Tibbat Vich Sava Saal

Rs.300
Qty:
Publisher    :
Authors      :   Rahul Sankrityayan
Page           : 
Format       :   Hard Bound
Language   :   Punjabi 
Tibbat Vich Sava Saal by Rahul Sankrityayan Punjabi Travelogue book Online
ਤਿੱਬਤ ਵਿਚ ਸਵਾ ਸਾਲ ਰਾਹੁਲ ਸਾਂਕਰਤਿਆਯਨ ਦੀ ਲਿਖੀ ਅਤੇ ਨਿਰਮਲਜੀਤ ਦੀ ਪੰਜਾਬੀ ਵਿਚ ਅਨੁਵਾਦ ਕੀਤੀ ਕਿਤਾਬ ਹੈ। ਮੂਲ ਰੂਪ ਵਿੱਚ ਇਹ ਕਿਤਾਬ 1934 ਵਿੱਚ ਪ੍ਰਕਾਸ਼ਿਤ ਹੋਈ। ਇਹ ਸਫ਼ਰਨਾਮਾ ਥੋੜ੍ਹਾ ਅਲੱਗ ਤਰ੍ਹਾਂ ਦਾ ਹੈ। ਕਿਉਂਕਿ ਲੇਖਕ ਨੇ ਜਦ ਇਹ ਸਫ਼ਰ ਕੀਤਾ ਤਾਂ ਉਸ ਸਮੇਂ ਆਵਾਜਾਈ ਦੇ ਸਾਧਨ ਬਹੁਤੇ ਨਹੀਂ ਸਨ। ਜਿਆਦਾਤਰ ਸਫ਼ਰ ਪੈਦਲ ਹੀ ਕੀਤਾ। ਅਤੇ ਦੂਸਰਾ ਇਸ ਸਫਰ ਦਾ ਮੰਤਵ ਸੀ ਕਿ ਬੁੱਧ ਧਰਮ ਨਾਲ ਸਬੰਧਤ ਧਾਰਮਿਕ ਕਿਤਾਬਾਂ ਨੂੰ ਇਕੱਠਾ ਕਰਨਾ।ਇਹ ਸਫ਼ਰ ਘੁੰਮਣਾ ਫਿਰਨਾ ਨਹੀਂ ਸੀ। ਤੀਸਰੀ ਰਾਹੁਲ ਇਕ ਖ਼ੁਦ ਵੱਡੇ ਵਿਦਵਾਨ ਸਨ। ਸੋ ਰਸਤੇ ਵਿੱਚ ਆਉਂਦੀਆਂ ਥਾਵਾਂ ਦੀ ਮਹੱਤਤਾ ਓਹਨਾ ਨੂੰ ਵਧੀਆ ਤਰ੍ਹਾਂ ਪਤਾ ਸੀ। ਸੋ ਇਸ ਤਰ੍ਹਾਂ ਆਵਾਜਾਈ ਦੇ ਸਾਧਨਾਂ ਦੀ ਘਾਟ ਨੇ ਸਫ਼ਰ ਨੂੰ ਹੌਲੀ ਤਾਂ ਕਰ ਦਿੱਤਾ ਪਰ ਉਸ ਦੇ ਰਾਹੁਲ ਨੂੰ ਉਹ ਸਾਰੀਆਂ ਚੀਜ਼ਾਂ ਬਾਰੇ ਲਿਖਣ ਦਾ ਮੌਕਾ ਦਿੱਤਾ ਜੋ ਜੋ ਰਸਤੇ ਵਿੱਚ ਮਿਲੀਆਂ। ਸਫ਼ਰ ਨੇਪਾਲ ਰਾਹੀਂ ਲਹਾਸਾ ਜਾਣ ਦਾ ਫਿਰ ਸਿੱਕਮ ਰਾਹੀਂ ਵਾਪਿਸ ਆਉਣ ਦਾ ਹੈ। ਰਾਹੁਲ ਦੀ ਇਸ ਯਾਤਰਾ ਦਾ ਸਮਾਂ ਉਹਨਾਂ ਵਲੋਂ 7 ਸਾਲ ਨਿਸ਼ਚਿਤ ਕੀਤਾ ਗਿਆ ਸੀ।ਜਿਸ ਵਿੱਚ 3 ਸਾਲ ਲਹਾਸਾ ਰਹਿ ਕੇ ਗ੍ਰੰਥਾਂ ਦਾ ਅਧਿਐਨ ਕਰਨਾ ਸੀ। ਤੇ ਬਾਅਦ ਵਿੱਚ ਜਪਾਨ ਵੱਲ ਜਾਣ ਦਾ ਸੀ। ਪਰ ਨੇਪਾਲ ਤਿੱਬਤ ਦੇ ਲੜਾਈ ਦੇ ਹਾਲਾਤ ਕਰਕੇ ਵਾਪਿਸ ਭਾਰਤ ਮੁੜਨਾ ਪਿਆ।
ਇਹ ਸਫ਼ਰਨਾਮਾ ਇਸ ਕਰ ਕੇ ਅਲੱਗ ਲੱਗਾ ਕਿਉਂਕਿ ਜਿਸ ਰਸਤਿਆਂ ਤੇ ਚੱਲ ਕੇ ਰਾਹੁਲ ਗਏ ਤੇ ਵਾਪਿਸ ਆਏ ਉਹਨਾਂ ਰਸਤਿਆਂ ਤੇ ਵਸਦੇ ਲੋਕਾਂ ਦਾ ਸਮਾਜਿਕ ਧਾਰਮਿਕ ਜੀਵਨ ਤੇ ਉਹਨਾ ਦਾ ਰਹਿਣ ਸਹਿਣ ਕੱਪੜੇ ਬਾਰੇ ਜਾਣਕਾਰੀ ਸ਼ਾਇਦ ਕਿਸੇ ਹੋਰ ਤੋਂ ਨਾ ਮਿਲ ਸਕਦੀ। ਕਿਤਾਬ ਵਿੱਚ ਭੋਟੀਆਂ ਲੋਕ ,ਯਲਮੋ, ਤਿੱਬਤੀ ਤੇ ਤਿੱਬਤੀਆਂ ਦੀਆਂ ਸ੍ਰੇਣੀਆਂ ਦਾ ਜੀਵਨ ਲਾਗੇ ਦਰਸਾਇਆ ਗਿਆ ਹੈ। ਕਿਉਂਕਿ ਆਪਣੇ ਸਫ਼ਰ ਦੌਰਾਨ ਰਾਹੁਲ ਨੂੰ ਇਹਨਾਂ ਵਿਚੋਂ ਕਿਸੇ ਨਾ ਕਿਸੇ ਦੇ ਘਰ ਰਹਿਣਾ ਪੈਂਦਾ ਸੀ।
ਕਿਤਾਬ ਦੇ ਅੰਤਲੇ ਭਾਗ ਵਿਚ ਤਿੱਬਤ ਨੇਪਾਲ ਦੇ ਯੁੱਧ ਸਮੇਂ ਬਣੇ ਹਾਲਾਤ ਤੇ ਉਹਨਾਂ ਹਾਲਾਤ ਵਿੱਚ ਚੀਨ ਤੇ ਅੰਗਰੇਜ਼ਾਂ ਦੀ ਭੂਮਿਕਾ ਬਾਰੇ ਹੈ। ਕਿਤਾਬ ਪੜ੍ਹਨ ਯੋਗ ਹੈ। ਕੁੱਲ ਮਿਲਾ ਕੇ ਕਿਤਾਬ ਤੇ ਬਹੁਤ ਮਿਹਨਤ ਕੀਤੀ ਗਈ ਹੈ। ਅਨੁਵਾਦਕ ਵੱਲੋਂ ਵੀ ਤੇ ਲੇਖਕ ਵੱਲੋਂ ਵੀ। ਕਿੰਨੀ ਵਧੀਆ ਗੱਲ ਹੁੰਦੀ ਜੇ ਕਿਤਾਬ ਦੇ ਨਾਲ ਰਾਹੁਲ ਦੀ ਪੂਰੀ ਯਾਤਰਾ ਦਾ ਨਕਸ਼ਾ ਵੀ ਦਿੱਤਾ ਗਿਆ ਹੁੰਦਾ,ਤੇ ਚਿੱਤਰ ਹੋਰ ਵੀ ਸੰਜੀਵ ਹੋ ਜਾਣਾ ਸੀ। ਕਿਤਾਬ ਸ਼ਾਇਦ ਦੁਬਾਰਾ ਪੜ੍ਹਾ ਨਕਸ਼ਾ ਕੋਲ ਰੱਖ ਕੇ।ਮਨ ਵਿਚ ਰਸਤੇ ਦੇ ਚਿੱਤਰ ਆਪਣੇ ਆਪ ਬਣਦੇ ਹਨ। ਕੀ ਸਮਾਂ ਹੋਵੇਗਾ ਉਹ ਜਦ ਰਾਹੁਲ ਨੇ ਇਹ ਸਫ਼ਰ ਕਰ ਲਿਆ,ਅੱਜ ਦੇ ਸਮੇਂ ਵਿਚ ਵੀ ਇਹ ਉਨਾਂ ਹੀ ਔਖਾ ਹੋਵੇਗਾ ।ਸ਼ਾਇਦ ਹੀ ਇੰਨਾਂ ਪੁਰਾਣਾ ਤੇ ਅਜਿਹਾ ਸਫ਼ਰਨਾਮਾ ਹੋਰ ਹੋਵੇ।ਪੰਜਾਬੀ ਵਿਚ ਜੇ ਹੈ ਤਾਂ ਨਾਮ ਜਰੂਰ ਦਸਣਾ।

 
  • Availability: In Stock
  • Model: 3-1326-P5174

Write Review

Note: Do not use HTML in the text.