Chauthi Koot

Rs.120
Qty:
Publisher    :
Authors      :   Waryan Singh Sandhu
Page           : 
Format       :   Paper Back
Language   :   Punjabi 
Chauthi Koot by Waryam Singh Sandhu Punjabi Stories book Online
ਵਰਿਆਮ ਸਿੰਘ ਸੰਧੂ ਦੀ ਕਿਤਾਬ "ਚੌਥੀ ਕੂਟ" ਪੜੀ। ਮਤਲਬ ਚੌਥੀ ਦਿਸ਼ਾ। ਇਸ ਵਿਚ ਪੰਜ ਕਹਾਣੀਆਂ ਹਨ।ਇਸ ਕਿਤਾਬ ਨੂੰ 2000 ਵਿਚ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਤੇ ਚੌਥੀ ਕੂਟ ਨਾਮ ਫਿਲਮ ਵੀ ਬਣੀ।ਇੱਕ ਕਹਾਣੀ ਪੰਜਾਬ ਦੀ ਵੰਡ ਦੇ ਦੁਖਾਂਤ,ਤਿੰਨ ਕਹਾਣੀਆਂ 1984 ਦੇ ਬਾਅਦ ਦੀਆਂ ਹਨ ਅਤੇ ਇਕ ਕਹਾਣੀ ਬਹੁਤ ਅਲੱਗ ਹੈ। 
ਮੈਨੂੰ ਲੱਗਾ ਕਿ ਜੇਕਰ ਇਸ ਕਿਤਾਬ ਦੀ ਕਹਾਣੀ "ਮੈਂ ਹੁਣ ਠੀਕ ਠਾਕ ਹਾਂ" ਪੜ ਲਈ ਜਾਵੇ ਤਾਂ ਸ਼ਾਇਦ 1984 ਦੇ ਬਾਅਦ ਦੇ ਵਰਿਆ ਦਾ ਦੁਖਾਂਤ ਸਮਝਣ ਲਈ ਹੋਰ ਕੁਝ ਪੜਨ ਦੀ ਲੋੜ ਨਹੀਂ ਹੈ। ਉਹ ਵਰੇ ਛੋਟੇ ਕਿਸਾਨਾਂ ਲਈ ਬਹੁਤ ਮੁਸ਼ਕਿਲ ਵਰੇ ਸਨ। ਜੋ ਖੇਤਾਂ ਕਰ ਕੇ ਖੇਤਾਂ ਵਿਚ ਘਰ ਬਣਾ ਕੇ ਬੈਠੇ ਸਨ। ਸ਼ਾਇਦ ਸਭ ਤੋਂ ਵੱਧ ਉਹਨਾਂ ਨੇ ਜਰਿਆ ਹੈ। ਕਬੱਡੀ ਦੇ ਮੈਦਾਨ ਵਿਚ ਜੋਗਿੰਦਰ ਵਲੋਂ ਫੜੀ ਬਾਂਹ ਨਾ ਕਦੇ ਕੋਈ ਛੁਟੀ ਸੀ। ਪਰ ਅੱਜ ਉਹ ਦੋਵਾਂ ਧਿਰਾਂ ਸਾਹਮਣੇ ਕਮਜੋਰ ਸੀ। ਉਹ ਕਿਸੇ ਦੇ ਪੱਖ ਚ ਨਹੀ ਸੀ। ਪਰ ਫਿਰ ਵੀ ਦੋਨਾਂ ਧਿਰਾਂ ਦਾ ਗੁਨਾਹਗਾਰ ਸੀ। ਆਪਣੇ ਬਚਪਨ ਦਾ ਪਾਲਿਆ ਕੁੱਤਾ ਟੋਮੀ ਮਾਰਨ ਲੱਗਿਆ ਪਤਾ ਨਹੀ ਕਿੰਨੀ ਕੁ ਲੜਾਈ ਉਸਨੂੰ ਆਪਣੇ ਨਾਲ ਲੜਨੀ ਪਈ। 1984 ਅਤੇ ਉਸਦੇ ਬਾਅਦ ਹੋਏ ਸਾਰੇ ਘਟਨਾਕ੍ਰਮ ਵਿਚ ਕੀ ਸਹੀ ਸੀ ਕੀ ਗ਼ਲਤ ਬਹੁਤ ਵੱਡਾ ਵਿਸ਼ਾ ਹੈ। ਪਰ ਜਿਸਦਾ ਕੋਈ ਜੀਅ ਇਸ ਲਹਿਰ ਦੀ ਭੇਂਟ ਚੜ ਗਿਆ। ਉਸ ਲਈ ਤਾਂ ਇਹ ਕਦੇ ਵੀ ਸਹੀ ਨਹੀ ਹੋ ਸਕਦੀ। 
" ਚੌਥੀ ਕੂਟ" ਕਹਾਣੀ ਇਕ ਆਮ ਇਨਸਾਨ ਦੀ 84 ਦੇ ਬਾਅਦ ਦੇ ਸਾਲਾਂ ਦੀ ਮਨੋਸਥਿਤੀ ਦੀ ਕਹਾਣੀ ਹੈ। ਡਰ‌‌! ਕਿਸੇ ਸੁੰਨਸਾਨ ਲੰਬੀ ਸੜਕ ਤੇ ਸਰਦੀਆਂ ਦੀ ਰਾਤ ਨੂੰ ਛਾਈ ਗਹਿਰੀ ਧੁੰਦ ਵਾਂਗ ਸੀ। ਜੋ ਕਈ ਸਾਲ ਮਨਾਂ ਤੇ ਛਾਈ ਰਹੀ। ਹਰ ਸਮਾਂ ਹਰ ਪਲ ਤੇ ਹਰ ਜਗਾ ਤੇ। ਆਪਣਿਆ ਤੋਂ ਵੀ ਡਰ ਤੇ ਬੇਗਾਨਿਆ ਤੋਂ ਵੀ ਡਰ। ਬੇਕਸੂਰ ਹੁੰਦਿਆ ਵੀ ਡਰ। 
"ਪਰਛਾਵੇਂ" ਕਹਾਣੀ 1947 ਦੀ ਵੰਡ ਤੇ ਅਧਾਰਿਤ ਹੈ। ਲੋਕ ਅਚਾਨਕ ਬਦਲ ਜਾਂਦੇ ਹਨ। ਪਤਾ ਨਹੀ ਕੀ ਆ ਜਾਂਦਾ ਉਹਨਾਂ ਵਿਚ। 
ਰਵਾ ਦਿੱਤਾ "ਨੌ ਬਾਰਾਂ ਦੱਸ" ਨੇ ਤਾਂ। ਸਾਡੀ ਰਿਸ਼ਤੇਦਾਰੀ ਵਿਚ ਇਕ ਸਿੱਧਾ-ਸਾਧਾ ਮੁੰਡਾ ਸੀ। ਉਸਨੇ ਅੰਗ੍ਰੇਜ਼ੀ ਬੋਲਨੀ ਨਾ ਆਉਂਦਿਆ ਹੋਇਆ ਵੀ ਗਲਤ ਮਲਤ ਜੋ ਮੂੰਹ ਆਇਆ ਬੋਲੀ ਜਾਣੀ। ਉਦੋਂ ਤਾਂ ਪਤਾ ਨਹੀ ਪਰ ਹੁਣ ਮੈਨੂੰ ਕੀ ਲੱਗਦਾ ਕਿ ਸ਼ਾਇਦ ਕਿਸੇ ਨੂੰ ਅੰਗ੍ਰੇਜ਼ੀ ਬੋਲਦੇ ਦੇਖ ਕੇ ਇਕ ਪੇਂਡੂ ਮਨ ਤੇ ਗਹਿਰਾ ਪ੍ਰਭਾਵ ਪੈ ਗਿਆ। 
ਇੰਜ ਹੀ ਨਿੰਦਰ ਆਪਣੇ ਆਪ ਨੂੰ ਧਰਮਿੰਦਰ ਤੇ ਹੇਮਾ ਮਾਲਿਨੀ ਦਾ ਮੁੰਡਾ ਕਹਿੰਦਾ ਸੀ, ਤੇ ਆਪਣੇ ਆਪ ਨੂੰ ਦਿਉਲ ਜੱਟ ਮੰਨਦਾ ਸੀ। ਤੇ ਆਪਣੇ ਵਿਆਹ ਦੀ ਗੱਲ ਸ਼੍ਰੀ ਦੇਵੀ ਨਾਲ ਚੱਲਦੀ ਦੱਸਦਾ ਸੀ। ਸ਼੍ਰੀ ਦੇਵੀ ਸਾਹਮਣੇ ਤਾਂ ਉਸਨੂੰ ਆਪਣੇ ਪਿੰਡ ਦੀ ਧੰਤੋ ਕੁਝ ਵੀ ਨਹੀ ਲੱਗਦੀ ਸੀ। ਪਰ ਧੰਤੋ ਦਾ ਹਾਸਾ ਉਸਨੂੰ ਸ਼੍ਰੀ ਦੇਵੀ ਵਰਗਾ ਲੱਗਦਾ ਸੀ। ਬਚਪਨ ਦੀ ਰੋਂਦਲ ਧੰਤੋ ਇਕ ਵਾਰ ਫਿਰ ਰੋਂਦ ਮਾਰ ਗਈ। ਜ਼ਿੰਦਗੀ ਦੀ ਪਹਿਲੀ ਵੇਖੀ ਫਿਲਮ ਵਾਂਗ ਪ੍ਰਾਇਮਰੀ ਸਕੂਲ ਦੇ ਲੰਮੀ ਗੁੱਤ ਵਾਲੀ ਬਿੱਲੀਆਂ ਅੱਖਾਂ ਵਾਲੀ ਭੈਣ ਜੀ ਗੁਰਮੀਤ ਦਾ ਅਸਰ ਵੀ ਉਸਦੇ ਮਨ ਤੋਂ ਨਾ ਜਾ ਸਕਿਆ।
ਵਰਿਆਮ ਸਿੰਘ ਦੀਆਂ ਇਹਨਾਂ ਕਹਾਣੀਆਂ ਲਈ ਕਈ ਸ਼ਬਦ ਥੋੜੇ ਹਨ। ਪਾਤਰਾਂ ਦੇ ਮਨ ਦੀ ਸਥਿਤੀ ਵਿਚਾਰ ਤੇ ਮਾਹੌਲ ਜਿਸ ਸਾਫ਼ ਤੇ ਕਾਵਿ ਮਈ ਢੰਗਾਂ ਨਾਲ ਚਿਤਰਦੇ ਹਨ। ਹੈਰਾਨੀਜਨਕ ਹੈ। ਕਹਾਣੀ ਬਹੁਤ ਡੂੰਘੀ ਹੈ। ਪੰਜਾਬੀ ਵਿਚ ਕਿਹਾ ਜਾਵੇ ਤਾਂ ਧੂਹ ਪੈਂਦੀ ਹੈ, ਹਰ ਕਹਾਣੀ ਪੜ ਕੇ। 
"ਮੈਂ ਠੀਕ-ਠਾਕ ਹਾਂ" ਤੇ "ਨੌ ਬਾਰਾਂ ਦੱਸ" ਬਾਰੇ ਸ਼ਬਦ ਨਹੀਂ ਹਨ 
  • Availability: In Stock
  • Model: 3-1326-P906

Write Review

Note: Do not use HTML in the text.