Vishav Sahit De Shahkar Novel -1

3.00€
Qty:
Publisher  :
Authors     :     Jung Bahadur Goel 
Page          : 
Format      :     Paper Back
Language :      Punjabi
ਕਾਫੀ ਦੇਰ ਦੀ ਲਿਆ ਕੇ ਰੱਖੀ ਸੀ ਪਰ ਪੜ੍ਹੀ ਥੋੜ੍ਹੀ ਦੇਰ ਬਾਅਦ ਗਈ। ਇਹ ਸੀ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਭਾਗ-ਪਹਿਲਾ । ਇਸ ਵਿਚ Jung Bahadur Goyal ਜੀ ਨੇ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਨੂੰ ਸੰਖੇਪ ਕੀਤਾ ਹੈ । ਭਾਗ-ਪਹਿਲੇ ਵਿੱਚ ਸੰਖੇਪ ਨਾਵਲ ਹਨ। ਇਸ ਵਿਚ ਕੁੱਲ 25 ਮਸ਼ਹੂਰ ਨਾਵਲ ਹਨ। ਜਿਵੇਂ ਡਾਨ ਕਵਿਗਜੌਂਟ, ਟੈੱਸ, ਸਿਧਾਰਥ, ਡਾਕਟਰ ਜਿਵਾਗੋ ਤੇ ਦ ਪਿਲਗਰੀਮਸ ਪ੍ਰੋਗਰੈੱਸ। ਇਹਨਾਂ ਨਾਵਲਾਂ ਦੇ ਸੰਖੇਪ ਤੋਂ ਪਹਿਲਾਂ "ਨਾਵਲ ਦੀ ਵਿਕਾਸ ਯਾਤਰਾ" ਨਾਮ ਦਾ ਇਕ ਲੇਖ ਹੈ। ਜਿਸ ਵਿੱਚ ਪਹਿਲੇ ਨਾਵਲ ਤੋਂ ਲੈ ਕੇ ਵੱਖ-ਵੱਖ ਸੱਭਿਅਤਾਵਾਂ ਵਿੱਚ ਲਿਖੇ ਗਏ ਸ਼ਾਹਕਾਰ ਨਾਵਲਾਂ ਦਾ ਜ਼ਿਕਰ ਹੈ। ਡਾਨ ਕਵਿਗਜੌਂਟ ਯੂਰਪ ਦਾ ਪਹਿਲਾ ਨਾਵਲ ਸੀ । ਗੇਂਜੀ ਦੀ ਕਹਾਣੀ (ਜਿਸ ਨੂੰ ਸਾਹਿਤ ਅਕੈਡਮੀ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ) ਜਪਾਨ ਦੀ ਗਿਆਰਵੀਂ ਸਦੀ ਦਾ ਨਾਵਲ ਹੈ।ਫਿਰ ਫਰਾਂਸ, ਸਪੇਨ, ਇੰਗਲੈਂਡ ਵਿੱਚ ਲਿਖੇ ਨਾਵਲਾਂ ਦਾ ਜ਼ਿਕਰ ਹੈ । ਇਸ ਲੇਖ ਵਿੱਚ ਸ਼ਾਹਕਾਰ ਨਾਵਲ ਅਤੇ ਉਹਨਾਂ ਨਾਲ ਜੁੜੇ ਤੱਥ ਹਨ। ਜਿਵੇਂ ਕਿ ਹੈਰੀਅਟ ਸਟੋ ਦਾ ਨਾਵਲ ਅੰਕਲ ਟੋਮਸ ਕੈਬਿਨ (ਜੋ ਕਿ ਅਮਰੀਕਾ ਦੇ ਗੁਲਾਮਾਂ ਦੀ ਦਰਦਨਾਕ ਕਹਾਣੀ ਸੀ) ਅਮਰੀਕਾ ਵਿੱਚ ਘਰੇਲੂ ਯੁੱਧ ਸ਼ੁਰੂ ਹੋਣ ਦਾ ਕਰਨ ਬਣਿਆ ।ਨਾਵਲਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਲੇਖ ਬਹੁਤ ਵਧੀਆ ਲੱਗੇ।
ਇਸ ਲੇਖ ਦੇ ਬਾਅਦ ਇਕ -ਇਕ ਕਰਕੇ 25 ਸੰਖੇਪ ਨਾਵਲ ਹਨ। ਹਰ ਇਕ ਨਾਵਲ ਦੇ ਸੰਖੇਪ ਤੋਂ ਪਹਿਲਾਂ ਨਾਵਲ ਦੇ ਲੇਖਕ ਅਤੇ ਉਸਦੇ ਜੀਵਨ ਬਾਰੇ ਜਾਣਕਾਰੀ ਹੈ। ਇਹ ਵੀ ਪੜ੍ਹਨ ਵਿੱਚ ਬਹੁਤ ਵਧੀਆ ਲੱਗ ਰਹੀ ਹੈ। ਪਤਾ ਲੱਗਦਾ ਰਿਹਾ ਕਿ ਉਸ ਸਮੇਂ ਦੇ ਕੀ ਹਾਲਾਤ ਸਨ?ਲੇਖਕ ਦੇ ਕੀ ਹਾਲਤ ਸਨ?ਕਿੰਨਾ ਹਾਲਾਤਾਂ ਵਿੱਚ ਨਾਵਲ ਦੀ ਰਚਨਾ ਹੋਈ? ਕਿਹੜੇ factors ਨੇ ਇਸ ਤੇ ਪ੍ਰਭਾਵ ਪਾਇਆ? ਵਿਸ਼ਵ ਦੇ ਸ਼ਾਹਕਾਰ ਨਾਵਲ ਭਾਗ-4 ਵਿੱਚ ਮੇਰੇ ਪਸੰਦੀਦਾ ਨਾਵਲ Little Prince ( ਨਿੱਕਾ ਸ਼ਹਿਜਾਦਾ) ਦੇ ਲੇਖਕ ਦੇ ਜੀਵਨ ਬਾਰੇ ਪੜ੍ਹ ਕੇ ਬਹੁਤ ਕੁਝ ਪਤਾ ਲੱਗਾ । ਕਿ ਕਿਵੇਂ ਬੱਚਿਆਂ ਦੀਆਂ ਕਿਤਾਬਾਂ ਰਚਨ ਵਾਲਾ ਖੁਦ ਇਕ ਫਾਈਟਰ ਪਾਇਲਟ ਸੀ। ਇੰਝ ਹੀ ਭਾਗ-ਪਹਿਲਾਂ 'ਚੋਂ 25 ਨਾਵਲਾਂ ਦੇ ਸੰਖੇਪ ਨਾਲ 25 ਨਾਵਲਕਾਰਾਂ ਦੇ ਜੀਵਨ ਬਾਰੇ ਪਤਾ ਲੱਗੇਗਾ।
ਨਾਵਲ ਦੇ ਸੰਖੇਪ ਪੜ੍ਹਨ ਦਾ ਫਾਇਦਾ ਇਹ ਹੁੰਦਾ ਹੈ ਕਿ ਨਾਵਲ ਬਾਰੇ ਇਕ ਜਾਣਕਾਰੀ ਹੋ ਜਾਂਦੀ ਹੈ । ਕਿ ਇਹ ਕਿਸ ਬਾਰੇ ਹੈ ਅਤੇ ਇਹ ਵੀ ਪਤਾ ਚਲ ਜਾਂਦਾ ਹੈ ਅੱਗੇ ਕਿਹੜਾ ਨਾਵਲ ਪੜਨਾ ਹੈ।ਨਾਵਲਾਂ ਦੇ ਅਜਿਹੇ ਸੰਖੇਪ ਜੋ ਕਿਸੇ ਨਾਵਲ ਨੂੰ ਪੜ੍ਹਨ ਦੀ ਤਾਂਘ ਤੀਬਰ ਕਰ ਦਿੰਦੇ ਹਨ।ਇਹ ਸੰਖੇਪ ਸਿਰਫ਼ ਨਾਵਲ ਨੂੰ ਗਹਿਰਾਈ ਨਾਲ ਪੜ੍ਹ ਕੇ ਸਮਝ ਕੇ ਹੀ ਲਿਖੇ ਜਾ ਸਕਦੇ ਹਨ । ਸੰਸਾਰ ਦੇ ਨਾਵਲਾਂ ਬਾਰੇ ਪੰਜਾਬੀ ਵਿਚ ਇਸ ਤੋਂ ਚੰਗੀ ਕਿਤਾਬ ਨਹੀਂ ਦੇਖੀ।
  • Availability: In Stock
  • Model: SB-S-69

Write Review

Note: Do not use HTML in the text.