Turiyan Naal Kitaban

Rs.350
Qty:
Publisher    :
Authors        :  Mallika Mand
Page            : 
Format         :   Paper Back                               
Language   :    Punjabi
Turiyan Naal Kitaban by Mallika Mand Punjabi Prose book Online
ਮੇਰੇ ਖੁਦ ਦੇ ਜੀਵਨ ਵਿੱਚ ਬਹੁਤ ਵਾਰ ਇਹ ਮੁਸ਼ਕਿਲ ਆਈ ਹੈ ਕਿਹੜੀ ਕਿਤਾਬ ਪੜੀ ਜਾਵੇ। ਕਿਸੇ ਨੇ ਇਕ ਦੋ ਨਾਮ ਸੁਝਾ ਦਿੱਤੇ। ਉਹ ਪੜ ਲਈਆਂ। ਸਵਾਲ ਫਿਰ ਉਹੀ ਹੁਣ ਕਿਹੜੀ ਕਿਤਾਬ ਪੜੀ ਜਾਵੇ?
ਕਈ ਵਾਰ ਸਾਡੇ ਵਰਗੇ ਲੋਕਾਂ ਨੂੰ ਘੱਟ ਈ ਕਿਸੇ ਕਿਤਾਬਾਂ ਪੜਨ ਵਾਲੇ ਦੀ ਸੰਗਤ ਨਸੀਬ ਹੁੰਦੀ ਹੈ। ਜਿੰਨਾਂ ਤੋਂ ਪੁਛਿਆ ਜਾ ਸਕੇ ਅਤੇ ਜੇ ਕਦੀ ਕੋਈ ਮਿਲ ਵੀ ਜਾਵੇ ਤਾਂ ਹੋ ਸਕਦਾ ਉਹ ਵਿਅਕਤੀ ਸਾਡੇ ਟੇਸਟ ਮੁਤਾਬਿਕ ਕਿਤਾਬਾਂ ਨਾ ਸੁਝਾ ਸਕੇ। ਸੋ ਇਸ ਤਰਾਂ ਬਹੁਤ ਸਵਾਲ ਸਾਹਮਣੇ ਆਉਂਦੇ ਸੀ।
ਕੀ ਪੜਿਆ ਜਾਵੇ?
ਪਹਿਲਾਂ ਕਿਹੜੀ ਪੜੀ ਜਾਵੇ?
ਇਹ ਕਿਤਾਬ ਕਿਵੇਂ ਦੀ ਹੈ?
ਕਿਤਾਬਾਂ ਦਾ ਕੀ ਰੀਵਿਊ ਹੈ?
ਕਿਹੜਾ ਲੇਖਕ ਵੇਖਿਆ ਹੈ?
ਕੌਣ ਵਧੀਆ ਕਹਾਣੀਆਂ ਲਿਖਦਾ ਹੈ? 
ਪੰਜਾਬੀ ਇਲਾਵਾ ਹੋਰ ਕਿਹੜੀਆਂ ਭਾਸ਼ਾਵਾਂ ਦੀਆਂ ਵਧੀਆ ਕਿਤਾਬਾਂ ਹਨ? ਫਿਰ ਮਨ ਵਿਚ ਆਉਂਦਾ ਸੀ ਕਿ ਕੋਈ ਇਹੋ ਜਿਹੀ ਕਿਤਾਬ ਹੈ ਜਾਂ ਲਿਖਤ ਹੋਵੇ ਜਿਸ ਵਿਚ ਕਿਤਾਬ ਬਾਰੇ ਗੱਲ ਕੀਤੀ ਹੋਵੇ। ਇਕ ਕਿਤਾਬ ਸਾਹਮਣੇ ਆਈ "ਮੇਰੀਆਂ ਮਨਪਸੰਦ ਕਿਤਾਬਾਂ" ਜੋ ਕਿ ਊਸ਼ੋ ਦੁਆਰਾ ਲਿਖੀ ਸੀ। ਪਰ ਇਸ ਵਿਚ ਦਸਿਆ ਕਿਤਾਬਾਂ ਵਿਦਿਆਰਥੀ ਲਈ ਨਹੀਂ ਸੀ। ਫਿਰ ਇਕ ਹੋਰ ਕਿਤਾਬ ਦਾ ਪਤਾ ਲੱਗਾ "ਤੁਰੀਆ ਨਾਲ ਕਿਤਾਬਾਂ"। ਇਹ ਮਲਿਕਾ ਮੰਡ ਦੀ ਪਹਿਲੀ ਕਿਤਾਬ ਸੀ, ਅਤੇ ਇਸ ਵਿਚ ਉਹਨਾਂ ਆਪਣੇ ਜੀਵਨ ਵਿਚ ਪੜੀਆਂ ਕਿਤਾਬਾਂ ਬਾਰੇ ਗੱਲ ਕੀਤੀ। ਪੜ ਕੇ ਦੇਖੀ ਤਾਂ ਉਪਰਲੇ ਸਾਰੇ ਸਵਾਲਾਂ ਦੇ ਜਵਾਬ ਅਤੇ ਹੋਰ ਬਹੁਤ ਕੁਝ ਪਤਾ ਚਲਿਆ।ਇੰਝ ਲੱਗਾ ਕਿ ਇਹ ਕਿਤਾਬਾਂ ਬਹੁਤ ਲੋਕ ਜੋ ਪੜਨ ਦੇ ਚਾਹਵਾਨ ਹਨ।ਉਹਨਾਂ ਨੂੰ ਰਸਤਾ ਦਿਖਾਏਗੀ। ਮੇਰੇ ਖਿਆਲ ਨਾਲ ਬਹੁਤ ਸਾਰੀਆਂ ਉਹਨਾਂ ਕਿਤਾਬਾਂ ਬਾਰੇ ਦੱਸ ਦਿੱਤਾ। ਜਿਹੜੀਆਂ ਕਿ ਆਮ ਪਾਠਕ ਨੂੰ ਜਰੂਰ ਪੜਨੀਆਂ ਚਾਹੀਦੀਆਂ ਹਨ। ਇਕ ਨੋਜਵਾਨ ਲੇਖਿਕਾਂ ਤੋਂ ਕਿਤਾਬਾਂ ਬਾਰੇ ਏਨੇ ਡੂੰਘੇ ਤੇ ਸਟੀਕ ਰੀਵਿਊ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਇਹ ਲੇਖਿਕਾਂ ਦੀ ਕਾਬਲੀਅਤ ਦਾ ਸਬੂਤ ਦਿੰਦੇ ਹਨ। ਅਤੇ ਇਕ ਮਲਿਕਾ ਮੰਡ ਦੇ ਕਾਫੀ ਸਾਰੇ ਵਿਸ਼ਿਆ ਉੱਪਰ ਡੂੰਘੀ ਪਕੜ ਨੂੰ ਦੱਸਦੇ ਹਨ। ਕਾਫੀ ਸਾਰੀਆ ਕਿਤਾਬਾਂ ਬਾਰੇ ਗੱਲ ਕਰਨ ਤੋਂ ਬਾਅਦ ਅੰਤ ਵਿਚ ਦੋ ਲੇਖ ਹਨ। ਜਿੰਨਾਂ ਵਿਚ ਦੱਸਿਆ ਹੈ ਕਿ ਸਾਹਿਤ ਪੜਨਾ ਕਿਉਂ ਜਰੂਰੀ ਹੈ। ਅੰਤ ਵਿਚ ਜਿੰਨਾਂ ਵੀ ਕਿਤਾਬਾਂ ਬਾਰੇ ਇਸ ਕਿਤਾਬ ਵਿਚ ਗੱਲ ਕੀਤੀ ਗਈ ਹੈ ਉਹਨਾਂ ਦੀ ਸੰਪੂਰਨ ਸੂਚੀ(ਲਿਸਟ) ਹੈ। ਇਕ ਮੀਲ ਪੱਥਰ ਦੀ ਤਰਾਂ ਇਹ ਕਿਤਾਬ ਇਕ ਲੰਮੇ ਸਮੇਂ ਤੱਕ ਦੇ ਭਵਿੱਖ ਵਿਚ ਚੰਗੀਆਂ ਕਿਤਾਬਾਂ ਦੇ ਚਾਹਵਾਨ ਲੋਕਾਂ ਨੂੰ ਰਾਹ ਦਿਖਾਏਗੀ।
  • Availability: In Stock
  • Model: 1-BG1326-P5233

Write Review

Note: Do not use HTML in the text.