Search
Search Criteria
Products meeting the search criteria
Authors : Tasleema Nasreen
Page :
Format : Paper Back
Language :
Lajja by Tasleema Nasreen Punjabi Novel book Online ਸਾਡੇ ਸਕੂਲ ਵਿੱਚ ਟਾਹਲੀ ਦਾ ਇਕ ਦਰਖਤ ਸੀ। ਬਹੁਤ ਮਜ਼ਬੂਤ ਹੁੰਦੀ ਟਾਹਲੀ ਇਸਦੀ ਲੱਕੜ ਵੀ। ਕਾਫੀ ਵਾਰ ਸੁਣਿਆ ਇਹ। ਪਰ ਇਕ ਦਿਨ ਜੋਰ ਦੀ ਤੂਫਾਨ ਆਇਆ ਤੇ ਉਹ ਟਾਹਲੀ ਟੁੱਟ ਗਈ।ਤੇ ਇਕ ਸਾਇਡ ਨੂੰ ਡਿੱਗ ਪਈ ਸੀ। ਪਰ ਟਾਹਲੀ ਤਾਂ ਬਹੁਤ ਮਜ਼ਬੂਤ ਹੁੰਦੀ। ਫਿਰ ਕਿਸੇ ਨੇ ਦੱਸਿਆ ਕਿ ਇਸਨੂੰ ਕਾਫੀ ਦੇਰ ਤੋਂ ਸਿਉਂਕ ਖਾ ਰਹੀ ਸੀ। ਦਰਖਤ ਤਾਂ ਕਿਧਰੇ ਜਾ ਵੀ ਨਹੀਂ ਸਕਦੇ ਹੁੰਦੇ। ਕਿ ਇਕ ਜਗ੍ਹਾ ਤੇ ਹਾਲਾਤ ਨਹੀਂ ਸਹੀ ਤਾਂ ਕਿਤੇ ਹੋਰ ਚਲੇ ਜਾਈਏ। ਕੁਝ ਲੋਕ ਵੀ ਦਰੱਖਤਾਂ ਵਾਂਗ ਹੁੰਦੇ ਹਨ। ਸੁਧਾਮਯ ਦੱਤ ਵੀ ਇੰਝ ਦਾ ਹੀ ਆਦਮੀ ਸੀ। ਉਸਦੀਆਂ ਜੜ੍ਹਾਂ ਅਪਣੇ ਦੇਸ਼ ਦੀ ਮਿੱਟੀ ਵਿੱਚ ਕਾਫੀ ਡੂੰਘੀਆਂ ਸਨ। ਭਾਵੇਂ ਬੰਗਲਾਦੇਸ਼ ਸੀ ਪਰ ਸੀ ਤਾਂ ਸੁਧਾਮਯ ਦੀ ਮਾਂ- ਭੂਮੀ। ਉਹ ਛੱਡ ਕੇ ਨਹੀਂ ਜਾ ਸਕਿਆ। ਮਿੱਟੀ ਨਾਲ ਜੁੜਿਆ ਸੀ ਸ਼ਾਇਦ।ਸੁਧਾਮਯ ਨਾਸਤਿਕ ਸੀ। ਪਰ ਬਾਇਨਰੀ ਦੀ ਤਰ੍ਹਾਂ ਦੇ ਉਹ ਮੁਸਲਮਾਨ ਨਹੀਂ ਤੇ ਆਪਣੇ ਆਪ ਉਸਨੂੰ ਹਿੰਦੂ ਗਿਣਿਆ ਜਾ ਸਕਦਾ ਸੀ। ਸੁਧਾਮਯ ਦਾ ਬੇਟਾ ਸੁਰੰਜਨ ਪਿਤਾ ਦੇ ਨਕਸ਼ੇ ਕਦਮ ਤੇ ਹੈ। ਉਹ ਸੜੀਆਂ ਗਲੀਆਂ ਕੁਰੀਤੀਆਂ ਨੂੰ ਪਿੱਛੇ ਛੱਡ ਚੁੱਕਾ ਹੈ। ਫਿਰ ਇਕ ਦਿਨ ਭਾਰਤ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਅਸਰ ਇਕੱਲਾ ਭਾਰਤ ਵਿੱਚ ਥੋੜਾ ਹੋਣਾ ਹੈ। ਘੱਟ ਗਿਣਤੀ-ਵੱਧ ਗਿਣਤੀ ਦੰਗੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਦੀ ਗਿਣਤੀ ਜਿੱਥੇ ਘੱਟ ਉਹ ਮਰਨ ਲੱਗ ਪੈਂਦੇ ਹਨ।ਇਹ ਗੱਲ ਖਤਮ ਆ ਨਾ ਫਿਰ ਆਹ ਧਰਮ ਵਾਲੇ ਮਾੜੇ ਜਾਂ ਉਹ ਧਰਮ ਵਾਲੇ ਮਾੜੇ। ਉਹ ਕਹਿੰਦੇ ਸਾਡੀ ਭਾਰਤ ਵਿੱਚ ਮਸਜਿਦ ਤੋੜੀ ਤੁਸੀਂ ਹੁਣ ਬੰਗਲਾਦੇਸ਼'ਚ ਭੁਗਤੋ। ਦੂਜੇ ਕਹਿੰਦੇ ਤੁਸੀਂ ਸਾਡੇ ਬੰਗਲਾਦੇਸ਼'ਚ ਮੰਦਿਰ ਤੋੜੇ। ਹੁਣ ਤੁਸੀ ਭਾਰਤ ਵਿੱਚ ਰਹਿਣ ਵਾਲੇ ਭੁਗਤੋ। ਹੁਣ ਇਹ ਗੱਲ ਵੀ ਸਮਝਣੀ ਔਖੀ ਹੋ ਜਾਂਦੀ ਹੈ ਕਿ ਜੋ ਇੱਥੇ ਰਹਿੰਦੇ ਉਹਨਾਂ ਦਾ ਕਿਸੇ ਹੋਰ ਦੇਸ਼ ਵਿੱਚ ਹੋਏ ਕੰਮ'ਚ ਕੀ ਕਸੂਰ ਦੇ ਜਾਣ ਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਇਹ ਗੱਲ ਮੈਂਨੂੰ ਲੱਗਦਾ ਇਹ ਧਰਮ ਦਾ ਨਾਮ ਲੈ ਕੇ ਇਸਦੀ ਲੁੱਟ-ਖਸੁੱਟ ਬਲਾਤਕਾਰ ਵਗੈਰਾ ਕਰਨ ਦਾ ਹੀ ਹੁੰਦਾ ਹੈ। ਇਹ ਸਿਖਾਉਂਦਾ ਹੈ ਧਰਮ? ਗੁੰਡੇ ਬਦਮਾਸ਼ ਆਪਣੇ ਆਪ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਸਜ਼ਾ ਦੇਣ ਲੱਗ ਪੈਂਦੇ ਹਨ। ਤਸਲੀਨਾ ਨਸਰੀਨ ਦਾ ਲੱਜਾ ਨਾਵਲ ਕਿਸੇ ਧਰਮ ਨੂੰ ਨਹੀਂ ਦਰਸਾਉਂਦਾ ਇਹ ਦੁਨੀਆ ਦੇ ਹਰ ਕਿਸੇ ਕੋਨੇ ਦੇ ਘੱਟ ਗਿਣਤੀ ਲੋਕਾਂ ਦਾ ਦਰਦ ਦੱਸਦਾ ਹੈ।ਚਾਹੇ ਉਹ ਬੰਗਲਾਦੇਸ਼ ਵਿੱਚ ਹਿੰਦੂ ਜਾਂ ਭਾਰਤ ਵਿੱਚ ਮੁਸਲਮਾਨ ਜਾਂ ਸਿੱਖ। ਲਗਾਤਾਰ ਕਾਫੀ ਦੇਰ ਪਹਿਲਾਂ ਸੁਣਿਆ ਸੀ ਕਿ ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਵਿੱਚ ਆ ਰਹੇ ਆ। ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਸੜਕਾਂ ਕਿਨਾਰੇ ਰਹਿੰਦੇ ਹਨ। ਝੁੱਗੀ ਝੌਂਪੜੀ ਵਗੈਰਾ ਵਿੱਚ। ਜੇ ਕੋਈ ਆਪਣੇ ਦੇਸ਼ ਵਿੱਚ ਸੋਖਾ ਹੋਵੇ ਤਾਂ ਕਿਉਂ ਸੜਕਾਂ ਤੇ ਰੁੱਲਣ ਲਈ ਕਿਸੇ ਹੋਰ ਦੇਸ਼ ਆਵੇ? ਸ਼ਾਇਦ ਉਹਨਾਂ ਵਿੱਚ ਘੱਟ ਗਿਣਤੀ ਲੋਕ ਹੌਣਗੇ ਜੋ ਭਾਰਤ ਨੂੰ ਆਪਣੇ ਲਈ ਇਕ ਸੁਰੱਖਿਅਤ ਜਗ੍ਹਾ ਮੰਨਦੇ ਹਨ। ਮੈਂਨੂੰ ਲੱਗਦਾ ਹੈ ਕਿ ਤਸਲੀਨਾ ਨਸਰੀਨ ਨੇ ਜੋ ਲਿਖਿਆ ਹੈ ਆਪਣੇ ਅੱਖੀਂ ਦੇਖਿਆ ਹੈ ਅਤੇ ਉਹ ਦਰਦ ਵੀ ਮਹਿਸੂਸ ਕੀਤਾ ਹੈ ।ਸ਼ਾਇਦ ਭਵਿੱਖ 'ਚ ਸਿਉੱਕ ਦਾ ਵੀ ਕੋਈ ਹੱਲ ਲੱਬ ਜਾਵੇ ਅਜੇ ਪਾਰ ਕੋਈ ਆਸ ਦੀ ਕਿਰਨ ਨਹੀਂ ਨਜਰ ਆ ਰਹੀ। |
Authors : Krishan Chander
Page :
Format : paper back
Language : Punjabi
Jado Khet Jage by Krishan Chander Punjabi Novel book Online
-----------------------ਜਦੋਂ ਖੇਤ ਜਾਗੇ-------------------- -ਕ੍ਰਿਸ਼ਨ ਚੰਦਰ ਜੀ ਦੀ ਇਹ ਅਣਮੋਲ ਪੁਸਤਕ ਤਿਲੰਗਾਨਾ ਦੇ- -ਮਜਦੂਰ ਸੰਘਰਸ਼ ਦੀ 1948--1949 ਵਿੱਚ ਵਾਪਰੀ ਰੌਂਗਟੇ- -ਘੜੇ ਕਰਨ ਵਾਲੀ ਇਕ ਸੰਘਰਸ਼ ਮਈ ਗਾਥਾ ਹੈ,ਆਂਧਰਾ ਦੇ- -ਇਕ ਗਾਓਂ-ਸਿਰੀ ਪੁਰਮ ਦੇ ਇਕ ਗੁਲਾਮ ਵਿਰੱਈਆ ਘਰ- -1939 ਵਿੱਚ ਇਕ ਮੁੰਡਾ ਪੈਦਾ ਹੁੰਦਾ ਹੈ ਜਿਸ ਦਾ ਨਾਂ ਰਾਘਵ- -ਰਾਓ ਹੁੰਦਾ ਹੈ, ਤਿੰਨ ਸਾਲ ਦੀ ਉਮਰ ਵਿੱਚ ਹੀ ਰਾਘਵ ਰਾਓ- -ਉਹਨੀਂ ਦਿਨੀਂ ਸਿਰੀਪੁਰਮ ਇਕ ਟੱਪਰੀ ਵਾਸਾ ਦਾ ਡੇਰਾ ਆ- -ਉੱਤਰਦਾ ਹੈ ਜਿਸ 'ਚ ਚੁੰਦਰੀ ਨਾਂ ਦੀ ਭਰ ਜੋਬਨ ਮੁਟਿਆਰ- -ਹੁਸੀਨ ਸੁੰਦਰੀ ਵੀ ਹੁੰਦੀ ਹੈ ਜਿਮੀਂਦਾਰ ਦੇਸ਼ ਮੁੱਖ ਦੀ ਜਮੀਨ- -ਤੇ ਕੰਮ ਕਰਦਿਆਂ ਰਾਘਵ ਰਾਓ 'ਤੇ ਚੁੰਦਰੀ ਦਾ ਮੇਲ ਹੋ ਜਾਂਦਾ- -ਹੈ,ਇਹ ਮੇਲ ਹੌਲੀ ਹੌਲੀ ਪਿਆਰ ਵਿੱਚ ਤਬਦੀਲ ਹੋ ਜਾਂਦਾ ਹੈ- -ਇੱਕ ਦਿਨ ਰਾਘਵ ਰਾਓ---ਚੁੰਦਰੀ ਨੂੰ ਮਿਲਣ ਵਾਸਤੇ ਉਸਦੀ- -ਟੱਪਰੀ ਵਿੱਚ ਪਹੁੰਚ ਜਾਂਦਾ ਹੈ,ਚੁੰਦਰੀ ਦੇ ਘਰ ਨਾ ਹੋਣ ਤੇ ਉਹ- -ਸ਼ਾਮ ਤੱਕ ਉਡੀਕ ਕਰਦਾ ਹੈ, ਸ਼ਾਮ ਪਈ ਨੂੰ ਜਦ ਚੁੰਦਰੀ ਘਰ- -ਆਉਂਦੀ ਹੈ ਤਾਂ ਰਾਘਵਰਾਓ ਬੜੇ ਗੁੱਸੇ 'ਚ ਆਇਆ ਪੁੱਛਦਾ ਹੈ- -ਕਿੱਥੇ ਗਈ ਸੀ ? ਮਾਲਕ ਨੇ ਸੱਦਿਆ ਸੀ, ਉੱਥੇ ਗਈ ਸੀ- -ਰਾਘਵ ਰਾਓ ਦੇ ਮਨ 'ਚ ਇੱਕ ਖਿਆਲ ਆਉਂਦਾ ਹੈ ਆਂਧਰਾ- -ਦੀ ਸਰ ਜਮੀਂ ਨੂੰ ਸਿੰਜਣ ਵਾਸਤੇ ਚੁੰਦਰੀ ਦੇ ਹੰਝੂ ਹੀ ਕਾਫੀ- -ਰਾਘਵ ਨੂੰ ਜਦ ਕੋਈ ਹੱਲ ਨਜਰ ਨਹੀਂ ਆਉਂਦਾ ਤਾਂ ਉਹ ਘਰੋਂ- -ਭੱਜ ਜਾਂਦਾ ਹੈ ਅਤੇ ਹੈਦਰਾਬਾਦ ਪਹੁੰਚ ਜਾਂਦਾ ਹੈ ਅਤੇ ਰਿਕਸ਼ਾ- -ਚਲਾਉਣ ਲਗਦਾ ਹੈ ਸਮਾਂ ਬੀਤਦਾ ਜਾਂਦਾ ਹੈ 'ਤੇ ਇੱਕ ਦਿਨ- -ਰਾਘਵ ਰਾਓ ਦਾ ਅਚਾਨਕ ਇਕ ਅਤੀ ਟਰੇਂਡ ਸਾਥੀ ਨਾਗੇਸ਼- -ਵਰ ਨਾਲ ਮੇਲ ਹੋ ਜਾਂਦਾ ਹੈ ਜਿਸ ਦੇ ਕੋਲ ਹਰ ਸਮੱਸਿਆ ਦਾ- -ਇਕ ਹੀ ਹੱਲ ਹੈ, ਉਹ ਰਾਘਵ ਰਾਓ ਨੂੰ ਆਪਣੇ ਘਰ ਲੈ ਜਾਂਦਾ- -ਹੈ ਉਹ ਰਾਤ ਰਾਘਵ ਰਾਓ ਆਪਣੇ ਨਵੇਂ ਸਾਥੀ ਨਾਗੇਸ਼ਵਰ ਦੇ- -ਘਰ ਬਤੀਤ ਕਰਦਾ ਹੈ ਦੋਵਾਂਦੀ ਸਾਰੀ ਰਾਤ ਲੋਕ ਸਮੱਸਿਆਵਾਂ- -ਦੇ ਇੱਕੋ ਇਕ ਹੱਲ ਤੇ ਕੇਂਦਰਿਤ ਰਹਿੰਦੀ ਹੈ ਜਦ ਸਵੇਰੇ ਰਾਘਵ- -ਰਾਓ-ਨਾਗੇਸ਼ਵਰ ਦੇ ਘਰੋਂ ਬਾਹਰ ਆਉਂਦਾ ਹੈ ਤਾਂ ਇਹ ਰਾਘਵ- -ਰਾਓ ਪਹਿਲਾਂ ਵਾਲਾ ਰਾਘਵ ਨਹੀਂ ਰਹਿੰਦਾ, ਇਕ ਅਤੀ ਟਰੇਂਡ- -ਇਨਸਾਨ ਹੁੰਦਾ ਹੈ। -ਰਾਘਵ ਆਪਣੇ ਪਿੰਡ ਸਿਰੀ ਪੁਰਮ ਪਹੁੰਚ ਜਾਂਦਾ ਹੈ ਤੇ ਲੋਕਾਂ- -ਫਿਰ ਦਰਜੀ ਨੂੰ ਸੱਦਿਆ ਜਾਂਦਾ ਹੈ, ਦਰਜੀ ਦੱਸਦਾ ਹੈ ਇਸ- -ਕਪੜੇ ਦੀ ਕਮੀਜ਼ ਤਾਂ ਨਹੀਂ ਬਣ ਸਕਦੀ ਪਰ ਬਿਨਾਂ ਬਾਹਾਂ ਤੋਂ- -ਬੰਡੀ ਬਣ ਜਾਵੇਗੀ,ਸਾਰੇ ਸਹਿਮਤ ਹੋ ਜਾਂਦੇ ਹਨ,ਜਦ ਦਰਜੀ- -ਬੰਡੀ ਸਿਓਂ ਰਿਹਾ ਹੁੰਦਾ ਹੈ ਤਾਂ ਇਲਾਕੇ ਭਰ ਦੇ ਦੇ ਹਜਾਰਾਂ- -ਦਿਨ ਚੜ੍ਹਣ ਤੋਂ ਪਹਿਲਾਂ ਇਨਕਲਾਬੀ ਜਜਬਿਆਂ ਨਾਲ ਪੂਰ- |
Authors : Changez Aitmatov
Page :
Format : Paper Back
Language : Punjabi
"ਅਲਵਿਦਾ ਗੁਲਸਾਰੀ" ਕਹਾਣੀ ਹੈ ਇਕ ਸੁਨਹਿਰੀ ਭਾਅ ਮਾਰਦੇ ਘੋੜੇ ਦੀ। ਪਰ ਇਸ ਵਿਚ ਇਕੱਲਾ ਘੋੜਾ ਹੀ ਨਹੀ ਹੈ,ਕੁਝ ਹੋਰ ਵੀ ਲੋਕ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਜੰਗਾਂ ਦੇ ਮੁਹਾਜ ਤੇ ਨੇ ਹੋ ਕੇ ਵੀ ਪੂਰੀ ਉਮਰ ਆਪਣੇ ਵਤਨ ਲਈ ਜੰਗ ਲੜਦੇ ਰਹਿੰਦੇ ਹਨ। ਭਾਵੇਂ ਉਹ ਫੌਜੀ ਵਰਦੀ ਵਿਚ ਨਹੀ ਹੁੰਦੇ ਤੇ ਉਹਨਾਂ ਦੇ ਕੰਮਾਂ ਲਈ ਮੈਡਲ ਵੀ ਨਹੀ ਮਿਲਦੇ। ਪਰ ਉਹਨਾਂ ਲੋਕਾਂ ਦਾ ਯੋਗਦਾਨ ਘੱਟ ਕਰਕੇ ਨਹੀ ਜਾਣਿਆ ਜਾ ਸਕਦਾ। ਇਹ ਕਿਰਤੀ ਲੋਕ ਹੁੰਦੇ ਹਨ। ਤਾਨਬਾਈ ਵੀ ਇਕ ਕਿਰਤੀ ਸੀ। ਇਸ ਕੋਲ ਘੋੜਿਆਂ ਦਾ ਇੱਜੜ ਸੀ। ਉਸਨੂੰ ਸੋਵੀਅਤ ਯੂਨੀਅਨ ਦੀ ਜਿੱਤ ਤੋਂ ਬਾਅਦ ਇੱਕ ਸਹਿਕਾਰੀ ਫਾਰਮ ਸੰਭਾਲਣ ਦੀ ਜਿੰਮੇਵਾਰੀ ਮਿਲੀ ਸੀ। ਤਾਨਬਾਈ ਪਾਰਟੀ ਦੇ ਇਕ ਸੱਚੇ ਵਰਕਰ ਵਾਂਗ ਇਹ ਜਿੰਮੇਵਾਰੀ ਸਰੋਤਾਂ ਦੀ ਘਾਟ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ।
ਗੁਲਸਾਰੀ ਸੁਨਹਿਰੀ ਘੋੜਾ ਜੋ ਸ਼ੁਰੂ ਵਿਚ ਹੀ ਦੁੜਕੀ ਚਾਲ ਦੋੜਨੀ ਸਿੱਖ ਗਿਆ ਸੀ ਅਤੇ ਬਾਅਦ ਵਿਚ ਇਕ ਉੱਚਾ ਤੇ ਤਾਕਤਵਰ ਘੋੜਾ ਬਣ ਗਿਆ। ਤਾਨਬਾਈ ਨੂੰ ਇਸ ਨਾਲ ਪਿਆਰ ਸੀ। ਪਰ ਉਹ ਇਸਦਾ ਮਾਲਿਕ ਨਹੀ ਸੀ। ਸਹਿਕਾਰੀ ਫਾਰਮ ਦੇ ਹਰ ਪ੍ਰਧਾਨ ਇਸਦੀ ਸਵਾਰੀ ਕਰਨਾ ਚਾਹੁੰਦਾ ਸੀ। ਇਹ ਸਭ ਨੂੰ ਤਾਨਬਾਈ ਨਹੀ ਰੋਕ ਸਕਦਾ ਸੀ।
ਚੰਗੇਜ ਆਇਤਮਾਤੋਵ ਸਮਾਜਵਾਦੀ ਸਮਾਜ ਦਾ ਮਾਰਕਸਵਾਦੀ ਚਿਹਰਾ ਦਿਖਾਉਂਦਾ ਹੈ। ਸਮਾਜ ਕੋਈ ਵੀ ਹੋਵੇ ਲੁੱਟ ਕਿਰਤੀ ਦੀ ਹੀ ਨਿਸਚਿਤ ਹੈ। ਮਤਲਬ ਨਿਕਲਣ ਤੋਂ ਬਾਅਦ ਕੋਣ ਮੁੱਲ ਪਾਉਂਦਾ ਹੈ ਇਹਨਾਂ ਕਿਰਤੀਆਂ ਦਾ।ਅਲਵਿਦਾ ਗੁਲਸਾਰੀ ਦੇਖ ਕੇ ਘੋੜੇ ਤੇ ਬਣੀ "war horse" ਫਿਲਮ ਯਾਦ ਆ ਗਈ
Authors : Jasbir Mand
Page :
Format : Hard Bound
Language : Punjabi
Bol Mardaneya by Jasbir Mand Sikhism Novel book Online |
"ਬੋਲ ਮਰਦਾਨਿਆ" ਨਾਵਲ ਨੂੰ ਮੈਂ ਨਾਵਲ ਨਹੀ ਕਹਿ ਸਕਦਾ। ਇਹ ਕੁਝ ਹੋਰ ਹੈ। ਪਤਾ ਨਹੀ ਕਿ? ਆਮਤੋਰ ਤੇ ਅਸੀਂ ਮੋਟੀਆਂ-ਮੋਟੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਜਿਵੇਂ ਮਲਿਕ ਭਾਗੋ ਵਾਲੀ ਸਾਖੀ, ਕੋਡੇ ਰਾਖਸ਼ ਵਾਲੀ, ਵਲੀ ਕੰਧਾਰੀ, ਮਿੱਠੇ ਰੀਠੇ, "ਵੱਸਦੇ ਰਹੋ ਉਜੜ ਜਾਉ" ਆਦਿ। ਇਹ ਨਾਵਲ ਉਹਨਾਂ ਘਟਨਾਵਾਂ ਨੂੰ ਛੱਡ ਕੇ ਸੂਖਮ ਪਲਾਂ ਨੂੰ ਬਿਆਨ ਕਰਦਾ ਹੈ। ਇਹ ਨਾਵਲ ਬਾਬੇ ਨਾਨਕ ਤੇ ਯਾਤਰਾਵਾਂ ਦਾ ਵੇਰਵਾ ਨਾ ਹੋ ਕੇ ਮਰਦਾਨੇ ਦੇ ਮਨ ਦੀਆਂ ਅੰਦਰੂਨੀ ਸਫਰ ਦੀ ਕਹਾਣੀ ਹੈ। ਇਹ ਇਤਿਹਾਸ ਪੜਨ ਵਾਂਗ ਨਹੀ ਹੈ। ਮੈਨੂੰ ਇਹ ਕਵਿਤਾ ਲੱਗੀ। ਜੋ ਕਾਹਲ ਵਿੱਚ ਪੜਨ ਵਾਲੀ ਨਹੀਂ ਹੈ। ਹਰ ਲਾਇਨ ਹਰ ਪੈਰਾ ਮਨ ਟਿਕਾ ਕੇ ਪੜਨ ਵਾਲਾ ਹੈ। ਇਹ ਨਾਵਲ ਨੂੰ ਪੜਨਾ ਦੂਸਰੇ ਨਾਵਲਾਂ ਨੂੰ ਪੜਨ ਤੋਂ ਵੱਖਰਾ ਹੈ।ਇਹ ਨਾਵਲ ਤੁਹਾਡਾ ਮਨ ਸ਼ਾਂਤ ਹੋਣਾ ਮੰਗਦਾ ਹੈ। ਬਾਬੇ ਨਾਨਕ ਤੇ ਮਰਦਾਨੇ ਦੀ ਵਾਰਤਾਲਾਪ ਸੁਣਨ ਲਈ ਤੁਹਾਡਾ ਮਨ ਇਕਾਗਰ ਚਾਹੀਦਾ ਹੈ। ਉੱਥਲ ਪੁੱਥਲ ਭਰੇ ਮਨ ਲਈ ਇਸਨੂੰ ਪੜਨਾ ਮੁਸ਼ਕਿਲ ਹੋ ਜਾਵੇਗਾ।
ਬਚਪਨ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸ਼ਹੀਦ ਗੰਜ ਜਦੋਂ ਘਰਦਿਆਂ ਨਾਲ ਜਾਇਦਾ ਸੀ ਤਾਂ ਸਮਝ ਨਾ ਆਉਣ ਤੇ ਵੀ ਰੋਜ਼ਾਨਾ ਆਇਆ ਮੁੱਖਵਾਕ ਪੜਨਾ ਤੇ ਕਈ ਵਾਰ ਉਸ ਵਿੱਚ ਲਿਖਿਆ ਹੋਣਾ "ਜੀਵ ਇਸਤਰੀ ਆਪਣੇ ਪਤੀ ਰੂਪੀ ਪਰਮੇਸ਼ਵਰ" ਤੇ ਇੰਞ ਕੁਝ ਲਾਇਨਾਂ ਹੋਣੀਆਂ। ਉਦੋਂ ਸਮਝ ਨਾ ਆਉਣਾ ਕਿ ਇਕ ਜੀਵ ਇਸਤਰੀ ਕੋਣ ਹੈ। ਬਾਅਦ ਵਿੱਚ ਸਮਝ ਆਇਆ ਕਿ ਜਿਸ ਕਿਸੇ ਨੂੰ ਆਪਣੇ ਪਰਮੇਸ਼ਵਰ ਨਾਲ ਪਿਆਰ ਹੈ ਉਹੀ ਜੀਵ ਇਸਤਰੀ ਹੈ। ਮਰਦਾਨੇ ਲਈ ਬਾਬਾ ਨਾਨਕ ਪਤੀ ਪਰਮੇਸ਼ਵਰ ਸੀ, ਤੇ ਖੁਦ ਮਰਦਾਨਾ ਜੀਵ ਇਸਤਰੀ। ਮਰਦਾਨੇ ਨੂੰ ਬਾਬੇ ਨਾਨਕ ਤੋਂ ਬਿਨਾਂ ਕੁਝ ਨਹੀਂ ਸੁਝਦਾ ਸੀ। ਬਾਬੇ ਨਾਨਕ ਬਾਰੇ ਸੋਚਦਿਆ ਮਨ ਵਿੱਚ ਜਦ ਪਿਆਰ ਆਉਂਦਾ ਤਾਂ ਕਿ ਖੁਦ ਵੀ ਜੀਵ ਇਸਤਰੀ ਬਣ ਜਾਂਦਾ ਹਾਂ। ਫਿਰ ਕੁਝ ਹੋਰ ਨਹੀਂ ਯਾਦ ਰਹਿੰਦਾ। ਜੀਵ ਇਸਤਰੀ ਬਣ ਕੇ ਮਨ ਬਸ ਪਤੀ ਪਰਮੇਸ਼ਵਰ ਵੱਲ ਦੌੜਦਾ ਹੈ। ਜੀਵ ਇਸਤਰੀ ਕੁਝ ਅਜਿਹਾ ਕਰਨਾ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਰੂਪੀ ਪਰਮੇਸ਼ਵਰ ਨੂੰ ਚੰਗੀ ਲੱਗੇ। ਮੈਂ ਵੀ ਤਰੀਕੇ ਲੱਭਦਾ। ਪਤੀ ਰੂਪੀ ਪਰਮੇਸ਼ਵਰ ਦਾ ਸਾਥ ਲੱਭਦਾ। ਸੋਚਦਾ ਉਹਨਾਂ ਰਾਹਾਂ ਤੇ ਤੁਰਾ ਜਿਥੇ ਕਿਤੇ ਬਾਬਾ ਤੁਰਿਆ ਤਾਂ ਸ਼ਾਇਦ ਕਿਸੇ ਉਸ ਪੱਥਰ ਦੀ ਛੋਹ ਪ੍ਰਾਪਤ ਹੋ ਜਾਵੇ। ਜੋ ਕਦੇ ਬਾਬੇ ਦੇ ਪੈਰ ਥੱਲੇ ਆਇਆ ਹੋਵੇ। ਮਨ ਆਪਣੇ ਪ੍ਰੀਤਮ ਨੂੰ ਦੇਖਣ ਦਾ ਕਰਦਾ ,ਤੜਪਦਾ। ਹਾਂ ਬਾਬਾ ਅੱਜ ਤੱਕ ਕਦੇ ਤੇਰੇ ਤੋ ਨਾਬਰ ਨਹੀਂ ਹੋਇਆ। ਤੂੰ ਚਮਤਕਾਰਾਂ, ਵਹਿਮਾਂ ਭਰਮਾਂ ਤੋਂ ਰੋਕਿਆ, ਮੈਂ ਰੁੱਕ ਗਿਆ। ਪਰ ਅੱਜ ਮਨ ਕਰਦਾ ਕਿਸੇ ਚਮਤਕਾਰ ਵਾਂਗ ਤੇਰੇ ਦਰਸ਼ਨ ਹੋ ਜਾਣ। ਮੈਨੂੰ ਪਤਾ ਮੇਰੇ ਵਿੱਚ ਇੰਨੀ ਸਤਿਆ ਨਹੀਂ ਕਿ ਤੇਰਾ ਵੱਲ ਅੱਖ ਕਰ ਕੇ ਦੇਖ ਸਕਾ। ਤੈਨੂੰ ਰਬ ਨਾ ਮੰਨ ਕੇ ਮਨੁੱਖ ਵੀ ਮੰਨ ਲਵਾਂ ਤਾਂ ਵੀ ਮੈਂ ਤੇਰੇ ਵਲ ਦੇਖ ਨਹੀਂ ਸਕਦਾ।
ਵੇਸਵਾਵਾਂ ਦੇ ਮੰਦਿਰ ਵਿੱਚ ਜਦ ਇਕ ਵੇਸਵਾ ਮਰਦਾਨੇ ਨੂੰ ਪੁੱਛਦੀ ਹੈ ਕਿ " ਮਰਦਾਨਿਆ ਇਹੋ ਜਿਹੇ ਮੁਰਸ਼ਦ ਦੀ ਤੂੰ ਹਰ ਵਕਤ ਕਿਵੇਂ ਤਾਬ ਝੱਲਦਾ ਹੈ ਮੈਥੋਂ ਤਾਂ ਉਹਦੇ ਵੱਲ ਇਕ ਪਲ ਨਹੀ ਦੇਖਿਆ ਜਾਂਦਾ। ਤਾਂ ਮਰਦਾਨਾ ਕਹਿੰਦਾ ਮੈੰ ਗਾਉਣ ਲੱਗ ਪੈਂਦਾ _ _ _ _ ਦੇਹ ਆਪ ਝੱਲਦੀ ਹੈ।" ਸ਼ਾਇਦ ਮੈਨੂੰ ਵੀ ਕੋਈ ਤਰੀਕਾ ਦੇਖਣਾ ਪਵੇਗਾ। ਆਪਣੇ ਮੁਰਸ਼ਦ ਨੂੰ ਦੇਖਣ ਲਈ। ਜਦ ਲਾਲੋ ਘਰੇ ਪਹੁੰਚਦੇ ਹਨ ਤਾਂ ਕੋਈ ਲੱਕੜ ਦਾ ਕੰਮ ਕਰ ਰਿਹਾ । ਲਾਲੋ ਕੰਮ ਨਹੀਂ ਛੱਡਦਾ ਬਸ ਸਾਹਮਣੇ ਬੈਠੇ ਬਾਬੇ ਨਾਨਕ ਵਲ ਦੇਖ ਕੇ ਤ੍ਰਿਪ-ਤ੍ਰਿਪ ਅੱਥਰੂ ਸੁੱਟੀ ਜਾਂਦਾ। ਇਹ ਵੀ ਇਕ ਜੀਵ ਇਸਤਰੀ ਦਾ ਮਨ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਇਹ ਕਿਵੇਂ ਹੋ ਗਿਆ। ਆਪਣੇ ਮੁਰਸ਼ਦ ਦੇ ਅਚਾਨਕ ਦਰਸ਼ਨ ਪਾ ਕੇ ਖੁਸ਼ੀ ਸ਼ਾਇਦ ਅੱਥਰੂ ਬਣ ਕੇ ਬਾਹਰ ਆਈ ਹੈ। ਮੈਨੂੰ ਜਸਬੀਰ ਮੰਡ ਵੀ ਇਕ ਜੀਵ ਇਸਤਰੀ ਲੱਗਦਾ ਹੈ। ਜਿਸ ਨੇ ਆਪਣੇ ਪ੍ਰੀਤਮ ਨੂੰ ਚੰਗਾ ਲੱਗਣ ਲਈ ਕੁੱਝ ਕਰਨ ਦਾ ਸੋਚਿਆ ਤੇ ਫਿਰ "ਬੋਲ ਮਰਦਾਨਿਆ " ਸਿਰਜ ਦਿੱਤਾ । ਕਿਉਂਕਿ "ਬੋਲ ਮਰਦਾਨਿਆ " ਮਨ ਵਿੱਚ ਪਿਆਰ ਦੇ ਡੂੰਘੇ ਸਮੁੰਦਰ ਹੋਏ ਤੋਂ ਬਿਨਾਂ ਨਹੀਂ ਲਿਖਿਆ ਜਾ ਸਕਦਾ ਸੀ।
ਘਰ ਦੇ ਹਾਲਾਤ ਨੂੰ ਸਮਝਦਾ ਜਾਣਦਾ ਹੋਇਆ ਵੀ ਮਰਦਾਨਾ , ਬਾਬਾ ਨਾਨਕ ਦਾ ਮੋਹ ਤੇ ਸਾਥ ਨਾ ਛੱਡ ਸਕਿਆ। ਜਸਬੀਰ ਮੰਡ ਨੇ ਅੰਮੀ ਲੱਖੋ ਤੇ ਮਾਤਾ ਤ੍ਰਿਪਤਾ ਦੇ ਮਨ ਦੇ ਹਾਲਾਤ ਸੋਹਣੀ ਤਰ੍ਹਾਂ ਬਿਆਨ ਕੀਤੀ ਹੈ।ਘਰ ਵਿਚ ਸਭ ਨੂੰ ਪਤਾ ਹੈ ਕਿ ਮਰਦਾਨਾ ਜਿਸ ਦਾ ਸਾਥ ਕਰ ਰਿਹਾ ਹੈ ਉਹ ਆਮ ਇਨਸਾਨ ਨਹੀਂ ਹੈ ਜੇਕਰ ਮਰਦਾਨਾ ਜੀ ਨੂੰ ਇਹ ਸਾਥ ਨਸੀਬ ਹੋਇਆ ਇਹ ਓਹਨਾ ਦਾ ਸੁਭਾਗ ਹੈ, ਪਰ ਗ੍ਰਹਿਸਥੀ ਕਿਵੇਂ ਚੱਲੇ? ਮਾਪਿਆਂ ਲਈ ਪੁੱਤ ਸਾਧ ਹੁੰਦੇ ਦੇਖਣਾ ਸੌਖਾ ਨਈ ਹੁੰਦਾ. ਇਸ ਤਰ੍ਹਾਂ ਸਾਧ ਬਣ ਕੇ ਜਾਂਦੇ ਪੁੱਤ ਮਾਪਿਆਂ ਨੂੰ ਨਹੀਂ ਭਾਉਂਦੇ ।ਮਨ ਹੋਰ ਡੁੱਬਦਾ ਜਦ ਪੁੱਤ ਦਿਸਣਾ ਬੰਦ ਹੋ ਜਾਵੇ ਤੇ ਉਸ ਚੋਂ ਫ਼ਕੀਰ ਦਿਸਣ ਲੱਗ ਪਵੇ .ਅੰਮੀ ਲੱਖੋ ਜ਼ੋਰ ਲਾ ਕੇ ਮਰਦਾਨੇ ਤੇ ਬਾਬੇ ਨਾਨਕ ਚੋਂ ਪੁੱਤ ਦੇਖਣ ਦੀ ਕੋਸਿਸ ਕਰਦੀ ਹੈ ,ਪਰ ਜ਼ੋਰ ਚਲਦਾ ਮਹਿਸੂਸ ਨੀ ਹੁੰਦਾ।ਅੰਮੀ ਲੱਖੋ ਮਨ ਨੂੰ ਸਮਝਾਉਂਦੀ ਹੈ ਤੇ ਦਰਵਾਜੇ ਪਿੱਛੇ ਲੁਕ ਕ ਰੋਂਦੀ ਰੱਖੀ ਨੂੰ ਦੇਖਦੀ ਹੈ.ਰੱਖੀ ਦੀ ਮਨ ਦੀ ਹਾਲਤ ਨੂੰ ਸੰਤ ਰਾਮ ਉਦਾਸੀ ਨੇ ਆਪਣੀ ਇਕ ਕਵਿਤਾ " ਮਰਦਾਨੇ ਨੂੰ ਮਰਦਾਨਣ ਦਾ ਖਤ" ਵਿਚ ਬਿਆਨ ਕੀਤੀ ਹੈ।
ਅਸੀਂ ਮਰਦਾਨੇ ਦੀ ਜਾਂ ਬਾਬਾ ਨਾਨਕ ਦੀ ਇਕੱਲੀ ਇਕੱਲੀ ਗੱਲ ਨਹੀਂ ਕਰ ਸਕਦੇ।ਇਹ ਇਕ ਹਨ। ਕਹਿੰਦੇ ਬੰਦਾ ਆਪਣੇ ਘਰ ਵਿਚ ਹੀ ਲੰਮਾ ਸਮਾਂ ਰਹਿ ਸਕਦਾ ਹੈ।ਘਰ ਵਿਚ ਉਸਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ। ਇੰਜ ਹੀ ਸ਼ਾਇਦ ਮਰਦਾਨਾ , ਬਾਬਾ ਨਾਨਕ ਦਾ ਘਰ ਸੀ। ਲੰਮੀਆਂ ਲੰਮੀਆਂ ਉਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਰਦਾਨਾ ਜੀ ਨਾਲ।ਪਰ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਬਾਬਾ ਨਾਨਕ ਕਿਸੇ ਯਾਤਰਾ ਤੇ ਨਾ ਗਿਆ ਜਿਆਦਾ ਦੂਰ ਤੇ ਵਾਪਸ ਕਰਤਾਰਪੁਰ ਆ ਕੇ ਰੁਕ ਗਿਆ।
ਮਾਤਾ ਤ੍ਰਿਪਤਾ ਮਰਦਾਨੇ ਨੂੰ ਆਪਣਾ ਦੂਜਾ ਪੁੱਤ ਮੰਨਦੀ ਹੋਵੇਗੀ ।ਮਾਤਾ ਜੀ ਨੂੰ ਲਗਦਾ ਹੋਵੇਗਾ ਕੇ ਬਾਬੇ ਨੇ ਤਾਂ ਰੋਕਿਆ ਰੁਕਣਾ ਨਹੀਂ,ਚਲ ਮਰਦਾਨੇ ਦਾ ਸਾਥ ਤਾਂ ਹੈ ਨਾ ਬਾਬੇ ਨੂੰ। ਮਰਦਾਨਾ ਜੀ ਨੇ ਅੰਤ ਵੇਲੇ ਤਕ ਬਾਬਾ ਨਾਨਕ ਦਾ ਸਾਥ ਨਾ ਛੱਡਿਆ। ਨਾਵਲ ਵਿਚ ਆਪਣੇ ਅੰਤਮ ਵੇਲੇ ਮਰਦਾਨਾ , ਬਾਬੇ ਨਾਨਕ ਨੂੰ ਕਹਿੰਦਾ ਹੈ " ਬਾਬਾ ਜੇ ਕੀਤੇ ਮੇਲ ਹੋਇਆ ਤਾਂ ਪਛਾਣ ਜਰੂਰ ਲਵੀਂ.... ਮੈਂ ਤਲਵੰਡੀ ਦਾ ਡੂਮ ਹਾਂ"
ਬਹੁਤ ਕੁਝ ਪੜਿਆ ਪਰ ਇਹ ਸ਼ਾਇਦ ਅਸਾਧਾਰਨ ਹੈ। ਨਾਵਲ ਵਿਚਲੇ ਧੀਮੇ ਸੰਵਾਦ ਸ਼ਾਇਦ ਅਸੀਂ ਕਦੇ ਸੋਚ ਨਾ ਪਾਉਂਦੇ। ਬਹੁਤ ਕੁਝ ਨਵਾਂ ਦਿੱਤਾ ਇਸ ਨਾਵਲ ਨੇ ਇਸਨੂੰ ਪੜਦਿਆ ਬਹੁਤ ਵਾਰ ਮਨ ਭਰ ਆਇਆ। ਕਈ ਵਾਰ ਕੋਈ ਸਾਡੇ ਕਿਸੇ ਪਿਆਰੇ ਦੀ ਗੱਲ ਸੁਣਾਉਂਦਾ ਹੈ ਤਾਂ ਮਨ ਕਰਦਾ ਹੈ ਕਿ ਹੋਰ ਵੀ ਕੁਝ ਦੱਸੇ। ਜੇ ਨਹੀ ਕੁੱਝ ਹੈਗਾ ਤਾਂ ਇਹੋ ਗੱਲਾਂ ਦੁਬਾਰਾ-ਦੁਬਾਰਾ ਸੁਣਾਈ ਜਾਵੇ। ਇੰਞ ਹੀ ਸ਼ਾਇਦ ਇਹ ਨਾਵਲ ਮੈਂ ਪਤਾ ਨਹੀਂ ਕਿੰਨੀ ਵਾਰ ਦੁਬਾਰਾ ਪੜਾ। ਮਨ ਜਸਬੀਰ ਮੰਡ ਦਾ ਧੰਨਵਾਦ ਕਰਦਾ ਹੈ ਇਸ ਨਾਵਲ ਲਈ।
Authors : Manmohan Bawa
Page :
Format : Paper Back
Language : Punjabi
Yudh Naad by Manmohan Bawa Punjabi Novel book Online |
Authors : Baltej
Page :
Format : Hard Bound
Language : Punjabi
Matigari Ngugi Wa Thiong O by Baltej Punjabi Novel book Online |
Authors : Nanak Singh
Page :
Format : Hard Bound
Language : Punjabi
Pawittar Paapi by Nanak Singh Punjabi Novel book Online |
Authors : Gurbaksh
Page :
Format : Paper Back
Language : Punjabi
Asli Insaan Di Kahani by Gurbaksh Punjabi Biography book Online ਇਹ ਕਿਤਾਬ ਮੈਂ ਕੋਈ ਅੱਜ ਤੋਂ 15 ਸਾਲ ਪਹਿਲਾਂ ਪੜ੍ਹੀ ਸੀ। ਇਹ ਕਿਤਾਬ ਰੂਸੀ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ ਹੈ। ਇਸ ਵਿੱਚ ਜਿਵੇਂ ਦ੍ਰਿਸ਼ਾਂ ਦਾ ਚਿਤਰਣ ਕੀਤਾ ਗਿਆ ਹੈ ਉਹ ਕਾਬਿਲੇ ਤਾਰੀਫ਼ ਹੈ। ਇਸ ਕਿਤਾਬ ਵਿੱਚ ਜੋ ਕਹਾਣੀ ਦੱਸੀ ਗਈ ਹੈ ਉਹ ਇੰਨੀ ਉਤਸਾਹਿਤ ਕਰਨ ਵਾਲੀ ਹੈ ਕਿ ਇਕ ਮਰਨ ਕੰਢੇ ਪਏ ਇਨਸਾਨ ਵਿਚ ਵੀ ਜਾਨ ਫੂਕ ਦਿੰਦੀ ਹੈ। ਕਿਵੇਂ ਇਸ ਕਹਾਣੀ ਦਾ ਨਾਇਕ ਅਖੀਰ ਤੱਕ ਹੌਂਸਲਾ ਨਹੀਂ ਹਾਰਦਾ ਤੇ ਹਾਦਸੇ ਵਿੱਚ ਜਖ਼ਮੀ ਹੋਣ ਦੇ ਬਾਅਦ ਵੀ ਆਪਣੀ ਮੰਜ਼ਿਲ ਤੱਕ ਪਹੁੰਚਦਾ ਆ। ਇਥੋਂ ਤੱਕ ਕਿ ਹਾਦਸੇ ਵਿੱਚ ਆਪਣੀਆਂ ਦੋਵੇਂ ਲੱਤਾਂ ਖੋਣ ਦੇ ਬਾਅਦ ਵੀ ਉਹਨਾਂ ਕੰਮਾਂ ਨੂੰ ਅੰਜਾਮ ਦਿੱਤਾ ਤੇ ਉਹ ਹੌਂਸਲਾ ਦਿਖਾਇਆ ਜੋ ਇੱਕ ਚੰਗੇ ਭਲੇ ਸੇਹਤਮੰਦ ਇਨਸਾਨ ਲਈ ਵੀ ਬਹੁਤ ਮੁਸ਼ਕਿਲ ਸਨ। ਓਹਦੀ ਖੁਸ਼ਦਿਲੀ ਤੇ ਹੌਂਸਲੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ। ਅਖੀਰ ਵਿੱਚ ਮੈਂ ਸਿਰਫ਼ ਇੰਨਾ ਕਹਿਣਾ ਚਾਹੁੰਦਾ ਹਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੁਛ ਨਹੀਂ ਆ ਤੇ ਤੁਸੀਂ ਸਭ ਹਰ ਚੁੱਕੇ ਓ ਤੇ ਜ਼ਿੰਦਗੀ ਵਿੱਚ ਕੁਛ ਠੀਕ ਨਹੀਂ ਹੋ ਰਿਹਾ ਤਾਂ ਇਕ ਵਾਰੀ ਇਹ ਕਿਤਾਬ ਜ਼ਰੂਰ ਪੜ੍ਹੋ। ਮੈਨੂੰ ਪੂਰਾ ਯਕੀਨ ਆ ਕਿ ਇਹ ਕਿਤਾਬ ਪੜ੍ਹ ਕੇ ਤੁਹਾਡਾ ਜ਼ਿੰਦਗੀ ਜੀਣ ਦਾ ਨਜ਼ਰੀਆ ਬਦਲ ਜਾਵੇਗਾ। ਧੰਨਵਾਦ। |
Authors : Ram Saroop Anakhi
Page :
Format : Hard Bound
Language : Punjabi
Jameena Wale by Ram Saroop Anakhi Punjabi Stories book Online |
Authors : Baldev Singh
Page :
Format : paper back
Language :
Andata by Baldev Singh Punjabi Novel book Online ਵਜ਼ੀਰ ਸਿੰਘ ਇਕ ਕਿਸਾਨ ਹੈ, ਓਹੀ ਕਿਸਾਨ ਜਿਸ ਨੂੰ ਅਸੀ ਅੰਨਦਾਤਾ ਕਹਿੰਦੇ ਹਾਂ | ਪਰ ਇਹ ਕਾਹਦਾ ਅੰਨਦਾਤਾ ? ਜ਼ੋਰ ਤਾਂ ਇਸਦਾ ਕੀਤੇ ਚਲਦਾ ਨਹੀਂ | ਬਾਕੀ ਗੱਲਾਂ ਤਾਂ ਛੱਡੋ ਇਸਦਾ ਜ਼ੋਰ ਤਾਂ ਅੰਨ ਤੇ ਵੀ ਨਹੀਂ ਚਲਦਾ | ਪਹਿਲਾਂ ਤਾਂ ਮਰਜੀ ਨਾਲ ਅੰਨ ਉਗਾ ਇਹ ਨਹੀਂ ਸਕਦਾ ਕਿ ਕਦੋ ਮੌਸਮ ਕਹਿਰ ਬਣ ਜਾਵੇ, ਅੱਛਾ ਜੇ ਰੱਬ ਮੇਹਰ ਨਾਲ ਅੰਨ ਉੱਗ ਵੀ ਜਾਵੇ ਤਾਂ ਮਰਜੀ ਨਾਲ ਫਿਰ ਵੇਚ ਵੀ ਨਹੀਂ ਸਕਦਾ | ਪਤਾ ਨੀ ਕਦ ਸਰਕਾਰ ਝੋਨੇ ਦਾ ਮੁੱਲ ਪਾਓ ਤੇ ਪਤਾ ਨੀ ਕਦ ਖਰੀਦ ਸ਼ੁਰੂ ਕਰੂ | ਵੇਖਲੋ ਜ਼ੋਰ ਅੰਨਦਾਤੇ ਦਾ | ਜਮੀਨਾਂ ਦੀ ਵੰਡ ਹੋਈ ਜਾ ਰਹੀ ਆ, ਖਰਚੇ ਵਧੀ ਜਾ ਰਹੇ ਆ | ਇਹ ਅੰਨਦਾਤਾ ਵਾਲਾ ਕਿੱਤਾ ਚੁਣ ਕੇ ਕੀਤੇ ਗਏ ਗ਼ਲਤੀ ਤਾਂ ਨਹੀਂ ਹੋ ਗਈ? ਲੋਕੀ ਹੋਲੀ ਹੋਲੀ ਆਪਣੇ ਕਾਰੋਬਾਰ ਵਧਾਂਦੇ ਆ ਇਥੇ ਹਰ ਪੁੱਤ ਦੇ ਜਨਮ ਨਾਲ ਜਮੀਨ ਅੱਧੀ ਵੰਡੀ ਜਾਂਦੀ ਹੈ | ਇਹ ਕਿੱਤਾ ਤਾਂ ਦਲਦਲ ਜਿਹਾ ਏ ਬਣ ਗਿਆ ਹੈ , ਬੱਚਿਆਂ ਦਾ ਇਸ ਵਿੱਚੋ ਨਿਕਲਣਾ ਕਿਹੜਾ ਸੌਖਾ ਹੈ | ਪਹਿਲਾਂ ਤਾਂ ਮਾਹੌਲ ਏ ਇੰਜ ਦਾ ਹੈ ਕੇ ਜੁਆਕ ਪੜ੍ਹਦੇ ਹੀ ਨਹੀਂ ਕੋਈ ਪੜ੍ਹ ਵੀ ਜਾਵੇ ਤਾਂ ਸਹਿਰੀ ਬੱਚਿਆਂ ਦਾ ਮੁਕਾਬਲਾ ਔਖਾ | ਵਜ਼ੀਰ ਸਿੰਘ ਦਾ ਵਿਚਕਾਰਲਾ ਮੁੰਡਾ ਤੀਜੇ ਦਰਜੇ ਚ ਬੀ ਏ ਪਾਸ ਹੈ,ਪਿੰਡ ਦੇ ਸਕੂਲ ਵਿਚ ਪੜ੍ਹ ਕੇ ਇਹ ਵੀ ਘੱਟ ਨਹੀਂ, ਪਰ ਮੁਕਾਬਲਾ ਤਾਂ ਸਹਿਰੀਆਂ ਨਾਲ ਕਰਨਾ ਪੈਣਾ ਹੈ ਨਾ | ਜਦੋ ਨੋਕਰੀਆਂ ਲੈਣ ਜਾਂਦੇ ਤਾਂ ਸੋਚਦੇ ਕਾਸ਼ ਕੋਈ ਅੰਨਦਾਤਾ ਨਾ ਹੁੰਦੇ,ਕੋਈ ਹੋਰ ਹੁੰਦੇ | ਕਿਸੇ ਦਿਨ ਇੱਸ ਅੰਨਦਾਤਾ ਨੇ ਈ ਹਥ ਜ਼ੋਰ ਜਾਣੇ "ਮੈਨੂੰ ਇਸ ਜਿੰਮੇਵਾਰੀ ਤੋਂ ਮੁਕਤ ਕਰੋ, ਮੇਰੇ ਕੋਲੋਂ ਤਾਂ ਆਪਣੇ ਟੱਬਰ ਵਾਸਤੇ ਅੰਨ ਨੀ ਕਮਾ ਹੁੰਦਾ ਤੁਹਾਨੂੰ ਕਿਥੋਂ ਉਗਾ ਉਗਾ ਦਵਾ" | ਗ਼ਲਤੀਆਂ ਆਪਣੀਆਂ ਵੀ ਘੱਟ ਨਹੀਂ ਹਨ, ਵਿਆਹਵਾਂ ਦੇ ਖਰਚੇ ,ਜੀਪ , ਕਾਰ , ਦਾਜ , ਟਰੈਕਟਰ , ਹੁਣ ਭੁਗਤਣੀਆਂ ਵੀ ਪੈਣੀਆਂ ਜੇ ਕੋਈ ਕਹੇ ਕੇ ਆਪਾ ਜੀ ਆਪਣੀ ਕੁੜੀ ਦਾ ਵਿਆਹ ਬਿਨਾ ਦਾਜ ਤੋਂ ਕਰਨਾ ਅੱਗਿਓ ਮੁੰਡੇ ਵਾਲੇ ਕਹਿੰਦੇ ਸਾਡਾ ਤਾਂ ਕੱਲਾ ਕੱਲਾ ਮੁੰਡਾ ਆ ਨਾ ਸਾਡੇ ਵੀ ਬਹੁਤ ਚਾਅ ਆ | ਇਥੇ ਅੰਨਦਾਤਾ ਕਿ ਕਰੇ? ਨਾ ਕਰੇ ਫਿਰ ਕੁੜੀ ਦਾ ਵਿਆਹ ?ਸਾਰੇ ਗ਼ਲਤ ਵੀ ਨਹੀਂ ਹੁੰਦੇ,ਪਰ ਜੋ ਸਹੀ ਆ ਓਹਨਾ ਦਾ ਵੀ ਹੱਥ ਕੌਣ ਫੜ ਰਿਹਾ ਹੈ? ਇਹੋ ਜਹੇ ਹਾਲਾਤ ਵਿਚ ਘਰ ਦਾ ਮਾਹੌਲ ਬਹੁਤ ਭਾਰੀ ਹੋ ਜਾਂਦਾ ਹੈ | ਹਰ ਕੋਈ ਇਸ ਮਾਹੌਲ ਵਿੱਚੋ ਨਿਕਲਣਾ ਚਾਹੁੰਦਾ ਹੈ, ਇਕ ਡੁੱਬਦੇ ਜਹਾਜ ਵਾਂਗ | ਜਿਸ ਦਾ ਪਿਆਰ ਘਰ ਵਾਲਿਆਂ ਨਾਲ ਤੇ ਘਰ ਨਾਲ ਘੱਟ ਹੁੰਦਾ ਓਹੀ ਕਹਿੰਦਾ ਮੇਰਾ ਹਿੱਸਾ ਦੇ ਦੋ ਜੀ | ਹਿੱਸਾ ਲੈ ਕੇ ਉਹ ਤਾਂ ਨਿਕਲ ਜਾਂਦਾ ਬਾਕੀ ਜੂਝਦੇ ਰਹਿੰਦੇ ਆ ਹਾਲਾਤ ਨਾਲ ਜੋ ਕਿ ਸਰੋਤਾਂ ਦੀ ਘਾਟਾਂ ਨਾਲ ਹੋਰ ਵਿਗੜ ਜਾਂਦੇ ਹਨ |ਹਰ ਕਿਸੇ ਨੂੰ ਆਪਣੀ ਔਲਾਦ ਤੋਂ ਆਸ ਹੁੰਦੀ ਆ ਕੇ ਇਹ ਵੱਡੇ ਹੋਣਗੇ ਤਾਂ ਘਰ ਦਾ ਪਾਸਾ ਪਲਟੂ, ਪਰ ਉਹ ਕਿਹੜਾ ਇਸ ਮਾਹੌਲ ਤੋਂ ਬਚ ਰਹੇ ਆ, ਜੋ ਦੇਖ ਰਹੇ ਆ ਓਹੀ ਸਿੱਖਣਗੇ | ਜਿਆਦਾਤਰ ਨਸ਼ੇ ਪੱਤੇ ਦਾ ਪਰਦਾ ਪਾ ਲੈਂਦੇ ਆਪਣੀਆਂ ਅੱਖਾਂ ਤੇ | ਸੱਬ ਮੁਸੀਬਤਾਂ ਤੋਂ ਅੱਖਾਂ ਮੀਟ ਲੈਂਦੇ ਆ ਕਬੂਤਰ ਵਾਂਗ, ਹੋਰ ਕਰਨ ਵੀ ਕਿ? ਦਿਨੋ ਦਿਨ ਵੰਡਦੀਆਂ ਜਾਂਦੀਆਂ ਜਮੀਨਾਂ ਦੇ ਖਰਚੇ ਕਿਵੇਂ ਕੱਢੇ ਕੋਈ ?ਸਵਾਲ ਇਹ ਉੱਠਦਾ ਹੈ ਕੇ ਇਸਦਾ ਹੱਲ ਕਿ ਹੈ ? ਪੰਜਾਬੀ ਕਿਸਾਨੀ ਇਕ ਕਿੱਤਾ ਨਾ ਰਹਿ ਕੇ ਇਕ ਤ੍ਰਾਸਦੀ ਬਣ ਚੁੱਕੀ ਹੈ | ਅੰਨਦਾਤਾ ਨਾਵਲ ਵਿਚ ਬਲਦੇਵ ਸਿੰਘ ਨੇ ਬਹੁਤ ਮਹੀਨ ਢੰਗ ਨਾਲ ਇਸਦੇ ਸਮਾਜਿਕ , ਆਰਥਿਕ ਤੇ ਮਾਨਸਿਕ ਪੱਖ ਨੂੰ ਸਾਹਮਣੇ ਲਿਆਂਦਾ ਹੈ | |
Authors : Luis Sepul Veda
Page :
Format : Paper Back
Language : Punjabi
Budda Jo Ishqian Kahaniya Parda by Luis Sepul Veda Punjabi Novel book Online ਲੁਇਸ ਸੈਪਲ ਵੈਦਾ ਦਾ ਲਿਖਿਆ ਤੇ ਅਫਜਲ ਅਹਿਸਨ ਰੰਧਾਵਾ ਦਾ ਅਨੁਵਾਦ ਕੀਤਾ ਨਾਵਲ "ਬੁੱਢਾ ਜੋ ਇਸ਼ਕੀਆ ਕਹਾਣੀਆਂ" ਪੜਦਾ..., ਪੜਿਆ ਐਤੋਨੀਓ ਜੰਗਲ ਦਾ ਮੂਲ ਵਾਸੀ ਨਾ ਹੁੰਦਾ ਹੋਇਆ ਵੀ ਪੱਕੇ ਤੌਰ ਤੇ ਅਮੇਜਨ ਦੇ ਜੰਗਲਾਂ ਵਿਚ ਵਸ ਜਾਂਦਾ ਹੈ, ਤੇ ਜੰਗਲ ਦੇ ਮੂਲ ਵਾਸੀ ਸੋਵਾਰਾਂ ਨਾਲ ਰਲ ਮਿਲ ਰਹਿੰਦਾ ਹੈ, ਕਿਉਂਕਿ ਜੰਗਲ ਵਿਚ ਤਾਂ ਜੰਗਲ ਦਾ ਕਾਨੂੰਨ ਚੱਲਦਾ। ਫਿਰ ਉਸ ਕਾਨੂੰਨ ਤੋਂ ਉਲਟ ਜਾਂਦੇ ਕਿਵੇਂ ਜੰਗਲ ਵਿਚ ਰਿਹਾ ਜਾ ਸਕਦਾ। ਜੰਗਲ ਦਾ ਕਾਨੂੰਨ ਉਸਨੇ ਸੋਵਾਰਾਂ ਤੋਂ ਸਿਖ ਲਿਆ। ਕੁਝ ਫਿਰਤੂ ਜਾਂ ਸੋਨਾ ਲੱਭਣ ਵਾਲੇ ਜੋ ਜੰਗਲ ਦੇ ਕਾਨੂੰਨ ਅਨੁਸਾਰ ਨਹੀਂ ਚੱਲਦੇ, ਜੰਗਲ ਵਿਚ ਸਜ਼ਾ ਸੁਣਾ ਦਿੰਦਾ ਹੈ। ਐਤਨੀਓ ਨੂੰ ਜੰਗਲ ਦੀ ਭਾਸ਼ਾ ਆ ਗਈ ਹੈ। ਉਸਨੇ ਜੰਗਲ ਵਿਚ ਆਜ਼ਾਦ ਰਹਿਣਾ ਸਿਖ ਲਿਆ। ਉਹ ਜੰਗਲ ਦੇ ਇਸ਼ਾਰੇ ਸਮਝ ਲੈਂਦਾ ਹੈ। ਬਹੁਤ ਥੌੜਾ ਪੜ ਲਿਖ ਸਕਦਾ ਹੈ। ਜਿਸ ਚੀਜ਼ ਦੀ ਜਿੰਦਗੀ'ਚ ਹਮੇਸ਼ਾ ਕਮੀ ਰਹੀ ਜਾਨੀ ਕੇ ਪਿਆਰ ਉਹ ਕਿਤਾਬਾਂ'ਚੋਂ ਲੱਭਦਾ ਤੇ ਮਹਿਸੂਸ ਕਰਦਾ ਹੈ।। ਜੋ ਉਹ ਆਪਣੇ ਦੰਦਾਂ ਦੇ ਡਾਕਟਰ ਦੋਸਤ ਕੋਲੋਂ ਲਈਆਂ ਜੋ ਉਸ ਬੇੜੀ ਦੇ ਨਾਲ ਆਉਂਦਾ ਹੈ। ਜੋ ਅਮੇਜਨ ਨਦੀ ਵਿਚ ਚੱਲਦੀ ਹੈ ਅਤੇ ਮਹੀਨਿਆਂ ਬਾਅਦ ਵਾਪਸ ਆਉਂਦੀ ਹੈ। ਉਹ ਆਪਣੇ ਇਕਲਾਪੇ ਨੂੰ ਕਿਤਾਬਾਂ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਨਾਵਲਾਂ ਦੇ ਪਾਤਰਾਂ ਦੀਆਂ ਆਪਸ ਵਿਚ ਕੀਤੀਆਂ ਪਿਆਰ ਭਰੀਆਂ ਗੱਲਾਂ ਬਾਰ-ਬਾਰ ਪੜਦਾ ਹੈ, ਅਤੇ ਵਿਚ ਜੰਗਲੀ ਮਦੀਨ ਨਾਲ ਲੜਨ ਤੋਂ ਬਾਅਦ ਵੀ ਉਸਨੂੰ ਆਪਣੀ ਝੁੱਗੀ ਤੇ ਪਿਆਰ ਵਾਲੇ ਨਾਵਲ ਯਾਦ ਆਉਂਦੇ ਹਨ। |
Authors : Alex Haley
Page :
Format :
Language : Punjabi
Roots by Alex Haley Punjabi Novel book Online |
Authors : Sumit Kaur
Page :
Format : Paper Back
Language : Punjabi
Dil Dariya by Sumit Kaur Punjabi Novel book Online |
ਦਿਲ ਦਰਿਆ ਕਿਤਾਬ ਦਾ ਨਾਮ ਪੜਿਆ ਤਾਂ ਲੱਗਿਆ ਕਿ ਇਸ ਵਿਚ ਦਿਲ ਤੇ ਦਰਿਆ ਵਾਂਗ ਡੂੰਘੇ ਹੋਣ ਦੀ ਗੱਲ ਹੋਏਗੀ। ਦਿਲ ਨਾਲ ਜੁੜੀਆਂ ਚੀਜ਼ਾਂ ਤਾਂ ਮੈਂਨੂੰ ਵੈਸੇ ਵੀ ਬਹੁਤ attract ਕਰਦੀਆਂ ਹਨ ਪਤਾ ਨਹੀਂ ਕਿਉਂ।232 ਪੇਜ਼ ਦਾ ਨਾਵਲ 3 ਦਿਨ ਵਿਚ ਖਤਮ ਕਰ ਦਿੱਤਾ। ਘਰ ਦੀਆਂ ਕੁਝ ਮਜਬੂਰੀਆਂ ਐਂਵੇ ਹੋ ਜਾਂਦੀਆਂ ਕਿ ਲਗਾਤਾਰ ਟਾਈਮ ਨਹੀਂ ਮਿਲ ਪਾਂਦਾ ਪੜਨ ਦਾ। ਪਰ ਜਿਵੇਂ ਵੀ ਸੀ ਦਿਨ ਰਾਤ ਇਕ ਕਰ ਕੇ ਪੜਿਆ ਇਹ ਨਾਵਲ। ਰੂਹ ਖ਼ੁਸ਼ ਹੋ ਗਈ। ਲੱਗ ਰਿਹਾ ਸੀ ਕਿ ਸੁਮਿਤ ਕੌਰ ਨੇ ਤਾਂ ਮੇਰੀ ਪੂਰੀ life ਹੀ ਲਿੱਖ ਦਿੱਤੀ ਇਸ ਵਿਚ। harman ਦੇ ਪਿਆਰ ਕਰਨ ਤੋਂ ਲੈ ਕੇ ਦਿਲ ਟੁੱਟਣ ਤੱਕ ਸਿਰਫ ਤੇ ਸਿਰਫ ਮੈਂ ਆਪਣੇ ਆਪ ਨੂੰ ਹੀ ਦੇਖਿਆ। ਮੇਰੀ life ਵੀ ਤਾਂ ਬਿਲਕੁਲ ਐਂਵੇ ਹੀ ਬਣ ਗਈ ਸੀ। ਉਸ ਇਨਸਾਨ ਦੇ ਜਾਣ ਤੋਂ ਬਾਦ। ਹਰਮਨ ਦੀ ਕਹੀ ਹਰ ਗੱਲ ਜਿਵੇਂ "ਕੋਈ ਇਨਸਾਨ ਇਨਾਂ ਵੀ ਖਾਸ ਹੋ ਜਾਂਦਾ ਕਿ ਸਾਡੀ ਅਰਦਾਸ ਵਿਚ ਵੀ ਸ਼ਾਮਿਲ ਹੋ ਜਾਂਦਾ ਹੈ"। ਬੜੀ ਯਾਦ ਆਉਂਦੀ ਹੈ। ਤੇ ਜਦ ਉਸਨੇ ਕਿਹਾ "ਯਾਰ ਬਾਬੇ ਨੇ ਵੀ ਹੱਦ ਹੀ ਕਰਤੀ ਕੋਈ ਦਰਬਾਰ ਸਾਹਿਬ ਤੋਂ ਮੁੜਿਆ ਹੋਣਾ ਕਦੇ"। ਸੱਚ ਹਰਮਨ ਨੇ ਤਾਂ ਮੇਰੇ ਦਿਲ ਦੀ ਗੱਲ ਬਾਹਰ ਰੱਖ ਦਿੱਤੀ ਜੋ ਸ਼ਾਇਦ ਅੱਜ ਤੱਕ ਮੈਂ ਕਦੇ ਕਿਸੇ ਨੂੰ ਕਹਿ ਹੀ ਨਹੀਂ ਪਾਈ ਸੀ। ਮੈਂ ਵੀ ਤਾਂ ਉਸਨੂੰ ਦਰਬਾਰ ਸਾਹਿਬ ਤੋਂ ਹੀ ਪਾਇਆ ਸੀ ਤੇ ਉਥੇ ਹੀ ਖੋ ਵੀ ਦਿੱਤਾ। ਹਰਮਨ ਦੀ ਤਰਾਂ ਹੀ ਰੱਬ ਨੂੰ ਕਦੇ ਨਾ ਮੰਨਣ ਬਾਰੇ ਸੋਚਿਆ। ਪਰ ਅੰਤ ਉਸੇ ਪਰਮਾਤਮਾ ਨੇ ਜਿੰਦਗੀ ਦਾ ਸਹੀ ਰਾਹ ਦਿਖਾਇਆ। ਟਾਈਮ ਬਹੁਤ ਲੱਗਿਆ ਖੁਦ ਨੂੰ ਸੰਭਾਲਣ'ਚ ਪਰ ਉਹ ਸਹੀ ਟਾਈਮ ਆਇਆ। ਪਰ ਜਿੰਦਗੀ ਫਿਰ ਬਦਲ ਗਈ ਇਕ ਵਾਰ ਜਦ ਹਰਮਨ ਦੀ ਦੁਨੀਆ ਵਿਚ ਜੈਸਮੀਨ ਤੇ ਮੇਰੀ ਜਿੰਦਗੀ ਵਿਚ ਉਹ ਸਖਸ਼ ਦੁਬਾਰਾ ਵਾਪਿਸ ਆਏ। ਪਰ ਇਸ ਵਾਰ ਬਹੁਤ ਕੁਝ ਬਦਲ ਚੁੱਕਾ ਸੀ। ਕਿਉਂਕਿ ਪਹਿਲਾਂ ਜਿਸ ਇਨਸਾਨ ਦੇ ਜਾਣ ਕਰਕੇ ਦੁੱਖ ਹੀ ਸੀ ਚਾਰੇ ਪਾਸੇ। ਹੁਣ ਇਹ ਅਹਿਸਾਸ ਸੀ ਕਿ ਜੇ ਇਹ ਇਨਸਾਨ ਉਸ ਟਾਈਮ ਮੈਂਨੂੰ ਮਿਲ ਜਾਂਦਾ ਤਾਂ ਕੁਝ ਨਹੀਂ ਸੀ ਸਿਖ ਪਾਣਾ ਜਿੰਦਗੀ ਤੋਂ। ਅੰਤ ਹਰਮਨ ਨੇ ਜਿਵੇਂ ਜੈਸਮੀਨ ਨੂੰ ਆਜ਼ਾਦ ਕੀਤਾ ਤੇ ਖੁਦ ਵੀ ਹੋਇਆ ਮੈਂ ਵੀ ਇਹੀ ਫੈਸਲਾ ਲਿਆ। ਹੁਣ ਜਿੰਦਗੀ ਪਹਿਲਾਂ ਨਾਲੋਂ ਹਲਕੀ ਤੇ ਆਰਾਮਦਾਇਕ ਲੱਗ ਰਹੀ ਹੈ। ਸੁਮਿਤ ਕੌਰ ਨੇ ਇਕ ਨਵੀਂ ਜਾਨ ਪਾਈ ਹੈ ਇਸ ਨਾਵਲ ਦੇ ਜ਼ਰੀਏ ਤੇ ਅੱਖਾਂ ਵਿਚ ਹੰਝੂਆਂ ਦੀ ਬਾਰਿਸ਼।
ਧੰਨਵਾਦ।
Authors : Nirmal Nimma Langah
Page :
Format : paper back
Language : Punjabi
"ਬਾਰਡਰਨਾਮਾ" ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ।
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।
Authors : Ernest Hamingway
Page :
Format : Hard Bound
Language : Punjabi
Authors : Amrita Pritam
Page :
Format : Paper Back
Language : Punjabi
Pinjer by Amrita Pritam Punjabi Novel book Online |
Authors : Mario Puzo
Page :
Format : Paper Back
Language : Punjabi
Godfather by Mario Puzo Punjabi Novel book Online |
Authors : Gurdial Singh
Page :
Format :
Language : Punjabi
Marhi Da Deeva By Gurdial Singh Punjabi Novel Book Online
Authors : Farzand Ali
Page :
Format : Hard Bound
Language : Punjabi
Bhubal by Farjand Ali Punjabi Novel book Online |
Authors : Gurdial Singh
Page :
Format :
Language : Punjabi
Anne Ghore Da Daan By Gurdial Singh Punjabi Novel Book Online
- 1