Tandav

6.00€
Qty:
Publisher    :
Authors      :  Kewal Kaloti
Page           : 
Format       :   
Language   :   Punjabi 
Tandav by Kewal Kaloti Punjabi Novel book Online
ਕੇਵਲ ਕਲੋਟੀ ਦਾ ਵੱਡ-ਅਕਾਰੀ ਨਾਵਲ ਤਾਂਡਵ ... ਇਸ ਵਿੱਚ ਤਿੰਨ ਨਾਵਲ ਨੇ 'ਹੋਣੀ ਇਕ ਦੇਸ਼ ਦੀ' 'ਮਾਅ ਭੂਮੀ' 'ਘਾਟੀ ਪੁਤਲੀਗਰਾਂ ਦੀ' ... ਇਹ ਤਿੰਨੋ ਨਾਵਲ ਪਹਿਲਾਂ ਅੱਡੋ ਅੱਡ ਵੀ ਛਪੇ ਸਨ ਫੇਰ ਇਕ ਜਿਲਦ ਵਿੱਚ ਇਕੱਠੇ ਛਾਪੇ ਗਏ । ਬੇਸ਼ੱਕ ਤੁਸੀਂ ਹਰ ਭਾਗ ਅਲੱਗ ਲੈਕੇ ਪੜ੍ਹ ਲਵੋ ਜਾਂ ਤਿੰਨੋ ਭਾਗ ਇਕੱਠੇ ... ਤਿੰਨਾਂ ਭਾਗਾਂ ਦੀ ਖਾਸੀਅਤ ਇਹ ਹੈ ਕਿ ਚਾਹੇ ਤੁਸੀਂ ਤਿੰਨਾਂ ਵਿੱਚੋਂ ਇਕ ਭਾਗ ਪੜ੍ਹ ਲਵੋ ਤਾਂ ਵੀ ਤੁਹਾਨੂੰ ਉਹ ਸੰਪੂਰਨ ਨਾਵਲ ਦਾ ਰਸ ਦੇਵੇਗਾ ... ਪਹਿਲਾ ਭਾਗ 'ਹੋਣੀ ਇਕ ਦੇਸ਼ ਦੀ' 230 ਪੰਨਿਆਂ ਤੱਕ ਫੈਲਿਆ ਹੋਇਆ ਏ ... 1947 ਦੀ ਵੰਡ 'ਤੇ ਅਧਾਰਿਤ ਹੈ । ਤਿੰਨਾਂ ਭਾਗਾਂ ਦਾ ਸਾਂਝਾ ਪਾਤਰ ਹੈ 'ਅਮਰੀਕ' । ਜਿਸ ਦੀ ਕਹਾਣੀ ਤਿੰਨ ਭਾਗਾਂ 'ਚ ਫੈਲੀ ਹੋਈ ਹੈ ... ਪਰ ਇਹ ਨਾ ਸਮਝਿਓ ਕਿ ਇਕੱਲੇ ਬੰਦੇ ਦੀ ਜੀਵਨੀ ਜਹੀ ਹੋਊ ... ਬਲਕਿ 47 ਵੇਲੇ ਦੇ ਹਾਲਾਤ, ਸਮਾਜ, ਫਿਰਕੂ ਜਨੂਨ, ਜਨਸੰਘ ਤੇ ਡਾਇਰੈਕਟ ਐਕਸ਼ਨ ਬੜਾ ਕੁਝ ਇਸ ਨਾਵਲ ਚੋਂ ਪਤਾ ਲਗਦਾ ... ਕਹਾਣੀ ਬੜੀ ਰੌਚਿਕ ਹੈ । ਇੱਕ ਦਿਨ ਵਿੱਚ ਇਹ ਭਾਗ ਮੁਕੰਮਲ ਪੜ੍ਹ ਲਿਆ ਸੀ ਮੈਂ ... ਦੂਜਾ ਭਾਗ ਹੈ 'ਮਾਅ ਭੂਮੀ' ਜੋ ਕਿ ਤਿਲੰਗਾਨਾ ਦੇ ਉਸ ਘੋਲ਼ 'ਤੇ ਅਧਾਰਿਤ ਹੈ ਜਦੋਂ ਦੇਸ਼ ਅਜੇ 'ਅਜ਼ਾਦ' ਹੀ ਹੋਇਆ ਸੀ ਪਰ ਰਜਵਾੜਾਸ਼ਾਹੀ ਤੇ ਜਗੀਰਦਾਰੀ ਸਿਸਟਮ ਸਿਖ਼ਰਾਂ ਉੱਤੇ ਸੀ ... ਇਹ ਭਾਗ ਹਲ਼ਵਾਹਕਾਂ ਦੇ ਅੰਦੋਲਨ ਨੂੰ ਪੇਸ਼ ਕਰਦਾ ਏ ਤੇ ਅੰਤ ਅੰਦੋਲਨ ਦੇ 'ਉੱਤਲੇ' ਲੀਡਰਾਂ ਦੀ ਧੋਖੇਬਾਜ਼ੀ ਕਾਰਨ ਲੋਕ 'ਹਾਰ' ਜਾਂਦੇ ਨੇ ... ਅਮਰੀਕ ਆਪਣੀ 'ਪਿੱਤਰ-ਭੂਮੀ' ਪੰਜਾਬ ਛੱਡਕੇ ਤਿਲੰਗਾਨਾ ਆਕੇ ਅੰਦੋਲਨ ਵਿੱਚ ਹਿੱਸਾ ਲੈਂਦਾ ਏ। ਨਾਵਲ ਤਕਰੀਬਨ 210 ਪੰਨਿਆਂ ਦਾ ਹੈ ... ਤੀਜਾ ਭਾਗ ਹੈ 'ਘਾਟੀ ਪੁਤਲੀਗਰਾਂ ਦੀ' .. ਜੇ ਪਹਿਲੇ ਦੋ ਭਾਗ ਰਾਸ਼ਟਰੀ ਪੱਧਰ ਤੱਕ ਸੀਮਤ ਨੇ ਤਾਂ ਤੀਜਾ ਭਾਗ ਅੰਤਰਰਾਸ਼ਟਰੀ ਪੱਧਰ ਦਾ ਹੈ ਜੋ ਤਕਰੀਬਨ 190 ਪੰਨਿਆਂ ਤੱਕ ਫੈਲਿਆ ਏ ... ਮੈਨੂੰ ਹਾਲੀਵੁੱਡ ਦੀਆਂ science fiction ਫਿਲਮਾਂ ਦੇਖਣੀਆਂ ਖੂਬ ਪਸੰਦ ਨੇ ... ਇਹ ਭਾਗ ਪੰਜਾਬੀ ਵਿੱਚ ਲਿਖਿਆ ਗਿਆ ਪਹਿਲਾ ਨਾਵਲ ਹੈ ਜੋ ਸਾਇੰਸ ਫਿਕਸ਼ਨ ਹੈ ( ਘੱਟੋ ਘੱਟ ਮੈਂ ਤਾਂ ਅਜਿਹਾ ਨਾਵਲ ਪੰਜਾਬੀ ਲੇਖਕ ਦਾ ਲਿਖਿਆ ਹੋਇਆ ਪਹਿਲੀ ਵਾਰ ਪੜ੍ਹਿਆ ਏ, ਉਂਝ ਬਰੇਵ ਨਿਊ ਵਰਲਡ, 1984 ਨਾਵਲ ਪੜ੍ਹੇ ਨੇ ਹੋਰਾਂ ਭਾਸ਼ਾਵਾਂ ਦੇ ) ... ਤਿਲੰਗਾਨਾ ਤੋਂ ਬਾਅਦ ਅਮਰੀਕ ਅਮਰੀਕਾ ਚਲਾ ਜਾਂਦਾ ਏ ... ਉਹਨੂੰ ਆਪਣੇ ਮਨ ਅੰਦਰ ਅਜਿਹੀਆਂ ਸ਼ਕਤੀਆਂ ਦਾ ਪਤਾ ਚੱਲਦਾ ਏ ਜਿਸ ਨਾਲ ਉਹ ਕਿਸੇ ਦਾ ਭੂਤਕਾਲ ਵੇਖ ਸਕਦਾ ਏ ... ਇਹਨਾਂ ਗੱਲਾਂ 'ਤੇ ਅਧਾਰਤ ਉਹ ਕਿਤਾਬ ਲਿਖਦਾ ਜਿਸਨੂੰ ਪੜ੍ਹਕੇ ਉਹ ਅਮਰੀਕਾ ਸੱਦਿਆ ਜਾਂਦਾ ... ਉਹ ਅਮਰੀਕਾ ਦੀ ਗੁਪਤ ਜਾਸੂਸੀ ਜਥੇਬੰਦੀ ਲਈ ਕੰਮ ਕਰਨ ਲਗਦਾ ਏ ਜੋ ਉਸ ਕੋਲੋਂ ਪ੍ਰਾ-ਸਰੀਰਕ ਤੌਰ 'ਤੇ ਹੋਰਾਂ ਦੇਸ਼ਾਂ ਦੀ ਜਾਸੂਸੀ ਕਰਵਾਉਂਦੇ ਨੇ । ਜਥੇਬੰਦੀ ਕੋਲ ਅਤਿ ਆਧੁਨਿਕ ਮਸ਼ੀਨਾਂ ਨੇ ਜਿਸ ਨਾਲ ਉਹ ਅਮਰੀਕ ਤੋਂ ਟਾਈਮ ਟਰੈਵਲ ਰਾਹੀਂ ਸੂਖਮ ਸਰੀਰ ਦੀ ਮਦਦ ਲੈਂਦੇ ਨੇ ... ਜਿਵੇਂ ਆਪਣੇ ਸੰਤ ਲੋਕ ਅੱਖਾਂ ਬੰਦ ਕਰਕੇ ਬ੍ਰਹਿਮੰਡ ਤੇ ਭੂਤਕਾਲ ਦਾ ਚੱਕਰ ਕੱਢਦੇ ਨੇ ਬਿਲਕੁਲ ਉਸ ਤਰ੍ਹਾਂ ਹੀ ਅਮਰੀਕ ਮਸ਼ੀਨਾਂ ਦੀ ਮਦਦ ਨਾਲ ਬ੍ਰਹਿਮੰਡ ਵਿਚ ਜਾਂਦਾ ਏ ... ਪਰ ਇਸ ਨਾਵਲ ਦਾ ਬਿਰਤਾਂਤ ਸ਼ਕਤੀਆਂ ਭਗਤੀਆਂ ਨਾਲੋਂ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਿਰਜਿਆ ਗਿਆ ਏ ... ਨਾਵਲ ਪੜ੍ਹਕੇ ਇਹ ਸਵਾਲ ਮਨ ਵਿੱਚ ਹੋਰ ਪਕੇਰਾ ਹੋ ਗਿਐ ਕਿ ਬੰਦਾ ਮਰਕੇ ਜਾਂਦਾ ਕਿੱਥੇ ਹੈ ??? ਜਦੋਂ ਧਰਤੀ ਅੱਗ ਦਾ ਗੋਲ਼ਾ ਸੀ ਤੇ ਬਨਸਪਤੀ ਜਲ-ਜੀਵ ਕੁਝ ਵੀ ਨਹੀਂ ਸੀ ਤਾਂ 'ਰੱਬ' ਕਿੱਥੇ ਸੀ ?? ਜੇ ਬੰਦਾ ਮਹਿਜ ਕੁਝ ਤੱਤਾਂ ਸੈੱਲਾਂ ਦੇ ਜੋੜ ਤੋੜ ਤੋਂ ਬਣਿਆ ਏ ਤਾਂ ਬੰਦਾ ਜਦੋਂ ਮਰਦਾ ਤੇ ਸੈੱਲ ਤੱਤ ਮਿੱਟੀ ਵਿੱਚ ਮਿਲਦੇ ਨੇ ਜਾਂ ਹਵਾ ਵਿੱਚ ਰਲ਼ਦੇ ਨੇ ਤਾਂ ਕੀ ਉਸੇ ਬੰਦੇ ਦੇ ਜੀਨਜ਼ ਦੁਬਾਰਾ ਪੈਦਾ ਨਹੀਂ ਹੋ ਸਕਦੇ ??? ਧਰਮ ਗ੍ਰੰਥਾਂ ਤੇ ਸੰਤਾਂ ਮਹਾਂਪੁਰਖਾਂ ਨੇ ਤਾਂ ਐਧਰ ਇਸ਼ਾਰੇ ਕੀਤੇ ਨੇ ਪਰ ਅਜੇ ਵਿਗਿਆਨਕ ਤੌਰ 'ਤੇ ਸਭ ਕੁਝ ਸਪੱਸ਼ਟ ਨਹੀਂ ਹੋ ਸਕਿਆ .. ਜਿਸ ਦਿਨ ਮਨੁੱਖ ਨੇ ਅਚੇਤ ਮਨ ਦੀ ਥਾਹ ਪਾ ਲਈ ਤਾਂ ਯਕੀਨਨ ਬਹੁਤ ਕੁਝ ਜਾਣਿਆ ਜਾ ਸਕੇਗਾ ... ਵੈਸੇ ਤਾਂ ਪੂਰਾ ਨਾਵਲ 'ਤਿੰਨੋਂ ਭਾਗ' ਪੜ੍ਹਨ ਯੋਗ ਨੇ ਪਰ 'ਘਾਟੀ ਪੁਤਲੀਗਰਾਂ ਦੀ' ਜਰੂਰ ਬਰ ਜਰੂਰ ਪੜ੍ਹਨਾ ਚਾਹੀਦੇ ਜੋ ਤੁਹਾਨੂੰ ਮਨੁੱਖ ਮਨ ਦੀ ਤਾਕਤ ਦੀ ਜਾਣਕਾਰੀ ਦੇਵੇਗਾ ... 'ਤਾਂਡਵ' ਲੋਕਗੀਤ ਨੇ 2006 ਵਿੱਚ ਛਾਪਿਆ ਸੀ, ਜਿਸਦੀ ਕੀਮਤ 500 ਰੁਪੇ ਹੈ ਤੇ ਕੁੱਲ ਪੰਨੇ ਤਕਰੀਬਨ 650 ਨੇ ...
  • Availability: In Stock
  • Model: 3-1326-P5061

Write Review

Note: Do not use HTML in the text.