Theth Punjabi Di Pehli Kitaab

$4.68
Qty:
Publisher    :  Sann Santali Publication
Authors      :  Charanjit Singh Teja
Page           : 
Format       :   Paper Back
Language   :    Punjabi 
Theth Punjabi Di Pehli Kitab by Charanjit Singh Teja Punjabi Others book Online
“ਪਹਿਲੀ ਕਿਤਾਬ” ਪੰਜਾਬੀ ਜੁਬਾਨ ਤੇ ਦੇਸ਼ ਪੰਜਾਬ ਦੀ ਅਮੀਰ ਵਿਰਾਸਤ ਦਾ ਗੁਣਗਾਨ ਹੈ । ਇਹ ਕਿਤਾਬ ਗੁਰਮੁਖੀ ਅੱਖਰਾਂ ਅਤੇ ਇਹਦੇ ਕਲੇਜਾ-ਠਾਰੂ ਬੋਲਾਂ ਦੇ ਮੋਹ ਚੋਂ ਪੈਦਾ ਹੋਈ ਏ । ਦੂਜੀਆਂ ਜੁਬਾਨਾਂ ਖਾਸ ਕਰ ਹਿੰਦੀ ਤੇ ਅੰਗਰੇਜੀ ਦੇ ਲਫਜ਼ਾਂ ਦੇ ਬੇਲੋੜੇ ਰਲੇਵੇ ਨੇ ਸਾਡੀ ਬੋਲ-ਬਾਣੀ ਜਾਅਲੀ ਜਿਹੀ ਬਣਾ ਦਿੱਤੀ ਏ । ਸਾਡਾ ਠੇਠ ਮੁਹਾਵਰਾ ਗਵਾਚਦਾ ਜਾ ਰਿਹਾ ਹੈ । ਪੰਜਾਬੋਂ ਬਾਹਰ ਤੇ ਪੰਜਾਬ ਵਿੱਚ ਕਾਨਵੈਂਟ ਸਕੂਲਾਂ ਦੇ ਪੜ੍ਹੇ ਬਾਲਾਂ ਲਈ ਪੰਜਾਬੀ ਦੇ ਬਹੁਤੇ ਸ਼ਬਦ ਬੇਗਾਨੇ ਹੋ ਗਏ ਨੇ । ਸਾਡੇ ਬੋਲਾਂ ‘ਚ ਰਵਾਨੀ ਨਹੀਂ ਰਹੀ । ਸਾਡੇ ਬਾਲ ਭਾਸ਼ਾਈ ਤੌਰ ਤੇ ਡੌਰ ਭੌਰ ਹੋ ਗਏ ਨੇ ਤੇ ਉਹ ਬੋਲਣ ਲੱਗੇ ਅੜ ਕੇ ਬੋਲਦੇ ਨੇ । ਬੋਲਣ ਲੱਗਿਆ ਸ਼ਬਦ ਦੀ ਚੋਣ ਉਨ੍ਹਾਂ ਦੀ ਰਵਾਨੀ ‘ਚ ਅੜਿੱਕਾ ਬਣ ਰਹੀ ਏ ।

ਸਕੂਲਾਂ ਵਿੱਚ ਕਮਾਈਆਂ ਕਰਨ ਦੇ ਇਰਾਦੇ ਨਾਲ ਛਾਪੇ ਪੰਜਾਬੀ ਕੈਦਿਆਂ ‘ਚ ਮ : ਮੇਂਡਕ , ਧ : ਧਨੁਸ਼ , ਕ : ਕਾਰ , ਥ : ਥਰਮਸ ਆਮ ਵੇਖਣ ਨੂੰ ਮਿਲਦੇ ਨੇ । ਸਾਡੀ ਬੇਪਰਵਾਹੀ ਆ ਕਿ ਅਸੀਂ ਬਾਲਾਂ ਦੇ ਬੋਲੀ ਤੇ ਪੈਣ ਵਾਰੇ ਅਸਰ ਨੂੰ ਗੌਲਦੇ ਨਹੀਂ । ਟੀਵੀ ਦੇ ਕਾਰਟੂਨ ਉਨ੍ਹਾਂ ਦੇ ਸ਼ਬਦ ਭੰਡਾਰ ‘ਚ ਸੈਕੜੇ ਹਿੰਦੀ ਦੇ ਸ਼ਬਦ ਰੋਜ ਪਾ ਰਹੇ ਨੇ । ਕਿਤਾਬ ਵੀ ਉਨ੍ਹਾਂ ਨੂੰ ਬੇਗਾਨੇ ਲਫ਼ਜ ਹੀ ਰਟਾ ਰਹੀ ਹੈ ।

ਸੋ ਸਾਡੀ ਇਹ ਕੋਸ਼ਿਸ ਸੀ ਕਿ ਅਸੀਂ ਬਾਲਾਂ ਲਈ ਆਪਣੇ ਬੋਲਾਂ ਨਾਲ ਗੁਰਮੁਖੀ ਸਿੱਖਾਉਣ ਦਾ ਕੋਈ ਉਦਮ ਕਰੀਏ । ਇਸ ਕਿਤਾਬ ਵਿੱਚ ਬਾਲ ਨੂੰ ਪੰਜਾਬੀ ਪੜ੍ਹਨੀ ਸਿਖਾਉਂਣ ਪਿਛੋਂ ਉਸ ਦੀ ਪੰਜਾਬ ਨਾਲ ਜਾਣ ਪਛਾਣ ਕਰਵਾਈ ਗਈ ਹੈ । ਪੰਜਾਬ ਦੇ ਜਾਨਵਰ, ਜਨੌਰ, ਰੰਗ , ਰੁੱਤਾਂ , ਰੁੱਖ, ਫਸਲਾਂ, ਸਬਜੀਆਂ , ਬਰੂਟੀਆਂ, ਕੱਖ ਕੰਡੇ, ਦਰਿਆ, ਇਲਾਕੇ, ਖਿੱਤੇ , ਵੰਨ ਸੁਵੰਨੀਆਂ ਇਲਾਕਾਈ ਬੋਲੀਆਂ ਨਾਲ ਜਾਣ-ਪਛਾਣ ਕਰਵਾਈ ਗਈ ਹੈ ।

ਤੀਜਾ ਇਸ ਕਾਇਦੇ ਵਿਚ ਖੇਡਾਂ ਦੇ ਗਾਉਂਣ, ਰੁੱਤਾਂ ਦੇ ਗੌਣ , ਦੇਸ਼ ਪੰਜਾਬ ਦੀ ਬੋਲੀ ਨਾਲ ਮੋਹ ਪਾਉਂਦੇ ਕਾਵਿ-ਟੋਟੇ ਤੇ ਗਾਉਣ ਨੇ । ਇਸਦੇ ਨਾਲ ਹੀ ਰਾਜਾ ਰਸਾਲੂ ਤੇ ਰਾਜੇ ਪੋਰਸ ਵਰਗੇ ਪੰਜਾਬ ਦੇ ਵੱਡੇ ਬੰਦਿਆਂ ਦੀ ਗਾਥਾ ਤੇ ਕਹਾਣੀਆਂ ਹਨ । ਪੰਜਾਬ ਦੇ ਮੈਦਾਨਾਂ, ਪਹਾੜਾਂ, ਥਲਾਂ ਤੇ ਬੇਲਿਆਂ ਨਾਲ ਮੋਹ ਪਾਉਂਦੇ ਲੇਖ ਨੇ । ਕਮਾਲ ਦੀ ਗੱਲ ਇਹ ਹੈ ਕਿ ਇਸ ਕਾਇਦਾ ਦਾ ਪੰਜਾਬ ਅਟਾਰੀ ਤੋਂ ਸ਼ੰਭੂ ਬਾਰਡਰ ਤੱਕ ਨਹੀਂ , ਸਗੋਂ ਸਭ ਸਿਆਸੀ ਲੀਕਾਂ ਮੇਟ ਕੇ ਦਰਿਆ ਸਿੰਧ ਤੋਂ ਪੋਠੋਹਾਰ ਤੇ ਹਿਮਾਲਿਆ ਦੇ ਪੈਰਾਂ ਤੋਂ ਬਾਹਵਲਪੁਰ ਦੇ ਟਿੱਲਿਆਂ ਤੱਕ ਦਾ ਪੰਜਾਬ ਏ । ਲਹਿੰਦੇ ਚੜ੍ਹਦੇ ਪੰਜਾਬ ਦੇ ਅਦੀਬਾਂ ਦੇ ਸਾਂਝੇ ਕਲਾਮ ਤੇ ਆਪਣੀ ਧਰਤੀ ਦੀ ਸਾਦ ਮੁਰਾਦੀ ਕਲਾ ਤੇ ਮੂਰਤਾਂ ਨਾਲ ਸਜਾਇਆ ਗਿਆ ਏ । ਇਹ ਕਾਇਦਾ ਤੁਹਾਡੇ ਬਾਲਾਂ ਦੇ ਹੱਥਾਂ ‘ਚ ਪਹੁੰਚੇ । ਸਾਡੀ ਇਹੀ ਕਮਾਈ ਹੋਵੇਗੀ ।
ਪੰਜਾਬ! ਇਕ ਗੋਰਵਸ਼ਾਲੀ ਇਤਿਹਾਸ, ਅਮੀਰ ਵਿਰਸਾ, ਕੁਰਬਾਨੀਆਂ, ਬਹਾਦੁਰੀਆਂ, ਵੀਰਤਾ,ਸਾਹਸ ਦੇ ਕਿਸਿਆਂ ਨਾਲ ਭਰਿਆ ਹੋਇਆ ਹੈ। ਹਿੰਦੁਸਤਾਨ ਤੇ ਹੋਏ ਹਰ ਹਮਲੇ ਨੂੰ ਹਿੱਕ ਤੇ ਲਿਆ ਦੇਸ਼ ਪੰਜਾਬ ਦੇ ਗੱਭਰੂਆਂ ਨੇ। ਵੈਰੀ ਦੀ ਭਾਜੀ ਮੋੜੀ, ਤੇ ਮੂੰਹ ਤੋੜ ਜਵਾਬ ਦਿੱਤਾ। ਕਿੱਦਾਂ ਕੋਈ ਤੱਕ ਜਾਵੇ ਪੰਜਾਬ ਵੱਲ। ਸਮਾਂ ਬਦਲ ਗਿਆ। ਹੁਣ ਤੇ ਯੁੱਧ ਦੇ ਤਰੀਕੇ ਵੀ ਬਦਲ ਗਏ। ਹੁਣ ਦੁਸ਼ਮਨ ਦੀ ਪਹਿਚਾਣ ਕਰਨੀ ਔਖੀ ਹੋ ਗਈ ਹੈ। ਕਿਉਂਕਿ ਉਹ ਮਖੋਟਾ ਪਹਿਨ ਕੇ ਲੜ ਰਿਹਾ ਹੈ। ਕਦੇ-ਕਦੇ ਇਸ ਮਖੋਟੇ'ਚੋਂ ਆਪਣਿਆਂ ਦੇ ਚਿਹਰੇ ਨਜ਼ਰ ਆਉਂਦੇ ਹਨ। ਸੋ ਇਹ ਹੁਣ ਇਕ ਛਦਮ ਯੁੱਧ ਦਾ ਰੂਪ ਧਾਰ ਚੁੱਕਾ ਹੈ। ਸਿੱਧੇ ਵਾਰ ਨਹੀਂ ਹੋ ਰਹੇ। ਪਰ ਜੋ ਹੋ ਰਹੇ ਹਨ ਉਹ ਜੜਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਰ ਉਸ ਚੀਜ਼ ਜੋ ਪੰਜਾਬੀਆਂ ਦੀ ਤਾਕਤ ਸੀ, ਉਸ ਵਿਚ ਘੁੱਸਪੈਠ ਕੀਤੀ ਜਾ ਰਹੀ ਹੈ।ਇਹ ਯੁੱਧ ਹਥਿਆਰਾਂ ਨਾਲ ਨਹੀ ਲੜਿਆ ਜਾ ਸਕਦਾ। ਸਮੇਂ ਦੀ ਮੰਗ ਕੁਝ ਹੋਰ ਹੈ ਹੁਣ। ਇਹ ਯੁੱਧ ਜ਼ੋਰ ਨਾਲ ਨਹੀਂ ਸਿਆਣਪ ਨਾਲ ਲੜਨੇ ਪੈਣਗੇ। ਇਕ ਨਹੀ ਕਈ ਮੁਹਾਜਾਂ ਤੇ ਲੜਣੇ ਪੈਣਗੇ। ਜੇ ਦੇਸ਼ ਪੰਜਾਬ ਦੇ ਗੱਭਰੂ ਉਦੋਂ ਨਾ ਟਲੇ ਤਾਂ ਹੁਣ ਕਿਵੇਂ ਇਸ ਯੁੱਧ ਤੋਂ ਪਿੱਛੇ ਹੱਟ ਜਾਣਗੇ। ਤੇ ਹਾਂ ਇਹ ਗੱਭਰੂ ਲੜ ਰਹੇ ਹਨ ਤੇ ਦੇ ਰਹੇ ਹਨ ਜਵਾਬ ਉਹਨਾਂ ਦੀ ਭਾਸ਼ਾ ਵਿਚ। ਅਜਿਹੀ ਇਕ ਕੋਸ਼ਿਸ਼ ਸਾਹਮਣੇ ਆਈ "ਪਹਿਲੀ ਕਿਤਾਬ" ਦੇ ਰੂਪ ਵਿਚ। ਜਿਸ ਵਿਚ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਪੱਕੇ ਢੰਗ ਨਾਲ ਜੋੜਨ ਦਾ ਯਤਨ ਕੀਤਾ ਗਿਆ, ਤਾਂ ਜੋ ਉਹ ਆਪਣੀ ਬੋਲੀ ਨਾਲੋਂ ਨਾ ਟੁੱਟ ਜਾਣ। ਰਸੂਲ ਹਮਜਾਤੋਵ ਦੀ "ਮੇਰਾ ਦਾਗਿਸਤਾਨ" ਵਿਚ ਕਹੀ ਗੱਲ ਯਾਦ ਆ ਗਈ ਕਿ "ਪਹਾੜਾਂ ਵਿਚ ਜੇ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਉਸਨੂੰ ਕਹਿਦੇ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ"। "ਪਹਿਲੀ ਕਿਤਾਬ" ਬਾਲ ਮਨਾਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਇਕ ਯਤਨ ਹੈ। ਇਸ ਵਿਚ ਪੰਜਾਬੀ ਭਾਸ਼ਾ ਵਿਚ ਵਰਤੇ ਜਾਣ ਵਾਲੇ ਰੰਗ, ਭਾਰ, ਇਲਾਕੇ, ਸਰੀਰ ਦੇ ਭਾਗ,ਜਾਨਵਰ, ਰੁੱਖ, ਝਾੜੀਆਂ, ਰਿਸ਼ਤੇ ਤੇ ਹੋਰ ਕਈ ਕੁਝ ਹੈ। ਬਾਲਾਂ ਦੇ ਨਾਲ ਸ਼ਾਇਦ ਵੱਡੇ ਖੁੱਦ ਵੀ ਪੜਨ ਤਾਂ ਬਹੁਤ ਕੁਝ ਨਵਾਂ ਲੱਭ ਜਾਵੇਗਾ।
  • Availability: In Stock
  • Model: 1-1326-P6055

Write Review

Note: Do not use HTML in the text.