Publisher :
Authors : Surjit Patar
Page :
Format : Paper Back
Language : Punjabi
Authors : Surjit Patar
Page :
Format : Paper Back
Language : Punjabi
Suraj Mandar diyan Pauriyan by Surjit Patar Punjabi Prose book Online ਸੂਰਜ ਮੰਦਰ ਦੀਆਂ ਪੌੜੀਆਂ ਸੁਰਜੀਤ ਪਾਤਰ ਜੀ ਦੀ ਲਿਖੀ ਇੱਕੋ ਇੱਕ ਵਾਰਤਕ ਕਿਤਾਬ ਹੈ। ਇਹ ਇਕੱਲੀ ਵਾਰਤਕ ਹੀ ਨਹੀਂ ਹੈ ਕੁਝ ਕਵਿਤਾਵਾਂ ਵੀ ਹਨ। ਇਸ ਕਿਤਾਬ ਵਿੱਚ ਸੁਰਜੀਤ ਪਾਤਰ ਨੇ ਵੱਖ ਲਿਖਿਆ ਹੈ ਕਿ ਕਿਵੇਂ ਕੁਝ ਕਵਿਤਾਵਾਂ ਨੇ ਜਨਮ ਲਿਆ। ਕਿਹੜੀਆਂ ਕਿਹੜੀਆਂ ਘਟਨਾਵਾਂ ਨੇ ਮਨ ਤੇ ਅਸਰ ਕੀਤਾ ਤੇ ਉਸਦੇ ਨਤੀਜੇ ਵਜੋਂ ਕਿਸ ਕਵਿਤਾ ਦਾ ਜਨਮ ਹੋਇਆ ।ਇੰਝ ਬਹੁਤ ਸਾਰੀਆਂ ਕਵਿਤਾਵਾਂ ਦੇ ਪਿੱਛੇ ਕੀ ਕਾਰਨ ਸੀ ਪਤਾ ਚਲਦਾ ਹੈ ।ਕਿਤਾਬ ਵਿੱਚ ਪਾਤਰ ਜੀ ਦੀ ਜਿੰਦਗੀ ਨਾਲ ਜੁੜੇ ਕਈ ਸਾਹਿਤ ਨਾਲ ਸਬੰਧਤ ਵਿਅਕਤੀਆਂ ਦੇ ਨਾਲ ਮੁਲਾਕਾਤਾਂ ਦਾ ਜਿਕਰ ਹੈ । ਸ਼ਿਵ, ਪਾਸ਼,ਮੀਸ਼ਾ, ਕੁਲਵੰਤ ਵਿਰਕ, ਦੀਦਾਰ ਸਿੰਘ, ਅਮਿਤੋਜ, ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜੋਗਿੰਦਰ ਸਿੰਘ ਕੈਰੋਂ, ਅਮਰਜੀਤ ਗਰੇਵਾਲ ਬਾਰੇ ਲੇਖ ਹਨ। ਆਪਣੀ ਜਿੰਦਗੀ ਬਾਰੇ ਆਪਣੇ ਪਰਿਵਾਰ ਬਾਰੇ ਇਕ ਲੇਖ ਹੈ । ਸੁਰਜੀਤ ਪਾਤਰ ਜਿੰਨਾ ਦੀ ਕਵਿਤਾ ਆਮਤੌਰ ਤੇ ਸਮਝ ਆਣ ਵਾਲੀ ਹੁੰਦੀ ਹੈ । ਉਹਨਾਂ ਦੀ ਵਾਰਤਕ ਨੇ ਵੀ ਬਹੁਤ ਅਰਾਮ ਨਾਲ ਆਪਣੇ ਨਾਲ ਜੋੜ ਲਿਆ । ਬਹੁਤ ਸਾਰੇ ਸਾਹਿਤਕਾਰਾਂ ਦੇ ਜੀਵਨ ਬਾਰੇ ਪਤਾ ਚਲਦਾ ਹੈ । ਕਿਸੇ ਦੀ ਕਵਿਤਾ ਸੁਣੀਦੀ ਹੈ ਤਾਂ ਕਈ ਵਾਰ ਕਵੀ ਖੁਦ ਸਮਝਾਉਂਦਾ ਹੈ ਕਿ ਮਤਲਬ ਹੈ ਤੇ ਕਿਉਂ ਲਿਖੀ ਹੈ। ਫਿਰ ਕਵਿਤਾ ਪੂਰੀ ਤਰ੍ਹਾਂ ਸਮਝ ਆਉਂਦੀ ਹੈ । ਇਹ ਕਿਤਾਬ ਪੜ੍ਹ ਕੇ ਇੰਝ ਲੱਗਦਾ ਹੈ ਕਿ ਇਸ ਵਿਚਲੀਆਂ ਕਵਿਤਾਵਾਂ ਬਾਰੇ ਸੁਰਜੀਤ ਪਾਤਰ ਖੁਦ ਸਮਝਾ ਰਹੇ ਹਨ । |
- Availability: In Stock
- Model: 1-1326-P5001