Khalil Gibran - A Biography

Rs.350
Qty:
Publisher    :
Authors      :  Mikhail Nayemi
Page         : 
Format       :   
Language     :  
Khalil Gibran - A Biography by Mikhail Nayemi Punjabi Biography book Online
ਖਲੀਲ ਜਿਬਰਾਨ ਦੀ ਜੀਵਨੀ ਪੜ ਰਹੀ ਸੀ। ਮਿਖਾਇਲ ਨਈਮੀ ਨੇ ਲਿਖੀ ਤੇ ਹੁਣ ਜੰਗ ਬਹਾਦੁਰ ਗੋਇਲ ਨੇ ਇਸਦਾ ਅਨੁਵਾਦ ਪੰਜਾਬੀ ਵਿਚ ਕੀਤਾ ਹੈ। ਤਿੰਨ ਭਾਗਾਂ ਵਿਚ ਲਿਖੀ ਇਸਦਾ ਪਹਿਲਾ ਭਾਗ ਪੜ ਕੇ ਮਨ ਵਿਚ ਆਇਆ ਕਿ ਖਲੀਲ ਜਿਬਰਾਨ ਜੋ ਕਿ ਇਕ ਕਵੀ ਤੇ ਚਿੱਤਰਕਾਰ ਵੀ ਸੀ।ਉਸਦਾ ਆਰੰਭਕ ਜੀਵਨ ਤਾਂ ਇਕ ਦਮ ਸਾਡੇ ਵਾਂਗ ਹੀ ਸੀ। ਜਿਵੇਂ ਅਸੀ ਕਈ ਵਾਰ ਸੋਚਾਂ ਦੇ ਭੰਵਰ ਵਿਚ ਫਸ ਜਾਂਦੇ ਹਾਂ। ਸੋਚਦੇ ਹਾਂ ਕੁਝ ਕਰ ਪਾਵਾਂਗੇ, ਜਿੰਦਗੀ ਵਿਚ ਕਈ ਮੁਸੀਬਤਾਂ ਸਾਹਮਣੇ ਖੜੀਆਂ ਹੁੰਦੀਆਂ ਹਨ। ਆਪਣੇ ਬਣਾਏ ਬੰਧਨ ਹੁੰਦੇ ਹਨ। ਇਕ ਦਮ ਫਸਿਆ ਮਹਿਸੂਸ ਕਰਦੇ ਹਾਂ। ਦੂਰ ਦੀ ਸੋਚਦੇ ਹਾਂ। ਕਿ ਇਕ ਨਾ ਇਕ ਦਿਨ ਜਰੂਰ ਕੁਝ ਕਰ ਕੇ ਦਿਖਾਂਵਾਂਗੇ। ਪਰ ਅਜੇ ਤਾਂ ਕੋਈ ਵਸ ਨਹੀਂ ਚਲ ਰਿਹਾ ਹੁੰਦਾ। ਜੀਵਨ ਇੰਝ ਹੁੰਦਾ ਜਿਵੇਂ ਆਪਣਾ ਕੋਈ ਕੰਟਰੋਲ ਹੀ ਨਾ ਹੋਵੇ। ਬਸ ਲੰਘੀ ਜਾ ਰਹੀ ਹੁੰਦੀ ਜਿੰਦਗੀ । ਫਿਰ ਮਨ ਵਿਚ ਆਇਆ ਕਿ ਖਲੀਲ ਜਿਬਰਾਨ ਨੇ ਕੀ ਕੀਤਾ ਹੋਵੇਗਾ। ਇਸਤੋਂ ਬਾਅਦ ਜਿਸ ਨਾਲ ਉਹ ਇਨਾਂ ਉਤਮ ਸਾਹਿਤ ਲਿਖਣ ਵਿਚ ਸਫਲ ਰਿਹਾ। "ਦ ਬਰੋਕਨ ਵਿੰਗਸ" ਜੋ ਕਿ ਇਕ ਪਿਆਰ ਦੀ ਕਹਾਣੀ ਸੀ ਲਿਖਦਾ ਲਿਖਦਾ "ਪੈਗੰਬਰ" ਵਰਗੀ ਸਦੀਵੀ ਰਚਨਾ ਕਰ ਗਿਆ। ਜੋ ਕਿ ਪੜਨ ਲਈ ਨਹੀਂ ਹਨ। ਮਨ ਵਿਚ ਵਸਾਉਣ ਲਈ ਹਨ। ਕਿ ਇਕ "ਦਸ ਸਪੇਕ ਜਰਾਥੂਸਤਰਾ ਦਾ ਅਸਰ ਸੀ?ਇੰਨੀ ਵਿਸ਼ਾਲ ਸੋਚ ਕਿਵੇਂ?
ਮਿਖਾਇਲ ਨਇਮੀ ਨੇ ਵੀ ਇਹ ਜੀਵਨੀ ਲਿਖ ਕੇ ਪੂਰਾ ਨਿਆਂ ਕਰ ਦਿੱਤਾ ਹੈ। ਪਰ ਕਿਸਨੂੰ? ਖਲੀਲ ਜਿਬਰਾਨ ਨੂੰ? ਆਪਣੇ ਭਰਾ ਵਰਗੇ ਦੋਸਤ ਨੂੰ? ਨਹੀਂ, ਪਾਠਕਾਂ ਨੂੰ ਤੇ ਆਪਣੇ ਸਾਹਿਤ ਰਚਨਾ ਧਰਮ ਨੂੰ ਅਤੇ ਬੇਬਾਕ ਲੇਖਣ ਨੂੰ ਨਿਆਂ ਦਿੱਤਾ ਹੈ। ਜੇਕਰ ਉਹ ਸਿਰਫ ਆਪਣੇ ਦੋਸਤ ਖਲੀਲ ਜਿਬਰਾਨ ਦੀ ਵਡਿਆਈ ਹੀ ਕਰਦਾ ਤਾਂ ਖਲੀਲ ਜਿਬਰਾਨ ਦੇ ਜੀਵਨ ਦਾ ਉਹ ਪੱਖ ਸਾਹਮਣੇ ਨਹੀਂ ਸੀ ਆਉਣਾ ਕਿ ਕਿਵੇਂ ਉਹ ਆਪਣੇ ਨਿੱਜ ਨਾਲ ਸੰਘਰਸ਼ ਕਰਦਾ ਰਿਹਾ। ਹਰ ਪੱਖ ਨੂੰ ਲਿਖਿਆ ਹੈ ਤਾਂ ਜੋ ਪਾਠਕ ਖਲੀਲ ਜਿਬਰਾਨ ਨੂੰ ਸਮਝ ਸਕਣ। 
  • Availability: In Stock
  • Model: 3-1326-P2436

Write Review

Note: Do not use HTML in the text.