Main Laxmi, Main Hijra
Rs.150
Publisher :
Authors : Kulwinder Singh Malout
Page :
Format : Paper Back
Language : Punjabi
Authors : Kulwinder Singh Malout
Page :
Format : Paper Back
Language : Punjabi
Main Laxmi, Main Hijra by Kulwinder Singh Malout Punjabi Autobiography book Online "ਮੈਂ ਲਕਸ਼ਮੀ ਮੈਂ ਹਿਜੜਾ" ਲਕਸ਼ਮੀ ਨਰਾਇਣ ਤ੍ਰਿਪਾਠੀ ਦੀ ਬਾਇਉਗ੍ਰਾਫੀ ਹੈ। ਇਸਨੂੰ ਕੁਲਵਿੰਦਰ ਸਿੰਘ ਮਲੋਟ ਨੇ ਅਨੁਵਾਦ ਕੀਤਾ ਹੈ। ਕਿਤਾਬ ਨੇ ਇਹਨਾਂ ਨਾਲ ਜੁੜੀਆਂ ਕਈ ਗਲਤ ਫਹਿਮੀਆਂ ਨੂੰ ਦੂਰ ਕੀਤਾ । ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਇਕ ਡਰ ਹੁੰਦਾ ਮਨ ਵਿੱਚ। ਜਲਦੀ-ਜਲਦੀ ਦੂਰ ਜਾਣਾ ਚਾਹੁੰਦੇ ਹਾਂ, ਫਟਾਫਟ ਕੁਝ ਪੈਸੇ ਦੇ ਕੇ। ਪਰ ਇਹਨਾਂ ਦੇ ਇੰਝ ਮਾੜੇ ਤੇ ਉਜੱਡ ਵਿਵਹਾਰ ਪਿੱਛੇ ਬੜੇ ਵਾਜਿਬ ਕਾਰਨ ਹਨ। ਇਹਨਾਂ ਨੂੰ ਸਮਾਜ ਨਾਲੋਂ ਕੱਟ ਦਿੱਤਾ ਜਾਂਦਾ ਹੈ। ਆਖਿਰ ਉਹ ਵੀ ਇਨਸਾਨ ਹਨ। ਉਹਨਾਂ ਵਿਚ ਵੀ ਮਨ ਹੈ। ਭਾਵਨਾਵਾਂ ਸਿਰਫ ਸਾਡੇ ਕੋਲ ਹੀ ਹਨ, ਹਨਾ ? ਤੇ ਉਹ ਪੱਥਰ ਹਨ? ਤੁਸੀ ਕਦੇ ਦੇਖਿਆ ਕਿਸੇ ਫੈਕਟਰੀ ਵਿਚ ਜਾਂ ਦੁਕਾਨ ਵਿਚ ਕਿਸੇ ਨੇ ਇਹਨਾਂ ਨੂੰ ਕੰਮ ਤੇ ਲਗਾਇਆ ਹੋਵੇ। ਅੰਤ ਵਿਚ ਇਹਨਾਂ ਕੋਲ ਕਰਨ ਲਈ ਬੱਸ ਇਹੀ ਕੰਮ ਰਹਿ ਜਾਂਦੇ ਹਨ। ਕਈ ਮੰਗਣਾ ਸ਼ੁਰੂ ਕਰ ਦਿੰਦੇ ਹਨ। ਕੋਈ ਹੋਰ ਗਲਤ ਕੰਮਾਂ ਵਿਚ। ਕਿਤਾਬ ਪੜ ਕੇ ਬਚਪਨ ਦੀ ਗੱਲ ਯਾਦ ਆਈ। ਚਾਚਾ ਜੀ ਘਰ ਮੁੰਡਾ ਹੋਇਆ ਤਾਂ ਇਹ ਨੱਚਣ ਆ ਗਏ। ਗਲੀ ਵਿਚ ਨੱਚਣ ਤੋਂ ਬਾਅਦ ਦਾਦੀ ਜੀ ਨੇ ਪੈਸੇ ਦੇਣ ਲਈ ਅੰਦਰ ਬੁਲਾਇਆ ਤਾਂ ਅਸੀ ਵੀ ਲਾਗੇ ਸੀ। ਉਸਨੇ ਮੁੰਡੇ ਨੂੰ ਚੁੱਕਿਆ ਤੇ ਸ਼ਾਇਦ ਆਸ਼ੀਰਵਾਦ ਦਿੱਤਾ ਤੇ ਦਾਦੀ ਜੀ ਨਾਲ ਹੋਰ ਗੱਲਾਂ ਕਰਨ ਲੱਗ ਪਈ । ਦੱਸਿਆ ਕਿ ਉਹ ਬੀ.ਏ. ਪਾਸ ਹੈ, ਤੇ ਉਹ ਇਕ ਚੰਗੇ ਘਰ ਤੋਂ ਸੀ। ਜਾਣ ਲੱਗਿਆ ਦਾਦੀ ਜੀ ਨੂੰ ਕਹਿੰਦੀ ਕਿ ਮਾਫ ਕਰਨ ਮਾਤਾ ਜੀ ਕਿ ਮੈਂ ਆਪਣੇ ਹੱਥ ਇਸ ਬੱਚੇ ਨੂੰ ਲਗਾਏ। ਉਸਦੀਆਂ ਅੱਖਾਂ ਵਿਚ ਹੰਝੂ ਸਨ। ਇਹ ਸਭ ਸਮਾਜ ਨੇ ਉਹਨਾਂ ਦੇ ਮਨ ਵਿਚ ਬਿਠਾ ਦਿੱਤਾ ਹੈ ਕਿ ਉਹ ਸਵਿਕਾਰਤ ਨਹੀ ਹਨ। ਅਸੀ ਕਿਸ ਮੂੰਹ ਨਾਲ ਉਹਨਾਂ ਤੋਂ ਚੰਗਾ ਵਿਵਹਾਰ ਚਾਹੁੰਦੇ ਹਾਂ? ਕਿਤਾਬ ਵਿਚ ਲਕਸ਼ਮੀ ਨੇ ਆਪਣੇ ਜੀਵਨ ਬਾਰੇ ਲਿਖਿਆ ਹੈ। ਜਿਵੇਂ ਉਸਨੇ ਆਪਣੇ ਆਪ ਨੂੰ ਸਮਝਿਆ ਕਿਵੇਂ ਆਪਣੇ ਵਰਗੇ ਲੋਕਾਂ ਨਾਲ ਜੁੜੀ ਤੇ ਕਿਵੇਂ ਉਸਨੇ ਕਈ ਅੰਤਰਾਸ਼ਟਰੀ ਕਾਨਫਰੰਸਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਵਿਸ਼ੈ ਦੀ ਸਮਝ ਤੇ ਅਨਪੜਤਾ ਕਾਰਨ ਬਹੁਤ ਇੰਝ ਦੇ ਲੋਕ ਮਾਨਸਿਕ ਤੋਰ ਤੇ ਬਿਮਾਰ ਹੋ ਜਾਂਦੇ ਹਨ। ਕੁਝ 'ਕ ਪਰਿਵਾਰ ਵਾਲਿਆਂ ਦਾ ਹਿੱਸਾ ਹੁੰਦਾ ਹੈ ਇੰਝ ਬਿਮਾਰ ਕਰਨ ਵਿੱਚ। ਕਿਤਾਬ ਪੜਨ ਤੋਂ ਬਾਅਦ ਜੋ ਗੱਲ ਦਿਮਾਗ ਵਿਚ ਆਈ ਕਿ ਕਿਉਂ ਅਸੀਂ ਕਿਸੇ ਦੂਸਰੇ ਦੀ ਜਿੰਦਗੀ ਵਿਚ ਲੱਤ ਅੜਾਉਂਦੇ ਹਾਂ? ਹਰ ਕਿਸੇ ਨੂੰ ਹੱਕ ਹੈ ਆਪਣੇ ਹਿਸਾਬ ਨਾਲ ਜਿੰਦਗੀ ਜਿਉਣ ਦਾ। ਅਸੀ ਕਿਸੇ ਨੂੰ ਕਿਉਂ judge ਕਰਦੇ ਹਾਂ। ਹਰ ਕਿਸੇ ਦੀ ਆਪਣੀ ਜਿੰਦਗੀ ਹੈ ਉਸਦਾ ਉਹ ਜੋ ਮਰਜੀ ਕਰੇ। ਪਰ ਸਾਨੂੰ ਆਪਣੀ ਜਿੰਦਗੀ ਨਾਲੋਂ ਦੂਜਿਆਂ ਦੀ ਜਿੰਦਗੀ ਵਿਚ ਦਿਲਚਸਪੀ ਜਿਆਦਾ ਹੁੰਦੀ ਹੈ। ਕਿਤਾਬ ਬਹੁਤ ਧਾਰਨਾਵਾਂ ਤੋੜਦੀ ਹੈ। ਲਕਸ਼ਮੀ ਹਨੇਰੇ ਭਰੀ ਗੁਫਾ ਵਿਚ ਦੂਰ ਕਿਤੇ ਜਗਦਾ ਇਕ ਦੀਵੇ ਵਾਂਗ ਹੈ। ਜੋ ਆਪਣਾ ਸਾਰਾ ਜ਼ੋਰ ਲਗਾ ਕੇ ਜਿੰਨਾਂ ਹੋ ਸਕਦਾ ਹੈ ਉਨਾਂ ਹਨੇਰਾ ਦੂਰ ਕਰ ਰਿਹਾ ਹੈ। ਇਹ ਕਿਤਾਬ ਇਹਨਾਂ ਦੀ ਜਿੰਦਗੀ ਦਾ ਸੰਤਾਪ ਸਮਝਣ ਵਿਚ ਮਦਦ ਕਰਦੀ ਹੈ। |
- Availability: In Stock
- Model: 1-TB1326-P2864