Jhooth

Rs.125
Qty:
Publisher  :
Authors     :     Om Parkash Valmiki
Page          : 
Format      :     Hard Bound
Language :      Punjabi
ਓਮ ਪ੍ਰਕਾਸ਼ ਵਾਲਮਿਕੀ ਦੀ ਲਿਖੀ ਕਿਤਾਬ "ਜੂਠ" ਪੜੀ। ਇਹ ਦਵਾਰਕਾ ਭਾਰਤੀ ਨੇ ਪੰਜਾਬੀ ਵਿਚ ਅਨੁਵਾਦ ਕੀਤੀ ਹੈ । ਇਹ ਓਮ ਪ੍ਰਕਾਸ਼ ਵਾਲਮਿਕੀ ਦੀ ਸਵੈਜੀਵਨੀ ਹੈ। ਇਸ ਵਿੱਚ ਓਮ ਪ੍ਰਕਾਸ਼ ਵਾਲਮਿਕੀ ਨੇ ਆਪਣੇ ਪਿੰਡੇ ਤੇ ਹੰਢਾਏ ਜਾਤ-ਪਾਤ ਦੇ ਕੋਹੜ ਬਾਰੇ ਦਸਿਆ ਹੈ। 
ਕਿਤੇ ਪੜਿਆ ਸੀ ਕਿ ਸਿਰਫ਼ ਪਹਿਨਣ ਵਾਲਾ ਹੀ ਜਾਣਦਾ ਹੈ ਕਿ ਜੁੱਤੀ ਕਿਥੋਂ ਚੁੱਭ ਰਹੀ ਹੈ। ਬਾਕੀਆਂ ਨੂੰ ਤਾਂ ਬਸ ਜੁੱਤੀ ਨਜ਼ਰ ਆਉਂਦੀ ਹੈ ਬਾਹਰ ਤੋਂ। ਜਾਤੀ ਵੀ ਇਸੇ ਤਰ੍ਹਾਂ ਦੀ ਕਿਸੇ ਜੁੱਤੀ ਵਾਂਗ ਪਹਿਨਾ ਦਿੱਤੀ ਜਾਂਦੀ ਹੈ ਜਨਮ ਤੋਂ ਹੀ ਤੇ ਫਿਰ ਸਾਰੀ ਉਮਰ ਚੁੱਭਦੀ ਜੁੱਤੀ ਪਾ ਕੇ ਰਹਿਣਾ ਪੈਂਦਾ ਹੈ। ਚਾਹੇ ਮਨ ਹੋਵੇ ਜਾਂ ਨਾ। ਇਸ ਚੁੱਭਦੀ ਜੁੱਤੀ ਨੂੰ ਪਾ ਕੇ ਸਾਰੀ ਉਮਰ ਦਾ ਸਫਰ ਕਰਨਾ ਪੈਂਦਾ ਹੈ। ਉਤਾਰ ਕੇ ਹੱਥ ਵਿੱਚ ਵੀ ਨਹੀਂ ਫੜ ਸਕਦੇ ਕਿ ਨੰਗੇ ਪੈਰ ਤੁਰਿਆ ਜਾਵੇ। 
ਉਮ ਪ੍ਰਕਾਸ਼ ਵਾਲਮਿਕੀ ਲਿਖਦੇ ਹਨ ਕਿ "ਜੂਠ" ਮੇਰੇ ਲਈ ਕਲਾਕ੍ਰਿਤੀ ਨਹੀ ਹੈ। ਮੇਰੀ ਜਾਂ ਮੇਰੇ ਸਮਾਜ ਦੀ ਪੀੜ ਹੈ। ਜੋ ਸਵਾਲ ਬਣ ਕੇ ਸਾਹਮਣੇ ਆ ਖੜੀ ਹੈ। ਜੀਵਨ ਦੀ ਇਕ ਜਿਉਂਦੀ ਜਾਗਦੀ ਤਸਵੀਰ ਹੈ। ਕਿ ਇਹ ਸਵਾਲ ਸਿਰਫ਼ ਉਮ ਪ੍ਰਕਾਸ਼ ਜਾਂ ਉਸਦੇ ਵਰਗ ਲਈ ਹੈ? ਹੋਰ ਵਰਗਾਂ ਲਈ ਇਹ ਸਵਾਲ ਨਹੀ ਹੈ। ਉਹਨਾਂ ਲਈ ਕਿ ਹੈ ਇਹ? ਓਮ ਪ੍ਰਕਾਸ਼ ਇਸ ਸਵੈ ਜੀਵਨੀ ਵਿੱਚ ਦੱਸਦੇ ਹਨ ਕਿ ਕਿਵੇਂ ਸਕੂਲ, ਕਾਲਜ ਤੇ ਨੌਕਰੀ ਵਿਚ ਹਰ ਜਗ੍ਹਾ ਉਹਨਾਂ ਨੂੰ ਆਪਣੀ ਜਾਤ ਦੇ ਕਾਰਨ ਤ੍ਰਿਸਕਾਰ ਸਹਿਣਾ ਪਿਆ। ਕਿ ਹੁੰਦਾ ਹੈ ਕਿ ਸਾਡੇ ਨਾਲ ਕੋਈ ਛੋਟੀ-ਮੋਟੀ ਗੱਲ ਹੋ ਜਾਵੇ ਨਾ ਤਾਂ ਉਹ ਮਨੋ ਨਿਕਲਦੀ ਹੈ। ਪਰ ਜਿਸ ਕਿਸੇ ਨੂੰ ਸਾਰੀ ਉਮਰ ਬਚਪਨ ਤੋਂ ਬੁਢਾਪੇ ਤੱਕ ਨਫਰਤ ਮਿਲਦੀ ਰਹੀ ਹੋਵੇ ਉਸਦੀ ਮਾਨਸਿਕ ਤਾਕਤ ਤੇ ਹੈਰਾਨੀ ਹੁੰਦੀ ਹੈ। ਮਨ ਕਿੰਨੀ ਨਿਰਾਸ਼ਾ ਸਹਿ ਸਕਦਾ ਹੈ। ਓਮ ਪ੍ਰਕਾਸ਼ ਇਹ ਸਾਰਾ ਬੋਝ ਸਹਿ ਗਿਆ। ਕਿਵੇਂ ਸਹਿ ਗਿਆ ਇਸਦੇ ਦੋ ਕਾਰਨ ਹੋ ਸਕਦੇ ਹਨ। ਇਕ ਤਾਂ ਓਮ ਪ੍ਰਕਾਸ਼ ਦਾ ਖੁਦ ਤੇ ਮਾਨਸਿਕ ਤੌਰ ਤੇ ਤਾਕਤਵਰ ਹੋਣਾ। ਦੂਜਾ ਆਪਣਿਆਂ ਦਾ ਸਾਥ। ਉਮ ਪ੍ਰਕਾਸ਼ ਲਿਖਦਾ ਹੈ ਕਿ ਪੈਸਿਆਂ ਕਾਰਨ ਪੜਾਈ ਰੁੱਕ ਜਾਣ ਤੇ ਭਾਬੀ ਨੇ ਆਪਣੇ ਗਹਿਣੇ ਲਿਆ ਕੇ ਰੱਖ ਦਿੱਤੇ ਤੇ ਕਿਹਾ ਕਿ ਵੇਚ ਕੇ ਫੀਸ ਭਰੋ। ਤਾਂ ਓਮ ਪ੍ਰਕਾਸ਼ ਭਾਬੀ ਨਾਲ ਲੱਗ ਕੇ ਬਹੁਤ ਰੋਇਆ। ਪਿਤਾ ਸ਼ੁਰੂ ਤੋਂ ਪੜਾਈ ਦੇ ਹੱਕ ਵਿੱਚ ਸੀ। ਇਹ ਸਭ ਪੜ ਕੇ ਸਮਝ ਲੱਗੀ ਕਿ ਇਹਨਾਂ ਸਭ ਦੇ ਮੋਢੇ ਇਕ ਦੂਜੇ ਨਾਲ ਜੁੜੇ ਹਨ। ਤੇ ਇਕ ਦੂਜੇ ਦਾ ਸਹਾਰਾ ਹਨ। ਬੱਚਿਆ ਦੇ ਮਾਸੂਮ ਮਨ ਤੇ ਇਹਨਾਂ ਭੇਦਭਾਵਾਂ ਦਾ ਕਿ ਅਸਰ ਹੁੰਦਾ ਹੋਵੇਗਾ। ਕਿ ਉਹਨਾਂ ਦੇ ਮਨ ਇਹਨਾਂ ਨੂੰ ਸਹਿ ਸਕਣ ਵਾਲੇ ਹੋਣਗੇ??
ਮੇਰੀ ਇਕ ਕਲਾਸਮੇਟ ਸੀ ਇਕ ਵਾਰੀ ਅਸੀਂ ਕੁਝ ਬਾਹਰੋਂ ਖਾਣ ਚਲੇ ਗਏ। ਜੋ-ਜੋ ਖਾਣਾ ਸੀ ਉਸਦਾ ਆਰਡਰ ਕੀਤਾ। ਆ ਗਿਆ ਤਾਂ ਖਾਣ ਲੱਗ ਪਏ। ਥੋੜੀ ਦੇਰ ਬਾਅਦ ਉਹ ਮੇਰੇ ਖਾਣੇ ਵਿਚੋਂ ਕੁੱਝ ਚੁੱਕਦੀ- ਚੁੱਕ ਦੀ ਰੁੱਕ ਗਈ। ਮੈਂ ਉਸ ਵਲ ਪ੍ਸ਼ਨਾਤਮਕ ਢੰਗ ਨਾਲ ਦੇਖਿਆ। ਕਿ ਰੁਕੀ ਕਿਉਂ? ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਕਿਹਾ ਜੇ ਇਸਨੂੰ ਮੇਰੇ ਹੱਥ ਲਗ ਗਏ ਫਿਰ ਇਹ ਪਤਾ ਨਹੀ ਤੇਰੇ ਖਾਣ ਜੋਗਾ ਰਹੇ ਜਾਂ ਨਾ ਰਹੇ। ਮੇਰੇ ਜਿਵੇਂ ਕੁੱਝ ਅੰਦਰੋਂ ਤਿੜਕ ਗਿਆ। ਕਿ ਇਸ ਮਾਸੂਮ ਜਿਹੀ ਕੁੜੀ ਦੇ ਮਨ ਵਿੱਚ ਕੀ ਕੁੱਝ ਭਰ ਦਿੱਤਾ ਗਿਆ ਹੈ। ਜੋ ਇਹ ਬਿਨਾਂ ਕਿਸੇ ਕਸੂਰ ਦੇ ਆਪਣੇ ਆਪ ਨੂੰ ਦੋਸ਼ੀ ਮੰਨੀ ਬੈਠੀ ਹੈ। ਉਸਦੇ ਹੱਥ ਫੜ ਕੇ ਆਪਣੇ ਮੱਥੇ ਤੇ ਬੁੱਲ੍ਹਾਂ ਨਾਲ ਲਾਏ ਤੇ ਕਿਹਾ ਕਿ ਤੂੰ ਮੇਰੇ ਲਈ ਕਿਸੇ ਧਰਮ ਅਸਥਾਨ ਤੇ ਪਏ ਗ੍ਰੰਥ ਜਾਂ ਮੂਰਤੀ ਵਾਂਗ ਪਵਿੱਤਰ ਹੈ। ਅੱਗੇ ਤੋਂ ਨਾ ਇੰਝ ਕਹੀ। ਪਰ ਮੇਰਾ ਖੁਦ ਦਾ ਮਨ ਇਹ ਗੱਲ ਨਹੀਂ ਭੁੱਲ ਸਕਿਆ।
ਜਾਤ-ਪਾਤ ਖਤਮ ਹੋ ਜਾਵੇ ਤਾਂ ਕਈ ਲੋਕਾਂ ਨੂੰ ਆਪਣੀ ਦੁਕਾਨਦਾਰੀ ਬੰਦ ਕਰਨੀ ਪਵੇਗੀ। ਉਹ ਨਹੀ ਚਾਹੁੰਦੇ ਕਿ ਇੰਝ ਹੋਵੇ। ਉਹ ਚਾਹੁੰਦੇ ਹਨ ਕਿ ਇਹ ਸਭ ਚਲਦਾ ਰਹੇ ਤੇ ਲਗਾਤਾਰ ਦੂਸਰਿਆਂ ਦਾ ਸ਼ੋਸ਼ਣ ਕਰਦੇ ਰਹਿਣ। 
"ਜੂਠ " ਕਿਤਾਬ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿ ਦਰਦ ਇਹ ਸਹਿੰਦੇ ਹਨ ਤਹਾਨੂੰ ਵੀ ਪਤਾ ਲੱਗ ਸਕੇ।

 
  • Availability: In Stock
  • Model: SB194310-13

Write Review

Note: Do not use HTML in the text.