Authors : Devendra Satyarthi
Page :
Format : Hard Bound
Language : Punjabi
Sui Bazar by Devendra Satyarthi Punjabi Stories book Online
ਸੂਈ ਬਾਜ਼ਾਰ - ਦਵਿੰਦਰ ਸਤਿਆਰਥੀ ਦੀ ਖੂਬਸੂਰਤ ਕਿਤਾਬ ਐ । ਕੁੱਲ 13 ਨਿਵੰਧ ਨੇ । ਪੇਜ਼ 144 ਤੇ ਕੀਮਤ 295 ( ਬਹੁਤੀ ਜਿਆਦਾ ) ਆਰਸੀ ਨੇ ਛਾਪੀ ਐ । ਇਹਦੇ 'ਚ 5 ਲੇਖ ਆਤਮਕਥਾ ਮੂਲਕ ਨੇ । ਇੱਕ ਸਾਹਿਰ ਲੁਧਿਆਣਵੀ ਦਾ ਰੇਖਾ ਚਿੱਤਰ ਐ ਸਤਿਆਰਥੀ ਬਾਰੇ । ਇੱਕ ਲੇਖ 'ਅਨਾਮ ਟਾਪੂ' ਗਾਂਧੀ ਉੱਤੇ ਐ । 'ਅਲਵਿਦਾ' ਲੇਖ ਮੋਹਨ ਸਿੰਘ ਨਾਲ ਆਪਣੇ ਮੇਲ 'ਤੇ । ਇੱਕ ਲੇਖ 'ਕ੍ਰਿਸ਼ਨ ਚੰਦਰ' ਬਾਰੇ ਐ । ਇੱਕ ਲੇਖ 'ਇਸ਼ਵਰ ਚਿੱਤਰਕਾਰ' ਬਾਰੇ । ਇੱਕ ਨਾਵਲਿੱਟ ਕੁੱਲ 30 ਕੁ ਪੇਜ਼ਾਂ ਦਾ (ਮੇਰੇ ਤੋਂ ਨਹੀਂ ਪੜ੍ਹਿਆ ਗਿਆ ) ਦੋ ਪਤਾ ਨਹੀਂ ਕਹਾਣੀਆਂ ਨੇ ਪਤਾ ਨਹੀਂ ਵਿਅੰਗ ਲੇਖ ( ਮੈਨੂੰ ਤਾਂ ਸਮਝ ਨ੍ਹੀ ਲੱਗੇ )। ਵਾਰਤਕ ਕਾਵਿ ਮਈ ਐ ਦਿਲ ਨੂੰ ਟੁੰਬਣ ਵਾਲੀ । ਚੁਸ਼ਤ ਫਿਕਰੇ । ਫਿਰ ਵੀ ਇਹ ਕਿਤਾਬ 'ਕਲਾ-ਕਲਾ ਲਈ' ਦੇ ਸਿਧਾਂਤ ਤੇ ਖਰ੍ਹੀ ਉੱਤਰ ਦੀ ਐ । 'ਕਲਾ ਲੋਕਾਂ ਲਈ' ਤੋਂ ਉਲਟ । ਉਂਝ ਕਦੇ ਪੜ੍ਹ ਲਵੀਂ ਤਾਂ ਠੀਕ ਐ । ਪਰ ਮੈਨੂੰ ਸਤਿਆਰਥੀ ਦੇ ਰੇਖਾ ਚਿੱਤਰ ਹੀ ਵੱਧ ਪਸੰਦ ਨੇ । ਇੱਕ ਕਿਤਾਬ ਉਹਦੀ ਰੇਖਾ ਚਿੱਤਰਾਂ ਵਾਲੀ ਸੀ । ਉਹ ਵਧੀਆ ਸੀ ਬਹੁਤ । ਮੈਂ ਕੁਝ ਫਿਕਰੇ ਇਸ ਕਿਤਾਬ 'ਚੋਂ ਦੱਸ ਦਿੰਨ੍ਹਾ ਜੋ ਮੈਂ ਆਪਣੀ ਡਾਇਰੀ 'ਚ ਨੋਟ ਕੀਤੇ ਸੀ ... 1.ਵਿਗਿਆਨ ਦਾ ਚਮਤਕਾਰ! ਬੰਦਾ ਤੁਰ ਗਿਆ, ਪਰ ਉਸ ਜੀ ਆਵਾਜ਼ ਸਾਡੀ ਟਕੜ ਵਿੱਚ । |
- Availability: In Stock
- Model: 3-1326-P4932