Rickshaw Tey Chaldi Zindagi

Rs.200
Qty:
Publisher    :
Authors      :   Rajbir Singh
Page           : 
Format       :   Paper Back
Language   :   Punjabi 
Rickshaw Tey Chaldi Zindagi by Rajbir Singh Punjabi Prose  book Online

Rickshaw tey Chaldi jindagi(Life on a Rickshaw) by Rajbir Singh a Rickshaw Puller . But a man With Big Heart.
ਮਾਫ ਕਰਨਾ ਸ਼ਾਇਦ ਮੇਰੇ ਕੋਲ ਸ਼ਬਦ ਨਾ ਹੋਣ ਰਾਜਬੀਰ ਸਿੰਘ ਬਾਰੇ ਦੱਸਣ ਲਈ। ਉਸਨੂੰ ਮਿਲਣ ਤੋਂ ਬਾਅਦ ਮਨ ਵਿੱਚ ਉਂਝ ਦੇ ਖਿਆਲ ਆਏ, ਜੋ ਇੱਕ ਵਾਰ ਭਗਤ ਪੂਰਨ ਜੀ ਬਾਰੇ ਕਿਤਾਬ ਪੜਨ ਤੋਂ ਬਾਅਦ ਆਏ ਸੀ। ਉਹ ਕਿਤਾਬ ਪੜਨ ਤੋਂ ਬਾਅਦ ਅੱਖਾਂ ਵਿੱਚ ਅੱਥਰੂ ਸਨ, ਤੇ ਮਨ ਵਿੱਚ ਭਗਤ ਜੀ ਬਾਰੇ ਹੋਰ ਪਤਾ ਕਰਨ ਦੀ ਇੱਛਾ ਸੀ। ਆਪਣੇ ਘਰ ਦੇ ਬਜ਼ੁਰਗਾਂ ਤੋਂ ਭਗਤ ਜੀ ਬਾਰੇ ਬਹੁਤ ਕੁਝ ਸੁਣਿਆ ਤੇ ਇਕਦਮ ਹੈਰਾਨ ਸੀ। ਮਨ ਬਾਰ-ਬਾਰ ਸੋਚ ਰਿਹਾ ਸੀ, ਕਿ ਇਕ ਆਦਮੀ ਇੰਨਾਂ ਨਿਰਸਵਾਰਥ ਕਿਵੇਂ ਹੋ ਸਕਦਾ ਹੈ? ਕੋਈ ਜਵਾਬ ਨਹੀਂ ਸੀ ਮੇਰੇ ਕੋਲ ਇਸਦਾ। ਕਈ ਤਾਂ ਕਾਰਣ ਹੋਵੇਗਾ? ਕੌਣ ਕਰਦਾ ਕਿਸੇ ਲਈ ਇੰਨਾਂ ਕੁਝ? ਲੋਕ ਤਾਂ ਆਪਣਿਆਂ ਨੂੰ ਭੁੱਲ ਜਾਂਦੇ। ਮੈਂਨੂੰ ਭਗਤ ਪੂਰਨ ਜੀ ਕਦੇ ਵੀ ਇਨਸਾਨ ਨਹੀਂ ਲੱਗੇ। ਇਕ ਇਨਸਾਨ ਇਹ ਨਹੀਂ ਕਰ ਸਕਦਾ। ਕਦੇ ਵੀ ਨਹੀਂ।
ਰਾਜਬੀਰ ਨੂੰ ਮਿਲਣ ਤੋਂ ਬਾਅਦ ਵੀ ਇੰਝ ਲੱਗਾ ਕਿ ਇੰਝ ਦੇ ਇਨਸਾਨ ਅਜੇ ਵੀ ਹਨ? ਇੰਨਾਂ ਨਿਰਛਲ, ਨਿਰਸਵਾਰਥ ਕੋਈ ਕਿਵੇਂ ਹੋ ਸਕਦਾ ਹੈ। ਰਾਜਬੀਰ ਤਾਂ ਰਿਕਸ਼ਾ ਚਲਾਉਂਦਾ ਹੈ। ਪਰ ਉਹ ਹਰ ਇਕ ਦੀ ਮਦਦ ਕਿਵੇਂ ਕਰ ਲੈਂਦਾ ਹੈ। ਕਿਉਂ ਕਰਦਾ ਹੈ? ਆਪਣਾ ਘਰ ਨਹੀਂ ਚਲਾਇਆ ਜਾਂਦਾ ਸਿੱਧਾ ਹੋ ਕੇ ? ਮਨ ਕਲਪਦਾ ਹੈ ਕਿ ਇਸਨੂੰ ਕਿਉਂ ਫਿਕਰ ਹੈ ਹਰ ਗਰੀਬ ਦੀ, ਸਮਾਜ ਦੀ। ਪਰ ਫਿਰ ਵੀ ਉਸਦੇ ਚਿਹਰੇ ਤੇ ਇਕ ਠਹਿਰਾਵ ਨਜ਼ਰ ਆਉਂਦਾ ਹੈ। ਅੱਖਾਂ ਵਿਚ ਇਕ ਚਮਕ ਨਜ਼ਰ ਆਉਂਦੀ ਹੈ। ਹਜ਼ਾਰਾਂ ਚਿਹਰੇ ਦੇਖਦਾ ਹਾਂ ਇੰਝ ਦਾ ਸ਼ਾਂਤ ਚਿਹਰਾ ਬਹੁਤ ਘੱਟ ਨਜ਼ਰ ਆਉਂਦਾ ਹੈ। ਸ਼ਾਇਦ ਇਹ ਸ਼ਾਂਤੀ ਉਸਦੇ ਕੀਤੇ ਕੰਮਾਂ ਕਰਕੇ ਹੈ। ਜੋ ਉਸਨੂੰ ਅੰਦਰੂਨੀ ਸ਼ਾਂਤੀ ਦਿੰਦੇ ਹਨ। ਉਹੀ ਸ਼ਾਂਤੀ ਰਾਜਬੀਰ ਦੇ ਚਿਹਰੇ ਤੇ ਨਜ਼ਰ ਆਉਂਦੀ ਹੈ। 
ਆਪਣੀ ਕਿਤਾਬ ਵਿਚ ਰਾਜਬੀਰ ਆਪਣੇ ਰਿਕਸ਼ੇ ਉੱਪਰ ਬੈਠੀਆਂ ਸਵਾਰੀਆਂ ਨਾਲ ਹੋਏ ਵਾਰਤਾਲਾਪ ਅਤੇ ਹੋਰ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਉਸਨੇ ਕਿਤਾਬ ਵਿਚ ਆਪਣੇ ਨਾਲ ਹੋਏ ਕੁਝ ਚੰਗੇ ਮੰਦੇ ਅਨੁਭਵ ਦੱਸੇ ਹਨ।
ਉਸਤੋਂ ਪਤਾ ਲੱਗਾ ਕਿ ਉਹ ਪੈਸੇ ਅਤੇ ਸਮੇਂ ਦੀ ਘਾਟ ਕਾਰਨ ਉਹ ਅਜੇ ਵੀ ਜਿਆਦਾ ਕਿਤਾਬ ਨਹੀਂ ਪੜ ਸਕਦਾ। ਜੋ ਵੀ ਲਿਖਦਾ ਹੈ ਬਸ ਮਨ ਤੋਂ ਲਿਖਦਾ ਹੈ। ਮਨ ਵਿਚ ਜੋ ਗੱਲ ਆਈ ਲਿਖ ਦਿੱਤੀ।ਮੈਂਨੂੰ ਰਾਜਬੀਰ ਬਾਬੇ ਨਾਨਕ ਦਾ ਸੱਚਾ ਸਿੱਖ ਲੱਗਾ। ਉਹ ਕਰਮ ਕਰਦਾ ਹੈ,ਨਾਮ ਜਪਦਾ ਹੈ ਤੇ ਆਪਣੀ ਕਮਾਈ ਵੰਡ ਕੇ ਖਾਂਦਾ ਹੈ। ਰਾਜਬੀਰ ਵਿਚ ਇਕ ਨਾਇਕ ਨਜ਼ਰ ਆਇਆ ਜੋ ਅਸਲ ਵਿਚ ਲੜ ਰਿਹਾ ਹੈ। ਕਿ ਹੈ ਉਸਦਾ ਮੋਟੀਵੇਸ਼ਨ? ਪਤਾ ਨਹੀਂ। ਪਰ ਜਿੱਤ ਰਿਹਾ ਹੈ ਉਹ। ਇਹ ਕਿਤਾਬ ਉਸਦੀ ਜਿੱਤ ਦਾ ਪ੍ਰਤੀਕ ਹੈ। 
ਪਾਸ਼ ਦੀ ਇਕ ਕਵਿਤਾ ਯਾਦ ਆਈ ।
ਜਦੋਂ ਬੰਦੂਕ ਨਾ ਹੋਈ, ਉਦੋਂ ਤਲਵਾਰ ਹੋਵੇਗੀ ,
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ,
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ,
ਤੇ ਅਸੀ ਲੜਾਂਗੇ ਸਾਥੀ, ਅਸੀ ਲੜਾਂਗੇ।
ਲੜ ਰਿਹਾ ਹੈ ਰਾਜਬੀਰ ਸਰੋਤ ਨਾ ਹੋਣ ਤੇ ਵੀ ਲੜ ਰਿਹਾ ਹੈ। ਹਮੇਸ਼ਾ ਜਿੱਤੇਗਾ, ਮੈਂਨੂੰ ਯਕੀਨ ਹੈ।

  • Availability: In Stock
  • Model: 1-1326-P6032

Write Review

Note: Do not use HTML in the text.