Search

Search Criteria

 
 
 
 

Products meeting the search criteria

Sort By:  
Savai-Ichha (1-NBT1326-P5926)
Publisher    :
Authors      : Olga
Page         : 
Format       :   
Language     : Punjabi
Savai-Ichha By Olga Punjabi Novel Book Online
  
Rs.130
Volga Ton Ganga (1-1326-P6732)
Publisher    :
Authors      :   Rahul Sankrityayan
Page           : 
Format       :   Paper Back
Language   :   Punjabi
Volga Ton Ganga by Anh Duc Punjabi Others book Online
 

ਕਿਤਾਬਾਂ ਪੜ੍ਹਨਾ ਮੇਰਾ ਸੌਂਕ ਹੈ ਤੇ ਹਰ ਚੰਗੀ ਕਿਤਾਬ ਨੂੰ ਆਪਣੀ ਨਿੱਜੀ ਲਾਇਬਰੇਰੀ ਦਾ ਹਿੱਸਾ ਬਣਾਉਣਾ ਵੀ ਮੇਰਾ ਸੌਂਕ ਹੈ, ਭਾਵੇਂ ਉਸ ਕਿਤਾਬ ਨੂੰ ਮੈਂ ਸਾਲ ਬਾਅਦ ਪੜ੍ਹਾਂ। ਜਦੋਂ ਕਿਤਾਬਾਂ ਨਾਲ਼ ਵਾਹ ਪਿਆ ਤਾਂ ਮੈਂ ਸ਼ੁਰੂਆਤੀ ਕਿਤਾਬਾਂ ਵਿੱਚੋਂ ਰਾਹੁਲ ਸਾਂਕਰਤਾਇਨ ਦੀ ਕਿਤਾਬ 'ਵੋਲਗਾ ਤੋਂ ਗੰਗਾ' (ਗੁਰਦੀਪ ਵੱਲੋਂ ਅਨੁਵਾਦ) ਪੜ੍ਹੀ ਸੀ। ਜਿਸ ਬਾਰ ਮੈਨੂੰ ਬਾਈ Rahul ਨੇ ਦੱਸਿਆ ਸੀ। ਕਿਤਾਬ ਪੜ੍ਹਨ ਤੋਂ ਬਾਅਦ ਕੁਝ ਚਿੰਤਨ ਦੋਸਤਾਂ ਨੇ ਰਾਹੁਲ ਸਾਂਕਰਤਾਇਨ ਬਾਰੇ ਦੱਸਿਆ ਕਿ ਰਾਹੁਲ ਸਾਂਕਰਤਾਇਨ ਮਹਾਨ ਭਾਰਤੀ ਪਦਾਰਥਵਾਦੀ ਦਾਰਸ਼ਨਿਕ ਅਤੇ ਸੱਭਿਆਚਾਰਕ ਜਰਨੈਲ ਸੀ, ਤਾਂ ਰਾਹੁਲ ਸਾਂਕਰਤਾਇਨ ਨੂੰ ਹੋਰ ਪੜ੍ਹਨ ਦੀ ਲਾਲਸਾ ਹੋਈ। ਰਾਹੁਲ ਸਾਂਕਰਤਾਇਨ ਦੀਆਂ ਕਿਤਾਬਾਂ ਪੰਜਾਬੀ ਵਿੱਚ ਬਹੁਤ ਘੱਟ ਉਪਲਭਦ ਹਨ; ਜਿਵੇਂ: ਵੋਲਗਾ ਤੋਂ ਗੰਗਾ, ਦਿਮਾਗੀ ਗੁਲਾਮੀ ਅਤੇ ਤਿੱਬਤ ਵਿੱਚ ਸਵਾ ਸਾਲ (ਇਸ ਤੋਂ ਬਿਨਾਂ ਕੋਈ ਹੋਰ ਕਿਤਾਬ ਪੰਜਾਬੀ ਵਿੱਚ ਹੋਵੇ, ਦੀ ਜਾਣਕਾਰੀ ਨਹੀਂ) ਤੋਂ ਬਿੰਨਾਂ ਹੋਰ ਕੋੲੀ ਨਹੀਂ। ਫਿਰ ਲੁਧਿਆਣੇ ਇਕ ਸੈਮੀਨਾਰ 'ਤੇ ਰਾਹੁਲ ਸਾਂਕਰਤਾਇਨ ਦੀ ਜੀਵਨ ਯਾਤਰਾ ਬਾਰੇ ਸੁਣਿਆ ਕਿ ਉਸ ਵਿੱਚ ਮਹਾਨ ਕੁਮੱਕੜ ਰਾਹੁਲ ਸਾਂਕਰਤਾਇਨ ਨੇ ਇਤਿਹਾਸ ਦਾ ਖਜਾਨਾ ਲੁਕਾਇਆ ਹੈ। ਪਰ ਪਤਾ ਲੱਗਾ ਕਿ ਇਹ ਕਿਤਾਬ ਸਿਰਫ ਹਿੰਦੀ ਵਿੱਚ ਉਪਲਭਦ ਹੈ, ਇਸਦਾ ਪੰਜਾਬੀ ਅਨੁਵਾਦ ਨਹੀਂ ਹੋਇਆ। ਰਾਹੁਲ ਸਾਂਕਰਤਾਇਨ ਦੀ ਜੀਵਨ ਯਾਤਰਾ ਹੈ ਵੀ ਬਹੁਤ ਵੱਡੀਆਂ ਜਿਲਦਾਂ ਵਿੱਚ, ਸ਼ਾਇਦ ਰਾਹੁਲ ਸਾਂਕਰਤਾਇਨ ਦੀ ਜੀਵਨ ਯਾਤਰਾ ਦਾ ਅਨੁਵਾਦ ਨਾ ਹੋਣ ਦਾ ਇੱਕ ੲਿਹ ਵੀ ਕਾਰਨ ਰਿਹਾ ਹੋਵੇ।

ਇਕ ਦਿਨ ਇਕ ਫੇਸਬੁੱਕ ਤੋਂ ਹੀ ਪਤਾ ਲੱਗ ਕਿ ਰਾਹੁਲ ਸਾਂਕਰਤਾਇਨ ਦੀ ਕਿਤਾਬ 'ਵੋਲਗਾ ਤੋਂ ਗੰਗਾ' ਦਾ ਅਨੁਵਾਦ Kanwal Dhaliwal ਵੱਲੋਂ ਵੀ ਕੀਤਾ ਹੋੲਿਆ ਹੈ, ਜੋ ਬਹੁਤ ਸੋਹਣਾ ਅਨੁਵਾਦ ਹੈ ਤੇ ਇਤਫ਼ਾਕ ਨਾਲ਼ ਕੰਵਲ ਧਾਲੀਵਾਲ ਜੀ ਮੇਰੇ ਚੰਗੇ ਫੇਸਬੁੱਕੀ ਮਿੱਤਰ ਵੀ ਹਨ। ਮੈਂ ਲੁਧਿਆਣੇ ਤੋਂ ਮਾਸਟਰ Harish Pakhowal ਜੀ ਪਾਸੋਂ ਕੰਵਲ ਧਾਲੀਵਾਲ ਜੀ ਦੀ ਅਨੁਵਾਦ ਕੀਤੀ ਕਿਤਾਬ 'ਵੋਲਗਾ ਤੋਂ ਗੰਗਾ' ਖਰੀਦ ਕਰਕੇ ਦੁਬਾਰਾ ਪੜ੍ਹੀ। ਸੱਚਮੁੱਚ ਹੀ ਬਹੁਤ ਵਧੀਆ ਅਨੁਵਾਦ ਕੀਤਾ ਹੋਇਆ ਸੀ ਕੰਵਲ ਧਾਲੀਵਾਲ ਜੀ ਦੁਆਰਾ। ਉਹਨਾਂ ਦੀ ਅਨੁਵਾਦ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਹੈ। ਕਿਤਾਬ ਪੜ੍ਹਦਿਆਂ ਤੋਂ ਇਕ ਗੱਲ ਦਿਮਾਗ ਵਿੱਚ ਆਈ ਕਿ ਕਿਉਂ ਨਾ Kanwal Dhaliwal ਜੀ ਨੂੰ ਰਾਹੁਲ ਸਾਂਕਰਤਾਇਨ ਦੀ ਜੀਵਨ ਯਾਤਰਾ ਦਾ ਅਨੁਵਾਦ ਕਰਨ ਦੀ ਬੇਨਤੀ ਕੀਤੀ ਜਾਵੇ। 
ਤਾਂ ਮੈਂ ਕੰਵਲ ਧਾਲੀਵਾਲ ਜੀ ਨੂੰ ਰਾਹੁਲ ਸਾਂਕਰਤਾਇਨ ਦੀ ਜੀਵਨ ਯਾਤਰਾ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਇਹ ਅਮੀਰ ਖਜਾਨਾ ਪਾਉਣ ਦੀ ਬੇਨਤੀ ਕੀਤੀ। ਕੰਵਲ ਜੀ ਨੇ ਮੇਰੀ ਇਸ ਬੇਨਤੀ ਨੂੰ ਖਿੜੇ ਮੱਥੇ ਸਵਿਕਾਰ ਕੀਤਾ ਅਤੇ ਰਾਹੁਲ ਸਾਂਕਰਤਾਇਨ ਦੀ ਜੀਵਨ ਯਾਰਤਾ ਦਾ ਅਨੁਵਾਦ ਸ਼ੁਰੂ ਕਰ ਦਿੱਤਾ। 
ਜਦੋਂ ਉੇਹਨਾਂ ਨੇ ਇਸ ਅਨੁਵਾਦ ਨੂੰ ਸ਼ੁਰੂ ਕਰਨ ਦਾ ਸੁਨੇਹਾ ਦਿੱਤਾ ਤਾਂ ਮੈਨੂੰ ਸੱਚਮੁੱਚ ਬਹੁਤ ਖੁਸ਼ੀ ਹੋਈ। ਕਿਉਂਕਿ ਨਾ ਤਾਂ ਮੈਂ ਕੋਈ ਲੇਖਕ ਹਾਂ ਅਤੇ ਨਾ ਕੋਈ ਸ਼ਖਸ਼ੀਅਤ; ਮੈਂ ਤਾਂ ਪੰਜਾਬੀ ਸਾਹਿਤ ਦਾ ਇਕ ਆਮ ਪਾਠਕ ਹਾਂ। ਇਕ ਆਮ ਪਾਠਕ ਦੀ ਬੇਨਤੀ ਸਵਿਕਾਰ ਕਰਨ 'ਤੇ ਮੈਂ Kanwal Dhaliwal ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ। ਸਾਰੇ ਪੰਜਾਬੀ ਪਾਠਕਾਂ ਵੱਲੋਂ ਬਹੁਤ ਸਾਰਾ ਪਿਆਰ ਤੇ ਧੰਨਵਾਦ।




Rs.300
Per Page      1 - 2 of 2
  • 1