Taxinama

Rs.100
Qty:
Publisher    :
Authors      :   Harpreet Sekha
Page           : 
Format       :   Hard Bound
Language   :   Punjabi 
Taxinama by Harpreet Sekha Punjabi Prose book Online
ਡਾਲਰੀ ਰਫ਼ਤਾਰ ਵਿੱਚ ਜੂਝਦੇ ਮਨੁੱਖ ਦਾ ਪ੍ਰਵਚਨ: ਟੈਕਸੀਨਾਮਾ!!
ਕਈ ਕਿਤਾਬਾਂ ਅਜਿਹੀਆਂ ਹੁੰਦੀਆਂ ਹਨ ਜੋ ਹੱਥ ਫੜ ਲੈਦੀਆਂ ਹਨ ਤੇ ਲਿਖਣ ਲਈ ਮਜਬੂਰ ਕਰਦੀਆਂ ਹਨ ਕਿ ਸਾਨੂੰ ਬਿਆਨ ਕਰ। ਅਜਿਹੀ ਹੀ ਇੱਕ ਕਿਤਾਬ ਹੈ ਹਰਪ੍ਰੀਤ ਸੇਖਾ ਦੀ ਟੈਕਸੀਨਾਮਾ। ਇਹ ਕਿਤਾਬ ਪਰਵਾਸੀ ਪੰਜਾਬੀਆਂ ਦੇ ਵਿਦੇਸ਼ੀ ਧਰਤੀ ਤੇ ਆਪਣੀ ਹੋਂਦ ਨੂੰ ਸਥਾਪਤ ਕਰਨ ਦੇ ਸੰਘਰਸ਼ ਦਾ ਜੀਵੰਤ ਪ੍ਰਵਚਨ ਹੈ। ਇਸ ਕਿਤਾਬ ਦਾ ਕਿਰਦਾਰ ਕਈ ਪਾਸਾਰਾਂ ਨੂੰ ਆਪਣੇ ਕਲੇਵਰ ਵਿੱਚ ਸਮੇਟਦਾ ਹੈ। ਇੱਕ ਪਾਸੇ ਇਹ ਪੰਜਾਬੀਆਂ ਦੇ ਕਨੇਡਾ ਦੀ ਧਰਤੀ ਤੇ ਸਥਾਪਤੀ ਦੇ ਸੰਘਰਸ਼ ਨੂੰ ਬਿਆਨ ਕਰਦਾ ਹੈ ਨਾਲ ਹੀ ਉਹਨਾ ਦੀ ਡਾਲਰਾਂ ਦੀ ਦੌੜ ਵਿੱਚ ਨਿੱਜੀ ਪਹਿਚਾਣ ਦੇ ਗਵਾਚਣ ਦਾ ਵਿਅੰਗਮਈ ਬਿਰਤਾਂਤ ਵੀ ਉਸਾਰਦਾ ਹੈ। ਇਹ ਕਿਤਾਬ ਇਸ ਪੇਸ਼ੇ ਨਾਲ ਜੁੜੇ ਡਰ, ਅਨਿਸ਼ਚਿਤਾ ਤੇ ਉਕੇਵੇਂ ਤੋਂ ਉਪਜੇ ਮਾਨਸਿਕ ਤਨਾਅ ਨੂੰ ਬਾਖੂਬੀ ਬਿਆਨ ਕਰਦੀ ਹੈ। ਕਨੇਡਾ ਵਰਗੇ ਪੂੰਜੀਵਾਦੀ ਦੇਸ਼ ਵਿੱਚ ਮਨੁੱਖ ਦੇ ਮਸ਼ੀਨ ਬਣਨ ਦੇ ਨਾਲ ਨਾਲ ਸਭਿਆਚਾਰਕ, ਭਾਸਾਈ ਤੇ ਨਸਲੀ ਵਖਰੇਵਿਆਂ ਨੂੰ ਵੀ ਲੇਖਕ ਇੱਸ ਛੋਟੀ ਜਿਹੀ ਪੁਸਤਕ ਵਿੱਚ ਸਮੇਟਣ ਦਾ ਪ੍ਰਯਤਨ ਕਰਦਾ ਹੈ।
ਲੇਖਕ ਇਸ ਕਿਤਾਬ ਵਿੱਚ ਇਸ ਪੇਸ਼ੇ ਨਾਲ ਜੁੜੇ ਮਨੁੱਖ ਦੀ ਨਿੱਜੀ ਹੋਂਦ ਨੂੰ ਟੈਕਸੀ ਨੰਬਰ ਵਿੱਚ ਗਵਾਚ ਜਾਣ ਵਿੱਚ ਨਿਬੇੜਦਾ ਹੈ। ਉਹ ਟੈਕਸੀ ਡਰਾਇਵਰਾਂ ਦੇ ਨਿੱਜੀ ਸੁਭਾਅ ਜਾਂ ਚਰਿੱਤਰ ਕਾਰਨ ਉਹਨਾ ਦੇ ਦੂਸਰੇ ਡਰਾਇਵਰਾਂ ਵੱਲੋਂ ਪਾਏ ਨਾਮ ਰਾਹੀਂ ਇੱਹ ਸਿੱਧ ਕਰਨ ਦਾ ਪ੍ਰਯਤਨ ਕਰਦਾ ਹੈ ਕਿ ਕਿਵੇਂ ਮਕਾਨਕੀ ਜ਼ਿੰਦਗੀ ਵਿੱਚੋਂ ਪੈਦਾ ਹੋਏ ਤਨਾਅ ਨੂੰ ਇਹਨਾ ਛੋਟੀਆਂ ਛੋਟੀਆਂ ਖੁਸੀਆਂ ਰਾਹੀਂ ਦੂਰ ਕਰਦੇ ਹਨ। ਟੈਕਸੀਨਾਮਾ ਪੂੰਜੀਵਾਦੀ ਸਮਾਜ ਵਿੱਚਲੇ ਤੇ ਪਰੰਪਰਾਗਤ ਜਗੀਰੂ ਸੁਭਾਅ ਵਿਚਲੇ ਪਾੜੇ ਨੂੰ ਵੀ ਬੜੀ ਸ਼ਿੱਦਤ ਨਾਲ ਰੂਪਮਾਨ ਕਰਦਾ ਹੈ ਕਿ ਕਿਵੇਂ ਸਾਡੀ ਮਾਨਸਿਕਤਾ ਨਵੇ ਸਮਾਜਿਕ ਤੇ ਸਭਿਆਚਾਰਕ ਸਮਾਜ ਵਿੱਚ ਜਗੀਰ ਦੇ ਸੰਕਲਪ ਨੂੰ ਡਾਲਰੀ ਸਭਿਆਚਾਰ ਵਿੱਚ ਪਰਿਵਰਤਤ ਕਰਦੀ ਹੈ। ਜਗੀਰੂ ਕਬਜ਼ੇ ਦੀ ਭਾਵਨਾ ਡਾਲਰਾਂ ਦੀ ਦੌੜ ਵਿੱਚ ਬਦਲ ਜਾਂਦੀ ਹੈ। ਇਸ ਮਸੀਨੀ ਜ਼ਿੰਦਗੀ ਵਿੱਚ ਪੰਜਾਬੀਆਂ ਵੱਲੋਂ ਦੋ ਦੋ ਨੌਕਰੀਆਂ ਜਾਂ ਸਤਾਰਾ ਅਠਾਰਾਂ ਘੰਟੇ ਕੰਮ ਕਰਨਾ ਇਸ ਡਾਲਰੀ ਦੌੜ ਵੱਲ ਹੀ ਇਸਾਰਾ ਹੈ। ਇਸ ਡਾਲਰੀ ਦੌੜ ਵਿੱਚ ਉਹ ਪੰਜਾਬੀ ਡਰਾਇਵਰਾਂ ਦੇ ਨਿੱਜੀ ਕਿਰਦਾਰ ਦੇ ਨਾਲ ਨਾਲ ਉਹਨਾ ਦੀ ਨਸਲੀ ਵਿਤਕਰੇ ਵਿਰੁੱਧ ਲੜਾਈ ਤੇ ਗੋਰਿਆਂ ਪ੍ਰਤੀ ਨਜਰੀਏ ਨੂੰ ਵੀ ਉਸਾਰਦਾ ਹੈ। ਘਟਨਾਵਾ ਰਮਾਚਿਕਤਾ ਦੇ ਨਾਲ ਨਾਲ ਇਸ ਪੇਸ਼ੇ ਵਿੱਚਲੀ ਅਨਿਸ਼ਚਿਤਾ ਤੇ ਡਰ ਦਾ ਬਿਆਨ ਵੀ ਹਨ।
ਕਿਤਾਬ ਨੂੰ ਦੋ ਹਿਸਿਆਂ ਵਿੱਚ ਵੰਡਿਆਂ ਜਾ ਸਕਦਾ ਹੈ। ਪਹਿਲੇ ਹਿੱਸੇ ਵਿੱਚ ਲੇਖਕ ਨਿੱਜੀ ਤਜਰਬਿਆਂ ਤੇ ਘਟਨਾਵਾ ਨੂੰ ਪੇਸ਼ ਕਰਦਾ ਹੈ ਤੇ ਦੂਸਰੇ ਵਿੱਚ ਲੇਖਕ ਕੁਝ ਡਰਾਇਵਰਾਂ ਦੀ ਇਟਰਵਿਉ ਨੂੰ। ਨਿੱਜੀ ਤਜਰਬਿਆਂ ਰਾਹੀਂ ਪੰਜਾਬੀ ਡਰਾਇਵਰਾਂ ਦੇ ਨਾਲ ਨਾਲ ਸਵਾਰੀਆਂ ਦੇ ਵੱਖ ਵੱਖ ਕਿਰਦਾਰਾਂ ਦੀ ਜਾਣਕਾਰੀ ਵੀ ਬਿਆਨ ਕਰਦਾ ਹੈ। ਇਹਨਾ ਸਵਾਰੀਆਂ ਵਿੱਚ ਨੇਤਾ, ਵੇਸਵਾਵਾਂ ਦੇ ਨਾਲ ਨਾਲ ਪੈਸੇ ਖੁਣੋ ਟੁੱਟੇ ਲੋਕ ਤੇ ਖਤਰਨਾਕ ਸਵਾਰੀਆ ਦਾ ਵੀ ਜ਼ਿਕਰ ਕਰਦਾ ਹੈ। ਸ਼ੀਸ਼ਾ ਕਥਾ ਵਿੱਚਲੀ ਘਟਨਾ ਰਾਹੀਂ ਉਹ ਦੋਹਾਂ ਦੇਸ਼ਾਂ ਦੇ ਰਾਜਨੀਤਕ ਫਰਕ ਦੀ ਪੇਸ਼ਕਾਰੀ ਕਰਦਾ ਹੈ। "ਸ਼ਰਾਫ਼ਤ ਕਿ ਡਰ" ਤੇ "ਆਪਣੀ ਪੀੜ" ਵਿੱਚ ਪੰਜਾਬੀ ਡਰਾਇਵਰਾਂ ਦਾ ਗੋਰੀਆਂ ਵੱਲ ਹਿਰਸੀ ਰਵਈਏ ਨੂ ਬੜੀ ਬੇਬਾਕੀ ਨਾਲ ਚਿਤਰਦਾ ਹੈ। ਇਸੇ ਤਰਾਂ ਉਹ ਲੰਬੀ ਉਡੀਕ ਤੋਂ ਬਾਅਦ ਮਿਲੇ ਨਿਗੂਣੇ ਜਿਹੇ ਟਰਿਪ ਤੇ ਖਿਝਦੇ ਝੂਰਦੇ ਤੇ ਬਾਰ ਬਾਰ ਕਮਾਏ ਡਾਲਰਾਂ ਵੱਲ ਧਿਆਨ ਨਾਲ ਡਾਲਰੀ ਰਫ਼ਤਾਰ ਵਿਚੋ ਉਪਜੇ ਤਨਾਅ ਨੂੰ ਬਾਖੂਬੀ ਪ੍ਰਸਤੁਤ ਕਰਦਾ ਹੈ। ਉਹਨਾ ਦਾ ਫਲਪੀਨੋ ਜਾਂ ਦੇਸੀ ਸਵਾਰੀਆਂ ਵੱਲੋਂ ਟਿੱਪ ਨਾਂ ਦੇਣ ਤੇ ਖਿਝ ਦਾ ਵਖਿਆਨ ਲੇਖਕ ਦੀ ਸੰਜੀਦਗੀ ਨਾਲ ਸੰਤੁਲਿਤ ਬਿਆਨ ਨੂੰ ਪੇਸ਼ ਕਰਦੇ ਹਨ। ਇਸਤੋ ਇਲਾਵਾ ਵੱਖ ਵੱਖ ਖਤਰਿਆ ਤੇ ਖ਼ਤਰਨਾਕ ਸਵਾਰੀਆਂ ਨਾਲ ਪਏ ਵਾਹ ਦਾ ਬਿਆਨ ਇਸ ਪੇਸ਼ੇ ਦਾ ਸਹਿਜ ਨਾਂ ਹੋਣ ਵੱਲ ਇਸ਼ਾਰਾ ਹੈ।
ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਉਹ ਇੱਸ ਪੇਸ਼ੇ ਨਾਲ ਜੁੜੇ ਲੋਕਾਂ ਦੀਆਂ ਇਟਰਵਿਉ ਨੂੰ ਪੇਸ਼ ਕਰਦਾ ਹੋਇਆ ਉਹਨਾ ਦੇ ਤਲਖ਼ ਤਜਰਬੇ ਦੇ ਨਾਲ ਨਾਲ ਵੈਨਕੂਵਰ ਦੇ ਟੈਕਸੀ ਇਤਿਹਾਸ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਹਨਾ ਵਿੱਚੋਂ ਸਭ ਤੋਂ ਮਹੱਤਵਪੂਰਣ ਪੀਟਰ ਬਰਾਅਏਂਟ ਦੇ ਵਿਚਾਰ ਹਨ। ਜੋ ਟੈਕਸੀ ਪੇਸ਼ੇ ਨਾਲ ਜੁੜੇ ਪੰਜਾਬੀ ਡਰਾਇਵਰਾਂ ਦੇ ਤੌਖਲਿਆਂ ਨੂੰ ਇੱਕ ਗੋਰੇ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ। ਲੇਖਕ ਨੇ ਬੜੇ ਸਹਿਜ ਅਤੇ ਸੁਭਾਵਿਕ ਅੰਦਾਜ਼ ਵਿੱਚ ਟੈਕਸੀ ਸਨਅਤ ਤੇ ਉਸ ਨਾਲ ਜੁੜੇ ਡਰਾਇਵਰਾਂ ਨੂੰ ਪੇਸ਼ ਕੀਤਾ ਹੈ। ਨਿਸਚਿਤ ਹੀ ਇਹ ਕਿਤਾਬ ਪਰਵਾਸੀ ਪੰਜਾਬੀਆਂ ਦੇ ਸੰਘਰਸ਼ ਤੌਖਲੇ ਅਤੇ ਮਿਹਨਤ ਦਾ ਜੀਵੰਤ ਬਿਰਤਾਂਤ ਹੈ।
  • Availability: In Stock
  • Model: 1-1326-P6041

Write Review

Note: Do not use HTML in the text.