Jado khet Jage

0.90€
Qty:
Publisher  :
Authors     :     Krishan Chander
Page          : 
Format      :     paper back
Language :      Punjabi
Jado Khet Jage by Krishan Chander Punjabi Novel book Online

-----------------------ਜਦੋਂ ਖੇਤ ਜਾਗੇ--------------------

-ਕ੍ਰਿਸ਼ਨ ਚੰਦਰ ਜੀ ਦੀ ਇਹ ਅਣਮੋਲ ਪੁਸਤਕ ਤਿਲੰਗਾਨਾ ਦੇ- -ਮਜਦੂਰ ਸੰਘਰਸ਼ ਦੀ 1948--1949 ਵਿੱਚ ਵਾਪਰੀ ਰੌਂਗਟੇ- -ਘੜੇ ਕਰਨ ਵਾਲੀ ਇਕ ਸੰਘਰਸ਼ ਮਈ ਗਾਥਾ ਹੈ,ਆਂਧਰਾ ਦੇ- -ਇਕ ਗਾਓਂ-ਸਿਰੀ ਪੁਰਮ ਦੇ ਇਕ ਗੁਲਾਮ ਵਿਰੱਈਆ ਘਰ- -1939 ਵਿੱਚ ਇਕ ਮੁੰਡਾ ਪੈਦਾ ਹੁੰਦਾ ਹੈ ਜਿਸ ਦਾ ਨਾਂ ਰਾਘਵ- -ਰਾਓ ਹੁੰਦਾ ਹੈ, ਤਿੰਨ ਸਾਲ ਦੀ ਉਮਰ ਵਿੱਚ ਹੀ ਰਾਘਵ ਰਾਓ- 
-ਦੀ ਮਾਂ ਦਾ ਦਿਹਾਂਤ ਹੋ ਜਾਂਦਾ ਹੈ ਬਚਪਨ 'ਚ ਹੀ ਰਾਘਵ ਰਾਓ- -ਦੇ ਹਿੱਸੇ ਵੀ ਪਿਤਾ ਪੁਰਖੀ ਗੁਲਾਮੀ ਵਾਲਾ ਜੀਵਨ ਸ਼ੁਰੂ ਹੋ ਜਾਂ- 
-ਦਾ ਹੈ ਭੁੱਖ ਮਰੀ ਤੇ ਗੁਲਾਮੀ ਦਾ ਜੀਵਨ ਬਤੀਤ ਕਰਦਿਆਂ ਵੀ- -ਆਖਰ ਰਾਘਵ ਰਾਓ ਤੇ ਵੀ ਜੁਵਾਨੀ ਰੁੱਤ ਦੀ ਆ ਬਹੁੜਦੀ ਹੈ-

-ਉਹਨੀਂ ਦਿਨੀਂ ਸਿਰੀਪੁਰਮ ਇਕ ਟੱਪਰੀ ਵਾਸਾ ਦਾ ਡੇਰਾ ਆ- -ਉੱਤਰਦਾ ਹੈ ਜਿਸ 'ਚ ਚੁੰਦਰੀ ਨਾਂ ਦੀ ਭਰ ਜੋਬਨ ਮੁਟਿਆਰ- -ਹੁਸੀਨ ਸੁੰਦਰੀ ਵੀ ਹੁੰਦੀ ਹੈ ਜਿਮੀਂਦਾਰ ਦੇਸ਼ ਮੁੱਖ ਦੀ ਜਮੀਨ- -ਤੇ ਕੰਮ ਕਰਦਿਆਂ ਰਾਘਵ ਰਾਓ 'ਤੇ ਚੁੰਦਰੀ ਦਾ ਮੇਲ ਹੋ ਜਾਂਦਾ- -ਹੈ,ਇਹ ਮੇਲ ਹੌਲੀ ਹੌਲੀ ਪਿਆਰ ਵਿੱਚ ਤਬਦੀਲ ਹੋ ਜਾਂਦਾ ਹੈ- -ਇੱਕ ਦਿਨ ਰਾਘਵ ਰਾਓ---ਚੁੰਦਰੀ ਨੂੰ ਮਿਲਣ ਵਾਸਤੇ ਉਸਦੀ- -ਟੱਪਰੀ ਵਿੱਚ ਪਹੁੰਚ ਜਾਂਦਾ ਹੈ,ਚੁੰਦਰੀ ਦੇ ਘਰ ਨਾ ਹੋਣ ਤੇ ਉਹ- -ਸ਼ਾਮ ਤੱਕ ਉਡੀਕ ਕਰਦਾ ਹੈ, ਸ਼ਾਮ ਪਈ ਨੂੰ ਜਦ ਚੁੰਦਰੀ ਘਰ- -ਆਉਂਦੀ ਹੈ ਤਾਂ ਰਾਘਵਰਾਓ ਬੜੇ ਗੁੱਸੇ 'ਚ ਆਇਆ ਪੁੱਛਦਾ ਹੈ-

-ਕਿੱਥੇ ਗਈ ਸੀ ? ਮਾਲਕ ਨੇ ਸੱਦਿਆ ਸੀ, ਉੱਥੇ ਗਈ ਸੀ- 
-ਉੱਥੇ ਕਿਓਂ ਗਈ ਸੀ? ਮਾਲਕ ਨੇ ਸੱਦਿਆ ਸੀ ਕਿਵੇਂ ਨਾ ਜਾਂਦੀ- 
-ਉੱਥੇ ਕੀ ਹੋਇਆ? ਜੋ ਪਹਿਲਾਂ ਹੁੰਦਾ ਹੈ,ਆਖਰ ਚੁੰਦਰੀ ਹੇਠਾਂ- -ਜਮੀਨ ਤੇ ਬੈਠ ਰੋਣ ਲੱਗ ਜਾਂਦੀ ਹੈ।

-ਰਾਘਵ ਰਾਓ ਦੇ ਮਨ 'ਚ ਇੱਕ ਖਿਆਲ ਆਉਂਦਾ ਹੈ ਆਂਧਰਾ- -ਦੀ ਸਰ ਜਮੀਂ ਨੂੰ ਸਿੰਜਣ ਵਾਸਤੇ ਚੁੰਦਰੀ ਦੇ ਹੰਝੂ ਹੀ ਕਾਫੀ- 
-ਨਹੀਂ ਹਨ, ਇਸ ਜਮੀਂ ਨੂੰ ਸਿੰਜਣ ਲਈ ਕੁਝ ਖੂਨ ਵਹਾਉਣ- 
-ਦੀ ਜਰੂਰਤ ਹੈ।

-ਰਾਘਵ ਨੂੰ ਜਦ ਕੋਈ ਹੱਲ ਨਜਰ ਨਹੀਂ ਆਉਂਦਾ ਤਾਂ ਉਹ ਘਰੋਂ- -ਭੱਜ ਜਾਂਦਾ ਹੈ ਅਤੇ ਹੈਦਰਾਬਾਦ ਪਹੁੰਚ ਜਾਂਦਾ ਹੈ ਅਤੇ ਰਿਕਸ਼ਾ- -ਚਲਾਉਣ ਲਗਦਾ ਹੈ ਸਮਾਂ ਬੀਤਦਾ ਜਾਂਦਾ ਹੈ 'ਤੇ ਇੱਕ ਦਿਨ- -ਰਾਘਵ ਰਾਓ ਦਾ ਅਚਾਨਕ ਇਕ ਅਤੀ ਟਰੇਂਡ ਸਾਥੀ ਨਾਗੇਸ਼- -ਵਰ ਨਾਲ ਮੇਲ ਹੋ ਜਾਂਦਾ ਹੈ ਜਿਸ ਦੇ ਕੋਲ ਹਰ ਸਮੱਸਿਆ ਦਾ- -ਇਕ ਹੀ ਹੱਲ ਹੈ, ਉਹ ਰਾਘਵ ਰਾਓ ਨੂੰ ਆਪਣੇ ਘਰ ਲੈ ਜਾਂਦਾ- -ਹੈ ਉਹ ਰਾਤ ਰਾਘਵ ਰਾਓ ਆਪਣੇ ਨਵੇਂ ਸਾਥੀ ਨਾਗੇਸ਼ਵਰ ਦੇ- -ਘਰ ਬਤੀਤ ਕਰਦਾ ਹੈ ਦੋਵਾਂਦੀ ਸਾਰੀ ਰਾਤ ਲੋਕ ਸਮੱਸਿਆਵਾਂ- -ਦੇ ਇੱਕੋ ਇਕ ਹੱਲ ਤੇ ਕੇਂਦਰਿਤ ਰਹਿੰਦੀ ਹੈ ਜਦ ਸਵੇਰੇ ਰਾਘਵ- -ਰਾਓ-ਨਾਗੇਸ਼ਵਰ ਦੇ ਘਰੋਂ ਬਾਹਰ ਆਉਂਦਾ ਹੈ ਤਾਂ ਇਹ ਰਾਘਵ- -ਰਾਓ ਪਹਿਲਾਂ ਵਾਲਾ ਰਾਘਵ ਨਹੀਂ ਰਹਿੰਦਾ, ਇਕ ਅਤੀ ਟਰੇਂਡ- -ਇਨਸਾਨ ਹੁੰਦਾ ਹੈ।

-ਰਾਘਵ ਆਪਣੇ ਪਿੰਡ ਸਿਰੀ ਪੁਰਮ ਪਹੁੰਚ ਜਾਂਦਾ ਹੈ ਤੇ ਲੋਕਾਂ- 
-ਦੀਆਂ ਮੀਟਿੰਗਾਂ ਕਰਵਾ ਕਰਵਾ ਕੇ ਗੁਲਾਮੀ ਭਰੇ ਜੀਵਨ ਤੋਂ- -ਅਜਾਦੀ ਦੀ ਲੜਾਈ ਲਈ ਤਿਆਰ ਕਰ ਲੈਂਦਾ ਹੈ। ਫਿਰ ਹੋਰ- -ਸੈਂਕੜੇ ਪਿੰਡਾਂ ਅੰਦਰ ਗੁਲਾਮੀ ਤੋਂ ਅਜਾਦੀ ਦੀ ਲੜਾਈ ਦੀ- -ਸ਼ੁਰੂਆਤ ਹੋ ਜਾਂਦੀ ਹੈ, ਸਿਰੀ ਪੁਰਮ ਦੇ ਸਮੁੱਚੇ ਲੋਕ ਰਲਕੇ- 
-ਦੇਸ਼ ਮੁੱਖ ਦੀ ਹਵੇਲੀ ਤੇ ਧਾਵਾ ਕਰ ਦਿੰਦੇ ਹਨ ਦੇਸ਼ਮੁੱਖ ਸਮੇਤ- -ਇਲਾਕੇ ਦੇ ਸਾਰੇ ਜਿੰਮੀਂਦਾਰ ਆਪਣੀਆਂ ਹਵੇਲੀਆਂ ਛੱਡ ਕੇ- -ਸ਼ਹਿਰ ਭੱਜ ਜਾਂਦੇ ਹਨ ਫਿਰ ਆਜਾਦ ਭਾਰਤ ਦੀ ਫੌਜ ਪਿੰਡਾਂ- 
-ਨੂੰ ਆਪਣੇ ਘੇਰੇ ਵਿੱਚ ਲੈ ਲੈਂਦੀ ਹੈ ਰਾਘਵ ਰਾਓ ਨੂੰ ਕਤਲ ਦੇ- -ਝੂਠੇ ਇਲਜਾਮ 'ਚ ਫਾਂਸੀ ਦੀ ਸਜਾ ਹੋ ਜਾਂਦੀ ਹੈ ਰਾਘਵਰਾਓ- 
-ਨੂੰ ਫਾਂਸੀ ਦੇਣ ਤੋਂ ਇਕ ਦਿਨ ਪਹਿਲਾਂ ਓਂਦਾ ਪਿਤਾ ਵਿਰੱਈਆ- 
-ਆਪਣੇ ਪੁੱਤ ਨੂੰ ਮਿਲਣ ਜੇਲ੍ਹ ਜਾਂਦਾ ਹੈਤੇ ਪੁੱਛਦਾ ਹੈ ਪੁੱਤਰ ਜੇ- -ਤੇਰੇ ਮਨ ਵਿੱਚ ਕੋਈ ਗੱਲ ਹੈ ਤਾਂ ਮੈਨੂੰ ਦੱਸ ਦੇ, ਰਾਘਵ ਰਾਓ- -ਪਹਿਲਾਂ ਤਾਂ ਨਾਂਹ ਕਰਦਾ ਹੈ। 
-ਫਿਰ ਆਪਣੇ ਪਿਤਾ ਦੇ ਵਾਰ ਵਾਰ ਪੁੱਛਣ 'ਤੇ ਦੱਸਦਾ ਹੈ ਕਿ- 
-ਹੁਣ ਤਾਂ ਮੇਰੇ ਦਿਲ ਚ ਕੋਈ ਗੱਲ ਨਹੀਂ ਹੈ,ਪਹਿਲਾਂ ਕਿਤੇ ਮਨ- -'ਚ ਆਉਂਦਾ ਸੀ ਕਿ ਇਕ ਵਾਰ ਜਰੀ ਦਾ ਕਮੀਜ਼ ਪਾਕੇ ਦੇਖਾਂ- 
-ਵਿਰੱਈਆ ਪਿੰਡ ਵਾਪਸ ਆ ਜਾਂਦਾ ਹੈ 'ਤੇ ਪਿੰਡ ਦੇ ਲੋਕਾਂ ਨੂੰ- -ਰਾਘਵ ਰਾਓ ਦ ਗੱਲ ਦੱਸਦਾ ਹੈ, ਸਾਰਾ ਪਿੰਡ ਘਰ ਘਰ ਜਾ- -ਜਰੀ ਦਾ ਕਪੜਾ ਲੱਭਣ ਲੱਗਦਾ ਹੈ, ਕੋਈ ਕੱਪੜਾ ਤਾਂ ਨਹੀਂ- -ਮਿਲਦਾ ਪਰ ਜਰੀ ਦੀ ਇਕ ਪੁਰਾਣੀ ਚੁੰਨੀ ਮਿਲ ਜਾਂਦੀ ਹੈ-

-ਫਿਰ ਦਰਜੀ ਨੂੰ ਸੱਦਿਆ ਜਾਂਦਾ ਹੈ, ਦਰਜੀ ਦੱਸਦਾ ਹੈ ਇਸ- -ਕਪੜੇ ਦੀ ਕਮੀਜ਼ ਤਾਂ ਨਹੀਂ ਬਣ ਸਕਦੀ ਪਰ ਬਿਨਾਂ ਬਾਹਾਂ ਤੋਂ- -ਬੰਡੀ ਬਣ ਜਾਵੇਗੀ,ਸਾਰੇ ਸਹਿਮਤ ਹੋ ਜਾਂਦੇ ਹਨ,ਜਦ ਦਰਜੀ- -ਬੰਡੀ ਸਿਓਂ ਰਿਹਾ ਹੁੰਦਾ ਹੈ ਤਾਂ ਇਲਾਕੇ ਭਰ ਦੇ ਦੇ ਹਜਾਰਾਂ- 
-ਲੋਕ ਨਾਹਰੇ ਲਾ ਰਹੇ ਹੁੰਦੇ ਹਨ। ਜਦ ਬੰਡੀ ਬਣ ਜਾਂਦੀ ਹੈ ਤਾਂ- -ਇਸਤਰੀ ਸਭਾ ਉਸ ਉੱਤੇ ਲਾਲ ਫੁੱਲ ਦੀ ਕਢਾਈ ਕਰਦੀ ਹੈ- -ਕਢਾਈ ਹੁੰਦੇ ਸਾਰ ਹੀ ਇਲਾਕੇ ਭਰ ਦੇ ਲੱਖਾਂ ਲੋਕ ਇਨਕ- 
-ਲਾਬ ਜਿੰਦਾਬਾਦ ਦੇ ਨਾਹਰੇ ਲਾਉਂਦੇ ਰਾਘਵ ਰਾਓ ਨੂੰ ਬੰਡੀ- 
-ਦੇਣ ਵਾਸਤੇ ਜੇਲ੍ਹ ਵੱਲ ਤੁਰ ਪੈਂਦੇ ਹਨ। ਜਿਵੇਂ ਜਿਵੇਂ ਲੋਕਾਂ ਦਾ- -ਇਨਕਲਾਬੀ ਹੜ੍ਹ ਅੱਗੇ ਵੱਧਦਾ ਹੈ ਤਾਂ ਜਿੰਮੀਦਾਰ ਆਪਣੀਆਂ- -ਹਵੇਲੀਆਂ ਛੱਡ ਛੱਡ ਸ਼ਹਿਰ ਵੱਲ ਭੱਜ ਜਾਂਦੇ ਹਨ।

-ਦਿਨ ਚੜ੍ਹਣ ਤੋਂ ਪਹਿਲਾਂ ਇਨਕਲਾਬੀ ਜਜਬਿਆਂ ਨਾਲ ਪੂਰ- 
-ਲੋਕ ਹੜ੍ਹ ਜੇਲ੍ਹ ਬਾਹਰ ਪਹੁੰਚ ਜਾਂਦਾ ਹੈ ਬੁਲੰਦ ਆਵਾਜ਼ ਵਿੱਚ- -ਨਾਹਰੇ ਲੱਗ ਰਹੇ ਹਨ ਵਿਰੱਈਆ ਆਪਣੇ ਬੇਟੇ ਰਾਘਵ ਰਾਓ- -ਕੋਲ ਜਾਂਦਾ ਹੈ ਤੇ ਰਾਘਵ ਰਾਓ ਹੈਰਾਨ ਹੁੰਦਾ ਹੋਇਆ ਆਪਣੇ- -ਜੇਲ੍ਹ ਵਾਲੇ ਕਪੜਿਆਂ ਹੇਠਾਂ ਬੰਡੀ ਪਾਅ ਜੇਲ੍ਹਰ ਨਾਲ ਫਾਂਸੀ- 
-ਦੇ ਤਖਤੇ ਵੱਲ ਤੁਰ ਪੈਦਾ ਹੈ ਅਤੇ ਜੇਲ੍ਹੋਂ ਬਾਹਰ ਇਨਕਲਾਬੀ- -ਨਾਹਰਿਆਂ ਦੀ ਆਵਾਜ਼ ਹੋਰ ਵੀ ਬੁਲੰਦ ਹੋ ਜਾਂਦੀ ਹੈ-

  • Availability: In Stock
  • Model: 1-1326-P1882

Write Review

Note: Do not use HTML in the text.