Search
Search Criteria
Products meeting the search criteria
Budda Jo Ishqian Kahaniya Parda (1-BG1326-P784)
Publisher :
Authors : Luis Sepul Veda
Page :
Format : Paper Back
Language : Punjabi
Authors : Luis Sepul Veda
Page :
Format : Paper Back
Language : Punjabi
Budda Jo Ishqian Kahaniya Parda by Luis Sepul Veda Punjabi Novel book Online ਲੁਇਸ ਸੈਪਲ ਵੈਦਾ ਦਾ ਲਿਖਿਆ ਤੇ ਅਫਜਲ ਅਹਿਸਨ ਰੰਧਾਵਾ ਦਾ ਅਨੁਵਾਦ ਕੀਤਾ ਨਾਵਲ "ਬੁੱਢਾ ਜੋ ਇਸ਼ਕੀਆ ਕਹਾਣੀਆਂ" ਪੜਦਾ..., ਪੜਿਆ ਐਤੋਨੀਓ ਜੰਗਲ ਦਾ ਮੂਲ ਵਾਸੀ ਨਾ ਹੁੰਦਾ ਹੋਇਆ ਵੀ ਪੱਕੇ ਤੌਰ ਤੇ ਅਮੇਜਨ ਦੇ ਜੰਗਲਾਂ ਵਿਚ ਵਸ ਜਾਂਦਾ ਹੈ, ਤੇ ਜੰਗਲ ਦੇ ਮੂਲ ਵਾਸੀ ਸੋਵਾਰਾਂ ਨਾਲ ਰਲ ਮਿਲ ਰਹਿੰਦਾ ਹੈ, ਕਿਉਂਕਿ ਜੰਗਲ ਵਿਚ ਤਾਂ ਜੰਗਲ ਦਾ ਕਾਨੂੰਨ ਚੱਲਦਾ। ਫਿਰ ਉਸ ਕਾਨੂੰਨ ਤੋਂ ਉਲਟ ਜਾਂਦੇ ਕਿਵੇਂ ਜੰਗਲ ਵਿਚ ਰਿਹਾ ਜਾ ਸਕਦਾ। ਜੰਗਲ ਦਾ ਕਾਨੂੰਨ ਉਸਨੇ ਸੋਵਾਰਾਂ ਤੋਂ ਸਿਖ ਲਿਆ। ਕੁਝ ਫਿਰਤੂ ਜਾਂ ਸੋਨਾ ਲੱਭਣ ਵਾਲੇ ਜੋ ਜੰਗਲ ਦੇ ਕਾਨੂੰਨ ਅਨੁਸਾਰ ਨਹੀਂ ਚੱਲਦੇ, ਜੰਗਲ ਵਿਚ ਸਜ਼ਾ ਸੁਣਾ ਦਿੰਦਾ ਹੈ। ਐਤਨੀਓ ਨੂੰ ਜੰਗਲ ਦੀ ਭਾਸ਼ਾ ਆ ਗਈ ਹੈ। ਉਸਨੇ ਜੰਗਲ ਵਿਚ ਆਜ਼ਾਦ ਰਹਿਣਾ ਸਿਖ ਲਿਆ। ਉਹ ਜੰਗਲ ਦੇ ਇਸ਼ਾਰੇ ਸਮਝ ਲੈਂਦਾ ਹੈ। ਬਹੁਤ ਥੌੜਾ ਪੜ ਲਿਖ ਸਕਦਾ ਹੈ। ਜਿਸ ਚੀਜ਼ ਦੀ ਜਿੰਦਗੀ'ਚ ਹਮੇਸ਼ਾ ਕਮੀ ਰਹੀ ਜਾਨੀ ਕੇ ਪਿਆਰ ਉਹ ਕਿਤਾਬਾਂ'ਚੋਂ ਲੱਭਦਾ ਤੇ ਮਹਿਸੂਸ ਕਰਦਾ ਹੈ।। ਜੋ ਉਹ ਆਪਣੇ ਦੰਦਾਂ ਦੇ ਡਾਕਟਰ ਦੋਸਤ ਕੋਲੋਂ ਲਈਆਂ ਜੋ ਉਸ ਬੇੜੀ ਦੇ ਨਾਲ ਆਉਂਦਾ ਹੈ। ਜੋ ਅਮੇਜਨ ਨਦੀ ਵਿਚ ਚੱਲਦੀ ਹੈ ਅਤੇ ਮਹੀਨਿਆਂ ਬਾਅਦ ਵਾਪਸ ਆਉਂਦੀ ਹੈ। ਉਹ ਆਪਣੇ ਇਕਲਾਪੇ ਨੂੰ ਕਿਤਾਬਾਂ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਨਾਵਲਾਂ ਦੇ ਪਾਤਰਾਂ ਦੀਆਂ ਆਪਸ ਵਿਚ ਕੀਤੀਆਂ ਪਿਆਰ ਭਰੀਆਂ ਗੱਲਾਂ ਬਾਰ-ਬਾਰ ਪੜਦਾ ਹੈ, ਅਤੇ ਵਿਚ ਜੰਗਲੀ ਮਦੀਨ ਨਾਲ ਲੜਨ ਤੋਂ ਬਾਅਦ ਵੀ ਉਸਨੂੰ ਆਪਣੀ ਝੁੱਗੀ ਤੇ ਪਿਆਰ ਵਾਲੇ ਨਾਵਲ ਯਾਦ ਆਉਂਦੇ ਹਨ। |
Roots (3-1326-P4279)
Publisher :
Authors : Alex Haley
Page :
Format :
Language : Punjabi
Authors : Alex Haley
Page :
Format :
Language : Punjabi
Roots by Alex Haley Punjabi Novel book Online |
Bhubal (1-1326-P733)
Publisher :
Authors : Farzand Ali
Page :
Format : Hard Bound
Language : Punjabi
Authors : Farzand Ali
Page :
Format : Hard Bound
Language : Punjabi
Bhubal by Farjand Ali Punjabi Novel book Online |
Budha Te Samunder (Rs121-1)
Publisher :
Authors : Ernest Hamingway
Page :
Format : Hard Bound
Language : Punjabi
Authors : Ernest Hamingway
Page :
Format : Hard Bound
Language : Punjabi
Andata (1-1326-P277)
Publisher :
Authors : Baldev Singh
Page :
Format : paper back
Language :
Authors : Baldev Singh
Page :
Format : paper back
Language :
Andata by Baldev Singh Punjabi Novel book Online ਵਜ਼ੀਰ ਸਿੰਘ ਇਕ ਕਿਸਾਨ ਹੈ, ਓਹੀ ਕਿਸਾਨ ਜਿਸ ਨੂੰ ਅਸੀ ਅੰਨਦਾਤਾ ਕਹਿੰਦੇ ਹਾਂ | ਪਰ ਇਹ ਕਾਹਦਾ ਅੰਨਦਾਤਾ ? ਜ਼ੋਰ ਤਾਂ ਇਸਦਾ ਕੀਤੇ ਚਲਦਾ ਨਹੀਂ | ਬਾਕੀ ਗੱਲਾਂ ਤਾਂ ਛੱਡੋ ਇਸਦਾ ਜ਼ੋਰ ਤਾਂ ਅੰਨ ਤੇ ਵੀ ਨਹੀਂ ਚਲਦਾ | ਪਹਿਲਾਂ ਤਾਂ ਮਰਜੀ ਨਾਲ ਅੰਨ ਉਗਾ ਇਹ ਨਹੀਂ ਸਕਦਾ ਕਿ ਕਦੋ ਮੌਸਮ ਕਹਿਰ ਬਣ ਜਾਵੇ, ਅੱਛਾ ਜੇ ਰੱਬ ਮੇਹਰ ਨਾਲ ਅੰਨ ਉੱਗ ਵੀ ਜਾਵੇ ਤਾਂ ਮਰਜੀ ਨਾਲ ਫਿਰ ਵੇਚ ਵੀ ਨਹੀਂ ਸਕਦਾ | ਪਤਾ ਨੀ ਕਦ ਸਰਕਾਰ ਝੋਨੇ ਦਾ ਮੁੱਲ ਪਾਓ ਤੇ ਪਤਾ ਨੀ ਕਦ ਖਰੀਦ ਸ਼ੁਰੂ ਕਰੂ | ਵੇਖਲੋ ਜ਼ੋਰ ਅੰਨਦਾਤੇ ਦਾ | ਜਮੀਨਾਂ ਦੀ ਵੰਡ ਹੋਈ ਜਾ ਰਹੀ ਆ, ਖਰਚੇ ਵਧੀ ਜਾ ਰਹੇ ਆ | ਇਹ ਅੰਨਦਾਤਾ ਵਾਲਾ ਕਿੱਤਾ ਚੁਣ ਕੇ ਕੀਤੇ ਗਏ ਗ਼ਲਤੀ ਤਾਂ ਨਹੀਂ ਹੋ ਗਈ? ਲੋਕੀ ਹੋਲੀ ਹੋਲੀ ਆਪਣੇ ਕਾਰੋਬਾਰ ਵਧਾਂਦੇ ਆ ਇਥੇ ਹਰ ਪੁੱਤ ਦੇ ਜਨਮ ਨਾਲ ਜਮੀਨ ਅੱਧੀ ਵੰਡੀ ਜਾਂਦੀ ਹੈ | ਇਹ ਕਿੱਤਾ ਤਾਂ ਦਲਦਲ ਜਿਹਾ ਏ ਬਣ ਗਿਆ ਹੈ , ਬੱਚਿਆਂ ਦਾ ਇਸ ਵਿੱਚੋ ਨਿਕਲਣਾ ਕਿਹੜਾ ਸੌਖਾ ਹੈ | ਪਹਿਲਾਂ ਤਾਂ ਮਾਹੌਲ ਏ ਇੰਜ ਦਾ ਹੈ ਕੇ ਜੁਆਕ ਪੜ੍ਹਦੇ ਹੀ ਨਹੀਂ ਕੋਈ ਪੜ੍ਹ ਵੀ ਜਾਵੇ ਤਾਂ ਸਹਿਰੀ ਬੱਚਿਆਂ ਦਾ ਮੁਕਾਬਲਾ ਔਖਾ | ਵਜ਼ੀਰ ਸਿੰਘ ਦਾ ਵਿਚਕਾਰਲਾ ਮੁੰਡਾ ਤੀਜੇ ਦਰਜੇ ਚ ਬੀ ਏ ਪਾਸ ਹੈ,ਪਿੰਡ ਦੇ ਸਕੂਲ ਵਿਚ ਪੜ੍ਹ ਕੇ ਇਹ ਵੀ ਘੱਟ ਨਹੀਂ, ਪਰ ਮੁਕਾਬਲਾ ਤਾਂ ਸਹਿਰੀਆਂ ਨਾਲ ਕਰਨਾ ਪੈਣਾ ਹੈ ਨਾ | ਜਦੋ ਨੋਕਰੀਆਂ ਲੈਣ ਜਾਂਦੇ ਤਾਂ ਸੋਚਦੇ ਕਾਸ਼ ਕੋਈ ਅੰਨਦਾਤਾ ਨਾ ਹੁੰਦੇ,ਕੋਈ ਹੋਰ ਹੁੰਦੇ | ਕਿਸੇ ਦਿਨ ਇੱਸ ਅੰਨਦਾਤਾ ਨੇ ਈ ਹਥ ਜ਼ੋਰ ਜਾਣੇ "ਮੈਨੂੰ ਇਸ ਜਿੰਮੇਵਾਰੀ ਤੋਂ ਮੁਕਤ ਕਰੋ, ਮੇਰੇ ਕੋਲੋਂ ਤਾਂ ਆਪਣੇ ਟੱਬਰ ਵਾਸਤੇ ਅੰਨ ਨੀ ਕਮਾ ਹੁੰਦਾ ਤੁਹਾਨੂੰ ਕਿਥੋਂ ਉਗਾ ਉਗਾ ਦਵਾ" | ਗ਼ਲਤੀਆਂ ਆਪਣੀਆਂ ਵੀ ਘੱਟ ਨਹੀਂ ਹਨ, ਵਿਆਹਵਾਂ ਦੇ ਖਰਚੇ ,ਜੀਪ , ਕਾਰ , ਦਾਜ , ਟਰੈਕਟਰ , ਹੁਣ ਭੁਗਤਣੀਆਂ ਵੀ ਪੈਣੀਆਂ ਜੇ ਕੋਈ ਕਹੇ ਕੇ ਆਪਾ ਜੀ ਆਪਣੀ ਕੁੜੀ ਦਾ ਵਿਆਹ ਬਿਨਾ ਦਾਜ ਤੋਂ ਕਰਨਾ ਅੱਗਿਓ ਮੁੰਡੇ ਵਾਲੇ ਕਹਿੰਦੇ ਸਾਡਾ ਤਾਂ ਕੱਲਾ ਕੱਲਾ ਮੁੰਡਾ ਆ ਨਾ ਸਾਡੇ ਵੀ ਬਹੁਤ ਚਾਅ ਆ | ਇਥੇ ਅੰਨਦਾਤਾ ਕਿ ਕਰੇ? ਨਾ ਕਰੇ ਫਿਰ ਕੁੜੀ ਦਾ ਵਿਆਹ ?ਸਾਰੇ ਗ਼ਲਤ ਵੀ ਨਹੀਂ ਹੁੰਦੇ,ਪਰ ਜੋ ਸਹੀ ਆ ਓਹਨਾ ਦਾ ਵੀ ਹੱਥ ਕੌਣ ਫੜ ਰਿਹਾ ਹੈ? ਇਹੋ ਜਹੇ ਹਾਲਾਤ ਵਿਚ ਘਰ ਦਾ ਮਾਹੌਲ ਬਹੁਤ ਭਾਰੀ ਹੋ ਜਾਂਦਾ ਹੈ | ਹਰ ਕੋਈ ਇਸ ਮਾਹੌਲ ਵਿੱਚੋ ਨਿਕਲਣਾ ਚਾਹੁੰਦਾ ਹੈ, ਇਕ ਡੁੱਬਦੇ ਜਹਾਜ ਵਾਂਗ | ਜਿਸ ਦਾ ਪਿਆਰ ਘਰ ਵਾਲਿਆਂ ਨਾਲ ਤੇ ਘਰ ਨਾਲ ਘੱਟ ਹੁੰਦਾ ਓਹੀ ਕਹਿੰਦਾ ਮੇਰਾ ਹਿੱਸਾ ਦੇ ਦੋ ਜੀ | ਹਿੱਸਾ ਲੈ ਕੇ ਉਹ ਤਾਂ ਨਿਕਲ ਜਾਂਦਾ ਬਾਕੀ ਜੂਝਦੇ ਰਹਿੰਦੇ ਆ ਹਾਲਾਤ ਨਾਲ ਜੋ ਕਿ ਸਰੋਤਾਂ ਦੀ ਘਾਟਾਂ ਨਾਲ ਹੋਰ ਵਿਗੜ ਜਾਂਦੇ ਹਨ |ਹਰ ਕਿਸੇ ਨੂੰ ਆਪਣੀ ਔਲਾਦ ਤੋਂ ਆਸ ਹੁੰਦੀ ਆ ਕੇ ਇਹ ਵੱਡੇ ਹੋਣਗੇ ਤਾਂ ਘਰ ਦਾ ਪਾਸਾ ਪਲਟੂ, ਪਰ ਉਹ ਕਿਹੜਾ ਇਸ ਮਾਹੌਲ ਤੋਂ ਬਚ ਰਹੇ ਆ, ਜੋ ਦੇਖ ਰਹੇ ਆ ਓਹੀ ਸਿੱਖਣਗੇ | ਜਿਆਦਾਤਰ ਨਸ਼ੇ ਪੱਤੇ ਦਾ ਪਰਦਾ ਪਾ ਲੈਂਦੇ ਆਪਣੀਆਂ ਅੱਖਾਂ ਤੇ | ਸੱਬ ਮੁਸੀਬਤਾਂ ਤੋਂ ਅੱਖਾਂ ਮੀਟ ਲੈਂਦੇ ਆ ਕਬੂਤਰ ਵਾਂਗ, ਹੋਰ ਕਰਨ ਵੀ ਕਿ? ਦਿਨੋ ਦਿਨ ਵੰਡਦੀਆਂ ਜਾਂਦੀਆਂ ਜਮੀਨਾਂ ਦੇ ਖਰਚੇ ਕਿਵੇਂ ਕੱਢੇ ਕੋਈ ?ਸਵਾਲ ਇਹ ਉੱਠਦਾ ਹੈ ਕੇ ਇਸਦਾ ਹੱਲ ਕਿ ਹੈ ? ਪੰਜਾਬੀ ਕਿਸਾਨੀ ਇਕ ਕਿੱਤਾ ਨਾ ਰਹਿ ਕੇ ਇਕ ਤ੍ਰਾਸਦੀ ਬਣ ਚੁੱਕੀ ਹੈ | ਅੰਨਦਾਤਾ ਨਾਵਲ ਵਿਚ ਬਲਦੇਵ ਸਿੰਘ ਨੇ ਬਹੁਤ ਮਹੀਨ ਢੰਗ ਨਾਲ ਇਸਦੇ ਸਮਾਜਿਕ , ਆਰਥਿਕ ਤੇ ਮਾਨਸਿਕ ਪੱਖ ਨੂੰ ਸਾਹਮਣੇ ਲਿਆਂਦਾ ਹੈ | |
Lajja (1-1326-P6051)
Publisher :
Authors : Tasleema Nasreen
Page :
Format : Paper Back
Language :
Authors : Tasleema Nasreen
Page :
Format : Paper Back
Language :
Lajja by Tasleema Nasreen Punjabi Novel book Online ਸਾਡੇ ਸਕੂਲ ਵਿੱਚ ਟਾਹਲੀ ਦਾ ਇਕ ਦਰਖਤ ਸੀ। ਬਹੁਤ ਮਜ਼ਬੂਤ ਹੁੰਦੀ ਟਾਹਲੀ ਇਸਦੀ ਲੱਕੜ ਵੀ। ਕਾਫੀ ਵਾਰ ਸੁਣਿਆ ਇਹ। ਪਰ ਇਕ ਦਿਨ ਜੋਰ ਦੀ ਤੂਫਾਨ ਆਇਆ ਤੇ ਉਹ ਟਾਹਲੀ ਟੁੱਟ ਗਈ।ਤੇ ਇਕ ਸਾਇਡ ਨੂੰ ਡਿੱਗ ਪਈ ਸੀ। ਪਰ ਟਾਹਲੀ ਤਾਂ ਬਹੁਤ ਮਜ਼ਬੂਤ ਹੁੰਦੀ। ਫਿਰ ਕਿਸੇ ਨੇ ਦੱਸਿਆ ਕਿ ਇਸਨੂੰ ਕਾਫੀ ਦੇਰ ਤੋਂ ਸਿਉਂਕ ਖਾ ਰਹੀ ਸੀ। ਦਰਖਤ ਤਾਂ ਕਿਧਰੇ ਜਾ ਵੀ ਨਹੀਂ ਸਕਦੇ ਹੁੰਦੇ। ਕਿ ਇਕ ਜਗ੍ਹਾ ਤੇ ਹਾਲਾਤ ਨਹੀਂ ਸਹੀ ਤਾਂ ਕਿਤੇ ਹੋਰ ਚਲੇ ਜਾਈਏ। ਕੁਝ ਲੋਕ ਵੀ ਦਰੱਖਤਾਂ ਵਾਂਗ ਹੁੰਦੇ ਹਨ। ਸੁਧਾਮਯ ਦੱਤ ਵੀ ਇੰਝ ਦਾ ਹੀ ਆਦਮੀ ਸੀ। ਉਸਦੀਆਂ ਜੜ੍ਹਾਂ ਅਪਣੇ ਦੇਸ਼ ਦੀ ਮਿੱਟੀ ਵਿੱਚ ਕਾਫੀ ਡੂੰਘੀਆਂ ਸਨ। ਭਾਵੇਂ ਬੰਗਲਾਦੇਸ਼ ਸੀ ਪਰ ਸੀ ਤਾਂ ਸੁਧਾਮਯ ਦੀ ਮਾਂ- ਭੂਮੀ। ਉਹ ਛੱਡ ਕੇ ਨਹੀਂ ਜਾ ਸਕਿਆ। ਮਿੱਟੀ ਨਾਲ ਜੁੜਿਆ ਸੀ ਸ਼ਾਇਦ।ਸੁਧਾਮਯ ਨਾਸਤਿਕ ਸੀ। ਪਰ ਬਾਇਨਰੀ ਦੀ ਤਰ੍ਹਾਂ ਦੇ ਉਹ ਮੁਸਲਮਾਨ ਨਹੀਂ ਤੇ ਆਪਣੇ ਆਪ ਉਸਨੂੰ ਹਿੰਦੂ ਗਿਣਿਆ ਜਾ ਸਕਦਾ ਸੀ। ਸੁਧਾਮਯ ਦਾ ਬੇਟਾ ਸੁਰੰਜਨ ਪਿਤਾ ਦੇ ਨਕਸ਼ੇ ਕਦਮ ਤੇ ਹੈ। ਉਹ ਸੜੀਆਂ ਗਲੀਆਂ ਕੁਰੀਤੀਆਂ ਨੂੰ ਪਿੱਛੇ ਛੱਡ ਚੁੱਕਾ ਹੈ। ਫਿਰ ਇਕ ਦਿਨ ਭਾਰਤ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਅਸਰ ਇਕੱਲਾ ਭਾਰਤ ਵਿੱਚ ਥੋੜਾ ਹੋਣਾ ਹੈ। ਘੱਟ ਗਿਣਤੀ-ਵੱਧ ਗਿਣਤੀ ਦੰਗੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਦੀ ਗਿਣਤੀ ਜਿੱਥੇ ਘੱਟ ਉਹ ਮਰਨ ਲੱਗ ਪੈਂਦੇ ਹਨ।ਇਹ ਗੱਲ ਖਤਮ ਆ ਨਾ ਫਿਰ ਆਹ ਧਰਮ ਵਾਲੇ ਮਾੜੇ ਜਾਂ ਉਹ ਧਰਮ ਵਾਲੇ ਮਾੜੇ। ਉਹ ਕਹਿੰਦੇ ਸਾਡੀ ਭਾਰਤ ਵਿੱਚ ਮਸਜਿਦ ਤੋੜੀ ਤੁਸੀਂ ਹੁਣ ਬੰਗਲਾਦੇਸ਼'ਚ ਭੁਗਤੋ। ਦੂਜੇ ਕਹਿੰਦੇ ਤੁਸੀਂ ਸਾਡੇ ਬੰਗਲਾਦੇਸ਼'ਚ ਮੰਦਿਰ ਤੋੜੇ। ਹੁਣ ਤੁਸੀ ਭਾਰਤ ਵਿੱਚ ਰਹਿਣ ਵਾਲੇ ਭੁਗਤੋ। ਹੁਣ ਇਹ ਗੱਲ ਵੀ ਸਮਝਣੀ ਔਖੀ ਹੋ ਜਾਂਦੀ ਹੈ ਕਿ ਜੋ ਇੱਥੇ ਰਹਿੰਦੇ ਉਹਨਾਂ ਦਾ ਕਿਸੇ ਹੋਰ ਦੇਸ਼ ਵਿੱਚ ਹੋਏ ਕੰਮ'ਚ ਕੀ ਕਸੂਰ ਦੇ ਜਾਣ ਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਇਹ ਗੱਲ ਮੈਂਨੂੰ ਲੱਗਦਾ ਇਹ ਧਰਮ ਦਾ ਨਾਮ ਲੈ ਕੇ ਇਸਦੀ ਲੁੱਟ-ਖਸੁੱਟ ਬਲਾਤਕਾਰ ਵਗੈਰਾ ਕਰਨ ਦਾ ਹੀ ਹੁੰਦਾ ਹੈ। ਇਹ ਸਿਖਾਉਂਦਾ ਹੈ ਧਰਮ? ਗੁੰਡੇ ਬਦਮਾਸ਼ ਆਪਣੇ ਆਪ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਸਜ਼ਾ ਦੇਣ ਲੱਗ ਪੈਂਦੇ ਹਨ। ਤਸਲੀਨਾ ਨਸਰੀਨ ਦਾ ਲੱਜਾ ਨਾਵਲ ਕਿਸੇ ਧਰਮ ਨੂੰ ਨਹੀਂ ਦਰਸਾਉਂਦਾ ਇਹ ਦੁਨੀਆ ਦੇ ਹਰ ਕਿਸੇ ਕੋਨੇ ਦੇ ਘੱਟ ਗਿਣਤੀ ਲੋਕਾਂ ਦਾ ਦਰਦ ਦੱਸਦਾ ਹੈ।ਚਾਹੇ ਉਹ ਬੰਗਲਾਦੇਸ਼ ਵਿੱਚ ਹਿੰਦੂ ਜਾਂ ਭਾਰਤ ਵਿੱਚ ਮੁਸਲਮਾਨ ਜਾਂ ਸਿੱਖ। ਲਗਾਤਾਰ ਕਾਫੀ ਦੇਰ ਪਹਿਲਾਂ ਸੁਣਿਆ ਸੀ ਕਿ ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਵਿੱਚ ਆ ਰਹੇ ਆ। ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਸੜਕਾਂ ਕਿਨਾਰੇ ਰਹਿੰਦੇ ਹਨ। ਝੁੱਗੀ ਝੌਂਪੜੀ ਵਗੈਰਾ ਵਿੱਚ। ਜੇ ਕੋਈ ਆਪਣੇ ਦੇਸ਼ ਵਿੱਚ ਸੋਖਾ ਹੋਵੇ ਤਾਂ ਕਿਉਂ ਸੜਕਾਂ ਤੇ ਰੁੱਲਣ ਲਈ ਕਿਸੇ ਹੋਰ ਦੇਸ਼ ਆਵੇ? ਸ਼ਾਇਦ ਉਹਨਾਂ ਵਿੱਚ ਘੱਟ ਗਿਣਤੀ ਲੋਕ ਹੌਣਗੇ ਜੋ ਭਾਰਤ ਨੂੰ ਆਪਣੇ ਲਈ ਇਕ ਸੁਰੱਖਿਅਤ ਜਗ੍ਹਾ ਮੰਨਦੇ ਹਨ। ਮੈਂਨੂੰ ਲੱਗਦਾ ਹੈ ਕਿ ਤਸਲੀਨਾ ਨਸਰੀਨ ਨੇ ਜੋ ਲਿਖਿਆ ਹੈ ਆਪਣੇ ਅੱਖੀਂ ਦੇਖਿਆ ਹੈ ਅਤੇ ਉਹ ਦਰਦ ਵੀ ਮਹਿਸੂਸ ਕੀਤਾ ਹੈ ।ਸ਼ਾਇਦ ਭਵਿੱਖ 'ਚ ਸਿਉੱਕ ਦਾ ਵੀ ਕੋਈ ਹੱਲ ਲੱਬ ਜਾਵੇ ਅਜੇ ਪਾਰ ਕੋਈ ਆਸ ਦੀ ਕਿਰਨ ਨਹੀਂ ਨਜਰ ਆ ਰਹੀ। |
Hind-Pak Bordernama (SB191608-13)
Publisher :
Authors : Nirmal Nimma Langah
Page :
Format : paper back
Language : Punjabi
"ਬਾਰਡਰਨਾਮਾ" ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ।
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।
Authors : Nirmal Nimma Langah
Page :
Format : paper back
Language : Punjabi
"ਬਾਰਡਰਨਾਮਾ" ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ।
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।
Alvida Gulsari (1-1326-P6737)
Publisher :
Authors : Changez Aitmatov
Page :
Format : Paper Back
Language : Punjabi
"ਅਲਵਿਦਾ ਗੁਲਸਾਰੀ" ਕਹਾਣੀ ਹੈ ਇਕ ਸੁਨਹਿਰੀ ਭਾਅ ਮਾਰਦੇ ਘੋੜੇ ਦੀ। ਪਰ ਇਸ ਵਿਚ ਇਕੱਲਾ ਘੋੜਾ ਹੀ ਨਹੀ ਹੈ,ਕੁਝ ਹੋਰ ਵੀ ਲੋਕ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਜੰਗਾਂ ਦੇ ਮੁਹਾਜ ਤੇ ਨੇ ਹੋ ਕੇ ਵੀ ਪੂਰੀ ਉਮਰ ਆਪਣੇ ਵਤਨ ਲਈ ਜੰਗ ਲੜਦੇ ਰਹਿੰਦੇ ਹਨ। ਭਾਵੇਂ ਉਹ ਫੌਜੀ ਵਰਦੀ ਵਿਚ ਨਹੀ ਹੁੰਦੇ ਤੇ ਉਹਨਾਂ ਦੇ ਕੰਮਾਂ ਲਈ ਮੈਡਲ ਵੀ ਨਹੀ ਮਿਲਦੇ। ਪਰ ਉਹਨਾਂ ਲੋਕਾਂ ਦਾ ਯੋਗਦਾਨ ਘੱਟ ਕਰਕੇ ਨਹੀ ਜਾਣਿਆ ਜਾ ਸਕਦਾ। ਇਹ ਕਿਰਤੀ ਲੋਕ ਹੁੰਦੇ ਹਨ। ਤਾਨਬਾਈ ਵੀ ਇਕ ਕਿਰਤੀ ਸੀ। ਇਸ ਕੋਲ ਘੋੜਿਆਂ ਦਾ ਇੱਜੜ ਸੀ। ਉਸਨੂੰ ਸੋਵੀਅਤ ਯੂਨੀਅਨ ਦੀ ਜਿੱਤ ਤੋਂ ਬਾਅਦ ਇੱਕ ਸਹਿਕਾਰੀ ਫਾਰਮ ਸੰਭਾਲਣ ਦੀ ਜਿੰਮੇਵਾਰੀ ਮਿਲੀ ਸੀ। ਤਾਨਬਾਈ ਪਾਰਟੀ ਦੇ ਇਕ ਸੱਚੇ ਵਰਕਰ ਵਾਂਗ ਇਹ ਜਿੰਮੇਵਾਰੀ ਸਰੋਤਾਂ ਦੀ ਘਾਟ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ।
ਗੁਲਸਾਰੀ ਸੁਨਹਿਰੀ ਘੋੜਾ ਜੋ ਸ਼ੁਰੂ ਵਿਚ ਹੀ ਦੁੜਕੀ ਚਾਲ ਦੋੜਨੀ ਸਿੱਖ ਗਿਆ ਸੀ ਅਤੇ ਬਾਅਦ ਵਿਚ ਇਕ ਉੱਚਾ ਤੇ ਤਾਕਤਵਰ ਘੋੜਾ ਬਣ ਗਿਆ। ਤਾਨਬਾਈ ਨੂੰ ਇਸ ਨਾਲ ਪਿਆਰ ਸੀ। ਪਰ ਉਹ ਇਸਦਾ ਮਾਲਿਕ ਨਹੀ ਸੀ। ਸਹਿਕਾਰੀ ਫਾਰਮ ਦੇ ਹਰ ਪ੍ਰਧਾਨ ਇਸਦੀ ਸਵਾਰੀ ਕਰਨਾ ਚਾਹੁੰਦਾ ਸੀ। ਇਹ ਸਭ ਨੂੰ ਤਾਨਬਾਈ ਨਹੀ ਰੋਕ ਸਕਦਾ ਸੀ।
ਚੰਗੇਜ ਆਇਤਮਾਤੋਵ ਸਮਾਜਵਾਦੀ ਸਮਾਜ ਦਾ ਮਾਰਕਸਵਾਦੀ ਚਿਹਰਾ ਦਿਖਾਉਂਦਾ ਹੈ। ਸਮਾਜ ਕੋਈ ਵੀ ਹੋਵੇ ਲੁੱਟ ਕਿਰਤੀ ਦੀ ਹੀ ਨਿਸਚਿਤ ਹੈ। ਮਤਲਬ ਨਿਕਲਣ ਤੋਂ ਬਾਅਦ ਕੋਣ ਮੁੱਲ ਪਾਉਂਦਾ ਹੈ ਇਹਨਾਂ ਕਿਰਤੀਆਂ ਦਾ।ਅਲਵਿਦਾ ਗੁਲਸਾਰੀ ਦੇਖ ਕੇ ਘੋੜੇ ਤੇ ਬਣੀ "war horse" ਫਿਲਮ ਯਾਦ ਆ ਗਈ
Authors : Changez Aitmatov
Page :
Format : Paper Back
Language : Punjabi
Alvida Gulsari by Changez Aitmatov Punjabi Novel book Online |
"ਅਲਵਿਦਾ ਗੁਲਸਾਰੀ" ਕਹਾਣੀ ਹੈ ਇਕ ਸੁਨਹਿਰੀ ਭਾਅ ਮਾਰਦੇ ਘੋੜੇ ਦੀ। ਪਰ ਇਸ ਵਿਚ ਇਕੱਲਾ ਘੋੜਾ ਹੀ ਨਹੀ ਹੈ,ਕੁਝ ਹੋਰ ਵੀ ਲੋਕ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਜੰਗਾਂ ਦੇ ਮੁਹਾਜ ਤੇ ਨੇ ਹੋ ਕੇ ਵੀ ਪੂਰੀ ਉਮਰ ਆਪਣੇ ਵਤਨ ਲਈ ਜੰਗ ਲੜਦੇ ਰਹਿੰਦੇ ਹਨ। ਭਾਵੇਂ ਉਹ ਫੌਜੀ ਵਰਦੀ ਵਿਚ ਨਹੀ ਹੁੰਦੇ ਤੇ ਉਹਨਾਂ ਦੇ ਕੰਮਾਂ ਲਈ ਮੈਡਲ ਵੀ ਨਹੀ ਮਿਲਦੇ। ਪਰ ਉਹਨਾਂ ਲੋਕਾਂ ਦਾ ਯੋਗਦਾਨ ਘੱਟ ਕਰਕੇ ਨਹੀ ਜਾਣਿਆ ਜਾ ਸਕਦਾ। ਇਹ ਕਿਰਤੀ ਲੋਕ ਹੁੰਦੇ ਹਨ। ਤਾਨਬਾਈ ਵੀ ਇਕ ਕਿਰਤੀ ਸੀ। ਇਸ ਕੋਲ ਘੋੜਿਆਂ ਦਾ ਇੱਜੜ ਸੀ। ਉਸਨੂੰ ਸੋਵੀਅਤ ਯੂਨੀਅਨ ਦੀ ਜਿੱਤ ਤੋਂ ਬਾਅਦ ਇੱਕ ਸਹਿਕਾਰੀ ਫਾਰਮ ਸੰਭਾਲਣ ਦੀ ਜਿੰਮੇਵਾਰੀ ਮਿਲੀ ਸੀ। ਤਾਨਬਾਈ ਪਾਰਟੀ ਦੇ ਇਕ ਸੱਚੇ ਵਰਕਰ ਵਾਂਗ ਇਹ ਜਿੰਮੇਵਾਰੀ ਸਰੋਤਾਂ ਦੀ ਘਾਟ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ।
ਗੁਲਸਾਰੀ ਸੁਨਹਿਰੀ ਘੋੜਾ ਜੋ ਸ਼ੁਰੂ ਵਿਚ ਹੀ ਦੁੜਕੀ ਚਾਲ ਦੋੜਨੀ ਸਿੱਖ ਗਿਆ ਸੀ ਅਤੇ ਬਾਅਦ ਵਿਚ ਇਕ ਉੱਚਾ ਤੇ ਤਾਕਤਵਰ ਘੋੜਾ ਬਣ ਗਿਆ। ਤਾਨਬਾਈ ਨੂੰ ਇਸ ਨਾਲ ਪਿਆਰ ਸੀ। ਪਰ ਉਹ ਇਸਦਾ ਮਾਲਿਕ ਨਹੀ ਸੀ। ਸਹਿਕਾਰੀ ਫਾਰਮ ਦੇ ਹਰ ਪ੍ਰਧਾਨ ਇਸਦੀ ਸਵਾਰੀ ਕਰਨਾ ਚਾਹੁੰਦਾ ਸੀ। ਇਹ ਸਭ ਨੂੰ ਤਾਨਬਾਈ ਨਹੀ ਰੋਕ ਸਕਦਾ ਸੀ।
ਚੰਗੇਜ ਆਇਤਮਾਤੋਵ ਸਮਾਜਵਾਦੀ ਸਮਾਜ ਦਾ ਮਾਰਕਸਵਾਦੀ ਚਿਹਰਾ ਦਿਖਾਉਂਦਾ ਹੈ। ਸਮਾਜ ਕੋਈ ਵੀ ਹੋਵੇ ਲੁੱਟ ਕਿਰਤੀ ਦੀ ਹੀ ਨਿਸਚਿਤ ਹੈ। ਮਤਲਬ ਨਿਕਲਣ ਤੋਂ ਬਾਅਦ ਕੋਣ ਮੁੱਲ ਪਾਉਂਦਾ ਹੈ ਇਹਨਾਂ ਕਿਰਤੀਆਂ ਦਾ।ਅਲਵਿਦਾ ਗੁਲਸਾਰੀ ਦੇਖ ਕੇ ਘੋੜੇ ਤੇ ਬਣੀ "war horse" ਫਿਲਮ ਯਾਦ ਆ ਗਈ
Matigari Ngugi Wa Thiong O (1-1326-P6542)
Publisher :
Authors : Baltej
Page :
Format : Hard Bound
Language : Punjabi
Authors : Baltej
Page :
Format : Hard Bound
Language : Punjabi
Matigari Ngugi Wa Thiong O by Baltej Punjabi Novel book Online |
Yug Antt (1-1326-P6066)
Publisher :
Authors : Manmohan Bawa
Page :
Format : Paper back
Language : Punjabi
Authors : Manmohan Bawa
Page :
Format : Paper back
Language : Punjabi
Yug Antt by Manmohan Bawa Punjabi Novel book Online |
Tandav (3-1326-P5061)
Publisher :
Authors : Kewal Kaloti
Page :
Format :
Language : Punjabi
Authors : Kewal Kaloti
Page :
Format :
Language : Punjabi
Tandav by Kewal Kaloti Punjabi Novel book Online ਕੇਵਲ ਕਲੋਟੀ ਦਾ ਵੱਡ-ਅਕਾਰੀ ਨਾਵਲ ਤਾਂਡਵ ... ਇਸ ਵਿੱਚ ਤਿੰਨ ਨਾਵਲ ਨੇ 'ਹੋਣੀ ਇਕ ਦੇਸ਼ ਦੀ' 'ਮਾਅ ਭੂਮੀ' 'ਘਾਟੀ ਪੁਤਲੀਗਰਾਂ ਦੀ' ... ਇਹ ਤਿੰਨੋ ਨਾਵਲ ਪਹਿਲਾਂ ਅੱਡੋ ਅੱਡ ਵੀ ਛਪੇ ਸਨ ਫੇਰ ਇਕ ਜਿਲਦ ਵਿੱਚ ਇਕੱਠੇ ਛਾਪੇ ਗਏ । ਬੇਸ਼ੱਕ ਤੁਸੀਂ ਹਰ ਭਾਗ ਅਲੱਗ ਲੈਕੇ ਪੜ੍ਹ ਲਵੋ ਜਾਂ ਤਿੰਨੋ ਭਾਗ ਇਕੱਠੇ ... ਤਿੰਨਾਂ ਭਾਗਾਂ ਦੀ ਖਾਸੀਅਤ ਇਹ ਹੈ ਕਿ ਚਾਹੇ ਤੁਸੀਂ ਤਿੰਨਾਂ ਵਿੱਚੋਂ ਇਕ ਭਾਗ ਪੜ੍ਹ ਲਵੋ ਤਾਂ ਵੀ ਤੁਹਾਨੂੰ ਉਹ ਸੰਪੂਰਨ ਨਾਵਲ ਦਾ ਰਸ ਦੇਵੇਗਾ ... ਪਹਿਲਾ ਭਾਗ 'ਹੋਣੀ ਇਕ ਦੇਸ਼ ਦੀ' 230 ਪੰਨਿਆਂ ਤੱਕ ਫੈਲਿਆ ਹੋਇਆ ਏ ... 1947 ਦੀ ਵੰਡ 'ਤੇ ਅਧਾਰਿਤ ਹੈ । ਤਿੰਨਾਂ ਭਾਗਾਂ ਦਾ ਸਾਂਝਾ ਪਾਤਰ ਹੈ 'ਅਮਰੀਕ' । ਜਿਸ ਦੀ ਕਹਾਣੀ ਤਿੰਨ ਭਾਗਾਂ 'ਚ ਫੈਲੀ ਹੋਈ ਹੈ ... ਪਰ ਇਹ ਨਾ ਸਮਝਿਓ ਕਿ ਇਕੱਲੇ ਬੰਦੇ ਦੀ ਜੀਵਨੀ ਜਹੀ ਹੋਊ ... ਬਲਕਿ 47 ਵੇਲੇ ਦੇ ਹਾਲਾਤ, ਸਮਾਜ, ਫਿਰਕੂ ਜਨੂਨ, ਜਨਸੰਘ ਤੇ ਡਾਇਰੈਕਟ ਐਕਸ਼ਨ ਬੜਾ ਕੁਝ ਇਸ ਨਾਵਲ ਚੋਂ ਪਤਾ ਲਗਦਾ ... ਕਹਾਣੀ ਬੜੀ ਰੌਚਿਕ ਹੈ । ਇੱਕ ਦਿਨ ਵਿੱਚ ਇਹ ਭਾਗ ਮੁਕੰਮਲ ਪੜ੍ਹ ਲਿਆ ਸੀ ਮੈਂ ... ਦੂਜਾ ਭਾਗ ਹੈ 'ਮਾਅ ਭੂਮੀ' ਜੋ ਕਿ ਤਿਲੰਗਾਨਾ ਦੇ ਉਸ ਘੋਲ਼ 'ਤੇ ਅਧਾਰਿਤ ਹੈ ਜਦੋਂ ਦੇਸ਼ ਅਜੇ 'ਅਜ਼ਾਦ' ਹੀ ਹੋਇਆ ਸੀ ਪਰ ਰਜਵਾੜਾਸ਼ਾਹੀ ਤੇ ਜਗੀਰਦਾਰੀ ਸਿਸਟਮ ਸਿਖ਼ਰਾਂ ਉੱਤੇ ਸੀ ... ਇਹ ਭਾਗ ਹਲ਼ਵਾਹਕਾਂ ਦੇ ਅੰਦੋਲਨ ਨੂੰ ਪੇਸ਼ ਕਰਦਾ ਏ ਤੇ ਅੰਤ ਅੰਦੋਲਨ ਦੇ 'ਉੱਤਲੇ' ਲੀਡਰਾਂ ਦੀ ਧੋਖੇਬਾਜ਼ੀ ਕਾਰਨ ਲੋਕ 'ਹਾਰ' ਜਾਂਦੇ ਨੇ ... ਅਮਰੀਕ ਆਪਣੀ 'ਪਿੱਤਰ-ਭੂਮੀ' ਪੰਜਾਬ ਛੱਡਕੇ ਤਿਲੰਗਾਨਾ ਆਕੇ ਅੰਦੋਲਨ ਵਿੱਚ ਹਿੱਸਾ ਲੈਂਦਾ ਏ। ਨਾਵਲ ਤਕਰੀਬਨ 210 ਪੰਨਿਆਂ ਦਾ ਹੈ ... ਤੀਜਾ ਭਾਗ ਹੈ 'ਘਾਟੀ ਪੁਤਲੀਗਰਾਂ ਦੀ' .. ਜੇ ਪਹਿਲੇ ਦੋ ਭਾਗ ਰਾਸ਼ਟਰੀ ਪੱਧਰ ਤੱਕ ਸੀਮਤ ਨੇ ਤਾਂ ਤੀਜਾ ਭਾਗ ਅੰਤਰਰਾਸ਼ਟਰੀ ਪੱਧਰ ਦਾ ਹੈ ਜੋ ਤਕਰੀਬਨ 190 ਪੰਨਿਆਂ ਤੱਕ ਫੈਲਿਆ ਏ ... ਮੈਨੂੰ ਹਾਲੀਵੁੱਡ ਦੀਆਂ science fiction ਫਿਲਮਾਂ ਦੇਖਣੀਆਂ ਖੂਬ ਪਸੰਦ ਨੇ ... ਇਹ ਭਾਗ ਪੰਜਾਬੀ ਵਿੱਚ ਲਿਖਿਆ ਗਿਆ ਪਹਿਲਾ ਨਾਵਲ ਹੈ ਜੋ ਸਾਇੰਸ ਫਿਕਸ਼ਨ ਹੈ ( ਘੱਟੋ ਘੱਟ ਮੈਂ ਤਾਂ ਅਜਿਹਾ ਨਾਵਲ ਪੰਜਾਬੀ ਲੇਖਕ ਦਾ ਲਿਖਿਆ ਹੋਇਆ ਪਹਿਲੀ ਵਾਰ ਪੜ੍ਹਿਆ ਏ, ਉਂਝ ਬਰੇਵ ਨਿਊ ਵਰਲਡ, 1984 ਨਾਵਲ ਪੜ੍ਹੇ ਨੇ ਹੋਰਾਂ ਭਾਸ਼ਾਵਾਂ ਦੇ ) ... ਤਿਲੰਗਾਨਾ ਤੋਂ ਬਾਅਦ ਅਮਰੀਕ ਅਮਰੀਕਾ ਚਲਾ ਜਾਂਦਾ ਏ ... ਉਹਨੂੰ ਆਪਣੇ ਮਨ ਅੰਦਰ ਅਜਿਹੀਆਂ ਸ਼ਕਤੀਆਂ ਦਾ ਪਤਾ ਚੱਲਦਾ ਏ ਜਿਸ ਨਾਲ ਉਹ ਕਿਸੇ ਦਾ ਭੂਤਕਾਲ ਵੇਖ ਸਕਦਾ ਏ ... ਇਹਨਾਂ ਗੱਲਾਂ 'ਤੇ ਅਧਾਰਤ ਉਹ ਕਿਤਾਬ ਲਿਖਦਾ ਜਿਸਨੂੰ ਪੜ੍ਹਕੇ ਉਹ ਅਮਰੀਕਾ ਸੱਦਿਆ ਜਾਂਦਾ ... ਉਹ ਅਮਰੀਕਾ ਦੀ ਗੁਪਤ ਜਾਸੂਸੀ ਜਥੇਬੰਦੀ ਲਈ ਕੰਮ ਕਰਨ ਲਗਦਾ ਏ ਜੋ ਉਸ ਕੋਲੋਂ ਪ੍ਰਾ-ਸਰੀਰਕ ਤੌਰ 'ਤੇ ਹੋਰਾਂ ਦੇਸ਼ਾਂ ਦੀ ਜਾਸੂਸੀ ਕਰਵਾਉਂਦੇ ਨੇ । ਜਥੇਬੰਦੀ ਕੋਲ ਅਤਿ ਆਧੁਨਿਕ ਮਸ਼ੀਨਾਂ ਨੇ ਜਿਸ ਨਾਲ ਉਹ ਅਮਰੀਕ ਤੋਂ ਟਾਈਮ ਟਰੈਵਲ ਰਾਹੀਂ ਸੂਖਮ ਸਰੀਰ ਦੀ ਮਦਦ ਲੈਂਦੇ ਨੇ ... ਜਿਵੇਂ ਆਪਣੇ ਸੰਤ ਲੋਕ ਅੱਖਾਂ ਬੰਦ ਕਰਕੇ ਬ੍ਰਹਿਮੰਡ ਤੇ ਭੂਤਕਾਲ ਦਾ ਚੱਕਰ ਕੱਢਦੇ ਨੇ ਬਿਲਕੁਲ ਉਸ ਤਰ੍ਹਾਂ ਹੀ ਅਮਰੀਕ ਮਸ਼ੀਨਾਂ ਦੀ ਮਦਦ ਨਾਲ ਬ੍ਰਹਿਮੰਡ ਵਿਚ ਜਾਂਦਾ ਏ ... ਪਰ ਇਸ ਨਾਵਲ ਦਾ ਬਿਰਤਾਂਤ ਸ਼ਕਤੀਆਂ ਭਗਤੀਆਂ ਨਾਲੋਂ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਿਰਜਿਆ ਗਿਆ ਏ ... ਨਾਵਲ ਪੜ੍ਹਕੇ ਇਹ ਸਵਾਲ ਮਨ ਵਿੱਚ ਹੋਰ ਪਕੇਰਾ ਹੋ ਗਿਐ ਕਿ ਬੰਦਾ ਮਰਕੇ ਜਾਂਦਾ ਕਿੱਥੇ ਹੈ ??? ਜਦੋਂ ਧਰਤੀ ਅੱਗ ਦਾ ਗੋਲ਼ਾ ਸੀ ਤੇ ਬਨਸਪਤੀ ਜਲ-ਜੀਵ ਕੁਝ ਵੀ ਨਹੀਂ ਸੀ ਤਾਂ 'ਰੱਬ' ਕਿੱਥੇ ਸੀ ?? ਜੇ ਬੰਦਾ ਮਹਿਜ ਕੁਝ ਤੱਤਾਂ ਸੈੱਲਾਂ ਦੇ ਜੋੜ ਤੋੜ ਤੋਂ ਬਣਿਆ ਏ ਤਾਂ ਬੰਦਾ ਜਦੋਂ ਮਰਦਾ ਤੇ ਸੈੱਲ ਤੱਤ ਮਿੱਟੀ ਵਿੱਚ ਮਿਲਦੇ ਨੇ ਜਾਂ ਹਵਾ ਵਿੱਚ ਰਲ਼ਦੇ ਨੇ ਤਾਂ ਕੀ ਉਸੇ ਬੰਦੇ ਦੇ ਜੀਨਜ਼ ਦੁਬਾਰਾ ਪੈਦਾ ਨਹੀਂ ਹੋ ਸਕਦੇ ??? ਧਰਮ ਗ੍ਰੰਥਾਂ ਤੇ ਸੰਤਾਂ ਮਹਾਂਪੁਰਖਾਂ ਨੇ ਤਾਂ ਐਧਰ ਇਸ਼ਾਰੇ ਕੀਤੇ ਨੇ ਪਰ ਅਜੇ ਵਿਗਿਆਨਕ ਤੌਰ 'ਤੇ ਸਭ ਕੁਝ ਸਪੱਸ਼ਟ ਨਹੀਂ ਹੋ ਸਕਿਆ .. ਜਿਸ ਦਿਨ ਮਨੁੱਖ ਨੇ ਅਚੇਤ ਮਨ ਦੀ ਥਾਹ ਪਾ ਲਈ ਤਾਂ ਯਕੀਨਨ ਬਹੁਤ ਕੁਝ ਜਾਣਿਆ ਜਾ ਸਕੇਗਾ ... ਵੈਸੇ ਤਾਂ ਪੂਰਾ ਨਾਵਲ 'ਤਿੰਨੋਂ ਭਾਗ' ਪੜ੍ਹਨ ਯੋਗ ਨੇ ਪਰ 'ਘਾਟੀ ਪੁਤਲੀਗਰਾਂ ਦੀ' ਜਰੂਰ ਬਰ ਜਰੂਰ ਪੜ੍ਹਨਾ ਚਾਹੀਦੇ ਜੋ ਤੁਹਾਨੂੰ ਮਨੁੱਖ ਮਨ ਦੀ ਤਾਕਤ ਦੀ ਜਾਣਕਾਰੀ ਦੇਵੇਗਾ ... 'ਤਾਂਡਵ' ਲੋਕਗੀਤ ਨੇ 2006 ਵਿੱਚ ਛਾਪਿਆ ਸੀ, ਜਿਸਦੀ ਕੀਮਤ 500 ਰੁਪੇ ਹੈ ਤੇ ਕੁੱਲ ਪੰਨੇ ਤਕਰੀਬਨ 650 ਨੇ ... |
Krishan Partap Haazar Ho… (1-NR1326-P6269)
Publisher :
Author : Krishan Partap
Page :
Format : Paper Back
Language : Punjabi
Author : Krishan Partap
Page :
Format : Paper Back
Language : Punjabi
Krishan Partap Haazar Ho… by Krishan Partap Punjabi Others book Online |
Abmar Pariyan (1-1326-P6389)
Publisher :
Authors : Baljinder Narsali
Page :
Format : Paper Back
Language : Punjabi
Authors : Baljinder Narsali
Page :
Format : Paper Back
Language : Punjabi
Abmar Pariyan by Baljinder Narsali Punjabi Novel book Online |
Satluj Vaihanda Reha (3-1326-P4613)
Publisher :
Authors : Baldev Singh
Page :
Format :
Language : Punjabi
Authors : Baldev Singh
Page :
Format :
Language : Punjabi
Satluj Vaihanda Reha by Baldev Singh Punjabi Novel book Online |
Echogill Nehar Tak (1-1326-P1311)
Publisher :
Authors : Sohan Singh Sheetal
Page :
Format : Hard Bound
Language :
Publisher :
Authors : Sohan Singh Sheetal
Page :
Format : Hard Bound
Language :
Echogill Nehar Tak by Sohan Singh Seetal Punjabi Novel book Online |
Te Don Wehanda Reha Part - 4 (1-1326-P6566)
Publisher :
Authors : Solokhov
Page :
Format : Hard Bound
Language : Punjabi
Authors : Solokhov
Page :
Format : Hard Bound
Language : Punjabi
Te Don Wehanda Reha Part - 4 by Solokhov Punjabi Novel book Online |
Te Don Wehanda Reha Part - 3 (1-1326-P6565)
Publisher :
Authors : Solokhov
Page :
Format : Hard Bound
Language : Punjabi
Authors : Solokhov
Page :
Format : Hard Bound
Language : Punjabi
Te Don Wehanda Reha Part - 3 by Solokhov Punjabi Novel book Online |
Te Don Wehanda Reha Part - 2 (1-1326-P6564)
Publisher :
Authors : Solokhov
Page :
Format : Hard Bound
Language : Punjabi
Authors : Solokhov
Page :
Format : Hard Bound
Language : Punjabi
Te Don Wehanda Reha Part - 2 by Solokhov Punjabi Novel book Online |
Te Don Wehanda Reha Part - 1 (1-1326-P6563)
Publisher :
Authors : Solokhov
Page :
Format : Hard Bound
Language : Punjabi
Authors : Solokhov
Page :
Format : Hard Bound
Language : Punjabi
Te Don Wehanda Reha Part - 1 by Solokhov Punjabi Novel book Online |
Jungle Di Hook (1-1326-P6312)
Publisher :
Author : Laksman Gaekwad, Buta Singh Chauhan
Page :
Format : Paper Back
Language : Punjabi
Author : Laksman Gaekwad, Buta Singh Chauhan
Page :
Format : Paper Back
Language : Punjabi
Jungle Di Hook by Laksman Gaekwad, Buta Singh Chauhan Punjabi Novel book Online |
Maa (1-1326-P6741)
Publisher :
Authors : Maxim Gorki
Page :
Format : Paper Back
Language : Punjabi
Authors : Maxim Gorki
Page :
Format : Paper Back
Language : Punjabi
Maa by Maxim Gorki Punjabi Novel book Online |
Lal Batti (1-1326-P2700)
Publisher :
Authors : Baldev Singh
Page :
Format : Hard Bound
Language : Punjabi
Authors : Baldev Singh
Page :
Format : Hard Bound
Language : Punjabi
Lal Batti by Baldev Singh Punjabi Novel book Online |
Sanskaar (1-1326-P6289)
Publisher :
Author : Dr. U. R. Anantmurti
Page :
Format : Paper Back
Language : Punjabi
Author : Dr. U. R. Anantmurti
Page :
Format : Paper Back
Language : Punjabi
Sanskaar by Dr. U. R. Anantmurti Punjabi Novel book Online |
Budha Te Samunder (3-1326-P787)
Publisher :
Authors : Earnest Hamingway
Page :
Format : Paper Back
Language : Punjabi
Authors : Earnest Hamingway
Page :
Format : Paper Back
Language : Punjabi
Budha Te Samunder by Ernest Hemingway Punjabi Novel book Online "ਬੁੱਢਾ ਤੇ ਸਮੁੰਦਰ" ਅਰਨੈਸਟ ਹੈਮਿੰਗਵੇ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਨਾਵਲ ਹੈ। ਨਾਮ ਤੋਂ ਹੀ ਜਿਵੇਂ ਪਤਾ ਚਲਦਾ ਹੈ ਕਿ ਇਕ ਬੁੱਢੇ ਮਛਿਆਰੇ ਤੇ ਇਕ ਵੱਡੀ ਸਮੁੰਦਰੀ ਮੱਛੀ ਦੀ ਕਹਾਣੀ ਹੈ। ਸਾਤਿਆਗੋ ਹੁਣ ਬੁੱਢਾ ਹੋ ਚੁੱਕਾ ਹੈ। ਪਰ ਉਹ ਹੁਣ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਇਕ ਅਜੀਬ ਬੁੱਢਾ ਕਹਿੰਦਾ ਹੈ। ਵੱਡੀ ਮੱਛੀ ਨੂੰ ਫੜਨ ਤੋਂ ਬਾਅਦ ਸਾਤਿਆਗੋ ਸਾਰਕਾਂ ਤੇ ਹੋਰ ਮੱਛੀਆਂ ਨਾਲ ਲੜਦਾ ਹੋਇਆ ਆਪਣੇ ਆਪ ਨੂੰ ਅਮਰੀਕੀ ਬੇਸਬਾਲ ਖਿਡਾਰੀ ਡੀਮੈਗਿਓ ਨਾਲ ਜੋੜਦਾ ਹੈ। ਕਿਉਂਕਿ ਉਹ ਸੋਚਦਾ ਹੈ ਕਿ ਉਹਨਾਂ ਦੋਨਾਂ ਵਿਚ ਕੁਝ ਸਾਂਝ ਹੈ। ਦੋਨਾਂ ਦੇ ਪਿਤਾ ਗਰੀਬ ਮਛੇਰੇ ਸੀ। ਇਸ ਲਈ ਡੀਮੈਗਿਓ ਸਾਤਿਆਗੋ ਦੀਆਂ ਗੱਲਾਂ ਸਮਝ ਸਕੇਗਾ। ਵੱਡੀ ਸਮੁੰਦਰੀ ਮੱਛੀ, ਭੁੱਖ, ਥਕਾਣ ਨਾਲ ਲਗਾਤਾਰ ਲੜਦੇ ਰਹਿਣ ਤੇ ਬੁੱਢਾ ਸਾਤਿਆਗੋ ਸਿੱਧ ਕਰ ਦਿੰਦਾ ਹੈ ਕਿ ਜਦ ਤਕ ਖੁਦ ਦਾ ਮਨ ਨਾ ਹਾਰ ਮੰਨ ਜਾਵੇ, ਉਦੋਂ ਤਕ ਨਹੀ ਮਨੁੱਖ ਹਾਰਦਾ। ਉਹ ਸਮੁੰਦਰੀ ਮੱਛੀ ਸਾਹਮਣੇ ਡਟੇ ਰਹਿਣ ਲਈ ਵੱਖ-ਵੱਖ ਤਰਕੀਬਾਂ ਘੜਦਾ ਹੈ। ਉਹ ਆਪਣੇ ਜਵਾਨੀ ਦੇ ਸਮੇਂ ਦੀਆਂ ਬਹਾਦੁਰੀਆਂ ਨੂੰ ਯਾਦ ਕਰਦਾ ਹੈ, ਕਿ ਕਿਵੇਂ ਉਸਨੇ ਇਕ ਤਗੜੇ ਹਬਸ਼ੀ ਨੂੰ ਪੰਜੇ ਵਿਚ ਹਰਾ ਦਿੱਤਾ ਸੀ। ਉਹ ਅਫਰੀਕੀ ਸਮੁੰਦਰੀ ਤੱਟਾਂ ਨੂੰ ਦੇਖ ਸ਼ੇਰ ਯਾਦ ਕਰਦਾ ਹੈ। ਮੱਛੀ ਦੇ ਨਾਲ ਸੰਘਰਸ਼ਾਂ ਵਿਚ ਉਹ ਇੱਕਲਾ ਹੈ। ਇਸਲਈ ਉਸ ਕੋਲ ਕਰਨ ਲਈ ਹੋਰ ਕੁਝ ਨਹੀ ਹੈ। ਪਾਸ਼ ਦੀ ਇਕ ਕਵਿਤਾ ਦੀਆਂ ਲਾਇਨਾਂ ਹਨ- ਕਿ ਜਦ ਦਿਲ ਦੀਆਂ ਜੇਬਾਂ ਵਿਚ ਕੁਝ ਨਹੀ ਹੁੰਦਾ, ਤਾਂ ਯਾਦ ਕਰਨਾ ਹੀ ਬਹੁਤ ਸੁਖਾਵਾਂ ਲੱਗਦਾ ਹੈ। ਇਕ ਲੰਬੀ ਲੜਾਈ ਵਿਚ ਖ਼ੁਸ਼ੀ ਦੇ ਪਲਾਂ ਨੂੰ ਯਾਦ ਕਰਨਾ ਸੁਖਾਵਾਂ ਹੋ ਸਕਦਾ ਹੈ। ਸਾਤਿਆਗੋ ਉਸ ਭਾਵਨਾ ਦੀ ਨੁਮਾਇੰਦਗੀ ਕਰਦਾ ਹੈ ਜੋ ਮੁਸੀਬਤਾਂ ਨਾਲ ਲੜਦੀ ਹੈ, ਥੱਕ ਜਾਂਦੀ ਹੈ, ਹਨੇਰਾ ਮਹਿਸੂਸ ਕਰਦੀ ਹੈ, ਪਰ ਹਾਰ ਨਹੀ ਮੰਨਦੀ। |