Scoteran Wale Sardar

Rs.200
Qty:
Publisher    :
Author         :  Onkar Singh 
Page           : 
Format        :   
Language   :   Punjabi
Scoteran Wale Sardar by Onkar Singh Punjabi Novel book Online


Onkar Singh Sidhu ਦੀ "ਸਕੂਟਰਾਂ ਵਾਲੇ ਸਰਦਾਰ" ਕਿਤਾਬ ਪੜ੍ਹੀ । ਇਹ ਉਹਨਾਂ ਦੀ ਲੁਧਿਆਣੇ ਤੋਂ ਆਸਟ੍ਰੇਲੀਆ ਤਕ ਦੇ ਸਫਰ ਦਾ ਵੇਰਵਾ ਹੈ । ਇਨ੍ਹਾਂ ਵੱਡਾ ਸਫਰ ਤਾਂ ਬਸ ਦ੍ਰਿੜ ਨਿਸ਼ਚੇ ਨਾਲ ਹੀ ਹੋ ਸਕਦਾ ਹੈ, ਉਹ ਉਂਕਾਰ ਸਿੰਘ ਨੇ ਦਿਖਾ ਦਿੱਤਾ । ਇੰਝ ਨਹੀਂ ਕਿ ਇਹ ਸਾਰਾ ਸਫਰ ਸਕੂਟਰਾਂ ਤੇ ਕੀਤਾ ਵਿੱਚੋਂ-ਵਿੱਚੋਂ ਸਕੂਟਰਾਂ ਨੂੰ ਸਮੁੰਦਰੀ ਜਹਾਜ਼ ਤੇ ਹਵਾਈ ਜਹਾਜ਼ ਤੇ ਵੀ ਲਿਜਾਇਆ ਗਿਆ। ਪਰ ਫਿਰ ਵੀ ਇਹ ਯਤਨ ਛੋਟਾ ਨਹੀਂ ਸੀ। ਕਿਤਾਬ ਵਿੱਚ ਉਂਕਾਰ ਸਿੰਘ ਨੇ ਰਸਤੇ ਵਿੱਚ ਆਉਂਦੀਆਂ ਮੁਸ਼ਕਿਲਾਂ, ਮੁਸ਼ਕਿਲਾਂ ਦੂਰ ਕਰਦੇ ਮਹਿਰਮ, ਰਹਿਣ ਸਹਿਣ, ਖਾਣਾ ਪੀਣਾ ਸਭ ਕੁਝ ਬਾਰੇ ਦਸਿਆ ਹੈ, ਪਰ ਸੰਖੇਪ ਵਿੱਚ। ਕਿਤਾਬ ਦੋ ਭਾਗਾਂ ਵਿੱਚ ਹੈ। ਪਹਿਲਾਂ ਭਾਰਤ ਦੀ ਯਾਤਰਾ ਦੂਜਾ ਆਸਟ੍ਰੇਲੀਆ ਵੱਲ ਨੂੰ । ਦੂਜੇ ਭਾਗ ਲਈ ਪਹਿਲਾ ਭਾਗ ਲਿਖਣਾ ਜਰੂਰੀ ਸੀ। ਇਹ ਬਹੁਤ ਸੰਖੇਪ ਵਿੱਚ ਹੈ।
ਕਿਤਾਬ ਪੜ੍ਹ ਕੇ ਇਹ ਨਹੀ ਲਗਦਾ ਕਿ ਉਂਕਾਰ ਸਿੰਘ ਲੇਖਕ ਨਹੀਂ ਹੈ । ਭਾਸ਼ਾ ਤੇ ਬ੍ਰਿਤਾਂਤ ਵਧੀਆ ਹੈ । ਕਿਤਾਬ ਪੜ੍ਹ ਕੇ ਰੋਡ ਟਰਿੱਪ ਜਾਣ ਦਾ ਮਨ ਕਰ ਆਉਂਦਾ ਹੈ । ਕਿੰਨਾ ਸੋਹਣਾ ਵਿਚਾਰ ਨਾ ? "Cross Country Road Trip "
ਉਂਕਾਰ ਸਿੰਘ ਨੇ ਬਹੁਤ ਜਗ੍ਹਾ ਲਿਖਿਆ ਕਿ ਬਹੁਤ ਕੁਝ ਇਥੇ ਦੱਸਣ ਵਾਲਾ ਹੈ ਪਰ ਫਿਰ ਕਈ ਸ਼ਾਇਦ ਕਿਤਾਬ ਦੇ ਸਾਇਜ ਨੂੰ ਧਿਆਨ ਵਿੱਚ ਰੱਖਦੇ ਕੁੱਝ ਛੱਡ ਦਿੱਤਾ।
  • Availability: In Stock
  • Model: 1-1326-P6795

Write Review

Note: Do not use HTML in the text.