Search

Search Criteria

 
 
 
 

Products meeting the search criteria

Sort By:  
Short-Cut Via Long Route (1-1326-P4790)
Publisher  :
Authors     :     Amrik Singh Bal
Page          : 
Format      :     Paper Back
Language :      Punjabi
Short-Cut Via Long Route by Amrik Singh Bal Punjabi Others book Online

ਬਾਰਸੀਲੋਨਾ, ਸਪੇਨ ਵਸਦੇ ਲੇਖਕ ਦੋਸਤ ਅਮਰੀਕ ਸਿੰਘ ਬੱਲ ਹੁਰਾਂ ਦੀ ਕਿਤਾਬ ' ਸ਼ੌਰਟ ਕੱਟ ਵਾਇਆ ਲੌਂਗ ਰੂਟ' 2013 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਤੇ 2017 ਵਿਚ ਇਸਦਾ ਦੂਜਾ ਐਡੀਸ਼ਨ ਆ ਗਿਆ ਸੀ। ਲੇਖਕਾਂ 'ਚੋਂ ਮੈਂ ਪਹਿਲੀ ਸਾਂ, ਜਿਸ ਨੂੰ ਅਮਰੀਕ ਜੀ ਨੇ ਪਹਿਲੇ ਐਡੀਸ਼ਨ 'ਚੋਂ ਮਿਲ਼ੀਆਂ ਕਿਤਾਬਾਂ 'ਚੋਂ ਇਕ ਕਾਪੀ ਭੇਜੀ ਸੀ। ਕਿਤਾਬ ਮਿਲ਼ੀ … ਉਸੇ ਰਾਤ ਇੱਕੋ ਸਿਟਿੰਗ 'ਚ ਪੜ੍ਹ ਲਈ ... ਆਪਣੇ ਵਿਚਾਰ ਵੀ ਫ਼ੋਨ 'ਤੇ ਸਾਂਝੇ ਕਰ ਲਏ … ਦੂਜਾ ਸੋਧਿਆ ਹੋਇਆ ਐਡੀਸ਼ਨ ਆਇਆ … ਉਸਦੀ ਕਾਪੀ ਵੀ ਮੇਰੇ ਕੋਲ਼ ਪਹੁੰਚ ਗਈ। ਇਹਨਾਂ ਸਾਲਾਂ 'ਚ ਮੈਂ ਆਪਣੀਆਂ ਹੀ ਮੌਜਾਂ 'ਚ ਸੀ। ਕੁਝ ਨੋਟਸ ਬਣਾਏ … ਸੋਚਿਆ ਜਲਦੀ ਹੀ ਲਿਖਾਂਗੀ, ਪਰ ਉਸ ਦਿਨ ਤੋਂ ਬਾਅਦ ਆਹ ਦਿਨ ਆ ਗਿਆ। ਖ਼ੈਰ! ਅਮਰੀਕ ਨੂੰ ਮੇਰੀ ਗ਼ਾਇਬ ਹੋਣ ਤੇ ਪਰਤ ਆਉਣ ਦੀ ਬੇਨਿਆਜ਼ ਫ਼ਕੀਰਾਨਾ ਤਬੀਅਤ ਬਾਰੇ ਸਭ ਕੁਝ ਪਤਾ ਹੈ ... ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ।ਉਹ ਅਕਸਰ ਹਲਕਾ ਜਿਹਾ ਹੱਸ ਕੇ ਆਖ ਦਿੰਦੈ … ਤਨਦੀਪ ਜੀ! ਤੁਹਾਡੀਆਂ ਤੁਸੀਂ ਹੀ ਜਾਣੋ!

ਇਕ ਤਾਂ ਹਿਜਰਤ ਕਰਮਾਂ 'ਚ ਵੀ ਲਿਖੀ ਹੁੰਦੀ ਹੈ … ਦੂਜਾ ਪਰਦੇਸ ਜਾ ਕੇ ਵਸਣ ਦਾ ਪੰਜਾਬੀਆਂ ਨੂੰ ਸਦਾ ਚਾਅ ਜਿਹਾ ਵੀ ਰਿਹਾ ਹੈ। ਬਾਸਿਲਸਿਲਾ ਰੋਜ਼ਗਾਰ ਚੰਗੇ ਭਵਿੱਖ ਦੀ ਆਸ 'ਚ ਕਿਤਾਬ ਦੇ ਲੇਖਕ ਅਮਰੀਕ ਨੇ ਘਰੋਂ ਪੈਰ ਪੁੱਟਦਿਆਂ ਕਦੇ ਸੋਚਿਆ ਨਹੀਂ ਹੋਣਾ ਕਿ ਖ਼ਾਬ, ਅਜ਼ਾਬ ਬਣ ਜਾਣਗੇ।ਭੇਜਣ ਤੋਂ ਪਹਿਲਾਂ ਘਰ ਵਾਲ਼ੇ ਵੀ ਸੋਚਦੇ ਹਨ ਕਿ ਮੁੰਡਾ ਬਾਹਰ ਚਲਿਆ ਜਾਵੇ, ਡਾਲਰ-ਪੌਂਡਾਂ ਦੀ ਤਾਂ ਬਾਰਿਸ਼ ਹੋਣ ਲੱਗ ਜਾਣੀ ਹੈ। ਉਸ ਵਕ਼ਤ ਜਮ੍ਹਾ-ਘਟਾਓ ਦੇ ਸਾਰੇ ਅਣਦੇਖੇ, ਅਣਸੁਣੇ ਪਹਿਲੂਆਂ ਬਾਰੇ ਕੌਣ ਸੋਚਦਾ ਹੈ ਭਲਾ? ਆਹ! ਇਹ ਖ਼ਾਬਾਂ ਦੇ ਤਾਣੇ-ਬਾਣੇ … ਹਰ ਨੌਜਵਾਨ ਵਾਂਗ ਬਾਹਰਲੇ ਮੁਲਕ ਦੀ ਜ਼ਿੰਦਗੀ ਨੂੰ ਆਈਡਿਆਲਾਈਜ਼ ਕਰਦਾ ਉਲ਼ਝਿਆ-ਉਲ਼ਝਿਆ ਅਮਰੀਕ! ਤੇ ਏਜੰਟਾਂ ਦੀ ਮਨਸੂਬਾਬੰਦੀ … ਨਤੀਜਾ ਅਫ਼ਰੀਕਾ ਦੇ ਇਕ ਘਟੀਆ ਦੇ ਦੇਸ 'ਚ ਫ਼ਲਾਈਟ ਉੱਤਰਨ ਤੋਂ ਸ਼ੁਰੂ ਹੁੰਦਾ ਮੁਸੀਬਤਾਂ, ਕਹਿਰਾਂ ਤੇ ਜ਼ੁਲਮਾਂ ਦਾ ਸਿਲਸਿਲਾ … ਸ਼ਬਦਾਂ 'ਚ ਲਿਖਣਾ ਸੌਖਾ … ਤਨ, ਮਨ, ਰੂਹ 'ਤੇ ਹੰਢਾਉਣਾ ਔਖਾ! ਬਾਹਰਲੇ ਮੁਲਕ ਦੀ ਸਹੂਲਤਾਂ ਭਰੀ ਖ਼ੂਬਸੂਰਤ ਰੰਗੀਨ ਜ਼ਿੰਦਗੀ ਦੇ ਸੁਫ਼ਨੇ 'ਤੇ ਕੋਈ ਬੁੱਕਾਂ ਭਰ-ਭਰ ਰੇਤ ਡੋਲ੍ਹ ਹੀ ਨਹੀਂ ਗਿਆ … ਲੇਖਕ ਨੂੰ ਵੀ ਕਿਤੇ ਡੂੰਘਾ ਦਫ਼ਨਾਉਣ ਦੀ ਕੋਸ਼ਿਸ਼ ਨਹੀਂ ਛੱਡੀ ਗਈ।

ਸੰਨ 2002 'ਚ ਮੈਂ ਯੂਰਪ ਦੇ ਕਈ ਮੁਲਕਾਂ ਦੀ ਯਾਤਰਾ ਕੀਤੀ ਸੀ। ਫ਼ਰਾਂਸ ਦਾ ਇਕ ਮਹਿਲ ਵੇਖਣ ਗਏ … ਉੱਥੇ ਕੁਝ ਬੰਦੇ ਪੂਰੇ ਸਰੀਰ 'ਤੇ ਲੇਪ ਲਾ ਕੇ ਅਹਿੱਲ ਬੁੱਤ ਬਣ ਕੇ ਬੈਠੇ ਸਨ … ਕੋਲ਼ ਜਾ ਕੇ ਫ਼ੋਟੋ ਖਿੱਚਣ ਲੱਗੀ … ਇਕ ਬੁੱਤ ਪੰਜਾਬੀ 'ਚ ਬੋਲ ਪਿਆ … ਭੈਣ ਜੀ ਸਤਿ ਸ੍ਰੀ ਅਕਾਲ! ਤੁਸੀਂ ਪੰਜਾਬੀ ਹੋ? ਕੈਨੇਡਾ ਤੋਂ ਆਏ ਹੋ? ਮੇਰੇ ਬੈਗ 'ਤੇ ਕੈਨੇਡਾ ਦਾ ਲੋਗੋ ਉਸਨੇ ਦੇਖ ਲਿਆ ਸੀ। ਮੇਰੀ ਹੈਰਾਨੀ ਵੇਖ ਕੇ … ਮੁੰਡਾ ਬੋਲ ਉੱਠਿਆ .. ਭੈਣ! ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ … ਏਥੇ ਪੱਕਾ ਨਹੀਂ ਹਾਂ … ਕੰਮ ਵੀ ਨਹੀਂ ਹੈ ... ਸੋ ਏਥੇ ਸਵਾਂਗ ਬਣ ਕੇ ਖੜ੍ਹ ਜਾਨਾਂ … ਜੇ ਕੋਈ ਕੁਝ ਦੇ ਜਾਂਦਾ … ਖਾ ਲੈਨਾਂ ... ਨਹੀਂ ਭੁੱਖੇ ਸੌਣਾ ਪੈਂਦਾ … ਮੇਰੇ ਘਰਦਿਆਂ ਨੂੰ ਮੇਰੇ ਜਿਊਂਦੇ-ਮਰੇ ਹੋਣ ਦੀ ਕੋਈ ਖ਼ਬਰ ਨਹੀਂ … ਉਸਦੀਆਂ ਅੱਖਾਂ 'ਚ ਹੰਝੂ ਆ ਗਏ … ਮੇਕ-ਅੱਪ ਖ਼ਰਾਬ ਹੋਣ ਦੇ ਡਰੋਂ ਉਹਨੇ ਝੱਟ ਪੂੰਝ ਲਏ। ਮੈਂ ਪਰਸ 'ਚੋਂ ਸੌ ਡਾਲਰ ਕੱਢ ਕੇ ਦੇ ਦਿੱਤੇ … ਕਿਉਂਕਿ ਉਹ 'ਕੱਲਾ ਨਹੀਂ ਸੀ … ਉਸਦੇ ਨਾਲ਼ ੫-੬ ਸਾਥੀ ਹੋਰ ਵੀ ਸਨ … ਯਕੀਨਨ ਸਾਰਿਆਂ ਦਾ ਇਹੀ ਹਾਲ ਹੋਵੇਗਾ। ਮੈਂ ਬੁੱਤਾਂ ਦੇ ਹੰਝੂ ਸਿੰਮਦੇ ਵੇਖੇ ਸਨ … ਅਧੂਰੀ ਹਿਜਰਤ ਦੀ ਕਹਾਣੀ ਸੁਣੀ ਸੀ। ਅਮਰੀਕ ਦੀ ਕਿਤਾਬ 'ਚੋਂ ਉਸਦਾ ਚਿਹਰਾ ਤੇ ਰੂਹ ਬੋਲਦੇ ਸਨ ... ਮੈਂ ਸਾਰੀ ਰਾਤ ਸੁਣੀ ਗਈ .. ਬੁੱਤਾਂ ਨੇ ਮੇਰੇ ਦੁਆਲ਼ੇ ਫੇਰ ਘੇਰਾ ਪਾ ਲਿਆ … ਸਾਰੀ ਰਾਤ ਸੌਂ ਨਾ ਸਕੀ।

ਮੁਨੀਰ ਨਿਆਜ਼ੀ ਲਿਖਦੇ ਨੇ

ਇਕ ਔਰ ਦਰੀਆ ਕਾ ਸਾਮਨਾ ਥਾ 'ਮੁਨੀਰ' ਮੁਝ ਕੋ
ਮੈਂ ਏਕ ਦਰੀਆ ਕੇ ਪਾਰ ਉਤਰਾ ਤੋ ਮੈਨੇ ਦੇਖਾ।

ਅਹਿਸਾਸ ਕਦੇ ਲਤੀਫ਼ਿਆਂ 'ਚ ਬਿਆਨ ਨਹੀਂ ਹੁੰਦੇ … ਇਹਨਾਂ ਨੂੰ ਸੰਜੀਦਾ ਸ਼ਬਦਾਂ ਤੇ ਰਹਿਮ-ਦਿਲ ਦੋਸਤਾਂ ਦੀ ਹੀ ਤਲਾਸ਼ ਹੁੰਦੀ ਹੈ।ਕਿਤਾਬ ਪੜ੍ਹਨ ਉਪਰੰਤ ਮੈਂ ਕਈ ਤਰ੍ਹਾਂ ਦੀ ਕਸ਼ਮਕਸ਼ ਦੀ ਸ਼ਿਕਾਰ ਹੋਈ ਤੇ ਹਜ਼ਾਰਾਂ ਸਵਾਲਾਂ ਨੇ ਸੂਖਮ ਮਨ ਨੂੰ ਘੇਰ ਲਿਆ। ਜਦੋਂ ਉਹ ਏਜੰਟਾਂ ਦੇ ਕੈਦ ਵਿਚ ਸੀ, ਪਿੱਛੇ ਘਰ ਵਾਲ਼ਿਆਂ 'ਤੇ ਕੀ ਬੀਤਦੀ ਹੋਊ? ਜਦੋਂ ਉਹ ਅਫ਼ਰੀਕਾ ਦੇ ਰੇਗਿਸਤਾਨੀ ਇਲਾਕਿਆਂ 'ਚ ਧਾਹਾਂ ਮਾਰਦਾ ਹੋਊ, ਘਰ ਦੇ ਕਮਰੇ ਦਾ ਬੂਹਾ ਬੰਦ ਕਰਕੇ ਰੋਂਦੇ ਹੋਣਗੇ? ਹਰ ਸੂਰਤ 'ਚ ਏਜੰਟ ਫ਼ਾਇਦਾ ਲੈ ਚੁੱਕੇ ਸਨ। ਕਿਤਾਬ ਤਾਂ ਇਕ ਪਾਸੇ, ਬਹੁਤ ਕੁਝ ਅਣਲਿਖਿਆ ਮੈਂ ਅਮਰੀਕ ਦੀ ਜ਼ੁਬਾਨੀ ਵੀ ਸੁਣ ਚੁੱਕੀ ਹਾਂ।

ਕਿਸੇ ਅਰਬਪਤੀ ਸ਼ੇਖ਼ ਨੇ ਦੁਬਈ 'ਚ ਮਸਨੂਈ ਕੈਰੇਬੀਅਨ ਦੇ ਜੰਗਲ਼ ਦਾ ਮਾਹੌਲ, ਮਸਨੂਈ ਮਾਨਸੂਨ, ਮਸਨੂਈ ਬਰਫ਼ਬਾਰੀ ਦਾ ਮਾਹੌਲ ਚਾਹੇ ਲੱਖ ਤਿਆਰ ਕਰ ਲਿਆ ਹੋਵੇ, ਜੋ ਦਰਦ ਏਜੰਟਾਂ ਹੱਥੋਂ ਬਾਹਰਲੇ ਮੁਲਕ ਦੇ ਨਾਂ 'ਤੇ ਅਮਰੀਕ ਵਰਗੇ ਹੋਰ ਲੱਖਾਂ ਨੌਜਵਾਨਾਂ ਨੇ ਝੱਲਿਆ ਹੈ … ਉਸ ਦੀ ਮਸਨੂਈ ਪੇਸ਼ਕਸ਼ ਕਿੰਞ ਤਿਆਰ ਕਰਾਂਗੇ? ਇਹ ਆਪ-ਬੀਤੀ … ਅਫ਼ਰੀਕਨ ਰੇਗਿਸਤਾਨ ਦੇ ਕਣ-ਕਣ 'ਚ ਮਾਸੂਮ ਨੌਜਵਾਨਾਂ ਦੇ ਪਸੀਨੇ ਤੇ ਰੱਤ ਨਾਲ਼ ਰਚ ਚੁੱਕੀ ਹੈ। ਉਸਨੇ ਪੈਰਾਂ ਨਾਲ਼ ਸਫ਼ਰ ਸ਼ੁਰੂ ਕੀਤਾ ਤੇ ਉਸਦੇ ਹੱਥ ਅੱਜ ਤਕ ਇਸਨੂੰ ਪੂਰਾ ਲਿਖ ਨਹੀਂ ਸਕੇ।

ਕਿਤਾਬ ਨੂੰ ਰੌਚਕ ਆਖਣਾ … ਉਸਦੇ ਜ਼ਖ਼ਮਾਂ ਤੇ ਜਜ਼ਬਾਤ 'ਤੇ ਤੇਜ਼ਾਬ ਦਾ ਫ਼ੰਬਾ ਰੱਖਣਾ ਹੋਵੇਗਾ … ਉਸਨੇ ਕਿਤਾਬ ਖ਼ਾਤਿਰ ਹਿਜਰਤ ਨਹੀਂ ਸੀ ਕੀਤੀ … ਕਿਤਾਬ ਤਾਂ ਉਸ ਕੋਲ਼ੋਂ ਬਾਅਦ ਦੀਆਂ ਖ਼ੌਫ਼ਨਾਕ ਰਾਤਾਂ ਦੇ ਉਨੀਂਦਰੇ ਨੇ ਲਿਖਵਾ ਦਿੱਤੀ … ਥਾਂ-ਥਾਂ ਗਦ-ਕਵਿਤਾ ਨਾਲ਼ ਲਬਰੇਜ਼ ਉਸਦੀ ਵਾਰਤਕ ਪੜ੍ਹਦਿਆਂ ਏਜੰਟਾਂ ਦੇ ਜ਼ੁਲਮਾਂ ਤੋਂ ਰਾਹਤ ਮਹਿਸੂਸ ਹੁੰਦੀ ਹੈ … ਖ਼ੂਬਸੂਰਤ ਨਸਰ ਦੇ ਅਨੇਕਾਂ ਹਵਾਲੇ ਪੇਸ਼ ਕੀਤੇ ਜਾ ਸਕਦੇ ਹਨ। ਡਿਕਸ਼ਨ 'ਚ ਉਰਦੂ ਦੇ ਕਈ ਐਸੇ ਸ਼ਬਦਾਂ ਦਾ ਪ੍ਰਯੋਗ ਹੈ, ਜੋ ਆਮ ਪਾਠਕ ਨੂੰ ਝੁੰਜਲ਼ਾਅ ਦਿੰਦਾ ਹੈ। ਇਸ ਬਾਬਤ ਮੇਰੀ ਉਸ ਨਾਲ਼ ਖੁੱਲ੍ਹ ਕੇ ਗੱਲ ਵੀ ਹੋਈ ਸੀ ਤੇ ਸ਼ਾਇਦ ਨਵੇਂ ਐਡੀਸ਼ਨ 'ਚ ਸੋਧ ਕੀਤੀ ਵੀ ਗਈ ਹੈ। ਇਸ ਨੂੰ ਸਫ਼ਰਨਾਮਾ ਨਾ ਆਖੋ, ਇਹ ਆਪ-ਬੀਤੀ ਹੈ ... ਹੱਡ-ਹੰਢਾਈ ਹੈ। ਇਹ ਕਿਤਾਬ ਭਾਰਤ ਜਾਂ ਕਿਸੇ ਵੀ ਮੁਲਕ ਤੋਂ ਸੁਫ਼ਨੇ ਪਿਰੋਅ ਕੇ ਤੁਰਨ ਵਾਲ਼ੇ ਹਰ ਨੌਜਵਾਨ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਜੋ ਹਾਦਸੇ ਘਟ ਸਕਣ। ਪਿਛਲਿਆਂ ਨੂੰ ਸਿਰਹਾਣਿਆਂ ਹੇਠ ਮੂੰਹ ਦੇ ਕੇ ਲੁਕ-ਛੁਪ ਰੋਣਾ ਨਾ ਪਵੇ, ਏਜੰਟਾਂ ਦੇ ਜਬਾੜਿਆਂ ਹੇਠ ਫਸੇ ਨੌਜਵਾਨਾਂ ਨੂੰ ਪਲ-ਪਲ ਦੇ ਸਾਹ ਲਈ, ਜੀਵਨ ਲਈ ਤਰਸਣਾ ਨਾ ਪਵੇ।

ਕਿਤਾਬ ਦਾ ਸਾਰਾ ਨਕਸ਼ਾ, ਸੰਰਚਨਾ, ਪਰਯੋਜਨ ਸਭ ਕਲਾਤਮਿਕ ਢੰਗ ਨਾਲ ਐਨ ਸਿਲਸਿਲੇਵਾਰ ਰੱਖੇ ਗਏ ਹਨ ਤੇ ਚਰਮ ਸੀਮਾ ਤਕ ਪਹੁੰਚਦਿਆਂ ਪਾਠਕ ਨੂੰ ਕਿਤਾਬ ਅਧੂਰੀ ਛੱਡ ਕੇ ਉੱਠਣ ਦਾ ਮੌਕਾ ਨਹੀਂ ਦਿੰਦੇ। ਇਹੀ ਅਮਰੀਕ ਵਰਗੇ ਸਿਰਜਣਾਤਮਕ ਲੇਖਕ ਦਾ ਹਾਸਿਲ ਹੈ ਕਿ ਬਹੁਤ ਵਾਰ ਘਟਨਾਵਾਂ ਦਾ ਆਪਸੀ ਤਾਲਮੇਲ ਦੁਹਰਾਏ ਜਾਣ ਦੇ ਬਾਵਜੂਦ ਨੀਰਸ ਨਹੀਂ ਹੋਇਆ ਤੇ ਭਾਵ ਹੋਰ ਗੂੜ੍ਹੇ ਹੋ ਕੇ ਤੇ ਨਿੱਖਰ ਕੇ ਸਾਹਮਣੇ ਆਏ ਹਨ। ਨਾਲ਼ ਹੀ ਲੇਖਕ ਦੀ ਸ਼ਖ਼ਸੀਅਤ ਅਤੇ ਪ੍ਰਵਿਰਤੀ ਦੋਵੇਂ ਬਹੁਤ ਸਪੱਸ਼ਟ ਰੂਪ 'ਚ ਪੇਸ਼ ਹੋਏ ਹਨ। ਉਹ ਕਿਤਾਬ ਦੇ ਵਿਸ਼ੇ ਤੇ ਪਾਠਕਾਂ ਪ੍ਰਤੀ ਬਹੁਤ ਚੇਤੰਨ ਹੈ ... ਯਕੀਨਨ ਉਸਨੇ ਹੱਥ-ਲਿਖਤ ਨੂੰ ਬਹੁਤ ਵਾਰ ਪੜ੍ਹਿਆ ਤੇ ਸੋਧਿਆ ਹੋਵੇਗਾ। ਬਹੁਤ ਜਗ੍ਹਾ ਉਹ ਬਿਆਨ ਦੀ ਸਾਦਗੀ ਤੋਂ ਇਕਦਮ ਦਾਰਸ਼ਨਿਕ ਰਵੱਈਆ ਇਖ਼ਤਿਆਰ ਕਰ ਲੈਂਦਾ ਹੈ।

ਮੈਂ ਦੋਸਤ ਅਮਰੀਕ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ ਜਿਸਨੇ ਆਪਣੀ ਹੱਡ-ਬੀਤੀ ਨੂੰ ਸ਼ਬਦਾਂ 'ਚ ਲਿਖ ਕੇ ਪਾਠਕਾਂ ਤਕ ਹੀ ਨਹੀਂ ਪਹੁੰਚਾਇਆ ਸਗੋਂ ਅਣਲਿਖੀ ਤਵੀਲ ਦਾਸਤਾਨ ਮੇਰੇ ਨਾਲ਼ ਸਾਂਝ ਵੀ ਕੀਤੀ ਹੈ … ਅੱਜ-ਕੱਲ੍ਹ ਉਹ ਨਾਵਲ ਲਿਖ ਰਿਹੈ … ਤੇ ਹਾਂ! ਸਾਨੀ ਕਰਤਾਰਪੁਰੀ ਦੇ ਸ਼ਾਇਰੀ ਮਜਮੂਏ ਦਾ ਵੀ ... ਮੈਨੂੰ ਬੇਸਬਰੀ ਨਾਲ਼ ਇੰਤਜ਼ਾਰ ਹੈ। ਅਸਲਮ ਕੌਲਸਰੀ ਦੇ ਇਕ ਸ਼ਿਅਰ ਨਾਲ਼ … ਅਮਰੀਕ ਨੂੰ ਢੇਰ ਮੁਬਾਰਕਾਂ

ਸ਼ਹਿਰ ਮੇਂ ਆ ਕਰ ਪੜ੍ਹਨੇ ਵਾਲੇ ਭੂਲ ਗਏ
ਕਿਸ ਕੀ ਮਾਂ ਨੇ ਕਿਤਨਾ ਜ਼ੇਵਰ ਬੇਚਾ ਥਾ

ਕਿਤਾਬ ਦਾ ਪਹਿਲਾ ਐਡੀਸ਼ਨ ਲੋਕਗੀਤ ਨੇ ਤੇ ਦੂਜਾ ਗਰੇਸ਼ੀਅਸ ਬੁੱਕਸ ਪਟਿਆਲਾ ਤੇ ਤੀਜਾ ਪੀਪਲਜ਼ ਫ਼ੋਰਮ ਨੇ ਛਾਪਿਆ ਹੈ। ਮੁੱਲ ੨੫੦ ਰੁਪਏ, ਕੁੱਲ ਸਫ਼ੇ ੩੦੦ ਹਨ।

Rs.300
Suraj Mandar diyan Pauriyan (1-1326-P5001)
Publisher    :
Authors      :   Surjit Patar
Page           : 
Format       :   Paper Back                               
Language   :   Punjabi 
Suraj Mandar diyan Pauriyan by Surjit Patar Punjabi Prose book Online
ਸੂਰਜ ਮੰਦਰ ਦੀਆਂ ਪੌੜੀਆਂ ਸੁਰਜੀਤ ਪਾਤਰ ਜੀ ਦੀ ਲਿਖੀ ਇੱਕੋ ਇੱਕ ਵਾਰਤਕ ਕਿਤਾਬ ਹੈ। ਇਹ ਇਕੱਲੀ ਵਾਰਤਕ ਹੀ ਨਹੀਂ ਹੈ ਕੁਝ ਕਵਿਤਾਵਾਂ ਵੀ ਹਨ।
ਇਸ ਕਿਤਾਬ ਵਿੱਚ ਸੁਰਜੀਤ ਪਾਤਰ ਨੇ ਵੱਖ ਲਿਖਿਆ ਹੈ ਕਿ ਕਿਵੇਂ ਕੁਝ ਕਵਿਤਾਵਾਂ ਨੇ ਜਨਮ ਲਿਆ। ਕਿਹੜੀਆਂ ਕਿਹੜੀਆਂ ਘਟਨਾਵਾਂ ਨੇ ਮਨ ਤੇ ਅਸਰ ਕੀਤਾ ਤੇ ਉਸਦੇ ਨਤੀਜੇ ਵਜੋਂ ਕਿਸ ਕਵਿਤਾ ਦਾ ਜਨਮ ਹੋਇਆ ।ਇੰਝ ਬਹੁਤ ਸਾਰੀਆਂ ਕਵਿਤਾਵਾਂ ਦੇ ਪਿੱਛੇ ਕੀ ਕਾਰਨ ਸੀ ਪਤਾ ਚਲਦਾ ਹੈ ।ਕਿਤਾਬ ਵਿੱਚ ਪਾਤਰ ਜੀ ਦੀ ਜਿੰਦਗੀ ਨਾਲ ਜੁੜੇ ਕਈ ਸਾਹਿਤ ਨਾਲ ਸਬੰਧਤ ਵਿਅਕਤੀਆਂ ਦੇ ਨਾਲ ਮੁਲਾਕਾਤਾਂ ਦਾ ਜਿਕਰ ਹੈ । ਸ਼ਿਵ, ਪਾਸ਼,ਮੀਸ਼ਾ, ਕੁਲਵੰਤ ਵਿਰਕ, ਦੀਦਾਰ ਸਿੰਘ, ਅਮਿਤੋਜ, ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜੋਗਿੰਦਰ ਸਿੰਘ ਕੈਰੋਂ, ਅਮਰਜੀਤ ਗਰੇਵਾਲ ਬਾਰੇ ਲੇਖ ਹਨ। ਆਪਣੀ ਜਿੰਦਗੀ ਬਾਰੇ ਆਪਣੇ ਪਰਿਵਾਰ ਬਾਰੇ ਇਕ ਲੇਖ ਹੈ । ਸੁਰਜੀਤ ਪਾਤਰ ਜਿੰਨਾ ਦੀ ਕਵਿਤਾ ਆਮਤੌਰ ਤੇ ਸਮਝ ਆਣ ਵਾਲੀ ਹੁੰਦੀ ਹੈ । ਉਹਨਾਂ ਦੀ ਵਾਰਤਕ ਨੇ ਵੀ ਬਹੁਤ ਅਰਾਮ ਨਾਲ ਆਪਣੇ ਨਾਲ ਜੋੜ ਲਿਆ । ਬਹੁਤ ਸਾਰੇ ਸਾਹਿਤਕਾਰਾਂ ਦੇ ਜੀਵਨ ਬਾਰੇ ਪਤਾ ਚਲਦਾ ਹੈ ।
ਕਿਸੇ ਦੀ ਕਵਿਤਾ ਸੁਣੀਦੀ ਹੈ ਤਾਂ ਕਈ ਵਾਰ ਕਵੀ ਖੁਦ ਸਮਝਾਉਂਦਾ ਹੈ ਕਿ ਮਤਲਬ ਹੈ ਤੇ ਕਿਉਂ ਲਿਖੀ ਹੈ। ਫਿਰ ਕਵਿਤਾ ਪੂਰੀ ਤਰ੍ਹਾਂ ਸਮਝ ਆਉਂਦੀ ਹੈ । ਇਹ ਕਿਤਾਬ ਪੜ੍ਹ ਕੇ ਇੰਝ ਲੱਗਦਾ ਹੈ ਕਿ ਇਸ ਵਿਚਲੀਆਂ ਕਵਿਤਾਵਾਂ ਬਾਰੇ ਸੁਰਜੀਤ ਪਾਤਰ ਖੁਦ ਸਮਝਾ ਰਹੇ ਹਨ ।
Rs.200
Aap Beeti (3-1326-P73)
Publisher    :
Authors      : Mahinder Singh Randhawa
Page         : 
Format       :   
Language     :    
Aap Beeti by Mahinder Singh Randhawa Punjabi Biography book Online
Rs.400
Budha Te Samunder (Rs121-1)
Publisher  :
Authors     :    Ernest Hamingway
Page          : 
Format      :     Hard Bound
Language :      Punjabi
 
Rs.130
Laal Makki (1-CH1326-P6358)
Publisher     :
Author         :  Danesh Rana
Page           : 
Format        :   Hard Bound
Language    :   Punjabi
Laal Makki by Danesh Rana Punjabi Others book Online
Rs.350
Bharti Jailan Vich Panj Vare (1-1326-P6081)
Publisher    :
Authors      :  Merry Tytler
Page         : 
Format       :   
Language  :   Punjabi
Bharti Jailan Vich Panj Vare by Merry Tytler Punjabi Biography book Online
Rs.260
Zindgi De Rang (1-1326-P6562)
Publisher   :
  Authors     : Sandeep Singh, Hardeep Singh
  Page        :
  Format      :  Hard Bound
  Language :  Punjabi
Zindgi De Rang by Sandeep Singh, Hardeep Singh Punjabi Poetry book Online
Rs.695
Khushi da Raaj (1-1326-P2493)
Publisher  :
Authors     :     Sunil Handa
Page          : 
Format      :     paper back
Language :      Punjabi
Khushi da Raaj by Sunil Handa Punjabi Self Improvement  book Online
Rs.200
Ik desh da janam (1-1326-P6742)
Publisher    :
Authors      :   Harpal SIngh Pannu
Page           : 
Format       :   Paper Back
Language   :   Punjabi 
Ik desh da janam by Harpal SIngh Pannu Punjabi Prose book Online

"ਇਕ ਦੇਸ਼ ਦਾ ਜਨਮ" ਹਰਪਾਲ ਸਿੰਘ ਪੰਨੂੰ ਜੀ ਦੀ ਲਿਖੀ ਯਹੂਦੀ ਲੋਕਾਂ ਦੇ ਸੰਘਰਸ਼ ਦੀ ਗਾਥਾ ਹੈ। ਯਹੂਦੀ ਸੰਘਰਸ਼ ਬਾਰੇ ਇਹ ਸ਼ਾਇਦ ਪੰਜਾਬੀ ਵਿਚ ਲਿਖੀ ਇਕੱਲੀ ਕਿਤਾਬ ਹੈ। ਯਹੂਦੀ ਸੰਘਰਸ਼ ਦੀ ਕਹਾਣੀ ਸ਼ੁਰੂ ਇਸ ਗੱਲ ਤੋਂ ਹੁੰਦੀ ਹੈ ਕਿ ਉਹਨਾਂ ਕੋਲ ਆਪਣਾ ਕੋਈ ਦੇਸ਼ ਨਹੀ ਸੀ। ਉਹਨਾਂ ਨਾਲ ਮਤਰੇਆ ਵਾਲਾ ਸਲੂਕ ਕੀਤਾ ਜਾਂਦਾ ਸੀ। ਸਹਿੰਦੇ ਉਹ ਸਭ, ਜਾਂਦੇ ਤਾਂ ਜਾਂਦੇ ਵੀ ਉਹ ਕਿੱਥੇ? ਇਜ਼ਰਾਇਲ ਵਿਚ ਪੁਰਾਣੇ ਸਮੇਂ ਤੋਂ ਯਹੂਦੀ ਜਾ ਵੱਸ ਰਹੇ ਸਨ। ਉਹ ਉਸਨੂੰ ਆਪਣਾ ਧਾਰਮਿਕ ਦੇਸ਼ ਮੰਨਦੇ ਸਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦ ਅਰਬਾਂ ਦੇ ਨਾਲ ਉਹਨਾਂ ਦੀ ਆਬਾਦੀ ਅਨੁਪਾਤ ਵਧਣ ਲੱਗਿਆ। ਆਪਣਾ ਕੋਈ ਪੱਕਾ ਦੇਸ਼ ਨਹੀ ਤੇ ਜੋ ਸੀ ਉੱਥੇ ਵੀ ਵੱਸ ਜਾਣਾ ਸੋਖਾ ਨਹੀ। ਫਿਰ ਇਥੋਂ ਯਹੂਦੀ ਸੰਘਰਸ਼ ਦੀ ਸ਼ੁਰੂਆਤ ਹੋਈ। ਯਹੂਦੀਆਂ ਦੀਆਂ ਸਭਾਵਾਂ ਵਿਚ ਆਪਣੇ ਪਿੱਤਰੀ ਦੇਸ਼ ਇਜ਼ਰਾਇਲ ਮੁੜਨ ਦਾ ਸੰਕਲਪ ਲਿਆ ਗਿਆ, ਤੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਜ਼ਰਾਇਲ ਸਟੇਟ ਬਣਾ ਲਿਆ ਗਿਆ। ਲੱਖਾਂ ਲੋਕ ਮਰ ਖੱਪ ਗਏ। ਇਜ਼ਰਾਇਲ ਦੇ ਰੇਗਿਸਤਾਨ ਵਿਚ ਭੁੱਖਮਰੀ, ਪਿਆਸ ਦੀ ਭੇਟ ਚੜ ਗਏ। ਪਰ ਗੋਲਡਾ ਮੀਰ ਦੇ ਇਕ ਕਥਨ ਅਨੁਸਾਰ "...............ਇਕ ਦੇਸ਼ ਦਾ ਜਨਮ ਹੋਵੇਗਾ, ਜੰਮਣ, ਪੀੜਾ ਹੋਲਨਾਕ ਤਾਂ ਹੋਣਗੀਆਂ ਪਰ ਬਰਦਾਸ਼ਤ ਕਰਨੀਆਂ ਪੈਣਗੀਆਂ।" ਇਕ ਦੇਸ਼ ਦਾ ਜਨਮ ਸੋਖਾ ਕੰਮ ਨਹੀ ਸੀ। ਪਰ ਇਹਨਾਂ ਵਿਚ ਬਹੁਤ ਉੱਚ ਕੋਟੀ ਦੇ ਲੀਡਰ ਸਾਹਮਣੇ ਆਏ। ਬਰਲ, ਗੋਲਡਾ ਮੀਰ, ਹਰਜਲ, ਮੋਸ਼ੇ ਲਿਲਿਅਨ, ਸਿਰਕਿਨ, ਸਜ਼ਰ, ਇਹਨਾਂ ਵਿਚ ਇਕ ਸੀ। ਗੋਲਡਾ ਮੀਰ ਨੂੰ "ਦ੍ਰਿੜ ਇੱਛਾ ਸ਼ਕਤੀ ਵਾਲੀ ਤੇ ਮੂੰਹ ਬੋਲਣ ਵਾਲੀ ,ਚਾਂਦੀ ਰੰਗੇ ਜੂੜੇ ਵਾਲੀ ਯਹੂਦੀਆਂ ਦੀ ਦਾਦੀ" ਕਿਹਾ ਜਾਂਦਾ ਸੀ। ਗੋਲਡਾ ਮੀਰ ਨੇ ਸਾਰਾ ਜੀਵਨ ਯਹੂਦੀ ਸੰਘਰਸ਼ ਨੂੰ ਦੇ ਦਿੱਤਾ। ਹਰਜਲ ਨੂੰ ਇਜ਼ਰਾਇਲ ਸਟੇਟ ਦਾ ਪਿਤਾਮਾ ਕਿਹਾ ਜਾਂਦਾ ਹੈ। ਪਰ ਉਹ ਅਜ਼ਾਦੀ ਇਜ਼ਰਾਇਲ ਨਾ ਦੇਖ ਸਕਿਆ। ਹਰਜਲ ਇਕ ਤਗੜੀ ਇੱਛਾ ਸ਼ਕਤੀ ਵਾਲਾ ਪੱਤਰਕਾਰ ਸੀ। ਇਹਨਾਂ ਲੀਡਰਾਂ ਦੇ ਉਮਰਾ ਲੰਮੇ ਸੰਘਰਸ਼ ਪਿੱਛੇ ਕੀ ਕਾਰਨ ਹੋ ਸਕਦਾ? ਮੈਨੂੰ ਇਸਦਾ ਕਾਰਨ "ਆਪਣੇ ਲੋਕਾਂ ਨਾਲ ਪਿਆਰ" ਨਜ਼ਰ ਆਇਆ। ਜਦ ਅਜ਼ਾਦੀ ਦਾ ਐਲਾਨ ਹੋਇਆ ਤਾਂ ਗੋਲਡਾ ਮੀਰ ਰੋ ਪਈ। ਕਿਸੇ ਨੇ ਪੁੱਛਿਆ ਕਿਉਂ ਰੋ ਰਹੀ ਹੈ, ਤਾਂ ਗੋਲਡਾ ਮੀਰ ਨੇ ਜਵਾਬ ਦਿੱਤਾ ਉਹਨਾਂ ਲਈ ਜਿਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਪਰ ਸਾਡੇ ਤੋਂ ਵਿਛੜ ਗਏ।
ਇਕ ਵਾਰ ਸ਼ਾਇਨ ਤੇ ਸਿਰਕਿਨ ਦਾ ਆਪਸ ਵਿਚ ਵਿਵਾਦ ਹੋ ਗਿਆ ਤਾਂ ਸਿਰਕਿਨ ਨੇ ਕਿਹਾ ਆਪਾਂ ਕੰਮ ਵੰਡ ਲੈਂਦੇ ਹਾਂ ਜੋ ਚੀਜਾਂ ਹੈਗੀਆਂ ਹਨ ਉਹਨਾਂ ਦੇ ਵਿਕਾਸ ਦੀ ਜਿੰਮੇਵਾਰੀ ਤੁਸੀ ਲੈ ਲਵੋ। ਜੋ ਚੀਜਾਂ ਅਜੇ ਹਵਾ ਵਿਚ ਹਨ ਖਿਆਲੀ ਪੁਲਾਵ ਹਨ,ਉਹਨਾਂ ਨੂੰ ਮੈਂ ਵੇਖਾਗਾ! ਇਹੋ ਜਹੇ ਲੀਡਰ ਕਿਸੇ ਤਰਹ ਨਾਲ ਸੰਘਰਸ਼ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੁੰਦੇ ਸਨ। ਯਹੂਦੀਆਂ ਦੀ ਕਿਸਮਤ ਸੀ ਕਿ ਉਹਨਾਂ ਨੂੰ ਅਜਿਹੇ ਮਰਜੀਵਾਲੇ ਲੀਡਰ ਮਿਲੇ। ਗੋਲਡਾ ਮੀਰ ਆਇਰਨ ਲੇਡੀ ਉਹਨਾਂ ਚੋਂ ਇਕ ਸੀ। ਯਹੂਦੀ ਨਾਲ ਜੁੜੀਆਂ ਬਹੁਤ ਹੋਰ ਕਿਤਾਬਾਂ ਦੇ ਨਾਮ ਸਾਹਮਣੇ ਆਏ ਤੇ ਪੜਨ ਦਾ ਮਨ ਕੀਤਾ।
1. This is our strength-collected paper's of Golda meir
2. The Angel- The Egyption spy who save Israel.
3. Lioness-Golda meir and the nation of Israel.
4. A land of our own.
5. As good as Golda.
ਜਿੱਤਾਂ ਪ੍ਰਾਪਤ ਕਰਨੀਆਂ ਸਾਨੂੰ ਪਹਿਲਾਂ ਸਿੱਖਣਾ ਪਵੇਗਾ। ਉਂਝ ਤਾਂ ਰਸਤਿਆਂ ਵਿਚ ਹੀ ਰੁਲਦੇ ਰਹਿ ਜਾਵਾਂਗੇ। ਹਰਪਾਲ ਸਿੰਘ ਪੰਨੂੰ ਜੀ ਦੀ ਪੰਜਾਬੀ ਨੂੰ ਇਕ ਵਧੀਆ ਦੇਣ ਹੈ ਇਹ ਕਿਤਾਬ।
Rs.140
Nikka Shehzada (1-1326-P6052)
Publisher    :
Authors      :   Antoine De Saint-Exupery
Page           : 
Format       :   Paper Back
Language   :   Punjabi 
Nikka Shehzada by Antoine De Saint-Exupery Punjabi Novel book Online
ਹੈਲੋ ਨਿੱਕੇ ਸ਼ਹਿਜਾਦੇ ! ਹੈਲੋ ਨਿੱਕੀ ਸ਼ਹਿਜਾਦੀ ! ਇੱਧਰ ਉੱਧਰ ਨਾ ਦੇਖੋ। ਇਹ ਅਵਾਜ਼ ਤੁਹਾਨੂੰ ਮਾਰੀ ਹੈ।। ਹਾਂ ਅਸੀਂ ਸਾਰੇ ਨਿੱਕੇ ਹੁੰਦਿਆਂ ਨਿੱਕੇ ਸ਼ਹਿਜਾਦੇ ਜਾਂ ਸ਼ਹਿਜ਼ਾਦੀ ਵਾਂਗ ਹੁੰਦੇ ਹਾਂ। ਪਰ ਫਿਰ ਸਭ ਕੁਝ ਬਦਲ ਜਾਂਦਾ ਹੈ ਇਕਦਮ।
ਨਿੱਕਾ ਸ਼ਹਿਜਾਦਾ ਆਪਣੇ ਇਕ ਛੋਟੇ ਘਰ ਜਿੰਨੇ ਗ੍ਰਹਿ ਨੂੰ ਛੱਡ ਕੇ ਦੂਸਰੇ ਗ੍ਰਹਿ ਦੀ ਸੈਰ ਤੇ ਜਾਣ ਦਾ ਰਿਸਕ ਲੈਂਦਾ ਹੈ। ਹਾਲਾਂਕਿ ਕਿ ਉਹ ਆਪਣੇ ਤੇ ਆਪਣੇ ਇਕ ਗੁਲਾਬ ਦੇ ਫੁੱਲ ਤੇ ਦੋ ਛੋਟੇ ਜਵਾਲਾਮੁਖੀਆਂ ਨਾਲ ਬਹੁਤ ਖੁਸ਼ ਸੀ। ਆਪਣੀ ਗ੍ਰਹਿਆਂ ਦੀ ਯਾਤਰਾ ਦੋਰਾਨ ਉਹ ਕਾਫੀ ਲੋਕਾਂ ਨੂੰ ਮਿਲਦਾ ਹੈ। ਪਰ ਉਹ ਉਹਨਾਂ ਵਿੱਚੋਂ ਕਿਸੇ ਵਰਗਾ ਨਹੀਂ ਬਣਨਾ ਚਾਹੁੰਦਾ। ਨਾ ਰਾਜੇ ਵਰਗਾ, ਨਾ ਅਭਿਮਾਨੀ ਵਿਅਕਤੀ ਵਾਂਗ, ਨਾ ਉਸ ਖੋਜੀ ਵਾਂਗ ਜਿਸ ਨੇ ਕੁਝ ਨਹੀਂ ਖੋਜਿਆ ਤੇ ਨਾ ਉਸ ਬੱਤੀ ਜਗਾਉਣ ਵਾਲੇ ਵਾਂਗ ਜਿਸਨੂੰ ਸਿਰਫ ਆਪਣੇ ਬੱਤੀ ਜਗਾਉਣ ਵਾਲੇ ਕੰਮ ਨਾਲ ਮਤਲਬ ਹੈ। ਤੇ ਤਾਰਿਆਂ ਦਾ ਹਿਸਾਬ ਕਿਤਾਬ ਰੱਖਣ ਵਾਲੇ ਵਿਅਕਤੀ ਵਾਂਗ ਜੋ ਹਮੇਸ਼ਾ ਤਾਰੇ ਹੀ ਗਿਣਦਾ ਰਹਿੰਦਾ ਹੈ। ਸ਼ਾਇਦ ਆਪਾਂ ਵੀ ਕਦੀ ਇੰਝ ਦੇ ਨਾ ਬਣਨਾ ਚਾਹਿਏ। ਪਰ ਅਸੀਂ ਬਣਦੇ ਇੰਝ ਦੇ ਹੀ ਹਾਂ ਬਾਕੀ ਸਭ ਗੱਲਾਂ ਦੀ ਮਹੱਤਤਾ ਖਤਮ ਹੋ ਜਾਂਦੀ ਹੈ। ਜੋ ਛੋਟੇ ਹੁੰਦਿਆਂ ਬਹੁਤ ਮਹੱਤਵਪੂਰਨ ਲੱਗਦੀਆਂ ਹਨ। ਸਿਰਫ ਪੈਸਿਆਂ ਦਾ ਹਿਸਾਬ ਰੱਖਦੇ ਰਹਿ ਜਾਂਦੇ ਹਾਂ, ਤਾਰੇ ਗਿਣਨ ਵਾਲੇ ਵਿਅਕਤੀ ਵਾਂਗ।
ਛੋਟਾ ਸ਼ਹਿਜਾਦਾ ਕਿਤਾਬ Antonic DE Saint - Expery ਨੇ ਲਿਖੀ ਹੈ। ਇਹ ਕਿਤਾਬ ਦੋ ਵਾਰ ਪੜ੍ਹਨ ਵਾਲੀ ਹੈ ਇਕ ਬਚਪਨ ਵਿੱਚ ਇਕ ਵਾਰ ਜਵਾਨੀ ਵਿੱਚ। ਇਹ ਕਿਤਾਬ ਉਹਨਾਂ ਕਿਤਾਬਾਂ ਵਿੱਚੋ ਹੈ ਜਿਨ੍ਹਾਂ ਕੋਈ ਵੀ ਬੱਚਾ ਪੜ੍ਹੇ ਬਿਨਾਂ ਨਹੀਂ ਰਹਿਣਾ ਚਾਹੀਦਾ ਤੇ ਕਿੰਨਾ ਵੀ ਜਵਾਨ ਨੂੰ ਇਹ ਕਿਤਾਬ ਭੁੱਲਣੀ ਨਹੀਂ ਚਾਹੀਦੀ। ਨਿੱਕਾ ਸ਼ਹਿਜਾਦਾ ਭੋਲੇਪਨ ਵਿੱਚ ਬਹੁਤ ਗੱਲਾਂ ਸਿਖਾ ਜਾਂਦਾ ਹੈ। ਕਿਤਾਬ ਬੱਚਿਆਂ ਲਈ ਹੈ। ਪਰ ਇਸਦੇ ਅਰਥ ਬਹੁਤ ਡੂੰਘੇ ਹਨ ਸ਼ਾਇਦ ਇਹ ਵੱਡਿਆਂ ਲਈ ਵੀ ਹੈ।   
 
Rs.100
Ghorkande (1-1326-P6330)
Publisher    :
Author         :  Simran Dhaliwal
Page           : 
Format        :   Paper Back
Language   :   Punjabi
Ghorkande by Simran Dhaliwal Punjabi Stories book Online
Rs.100
Bharti Itihaas, Mithihaas (3-1326-P690)
Publisher    :
Authors      :  Manmohan Bawa
Page          : 
Format       :   
Language   :   Punjabi
Bharti Itihaas, Mithihaas by Manmohan Bawa Punjabi History book Online
Rs.300
Pinjer (3-1326-P3740)
  Publisher   :
  Authors     :  Amrita Pritam
  Page        :
  Format      :  Paper Back
  Language  : Punjabi
Pinjer by Amrita Pritam Punjabi Novel book Online

 
 
Rs.50
Jhooth (SB194310-13)
Publisher  :
Authors     :     Om Parkash Valmiki
Page          : 
Format      :     Hard Bound
Language :      Punjabi
ਓਮ ਪ੍ਰਕਾਸ਼ ਵਾਲਮਿਕੀ ਦੀ ਲਿਖੀ ਕਿਤਾਬ "ਜੂਠ" ਪੜੀ। ਇਹ ਦਵਾਰਕਾ ਭਾਰਤੀ ਨੇ ਪੰਜਾਬੀ ਵਿਚ ਅਨੁਵਾਦ ਕੀਤੀ ਹੈ । ਇਹ ਓਮ ਪ੍ਰਕਾਸ਼ ਵਾਲਮਿਕੀ ਦੀ ਸਵੈਜੀਵਨੀ ਹੈ। ਇਸ ਵਿੱਚ ਓਮ ਪ੍ਰਕਾਸ਼ ਵਾਲਮਿਕੀ ਨੇ ਆਪਣੇ ਪਿੰਡੇ ਤੇ ਹੰਢਾਏ ਜਾਤ-ਪਾਤ ਦੇ ਕੋਹੜ ਬਾਰੇ ਦਸਿਆ ਹੈ। 
ਕਿਤੇ ਪੜਿਆ ਸੀ ਕਿ ਸਿਰਫ਼ ਪਹਿਨਣ ਵਾਲਾ ਹੀ ਜਾਣਦਾ ਹੈ ਕਿ ਜੁੱਤੀ ਕਿਥੋਂ ਚੁੱਭ ਰਹੀ ਹੈ। ਬਾਕੀਆਂ ਨੂੰ ਤਾਂ ਬਸ ਜੁੱਤੀ ਨਜ਼ਰ ਆਉਂਦੀ ਹੈ ਬਾਹਰ ਤੋਂ। ਜਾਤੀ ਵੀ ਇਸੇ ਤਰ੍ਹਾਂ ਦੀ ਕਿਸੇ ਜੁੱਤੀ ਵਾਂਗ ਪਹਿਨਾ ਦਿੱਤੀ ਜਾਂਦੀ ਹੈ ਜਨਮ ਤੋਂ ਹੀ ਤੇ ਫਿਰ ਸਾਰੀ ਉਮਰ ਚੁੱਭਦੀ ਜੁੱਤੀ ਪਾ ਕੇ ਰਹਿਣਾ ਪੈਂਦਾ ਹੈ। ਚਾਹੇ ਮਨ ਹੋਵੇ ਜਾਂ ਨਾ। ਇਸ ਚੁੱਭਦੀ ਜੁੱਤੀ ਨੂੰ ਪਾ ਕੇ ਸਾਰੀ ਉਮਰ ਦਾ ਸਫਰ ਕਰਨਾ ਪੈਂਦਾ ਹੈ। ਉਤਾਰ ਕੇ ਹੱਥ ਵਿੱਚ ਵੀ ਨਹੀਂ ਫੜ ਸਕਦੇ ਕਿ ਨੰਗੇ ਪੈਰ ਤੁਰਿਆ ਜਾਵੇ। 
ਉਮ ਪ੍ਰਕਾਸ਼ ਵਾਲਮਿਕੀ ਲਿਖਦੇ ਹਨ ਕਿ "ਜੂਠ" ਮੇਰੇ ਲਈ ਕਲਾਕ੍ਰਿਤੀ ਨਹੀ ਹੈ। ਮੇਰੀ ਜਾਂ ਮੇਰੇ ਸਮਾਜ ਦੀ ਪੀੜ ਹੈ। ਜੋ ਸਵਾਲ ਬਣ ਕੇ ਸਾਹਮਣੇ ਆ ਖੜੀ ਹੈ। ਜੀਵਨ ਦੀ ਇਕ ਜਿਉਂਦੀ ਜਾਗਦੀ ਤਸਵੀਰ ਹੈ। ਕਿ ਇਹ ਸਵਾਲ ਸਿਰਫ਼ ਉਮ ਪ੍ਰਕਾਸ਼ ਜਾਂ ਉਸਦੇ ਵਰਗ ਲਈ ਹੈ? ਹੋਰ ਵਰਗਾਂ ਲਈ ਇਹ ਸਵਾਲ ਨਹੀ ਹੈ। ਉਹਨਾਂ ਲਈ ਕਿ ਹੈ ਇਹ? ਓਮ ਪ੍ਰਕਾਸ਼ ਇਸ ਸਵੈ ਜੀਵਨੀ ਵਿੱਚ ਦੱਸਦੇ ਹਨ ਕਿ ਕਿਵੇਂ ਸਕੂਲ, ਕਾਲਜ ਤੇ ਨੌਕਰੀ ਵਿਚ ਹਰ ਜਗ੍ਹਾ ਉਹਨਾਂ ਨੂੰ ਆਪਣੀ ਜਾਤ ਦੇ ਕਾਰਨ ਤ੍ਰਿਸਕਾਰ ਸਹਿਣਾ ਪਿਆ। ਕਿ ਹੁੰਦਾ ਹੈ ਕਿ ਸਾਡੇ ਨਾਲ ਕੋਈ ਛੋਟੀ-ਮੋਟੀ ਗੱਲ ਹੋ ਜਾਵੇ ਨਾ ਤਾਂ ਉਹ ਮਨੋ ਨਿਕਲਦੀ ਹੈ। ਪਰ ਜਿਸ ਕਿਸੇ ਨੂੰ ਸਾਰੀ ਉਮਰ ਬਚਪਨ ਤੋਂ ਬੁਢਾਪੇ ਤੱਕ ਨਫਰਤ ਮਿਲਦੀ ਰਹੀ ਹੋਵੇ ਉਸਦੀ ਮਾਨਸਿਕ ਤਾਕਤ ਤੇ ਹੈਰਾਨੀ ਹੁੰਦੀ ਹੈ। ਮਨ ਕਿੰਨੀ ਨਿਰਾਸ਼ਾ ਸਹਿ ਸਕਦਾ ਹੈ। ਓਮ ਪ੍ਰਕਾਸ਼ ਇਹ ਸਾਰਾ ਬੋਝ ਸਹਿ ਗਿਆ। ਕਿਵੇਂ ਸਹਿ ਗਿਆ ਇਸਦੇ ਦੋ ਕਾਰਨ ਹੋ ਸਕਦੇ ਹਨ। ਇਕ ਤਾਂ ਓਮ ਪ੍ਰਕਾਸ਼ ਦਾ ਖੁਦ ਤੇ ਮਾਨਸਿਕ ਤੌਰ ਤੇ ਤਾਕਤਵਰ ਹੋਣਾ। ਦੂਜਾ ਆਪਣਿਆਂ ਦਾ ਸਾਥ। ਉਮ ਪ੍ਰਕਾਸ਼ ਲਿਖਦਾ ਹੈ ਕਿ ਪੈਸਿਆਂ ਕਾਰਨ ਪੜਾਈ ਰੁੱਕ ਜਾਣ ਤੇ ਭਾਬੀ ਨੇ ਆਪਣੇ ਗਹਿਣੇ ਲਿਆ ਕੇ ਰੱਖ ਦਿੱਤੇ ਤੇ ਕਿਹਾ ਕਿ ਵੇਚ ਕੇ ਫੀਸ ਭਰੋ। ਤਾਂ ਓਮ ਪ੍ਰਕਾਸ਼ ਭਾਬੀ ਨਾਲ ਲੱਗ ਕੇ ਬਹੁਤ ਰੋਇਆ। ਪਿਤਾ ਸ਼ੁਰੂ ਤੋਂ ਪੜਾਈ ਦੇ ਹੱਕ ਵਿੱਚ ਸੀ। ਇਹ ਸਭ ਪੜ ਕੇ ਸਮਝ ਲੱਗੀ ਕਿ ਇਹਨਾਂ ਸਭ ਦੇ ਮੋਢੇ ਇਕ ਦੂਜੇ ਨਾਲ ਜੁੜੇ ਹਨ। ਤੇ ਇਕ ਦੂਜੇ ਦਾ ਸਹਾਰਾ ਹਨ। ਬੱਚਿਆ ਦੇ ਮਾਸੂਮ ਮਨ ਤੇ ਇਹਨਾਂ ਭੇਦਭਾਵਾਂ ਦਾ ਕਿ ਅਸਰ ਹੁੰਦਾ ਹੋਵੇਗਾ। ਕਿ ਉਹਨਾਂ ਦੇ ਮਨ ਇਹਨਾਂ ਨੂੰ ਸਹਿ ਸਕਣ ਵਾਲੇ ਹੋਣਗੇ??
ਮੇਰੀ ਇਕ ਕਲਾਸਮੇਟ ਸੀ ਇਕ ਵਾਰੀ ਅਸੀਂ ਕੁਝ ਬਾਹਰੋਂ ਖਾਣ ਚਲੇ ਗਏ। ਜੋ-ਜੋ ਖਾਣਾ ਸੀ ਉਸਦਾ ਆਰਡਰ ਕੀਤਾ। ਆ ਗਿਆ ਤਾਂ ਖਾਣ ਲੱਗ ਪਏ। ਥੋੜੀ ਦੇਰ ਬਾਅਦ ਉਹ ਮੇਰੇ ਖਾਣੇ ਵਿਚੋਂ ਕੁੱਝ ਚੁੱਕਦੀ- ਚੁੱਕ ਦੀ ਰੁੱਕ ਗਈ। ਮੈਂ ਉਸ ਵਲ ਪ੍ਸ਼ਨਾਤਮਕ ਢੰਗ ਨਾਲ ਦੇਖਿਆ। ਕਿ ਰੁਕੀ ਕਿਉਂ? ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਕਿਹਾ ਜੇ ਇਸਨੂੰ ਮੇਰੇ ਹੱਥ ਲਗ ਗਏ ਫਿਰ ਇਹ ਪਤਾ ਨਹੀ ਤੇਰੇ ਖਾਣ ਜੋਗਾ ਰਹੇ ਜਾਂ ਨਾ ਰਹੇ। ਮੇਰੇ ਜਿਵੇਂ ਕੁੱਝ ਅੰਦਰੋਂ ਤਿੜਕ ਗਿਆ। ਕਿ ਇਸ ਮਾਸੂਮ ਜਿਹੀ ਕੁੜੀ ਦੇ ਮਨ ਵਿੱਚ ਕੀ ਕੁੱਝ ਭਰ ਦਿੱਤਾ ਗਿਆ ਹੈ। ਜੋ ਇਹ ਬਿਨਾਂ ਕਿਸੇ ਕਸੂਰ ਦੇ ਆਪਣੇ ਆਪ ਨੂੰ ਦੋਸ਼ੀ ਮੰਨੀ ਬੈਠੀ ਹੈ। ਉਸਦੇ ਹੱਥ ਫੜ ਕੇ ਆਪਣੇ ਮੱਥੇ ਤੇ ਬੁੱਲ੍ਹਾਂ ਨਾਲ ਲਾਏ ਤੇ ਕਿਹਾ ਕਿ ਤੂੰ ਮੇਰੇ ਲਈ ਕਿਸੇ ਧਰਮ ਅਸਥਾਨ ਤੇ ਪਏ ਗ੍ਰੰਥ ਜਾਂ ਮੂਰਤੀ ਵਾਂਗ ਪਵਿੱਤਰ ਹੈ। ਅੱਗੇ ਤੋਂ ਨਾ ਇੰਝ ਕਹੀ। ਪਰ ਮੇਰਾ ਖੁਦ ਦਾ ਮਨ ਇਹ ਗੱਲ ਨਹੀਂ ਭੁੱਲ ਸਕਿਆ।
ਜਾਤ-ਪਾਤ ਖਤਮ ਹੋ ਜਾਵੇ ਤਾਂ ਕਈ ਲੋਕਾਂ ਨੂੰ ਆਪਣੀ ਦੁਕਾਨਦਾਰੀ ਬੰਦ ਕਰਨੀ ਪਵੇਗੀ। ਉਹ ਨਹੀ ਚਾਹੁੰਦੇ ਕਿ ਇੰਝ ਹੋਵੇ। ਉਹ ਚਾਹੁੰਦੇ ਹਨ ਕਿ ਇਹ ਸਭ ਚਲਦਾ ਰਹੇ ਤੇ ਲਗਾਤਾਰ ਦੂਸਰਿਆਂ ਦਾ ਸ਼ੋਸ਼ਣ ਕਰਦੇ ਰਹਿਣ। 
"ਜੂਠ " ਕਿਤਾਬ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿ ਦਰਦ ਇਹ ਸਹਿੰਦੇ ਹਨ ਤਹਾਨੂੰ ਵੀ ਪਤਾ ਲੱਗ ਸਕੇ।

 
Rs.125
Dhahwa Delhi de Kingre (1-1326-1072)
  Publisher   :
  Authors     :  Baldev Singh
  Page        :
  Format      : paper back
  Language  : Punjabi
Dhahwa Delhi de Kingre by Baldev Singh Sikhism Novel book Online


 
Rs.200
Kuj Patre (5-1326-P6083)
Publisher  :
Authors     :     Barjinder Hamdard
Page         :  
Format      :   
Language  :    Punjabi
Kuj Patre by Barjinder Hamdard Punjabi Novel book Online
ਬਲਜਿੰਦਰ ਹਮਦਰਦ ਦਾ ਇਹ ਨਾਵਲ "ਕੁੱਝ ਪੱਤਰੇ" ਦੂਜੀ ਵਾਰ ਪੜਿਆ। ਇਹ ਸਾਲ 1994 ਵਿੱਚ ਨਾਨਕ ਸਿੰਘ ਪੁਸਤਕ ਮਾਲਾ ਨੇ ਪਬਲਿਸ਼ ਕੀਤਾ ਸੀ । ਇਸ ਵਿੱਚ ਮੁੱਖ ਤੌਰ ਤੇ ਪੰਜ ਪਾਤਰ ਹਨ। ਜਿੰਨ੍ਹਾਂ ਦੇ ਆਲੇ- ਦੁਆਲੇ ਇਹ ਕਹਾਣੀ ਘੁੰਮਦੀ ਹੈ । ਲੇਖਕ, ਲੇਖਕ ਦੀ ਮਾਂ,ਕਾਅ, ਲਾਅ। ਤੇ ਪ੍ਰੋਫੈਸਰ ਜਾਅ ।ਇਹ ਨਾਵਲ ਲੇਖਕ ਦੇ ਕਾਲਜ ਵਿੱਚ ਪੜਦੀ ਕੁੜੀ ਕਾਅ, ਬਾਹਰਲੇ ਦੇਸ਼ ਤੋਂ ਪੜ੍ਹਨ ਆਈ ਕੁੜੀ ਲਾਅ ਦੇ ਤਿਕੋਣੇ ਸੰਬੰਧਾਂ ਦੇ ਭਾਵਨਾਤਮਕ ਦੀ ਹੈ। ਲੇਖਕ ਦਾ ਮਾਂ ਨਾਲ ਰਿਸ਼ਤਾ ਤੇ ਮਾਂ ਦਾ ਪਿਆਰ ਇਸ ਨਾਵਲ ਦਾ ਮੁੱਖ ਹਿੱਸਾ ਹੈ। ਪਾਤਰਾਂ ਦੇ ਨਾਮ ਪੜ ਕੇ ਥੋੜ੍ਹਾ ਅਜੀਬ ਲੱਗਾ ਤਾਂ ਸੋਚਿਆ ਸ਼ਾਇਦ ਇਹ ਲੇਖਕ ਦੀ ਇੰਝ ਦੀ ਕਹਾਣੀ ਹੋਵੇਗੀ। ਤਾਂ ਸ਼ਾਇਦ ਲੇਖਕ ਨੇ symbolic ਨਾਮ ਦਿੱਤੇ ਹੋਣਗੇ । 
ਪ੍ਰੇਮ ਦੇ ਉੱਪਰ ਹੁੰਦਿਆਂ ਹੋਇਆਂ ਵੀ ਇਸ ਨਾਵਲ ਵਿੱਚ ਅਜੀਬ ਸੰਨਾਟਾ ਇਕੱਲਤਾ ਹੈ ਜੋ ਨਾਵਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਲੇਖਕ ਦੇ ਨਾਲ ਰਹਿੰਦੀ ਹੈ । ਨਾਵਲ ਵਿੱਚ ਅਜਿਹੇ ਮਾਹੌਲ ਬਣਦੇ ਹਨ ਕਿ ਪਤਾ ਨਹੀਂ ਚੱਲਦਾ ਕਿ ਲੇਖਕ ਦੁਆਰਾ ਲਏ ਗਏ ਫੈਸਲੇ ਸਹੀ ਹਨ ਕਿ ਨਹੀਂ । ਇਹ ਪਿਆਰ ਵਿੱਚ ਪਿਆਰ ਕਾਰਨ ਹਾਰਦੇ ਲੋਕਾਂ ਦੀ ਕਹਾਣੀ ਹੈ । ਤੇ ਮੈਨੂੰ ਕੀ ਲੱਗਦਾ ਹੈ ਕਿ ਜਦੋਂ ਪਿਆਰ ਵਿੱਚ ਇਕ ਜਣਾ ਕਰਦਾ ਹੈ ਨਾ ਤਾਂ ਦੂਸਰਾ ਵੀ ਜਿੱਤਦਾ ਨਹੀਂ ਹੈ ।
Rs.40
Jado Daddy Chota Hunda c (New-1)
Publisher    :
Authors      :   Alexander Borisovich Raskin
Page           : 
Format       :   Paper Back
Language   :   Punjabi
ਬੱਚਿਆਂ ਲਈ ਛਪੀਆ ਤਿੰਨ ਕਿਤਾਬਾਂ ਪੜ੍ਹੀਆਂ। ਤਿੰਨੋਂ ਹੀ ਵਧੀਆ। ਪਰ ਇਹਨਾਂ ਵਿਚੋਂ ਕੋਈ ਵੀ ਪੰਜਾਬੀ ਲੇਖਕ ਦੁਆਰਾ ਨਹੀਂ।
ਇਹਨਾਂ ਵਿੱਚੋਂ ਇੱਕ ਸੀ "ਜਦੋਂ ਡੈਡੀ ਛੋਟਾ ਹੁੰਦਾ ਸੀ" ਕਿੰਨੀ ਪਿਆਰੀ ਕਿਤਾਬ।ਬਹੁਤ ਪਹਿਲਾਂ ਨਿੱਕਾ ਸ਼ਹਿਜ਼ਾਦਾ ਪੜ੍ਹ ਕੇ ਖੁਸ਼ੀ ਹੋਈ ਸੀ ਉਸ ਤੋਂ ਬਾਅਦ ਇਹ ਕਿਤਾਬ ਪੜ੍ਹ ਕੇ ਓਹੋ ਜਿਹੀ ਖੁਸ਼ੀ ਮਿਲੀ।ਇਹ ਅਲੇਕਸਾਂਦਰ ਰਸਕਿਨ ਦੀ ਲਿਖੀ ਤੇ ਕਰਨਜੀਤ ਦੀ ਅਨੁਵਾਦ ਕੀਤੀ ਕਿਤਾਬ ਹੈ।
ਇਕ ਪਿਤਾ ਆਪਣੀ ਬੇਟੀ ਸਾਸ਼ਾ ਦੀ ਬਿਮਾਰੀ ਸਮੇਂ ਉਸਦਾ ਦਿਲ ਲਗਾਉਣ ਲਈ ਕਰਦੇ ਯਤਨਾ ਵਿਚੋਂ ਇਕ ਯਤਨ ਉਸਨੂੰ ਆਪਣੇ ਬਚਪਨ ਦੀਆਂ ਯਾਦਾਂ ਸੁਣਾਉਂਦਾ ਹੈ। ਜੋ ਸਾਸ਼ਾ ਨੂੰ ਬਹੁਤ ਪਸੰਦ ਆਉਂਦਾ ਹੈ ਕੀ ਡੈਡੀ ਵੀ ਇੰਜ ਕਰਦੇ ਸੀ ਉਹ ਵੀ ਇੰਜ ਦੇ ਹੁੰਦੇ ਇਹਨਾਂ ਦਾ ਤਾਂ ਮੈਂ ਇਹ ਰੂਪ ਕਦੇ ਦੇਖਿਆ ਨਹੀਂ । ਕਿੰਨੀ ਮਜੇ ਵਾਲੀ ਹੈ ਨਾ ਇਹ ਗੱਲ।
ਕਿਤਾਬ ਵਿਚ ਡੈਡੀ ਵਲੋਂ ਕੀਤੀਆ ਨਿੱਕੀਆ-ਨਿੱਕੀਆ ਬੇਵਕੂਫ਼ੀਆ, ਸ਼ਰਾਰਤਾਂ ਤੇ ਉਹਨਾਂ ਸ਼ਰਾਰਤਾਂ ਦੀ ਸਜਾ ਵਜੋਂ ਸਿਖੇ ਸਬਕ ਹਨ ।ਜਿਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਵੱਡਿਆਂ ਨੂੰ ਇਨ੍ਹਾਂ ਮਜਾ ਆਇਆ ਉਹ ਬੱਚਿਆਂ ਲਈ ਕਿੰਨਾ ਮਜ਼ੇਦਾਰ ਹੋਵੇਗਾ।ਅਸੀਂ ਵੀ ਆਪਣੀ ਨਾਨੀ ਜਾਂ ਦਾਦੀ ਤੋਂ ਮਾਂ ਪਿਤਾ ਦੇ ਬਚਪਨ ਦੀਆਂ ਗੱਲਾਂ ਸੁਣਦੇ ਸੀ ਤਾਂ ਕਿੰਨੀ ਹੈਰਾਨੀ ਹੁੰਦੀ ਸੀਕਿ ਸਾਰਾ ਦਿਨ ਕੰਮ 'ਚ ਵਿਅਸਤ ਰਹਿਣ ਵਾਲੇ ਸਾਡੇ ਪਿਤਾ ਜੀ ਬਚਪਨ ਵਿੱਚ ਇੰਜ ਕਰਦੇ ਹੋਣਗੇ।
ਇਹ ਸਭ ਪੜ੍ਹ ਕੇ ਆਪਣੇ ਵੀ ਬਚਪਨ ਦੀਆਂ ਗੱਲਾਂ ਯਾਦ ਆ ਜਾਂਦੀਆ ਜੋ ਸ਼ਾਇਦ ਆਪਾਂ ਭੁੱਲ ਚੁੱਕੇ ਸੀ ਤੇ ਉਹ ਗੱਲਾਂ ਕਿਸੇ ਬੱਚੇ ਨੂੰ ਵੀ ਸੁਣਾ ਸਕਦੇ ਹਾਂ।ਕਿੰਨੀਆਂ ਇਹੋ ਜਹੀਆਂ ਘਟਨਾਵਾਂ, ਸ਼ਰਾਰਤਾਂ ਤੇ ਕੰਮ ਕੀਤੇ ਜਿੰਨਾ ਨੇ ਸਾਨੂੰ ਪਿਆਰੇ ਸਬਕ ਸਿਖਾਏ।
ਕਿਤਾਬ ਵਿੱਚ ਡੈਡੀ ਨੇ ਆਪਣੇ ਬਚਪਨ ਦੀਆ ਘਟਨਾਵਾਂ ਤੋਂ ਕੀ ਸਿਖਿਆ ਬਹੁਤ ਪਿਆਰੇ ਢੰਗ ਨਾਲ ਲਿਖਿਆ ਹੈ ਹਰ ਘਟਨਾ ਨਾਲ।
ਕਿਤਾਬ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪਿਆਰਾ ਕਿਵੇਂ ਲਿਖ ਸਕਦਾ ਹੈ ਸ਼ਾਇਦ ਇਹ ਸੱਚੀ ਕਿਸੇ ਪਿਆਰੇ ਬੱਚੇ ਦੇ ਬਚਪਨ ਦੀ ਗੱਲ ਹੋਵੇਗੀ। ਇਹ ਕਿਤਾਬ ਕਿਸੇ ਵੀ ਬੱਚੇ ਲਈ ਕਿਤਾਬ ਦੀ ਦੁਨੀਆ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ।
Rs.150
Per Page      1 - 17 of 17
  • 1