Kabul da Kitaab wala

Rs.200
Qty:
Publisher  :
Authors     :     Mahinder Bedi
Page          : 
Format      :     Paper Back
Language :      Punjabi
 ਇਕ ਬਾਰੀ ਖੋਲੀ ਇਕ ਨਵਾਂ ਹੀ ਸੰਸਾਰ ਨਜ਼ਰ ਆਇਆ, ਕਾਬੁਲ। ਇਕ ਦਮ ਅੱਖਾਂ ਸਾਹਮਣੇ ਸੀ ਸੁਲਤਾਨ। ਇਕ ਕਿਤਾਬਾਂ ਦਾ ਦੁਕਾਨਦਾਰ ਤੇ ਵਪਾਰੀ ਅਤੇ ਉਸਦਾ ਪਰਿਵਾਰ ਤੇ ਪਿੱਛੇ ਅਫਗਾਨਿਸਤਾਨ ਦਾ ਦ੍ਰਿਸ਼। ਇਕ ਅਜੀਬ ਜਹੀ ਘੁੱਟਨ ਮਾਹੌਲ ਵਿਚ। 50 ਸਾਲ ਦਾ ਸੁਲਤਾਨ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ। ਜੇ ਤੁਸੀ ਗਰੀਬ ਦੇਸ਼ ਵਿਚ ਇਕ ਅਮੀਰ ਮੁਸਲਮਾਨ ਹੋ ਤਾਂ ਕਿੰਨਾਂ ਸੌਖਾ ਹੈ ਵਿਆਹ ਕਰਵਾਉਣਾ। ਕਿਉਂਕਿ ਫਿਰ ਤੁਸੀ ਕਿਸੇ ਵੀ ਗਰੀਬ ਕੁੜੀ ਲਈ ਮੇਹਰ ਦੀ ਰਕਮ ਭਰ ਸਕਦੇ ਹੋ। ਚਾਰ ਵਿਆਹ ਦੀ ਤਾਂ ਮਨਜ਼ੂਰੀ ਹੈ ਈ। ਸ਼ਰੀਫਾ ਪਹਿਲਾਂ ਪਤਨੀ ਮਨ ਲੈਂਦੀ ਹੈ ਵਿਆਹ ਦਾ ਫੈਂਸਲਾ। ਹੋਰ ਕੋਈ ਚਾਰਾ ਵੀ ਨਹੀਂ ਹੈ। ਵਿਆਹ ਦੋ ਕਰਵਾ ਲਏ ਤਾਂ ਸੁਲਤਾਨ ਨਾਸਮਝ ਹੋ ਗਿਆ? ਨਹੀਂ । ਉਹ ਤਾਂ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਪੂਜਾਰੀ ਸੀ, ਤੇ ਕਿਤਾਬਾਂ ਨਾਲ ਵਿਚਰਣ ਵਾਲੇ ਬੰਦੇ ਨਾਸਮਝ ? ਕਦੇ ਨਹੀਂ। ਉਸਨੇ ਅਫਗਾਨਿਸਤਾਨ ਦੇ ਉੱਥਲ ਪੁੱਥਲ ਭਰੇ ਅਰਾਜਕ ਮਾਹੋਲ ਵਿਚ ਆਪਣਾ ਵਪਾਰ ਚਲਾ ਰੱਖਿਆ ਸੀ ਤੇ ਵਧਾ ਰੱਖਿਆ ਸੀ। ਸੁਲਤਾਨ ਦੀ ਭੈਣ ਸ਼ਕੀਲਾ ਦਾ ਵਿਆਹ ਇਕ 10 ਬੱਚਿਆ ਦੇ ਬਾਪ ਨਾਲ ਕਰ ਦਿੱਤਾ ਗਿਆ। ਜੀ ਹਾਂ, ਮੇਹਰ ਦੀ ਰਕਮ ਨਾਲ। ਪਰ ਉਹ ਖ਼ੁਸ਼ ਆ ਇਸ ਵਿਆਹ ਤੋਂ। ਕਿਉਂਕਿ ਇਧਰ ਉਧਰ ਲੱਗੇ ਪਾਸੇ ਹਰ ਕਿਸੇ ਨਾਲ ਤਾਂ ਇਹੀ ਹੋ ਰਿਹਾ। ਉਸ ਲਈ ਇਹ ਇਕ ਨਾਰਮਲ ਕੇਸ ਹੈ। ਇਹੀ ਲੇਖ ਲਿਖੇ ਆ ਹਰ ਕੁੜੀ ਲਈ। ਮੰਸੂਲ ਲੰਘਿਆ ਸੁਲਤਾਨ ਦੀ ਕਾਰ ਵਿਚ ਨਾਲ ਇਕ ਕੁੜੀ ਬੈਠੀ ਸੀ। ਕਿੰਨਾਂ ਖਤਰਾ ਉਠਾ ਰਹੇ ਹਨ ਨਾ ਇਹ। ਕਿਸੇ ਨੇ ਦੇਖ ਲਿਆ ਤਾਂ? ਸ਼ਕੀਲਾ ਦੀ ਵਿਆਹ ਵਾਲੀ ਫੋਟੋ ਦੇਖੀ ਉਹ ਖ਼ੁਸ਼ ਸੀ। ਪਿੱਛੇ ਕੰਧ ਉੱਤੇ ਗੋਲਿਆਂ ਦੇ ਨਿਸ਼ਾਨ ਸਨ। ਇਹ ਨਾਰਮਲ ਹੈ।ਅੱਜ ਅਲੀ ਜਾ ਰਿਹਾ ਹੈ ਮਜ਼ਾਰ-ਸਰੀਫ ਬਹੁਤ ਖ਼ੁਸ਼ ਹੈ। ਆਪਣੀਆਂ ਭੁੱਲਾਂ ਬਖਸ਼ਾਉਣ ਤੇ ਮੇਲਾ ਦੇਖਣ ਲਈ ਜਾ ਰਿਹਾ ਹੈ। ਕਦੇ-ਕਦੇ ਲੈਲਾ ਨਜ਼ਰ ਆਉਂਦੀ ਖਿੜਕੀ ਤੋਂ। ਇਕ ਦਮ ਡੋਮੀਨੇਟਡ| ਸਾਰਾ ਸਮਾਂ ਕੰਮ ਵਿਚ ਗੁਜ਼ਰਦਾ। ਕਦੇ-ਕਦੇ ਉਸਦਾ ਦਮ ਘੁਟਦਾ ਤੇ ਉਹ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਵਲ ਜਾਂਦੀ ਹੈ। ਪਰ ਇਕੱਲੀ ਕੁੜੀ ਦਾ ਤਾਂ ਬਜ਼ਾਰ ਜਾਣਾ ਗਲਤ ਹੈ। ਪਰ ਮੈਂ ਉਸਨੂੰ ਕਈ ਵਾਰ ਦੇਖਿਆ |ਉਹ ਕੰਪਿਊਟਰ ਕੌਰਸ ਕਰਨਾ ਚਾਹੁੰਦੀ ਹੈ।ਫਿਰ ਨੋਕਰੀ ਕਰਨਾ ਚਾਹੁੰਦੀ ਹੈ। ਐਮਲ ਵੀ ਪੜਨਾ ਚਾਹੁੰਦਾ ਹੈ।
ਪਰ ਹਰ ਕੋਈ ਘੁੱਟ-ਘੁੱਟ ਕੇ ਜੀ ਰਿਹਾ ਹੈ। ਇਹ ਸਾਰਾ ਮਾਹੌਲ ਹੀ ਕੁਝ ਇੰਝ ਦਾ ਹੈ। ਹਰ ਮਰਦ ਹਰ ਔਰਤ ਘੁੱਟਨ ਮਹਿਸੂਸ ਕਰ ਰਹੇ ਸਨ। ਮਨਮਰਜ਼ੀ ਨਹੀਂ ਕਰ ਸਕਦੇ। ਸਹੀ ਕੰਮਾਂ ਵਿਚ ਵੀ ਨਹੀਂ। ਆਪਣੀ ਮਰਜ਼ੀ ਨਾਲ ਪੜ ਵੀ ਨਹੀਂ ਸਕਦੇ। ਮੈਂਨੂੰ ਤਾਂ ਬਾਰੀ ਖੋਲਣ ਤੇ ਵੀ ਘੁੱਟਨ ਹੋਣ ਲੱਗ ਪਈ। ਝਟਕੇ ਨਾਲ ਬਾਰੀ ਬੰਦ ਕੀਤੀ।
ਮੈਂਨੂੰ ਨਹੀਂ ਲੱਗਦਾ ਕੋਈ ਕਿਤਾਬ ਇਸਤੋਂ ਵਧੀਆ ਸਾਨੂੰ ਅਫਗਾਨਿਸਤਾਨ ਦੀ ਜ਼ਿੰਦਗੀ ਦਿਖਾ ਸਕਦੀ ਹੈ। ਸੇਯੇਰਸਤਾਰ ਲਈ ਕਿਸੇ ਦੂਸਰੇ ਮੁਲਕ ਤੇ ਇਕ ਅਲੱਗ ਧਰਮ ਤੇ ਇੰਨੀ ਗਹਿਰਾਈ ਨਾਲ ਲਿਖਣਾ ਹੈਰਾਨੀਜਨਕ ਹੈ। ਹਰ ਇਕ ਦੀ ਨਬਜ਼ ਪਕੜੀ ਹੈ। ਭਾਵੇਂ ਉਹ ਕੋਈ ਬੱਚਾ ਹੈ ਜਾਂ ਵੱਡਾ,ਕੁੜੀ ਜਾਂ ਮੁੰਡਾ। ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਕਿੱਸੇ ਮੁਸਲਿਮ ਪਰਿਵਾਰ ਦਾ ਅੰਦਰਲਾ ਮਾਹੌਲ ਨਾ ਜਾਣ ਸਕਣ। "ਕਾਬੁਲ ਦਾ ਕਿਤਾਬ ਵਾਲਾ" ਇਕ ਬਾਰੀ ਵਾਂਗ ਹੈ।

 
  • Availability: In Stock
  • Model: SB-185444-31

Write Review

Note: Do not use HTML in the text.