Supansaaz
Rs.150
Publisher :
Authors : Paulo Coelho
Page :
Format : Paper Back
Language : Punjabi
The Alchemist by Paulo Coelho in Punjabi Language as Supansaaz (Punjabi translation).
Authors : Paulo Coelho
Page :
Format : Paper Back
Language : Punjabi
The Alchemist by Paulo Coelho in Punjabi Language as Supansaaz (Punjabi translation).
Supansaaz by Paulo Coelho Punjabi Novel book Online ਅਸੀ ਸੁਪਨੇ ਲੈਂਦੇ ਹਾਂ ਕੁਝ ਵੱਡਾ ਕਰਨ ਦੀ ਸੋਚਦੇ ਹਾਂ, ਕੁਝ ਨਹੀਂ ਤੁਰਦੇ, ਕੁਝ ਤੁਰ ਪੈਂਦੇ ਹਨ। ਸੁਪਨੇ ਪੂਰੇ ਕਰਨ ਲਈ, ਜੂਝਦੇ ਹਾਂ ਹਲਾਤਾਂ ਨਾਲ ਆਪਣੇ ਸੁਪਨਿਆਂ ਲਈ। ਜਿਵੇਂ ਬਜ਼ਾਰ ਵਿਚ ਕੋਈ ਚੀਜ਼ ਲੈਣ ਲਈ ਉਸਦਾ ਮੁੱਲ ਤਾਰਨਾ ਪੈਂਦਾ ਹੈ। ਉਂਝ ਹੀ ਮੁੱਲ ਤਾਰਦੇ ਹਾਂ। ਆਪਣੇ ਸੁਪਨਿਆਂ ਲਈ ਆਪਣੀ ਨੀਂਦ ਤਿਆਗ ਕੇ, ਆਪਣਾ ਆਰਾਮ ਤਿਆਗ ਕੇ, ਆਪਣਾ ਮਨੋਰੰਜਨ ਤਿਆਗ ਕੇ ,ਔਖਾ ਲੱਗਦਾ ਹੈ ਇਹ ਸਭ, ਕਿਉਂਕਿ ਆਰਾਮ ਕਰਨਾ, ਸੌਣਾ ਬਹੁਤ ਸੋਖਾ ਹੁੰਦਾ ਹੈ, ਸੁਪਨਿਆਂ ਦੇ ਲਈ ਮਿਹਨਤ ਕਰਨ ਨਾਲੋਂ। ਪਰ ਅਸੀਂ ਇਹ ਸਭ ਆਪਣੇ ਸੁਪਨਿਆਂ ਦੀ ਕੀਮਤ ਦੇ ਰੂਪ ਵਿਚ ਭਰਦੇ ਹਾਂ। ਫਿਰ ਕਈ ਵਾਰ ਕਿ ਹੁੰਦਾ ਹੈ ਕਿ ਸਾਡੀ ਅੰਦਰਲੀ ਚਿੰਗਾਰੀ ਬੁੱਝ ਜਾਂਦੀ ਹੈ, ਤੇ ਅਸੀਂ ਉਸ ਸੁਪਨੇ ਦਾ ਪਿੱਛਾ ਕਰਨਾ ਛੱਡ ਦਿੰਦੇ ਹਾਂ। ਇਸਦੇ ਕਈ ਕਾਰਣ ਹੁੰਦੇ। ਕਈ ਵਾਰ ਅਸੀਂ ਥੱਕ ਜਾਂਦੇ ਹਾਂ, ਤੇ ਕਈ ਵਾਰ ਅਸੀਂ ਇਕ comfort zone ਵਿਚ ਰੁੱਕ ਜਾਂਦੇ ਹਾਂ, ਮਹਿਸੂਸ ਕਰਦੇ ਹਾਂ ਕਿ ਇੱਥੇ ਹੀ ਅਸੀਂ ਸੰਤੁਸ਼ਟ ਹਾਂ। ਅਸੀਂ ਜੀਵਨ ਦੇ ਚੱਕਰ ਵਿਚ ਫੱਸ ਜਾਂਦੇ ਹਾਂ, ਭੁੱਲ ਜਾਂਦੇ ਹਾਂ ਆਪਣੇ ਸੁਪਨੇ। ਫਿਰ ਸੁਪਨੇ, ਸੁਪਨੇ ਹੀ ਰਹਿ ਜਾਂਦੇ ਹਨ। 1-2 ਸਾਲ ਆਪਣਾ comfort zone ਤੇ ਆਪਣਾ ਇਸ ਵਿਚ ਰਹਿਣ ਦਾ ਫੈਂਸਲਾ ਠੀਕ ਲੱਗਦਾ ਹੈ, ਤੇ ਫਿਰ ਸੁਪਨੇ ਆਉਂਦੇ ਹਨ, ਵਾਪਸ ।ਸਮਾਂ ਲੰਘ ਜਾਂਦਾ ਹੈ। ਸੁਪਨੇ ਮਨ ਨੂੰ ਕਟੋਚਦੇ ਹਨ। ਕਿਉਂ ਨਹੀਂ ਕੀਤੀ ਉਦੋਂ ਹਿੰਮਤ, ਕਿਉਂ ਆਲਸ ਪਾਇਆ ਸੀ। ਮੈਂਨੂੰ ਲੱਗਦਾ ਜੇ ਆਪਣੇ ਸੁਪਨੇ ਨਾ ਪੂਰੇ ਕੀਤੇ ਤਾਂ ਬੱਚਿਆਂ ਨੂੰ ਸੁਣਾਉਣ ਲਈ ਆਮ ਕਹਾਣੀਆਂ ਹੀ ਹੋਣਗੀਆਂ। ਪਰ ਜੇਕਰ ਪੂਰੇ ਕਰ ਲਏ ਤਾਂ ਉਹ ਸੱਚੀਆਂ ਕਹਾਣੀਆਂ ਹੋਣਗੀਆਂ। ਮੇਰੀਆਂ ਆਪਣੀਆਂ। ਆਪਣੇ ਅੰਤਮ ਵੇਲੇ ਮੈਂਨੂੰ ਆਪਣੇ ਮਨ ਵਿਚ ਕਹਾਣੀਆਂ ਚਾਹੀਦੀਆਂ ਹਨ ਨਾਂ ਕਿ ਜ਼ਿੰਦਾ ਦਫ਼ਨ ਸੁਪਨੇ। "ਸੁਪਨਸਾਜ਼" - THE ALCHEMIST ਇਕ ਜਾਦੂਈ ਕਿਤਾਬ, ਪਾਉਲੋ ਕੋਲਹੋ ਦਾ ਇਕ ਨਾਵਲ। ਇੱਕ Quote ਬਹੁਤ ਇੰਟਰਨੈੱਟ ਉੱਪਰ ਪੜਿਆ ਕਿ "BOOK ARE UNIQUELY PORTABLE MAGIC". ਅੱਜ ਯਕੀਨ ਹੋ ਗਿਆ। ਸੱਚੀ ਕਿਤਾਬ ਹੱਥ ਵਿਚ ਫੜੀ ਕਿ ਇੰਝ ਮਹਿਸੂਸ ਹੋਇਆ ਜਿਵੇਂ ਇਕ MAGIC WAND ਹੋਵੇ। ਇੰਨੀ ਵਧੀਆ ਲੱਗੀ ਕਿਤਾਬ ਕਿ ਇਸੇ ਲੇਖਕ ਦੀਆਂ ਬਾਕੀ ਕਿਤਾਬਾਂ ਪੜਨ ਦਾ ਮਨ ਕਰ ਆਇਆ। "ਸੁਪਨਸਾਜ਼" ਹੈ ਤਾਂ ਇੱਕ ਨਾਵਲ, ਪਰ ਇਕ ਮੋਟੀਵੇਸ਼ਨਲ SELF HELP ਕਿਤਾਬ ਲੱਗੀ। ਸ਼ਬਦਾਂ ਵਿਚ ਜਾਦੂ ਹੈ। ਹਰੇਕ ਅੱਖਰ ਇਸਦਾ ਮੁੱਲ ਮੋੜਦਾ ਹੈ। "ਸੁਪਨਸਾਜ਼" ਪਤਾ ਨਹੀਂ ਕੀ ਹੈ, ਇਹ ਸਾਨੂੰ ਸੁਪਨੇ ਲੈਣਾ ਸਿਖਾਉਂਦੀ ਹੈ। ਸੁਪਨਿਆਂ ਲਈ ਮਿਹਨਤ ਕਰਨਾ ਦੱਸਦੀ ਹੈ। ਸੁਪਨੇ ਪੂਰੇ ਕਰਨ ਦਾ ਤਰੀਕਾ ਦੱਸਦੀ ਹੈ। ਸੁਪਨੇ ਪੂਰੇ ਕਰਨ ਲਈ ਉਤਸਾਹਿਤ ਕਰਦੀ ਹੈ। ਉਮੰਗ ਭਰਦੀ ਹੈ। ਹੋਂਸਲਾ ਦਿੰਦੀ ਹੈ। ਬਾਂਹ ਫੜਦੀ ਹੈ। ਨਾਲ ਲੈ ਕੇ ਚੱਲਦੀ ਹੈ। ਇਹ ਸਭ ਪਾਉਲੋ ਕੋਲਹੋ ਅਧਿਆਤਮਿਕਤਾ ਯਥਾਰਥਵਾਦ ਤੇ ਰੇਗਿਸਤਾਨ ਲੋਕ ਗਾਥਾ ਦੇ ਇੱਕਠ ਨਾਲ ਇਕ ਨਾਵਲ ਦੇ ਰੂਪ ਵਿਚ ਲਿਖ ਦਿੱਤਾ ਹੈ। |
- Availability: In Stock
- Model: 1-1326-P6034