Saraknama

£1.98
Qty:
Publisher  :
Authors     :    Baldev Singh
Page          : 
Format      :     Hard bound
Language :      Punjabi
Saraknama by Baldev Singh Punjabi Prose book Online
ਕਿਸੇ ਨੇ ਬਲਦੇਵ ਸਿੰਘ ਦਾ ਸੜਕਨਾਮਾ ਪੜਨ ਲਈ ਕਿਹਾ ਤਾਂ ਮੈਂ ਕਿਹਾ ਕਿ ਕੋਈ ਨਵੀਂ ਕਿਤਾਬ ਹੈ ਇਹ? ਤਾਂ ਜਵਾਬ ਸੀ ਨਹੀਂ ਪਹਿਲਾਂ ਨਾਗਮਣੀ ਸੀ, ਜੋ ਕਿ ਅੰਮ੍ਰਿਤਾ ਪ੍ਰੀਤਮ ਦੀ ਪਤਰਿਕਾ ਸੀ।ਉਸ ਵਿਚ ਛਪਦੇ ਲੇਖ। ਬਾਅਦ ਵਿਚ ਉਸ ਸਭ ਨੂੰ ਮਿਲਾ ਕੇ ਇਕ ਕਿਤਾਬ ਬਣਾਈ ਗਈ। ਸ਼ੁਰੂ ਕੀਤੀ ਪੜਨੀ। ਸਭ ਤੋਂ ਪਹਿਲਾਂ ਲੇਖ "ਸੜਕਨਾਮਾ"ਜੋ ਕਿ ਇਕ ਗਲਪ ਸੀ। ਪੜ ਕੇ ਲੱਗਾ ਮੁੱਲ ਮੁੜ ਗਿਆ ਕਿਤਾਬ ਦਾ। ਮਨ ਵਿਚ ਆਇਆ ਬਲਦੇਵ ਸਿੰਘ ਜੋ ਕਿ ਇਕ ਟਰੱਕ ਡਰਾਇਵਰ ਸੀ ਕਦੇ ਕਿਵੇਂ ਕਿਵੇਂ ਸੋਚ ਸਕਦਾ ਹੈ ਇੰਝ ਦਾ? ਗਲਪ ਪੜ ਕੇ ਮੈਨੂੰ ਸੱਚੀ ਸੜਕ ਇਕ ਦੁਖਿਆਰੀ ਮਾਂ ਲੱਗੀ। ਜੋ ਆਪਣੇ ਟਰੱਕ ਡਰਾਇਵਰ ਪੁੱਤ ਦੀ ਰਾਹ ਦੇਖ ਰਹੀ ਹੁੰਦੀ ਹੈ। ਉਸਦੀ ਅੱਖਾਂ ਵਿੱਚ ਨੀਂਦ ਕਿੱਥੇ। ਪੁੱਤ ਸੜਕਾਂ ਤੇ ਚੱਲ ਰਿਹਾ ਹੋਵੇ।ਰਾਤ ਨੂੰ ਤਾਂ ਮਾਂ ਦੀਆਂ ਅੱਖਾਂ ਨੂੰ ਨੀਂਦ ਆ ਜਾਵੇ। ਤੇ ਮੈਨੂੰ ਸੜਕਾਂ ਤੇ ਟਰੱਕ ਡਰਾਇਵਰਾਂ ਵਿਚ ਇਕ ਗੂੜਾ ਰਿਸ਼ਤਾ ਨਜ਼ਰ ਆਇਆ। ਫਿਰ ਅੱਗੇ ਪੜਨਾ ਸ਼ੁਰੂ ਕੀਤਾ ਤਾਂ ਇਕ ਅਲੱਗ ਦੁਨਿਆ ਦਾ ਅਹਿਸਾਸ ਹੋਇਆ। ਜਿਸ ਵਲ ਸਾਡਾ ਧਿਆਨ ਹੀ ਨਹੀਂ ਗਿਆ ਹੋਵੇਗਾ।ਸ਼ਾਇਦ ਕਦੇ ਬਲਦੇਵ ਸਿੰਘ ਨੇ ਆਪਣੀ ਹੱਡ ਬੀਤੀ ਜੋ ਕਿ ਉਸਨੇ ਆਪਣੇ ਟਰੱਕ ਡਰਾਇਵਰੀ ਵਾਲੇ ਸਨ ਵਿਚ ਹੰਡਾਈ ਹੋਵੇਗੀ ਜਾਂ ਦੇਖੀ ਹੋਵੇਗੀ ਨੂੰ ਬਿਆਨ ਕੀਤਾ ਹੈ। ਬਲਦੇਵ ਸਿੰਘ ਦੇ ਲਿਖਣ ਦਾ ਢੰਗ ਬਹੁਤ ਅਲੱਗ ਲੱਗਾ। ਇਕ ਲਿਖੇ ਹੋਏ ਅੱਖਰ ਇਕ ਕਹਾਣੀ ਵੀ ਲੱਗਦੇ, ਸੱਚਾਈ ਵੀ ਹੁੰਦੇ ਆ ਤੇ ਲੇਖ ਦੀ ਤਰਾਂ ਵੀ ਹੁੰਦੇ ਆ। ਕਹਿਲੋ ਕਿ ਤਿੰਨਾਂ ਦਾ ਸੁਮੇਲ ਹੈ।ਕਿਉਂਕਿ ਬਲਦੇਵ ਸਿੰਘ ਕੋਈ ਵੀ ਘਟਨਾ ਦੱਸਦਾ ਹੈ ਤਾਂ ਇਕ ਕਹਾਣੀ ਵਾਂਗ ਪਾਤਰਾਂ ਤੋਂ ਗੱਲ ਕਰਵਾਂਉਦਾ ਹੈ। ਇਸ ਵਿਚ ਆਪਣੇ ਕਥਨ ਵੀ ਜੋੜਦਾ ਹੈ। ਜੋ ਕਿ ਇਸਦੇ ਆਪਣੇ ਮਨ ਦੇ ਵਿਚਾਰ ਹੁੰਦੇ ਹਨ ਤੇ ਨਾਲ ਦੀ ਨਾਲ ਸੱਚੀਆਂ ਘਟਨਾਵਾਂ ਨੂੰ ਵੀ ਦੱਸਦਾ ਹੈ। ਹਰ ਕੋਈ ਸੋਚਦਾ ਡਰਾਇਵਰ ਬੜੇ ਮਾੜੇ ਹੁੰਦੇ। ਬਲਦੇਵ ਸਿੰਘ ਨੇ ਡਰਾਇਵਰ ਦਾ ਦੂਜਾ ਪਾਸਾ ਸਾਹਮਣੇ ਲਿਆਂਦਾ। ਇਕ ਡਰਾਇਵਰ ਘਰ ਤੋਂ ਦੂਰੀ, ਬੱਚਿਆ ਤੋਂ ਦੂਰੀ, ਮਾਂ ਬਾਪ ਤੋਂ ਦੂਰੀ, ਪਤਨੀ ਤੋਂ ਦੂਰੀ ਹਰ ਸਮੇਂ ਖਤਰੇ ਵਾਲੀ ਜਿੰਦਗੀ ਜਿਉਂਦਿਆ ਵੀ ਖੁਸ਼ ਰਹਿਣ ਦੀ ਕੋਸ਼ਿਸ਼ਾਂ ਵਿਚ ਰਹਿੰਦਾ ਹੈ। ਸ਼ਾਇਦ ਇਹ ਗੱਲਾਂ ਸਾਨੂੰ ਬੁਰੀਆ ਲੱਗ ਜਾਂਦੀਆ। ਆਖਿਰ ਉਹ ਵੀ ਤਾਂ ਇਕ ਇਨਸਾਨ ਹਨ। ਉਹਨਾਂ ਨੂੰ ਵੀ ਤਾਂ ਮਨ ਪਰਚਾਵਾ ਚਾਹੀਦਾ। ਆਖਿਰ ਵਿਚ ਸੜਕਨਾਮਾ ਪੜ ਕੇ ਲੱਗਾ ਕਿ ਚੰਗੀਆਂ ਪੁਸਤਕਾਂ ਦੀ ਸੂਚੀ ਵਿਚ ਇਸਦਾ ਕਾਫੀ ਉੱਚਾ ਸਥਾਨ ਹੈ। "ਸੜਕਨਾਮਾ"ਪੜਨ ਦਾ ਸੁਝਾਅ ਦੇਣ ਵਾਲੇ ਦਾ ਧੰਨਵਾਦ ਕੀਤੇ ਬਿਨਾਂ ਨਹੀਂ ਰਿਹਾ ਗਿਆ।
ਇਹ ਕਿਤਾਬ ਉਹਨਾਂ ਕਿਤਾਬਾਂ ਵਿਚੋਂ ਹੈ ਜਿਸਨੂੰ ਮਨ ਕਰਦਾ ਹੈ ਪੜ ਲਿਆ ਜਾਵੇ ਸਭ ਕੁਝ ਫਟਾਫਟ ਪਰ ਮੁੱਕ ਜਾਂਦੀ ਫਿਰ ਦੁੱਖ ਹੁੰਦਾ ਇੰਨੀ ਜਲਦੀ ਮੁੱਕ ਗਈ।
ਕੱਲ ਕਾਲਜ਼ ਜਾਂਦਿਆ ਸੜਕ ਤੇ ਇੱਕ ਸਕੂਟਰ ਵਾਲੇ ਅੰਕਲ ਨੇ ਇੱਕ ਦਮ ਟਰੱਕ ਦੇ ਸਾਹਮਣੇ ਤੋਂ ਸਕੂਟਰ ਕੱਟਿਆ ਤਾਂ ਟਰੱਕ ਵਾਲੇ ਨੇ ਬਾਰੀ ਥਾਣੀ ਮੂੰਹ ਬਾਹਰ ਕੱਡ ਕੇ ਚਾਰ ਗਾਹਲਾਂ ਕੱਡੀਆ ਤਾਂ ਲੱਗਾ ਕੇ ਜਰੂਰ ਬਾਸਾਂ ਇੰਝ ਦਾ ਹੀ ਹੋਵੇਗਾ।
  • Availability: In Stock
  • Model: 1-1326-P4563

Write Review

Note: Do not use HTML in the text.