Asli Insaan di Kahani

Rs.395
Qty:
Publisher    :
Authors      :  Gurbaksh
Page           : 
Format       :   Paper Back
Language   :   Punjabi 
Asli Insaan Di Kahani by Gurbaksh Punjabi Biography book Online
ਇਹ ਕਿਤਾਬ ਮੈਂ ਕੋਈ ਅੱਜ ਤੋਂ 15 ਸਾਲ ਪਹਿਲਾਂ ਪੜ੍ਹੀ ਸੀ। ਇਹ ਕਿਤਾਬ ਰੂਸੀ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ ਹੈ। ਇਸ ਵਿੱਚ ਜਿਵੇਂ ਦ੍ਰਿਸ਼ਾਂ ਦਾ ਚਿਤਰਣ ਕੀਤਾ ਗਿਆ ਹੈ ਉਹ ਕਾਬਿਲੇ ਤਾਰੀਫ਼ ਹੈ। ਇਸ ਕਿਤਾਬ ਵਿੱਚ ਜੋ ਕਹਾਣੀ ਦੱਸੀ ਗਈ ਹੈ ਉਹ ਇੰਨੀ ਉਤਸਾਹਿਤ ਕਰਨ ਵਾਲੀ ਹੈ ਕਿ ਇਕ ਮਰਨ ਕੰਢੇ ਪਏ ਇਨਸਾਨ ਵਿਚ ਵੀ ਜਾਨ ਫੂਕ ਦਿੰਦੀ ਹੈ। ਕਿਵੇਂ ਇਸ ਕਹਾਣੀ ਦਾ ਨਾਇਕ ਅਖੀਰ ਤੱਕ ਹੌਂਸਲਾ ਨਹੀਂ ਹਾਰਦਾ ਤੇ ਹਾਦਸੇ ਵਿੱਚ ਜਖ਼ਮੀ ਹੋਣ ਦੇ ਬਾਅਦ ਵੀ ਆਪਣੀ ਮੰਜ਼ਿਲ ਤੱਕ ਪਹੁੰਚਦਾ ਆ। ਇਥੋਂ ਤੱਕ ਕਿ ਹਾਦਸੇ ਵਿੱਚ ਆਪਣੀਆਂ ਦੋਵੇਂ ਲੱਤਾਂ ਖੋਣ ਦੇ ਬਾਅਦ ਵੀ ਉਹਨਾਂ ਕੰਮਾਂ ਨੂੰ ਅੰਜਾਮ ਦਿੱਤਾ ਤੇ ਉਹ ਹੌਂਸਲਾ ਦਿਖਾਇਆ ਜੋ ਇੱਕ ਚੰਗੇ ਭਲੇ ਸੇਹਤਮੰਦ ਇਨਸਾਨ ਲਈ ਵੀ ਬਹੁਤ ਮੁਸ਼ਕਿਲ ਸਨ। ਓਹਦੀ ਖੁਸ਼ਦਿਲੀ ਤੇ ਹੌਂਸਲੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ। ਅਖੀਰ ਵਿੱਚ ਮੈਂ ਸਿਰਫ਼ ਇੰਨਾ ਕਹਿਣਾ ਚਾਹੁੰਦਾ ਹਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੁਛ ਨਹੀਂ ਆ ਤੇ ਤੁਸੀਂ ਸਭ ਹਰ ਚੁੱਕੇ ਓ ਤੇ ਜ਼ਿੰਦਗੀ ਵਿੱਚ ਕੁਛ ਠੀਕ ਨਹੀਂ ਹੋ ਰਿਹਾ ਤਾਂ ਇਕ ਵਾਰੀ ਇਹ ਕਿਤਾਬ ਜ਼ਰੂਰ ਪੜ੍ਹੋ। ਮੈਨੂੰ ਪੂਰਾ ਯਕੀਨ ਆ ਕਿ ਇਹ ਕਿਤਾਬ ਪੜ੍ਹ ਕੇ ਤੁਹਾਡਾ ਜ਼ਿੰਦਗੀ ਜੀਣ ਦਾ ਨਜ਼ਰੀਆ ਬਦਲ ਜਾਵੇਗਾ। ਧੰਨਵਾਦ।


 
  • Availability: In Stock
  • Model: 3-1326-P384

Write Review

Note: Do not use HTML in the text.