾ ਹੋਇਆ ਕਿ ਕੋਈ ਮਿਥਿਆ ਕੰਮ ਹੋ ਸਕੇ ?ਗੱਲ ਤਾਂ ਮਨ ਨੂੰ ਪੱਕਾ ਕਰਨ ਦੀ ਹੈ ਬੱਸ ਨਹੀਂ ਤਾਂ ਤਿਆਰ ਰਹੋ ਪੂਰੀ ਜਿੰਦਗੀ ਭੁਗਤਣ ਲਈ।
ਪ੍ਰੀਤ ਕੈਂਥ ਇਸ ਕਿਤਾਬ ਵਿਚ ਜੱਸੋ ਦੀ ਮਨੋਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ।ਇੱਕ opposite gender ਦੀ ਮਨੋਸਥਿਤੀ ਬਿਆਨ ਕਰਨਾ ਆਸਾਨ ਨਹੀ ਹੁੰਦਾ ।
ਇਕ ਕਿਤਾਬ ਵਿੱਚ ਪੜ੍ਹੀ ਇੱਕ ਬਹੁਤ ਸੋਹਣੀ ਗੱਲ ਯਾਦ ਆ ਗਈ।ਕਿਤਾਬ ਦਾ ਨਾਮ " Art of dealing with people" ਸੀ।ਕੁਝ ਰੂਲ ਸੀ ਵਿੱਚ ਓਹਨਾ ਵਿੱਚੋ ਇੱਕ ਬਹੁਤ ਵਧੀਆ ਲੱਗਾ ।ਬਹੁਤ ਜਗ੍ਹਾ ਕੰਮ ਆਉਂਦਾ ਇਹ ।ਇਹ ਰੂ਼ਲ ਸੀ " Everyone is importent". ਆਪਣੇ ਮਨ ਵਿੱਚ ਬਿਠਾ ਲਵੋ ਕਿ ਹਰ ਕੋਈ ਮਹਤਵਪੂਰਣ ਹੈ ਤਾਂ ਸੱਚ ਮੰਨੋ ਬਹੁਤ ਸਾਰੇ ਟਕਰਾਅ , ਝਗਡ਼ੇ ਤੇ ਕਲੇਸ਼ ਖਤਮ ਹੋ ਜਾਣਗੇ।ਜਦ ਤੁਸੀ ਇਹ ਗੱਲ ਮੰਨ ਲਵੋਗੇ ਤਾਂ ਤੁਸੀ ਆਰਾਮ ਨਾਲ ਦੂਸਰੀ ਧਿਰ ਦੀ ਗੱਲ ਸੁਣ ਸਕੋਗੇ। ਮਸਲਾ ਉਦੋਂ ਸੁਰੂ ਹੁੰਦਾ ਜਦੋਂ ਆਪਾ ਕਿਸੇ ਦੂਸਰੇ ਨੂੰ ਟਿੱਚ ਜਾਣਦੇ ਹਾਂ।ਬੱਸ ਇਸ ਤੋ ਬਚਣ ਦੀ ਲੋੜ ਹੈ ।ਆਪਣੀ ਪਤਨੀ, ਬੱਚੇ , ਮਾਂ,ਬਾਪ , ਕਰਮਚਾਰੀਆਂ , ਸਾਥੀਆਂ ਤੇ ਬਾਕੀ ਸਭ ਨੂੰ ਮਹਤਵਪੂਰਣ ਮੰਨ ਕੇ ਚਲੋ ।
ਕਿਤਾਬ ਦੀ ਕੀਮਤ ਮੈਨੂੰ ਕੁਝ ਜਿਆਦਾ ਲੱਗੀ।ਕਿਤਾਬ hardbound ਹੈ ਤੇ ਕਾਗਜ ਵਧੀਆ ਹੈ ।ਪਰ ਇਹ paper back ਤੇ ਸਸਤੀ ਕੀਤੀ ਜਾ ਸਕਦੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕਦੀ ।

 
Rs.220
Per Page      25 - 48 of 48