Lajja

Rs.150
Qty:
  Publisher   :
  Authors     :  Tasleema Nasreen
  Page        :
  Format      :  Paper Back
  Language    :
Lajja by Tasleema Nasreen Punjabi Novel book Online
ਸਾਡੇ ਸਕੂਲ ਵਿੱਚ ਟਾਹਲੀ ਦਾ ਇਕ ਦਰਖਤ ਸੀ। ਬਹੁਤ ਮਜ਼ਬੂਤ ਹੁੰਦੀ ਟਾਹਲੀ ਇਸਦੀ ਲੱਕੜ ਵੀ। ਕਾਫੀ ਵਾਰ ਸੁਣਿਆ ਇਹ। ਪਰ ਇਕ ਦਿਨ ਜੋਰ ਦੀ ਤੂਫਾਨ ਆਇਆ ਤੇ ਉਹ ਟਾਹਲੀ ਟੁੱਟ ਗਈ।ਤੇ ਇਕ ਸਾਇਡ ਨੂੰ ਡਿੱਗ ਪਈ ਸੀ। ਪਰ ਟਾਹਲੀ ਤਾਂ ਬਹੁਤ ਮਜ਼ਬੂਤ ਹੁੰਦੀ। ਫਿਰ ਕਿਸੇ ਨੇ ਦੱਸਿਆ ਕਿ ਇਸਨੂੰ ਕਾਫੀ ਦੇਰ ਤੋਂ ਸਿਉਂਕ ਖਾ ਰਹੀ ਸੀ। ਦਰਖਤ ਤਾਂ ਕਿਧਰੇ ਜਾ ਵੀ ਨਹੀਂ ਸਕਦੇ ਹੁੰਦੇ। ਕਿ ਇਕ ਜਗ੍ਹਾ ਤੇ ਹਾਲਾਤ ਨਹੀਂ ਸਹੀ ਤਾਂ ਕਿਤੇ ਹੋਰ ਚਲੇ ਜਾਈਏ। ਕੁਝ ਲੋਕ ਵੀ ਦਰੱਖਤਾਂ ਵਾਂਗ ਹੁੰਦੇ ਹਨ। ਸੁਧਾਮਯ ਦੱਤ ਵੀ ਇੰਝ ਦਾ ਹੀ ਆਦਮੀ ਸੀ। ਉਸਦੀਆਂ ਜੜ੍ਹਾਂ ਅਪਣੇ ਦੇਸ਼ ਦੀ ਮਿੱਟੀ ਵਿੱਚ ਕਾਫੀ ਡੂੰਘੀਆਂ ਸਨ। ਭਾਵੇਂ ਬੰਗਲਾਦੇਸ਼ ਸੀ ਪਰ ਸੀ ਤਾਂ ਸੁਧਾਮਯ ਦੀ ਮਾਂ- ਭੂਮੀ। ਉਹ ਛੱਡ ਕੇ ਨਹੀਂ ਜਾ ਸਕਿਆ। ਮਿੱਟੀ ਨਾਲ ਜੁੜਿਆ ਸੀ ਸ਼ਾਇਦ।ਸੁਧਾਮਯ ਨਾਸਤਿਕ ਸੀ। ਪਰ ਬਾਇਨਰੀ ਦੀ ਤਰ੍ਹਾਂ ਦੇ ਉਹ ਮੁਸਲਮਾਨ ਨਹੀਂ ਤੇ ਆਪਣੇ ਆਪ ਉਸਨੂੰ ਹਿੰਦੂ ਗਿਣਿਆ ਜਾ ਸਕਦਾ ਸੀ। ਸੁਧਾਮਯ ਦਾ ਬੇਟਾ ਸੁਰੰਜਨ ਪਿਤਾ ਦੇ ਨਕਸ਼ੇ ਕਦਮ ਤੇ ਹੈ। ਉਹ ਸੜੀਆਂ ਗਲੀਆਂ ਕੁਰੀਤੀਆਂ ਨੂੰ ਪਿੱਛੇ ਛੱਡ ਚੁੱਕਾ ਹੈ। ਫਿਰ ਇਕ ਦਿਨ ਭਾਰਤ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਅਸਰ ਇਕੱਲਾ ਭਾਰਤ ਵਿੱਚ ਥੋੜਾ ਹੋਣਾ ਹੈ। ਘੱਟ ਗਿਣਤੀ-ਵੱਧ ਗਿਣਤੀ ਦੰਗੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਦੀ ਗਿਣਤੀ ਜਿੱਥੇ ਘੱਟ ਉਹ ਮਰਨ ਲੱਗ ਪੈਂਦੇ ਹਨ।ਇਹ ਗੱਲ ਖਤਮ ਆ ਨਾ ਫਿਰ ਆਹ ਧਰਮ ਵਾਲੇ ਮਾੜੇ ਜਾਂ ਉਹ ਧਰਮ ਵਾਲੇ ਮਾੜੇ। ਉਹ ਕਹਿੰਦੇ ਸਾਡੀ ਭਾਰਤ ਵਿੱਚ ਮਸਜਿਦ ਤੋੜੀ ਤੁਸੀਂ ਹੁਣ ਬੰਗਲਾਦੇਸ਼'ਚ ਭੁਗਤੋ। ਦੂਜੇ ਕਹਿੰਦੇ ਤੁਸੀਂ ਸਾਡੇ ਬੰਗਲਾਦੇਸ਼'ਚ ਮੰਦਿਰ ਤੋੜੇ। ਹੁਣ ਤੁਸੀ ਭਾਰਤ ਵਿੱਚ ਰਹਿਣ ਵਾਲੇ ਭੁਗਤੋ। ਹੁਣ ਇਹ ਗੱਲ ਵੀ ਸਮਝਣੀ ਔਖੀ ਹੋ ਜਾਂਦੀ ਹੈ ਕਿ ਜੋ ਇੱਥੇ ਰਹਿੰਦੇ ਉਹਨਾਂ ਦਾ ਕਿਸੇ ਹੋਰ ਦੇਸ਼ ਵਿੱਚ ਹੋਏ ਕੰਮ'ਚ ਕੀ ਕਸੂਰ ਦੇ ਜਾਣ ਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਇਹ ਗੱਲ ਮੈਂਨੂੰ ਲੱਗਦਾ ਇਹ ਧਰਮ ਦਾ ਨਾਮ ਲੈ ਕੇ ਇਸਦੀ ਲੁੱਟ-ਖਸੁੱਟ ਬਲਾਤਕਾਰ ਵਗੈਰਾ ਕਰਨ ਦਾ ਹੀ ਹੁੰਦਾ ਹੈ। ਇਹ ਸਿਖਾਉਂਦਾ ਹੈ ਧਰਮ? ਗੁੰਡੇ ਬਦਮਾਸ਼ ਆਪਣੇ ਆਪ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਸਜ਼ਾ ਦੇਣ ਲੱਗ ਪੈਂਦੇ ਹਨ। ਤਸਲੀਨਾ ਨਸਰੀਨ ਦਾ ਲੱਜਾ ਨਾਵਲ ਕਿਸੇ ਧਰਮ ਨੂੰ ਨਹੀਂ ਦਰਸਾਉਂਦਾ ਇਹ ਦੁਨੀਆ ਦੇ ਹਰ ਕਿਸੇ ਕੋਨੇ ਦੇ ਘੱਟ ਗਿਣਤੀ ਲੋਕਾਂ ਦਾ ਦਰਦ ਦੱਸਦਾ ਹੈ।ਚਾਹੇ ਉਹ ਬੰਗਲਾਦੇਸ਼ ਵਿੱਚ ਹਿੰਦੂ ਜਾਂ ਭਾਰਤ ਵਿੱਚ ਮੁਸਲਮਾਨ ਜਾਂ ਸਿੱਖ। ਲਗਾਤਾਰ ਕਾਫੀ ਦੇਰ ਪਹਿਲਾਂ ਸੁਣਿਆ ਸੀ ਕਿ ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਵਿੱਚ ਆ ਰਹੇ ਆ। ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਸੜਕਾਂ ਕਿਨਾਰੇ ਰਹਿੰਦੇ ਹਨ। ਝੁੱਗੀ ਝੌਂਪੜੀ ਵਗੈਰਾ ਵਿੱਚ। ਜੇ ਕੋਈ ਆਪਣੇ ਦੇਸ਼ ਵਿੱਚ ਸੋਖਾ ਹੋਵੇ ਤਾਂ ਕਿਉਂ ਸੜਕਾਂ ਤੇ ਰੁੱਲਣ ਲਈ ਕਿਸੇ ਹੋਰ ਦੇਸ਼ ਆਵੇ? ਸ਼ਾਇਦ ਉਹਨਾਂ ਵਿੱਚ ਘੱਟ ਗਿਣਤੀ ਲੋਕ ਹੌਣਗੇ ਜੋ ਭਾਰਤ ਨੂੰ ਆਪਣੇ ਲਈ ਇਕ ਸੁਰੱਖਿਅਤ ਜਗ੍ਹਾ ਮੰਨਦੇ ਹਨ। ਮੈਂਨੂੰ ਲੱਗਦਾ ਹੈ ਕਿ ਤਸਲੀਨਾ ਨਸਰੀਨ ਨੇ ਜੋ ਲਿਖਿਆ ਹੈ ਆਪਣੇ ਅੱਖੀਂ ਦੇਖਿਆ ਹੈ ਅਤੇ ਉਹ ਦਰਦ ਵੀ ਮਹਿਸੂਸ ਕੀਤਾ ਹੈ ।ਸ਼ਾਇਦ ਭਵਿੱਖ 'ਚ ਸਿਉੱਕ ਦਾ ਵੀ ਕੋਈ ਹੱਲ ਲੱਬ ਜਾਵੇ ਅਜੇ ਪਾਰ ਕੋਈ ਆਸ ਦੀ ਕਿਰਨ ਨਹੀਂ ਨਜਰ ਆ ਰਹੀ।
  • Availability: In Stock
  • Model: 1-1326-P6051

Write Review

Note: Do not use HTML in the text.