Search
Search Criteria
Products meeting the search criteria
Satt Rangan De Supne (3-1326-P4607)
Publisher :
Authors : Rashmi Bansel
Page :
Format : Paper Back
Language : Punjabi
Authors : Rashmi Bansel
Page :
Format : Paper Back
Language : Punjabi
Satt Rangan De Supne by Rashmi Bansal Punjabi Self Help book Online |
Tath toh Mith Tak (ss-10)
Publisher :
Authors : Harpal SIngh Pannu
Page :
Format : Hard Bound
Language : Punjabi
Authors : Harpal SIngh Pannu
Page :
Format : Hard Bound
Language : Punjabi
Vish -Kanya (1-NBT1326-P5972)
Publisher :
Authors : S.K Potekat
Page :
Format :
Language : Punjabi
Authors : S.K Potekat
Page :
Format :
Language : Punjabi
Vish -Kanya By S.K Potekat Punjabi Novel Book Online |
Turiyan Naal Kitaban (1-BG1326-P5233)
Publisher :
Authors : Mallika Mand
Page :
Format : Paper Back
Language : Punjabi
Authors : Mallika Mand
Page :
Format : Paper Back
Language : Punjabi
Turiyan Naal Kitaban by Mallika Mand Punjabi Prose book Online ਮੇਰੇ ਖੁਦ ਦੇ ਜੀਵਨ ਵਿੱਚ ਬਹੁਤ ਵਾਰ ਇਹ ਮੁਸ਼ਕਿਲ ਆਈ ਹੈ ਕਿਹੜੀ ਕਿਤਾਬ ਪੜੀ ਜਾਵੇ। ਕਿਸੇ ਨੇ ਇਕ ਦੋ ਨਾਮ ਸੁਝਾ ਦਿੱਤੇ। ਉਹ ਪੜ ਲਈਆਂ। ਸਵਾਲ ਫਿਰ ਉਹੀ ਹੁਣ ਕਿਹੜੀ ਕਿਤਾਬ ਪੜੀ ਜਾਵੇ? ਕਈ ਵਾਰ ਸਾਡੇ ਵਰਗੇ ਲੋਕਾਂ ਨੂੰ ਘੱਟ ਈ ਕਿਸੇ ਕਿਤਾਬਾਂ ਪੜਨ ਵਾਲੇ ਦੀ ਸੰਗਤ ਨਸੀਬ ਹੁੰਦੀ ਹੈ। ਜਿੰਨਾਂ ਤੋਂ ਪੁਛਿਆ ਜਾ ਸਕੇ ਅਤੇ ਜੇ ਕਦੀ ਕੋਈ ਮਿਲ ਵੀ ਜਾਵੇ ਤਾਂ ਹੋ ਸਕਦਾ ਉਹ ਵਿਅਕਤੀ ਸਾਡੇ ਟੇਸਟ ਮੁਤਾਬਿਕ ਕਿਤਾਬਾਂ ਨਾ ਸੁਝਾ ਸਕੇ। ਸੋ ਇਸ ਤਰਾਂ ਬਹੁਤ ਸਵਾਲ ਸਾਹਮਣੇ ਆਉਂਦੇ ਸੀ। ਕੀ ਪੜਿਆ ਜਾਵੇ? ਪਹਿਲਾਂ ਕਿਹੜੀ ਪੜੀ ਜਾਵੇ? ਇਹ ਕਿਤਾਬ ਕਿਵੇਂ ਦੀ ਹੈ? ਕਿਤਾਬਾਂ ਦਾ ਕੀ ਰੀਵਿਊ ਹੈ? ਕਿਹੜਾ ਲੇਖਕ ਵੇਖਿਆ ਹੈ? ਕੌਣ ਵਧੀਆ ਕਹਾਣੀਆਂ ਲਿਖਦਾ ਹੈ? ਪੰਜਾਬੀ ਇਲਾਵਾ ਹੋਰ ਕਿਹੜੀਆਂ ਭਾਸ਼ਾਵਾਂ ਦੀਆਂ ਵਧੀਆ ਕਿਤਾਬਾਂ ਹਨ? ਫਿਰ ਮਨ ਵਿਚ ਆਉਂਦਾ ਸੀ ਕਿ ਕੋਈ ਇਹੋ ਜਿਹੀ ਕਿਤਾਬ ਹੈ ਜਾਂ ਲਿਖਤ ਹੋਵੇ ਜਿਸ ਵਿਚ ਕਿਤਾਬ ਬਾਰੇ ਗੱਲ ਕੀਤੀ ਹੋਵੇ। ਇਕ ਕਿਤਾਬ ਸਾਹਮਣੇ ਆਈ "ਮੇਰੀਆਂ ਮਨਪਸੰਦ ਕਿਤਾਬਾਂ" ਜੋ ਕਿ ਊਸ਼ੋ ਦੁਆਰਾ ਲਿਖੀ ਸੀ। ਪਰ ਇਸ ਵਿਚ ਦਸਿਆ ਕਿਤਾਬਾਂ ਵਿਦਿਆਰਥੀ ਲਈ ਨਹੀਂ ਸੀ। ਫਿਰ ਇਕ ਹੋਰ ਕਿਤਾਬ ਦਾ ਪਤਾ ਲੱਗਾ "ਤੁਰੀਆ ਨਾਲ ਕਿਤਾਬਾਂ"। ਇਹ ਮਲਿਕਾ ਮੰਡ ਦੀ ਪਹਿਲੀ ਕਿਤਾਬ ਸੀ, ਅਤੇ ਇਸ ਵਿਚ ਉਹਨਾਂ ਆਪਣੇ ਜੀਵਨ ਵਿਚ ਪੜੀਆਂ ਕਿਤਾਬਾਂ ਬਾਰੇ ਗੱਲ ਕੀਤੀ। ਪੜ ਕੇ ਦੇਖੀ ਤਾਂ ਉਪਰਲੇ ਸਾਰੇ ਸਵਾਲਾਂ ਦੇ ਜਵਾਬ ਅਤੇ ਹੋਰ ਬਹੁਤ ਕੁਝ ਪਤਾ ਚਲਿਆ।ਇੰਝ ਲੱਗਾ ਕਿ ਇਹ ਕਿਤਾਬਾਂ ਬਹੁਤ ਲੋਕ ਜੋ ਪੜਨ ਦੇ ਚਾਹਵਾਨ ਹਨ।ਉਹਨਾਂ ਨੂੰ ਰਸਤਾ ਦਿਖਾਏਗੀ। ਮੇਰੇ ਖਿਆਲ ਨਾਲ ਬਹੁਤ ਸਾਰੀਆਂ ਉਹਨਾਂ ਕਿਤਾਬਾਂ ਬਾਰੇ ਦੱਸ ਦਿੱਤਾ। ਜਿਹੜੀਆਂ ਕਿ ਆਮ ਪਾਠਕ ਨੂੰ ਜਰੂਰ ਪੜਨੀਆਂ ਚਾਹੀਦੀਆਂ ਹਨ। ਇਕ ਨੋਜਵਾਨ ਲੇਖਿਕਾਂ ਤੋਂ ਕਿਤਾਬਾਂ ਬਾਰੇ ਏਨੇ ਡੂੰਘੇ ਤੇ ਸਟੀਕ ਰੀਵਿਊ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਇਹ ਲੇਖਿਕਾਂ ਦੀ ਕਾਬਲੀਅਤ ਦਾ ਸਬੂਤ ਦਿੰਦੇ ਹਨ। ਅਤੇ ਇਕ ਮਲਿਕਾ ਮੰਡ ਦੇ ਕਾਫੀ ਸਾਰੇ ਵਿਸ਼ਿਆ ਉੱਪਰ ਡੂੰਘੀ ਪਕੜ ਨੂੰ ਦੱਸਦੇ ਹਨ। ਕਾਫੀ ਸਾਰੀਆ ਕਿਤਾਬਾਂ ਬਾਰੇ ਗੱਲ ਕਰਨ ਤੋਂ ਬਾਅਦ ਅੰਤ ਵਿਚ ਦੋ ਲੇਖ ਹਨ। ਜਿੰਨਾਂ ਵਿਚ ਦੱਸਿਆ ਹੈ ਕਿ ਸਾਹਿਤ ਪੜਨਾ ਕਿਉਂ ਜਰੂਰੀ ਹੈ। ਅੰਤ ਵਿਚ ਜਿੰਨਾਂ ਵੀ ਕਿਤਾਬਾਂ ਬਾਰੇ ਇਸ ਕਿਤਾਬ ਵਿਚ ਗੱਲ ਕੀਤੀ ਗਈ ਹੈ ਉਹਨਾਂ ਦੀ ਸੰਪੂਰਨ ਸੂਚੀ(ਲਿਸਟ) ਹੈ। ਇਕ ਮੀਲ ਪੱਥਰ ਦੀ ਤਰਾਂ ਇਹ ਕਿਤਾਬ ਇਕ ਲੰਮੇ ਸਮੇਂ ਤੱਕ ਦੇ ਭਵਿੱਖ ਵਿਚ ਚੰਗੀਆਂ ਕਿਤਾਬਾਂ ਦੇ ਚਾਹਵਾਨ ਲੋਕਾਂ ਨੂੰ ਰਾਹ ਦਿਖਾਏਗੀ। |
Andata (1-1326-P277)
Publisher :
Authors : Baldev Singh
Page :
Format : paper back
Language :
Authors : Baldev Singh
Page :
Format : paper back
Language :
Andata by Baldev Singh Punjabi Novel book Online ਵਜ਼ੀਰ ਸਿੰਘ ਇਕ ਕਿਸਾਨ ਹੈ, ਓਹੀ ਕਿਸਾਨ ਜਿਸ ਨੂੰ ਅਸੀ ਅੰਨਦਾਤਾ ਕਹਿੰਦੇ ਹਾਂ | ਪਰ ਇਹ ਕਾਹਦਾ ਅੰਨਦਾਤਾ ? ਜ਼ੋਰ ਤਾਂ ਇਸਦਾ ਕੀਤੇ ਚਲਦਾ ਨਹੀਂ | ਬਾਕੀ ਗੱਲਾਂ ਤਾਂ ਛੱਡੋ ਇਸਦਾ ਜ਼ੋਰ ਤਾਂ ਅੰਨ ਤੇ ਵੀ ਨਹੀਂ ਚਲਦਾ | ਪਹਿਲਾਂ ਤਾਂ ਮਰਜੀ ਨਾਲ ਅੰਨ ਉਗਾ ਇਹ ਨਹੀਂ ਸਕਦਾ ਕਿ ਕਦੋ ਮੌਸਮ ਕਹਿਰ ਬਣ ਜਾਵੇ, ਅੱਛਾ ਜੇ ਰੱਬ ਮੇਹਰ ਨਾਲ ਅੰਨ ਉੱਗ ਵੀ ਜਾਵੇ ਤਾਂ ਮਰਜੀ ਨਾਲ ਫਿਰ ਵੇਚ ਵੀ ਨਹੀਂ ਸਕਦਾ | ਪਤਾ ਨੀ ਕਦ ਸਰਕਾਰ ਝੋਨੇ ਦਾ ਮੁੱਲ ਪਾਓ ਤੇ ਪਤਾ ਨੀ ਕਦ ਖਰੀਦ ਸ਼ੁਰੂ ਕਰੂ | ਵੇਖਲੋ ਜ਼ੋਰ ਅੰਨਦਾਤੇ ਦਾ | ਜਮੀਨਾਂ ਦੀ ਵੰਡ ਹੋਈ ਜਾ ਰਹੀ ਆ, ਖਰਚੇ ਵਧੀ ਜਾ ਰਹੇ ਆ | ਇਹ ਅੰਨਦਾਤਾ ਵਾਲਾ ਕਿੱਤਾ ਚੁਣ ਕੇ ਕੀਤੇ ਗਏ ਗ਼ਲਤੀ ਤਾਂ ਨਹੀਂ ਹੋ ਗਈ? ਲੋਕੀ ਹੋਲੀ ਹੋਲੀ ਆਪਣੇ ਕਾਰੋਬਾਰ ਵਧਾਂਦੇ ਆ ਇਥੇ ਹਰ ਪੁੱਤ ਦੇ ਜਨਮ ਨਾਲ ਜਮੀਨ ਅੱਧੀ ਵੰਡੀ ਜਾਂਦੀ ਹੈ | ਇਹ ਕਿੱਤਾ ਤਾਂ ਦਲਦਲ ਜਿਹਾ ਏ ਬਣ ਗਿਆ ਹੈ , ਬੱਚਿਆਂ ਦਾ ਇਸ ਵਿੱਚੋ ਨਿਕਲਣਾ ਕਿਹੜਾ ਸੌਖਾ ਹੈ | ਪਹਿਲਾਂ ਤਾਂ ਮਾਹੌਲ ਏ ਇੰਜ ਦਾ ਹੈ ਕੇ ਜੁਆਕ ਪੜ੍ਹਦੇ ਹੀ ਨਹੀਂ ਕੋਈ ਪੜ੍ਹ ਵੀ ਜਾਵੇ ਤਾਂ ਸਹਿਰੀ ਬੱਚਿਆਂ ਦਾ ਮੁਕਾਬਲਾ ਔਖਾ | ਵਜ਼ੀਰ ਸਿੰਘ ਦਾ ਵਿਚਕਾਰਲਾ ਮੁੰਡਾ ਤੀਜੇ ਦਰਜੇ ਚ ਬੀ ਏ ਪਾਸ ਹੈ,ਪਿੰਡ ਦੇ ਸਕੂਲ ਵਿਚ ਪੜ੍ਹ ਕੇ ਇਹ ਵੀ ਘੱਟ ਨਹੀਂ, ਪਰ ਮੁਕਾਬਲਾ ਤਾਂ ਸਹਿਰੀਆਂ ਨਾਲ ਕਰਨਾ ਪੈਣਾ ਹੈ ਨਾ | ਜਦੋ ਨੋਕਰੀਆਂ ਲੈਣ ਜਾਂਦੇ ਤਾਂ ਸੋਚਦੇ ਕਾਸ਼ ਕੋਈ ਅੰਨਦਾਤਾ ਨਾ ਹੁੰਦੇ,ਕੋਈ ਹੋਰ ਹੁੰਦੇ | ਕਿਸੇ ਦਿਨ ਇੱਸ ਅੰਨਦਾਤਾ ਨੇ ਈ ਹਥ ਜ਼ੋਰ ਜਾਣੇ "ਮੈਨੂੰ ਇਸ ਜਿੰਮੇਵਾਰੀ ਤੋਂ ਮੁਕਤ ਕਰੋ, ਮੇਰੇ ਕੋਲੋਂ ਤਾਂ ਆਪਣੇ ਟੱਬਰ ਵਾਸਤੇ ਅੰਨ ਨੀ ਕਮਾ ਹੁੰਦਾ ਤੁਹਾਨੂੰ ਕਿਥੋਂ ਉਗਾ ਉਗਾ ਦਵਾ" | ਗ਼ਲਤੀਆਂ ਆਪਣੀਆਂ ਵੀ ਘੱਟ ਨਹੀਂ ਹਨ, ਵਿਆਹਵਾਂ ਦੇ ਖਰਚੇ ,ਜੀਪ , ਕਾਰ , ਦਾਜ , ਟਰੈਕਟਰ , ਹੁਣ ਭੁਗਤਣੀਆਂ ਵੀ ਪੈਣੀਆਂ ਜੇ ਕੋਈ ਕਹੇ ਕੇ ਆਪਾ ਜੀ ਆਪਣੀ ਕੁੜੀ ਦਾ ਵਿਆਹ ਬਿਨਾ ਦਾਜ ਤੋਂ ਕਰਨਾ ਅੱਗਿਓ ਮੁੰਡੇ ਵਾਲੇ ਕਹਿੰਦੇ ਸਾਡਾ ਤਾਂ ਕੱਲਾ ਕੱਲਾ ਮੁੰਡਾ ਆ ਨਾ ਸਾਡੇ ਵੀ ਬਹੁਤ ਚਾਅ ਆ | ਇਥੇ ਅੰਨਦਾਤਾ ਕਿ ਕਰੇ? ਨਾ ਕਰੇ ਫਿਰ ਕੁੜੀ ਦਾ ਵਿਆਹ ?ਸਾਰੇ ਗ਼ਲਤ ਵੀ ਨਹੀਂ ਹੁੰਦੇ,ਪਰ ਜੋ ਸਹੀ ਆ ਓਹਨਾ ਦਾ ਵੀ ਹੱਥ ਕੌਣ ਫੜ ਰਿਹਾ ਹੈ? ਇਹੋ ਜਹੇ ਹਾਲਾਤ ਵਿਚ ਘਰ ਦਾ ਮਾਹੌਲ ਬਹੁਤ ਭਾਰੀ ਹੋ ਜਾਂਦਾ ਹੈ | ਹਰ ਕੋਈ ਇਸ ਮਾਹੌਲ ਵਿੱਚੋ ਨਿਕਲਣਾ ਚਾਹੁੰਦਾ ਹੈ, ਇਕ ਡੁੱਬਦੇ ਜਹਾਜ ਵਾਂਗ | ਜਿਸ ਦਾ ਪਿਆਰ ਘਰ ਵਾਲਿਆਂ ਨਾਲ ਤੇ ਘਰ ਨਾਲ ਘੱਟ ਹੁੰਦਾ ਓਹੀ ਕਹਿੰਦਾ ਮੇਰਾ ਹਿੱਸਾ ਦੇ ਦੋ ਜੀ | ਹਿੱਸਾ ਲੈ ਕੇ ਉਹ ਤਾਂ ਨਿਕਲ ਜਾਂਦਾ ਬਾਕੀ ਜੂਝਦੇ ਰਹਿੰਦੇ ਆ ਹਾਲਾਤ ਨਾਲ ਜੋ ਕਿ ਸਰੋਤਾਂ ਦੀ ਘਾਟਾਂ ਨਾਲ ਹੋਰ ਵਿਗੜ ਜਾਂਦੇ ਹਨ |ਹਰ ਕਿਸੇ ਨੂੰ ਆਪਣੀ ਔਲਾਦ ਤੋਂ ਆਸ ਹੁੰਦੀ ਆ ਕੇ ਇਹ ਵੱਡੇ ਹੋਣਗੇ ਤਾਂ ਘਰ ਦਾ ਪਾਸਾ ਪਲਟੂ, ਪਰ ਉਹ ਕਿਹੜਾ ਇਸ ਮਾਹੌਲ ਤੋਂ ਬਚ ਰਹੇ ਆ, ਜੋ ਦੇਖ ਰਹੇ ਆ ਓਹੀ ਸਿੱਖਣਗੇ | ਜਿਆਦਾਤਰ ਨਸ਼ੇ ਪੱਤੇ ਦਾ ਪਰਦਾ ਪਾ ਲੈਂਦੇ ਆਪਣੀਆਂ ਅੱਖਾਂ ਤੇ | ਸੱਬ ਮੁਸੀਬਤਾਂ ਤੋਂ ਅੱਖਾਂ ਮੀਟ ਲੈਂਦੇ ਆ ਕਬੂਤਰ ਵਾਂਗ, ਹੋਰ ਕਰਨ ਵੀ ਕਿ? ਦਿਨੋ ਦਿਨ ਵੰਡਦੀਆਂ ਜਾਂਦੀਆਂ ਜਮੀਨਾਂ ਦੇ ਖਰਚੇ ਕਿਵੇਂ ਕੱਢੇ ਕੋਈ ?ਸਵਾਲ ਇਹ ਉੱਠਦਾ ਹੈ ਕੇ ਇਸਦਾ ਹੱਲ ਕਿ ਹੈ ? ਪੰਜਾਬੀ ਕਿਸਾਨੀ ਇਕ ਕਿੱਤਾ ਨਾ ਰਹਿ ਕੇ ਇਕ ਤ੍ਰਾਸਦੀ ਬਣ ਚੁੱਕੀ ਹੈ | ਅੰਨਦਾਤਾ ਨਾਵਲ ਵਿਚ ਬਲਦੇਵ ਸਿੰਘ ਨੇ ਬਹੁਤ ਮਹੀਨ ਢੰਗ ਨਾਲ ਇਸਦੇ ਸਮਾਜਿਕ , ਆਰਥਿਕ ਤੇ ਮਾਨਸਿਕ ਪੱਖ ਨੂੰ ਸਾਹਮਣੇ ਲਿਆਂਦਾ ਹੈ | |
Kabul da Kitaab wala (SB-185444-31)
Publisher :
Authors : Mahinder Bedi
Page :
Format : Paper Back
Language : Punjabi
ਇਕ ਬਾਰੀ ਖੋਲੀ ਇਕ ਨਵਾਂ ਹੀ ਸੰਸਾਰ ਨਜ਼ਰ ਆਇਆ, ਕਾਬੁਲ। ਇਕ ਦਮ ਅੱਖਾਂ ਸਾਹਮਣੇ ਸੀ ਸੁਲਤਾਨ। ਇਕ ਕਿਤਾਬਾਂ ਦਾ ਦੁਕਾਨਦਾਰ ਤੇ ਵਪਾਰੀ ਅਤੇ ਉਸਦਾ ਪਰਿਵਾਰ ਤੇ ਪਿੱਛੇ ਅਫਗਾਨਿਸਤਾਨ ਦਾ ਦ੍ਰਿਸ਼। ਇਕ ਅਜੀਬ ਜਹੀ ਘੁੱਟਨ ਮਾਹੌਲ ਵਿਚ। 50 ਸਾਲ ਦਾ ਸੁਲਤਾਨ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ। ਜੇ ਤੁਸੀ ਗਰੀਬ ਦੇਸ਼ ਵਿਚ ਇਕ ਅਮੀਰ ਮੁਸਲਮਾਨ ਹੋ ਤਾਂ ਕਿੰਨਾਂ ਸੌਖਾ ਹੈ ਵਿਆਹ ਕਰਵਾਉਣਾ। ਕਿਉਂਕਿ ਫਿਰ ਤੁਸੀ ਕਿਸੇ ਵੀ ਗਰੀਬ ਕੁੜੀ ਲਈ ਮੇਹਰ ਦੀ ਰਕਮ ਭਰ ਸਕਦੇ ਹੋ। ਚਾਰ ਵਿਆਹ ਦੀ ਤਾਂ ਮਨਜ਼ੂਰੀ ਹੈ ਈ। ਸ਼ਰੀਫਾ ਪਹਿਲਾਂ ਪਤਨੀ ਮਨ ਲੈਂਦੀ ਹੈ ਵਿਆਹ ਦਾ ਫੈਂਸਲਾ। ਹੋਰ ਕੋਈ ਚਾਰਾ ਵੀ ਨਹੀਂ ਹੈ। ਵਿਆਹ ਦੋ ਕਰਵਾ ਲਏ ਤਾਂ ਸੁਲਤਾਨ ਨਾਸਮਝ ਹੋ ਗਿਆ? ਨਹੀਂ । ਉਹ ਤਾਂ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਪੂਜਾਰੀ ਸੀ, ਤੇ ਕਿਤਾਬਾਂ ਨਾਲ ਵਿਚਰਣ ਵਾਲੇ ਬੰਦੇ ਨਾਸਮਝ ? ਕਦੇ ਨਹੀਂ। ਉਸਨੇ ਅਫਗਾਨਿਸਤਾਨ ਦੇ ਉੱਥਲ ਪੁੱਥਲ ਭਰੇ ਅਰਾਜਕ ਮਾਹੋਲ ਵਿਚ ਆਪਣਾ ਵਪਾਰ ਚਲਾ ਰੱਖਿਆ ਸੀ ਤੇ ਵਧਾ ਰੱਖਿਆ ਸੀ। ਸੁਲਤਾਨ ਦੀ ਭੈਣ ਸ਼ਕੀਲਾ ਦਾ ਵਿਆਹ ਇਕ 10 ਬੱਚਿਆ ਦੇ ਬਾਪ ਨਾਲ ਕਰ ਦਿੱਤਾ ਗਿਆ। ਜੀ ਹਾਂ, ਮੇਹਰ ਦੀ ਰਕਮ ਨਾਲ। ਪਰ ਉਹ ਖ਼ੁਸ਼ ਆ ਇਸ ਵਿਆਹ ਤੋਂ। ਕਿਉਂਕਿ ਇਧਰ ਉਧਰ ਲੱਗੇ ਪਾਸੇ ਹਰ ਕਿਸੇ ਨਾਲ ਤਾਂ ਇਹੀ ਹੋ ਰਿਹਾ। ਉਸ ਲਈ ਇਹ ਇਕ ਨਾਰਮਲ ਕੇਸ ਹੈ। ਇਹੀ ਲੇਖ ਲਿਖੇ ਆ ਹਰ ਕੁੜੀ ਲਈ। ਮੰਸੂਲ ਲੰਘਿਆ ਸੁਲਤਾਨ ਦੀ ਕਾਰ ਵਿਚ ਨਾਲ ਇਕ ਕੁੜੀ ਬੈਠੀ ਸੀ। ਕਿੰਨਾਂ ਖਤਰਾ ਉਠਾ ਰਹੇ ਹਨ ਨਾ ਇਹ। ਕਿਸੇ ਨੇ ਦੇਖ ਲਿਆ ਤਾਂ? ਸ਼ਕੀਲਾ ਦੀ ਵਿਆਹ ਵਾਲੀ ਫੋਟੋ ਦੇਖੀ ਉਹ ਖ਼ੁਸ਼ ਸੀ। ਪਿੱਛੇ ਕੰਧ ਉੱਤੇ ਗੋਲਿਆਂ ਦੇ ਨਿਸ਼ਾਨ ਸਨ। ਇਹ ਨਾਰਮਲ ਹੈ।ਅੱਜ ਅਲੀ ਜਾ ਰਿਹਾ ਹੈ ਮਜ਼ਾਰ-ਸਰੀਫ ਬਹੁਤ ਖ਼ੁਸ਼ ਹੈ। ਆਪਣੀਆਂ ਭੁੱਲਾਂ ਬਖਸ਼ਾਉਣ ਤੇ ਮੇਲਾ ਦੇਖਣ ਲਈ ਜਾ ਰਿਹਾ ਹੈ। ਕਦੇ-ਕਦੇ ਲੈਲਾ ਨਜ਼ਰ ਆਉਂਦੀ ਖਿੜਕੀ ਤੋਂ। ਇਕ ਦਮ ਡੋਮੀਨੇਟਡ| ਸਾਰਾ ਸਮਾਂ ਕੰਮ ਵਿਚ ਗੁਜ਼ਰਦਾ। ਕਦੇ-ਕਦੇ ਉਸਦਾ ਦਮ ਘੁਟਦਾ ਤੇ ਉਹ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਵਲ ਜਾਂਦੀ ਹੈ। ਪਰ ਇਕੱਲੀ ਕੁੜੀ ਦਾ ਤਾਂ ਬਜ਼ਾਰ ਜਾਣਾ ਗਲਤ ਹੈ। ਪਰ ਮੈਂ ਉਸਨੂੰ ਕਈ ਵਾਰ ਦੇਖਿਆ |ਉਹ ਕੰਪਿਊਟਰ ਕੌਰਸ ਕਰਨਾ ਚਾਹੁੰਦੀ ਹੈ।ਫਿਰ ਨੋਕਰੀ ਕਰਨਾ ਚਾਹੁੰਦੀ ਹੈ। ਐਮਲ ਵੀ ਪੜਨਾ ਚਾਹੁੰਦਾ ਹੈ।
ਪਰ ਹਰ ਕੋਈ ਘੁੱਟ-ਘੁੱਟ ਕੇ ਜੀ ਰਿਹਾ ਹੈ। ਇਹ ਸਾਰਾ ਮਾਹੌਲ ਹੀ ਕੁਝ ਇੰਝ ਦਾ ਹੈ। ਹਰ ਮਰਦ ਹਰ ਔਰਤ ਘੁੱਟਨ ਮਹਿਸੂਸ ਕਰ ਰਹੇ ਸਨ। ਮਨਮਰਜ਼ੀ ਨਹੀਂ ਕਰ ਸਕਦੇ। ਸਹੀ ਕੰਮਾਂ ਵਿਚ ਵੀ ਨਹੀਂ। ਆਪਣੀ ਮਰਜ਼ੀ ਨਾਲ ਪੜ ਵੀ ਨਹੀਂ ਸਕਦੇ। ਮੈਂਨੂੰ ਤਾਂ ਬਾਰੀ ਖੋਲਣ ਤੇ ਵੀ ਘੁੱਟਨ ਹੋਣ ਲੱਗ ਪਈ। ਝਟਕੇ ਨਾਲ ਬਾਰੀ ਬੰਦ ਕੀਤੀ।
ਮੈਂਨੂੰ ਨਹੀਂ ਲੱਗਦਾ ਕੋਈ ਕਿਤਾਬ ਇਸਤੋਂ ਵਧੀਆ ਸਾਨੂੰ ਅਫਗਾਨਿਸਤਾਨ ਦੀ ਜ਼ਿੰਦਗੀ ਦਿਖਾ ਸਕਦੀ ਹੈ। ਸੇਯੇਰਸਤਾਰ ਲਈ ਕਿਸੇ ਦੂਸਰੇ ਮੁਲਕ ਤੇ ਇਕ ਅਲੱਗ ਧਰਮ ਤੇ ਇੰਨੀ ਗਹਿਰਾਈ ਨਾਲ ਲਿਖਣਾ ਹੈਰਾਨੀਜਨਕ ਹੈ। ਹਰ ਇਕ ਦੀ ਨਬਜ਼ ਪਕੜੀ ਹੈ। ਭਾਵੇਂ ਉਹ ਕੋਈ ਬੱਚਾ ਹੈ ਜਾਂ ਵੱਡਾ,ਕੁੜੀ ਜਾਂ ਮੁੰਡਾ। ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਕਿੱਸੇ ਮੁਸਲਿਮ ਪਰਿਵਾਰ ਦਾ ਅੰਦਰਲਾ ਮਾਹੌਲ ਨਾ ਜਾਣ ਸਕਣ। "ਕਾਬੁਲ ਦਾ ਕਿਤਾਬ ਵਾਲਾ" ਇਕ ਬਾਰੀ ਵਾਂਗ ਹੈ।

Dasda Te Javi Ve Rahiya (1-ABD1326-P1072)
Publisher :
Authors : Ranjit Kaur Guddi
Page :
Format : Hard Bound
Language : Punjabi
Authors : Ranjit Kaur Guddi
Page :
Format : Hard Bound
Language : Punjabi
Dasda Te Javi Ve Rahiya by Ranjit Kaur Guddi Punjabi Prose book Online "ਦੱਸਦਾ ਤੇ ਜਾਵੀ ਵੇ ਰਾਹੀਆ" ਪੜੀ। ਰਣਜੀਤ ਕੌਰ ਗੁੱਡੀ ਜੀ ਨੇ ਲਿਖੀ। ਕਿਸੇ ਨੇ ਪੜਨ ਲਈ ਕਿਹਾ ਤੇ ਲੈ ਲਈ। ਜਦ ਸ਼ੁਰੂ ਕੀਤੀ ਪੜਨੀ ਤਾਂ ਜਿਵੇਂ ਵਿਚ ਹੀ ਡੁੱਬ ਜਾਈਦਾ ਹੈ। ਮੈਂਨੂੰ ਤਾਂ ਇੰਝ ਲੱਗਾ ਜਿਵੇਂ ਮੇਰੇ ਸਭ ਤੋਂ ਵੱਡੇ ਮਾਸੀ ਜੀ ਘਰ ਆਏ ਹਨ, ਤੇ ਜਿਵੇਂ ਬਚਪਨ ਵਿਚ ਉਹਨਾਂ ਕੋਲ ਬੈਠ ਕੇ ਗੱਲਾਂ ਸੁਣਦੇ ਸੀ। ਉਂਝ ਦਾ ਅਹਿਸਾਸ ਹੋਇਆ। ਉਹਨਾਂ ਕੋਲ ਦੱਸਣ ਲਈ ਬਹੁਤ ਕੁਝ ਸੀ, ਜੋ ਸਾਡੇ ਲਈ ਬੜਾ ਰਸ ਭਰਿਆ ਤੇ ਨਵਾਂ ਸੀ। ਗੱਲਾਂ ਵਿਚ ਮਾਸੀ ਜੀ ਦਾ ਪਿਆਰ ਭਰਿਆ ਹੁੰਦਾ ਸੀ। ਵਿਚ-ਵਿਚ ਗੱਲ ਦੱਸਦੇ-ਦੱਸਦੇ ਉਹ ਸਾਨੂੰ ਸਮਝਾਉਣ ਵੀ ਲੱਗ ਪੈਂਦੇ, ਤੇ ਅਸੀ ਬਸ ਹੁੰਗਾਰਾ ਹੀ ਭਰਦੇ ਤੇ ਚੁੱਪਚਾਪ ਗੱਲਾਂ ਸੁਣਦੇ। ਉਹਨਾਂ ਸਾਨੂੰ ਗੱਲਾਂ ਤੇ ਕਹਾਣੀਆਂ ਇੰਝ ਸੁਣਾਈਆਂ ਜਿੰਨਾਂ'ਚ ਕੋਈ ਨਾ ਕੋਈ ਸਮਾਜਿਕ ਬੁਰਾਈ ਨੂੰ ਭੰਡਿਆ ਹੋਵੇ, ਜਾਂ ਫਿਰ ਕੋਈ ਸਿੱਖਿਆ ਹੋਣੀ। ਇਹ ਕਿਤਾਬ ਪੜ ਕੇ ਸੱਚ ਇੰਝ ਹੀ ਮਹਿਸੂਸ ਹੋਇਆ। ਕੁਝ ਕੁ ਲੇਖ ਪੜਨ ਤੋਂ ਬਾਅਦ ਫੋਨ ਨੰਬਰ ਪੜਿਆ ਤੇ ਫੋਨ ਕਰ ਦਿੱਤਾ। ਇੰਨੀ ਮਿੱਠੀ ਤੇ ਪਿਆਰੀ ਆਵਾਜ਼ ਸਤਿ ਸ਼੍ਰੀ ਅਕਾਲ ਤੋਂ ਬਾਅਦ ਕਿਤਾਬ ਦਾ ਦੱਸਿਆ ਤੇ ਸਵਾਲ ਕੀਤਾ ਕਿ ਤੁਸੀ ਕਿੰਨਾਂ ਕੁ ਪੜਦੇ ਹੋ। ਕਿੰਨੀਆਂ ਹੀ ਗੱਲਾਂ ਕੀਤੀਆਂ ਕਿਤਾਬ ਬਾਰੇ ਬੜਾ ਹੀ ਨਿੱਘਾ ਸੁਭਾਅ ਲੱਗਾ। ਰਣਜੀਤ ਕੌਰ ਦੀ ਕਿਤਾਬ ਤੋਂ ਕੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਸਮਾਜਿਕ ਬੁਰਾਈਆਂ ਚੁੱਭਦੀਆਂ ਹਨ। ਪਰ ਉਹ ਇਹਨਾਂ ਨੂੰ ਲੈ ਕੇ ਕਲਪਦੇ ਨਹੀਂ ਹਨ। ਪਰ ਚੁੱਪ ਵੀ ਨਹੀਂ ਬੈਠਦੇ। ਆਪਣੇ ਤਰੀਕੇ ਨਾਲ ਹੈਂਡਲ ਕਰਦੇ ਹਨ। ਜਿਵੇਂ ਬੱਚਿਆਂ ਨੂੰ ਸਿੱਧੀ ਗੱਲ ਸਮਝ ਨਹੀਂ ਆਉਂਦੀ ਤਾਂ ਉਹਨਾਂ ਨੂੰ ਉਦਾਹਰਣ ਦੇ ਕੇ ਸਮਝਾਇਆ ਜਾਂਦਾ। ਇੰਝ ਸਮਾਜਿਕ ਬੁਰਾਈਆ ਖਿਲਾਫ ਜਾਂਦੇ ਹਨ। ਪਰ ਕਿਤੇ ਵੀ ਤਲਖੀ ਨਜ਼ਰ ਨਹੀਂ ਆਈ। ਹਰ ਆਰਟੀਕਲ ਠੰਡ ਪਾਉਂਦਾ ਹੈ। ਹਰ ਆਰਟੀਕਲ ਵਿਚ ਛੋਟੀਆ-ਛੋਟੀਆ ਕਹਾਣੀਆ ਬੰਨ ਲੈਂਦੀਆ। ਇਹ ਕਿਤਾਬ ਨਹੀਂ ਲੱਗਦੀ ਸੱਚੀ। ਕਿਸੇ ਨਾਲ ਗੱਲ ਕਰਕੇ ਮਹਿਸੂਸ ਹੁੰਦਾ। ਬਸ ਹੁੰਗਾਰਾ ਭਰਦੇ ਹਾਂ ਤੇ ਕਿਸੇ ਸਿਆਣੇ ਬੱਚੇ ਵਾਂਗ ਚੁੱਪਚਾਪ ਸੁਣਦੇ ਹਾਂ। ਇਕ ਵਾਰ ਇਕ ਵਰਕਸ਼ਾਪ ਵਿਚ ਟਰੇਨਰ ਨੇ ਕਿਹਾ ਕਿ ਮੰਨ ਲਉ ਦੋ ਬੱਚੇ ਲੜ ਰਹੇ ਹਨ। ਉਹਨਾਂ ਨੂੰ ਇਹ ਨਾ ਕਹੋ ਕਿ "ਬੱਚਿਉ ਨਾ ਲੜੋ"। ਇਹ ਕਹੋ ਕਿ "ਬੱਚਿਉ ਪਿਆਰ ਨਾਲ ਰਹੋ"। ਉਪਰੋਂ- ਉਪਰੋਂ ਸੋਚਿਆ ਜਾਵੇ ਤਾਂ ਗੱਲ ਇੱਕੋ ਹੀ ਲੱਗਦੀ। ਪਰ ਬਹੁਤ ਆ ਜੇ ਮਹਿਸੂਸ ਕੀਤਾ ਜਾਵੇ। ਬਸ ਇੰਝ ਦੀ ਕਿਤਾਬ ਆ। ਗੱਲ ਕਿਸੇ ਵੀ ਚੀਜ਼ ਦੀ ਹੋ ਰਹੀ ਹੋਵੇ ਮਹਿਸੂਸ ਪਿਆਰ ਹੀ ਹੁੰਦਾ ,ਕਹਿੰਦੇ ਨਾ ਗੱਲਾਂ ਵਿਚ ਸ਼ਹਿਦ ਘੋਲਿਆ। ਰਣਜੀਤ ਕੌਰ ਜੀ ਦੀ ਲਿਖਤ ਤੋਂ ਲੱਗਦਾ ਹੈ, ਪਤਾ ਨਹੀਂ ਕੀ-ਕੀ ਪੜਦੇ ਹੋਣਗੇ। ਕਿੰਨਾਂ ਕੁ ਜ਼ਿੰਦਗੀ ਦਾ ਤਜ਼ੁਰਬਾ ਹੋਵੇਗਾ। ਇਹ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਨ। ਐਡਵਾਂਸ ਟੈਕਨੋਲੋਜੀ ਦੀ ਗੱਲ ਕਰਦੇ ਹਨ। ਬਾਬੇ ਨਾਨਕ ਦੀ ਗੱਲ ਕਰਦੇ ਹਨ। DEAD SEA ਦੀ ਗੱਲ ਕਰਦੇ ਹਨ , ਅਸੀ ਚੁੱਪਚਾਪ ਹੁੰਗਾਰਾ ਭਰਦੇ। ਇੰਝ ਲੱਗਦਾ ਜਿਵੇਂ ਕੋਈ ਬੰਦਾ ਚੁੱਪਚਾਪ ਦੁਨਿਆ ਨੂੰ ਦੇਖਦਾ ਹੋਵੇ। ਬੱਸ, ਤੇ ਹਰ ਚੰਗੀ ਗੱਲ ਨੂੰ ਨੋਟ ਕਰ ਰਿਹਾ ਹੋਵੇ। ਆਪਣੇ ਬੱਚਿਆਂ ਨੂੰ ਘਰ ਜਾ ਕੇ ਦੱਸਣ ਲਈ ਤੇ ਬੱਚੇ ਸਿਰਫ ਹੁੰਗਾਰਾ "ਦੱਸਦਾ ਤੇ ਜਾਵੀ ਵੇ ਰਾਹੀਆ" ਪੜੀ। ਰਣਜੀਤ ਕੌਰ ਗੁੱਡੀ ਜੀ ਨੇ ਲਿਖੀ। ਕਿਸੇ ਨੇ ਪੜਨ ਲਈ ਕਿਹਾ ਤੇ ਲੈ ਲਈ। ਜਦ ਸ਼ੁਰੂ ਕੀਤੀ ਪੜਨੀ ਤਾਂ ਜਿਵੇਂ ਵਿਚ ਹੀ ਡੁੱਬ ਜਾਈਦਾ ਹੈ। ਮੈਂਨੂੰ ਤਾਂ ਇੰਝ ਲੱਗਾ ਜਿਵੇਂ ਮੇਰੇ ਸਭ ਤੋਂ ਵੱਡੇ ਮਾਸੀ ਜੀ ਘਰ ਆਏ ਹਨ, ਤੇ ਜਿਵੇਂ ਬਚਪਨ ਵਿਚ ਉਹਨਾਂ ਕੋਲ ਬੈਠ ਕੇ ਗੱਲਾਂ ਸੁਣਦੇ ਸੀ। ਉਂਝ ਦਾ ਅਹਿਸਾਸ ਹੋਇਆ। ਉਹਨਾਂ ਕੋਲ ਦੱਸਣ ਲਈ ਬਹੁਤ ਕੁਝ ਸੀ, ਜੋ ਸਾਡੇ ਲਈ ਬੜਾ ਰਸ ਭਰਿਆ ਤੇ ਨਵਾਂ ਸੀ। ਗੱਲਾਂ ਵਿਚ ਮਾਸੀ ਜੀ ਦਾ ਪਿਆਰ ਭਰਿਆ ਹੁੰਦਾ ਸੀ। ਵਿਚ-ਵਿਚ ਗੱਲ ਦੱਸਦੇ-ਦੱਸਦੇ ਉਹ ਸਾਨੂੰ ਸਮਝਾਉਣ ਵੀ ਲੱਗ ਪੈਂਦੇ, ਤੇ ਅਸੀ ਬਸ ਹੁੰਗਾਰਾ ਹੀ ਭਰਦੇ ਤੇ ਚੁੱਪਚਾਪ ਗੱਲਾਂ ਸੁਣਦੇ। ਉਹਨਾਂ ਸਾਨੂੰ ਗੱਲਾਂ ਤੇ ਕਹਾਣੀਆਂ ਇੰਝ ਸੁਣਾਈਆਂ ਜਿੰਨਾਂ'ਚ ਕੋਈ ਨਾ ਕੋਈ ਸਮਾਜਿਕ ਬੁਰਾਈ ਨੂੰ ਭੰਡਿਆ ਹੋਵੇ, ਜਾਂ ਫਿਰ ਕੋਈ ਸਿੱਖਿਆ ਹੋਣੀ। ਇਹ ਕਿਤਾਬ ਪੜ ਕੇ ਸੱਚ ਇੰਝ ਹੀ ਮਹਿਸੂਸ ਹੋਇਆ। ਕੁਝ ਕੁ ਲੇਖ ਪੜਨ ਤੋਂ ਬਾਅਦ ਫੋਨ ਨੰਬਰ ਪੜਿਆ ਤੇ ਫੋਨ ਕਰ ਦਿੱਤਾ। ਇੰਨੀ ਮਿੱਠੀ ਤੇ ਪਿਆਰੀ ਆਵਾਜ਼ ਸਤਿ ਸ਼੍ਰੀ ਅਕਾਲ ਤੋਂ ਬਾਅਦ ਕਿਤਾਬ ਦਾ ਦੱਸਿਆ ਤੇ ਸਵਾਲ ਕੀਤਾ ਕਿ ਤੁਸੀ ਕਿੰਨਾਂ ਕੁ ਪੜਦੇ ਹੋ। ਕਿੰਨੀਆਂ ਹੀ ਗੱਲਾਂ ਕੀਤੀਆਂ ਕਿਤਾਬ ਬਾਰੇ ਬੜਾ ਹੀ ਨਿੱਘਾ ਸੁਭਾਅ ਲੱਗਾ। ਰਣਜੀਤ ਕੌਰ ਦੀ ਕਿਤਾਬ ਤੋਂ ਕੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਸਮਾਜਿਕ ਬੁਰਾਈਆਂ ਚੁੱਭਦੀਆਂ ਹਨ। ਪਰ ਉਹ ਇਹਨਾਂ ਨੂੰ ਲੈ ਕੇ ਕਲਪਦੇ ਨਹੀਂ ਹਨ। ਪਰ ਚੁੱਪ ਵੀ ਨਹੀਂ ਬੈਠਦੇ। ਆਪਣੇ ਤਰੀਕੇ ਨਾਲ ਹੈਂਡਲ ਕਰਦੇ ਹਨ। ਜਿਵੇਂ ਬੱਚਿਆਂ ਨੂੰ ਸਿੱਧੀ ਗੱਲ ਸਮਝ ਨਹੀਂ ਆਉਂਦੀ ਤਾਂ ਉਹਨਾਂ ਨੂੰ ਉਦਾਹਰਣ ਦੇ ਕੇ ਸਮਝਾਇਆ ਜਾਂਦਾ। ਇੰਝ ਸਮਾਜਿਕ ਬੁਰਾਈਆ ਖਿਲਾਫ ਜਾਂਦੇ ਹਨ। ਪਰ ਕਿਤੇ ਵੀ ਤਲਖੀ ਨਜ਼ਰ ਨਹੀਂ ਆਈ। ਹਰ ਆਰਟੀਕਲ ਠੰਡ ਪਾਉਂਦਾ ਹੈ। ਹਰ ਆਰਟੀਕਲ ਵਿਚ ਛੋਟੀਆ-ਛੋਟੀਆ ਕਹਾਣੀਆ ਬੰਨ ਲੈਂਦੀਆ। ਇਹ ਕਿਤਾਬ ਨਹੀਂ ਲੱਗਦੀ ਸੱਚੀ। ਕਿਸੇ ਨਾਲ ਗੱਲ ਕਰਕੇ ਮਹਿਸੂਸ ਹੁੰਦਾ। ਬਸ ਹੁੰਗਾਰਾ ਭਰਦੇ ਹਾਂ ਤੇ ਕਿਸੇ ਸਿਆਣੇ ਬੱਚੇ ਵਾਂਗ ਚੁੱਪਚਾਪ ਸੁਣਦੇ ਹਾਂ। ਇਕ ਵਾਰ ਇਕ ਵਰਕਸ਼ਾਪ ਵਿਚ ਟਰੇਨਰ ਨੇ ਕਿਹਾ ਕਿ ਮੰਨ ਲਉ ਦੋ ਬੱਚੇ ਲੜ ਰਹੇ ਹਨ। ਉਹਨਾਂ ਨੂੰ ਇਹ ਨਾ ਕਹੋ ਕਿ "ਬੱਚਿਉ ਨਾ ਲੜੋ"। ਇਹ ਕਹੋ ਕਿ "ਬੱਚਿਉ ਪਿਆਰ ਨਾਲ ਰਹੋ"। ਉਪਰੋਂ- ਉਪਰੋਂ ਸੋਚਿਆ ਜਾਵੇ ਤਾਂ ਗੱਲ ਇੱਕੋ ਹੀ ਲੱਗਦੀ। ਪਰ ਬਹੁਤ ਆ ਜੇ ਮਹਿਸੂਸ ਕੀਤਾ ਜਾਵੇ। ਬਸ ਇੰਝ ਦੀ ਕਿਤਾਬ ਆ। ਗੱਲ ਕਿਸੇ ਵੀ ਚੀਜ਼ ਦੀ ਹੋ ਰਹੀ ਹੋਵੇ ਮਹਿਸੂਸ ਪਿਆਰ ਹੀ ਹੁੰਦਾ ,ਕਹਿੰਦੇ ਨਾ ਗੱਲਾਂ ਵਿਚ ਸ਼ਹਿਦ ਘੋਲਿਆ। ਰਣਜੀਤ ਕੌਰ ਜੀ ਦੀ ਲਿਖਤ ਤੋਂ ਲੱਗਦਾ ਹੈ, ਪਤਾ ਨਹੀਂ ਕੀ-ਕੀ ਪੜਦੇ ਹੋਣਗੇ। ਕਿੰਨਾਂ ਕੁ ਜ਼ਿੰਦਗੀ ਦਾ ਤਜ਼ੁਰਬਾ ਹੋਵੇਗਾ। ਇਹ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਨ। ਐਡਵਾਂਸ ਟੈਕਨੋਲੋਜੀ ਦੀ ਗੱਲ ਕਰਦੇ ਹਨ। ਬਾਬੇ ਨਾਨਕ ਦੀ ਗੱਲ ਕਰਦੇ ਹਨ। DEAD SEA ਦੀ ਗੱਲ ਕਰਦੇ ਹਨ , ਅਸੀ ਚੁੱਪਚਾਪ ਹੁੰਗਾਰਾ ਭਰਦੇ। ਇੰਝ ਲੱਗਦਾ ਜਿਵੇਂ ਕੋਈ ਬੰਦਾ ਚੁੱਪਚਾਪ ਦੁਨਿਆ ਨੂੰ ਦੇਖਦਾ ਹੋਵੇ। ਬੱਸ, ਤੇ ਹਰ ਚੰਗੀ ਗੱਲ ਨੂੰ ਨੋਟ ਕਰ ਰਿਹਾ ਹੋਵੇ। ਆਪਣੇ ਬੱਚਿਆਂ ਨੂੰ ਘਰ ਜਾ ਕੇ ਦੱਸਣ ਲਈ ਤੇ ਬੱਚੇ ਸਿਰਫ ਹੁੰਗਾਰਾ ਭਰਨ। |
Sajash (1-NBT1326-P5922)
Publisher :
Authors : Bhimsen Torgal
Page :
Format :
Language : Punjabi
Authors : Bhimsen Torgal
Page :
Format :
Language : Punjabi
Sajash By Bhimsen Torgal Punjabi Novel Book Online |
Shayad (1-1326-P4755)
Publisher :
Authors : Dalip Kaur Tiwana
Page :
Format : Hard Bound
Language : Punjabi
Authors : Dalip Kaur Tiwana
Page :
Format : Hard Bound
Language : Punjabi
Shayad by Dalip Kaur Tiwana Punjabi Novel book Online |
Lajja (1-1326-P6051)
Publisher :
Authors : Tasleema Nasreen
Page :
Format : Paper Back
Language :
Authors : Tasleema Nasreen
Page :
Format : Paper Back
Language :
Lajja by Tasleema Nasreen Punjabi Novel book Online ਸਾਡੇ ਸਕੂਲ ਵਿੱਚ ਟਾਹਲੀ ਦਾ ਇਕ ਦਰਖਤ ਸੀ। ਬਹੁਤ ਮਜ਼ਬੂਤ ਹੁੰਦੀ ਟਾਹਲੀ ਇਸਦੀ ਲੱਕੜ ਵੀ। ਕਾਫੀ ਵਾਰ ਸੁਣਿਆ ਇਹ। ਪਰ ਇਕ ਦਿਨ ਜੋਰ ਦੀ ਤੂਫਾਨ ਆਇਆ ਤੇ ਉਹ ਟਾਹਲੀ ਟੁੱਟ ਗਈ।ਤੇ ਇਕ ਸਾਇਡ ਨੂੰ ਡਿੱਗ ਪਈ ਸੀ। ਪਰ ਟਾਹਲੀ ਤਾਂ ਬਹੁਤ ਮਜ਼ਬੂਤ ਹੁੰਦੀ। ਫਿਰ ਕਿਸੇ ਨੇ ਦੱਸਿਆ ਕਿ ਇਸਨੂੰ ਕਾਫੀ ਦੇਰ ਤੋਂ ਸਿਉਂਕ ਖਾ ਰਹੀ ਸੀ। ਦਰਖਤ ਤਾਂ ਕਿਧਰੇ ਜਾ ਵੀ ਨਹੀਂ ਸਕਦੇ ਹੁੰਦੇ। ਕਿ ਇਕ ਜਗ੍ਹਾ ਤੇ ਹਾਲਾਤ ਨਹੀਂ ਸਹੀ ਤਾਂ ਕਿਤੇ ਹੋਰ ਚਲੇ ਜਾਈਏ। ਕੁਝ ਲੋਕ ਵੀ ਦਰੱਖਤਾਂ ਵਾਂਗ ਹੁੰਦੇ ਹਨ। ਸੁਧਾਮਯ ਦੱਤ ਵੀ ਇੰਝ ਦਾ ਹੀ ਆਦਮੀ ਸੀ। ਉਸਦੀਆਂ ਜੜ੍ਹਾਂ ਅਪਣੇ ਦੇਸ਼ ਦੀ ਮਿੱਟੀ ਵਿੱਚ ਕਾਫੀ ਡੂੰਘੀਆਂ ਸਨ। ਭਾਵੇਂ ਬੰਗਲਾਦੇਸ਼ ਸੀ ਪਰ ਸੀ ਤਾਂ ਸੁਧਾਮਯ ਦੀ ਮਾਂ- ਭੂਮੀ। ਉਹ ਛੱਡ ਕੇ ਨਹੀਂ ਜਾ ਸਕਿਆ। ਮਿੱਟੀ ਨਾਲ ਜੁੜਿਆ ਸੀ ਸ਼ਾਇਦ।ਸੁਧਾਮਯ ਨਾਸਤਿਕ ਸੀ। ਪਰ ਬਾਇਨਰੀ ਦੀ ਤਰ੍ਹਾਂ ਦੇ ਉਹ ਮੁਸਲਮਾਨ ਨਹੀਂ ਤੇ ਆਪਣੇ ਆਪ ਉਸਨੂੰ ਹਿੰਦੂ ਗਿਣਿਆ ਜਾ ਸਕਦਾ ਸੀ। ਸੁਧਾਮਯ ਦਾ ਬੇਟਾ ਸੁਰੰਜਨ ਪਿਤਾ ਦੇ ਨਕਸ਼ੇ ਕਦਮ ਤੇ ਹੈ। ਉਹ ਸੜੀਆਂ ਗਲੀਆਂ ਕੁਰੀਤੀਆਂ ਨੂੰ ਪਿੱਛੇ ਛੱਡ ਚੁੱਕਾ ਹੈ। ਫਿਰ ਇਕ ਦਿਨ ਭਾਰਤ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਅਸਰ ਇਕੱਲਾ ਭਾਰਤ ਵਿੱਚ ਥੋੜਾ ਹੋਣਾ ਹੈ। ਘੱਟ ਗਿਣਤੀ-ਵੱਧ ਗਿਣਤੀ ਦੰਗੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਦੀ ਗਿਣਤੀ ਜਿੱਥੇ ਘੱਟ ਉਹ ਮਰਨ ਲੱਗ ਪੈਂਦੇ ਹਨ।ਇਹ ਗੱਲ ਖਤਮ ਆ ਨਾ ਫਿਰ ਆਹ ਧਰਮ ਵਾਲੇ ਮਾੜੇ ਜਾਂ ਉਹ ਧਰਮ ਵਾਲੇ ਮਾੜੇ। ਉਹ ਕਹਿੰਦੇ ਸਾਡੀ ਭਾਰਤ ਵਿੱਚ ਮਸਜਿਦ ਤੋੜੀ ਤੁਸੀਂ ਹੁਣ ਬੰਗਲਾਦੇਸ਼'ਚ ਭੁਗਤੋ। ਦੂਜੇ ਕਹਿੰਦੇ ਤੁਸੀਂ ਸਾਡੇ ਬੰਗਲਾਦੇਸ਼'ਚ ਮੰਦਿਰ ਤੋੜੇ। ਹੁਣ ਤੁਸੀ ਭਾਰਤ ਵਿੱਚ ਰਹਿਣ ਵਾਲੇ ਭੁਗਤੋ। ਹੁਣ ਇਹ ਗੱਲ ਵੀ ਸਮਝਣੀ ਔਖੀ ਹੋ ਜਾਂਦੀ ਹੈ ਕਿ ਜੋ ਇੱਥੇ ਰਹਿੰਦੇ ਉਹਨਾਂ ਦਾ ਕਿਸੇ ਹੋਰ ਦੇਸ਼ ਵਿੱਚ ਹੋਏ ਕੰਮ'ਚ ਕੀ ਕਸੂਰ ਦੇ ਜਾਣ ਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਇਹ ਗੱਲ ਮੈਂਨੂੰ ਲੱਗਦਾ ਇਹ ਧਰਮ ਦਾ ਨਾਮ ਲੈ ਕੇ ਇਸਦੀ ਲੁੱਟ-ਖਸੁੱਟ ਬਲਾਤਕਾਰ ਵਗੈਰਾ ਕਰਨ ਦਾ ਹੀ ਹੁੰਦਾ ਹੈ। ਇਹ ਸਿਖਾਉਂਦਾ ਹੈ ਧਰਮ? ਗੁੰਡੇ ਬਦਮਾਸ਼ ਆਪਣੇ ਆਪ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਸਜ਼ਾ ਦੇਣ ਲੱਗ ਪੈਂਦੇ ਹਨ। ਤਸਲੀਨਾ ਨਸਰੀਨ ਦਾ ਲੱਜਾ ਨਾਵਲ ਕਿਸੇ ਧਰਮ ਨੂੰ ਨਹੀਂ ਦਰਸਾਉਂਦਾ ਇਹ ਦੁਨੀਆ ਦੇ ਹਰ ਕਿਸੇ ਕੋਨੇ ਦੇ ਘੱਟ ਗਿਣਤੀ ਲੋਕਾਂ ਦਾ ਦਰਦ ਦੱਸਦਾ ਹੈ।ਚਾਹੇ ਉਹ ਬੰਗਲਾਦੇਸ਼ ਵਿੱਚ ਹਿੰਦੂ ਜਾਂ ਭਾਰਤ ਵਿੱਚ ਮੁਸਲਮਾਨ ਜਾਂ ਸਿੱਖ। ਲਗਾਤਾਰ ਕਾਫੀ ਦੇਰ ਪਹਿਲਾਂ ਸੁਣਿਆ ਸੀ ਕਿ ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਵਿੱਚ ਆ ਰਹੇ ਆ। ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਸੜਕਾਂ ਕਿਨਾਰੇ ਰਹਿੰਦੇ ਹਨ। ਝੁੱਗੀ ਝੌਂਪੜੀ ਵਗੈਰਾ ਵਿੱਚ। ਜੇ ਕੋਈ ਆਪਣੇ ਦੇਸ਼ ਵਿੱਚ ਸੋਖਾ ਹੋਵੇ ਤਾਂ ਕਿਉਂ ਸੜਕਾਂ ਤੇ ਰੁੱਲਣ ਲਈ ਕਿਸੇ ਹੋਰ ਦੇਸ਼ ਆਵੇ? ਸ਼ਾਇਦ ਉਹਨਾਂ ਵਿੱਚ ਘੱਟ ਗਿਣਤੀ ਲੋਕ ਹੌਣਗੇ ਜੋ ਭਾਰਤ ਨੂੰ ਆਪਣੇ ਲਈ ਇਕ ਸੁਰੱਖਿਅਤ ਜਗ੍ਹਾ ਮੰਨਦੇ ਹਨ। ਮੈਂਨੂੰ ਲੱਗਦਾ ਹੈ ਕਿ ਤਸਲੀਨਾ ਨਸਰੀਨ ਨੇ ਜੋ ਲਿਖਿਆ ਹੈ ਆਪਣੇ ਅੱਖੀਂ ਦੇਖਿਆ ਹੈ ਅਤੇ ਉਹ ਦਰਦ ਵੀ ਮਹਿਸੂਸ ਕੀਤਾ ਹੈ ।ਸ਼ਾਇਦ ਭਵਿੱਖ 'ਚ ਸਿਉੱਕ ਦਾ ਵੀ ਕੋਈ ਹੱਲ ਲੱਬ ਜਾਵੇ ਅਜੇ ਪਾਰ ਕੋਈ ਆਸ ਦੀ ਕਿਰਨ ਨਹੀਂ ਨਜਰ ਆ ਰਹੀ। |
Saraknama (1-1326-P4563)
Publisher :
Authors : Baldev Singh
Page :
Format : Hard bound
Language : Punjabi
Authors : Baldev Singh
Page :
Format : Hard bound
Language : Punjabi
Saraknama by Baldev Singh Punjabi Prose book Online ਕਿਸੇ ਨੇ ਬਲਦੇਵ ਸਿੰਘ ਦਾ ਸੜਕਨਾਮਾ ਪੜਨ ਲਈ ਕਿਹਾ ਤਾਂ ਮੈਂ ਕਿਹਾ ਕਿ ਕੋਈ ਨਵੀਂ ਕਿਤਾਬ ਹੈ ਇਹ? ਤਾਂ ਜਵਾਬ ਸੀ ਨਹੀਂ ਪਹਿਲਾਂ ਨਾਗਮਣੀ ਸੀ, ਜੋ ਕਿ ਅੰਮ੍ਰਿਤਾ ਪ੍ਰੀਤਮ ਦੀ ਪਤਰਿਕਾ ਸੀ।ਉਸ ਵਿਚ ਛਪਦੇ ਲੇਖ। ਬਾਅਦ ਵਿਚ ਉਸ ਸਭ ਨੂੰ ਮਿਲਾ ਕੇ ਇਕ ਕਿਤਾਬ ਬਣਾਈ ਗਈ। ਸ਼ੁਰੂ ਕੀਤੀ ਪੜਨੀ। ਸਭ ਤੋਂ ਪਹਿਲਾਂ ਲੇਖ "ਸੜਕਨਾਮਾ"ਜੋ ਕਿ ਇਕ ਗਲਪ ਸੀ। ਪੜ ਕੇ ਲੱਗਾ ਮੁੱਲ ਮੁੜ ਗਿਆ ਕਿਤਾਬ ਦਾ। ਮਨ ਵਿਚ ਆਇਆ ਬਲਦੇਵ ਸਿੰਘ ਜੋ ਕਿ ਇਕ ਟਰੱਕ ਡਰਾਇਵਰ ਸੀ ਕਦੇ ਕਿਵੇਂ ਕਿਵੇਂ ਸੋਚ ਸਕਦਾ ਹੈ ਇੰਝ ਦਾ? ਗਲਪ ਪੜ ਕੇ ਮੈਨੂੰ ਸੱਚੀ ਸੜਕ ਇਕ ਦੁਖਿਆਰੀ ਮਾਂ ਲੱਗੀ। ਜੋ ਆਪਣੇ ਟਰੱਕ ਡਰਾਇਵਰ ਪੁੱਤ ਦੀ ਰਾਹ ਦੇਖ ਰਹੀ ਹੁੰਦੀ ਹੈ। ਉਸਦੀ ਅੱਖਾਂ ਵਿੱਚ ਨੀਂਦ ਕਿੱਥੇ। ਪੁੱਤ ਸੜਕਾਂ ਤੇ ਚੱਲ ਰਿਹਾ ਹੋਵੇ।ਰਾਤ ਨੂੰ ਤਾਂ ਮਾਂ ਦੀਆਂ ਅੱਖਾਂ ਨੂੰ ਨੀਂਦ ਆ ਜਾਵੇ। ਤੇ ਮੈਨੂੰ ਸੜਕਾਂ ਤੇ ਟਰੱਕ ਡਰਾਇਵਰਾਂ ਵਿਚ ਇਕ ਗੂੜਾ ਰਿਸ਼ਤਾ ਨਜ਼ਰ ਆਇਆ। ਫਿਰ ਅੱਗੇ ਪੜਨਾ ਸ਼ੁਰੂ ਕੀਤਾ ਤਾਂ ਇਕ ਅਲੱਗ ਦੁਨਿਆ ਦਾ ਅਹਿਸਾਸ ਹੋਇਆ। ਜਿਸ ਵਲ ਸਾਡਾ ਧਿਆਨ ਹੀ ਨਹੀਂ ਗਿਆ ਹੋਵੇਗਾ।ਸ਼ਾਇਦ ਕਦੇ ਬਲਦੇਵ ਸਿੰਘ ਨੇ ਆਪਣੀ ਹੱਡ ਬੀਤੀ ਜੋ ਕਿ ਉਸਨੇ ਆਪਣੇ ਟਰੱਕ ਡਰਾਇਵਰੀ ਵਾਲੇ ਸਨ ਵਿਚ ਹੰਡਾਈ ਹੋਵੇਗੀ ਜਾਂ ਦੇਖੀ ਹੋਵੇਗੀ ਨੂੰ ਬਿਆਨ ਕੀਤਾ ਹੈ। ਬਲਦੇਵ ਸਿੰਘ ਦੇ ਲਿਖਣ ਦਾ ਢੰਗ ਬਹੁਤ ਅਲੱਗ ਲੱਗਾ। ਇਕ ਲਿਖੇ ਹੋਏ ਅੱਖਰ ਇਕ ਕਹਾਣੀ ਵੀ ਲੱਗਦੇ, ਸੱਚਾਈ ਵੀ ਹੁੰਦੇ ਆ ਤੇ ਲੇਖ ਦੀ ਤਰਾਂ ਵੀ ਹੁੰਦੇ ਆ। ਕਹਿਲੋ ਕਿ ਤਿੰਨਾਂ ਦਾ ਸੁਮੇਲ ਹੈ।ਕਿਉਂਕਿ ਬਲਦੇਵ ਸਿੰਘ ਕੋਈ ਵੀ ਘਟਨਾ ਦੱਸਦਾ ਹੈ ਤਾਂ ਇਕ ਕਹਾਣੀ ਵਾਂਗ ਪਾਤਰਾਂ ਤੋਂ ਗੱਲ ਕਰਵਾਂਉਦਾ ਹੈ। ਇਸ ਵਿਚ ਆਪਣੇ ਕਥਨ ਵੀ ਜੋੜਦਾ ਹੈ। ਜੋ ਕਿ ਇਸਦੇ ਆਪਣੇ ਮਨ ਦੇ ਵਿਚਾਰ ਹੁੰਦੇ ਹਨ ਤੇ ਨਾਲ ਦੀ ਨਾਲ ਸੱਚੀਆਂ ਘਟਨਾਵਾਂ ਨੂੰ ਵੀ ਦੱਸਦਾ ਹੈ। ਹਰ ਕੋਈ ਸੋਚਦਾ ਡਰਾਇਵਰ ਬੜੇ ਮਾੜੇ ਹੁੰਦੇ। ਬਲਦੇਵ ਸਿੰਘ ਨੇ ਡਰਾਇਵਰ ਦਾ ਦੂਜਾ ਪਾਸਾ ਸਾਹਮਣੇ ਲਿਆਂਦਾ। ਇਕ ਡਰਾਇਵਰ ਘਰ ਤੋਂ ਦੂਰੀ, ਬੱਚਿਆ ਤੋਂ ਦੂਰੀ, ਮਾਂ ਬਾਪ ਤੋਂ ਦੂਰੀ, ਪਤਨੀ ਤੋਂ ਦੂਰੀ ਹਰ ਸਮੇਂ ਖਤਰੇ ਵਾਲੀ ਜਿੰਦਗੀ ਜਿਉਂਦਿਆ ਵੀ ਖੁਸ਼ ਰਹਿਣ ਦੀ ਕੋਸ਼ਿਸ਼ਾਂ ਵਿਚ ਰਹਿੰਦਾ ਹੈ। ਸ਼ਾਇਦ ਇਹ ਗੱਲਾਂ ਸਾਨੂੰ ਬੁਰੀਆ ਲੱਗ ਜਾਂਦੀਆ। ਆਖਿਰ ਉਹ ਵੀ ਤਾਂ ਇਕ ਇਨਸਾਨ ਹਨ। ਉਹਨਾਂ ਨੂੰ ਵੀ ਤਾਂ ਮਨ ਪਰਚਾਵਾ ਚਾਹੀਦਾ। ਆਖਿਰ ਵਿਚ ਸੜਕਨਾਮਾ ਪੜ ਕੇ ਲੱਗਾ ਕਿ ਚੰਗੀਆਂ ਪੁਸਤਕਾਂ ਦੀ ਸੂਚੀ ਵਿਚ ਇਸਦਾ ਕਾਫੀ ਉੱਚਾ ਸਥਾਨ ਹੈ। "ਸੜਕਨਾਮਾ"ਪੜਨ ਦਾ ਸੁਝਾਅ ਦੇਣ ਵਾਲੇ ਦਾ ਧੰਨਵਾਦ ਕੀਤੇ ਬਿਨਾਂ ਨਹੀਂ ਰਿਹਾ ਗਿਆ। ਇਹ ਕਿਤਾਬ ਉਹਨਾਂ ਕਿਤਾਬਾਂ ਵਿਚੋਂ ਹੈ ਜਿਸਨੂੰ ਮਨ ਕਰਦਾ ਹੈ ਪੜ ਲਿਆ ਜਾਵੇ ਸਭ ਕੁਝ ਫਟਾਫਟ ਪਰ ਮੁੱਕ ਜਾਂਦੀ ਫਿਰ ਦੁੱਖ ਹੁੰਦਾ ਇੰਨੀ ਜਲਦੀ ਮੁੱਕ ਗਈ। ਕੱਲ ਕਾਲਜ਼ ਜਾਂਦਿਆ ਸੜਕ ਤੇ ਇੱਕ ਸਕੂਟਰ ਵਾਲੇ ਅੰਕਲ ਨੇ ਇੱਕ ਦਮ ਟਰੱਕ ਦੇ ਸਾਹਮਣੇ ਤੋਂ ਸਕੂਟਰ ਕੱਟਿਆ ਤਾਂ ਟਰੱਕ ਵਾਲੇ ਨੇ ਬਾਰੀ ਥਾਣੀ ਮੂੰਹ ਬਾਹਰ ਕੱਡ ਕੇ ਚਾਰ ਗਾਹਲਾਂ ਕੱਡੀਆ ਤਾਂ ਲੱਗਾ ਕੇ ਜਰੂਰ ਬਾਸਾਂ ਇੰਝ ਦਾ ਹੀ ਹੋਵੇਗਾ। |
Carfew (1-SG1326-P6376)
Publisher :
Authors : Vibhuti Narayan Rai, Harbans Singh Dhiman
Page :
Format : Paper Back
Language : Punjabi
Authors : Vibhuti Narayan Rai, Harbans Singh Dhiman
Page :
Format : Paper Back
Language : Punjabi
Carfew by Vibhuti Narayan Rai, Harbans Singh Dhiman Punjabi Others book Online |
Kachi Sarak (1-1326-P2208)
Publisher :
Authors : Amrita Pritam
Page :
Format : Hard Bound
Language : Punjabi
Authors : Amrita Pritam
Page :
Format : Hard Bound
Language : Punjabi
Kachi Sarak by Amrita Pritam Punjabi Novel book Online ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਪਹਿਲੀ ਵਾਰ ਪੜੀ। ਇਕ ਛੋਟੀ ਜਿਹੀ ਕਿਤਾਬ ਹੈ "ਕੱਚੀ ਸੜਕੇ"। ਕਹਾਣੀ ਇਕ ਲੜਕੀ ਮੀਨਾ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਿਤਾਬ ਪੜ ਕੇ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਮੈਂਨੂੰ ਦੂਜੇ ਪੰਜਾਬੀ ਲੇਖਕਾਂ ਤੋਂ ਥੋੜੀ ਅਲੱਗ ਲੱਗੀ। ਕਹਾਣੀ ਹਿੰਦੀ ਫਿਲਮਾਂ ਦੀ ਕਹਾਣੀਆਂ ਵਾਂਗ ਅਚਨਚੇਤ ਅਤੇ ਅਣਕਿਆਸੇ ਮੋੜ ਲੈਂਦੀ ਹੈ। ਮੀਨਾ ਕਾਫੀ ਮੁਸ਼ਕਿਲਾਂ ਵਿਚ ਫੱਸ ਜਾਂਦੀ ਹੈ। ਪਰ ਅੰਤ ਉਹ ਮੁਸ਼ਕਿਲਾਂ ਤੋਂ ਬਾਹਰ ਵੀ ਨਿਕਲ ਆਉਂਦੀ ਹੈ, ਅਤੇ ਇਕ ਖੁਸ਼ਨੁਮਾ ਅੰਤ ਕਿਤਾਬ ਨੂੰ ਮਿਲਦਾ ਹੈ। |
Khalil Gibran - A Biography (3-1326-P2436)
Publisher :
Authors : Mikhail Nayemi
Page :
Format :
Language :
Authors : Mikhail Nayemi
Page :
Format :
Language :
Khalil Gibran - A Biography by Mikhail Nayemi Punjabi Biography book Online ਖਲੀਲ ਜਿਬਰਾਨ ਦੀ ਜੀਵਨੀ ਪੜ ਰਹੀ ਸੀ। ਮਿਖਾਇਲ ਨਈਮੀ ਨੇ ਲਿਖੀ ਤੇ ਹੁਣ ਜੰਗ ਬਹਾਦੁਰ ਗੋਇਲ ਨੇ ਇਸਦਾ ਅਨੁਵਾਦ ਪੰਜਾਬੀ ਵਿਚ ਕੀਤਾ ਹੈ। ਤਿੰਨ ਭਾਗਾਂ ਵਿਚ ਲਿਖੀ ਇਸਦਾ ਪਹਿਲਾ ਭਾਗ ਪੜ ਕੇ ਮਨ ਵਿਚ ਆਇਆ ਕਿ ਖਲੀਲ ਜਿਬਰਾਨ ਜੋ ਕਿ ਇਕ ਕਵੀ ਤੇ ਚਿੱਤਰਕਾਰ ਵੀ ਸੀ।ਉਸਦਾ ਆਰੰਭਕ ਜੀਵਨ ਤਾਂ ਇਕ ਦਮ ਸਾਡੇ ਵਾਂਗ ਹੀ ਸੀ। ਜਿਵੇਂ ਅਸੀ ਕਈ ਵਾਰ ਸੋਚਾਂ ਦੇ ਭੰਵਰ ਵਿਚ ਫਸ ਜਾਂਦੇ ਹਾਂ। ਸੋਚਦੇ ਹਾਂ ਕੁਝ ਕਰ ਪਾਵਾਂਗੇ, ਜਿੰਦਗੀ ਵਿਚ ਕਈ ਮੁਸੀਬਤਾਂ ਸਾਹਮਣੇ ਖੜੀਆਂ ਹੁੰਦੀਆਂ ਹਨ। ਆਪਣੇ ਬਣਾਏ ਬੰਧਨ ਹੁੰਦੇ ਹਨ। ਇਕ ਦਮ ਫਸਿਆ ਮਹਿਸੂਸ ਕਰਦੇ ਹਾਂ। ਦੂਰ ਦੀ ਸੋਚਦੇ ਹਾਂ। ਕਿ ਇਕ ਨਾ ਇਕ ਦਿਨ ਜਰੂਰ ਕੁਝ ਕਰ ਕੇ ਦਿਖਾਂਵਾਂਗੇ। ਪਰ ਅਜੇ ਤਾਂ ਕੋਈ ਵਸ ਨਹੀਂ ਚਲ ਰਿਹਾ ਹੁੰਦਾ। ਜੀਵਨ ਇੰਝ ਹੁੰਦਾ ਜਿਵੇਂ ਆਪਣਾ ਕੋਈ ਕੰਟਰੋਲ ਹੀ ਨਾ ਹੋਵੇ। ਬਸ ਲੰਘੀ ਜਾ ਰਹੀ ਹੁੰਦੀ ਜਿੰਦਗੀ । ਫਿਰ ਮਨ ਵਿਚ ਆਇਆ ਕਿ ਖਲੀਲ ਜਿਬਰਾਨ ਨੇ ਕੀ ਕੀਤਾ ਹੋਵੇਗਾ। ਇਸਤੋਂ ਬਾਅਦ ਜਿਸ ਨਾਲ ਉਹ ਇਨਾਂ ਉਤਮ ਸਾਹਿਤ ਲਿਖਣ ਵਿਚ ਸਫਲ ਰਿਹਾ। "ਦ ਬਰੋਕਨ ਵਿੰਗਸ" ਜੋ ਕਿ ਇਕ ਪਿਆਰ ਦੀ ਕਹਾਣੀ ਸੀ ਲਿਖਦਾ ਲਿਖਦਾ "ਪੈਗੰਬਰ" ਵਰਗੀ ਸਦੀਵੀ ਰਚਨਾ ਕਰ ਗਿਆ। ਜੋ ਕਿ ਪੜਨ ਲਈ ਨਹੀਂ ਹਨ। ਮਨ ਵਿਚ ਵਸਾਉਣ ਲਈ ਹਨ। ਕਿ ਇਕ "ਦਸ ਸਪੇਕ ਜਰਾਥੂਸਤਰਾ ਦਾ ਅਸਰ ਸੀ?ਇੰਨੀ ਵਿਸ਼ਾਲ ਸੋਚ ਕਿਵੇਂ? ਮਿਖਾਇਲ ਨਇਮੀ ਨੇ ਵੀ ਇਹ ਜੀਵਨੀ ਲਿਖ ਕੇ ਪੂਰਾ ਨਿਆਂ ਕਰ ਦਿੱਤਾ ਹੈ। ਪਰ ਕਿਸਨੂੰ? ਖਲੀਲ ਜਿਬਰਾਨ ਨੂੰ? ਆਪਣੇ ਭਰਾ ਵਰਗੇ ਦੋਸਤ ਨੂੰ? ਨਹੀਂ, ਪਾਠਕਾਂ ਨੂੰ ਤੇ ਆਪਣੇ ਸਾਹਿਤ ਰਚਨਾ ਧਰਮ ਨੂੰ ਅਤੇ ਬੇਬਾਕ ਲੇਖਣ ਨੂੰ ਨਿਆਂ ਦਿੱਤਾ ਹੈ। ਜੇਕਰ ਉਹ ਸਿਰਫ ਆਪਣੇ ਦੋਸਤ ਖਲੀਲ ਜਿਬਰਾਨ ਦੀ ਵਡਿਆਈ ਹੀ ਕਰਦਾ ਤਾਂ ਖਲੀਲ ਜਿਬਰਾਨ ਦੇ ਜੀਵਨ ਦਾ ਉਹ ਪੱਖ ਸਾਹਮਣੇ ਨਹੀਂ ਸੀ ਆਉਣਾ ਕਿ ਕਿਵੇਂ ਉਹ ਆਪਣੇ ਨਿੱਜ ਨਾਲ ਸੰਘਰਸ਼ ਕਰਦਾ ਰਿਹਾ। ਹਰ ਪੱਖ ਨੂੰ ਲਿਖਿਆ ਹੈ ਤਾਂ ਜੋ ਪਾਠਕ ਖਲੀਲ ਜਿਬਰਾਨ ਨੂੰ ਸਮਝ ਸਕਣ। |
Main Laxmi, Main Hijra (1-TB1326-P2864)
Publisher :
Authors : Kulwinder Singh Malout
Page :
Format : Paper Back
Language : Punjabi
Authors : Kulwinder Singh Malout
Page :
Format : Paper Back
Language : Punjabi
Main Laxmi, Main Hijra by Kulwinder Singh Malout Punjabi Autobiography book Online "ਮੈਂ ਲਕਸ਼ਮੀ ਮੈਂ ਹਿਜੜਾ" ਲਕਸ਼ਮੀ ਨਰਾਇਣ ਤ੍ਰਿਪਾਠੀ ਦੀ ਬਾਇਉਗ੍ਰਾਫੀ ਹੈ। ਇਸਨੂੰ ਕੁਲਵਿੰਦਰ ਸਿੰਘ ਮਲੋਟ ਨੇ ਅਨੁਵਾਦ ਕੀਤਾ ਹੈ। ਕਿਤਾਬ ਨੇ ਇਹਨਾਂ ਨਾਲ ਜੁੜੀਆਂ ਕਈ ਗਲਤ ਫਹਿਮੀਆਂ ਨੂੰ ਦੂਰ ਕੀਤਾ । ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਇਕ ਡਰ ਹੁੰਦਾ ਮਨ ਵਿੱਚ। ਜਲਦੀ-ਜਲਦੀ ਦੂਰ ਜਾਣਾ ਚਾਹੁੰਦੇ ਹਾਂ, ਫਟਾਫਟ ਕੁਝ ਪੈਸੇ ਦੇ ਕੇ। ਪਰ ਇਹਨਾਂ ਦੇ ਇੰਝ ਮਾੜੇ ਤੇ ਉਜੱਡ ਵਿਵਹਾਰ ਪਿੱਛੇ ਬੜੇ ਵਾਜਿਬ ਕਾਰਨ ਹਨ। ਇਹਨਾਂ ਨੂੰ ਸਮਾਜ ਨਾਲੋਂ ਕੱਟ ਦਿੱਤਾ ਜਾਂਦਾ ਹੈ। ਆਖਿਰ ਉਹ ਵੀ ਇਨਸਾਨ ਹਨ। ਉਹਨਾਂ ਵਿਚ ਵੀ ਮਨ ਹੈ। ਭਾਵਨਾਵਾਂ ਸਿਰਫ ਸਾਡੇ ਕੋਲ ਹੀ ਹਨ, ਹਨਾ ? ਤੇ ਉਹ ਪੱਥਰ ਹਨ? ਤੁਸੀ ਕਦੇ ਦੇਖਿਆ ਕਿਸੇ ਫੈਕਟਰੀ ਵਿਚ ਜਾਂ ਦੁਕਾਨ ਵਿਚ ਕਿਸੇ ਨੇ ਇਹਨਾਂ ਨੂੰ ਕੰਮ ਤੇ ਲਗਾਇਆ ਹੋਵੇ। ਅੰਤ ਵਿਚ ਇਹਨਾਂ ਕੋਲ ਕਰਨ ਲਈ ਬੱਸ ਇਹੀ ਕੰਮ ਰਹਿ ਜਾਂਦੇ ਹਨ। ਕਈ ਮੰਗਣਾ ਸ਼ੁਰੂ ਕਰ ਦਿੰਦੇ ਹਨ। ਕੋਈ ਹੋਰ ਗਲਤ ਕੰਮਾਂ ਵਿਚ। ਕਿਤਾਬ ਪੜ ਕੇ ਬਚਪਨ ਦੀ ਗੱਲ ਯਾਦ ਆਈ। ਚਾਚਾ ਜੀ ਘਰ ਮੁੰਡਾ ਹੋਇਆ ਤਾਂ ਇਹ ਨੱਚਣ ਆ ਗਏ। ਗਲੀ ਵਿਚ ਨੱਚਣ ਤੋਂ ਬਾਅਦ ਦਾਦੀ ਜੀ ਨੇ ਪੈਸੇ ਦੇਣ ਲਈ ਅੰਦਰ ਬੁਲਾਇਆ ਤਾਂ ਅਸੀ ਵੀ ਲਾਗੇ ਸੀ। ਉਸਨੇ ਮੁੰਡੇ ਨੂੰ ਚੁੱਕਿਆ ਤੇ ਸ਼ਾਇਦ ਆਸ਼ੀਰਵਾਦ ਦਿੱਤਾ ਤੇ ਦਾਦੀ ਜੀ ਨਾਲ ਹੋਰ ਗੱਲਾਂ ਕਰਨ ਲੱਗ ਪਈ । ਦੱਸਿਆ ਕਿ ਉਹ ਬੀ.ਏ. ਪਾਸ ਹੈ, ਤੇ ਉਹ ਇਕ ਚੰਗੇ ਘਰ ਤੋਂ ਸੀ। ਜਾਣ ਲੱਗਿਆ ਦਾਦੀ ਜੀ ਨੂੰ ਕਹਿੰਦੀ ਕਿ ਮਾਫ ਕਰਨ ਮਾਤਾ ਜੀ ਕਿ ਮੈਂ ਆਪਣੇ ਹੱਥ ਇਸ ਬੱਚੇ ਨੂੰ ਲਗਾਏ। ਉਸਦੀਆਂ ਅੱਖਾਂ ਵਿਚ ਹੰਝੂ ਸਨ। ਇਹ ਸਭ ਸਮਾਜ ਨੇ ਉਹਨਾਂ ਦੇ ਮਨ ਵਿਚ ਬਿਠਾ ਦਿੱਤਾ ਹੈ ਕਿ ਉਹ ਸਵਿਕਾਰਤ ਨਹੀ ਹਨ। ਅਸੀ ਕਿਸ ਮੂੰਹ ਨਾਲ ਉਹਨਾਂ ਤੋਂ ਚੰਗਾ ਵਿਵਹਾਰ ਚਾਹੁੰਦੇ ਹਾਂ? ਕਿਤਾਬ ਵਿਚ ਲਕਸ਼ਮੀ ਨੇ ਆਪਣੇ ਜੀਵਨ ਬਾਰੇ ਲਿਖਿਆ ਹੈ। ਜਿਵੇਂ ਉਸਨੇ ਆਪਣੇ ਆਪ ਨੂੰ ਸਮਝਿਆ ਕਿਵੇਂ ਆਪਣੇ ਵਰਗੇ ਲੋਕਾਂ ਨਾਲ ਜੁੜੀ ਤੇ ਕਿਵੇਂ ਉਸਨੇ ਕਈ ਅੰਤਰਾਸ਼ਟਰੀ ਕਾਨਫਰੰਸਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਵਿਸ਼ੈ ਦੀ ਸਮਝ ਤੇ ਅਨਪੜਤਾ ਕਾਰਨ ਬਹੁਤ ਇੰਝ ਦੇ ਲੋਕ ਮਾਨਸਿਕ ਤੋਰ ਤੇ ਬਿਮਾਰ ਹੋ ਜਾਂਦੇ ਹਨ। ਕੁਝ 'ਕ ਪਰਿਵਾਰ ਵਾਲਿਆਂ ਦਾ ਹਿੱਸਾ ਹੁੰਦਾ ਹੈ ਇੰਝ ਬਿਮਾਰ ਕਰਨ ਵਿੱਚ। ਕਿਤਾਬ ਪੜਨ ਤੋਂ ਬਾਅਦ ਜੋ ਗੱਲ ਦਿਮਾਗ ਵਿਚ ਆਈ ਕਿ ਕਿਉਂ ਅਸੀਂ ਕਿਸੇ ਦੂਸਰੇ ਦੀ ਜਿੰਦਗੀ ਵਿਚ ਲੱਤ ਅੜਾਉਂਦੇ ਹਾਂ? ਹਰ ਕਿਸੇ ਨੂੰ ਹੱਕ ਹੈ ਆਪਣੇ ਹਿਸਾਬ ਨਾਲ ਜਿੰਦਗੀ ਜਿਉਣ ਦਾ। ਅਸੀ ਕਿਸੇ ਨੂੰ ਕਿਉਂ judge ਕਰਦੇ ਹਾਂ। ਹਰ ਕਿਸੇ ਦੀ ਆਪਣੀ ਜਿੰਦਗੀ ਹੈ ਉਸਦਾ ਉਹ ਜੋ ਮਰਜੀ ਕਰੇ। ਪਰ ਸਾਨੂੰ ਆਪਣੀ ਜਿੰਦਗੀ ਨਾਲੋਂ ਦੂਜਿਆਂ ਦੀ ਜਿੰਦਗੀ ਵਿਚ ਦਿਲਚਸਪੀ ਜਿਆਦਾ ਹੁੰਦੀ ਹੈ। ਕਿਤਾਬ ਬਹੁਤ ਧਾਰਨਾਵਾਂ ਤੋੜਦੀ ਹੈ। ਲਕਸ਼ਮੀ ਹਨੇਰੇ ਭਰੀ ਗੁਫਾ ਵਿਚ ਦੂਰ ਕਿਤੇ ਜਗਦਾ ਇਕ ਦੀਵੇ ਵਾਂਗ ਹੈ। ਜੋ ਆਪਣਾ ਸਾਰਾ ਜ਼ੋਰ ਲਗਾ ਕੇ ਜਿੰਨਾਂ ਹੋ ਸਕਦਾ ਹੈ ਉਨਾਂ ਹਨੇਰਾ ਦੂਰ ਕਰ ਰਿਹਾ ਹੈ। ਇਹ ਕਿਤਾਬ ਇਹਨਾਂ ਦੀ ਜਿੰਦਗੀ ਦਾ ਸੰਤਾਪ ਸਮਝਣ ਵਿਚ ਮਦਦ ਕਰਦੀ ਹੈ। |
Hind-Pak Bordernama (SB191608-13)
Publisher :
Authors : Nirmal Nimma Langah
Page :
Format : paper back
Language : Punjabi
"ਬਾਰਡਰਨਾਮਾ" ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ।
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।

Slow Down (Punjabi) (3-1326-P4854)
Publisher :
Authors : Nachhatar
Page :
Format :
Language : Punjabi
Authors : Nachhatar
Page :
Format :
Language : Punjabi
Slow Down (Punjabi) by Nachhatar Punjabi Novel book Online "ਸਲੋਅ ਡਾਉਨ" ਨਛੱਤਰ ਦਾ ਸਾਹਿਤ ਅਕੈਡਮੀ ਪੁਰਸਕਾਰ ਹੈ। ਇਹ ਨਾਵਲ ਵਿਚ ਦੁਨੀਆਂ ਵਿਚ ਆਈ ਆਰਥਿਕ ਮੰਦੀ ਦੇ ਮੋਕੇ ਤੇ ਆਪਣੀਆਂ ਨੋਕਰੀਆਂ ਨੂੰ ਬਚਾਉਂਦੇ ਤੇ ਰਿਸ਼ਤਿਆਂ ਨੂੰ ਨਿਭਾਉਂਦੇ ਨਵੀਆਂ ਨੋਕਰੀਆਂ ਲੋਚਦੇ ਨੋਜਵਾਨਾਂ ਦੀ ਕਹਾਣੀ ਹੈ। ਮਾਰਕਿਟ ਸਲੋਅ ਡਾਉਨ ਹੈ ਪਰ ਮਾਰਕਿਟ ਜਿੰਨੀ ਸਲੋਅ ਡਾਉਨ ਹੁੰਦੀ ਹੈ ਜਿੰਦਗੀ ਦੀ ਦੌੜ ਉਨੀ ਤੇਜ਼ ਹੋ ਜਾਂਦੀ ਹੈ। ਕਿਉਂਕਿ ਇਕ ਨੋਕਰੀ ਦੇ ਲਈ ਬਹੁਤ ਲੰਮੀ ਲਾਇਨ ਹੈ ਤੇ ਕਾਬਿਲ ਉਮੀਦਵਾਰਾਂ ਦੀ। ਇਸ ਦੌੜ ਵਿਚ ਰਿਸ਼ਤੇ ਬਹੁਤ ਦੂਰ ਰਹਿ ਜਾਂਦੇ ਹਨ। ਪਤਾ ਵੀ ਨਹੀ ਚੱਲਦਾ ਕਿ ਕਦ ਵਿਅਕਤੀ ਉਸ ਅੰਨੀ ਦੌੜ ਵਿਚ ਸ਼ਾਮਿਲ ਹੋ ਜਾਂਦਾ ਹੈ ਤੇ ਜੋ ਨੋਕਰੀ ਤੇ ਨਹੀ ਹਨ ਉਹਨਾਂ ਵਿਚ ਤੇ ਪਰਿਵਾਰ ਵਿਚ ਇਕ ਭਾਰਾ ਜਿਹਾ ਮਾਹੌਲ ਬਣ ਜਾਂਦਾ ਹੈ। ਇਹ ਸਿਰਫ ਮੱਧ ਵਰਗ ਦੀ ਕਹਾਣੀ ਹੈ। ਅਮੀਰ ਵਰਗ ਨੂੰ ਕੋਈ ਫਰਕ ਨਹੀ ਪੈਂਦਾ । ਸਲੋਅ ਡਾਉਨ ਤੇ ਰੋਜ਼ ਦੀ ਦਿਹਾੜੀ ਕਰਦਿਆਂ ਲਈ ਨੋਕਰੀ ਜਾਣ ਦਾ ਖਤਰਾ ਨਹੀ ਹੁੰਦਾ। ਇਹ ਭਾਰਾ ਮਾਹੌਲ ਬਦੋਬਦੀ ਆਪਸੀ ਬੋਲਚਾਲ ਘਟਾ ਦਿੰਦਾ ਹੈ। ਬੱਚਿਆਂ ਦੀਆਂ ਆਮ ਹਰਕਤਾਂ ਨੂੰ ਵੀ ਧਿਆਨ ਨਾਲ ਦੇਖਿਆ ਜਾਂਦਾ ਹੈ। ਪਰਿਵਾਰ ਦਾ ਇਹ ਵਿਵਹਾਰ ਕਰਨ ਦਾ ਕਾਰਨ ਬਸ ਫਿਕਰ ਹੁੰਦੀ ਹੈ। ਕਿ ਕਿਤੇ ਇਹੋ ਜਿਹੇ ਹਾਲਾਤਾਂ ਤੋਂ ਹਾਰ ਕੇ ਬੱਚਾ ਗਲਤ ਕੰਮਾਂ ਵਿਚ ਨਾ ਪੈ ਜਾਵੇ ਜਾਂ ਫਿਰ ਨਸ਼ੇ ਕਰਨ ਨਾ ਲੱਗ ਪਵੇ ਆਪਣੇ ਆਪ ਨੂੰ ਕੁਝ ਕਰ ਨਾ ਲਵੇ ਤੇ ਹੋਰ ਕਿੰਨਾਂ ਕੁਝ। ਸਲੋਅ ਡਾਉਨ ਵਿਚ ਰਿਸ਼ਤਿਆਂ ਤੇ ਰਹੇ ਪ੍ਰਭਾਵ ਨੂੰ ਦੱਸਿਆ ਗਿਆ ਹੈ। ਕਸਬੇ ਵਿਚ ਰਹਿ ਰਹੇ ਗਿਰਦਾਰੀ ਲਾਲ ਤੇ ਉਸਦੀ ਪਤਨੀ ਆਪਣੇ ਵਿਆਹੇ ਪੁੱਤਰ ਕੋਲ ਮੁੰਬਈ ਰਹਿਣ ਲਈ ਆ ਕੇ ਆਪਣੇ ਆਪ ਨੂੰ ਬਹੁਤ ਔਖਾ ਮਹਿਸੂਸ ਕਰਦੇ ਹਨ। ਉਹਨਾਂ ਦੇ ਲਈ ਨੂੰਹ-ਪੁੱਤ ਦਾ ਜੀਵਨ ਜੀਣ ਦਾ ਤਰੀਕਾ ਬਹੁਤ ਦੁੱਖੀ ਕਰਦਾ ਹੈ। ਪਰ ਕੋਈ ਕੁਝ ਨਹੀਂ ਸਕਦਾ ਹਰ ਕੋਈ ਆਪਣੀ ਜਗ੍ਹਾ ਫਸਿਆ ਹੁੰਦਾ ਹੈ |
Taxinama (1-1326-P6041)
Publisher :
Authors : Harpreet Sekha
Page :
Format : Hard Bound
Language : Punjabi
Authors : Harpreet Sekha
Page :
Format : Hard Bound
Language : Punjabi
Taxinama by Harpreet Sekha Punjabi Prose book Online ਡਾਲਰੀ ਰਫ਼ਤਾਰ ਵਿੱਚ ਜੂਝਦੇ ਮਨੁੱਖ ਦਾ ਪ੍ਰਵਚਨ: ਟੈਕਸੀਨਾਮਾ!! ਕਈ ਕਿਤਾਬਾਂ ਅਜਿਹੀਆਂ ਹੁੰਦੀਆਂ ਹਨ ਜੋ ਹੱਥ ਫੜ ਲੈਦੀਆਂ ਹਨ ਤੇ ਲਿਖਣ ਲਈ ਮਜਬੂਰ ਕਰਦੀਆਂ ਹਨ ਕਿ ਸਾਨੂੰ ਬਿਆਨ ਕਰ। ਅਜਿਹੀ ਹੀ ਇੱਕ ਕਿਤਾਬ ਹੈ ਹਰਪ੍ਰੀਤ ਸੇਖਾ ਦੀ ਟੈਕਸੀਨਾਮਾ। ਇਹ ਕਿਤਾਬ ਪਰਵਾਸੀ ਪੰਜਾਬੀਆਂ ਦੇ ਵਿਦੇਸ਼ੀ ਧਰਤੀ ਤੇ ਆਪਣੀ ਹੋਂਦ ਨੂੰ ਸਥਾਪਤ ਕਰਨ ਦੇ ਸੰਘਰਸ਼ ਦਾ ਜੀਵੰਤ ਪ੍ਰਵਚਨ ਹੈ। ਇਸ ਕਿਤਾਬ ਦਾ ਕਿਰਦਾਰ ਕਈ ਪਾਸਾਰਾਂ ਨੂੰ ਆਪਣੇ ਕਲੇਵਰ ਵਿੱਚ ਸਮੇਟਦਾ ਹੈ। ਇੱਕ ਪਾਸੇ ਇਹ ਪੰਜਾਬੀਆਂ ਦੇ ਕਨੇਡਾ ਦੀ ਧਰਤੀ ਤੇ ਸਥਾਪਤੀ ਦੇ ਸੰਘਰਸ਼ ਨੂੰ ਬਿਆਨ ਕਰਦਾ ਹੈ ਨਾਲ ਹੀ ਉਹਨਾ ਦੀ ਡਾਲਰਾਂ ਦੀ ਦੌੜ ਵਿੱਚ ਨਿੱਜੀ ਪਹਿਚਾਣ ਦੇ ਗਵਾਚਣ ਦਾ ਵਿਅੰਗਮਈ ਬਿਰਤਾਂਤ ਵੀ ਉਸਾਰਦਾ ਹੈ। ਇਹ ਕਿਤਾਬ ਇਸ ਪੇਸ਼ੇ ਨਾਲ ਜੁੜੇ ਡਰ, ਅਨਿਸ਼ਚਿਤਾ ਤੇ ਉਕੇਵੇਂ ਤੋਂ ਉਪਜੇ ਮਾਨਸਿਕ ਤਨਾਅ ਨੂੰ ਬਾਖੂਬੀ ਬਿਆਨ ਕਰਦੀ ਹੈ। ਕਨੇਡਾ ਵਰਗੇ ਪੂੰਜੀਵਾਦੀ ਦੇਸ਼ ਵਿੱਚ ਮਨੁੱਖ ਦੇ ਮਸ਼ੀਨ ਬਣਨ ਦੇ ਨਾਲ ਨਾਲ ਸਭਿਆਚਾਰਕ, ਭਾਸਾਈ ਤੇ ਨਸਲੀ ਵਖਰੇਵਿਆਂ ਨੂੰ ਵੀ ਲੇਖਕ ਇੱਸ ਛੋਟੀ ਜਿਹੀ ਪੁਸਤਕ ਵਿੱਚ ਸਮੇਟਣ ਦਾ ਪ੍ਰਯਤਨ ਕਰਦਾ ਹੈ। ਲੇਖਕ ਇਸ ਕਿਤਾਬ ਵਿੱਚ ਇਸ ਪੇਸ਼ੇ ਨਾਲ ਜੁੜੇ ਮਨੁੱਖ ਦੀ ਨਿੱਜੀ ਹੋਂਦ ਨੂੰ ਟੈਕਸੀ ਨੰਬਰ ਵਿੱਚ ਗਵਾਚ ਜਾਣ ਵਿੱਚ ਨਿਬੇੜਦਾ ਹੈ। ਉਹ ਟੈਕਸੀ ਡਰਾਇਵਰਾਂ ਦੇ ਨਿੱਜੀ ਸੁਭਾਅ ਜਾਂ ਚਰਿੱਤਰ ਕਾਰਨ ਉਹਨਾ ਦੇ ਦੂਸਰੇ ਡਰਾਇਵਰਾਂ ਵੱਲੋਂ ਪਾਏ ਨਾਮ ਰਾਹੀਂ ਇੱਹ ਸਿੱਧ ਕਰਨ ਦਾ ਪ੍ਰਯਤਨ ਕਰਦਾ ਹੈ ਕਿ ਕਿਵੇਂ ਮਕਾਨਕੀ ਜ਼ਿੰਦਗੀ ਵਿੱਚੋਂ ਪੈਦਾ ਹੋਏ ਤਨਾਅ ਨੂੰ ਇਹਨਾ ਛੋਟੀਆਂ ਛੋਟੀਆਂ ਖੁਸੀਆਂ ਰਾਹੀਂ ਦੂਰ ਕਰਦੇ ਹਨ। ਟੈਕਸੀਨਾਮਾ ਪੂੰਜੀਵਾਦੀ ਸਮਾਜ ਵਿੱਚਲੇ ਤੇ ਪਰੰਪਰਾਗਤ ਜਗੀਰੂ ਸੁਭਾਅ ਵਿਚਲੇ ਪਾੜੇ ਨੂੰ ਵੀ ਬੜੀ ਸ਼ਿੱਦਤ ਨਾਲ ਰੂਪਮਾਨ ਕਰਦਾ ਹੈ ਕਿ ਕਿਵੇਂ ਸਾਡੀ ਮਾਨਸਿਕਤਾ ਨਵੇ ਸਮਾਜਿਕ ਤੇ ਸਭਿਆਚਾਰਕ ਸਮਾਜ ਵਿੱਚ ਜਗੀਰ ਦੇ ਸੰਕਲਪ ਨੂੰ ਡਾਲਰੀ ਸਭਿਆਚਾਰ ਵਿੱਚ ਪਰਿਵਰਤਤ ਕਰਦੀ ਹੈ। ਜਗੀਰੂ ਕਬਜ਼ੇ ਦੀ ਭਾਵਨਾ ਡਾਲਰਾਂ ਦੀ ਦੌੜ ਵਿੱਚ ਬਦਲ ਜਾਂਦੀ ਹੈ। ਇਸ ਮਸੀਨੀ ਜ਼ਿੰਦਗੀ ਵਿੱਚ ਪੰਜਾਬੀਆਂ ਵੱਲੋਂ ਦੋ ਦੋ ਨੌਕਰੀਆਂ ਜਾਂ ਸਤਾਰਾ ਅਠਾਰਾਂ ਘੰਟੇ ਕੰਮ ਕਰਨਾ ਇਸ ਡਾਲਰੀ ਦੌੜ ਵੱਲ ਹੀ ਇਸਾਰਾ ਹੈ। ਇਸ ਡਾਲਰੀ ਦੌੜ ਵਿੱਚ ਉਹ ਪੰਜਾਬੀ ਡਰਾਇਵਰਾਂ ਦੇ ਨਿੱਜੀ ਕਿਰਦਾਰ ਦੇ ਨਾਲ ਨਾਲ ਉਹਨਾ ਦੀ ਨਸਲੀ ਵਿਤਕਰੇ ਵਿਰੁੱਧ ਲੜਾਈ ਤੇ ਗੋਰਿਆਂ ਪ੍ਰਤੀ ਨਜਰੀਏ ਨੂੰ ਵੀ ਉਸਾਰਦਾ ਹੈ। ਘਟਨਾਵਾ ਰਮਾਚਿਕਤਾ ਦੇ ਨਾਲ ਨਾਲ ਇਸ ਪੇਸ਼ੇ ਵਿੱਚਲੀ ਅਨਿਸ਼ਚਿਤਾ ਤੇ ਡਰ ਦਾ ਬਿਆਨ ਵੀ ਹਨ। ਕਿਤਾਬ ਨੂੰ ਦੋ ਹਿਸਿਆਂ ਵਿੱਚ ਵੰਡਿਆਂ ਜਾ ਸਕਦਾ ਹੈ। ਪਹਿਲੇ ਹਿੱਸੇ ਵਿੱਚ ਲੇਖਕ ਨਿੱਜੀ ਤਜਰਬਿਆਂ ਤੇ ਘਟਨਾਵਾ ਨੂੰ ਪੇਸ਼ ਕਰਦਾ ਹੈ ਤੇ ਦੂਸਰੇ ਵਿੱਚ ਲੇਖਕ ਕੁਝ ਡਰਾਇਵਰਾਂ ਦੀ ਇਟਰਵਿਉ ਨੂੰ। ਨਿੱਜੀ ਤਜਰਬਿਆਂ ਰਾਹੀਂ ਪੰਜਾਬੀ ਡਰਾਇਵਰਾਂ ਦੇ ਨਾਲ ਨਾਲ ਸਵਾਰੀਆਂ ਦੇ ਵੱਖ ਵੱਖ ਕਿਰਦਾਰਾਂ ਦੀ ਜਾਣਕਾਰੀ ਵੀ ਬਿਆਨ ਕਰਦਾ ਹੈ। ਇਹਨਾ ਸਵਾਰੀਆਂ ਵਿੱਚ ਨੇਤਾ, ਵੇਸਵਾਵਾਂ ਦੇ ਨਾਲ ਨਾਲ ਪੈਸੇ ਖੁਣੋ ਟੁੱਟੇ ਲੋਕ ਤੇ ਖਤਰਨਾਕ ਸਵਾਰੀਆ ਦਾ ਵੀ ਜ਼ਿਕਰ ਕਰਦਾ ਹੈ। ਸ਼ੀਸ਼ਾ ਕਥਾ ਵਿੱਚਲੀ ਘਟਨਾ ਰਾਹੀਂ ਉਹ ਦੋਹਾਂ ਦੇਸ਼ਾਂ ਦੇ ਰਾਜਨੀਤਕ ਫਰਕ ਦੀ ਪੇਸ਼ਕਾਰੀ ਕਰਦਾ ਹੈ। "ਸ਼ਰਾਫ਼ਤ ਕਿ ਡਰ" ਤੇ "ਆਪਣੀ ਪੀੜ" ਵਿੱਚ ਪੰਜਾਬੀ ਡਰਾਇਵਰਾਂ ਦਾ ਗੋਰੀਆਂ ਵੱਲ ਹਿਰਸੀ ਰਵਈਏ ਨੂ ਬੜੀ ਬੇਬਾਕੀ ਨਾਲ ਚਿਤਰਦਾ ਹੈ। ਇਸੇ ਤਰਾਂ ਉਹ ਲੰਬੀ ਉਡੀਕ ਤੋਂ ਬਾਅਦ ਮਿਲੇ ਨਿਗੂਣੇ ਜਿਹੇ ਟਰਿਪ ਤੇ ਖਿਝਦੇ ਝੂਰਦੇ ਤੇ ਬਾਰ ਬਾਰ ਕਮਾਏ ਡਾਲਰਾਂ ਵੱਲ ਧਿਆਨ ਨਾਲ ਡਾਲਰੀ ਰਫ਼ਤਾਰ ਵਿਚੋ ਉਪਜੇ ਤਨਾਅ ਨੂੰ ਬਾਖੂਬੀ ਪ੍ਰਸਤੁਤ ਕਰਦਾ ਹੈ। ਉਹਨਾ ਦਾ ਫਲਪੀਨੋ ਜਾਂ ਦੇਸੀ ਸਵਾਰੀਆਂ ਵੱਲੋਂ ਟਿੱਪ ਨਾਂ ਦੇਣ ਤੇ ਖਿਝ ਦਾ ਵਖਿਆਨ ਲੇਖਕ ਦੀ ਸੰਜੀਦਗੀ ਨਾਲ ਸੰਤੁਲਿਤ ਬਿਆਨ ਨੂੰ ਪੇਸ਼ ਕਰਦੇ ਹਨ। ਇਸਤੋ ਇਲਾਵਾ ਵੱਖ ਵੱਖ ਖਤਰਿਆ ਤੇ ਖ਼ਤਰਨਾਕ ਸਵਾਰੀਆਂ ਨਾਲ ਪਏ ਵਾਹ ਦਾ ਬਿਆਨ ਇਸ ਪੇਸ਼ੇ ਦਾ ਸਹਿਜ ਨਾਂ ਹੋਣ ਵੱਲ ਇਸ਼ਾਰਾ ਹੈ। ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਉਹ ਇੱਸ ਪੇਸ਼ੇ ਨਾਲ ਜੁੜੇ ਲੋਕਾਂ ਦੀਆਂ ਇਟਰਵਿਉ ਨੂੰ ਪੇਸ਼ ਕਰਦਾ ਹੋਇਆ ਉਹਨਾ ਦੇ ਤਲਖ਼ ਤਜਰਬੇ ਦੇ ਨਾਲ ਨਾਲ ਵੈਨਕੂਵਰ ਦੇ ਟੈਕਸੀ ਇਤਿਹਾਸ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਹਨਾ ਵਿੱਚੋਂ ਸਭ ਤੋਂ ਮਹੱਤਵਪੂਰਣ ਪੀਟਰ ਬਰਾਅਏਂਟ ਦੇ ਵਿਚਾਰ ਹਨ। ਜੋ ਟੈਕਸੀ ਪੇਸ਼ੇ ਨਾਲ ਜੁੜੇ ਪੰਜਾਬੀ ਡਰਾਇਵਰਾਂ ਦੇ ਤੌਖਲਿਆਂ ਨੂੰ ਇੱਕ ਗੋਰੇ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ। ਲੇਖਕ ਨੇ ਬੜੇ ਸਹਿਜ ਅਤੇ ਸੁਭਾਵਿਕ ਅੰਦਾਜ਼ ਵਿੱਚ ਟੈਕਸੀ ਸਨਅਤ ਤੇ ਉਸ ਨਾਲ ਜੁੜੇ ਡਰਾਇਵਰਾਂ ਨੂੰ ਪੇਸ਼ ਕੀਤਾ ਹੈ। ਨਿਸਚਿਤ ਹੀ ਇਹ ਕਿਤਾਬ ਪਰਵਾਸੀ ਪੰਜਾਬੀਆਂ ਦੇ ਸੰਘਰਸ਼ ਤੌਖਲੇ ਅਤੇ ਮਿਹਨਤ ਦਾ ਜੀਵੰਤ ਬਿਰਤਾਂਤ ਹੈ। |
Te Sikh Vi Nigleya Gya (1-1326-1124)
Publisher :
Authors : Kulbir Singh Kaura
Page :
Format : Hard Bound
Language : Punjabi
"ਤੇ ਸਿੱਖ ਵੀ ਨਿਗਲਿਆ ਗਿਆ" ਕੁਲਬੀਰ ਸਿੰਘ ਕੌੜਾ ਦੀ ਕਿਤਾਬ ਹੈ। ਹੁਣ ਤੱਕ ਇਹ 12 ਵਾਰ ਛਪ ਚੁੱਕੀ ਹੈ। ਇਸ ਕਿਤਾਬ ਵਿਚ ਸਿੱਖ ਧਰਮ ਨੂੰ ਨਿਗਲ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੇ ਤੋਰ ਤਰੀਕੇ ਉਹਨਾਂ ਦੀ ਇਸ ਪਿੱਛੇ ਭਾਵਨਾ ਦਾ ਬਹੁਤ ਹੀ ਸਪਸ਼ਟ ਤੇ ਘੱਟ ਸ਼ਬਦਾਂ ਵਿਚ ਵਰਨਣ ਕੀਤਾ ਹੈ।
ਕੁਝ ਚਲਾਕ ਲੋਕਾਂ ਨੇ ਆਪਣੀ ਰੋਜੀ ਰੋਟੀ ਚੱਲਦੀ ਰੱਖਣ ਲਈ ਪਹਿਲਾਂ ਤਾਂ ਆਪਣੇ ਧਰਮ ਦੇ ਲੋਕਾਂ ਨੂੰ ਹੀ ਨਾ ਉੱਪਰ ਉੱਠਣ ਦਿੱਤਾ। ਸਮਾਜ ਦੀ ਵੰਡ ਕਰ ਦਿੱਤੀ।ਕਮਜ਼ੋਰ ਵਰਗ ਦੇ ਲੋਕਾਂ ਨੇ ਇਸ ਸੰਤਾਪ ਨੂੰ ਦੈਵੀ ਹੁਕਮ ਮੰਨ ਕੇ ਸਿਰ ਮੱਥੇ ਲਿਆ। ਸਮਾਂ ਪੈਣ ਤੇ ਕੁਝ ਯੁਗਪੁਰਸ਼ ਅੱਗੇ ਆਏ। ਉਹਨਾਂ ਨੇ ਇਹਨਾਂ ਦਾ ਧਰਮ ਧਿਆਗ ਕੇ ਨਵੇਂ ਨਿਯਮ ਬਣਾਏ ਧਰਮਾਂ ਲਈ। ਜਿਵੇਂ ਕਿ ਬੁੱਧ ਧਰਮ, ਜੈਨ ਧਰਮ ਤੇ ਸਿੱਖ ਧਰਮ ।ਨਵੇਂ ਧਰਮਾਂ ਵਿਚ ਸਮਾਜਿਕ ਨਾ ਬਰਾਬਰੀ ਨਹੀ ਸੀ। ਲੋਕਾਂ ਦਾ ਇਹਨਾਂ ਵਲ ਝੁਕਾਅ ਹੋਣਾ ਨਿਸ਼ਚਿਤ ਹੀ ਸੀ। ਇਹ ਗੱਲ ਉਹਨਾਂ ਚਲਾਕ ਲੋਕਾਂ ਨੂੰ ਠੀਕ ਨਹੀ ਲੱਗੀ। ਪਰ ਇਸਦਾ ਸਿੱਧਾ-ਸਿੱਧਾ ਵਿਰੋਧ ਮੁਸ਼ਕਿਲ ਸੀ। ਕਿਉਂਕਿ ਨਵੇਂ ਧਰਮਾਂ ਵਿਚ ਨਾਬਰਾਬਰੀ ਜਿਹਾ ਕੁਝ ਨਹੀ ਸੀ। ਸੋ ਵਿਰੋਧ ਕਰਨ ਦੀ ਬਜਾਏ ਚਲਾਕ ਲੋਕਾਂ ਨੇ ਇਹਨਾਂ ਧਰਮਾਂ ਦੇ ਨਿਯਮ ਆਪਣਾ ਲਏ ਤੇ ਫਿਰ ਹੋਲੀ-ਹੋਲੀ ਇਹਨਾਂ ਨਿਯਮਾਂ ਵਿਚ ਬਹੁਤ ਚਲਾਕੀ ਨਾਲ ਆਪਣੀ ਲੋੜ ਮੁਤਾਬਿਕ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਧਰਮ ਤਾਂ ਉਹੀ ਰਿਹਾ ਪਰ ਹੁਣ ਨਿਯਮ ਉਹ ਨਹੀ ਸਨ, ਜੋ ਸ਼ੁਰੂਆਤ ਵਿਚ ਸਨ। ਹਾਲਾਤ ਇਥੋਂ ਤੱਕ ਆ ਗਏ ਜੈਨੀਆਂ ਦੇ ਮੰਦਿਰ ਵਿਚ ਜੈਨੀ ਖੁਦ ਪੁਜਾਰੀ ਨਹੀ ਬਣ ਸਕਦੇ। ਇੰਝ ਹੀ ਬੁੱਧ ਧਰਮ ਨਾਲ ਹੋਇਆ। ਉਸਦੀਆਂ ਜੜਾਂ ਹੀ ਉਸਦੀ ਜਨਮ-ਭੂਮੀ'ਚੋਂ ਪੁੱਟ ਦਿੱਤੀਆਂ ਗਈਆਂ।
ਇਹੀ ਕੁਝ ਹੁਣ ਸਿੱਖ ਧਰਮ ਨਾਲ ਹੋ ਰਿਹਾ ਹੈ। ਲੇਖਕ ਕੁਲਬੀਰ ਸਿੰਘ ਨੇ ਇਸ ਕਿਤਾਬ ਵਿਚ ਹਰ ਉਹ ਤਰੀਕਾ ਦਸ ਦਿੱਤਾ ਹੈ ਜੋ ਸਿੱਖੀ ਦੇ ਖਾਤਮੇ ਲਈ ਵਰਤਿਆ ਜਾ ਰਿਹਾ ਹੈ। ਕਿਤਾਬ ਦੀ ਭਾਸ਼ਾ ਬਹੁਤ ਸਿੱਧੀ ਹੈ।ਲੇਖਕ ਨੇ ਜਿਆਦਾ ਸ਼ਬਦਾਂ ਦੀ ਵਰਤੋ ਕਰਨ ਦੀ ਬਜਾਏ ਗੱਲਾਂ ਜਿਆਦਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। 312 ਸਫਿਆ ਦੀ ਕਿਤਾਬ ਵਿਚ ਸ਼ਾਇਦ 1500 ਨਵੀਆਂ ਗੱਲਾਂ ਦਾ ਪਤਾ ਚੱਲਿਆ ਹੋਵੇਗਾ। ਹਰ ਵਰਕੇ ਤੇ ਤੁਹਾਨੂੰ 4-5 ਨਵੀਆਂ ਗੱਲਾਂ ਪਤਾ ਚੱਲ ਸਕਦੀਆਂ ਹਨ। ਲੇਖਕ ਦੀ ਇੰਨੀ ਜਾਣਕਾਰੀ ਤੇ ਹੈਰਾਨੀ ਹੁੰਦੀ ਹੈ।
ਕੁਲਬੀਰ ਸਿੰਘ ਨੇ ਇਕ ਅਜਿਹੇ ਦੋਸਤ ਦੀ ਯਾਦ ਦਵਾ ਦਿੱਤੀ ਜਿਸਦੀਆਂ ਗੱਲਾਂ ਤਾਂ ਕੌੜੀਆ ਹੁੰਦੀਆਂ ਸੀ ਪਰ ਹੁੰਦੀਆਂ ਸੱਚੀਆਂ ਸੀ ਇਕਦਮ। ਸੁਣਨੀਆਂ ਔਖੀਆਂ ਲੱਗਦੀਆਂ ਸੀ। ਪਰ ਗੁੱਸਾ ਵੀ ਨਹੀ ਕਰ ਸਕਦੇ ਕਿਉਂਕਿ ਗੱਲਾਂ ਤੇ ਸਹੀ ਹਨ।
ਕੁਝ ਇੰਝ ਦੀਆਂ ਗੱਲਾਂ ਹੀ ਲਗਭਗ ਸਾਰੀ ਕਿਤਾਬ ਵਿਚ ਹਨ। ਕੁਲਬੀਰ ਸਿੰਘ ਸਿਰਫ ਉਹਨਾਂ ਚਲਾਕ ਲੋਕਾਂ ਬਾਰੇ ਹੀ ਗੱਲ ਨਹੀ ਬਲਕਿ ਸਿੱਖ ਧਰਮ ਵਿਚ ਉਹਨਾਂ ਚਲਾਕ ਲੋਕਾਂ ਦੇ ਨਿਯਮ ਤੇ ਹੋਰ ਤਰੀਕਿਆਂ ਨੂੰ ਅਪਣਾ ਚੁੱਕੇ ਲੋਕਾਂ ਨੂੰ ਵੀ ਸਿੱਧੇ ਹੱਥੀ ਲੈਂਦਾ ਹੈ। ਕਿਤਾਬ ਦੇ ਨਾਮ ਤੋਂ ਲੱਗਦਾ ਹੈ ਕਿ ਇਸ ਵਿਚ ਕੱਟੜਤਾ ਹੀ ਹੋਵੇਗੀ ਪਰ ਕੁਲਬੀਰ ਸਿੰਘ ਨੇ ਹਰ ਉਸ ਗੱਲ ਦਾ ਜਿਕਰ ਤੇ ਵਿਰੋਧ ਕਰਕੇ ਉਸ ਤੇ ਸਵਾਲ ਉਠਾਏ ਹਨ। ਜੋ ਗਲਤ ਹੈ ਭਾਵੇਂ ਉਹ ਸਿੱਖ ਧਰਮ ਵਿਚ ਹੈ ਜਾਂ ਕਿਸੇ ਹੋਰ ਵਿਚ।
ਕਿਤਾਬ ਵਿਚ ਕੀਤੀਆਂ 95% ਗੱਲਾਂ ਮੈਨੂੰ ਠੀਕ ਲੱਗੀਆਂ। ਕੁਝ ਗੱਲਾਂ ਨਾਲ ਮੈੰ ਸਹਿਮਤ ਨਹੀ ਹੋ ਸਕਦਾ ਇਹਨਾਂ ਗੱਲਾਂ ਨਾਲ ਸਬੰਧਤ ਵਿਸ਼ੇ ਦੀ ਜਾਣਕਾਰੀ ਨਾ ਹੋਵੇ ਤੇ ਉਹ ਮੇਰੀ ਅਸਹਿਮਤੀ ਦਾ ਕਾਰਨ ਬਣ ਰਹੀ ਹੋਵੇ। ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਉਸ ਸਮੇਂ ਦੇ ਲੋਕਾਂ ਦੇ ਕਿਰਦਾਰ ਦਾ ਪਤਾ ਲੱਗਾ। ਕਿਤਾਬ ਦੇ ਅੰਤ ਵਿਚ ਇਕ ਬਹਤ ਹੀ ਦਿਲਚਸਪ ਮੁਕੱਦਮੇ ਦੀ ਕਹਾਣੀ ਹੈ। ਜਿਸਦੀ ਬਹਿਸ ਲੇਖਕ ਨੂੰ ਖੁਦ ਕਰਨੀ ਪਈ।
ਇਹ ਕਿਤਾਬ ਪਹਿਲਾਂ ਵੀ ਇਕ ਵਾਰ ਪੜੀ ਹੈ ਇਕ ਦਿਨ ਵੈਟਸਐਪ ਤੇ ਇਕ ਵੀਡੀਓ ਦੇਖੀ ਜਿਸ ਵਿਚ ਇਕ ਵਿਅਕਤੀ ਦਸ ਰਿਹਾ ਸੀ ਕਿ ਇਕ ਮੰਦਿਰ ਜਿਸ ਵਿਚ ਪ੍ਰਸ਼ਾਦਿ ਵਿਕਦਾ ਹੈ ਉਸ ਤੇ ਜੀ.ਐਸ.ਟੀ ਨਹੀ ਹੈ ਤੇ ਹਰਿਮੰਦਰ ਸਾਹਿਬ ਵਿਚ ਚੱਲ ਰਹੇ ਲੰਗਰ ਤੇ ਜੀ.ਐਸ.ਟੀ ਲਗਾਇਆ ਜਾ ਰਿਹਾ ਹੈ। ਇਸ ਵੀਡੀਓ ਨੇ ਇਸ ਕਿਤਾਬ ਦੀ ਯਾਦ ਦਵਾ ਦਿੱਤੀ।
Authors : Kulbir Singh Kaura
Page :
Format : Hard Bound
Language : Punjabi
Te Sikh Vi Nigleya Gya by Kulbir Singh Kaura Sikhism History book Online |

Bol Mardaneya (1-US1326-1245)
Publisher :
Authors : Jasbir Mand
Page :
Format : Hard Bound
Language : Punjabi
ਜਦ ਜੈ ਰਾਮ ਬਾਬੇ ਨਾਨਕ ਨੂੰ ਲੈ ਕੇ ਸੁਲਤਾਨਪੁਰ ਚਲਾ ਗਿਆ ਤਾਂ ਮਰਦਾਨਾ ਨੂੰ ਉਦੋਂ ਤੱਕ ਚੈਨ ਨਾ ਆਇਆ ਜਦੋਂ ਤੱਕ ਮਾਤਾ ਤ੍ਰਿਪਤਾ ਨੇ ਮਰਦਾਨੇ ਸੁਲਤਾਨਪੁਰ ਜਾਣ ਲਈ ਨਾ ਕਹਿ ਦਿੱਤਾ। ਮਨ ਵੀ ਤਾਂ ਇਹੀ ਉਡੀਕ ਰਿਹਾ ਸੀ। ਮਰਦਾਨਾ ਪਹੁੰਚ ਗਿਆ ਸੁਲਤਾਨਪੁਰ ਤੇ ਖੜ ਗਿਆ ਹੋਣਾ, ਬਾਬੇ ਨਾਨਕ ਅੱਗੇ ਜਾ ਕੇ ਚੁੱਪ-ਚਾਪ। ਤਾਂ ਬਾਬੇ ਨੇ ਜਰੂਰ ਕਿਹਾ ਹੋਣਾ "ਬੋਲ ਮਰਦਾਨਿਆ, ਬੋਲਦਾ ਕਿਉਂ ਨੀ ਕੁਝ" ਮਰਦਾਨੇ ਦਾ ਮਨ ਬੱਚਿਆ ਵਾਂਗ ਫਿਸ ਪਿਆ ਹੋਣਾ "ਤੂੰ ਤਾਂ ਬਾਬਾ ਛੱਡ ਆਇਆ ਸੀ ਨਾ ਪਰ ਮੇਰੇ ਤੋ ਨਈ ਰਹਿ ਹੋਇਆ "।
"ਬੋਲ ਮਰਦਾਨਿਆ" ਨਾਵਲ ਨੂੰ ਮੈਂ ਨਾਵਲ ਨਹੀ ਕਹਿ ਸਕਦਾ। ਇਹ ਕੁਝ ਹੋਰ ਹੈ। ਪਤਾ ਨਹੀ ਕਿ? ਆਮਤੋਰ ਤੇ ਅਸੀਂ ਮੋਟੀਆਂ-ਮੋਟੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਜਿਵੇਂ ਮਲਿਕ ਭਾਗੋ ਵਾਲੀ ਸਾਖੀ, ਕੋਡੇ ਰਾਖਸ਼ ਵਾਲੀ, ਵਲੀ ਕੰਧਾਰੀ, ਮਿੱਠੇ ਰੀਠੇ, "ਵੱਸਦੇ ਰਹੋ ਉਜੜ ਜਾਉ" ਆਦਿ। ਇਹ ਨਾਵਲ ਉਹਨਾਂ ਘਟਨਾਵਾਂ ਨੂੰ ਛੱਡ ਕੇ ਸੂਖਮ ਪਲਾਂ ਨੂੰ ਬਿਆਨ ਕਰਦਾ ਹੈ। ਇਹ ਨਾਵਲ ਬਾਬੇ ਨਾਨਕ ਤੇ ਯਾਤਰਾਵਾਂ ਦਾ ਵੇਰਵਾ ਨਾ ਹੋ ਕੇ ਮਰਦਾਨੇ ਦੇ ਮਨ ਦੀਆਂ ਅੰਦਰੂਨੀ ਸਫਰ ਦੀ ਕਹਾਣੀ ਹੈ। ਇਹ ਇਤਿਹਾਸ ਪੜਨ ਵਾਂਗ ਨਹੀ ਹੈ। ਮੈਨੂੰ ਇਹ ਕਵਿਤਾ ਲੱਗੀ। ਜੋ ਕਾਹਲ ਵਿੱਚ ਪੜਨ ਵਾਲੀ ਨਹੀਂ ਹੈ। ਹਰ ਲਾਇਨ ਹਰ ਪੈਰਾ ਮਨ ਟਿਕਾ ਕੇ ਪੜਨ ਵਾਲਾ ਹੈ। ਇਹ ਨਾਵਲ ਨੂੰ ਪੜਨਾ ਦੂਸਰੇ ਨਾਵਲਾਂ ਨੂੰ ਪੜਨ ਤੋਂ ਵੱਖਰਾ ਹੈ।ਇਹ ਨਾਵਲ ਤੁਹਾਡਾ ਮਨ ਸ਼ਾਂਤ ਹੋਣਾ ਮੰਗਦਾ ਹੈ। ਬਾਬੇ ਨਾਨਕ ਤੇ ਮਰਦਾਨੇ ਦੀ ਵਾਰਤਾਲਾਪ ਸੁਣਨ ਲਈ ਤੁਹਾਡਾ ਮਨ ਇਕਾਗਰ ਚਾਹੀਦਾ ਹੈ। ਉੱਥਲ ਪੁੱਥਲ ਭਰੇ ਮਨ ਲਈ ਇਸਨੂੰ ਪੜਨਾ ਮੁਸ਼ਕਿਲ ਹੋ ਜਾਵੇਗਾ।
ਬਚਪਨ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸ਼ਹੀਦ ਗੰਜ ਜਦੋਂ ਘਰਦਿਆਂ ਨਾਲ ਜਾਇਦਾ ਸੀ ਤਾਂ ਸਮਝ ਨਾ ਆਉਣ ਤੇ ਵੀ ਰੋਜ਼ਾਨਾ ਆਇਆ ਮੁੱਖਵਾਕ ਪੜਨਾ ਤੇ ਕਈ ਵਾਰ ਉਸ ਵਿੱਚ ਲਿਖਿਆ ਹੋਣਾ "ਜੀਵ ਇਸਤਰੀ ਆਪਣੇ ਪਤੀ ਰੂਪੀ ਪਰਮੇਸ਼ਵਰ" ਤੇ ਇੰਞ ਕੁਝ ਲਾਇਨਾਂ ਹੋਣੀਆਂ। ਉਦੋਂ ਸਮਝ ਨਾ ਆਉਣਾ ਕਿ ਇਕ ਜੀਵ ਇਸਤਰੀ ਕੋਣ ਹੈ। ਬਾਅਦ ਵਿੱਚ ਸਮਝ ਆਇਆ ਕਿ ਜਿਸ ਕਿਸੇ ਨੂੰ ਆਪਣੇ ਪਰਮੇਸ਼ਵਰ ਨਾਲ ਪਿਆਰ ਹੈ ਉਹੀ ਜੀਵ ਇਸਤਰੀ ਹੈ। ਮਰਦਾਨੇ ਲਈ ਬਾਬਾ ਨਾਨਕ ਪਤੀ ਪਰਮੇਸ਼ਵਰ ਸੀ, ਤੇ ਖੁਦ ਮਰਦਾਨਾ ਜੀਵ ਇਸਤਰੀ। ਮਰਦਾਨੇ ਨੂੰ ਬਾਬੇ ਨਾਨਕ ਤੋਂ ਬਿਨਾਂ ਕੁਝ ਨਹੀਂ ਸੁਝਦਾ ਸੀ। ਬਾਬੇ ਨਾਨਕ ਬਾਰੇ ਸੋਚਦਿਆ ਮਨ ਵਿੱਚ ਜਦ ਪਿਆਰ ਆਉਂਦਾ ਤਾਂ ਕਿ ਖੁਦ ਵੀ ਜੀਵ ਇਸਤਰੀ ਬਣ ਜਾਂਦਾ ਹਾਂ। ਫਿਰ ਕੁਝ ਹੋਰ ਨਹੀਂ ਯਾਦ ਰਹਿੰਦਾ। ਜੀਵ ਇਸਤਰੀ ਬਣ ਕੇ ਮਨ ਬਸ ਪਤੀ ਪਰਮੇਸ਼ਵਰ ਵੱਲ ਦੌੜਦਾ ਹੈ। ਜੀਵ ਇਸਤਰੀ ਕੁਝ ਅਜਿਹਾ ਕਰਨਾ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਰੂਪੀ ਪਰਮੇਸ਼ਵਰ ਨੂੰ ਚੰਗੀ ਲੱਗੇ। ਮੈਂ ਵੀ ਤਰੀਕੇ ਲੱਭਦਾ। ਪਤੀ ਰੂਪੀ ਪਰਮੇਸ਼ਵਰ ਦਾ ਸਾਥ ਲੱਭਦਾ। ਸੋਚਦਾ ਉਹਨਾਂ ਰਾਹਾਂ ਤੇ ਤੁਰਾ ਜਿਥੇ ਕਿਤੇ ਬਾਬਾ ਤੁਰਿਆ ਤਾਂ ਸ਼ਾਇਦ ਕਿਸੇ ਉਸ ਪੱਥਰ ਦੀ ਛੋਹ ਪ੍ਰਾਪਤ ਹੋ ਜਾਵੇ। ਜੋ ਕਦੇ ਬਾਬੇ ਦੇ ਪੈਰ ਥੱਲੇ ਆਇਆ ਹੋਵੇ। ਮਨ ਆਪਣੇ ਪ੍ਰੀਤਮ ਨੂੰ ਦੇਖਣ ਦਾ ਕਰਦਾ ,ਤੜਪਦਾ। ਹਾਂ ਬਾਬਾ ਅੱਜ ਤੱਕ ਕਦੇ ਤੇਰੇ ਤੋ ਨਾਬਰ ਨਹੀਂ ਹੋਇਆ। ਤੂੰ ਚਮਤਕਾਰਾਂ, ਵਹਿਮਾਂ ਭਰਮਾਂ ਤੋਂ ਰੋਕਿਆ, ਮੈਂ ਰੁੱਕ ਗਿਆ। ਪਰ ਅੱਜ ਮਨ ਕਰਦਾ ਕਿਸੇ ਚਮਤਕਾਰ ਵਾਂਗ ਤੇਰੇ ਦਰਸ਼ਨ ਹੋ ਜਾਣ। ਮੈਨੂੰ ਪਤਾ ਮੇਰੇ ਵਿੱਚ ਇੰਨੀ ਸਤਿਆ ਨਹੀਂ ਕਿ ਤੇਰਾ ਵੱਲ ਅੱਖ ਕਰ ਕੇ ਦੇਖ ਸਕਾ। ਤੈਨੂੰ ਰਬ ਨਾ ਮੰਨ ਕੇ ਮਨੁੱਖ ਵੀ ਮੰਨ ਲਵਾਂ ਤਾਂ ਵੀ ਮੈਂ ਤੇਰੇ ਵਲ ਦੇਖ ਨਹੀਂ ਸਕਦਾ।
ਵੇਸਵਾਵਾਂ ਦੇ ਮੰਦਿਰ ਵਿੱਚ ਜਦ ਇਕ ਵੇਸਵਾ ਮਰਦਾਨੇ ਨੂੰ ਪੁੱਛਦੀ ਹੈ ਕਿ " ਮਰਦਾਨਿਆ ਇਹੋ ਜਿਹੇ ਮੁਰਸ਼ਦ ਦੀ ਤੂੰ ਹਰ ਵਕਤ ਕਿਵੇਂ ਤਾਬ ਝੱਲਦਾ ਹੈ ਮੈਥੋਂ ਤਾਂ ਉਹਦੇ ਵੱਲ ਇਕ ਪਲ ਨਹੀ ਦੇਖਿਆ ਜਾਂਦਾ। ਤਾਂ ਮਰਦਾਨਾ ਕਹਿੰਦਾ ਮੈੰ ਗਾਉਣ ਲੱਗ ਪੈਂਦਾ _ _ _ _ ਦੇਹ ਆਪ ਝੱਲਦੀ ਹੈ।" ਸ਼ਾਇਦ ਮੈਨੂੰ ਵੀ ਕੋਈ ਤਰੀਕਾ ਦੇਖਣਾ ਪਵੇਗਾ। ਆਪਣੇ ਮੁਰਸ਼ਦ ਨੂੰ ਦੇਖਣ ਲਈ। ਜਦ ਲਾਲੋ ਘਰੇ ਪਹੁੰਚਦੇ ਹਨ ਤਾਂ ਕੋਈ ਲੱਕੜ ਦਾ ਕੰਮ ਕਰ ਰਿਹਾ । ਲਾਲੋ ਕੰਮ ਨਹੀਂ ਛੱਡਦਾ ਬਸ ਸਾਹਮਣੇ ਬੈਠੇ ਬਾਬੇ ਨਾਨਕ ਵਲ ਦੇਖ ਕੇ ਤ੍ਰਿਪ-ਤ੍ਰਿਪ ਅੱਥਰੂ ਸੁੱਟੀ ਜਾਂਦਾ। ਇਹ ਵੀ ਇਕ ਜੀਵ ਇਸਤਰੀ ਦਾ ਮਨ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਇਹ ਕਿਵੇਂ ਹੋ ਗਿਆ। ਆਪਣੇ ਮੁਰਸ਼ਦ ਦੇ ਅਚਾਨਕ ਦਰਸ਼ਨ ਪਾ ਕੇ ਖੁਸ਼ੀ ਸ਼ਾਇਦ ਅੱਥਰੂ ਬਣ ਕੇ ਬਾਹਰ ਆਈ ਹੈ। ਮੈਨੂੰ ਜਸਬੀਰ ਮੰਡ ਵੀ ਇਕ ਜੀਵ ਇਸਤਰੀ ਲੱਗਦਾ ਹੈ। ਜਿਸ ਨੇ ਆਪਣੇ ਪ੍ਰੀਤਮ ਨੂੰ ਚੰਗਾ ਲੱਗਣ ਲਈ ਕੁੱਝ ਕਰਨ ਦਾ ਸੋਚਿਆ ਤੇ ਫਿਰ "ਬੋਲ ਮਰਦਾਨਿਆ " ਸਿਰਜ ਦਿੱਤਾ । ਕਿਉਂਕਿ "ਬੋਲ ਮਰਦਾਨਿਆ " ਮਨ ਵਿੱਚ ਪਿਆਰ ਦੇ ਡੂੰਘੇ ਸਮੁੰਦਰ ਹੋਏ ਤੋਂ ਬਿਨਾਂ ਨਹੀਂ ਲਿਖਿਆ ਜਾ ਸਕਦਾ ਸੀ।
ਘਰ ਦੇ ਹਾਲਾਤ ਨੂੰ ਸਮਝਦਾ ਜਾਣਦਾ ਹੋਇਆ ਵੀ ਮਰਦਾਨਾ , ਬਾਬਾ ਨਾਨਕ ਦਾ ਮੋਹ ਤੇ ਸਾਥ ਨਾ ਛੱਡ ਸਕਿਆ। ਜਸਬੀਰ ਮੰਡ ਨੇ ਅੰਮੀ ਲੱਖੋ ਤੇ ਮਾਤਾ ਤ੍ਰਿਪਤਾ ਦੇ ਮਨ ਦੇ ਹਾਲਾਤ ਸੋਹਣੀ ਤਰ੍ਹਾਂ ਬਿਆਨ ਕੀਤੀ ਹੈ।ਘਰ ਵਿਚ ਸਭ ਨੂੰ ਪਤਾ ਹੈ ਕਿ ਮਰਦਾਨਾ ਜਿਸ ਦਾ ਸਾਥ ਕਰ ਰਿਹਾ ਹੈ ਉਹ ਆਮ ਇਨਸਾਨ ਨਹੀਂ ਹੈ ਜੇਕਰ ਮਰਦਾਨਾ ਜੀ ਨੂੰ ਇਹ ਸਾਥ ਨਸੀਬ ਹੋਇਆ ਇਹ ਓਹਨਾ ਦਾ ਸੁਭਾਗ ਹੈ, ਪਰ ਗ੍ਰਹਿਸਥੀ ਕਿਵੇਂ ਚੱਲੇ? ਮਾਪਿਆਂ ਲਈ ਪੁੱਤ ਸਾਧ ਹੁੰਦੇ ਦੇਖਣਾ ਸੌਖਾ ਨਈ ਹੁੰਦਾ. ਇਸ ਤਰ੍ਹਾਂ ਸਾਧ ਬਣ ਕੇ ਜਾਂਦੇ ਪੁੱਤ ਮਾਪਿਆਂ ਨੂੰ ਨਹੀਂ ਭਾਉਂਦੇ ।ਮਨ ਹੋਰ ਡੁੱਬਦਾ ਜਦ ਪੁੱਤ ਦਿਸਣਾ ਬੰਦ ਹੋ ਜਾਵੇ ਤੇ ਉਸ ਚੋਂ ਫ਼ਕੀਰ ਦਿਸਣ ਲੱਗ ਪਵੇ .ਅੰਮੀ ਲੱਖੋ ਜ਼ੋਰ ਲਾ ਕੇ ਮਰਦਾਨੇ ਤੇ ਬਾਬੇ ਨਾਨਕ ਚੋਂ ਪੁੱਤ ਦੇਖਣ ਦੀ ਕੋਸਿਸ ਕਰਦੀ ਹੈ ,ਪਰ ਜ਼ੋਰ ਚਲਦਾ ਮਹਿਸੂਸ ਨੀ ਹੁੰਦਾ।ਅੰਮੀ ਲੱਖੋ ਮਨ ਨੂੰ ਸਮਝਾਉਂਦੀ ਹੈ ਤੇ ਦਰਵਾਜੇ ਪਿੱਛੇ ਲੁਕ ਕ ਰੋਂਦੀ ਰੱਖੀ ਨੂੰ ਦੇਖਦੀ ਹੈ.ਰੱਖੀ ਦੀ ਮਨ ਦੀ ਹਾਲਤ ਨੂੰ ਸੰਤ ਰਾਮ ਉਦਾਸੀ ਨੇ ਆਪਣੀ ਇਕ ਕਵਿਤਾ " ਮਰਦਾਨੇ ਨੂੰ ਮਰਦਾਨਣ ਦਾ ਖਤ" ਵਿਚ ਬਿਆਨ ਕੀਤੀ ਹੈ।
ਅਸੀਂ ਮਰਦਾਨੇ ਦੀ ਜਾਂ ਬਾਬਾ ਨਾਨਕ ਦੀ ਇਕੱਲੀ ਇਕੱਲੀ ਗੱਲ ਨਹੀਂ ਕਰ ਸਕਦੇ।ਇਹ ਇਕ ਹਨ। ਕਹਿੰਦੇ ਬੰਦਾ ਆਪਣੇ ਘਰ ਵਿਚ ਹੀ ਲੰਮਾ ਸਮਾਂ ਰਹਿ ਸਕਦਾ ਹੈ।ਘਰ ਵਿਚ ਉਸਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ। ਇੰਜ ਹੀ ਸ਼ਾਇਦ ਮਰਦਾਨਾ , ਬਾਬਾ ਨਾਨਕ ਦਾ ਘਰ ਸੀ। ਲੰਮੀਆਂ ਲੰਮੀਆਂ ਉਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਰਦਾਨਾ ਜੀ ਨਾਲ।ਪਰ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਬਾਬਾ ਨਾਨਕ ਕਿਸੇ ਯਾਤਰਾ ਤੇ ਨਾ ਗਿਆ ਜਿਆਦਾ ਦੂਰ ਤੇ ਵਾਪਸ ਕਰਤਾਰਪੁਰ ਆ ਕੇ ਰੁਕ ਗਿਆ।
ਮਾਤਾ ਤ੍ਰਿਪਤਾ ਮਰਦਾਨੇ ਨੂੰ ਆਪਣਾ ਦੂਜਾ ਪੁੱਤ ਮੰਨਦੀ ਹੋਵੇਗੀ ।ਮਾਤਾ ਜੀ ਨੂੰ ਲਗਦਾ ਹੋਵੇਗਾ ਕੇ ਬਾਬੇ ਨੇ ਤਾਂ ਰੋਕਿਆ ਰੁਕਣਾ ਨਹੀਂ,ਚਲ ਮਰਦਾਨੇ ਦਾ ਸਾਥ ਤਾਂ ਹੈ ਨਾ ਬਾਬੇ ਨੂੰ। ਮਰਦਾਨਾ ਜੀ ਨੇ ਅੰਤ ਵੇਲੇ ਤਕ ਬਾਬਾ ਨਾਨਕ ਦਾ ਸਾਥ ਨਾ ਛੱਡਿਆ। ਨਾਵਲ ਵਿਚ ਆਪਣੇ ਅੰਤਮ ਵੇਲੇ ਮਰਦਾਨਾ , ਬਾਬੇ ਨਾਨਕ ਨੂੰ ਕਹਿੰਦਾ ਹੈ " ਬਾਬਾ ਜੇ ਕੀਤੇ ਮੇਲ ਹੋਇਆ ਤਾਂ ਪਛਾਣ ਜਰੂਰ ਲਵੀਂ.... ਮੈਂ ਤਲਵੰਡੀ ਦਾ ਡੂਮ ਹਾਂ"
ਬਹੁਤ ਕੁਝ ਪੜਿਆ ਪਰ ਇਹ ਸ਼ਾਇਦ ਅਸਾਧਾਰਨ ਹੈ। ਨਾਵਲ ਵਿਚਲੇ ਧੀਮੇ ਸੰਵਾਦ ਸ਼ਾਇਦ ਅਸੀਂ ਕਦੇ ਸੋਚ ਨਾ ਪਾਉਂਦੇ। ਬਹੁਤ ਕੁਝ ਨਵਾਂ ਦਿੱਤਾ ਇਸ ਨਾਵਲ ਨੇ ਇਸਨੂੰ ਪੜਦਿਆ ਬਹੁਤ ਵਾਰ ਮਨ ਭਰ ਆਇਆ। ਕਈ ਵਾਰ ਕੋਈ ਸਾਡੇ ਕਿਸੇ ਪਿਆਰੇ ਦੀ ਗੱਲ ਸੁਣਾਉਂਦਾ ਹੈ ਤਾਂ ਮਨ ਕਰਦਾ ਹੈ ਕਿ ਹੋਰ ਵੀ ਕੁਝ ਦੱਸੇ। ਜੇ ਨਹੀ ਕੁੱਝ ਹੈਗਾ ਤਾਂ ਇਹੋ ਗੱਲਾਂ ਦੁਬਾਰਾ-ਦੁਬਾਰਾ ਸੁਣਾਈ ਜਾਵੇ। ਇੰਞ ਹੀ ਸ਼ਾਇਦ ਇਹ ਨਾਵਲ ਮੈਂ ਪਤਾ ਨਹੀਂ ਕਿੰਨੀ ਵਾਰ ਦੁਬਾਰਾ ਪੜਾ। ਮਨ ਜਸਬੀਰ ਮੰਡ ਦਾ ਧੰਨਵਾਦ ਕਰਦਾ ਹੈ ਇਸ ਨਾਵਲ ਲਈ।
Authors : Jasbir Mand
Page :
Format : Hard Bound
Language : Punjabi
Bol Mardaneya by Jasbir Mand Sikhism Novel book Online |

Bus Di Ik Sawari (1-1326-P6211)
Publisher :
Author : Deepti Babuta
Page :
Format :
Language : Punjabi
Author : Deepti Babuta
Page :
Format :
Language : Punjabi
Bus Di Ik Sawari by Deepti Babuta Punjabi Travelogue book Online |
Bharti Jailan Vich Panj Vare (1-1326-P6081)
Publisher :
Authors : Merry Tytler
Page :
Format :
Language : Punjabi
Authors : Merry Tytler
Page :
Format :
Language : Punjabi
Bharti Jailan Vich Panj Vare by Merry Tytler Punjabi Biography book Online |
Sullan (1-1326-P6080)
Publisher :
Authors : Mintu Gurusaria
Page :
Format :
Language : Punjabi
Authors : Mintu Gurusaria
Page :
Format :
Language : Punjabi
Sullan by Mintu Gurusaria Punjabi Autobiography book Online |
Sanskaar (1-SA1326-P5811)
Publisher :
Authors : U.R Ananntha Murthy
Page :
Format :
Language : Punjabi
Sanskaar By U.R Ananntha Murthy Punjabi Novel Book Online |