Amritsar : smt. Gandhi di aakhri laddaai

Rs.250
Qty:
Publisher    :
Authors      :   Mark tully and Satish Jacob
Page           : 
Format       :   Paper Back
Language   :   Punjabi 
Amritsar : smt. Gandhi di aakhri laddaai by Mark tully and Satish Jacob Punjabi History book Online

This book is punjabi Translation of Amritsar: Mrs. Gandhi's last battle. 
ਸਿੱਖ ਇਤਿਹਾਸ ਵਿਚ june 84 ਇਕ ਬਹੁਤ ਵੱਡਾ ਸਾਕਾ ਸੀ। ਜਿਸ ਨੇ ਸਿੱਖ ਕੋਮ ਦੇ ਨਾਲ-ਨਾਲ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ। ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਹਿੱਸਾ ਹੋਣ ਕਾਰਨ ਹਰ ਸਿੱਖ ਤੇ ਬਹੁਤ ਸਾਰੇ ਗੈਰ ਸਿੱਖ ਇਸਨੂੰ ਪੂਰੀ ਤਰਾਂ ਸਮਝਣਾ ਚਾਹੁੰਦੇ ਸਨ ਕਿ ਇਸ ਸਭ ਘਟਨਾਕ੍ਰਮ ਦੀ ਸ਼ੁਰੂਆਤ ਕਿਵੇਂ ਹੋਈ ਤੇ ਇਸਦੇ ਕੀ ਸਿੱਟੇ ਨਿਕਲੇ ਕਿਹੜੇ-ਕਿਹੜੇ ਵਿਅਕਤੀ ਨੇ ਇਸ ਵਿਚ ਕੀ-ਕੀ ਰੋਲ ਅਦਾ ਕੀਤਾ। ਇਸਦੀ ਨੀਂਹ ਕਦੋਂ ਰੱਖੀ ਗਈ।ਜਦ ਇਕ ਬਹੁ ਗਿਣਤੀ ਧਰਮ ਵਲੋਂ ਘੱਟ ਗਿਣਤੀ ਧਰਮਾਂ ਨੂੰ ਹੋਲੀ-ਹੋਲੀ ਨਿਗਲਦਿਆਂ ਵਾਰੀ ਸਿੱਖ ਧਰਮ ਦੀ ਵੀ ਆ ਗਈ। 
ਕੁਝ ਆਪਣੇ ਵੀ ਤੇਜ ਰਫਤਾਰ ਨਾਲ ਸਹੀ ਚੱਲਣ ਦੇਣਾ ਚਾਹੁੰਦੇ ਸੀ ਕਿਉਂਕਿ ਉਸ ਤਰਾਂ ਦੀ ਜਿੰਦਗੀ ਨਾਲ ਜੁੜ ਕੇ ਤੁਸੀ ਸਿੱਖ ਧਰਮ ਦੇ ਸਾਰੇ Rules and regulations ਅਸਾਨੀ ਨਾਲ ਨਹੀ ਸਿਖ ਸਕਦੇ। 
ਫਤਿਹ ਸਿੰਘ ਦੇ ਅਕਾਲੀ ਦਲ ਦਾ ਪ੍ਰਧਾਨ ਬਣ ਜਾਣ ਤੋਂ ਬਾਅਦ ਅਕਾਲੀ ਦਲ ਦਾ ਰਾਹ ਸਿੱਖ ਧਰਮ ਦੀ ਫਿਲਾਸਫੀ ਤੋਂ ਥੋੜਾ ਖਿਸਕ ਗਿਆ ਕਿਉਂਕਿ ਉਹ ਇਕ ਜੱਟ ਸਿੱਖ ਸੀ। ਉਸ ਤੋਂ ਬਾਅਦ ਅਕਾਲੀ ਦਲ ਜੱਟ ਸਿੱਖਾਂ ਵਲ ਦੇ ਰਿਹਾ ਝੁਕਾਅ ਨਿਸ਼ਚਿਤ ਹੀ ਸੀ।
ਅਨੰਦਪੁਰ ਸਾਹਿਬ ਦਾ ਮਤਾ ਇਕ ਵੱਡਾ ਮੋੜ ਲੈ ਕੇ ਆਇਆ ਇਥੇ ਆ ਕੇ ਗੱਲ ਅੜ ਜਹੀ ਗਈ ਸਿੱਖਾਂ ਦੀ ਬਣੀ ਕਮੇਟੀ ਆਪਣੀਆਂ ਮੰਗਾਂ ਬਹੁਤ ਸਪਸ਼ਟ ਤੇ ਸਾਫ ਢੰਗਾਂ ਨਾਲ ਦੱਸਿਆ। ਤੁਸੀ ਇੰਦਰਾ ਗਾਂਧੀ ਵਰਗੀ ਪ੍ਰਧਾਨ ਮੰਤਰੀ ਤੋਂ ਇਹ ਆਸ ਕਿਵੇਂ ਰੱਖ ਸਕਦੇ ਹੋ ਕੀ ਉਹ ਸਿਰਫ ਵਿਦੇਸ਼ੀ ਰੱਖਿਆ ਤੇ ਆਮ ਸੰਚਾਰ ਤਕ ਸੀਮਤ ਰਹੇ। ਅਕਾਲੀ ਦਲ ਦੇ ਨੇਤਾਵਾਂ ਨੇ ਜਦ ਬਾਕੀ ਮੰਗ ਮਨਵਾਉਣ ਲਈ ਆਪਣੀਆਂ ਮੰਗਾਂ ਘੱਟ ਕੀਤੀਆਂ ਤਾਂ ਸਿੱਖਾਂ ਨੂੰ ਲੱਗਾ ਕਿ ਅਕਾਲੀ ਪਿੱਛੇ ਹੱਟ ਗਏ ਹਨ। ਇਸਦਾ ਦੂਜੀਆਂ ਧਿਰਾਂ ਨੇ ਫਾਇਦਾ ਚੁੱਕਿਆ। ਹਰ ਕੋਈ ਆਪਣੇ ਆਪ ਨੂੰ ਚੰਗਾ ਤੇ ਸਹੀ ਸਾਬਿਤ ਕਰਨ ਤੇ ਲੱਗਾ ਸੀ।
ਜੋ ਹਾਲਾਤ ਪੰਜਾਬ ਦੇ ਸੀ। ਉਹਨਾਂ ਦਾ ਇੰਦਰਾ ਤੇ ਬਹੁਤ ਪ੍ਰੈਸ਼ਰ ਸੀ। ਪੰਜਾਬ ਸੰਕਟ ਦਾ ਸਿਰਫ ਫੋਜੀ ਦਲ ਹੀ ਨਜ਼ਰ ਆ ਰਿਹਾ ਸੀ। ਇਸ ਕਰਕੇ ਹਾਲਾਤਾਂ ਨੂੰ ਥੋੜਾ ਹੋਰ ਵਿਗੜਣ ਦਿੱਤਾ ਤਾਂ ਜੋ ਫੋਜੀ ਦਲ ਜਾਇਜ ਠਹਿਰਾਇਆ ਜਾ ਸਕੇ।
ਜੂਨ 84 ਦੇ ਉਹਨਾਂ ਸਾਲਾਂ ਦੇ ਬਾਰੇ ਵਿਚ ਬਹੁਤ ਕਿਤਾਬਾਂ ਪੜੀਆਂ ਹਰ ਇਕ ਦਾ ਝੁਕਾਅ ਕਿਸੇ ਇਕ ਪਾਸੇ ਵਲ ਸੀ। ਕੁਝ ਕਿਤਾਬਾਂ ਵਿਚ ਇਹ ਝੁਕਾਅ ਕੁਝ ਘੱਟ ਤੇ ਕੁਝ ਵਿਚ ਜਿਆਦਾ। ਪਰ Mark tully ਤੇ sutuh jacob ਦੀ ਕਿਤਾਬ।
Amritsar Mrs. Gandhi's last battle (ਅੰਮ੍ਰਿਤਸਰ ਸ਼੍ਰੀ ਮਤੀ ਗਾਂਧੀ ਦੀ ਆਖਰੀ ਲੜਾਈ) ਕਾਫੀ balanced ਲੱਗੀ। ਕਿਸੇ ਵੀ ਧਿਰ ਵੱਲ ਝੁਕਾਅ ਨਹੀ ਆਇਆ। ਲਿਖੀਆਂ ਗੱਲਾਂ ਦਾ ਭਾਰ ਤੇ ਤਰਕ ਸਮਝ ਵਿਚ ਆਉਣਾ ਮਹਿਸੂਸ ਹੁੰਦਾ ਹੈ Mark tully BBC ਵਿਚ ਪੱਤਰਕਾਰ ਸੀ। ਉਹ ਸਰਕਾਰ ਦਾ ਬੰਦਾ ਸੀ ਨਾ ਕਿ ਸਿੱਖ ਵਿਚ ਸੀ। ਇਹ ਜੂਨ 84 ਵਾਲੇ ਘਟਨਾਕ੍ਰਮ ਨੂੰ ਸਮਝਣ ਦੀ ਚਾਹ ਰੱਖਣ ਵਾਲੇ ਵਿਅਕਤੀ ਲਈ ਇਕ ਮਹਤੱਵਪੂਰਨ ਕਿਤਾਬ ਹੋ ਸਕਦੀ ਹੈ।
  • Availability: In Stock
  • Model: 1-1326-P6750

Write Review

Note: Do not use HTML in the text.