Nachfarosh

Rs.160
Qty:
Publisher    :
Authors      :   Pargat Singh Satauj
Page           : 
Format       :   Paper Back
Language   :   Punjabi 
Nachfarosh by Pargat Singh Satauj Punjabi Novel Book Online
ਪਰਗਟ ਸਤੋਜ ਦੀ "ਖਬਰ ਇਕ ਪਿੰਡ ਦੀ" ਤੇ "ਨਾਚ ਫ਼ਰੋਸ਼" ਇਕੱਠੀਆਂ ਖਰੀਦੀਆਂ ।ਸ਼ੁਰੂ "ਨਾਚ ਫ਼ਰੋਸ਼" ਕੀਤੀ। ਇਹ ਕਿਤਾਬ ਆਰਕੈਸਟਰਾ ਵਾਲਿਆਂ ਦੀ ਜਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਵਿਚ 4-5 ਡਾਂਸਰਾਂ ਦੀ ਜ਼ਿੰਦਗੀ ਦੀ ਕਹਾਣੀ ਚੱਲਦੀ ਹੈ। ਇਸ ਵਿਚਲੀ ਕਹਾਣੀ ਬਹੁਤ ਤੇਜ਼ ਚੱਲਦੀ ਹੈ। ਜੋ 90 ਦੇ ਦਹਾਕੇ ਦੀਆਂ ਹਿੰਦੀ ਫਿਲਮਾਂ ਦੀ ਯਾਦ ਦਵਾ ਦਿੰਦੀ ਹੈ। ਜਿਸ ਵਿਚ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਬਹੁਤ ਜਲਦੀ , ਹੈਰਾਨੀਜਨਕ ਤੇ ਅਣਕਿਆਸੇ ਢੰਗ ਨਾਲ ਵਾਪਰਦੀਆਂ ਹਨ ਜਿੰਨਾਂ ਤੇ ਮਨ ਵਿਸ਼ਵਾਸ ਕਰਨੋਂ ਨਾਂਹ ਕਰ ਜਾਂਦਾ ਹੈ, ਜਿਵੇਂ ਰਾਜ ਤੇ ਕਾਲੇ ਦੀ ਵਾਰਤਾਲਾਪ। 
ਲੇਖਕ ਨੇ ਇਹ ਨਾਵਲ ਆਰਕੈਸਟਰਾ ਨਾਲ ਨੱਚਣ ਵਾਲਿਆਂ ਦਾ ਜੀਵਨ ਸਾਹਮਣੇ ਲਿਆਉਣ ਦੇ ਯਤਨ ਨਾਲ ਲਿਖਿਆ ਹੈ। ਜੋ ਕਿ ਇਕ ਬਹੁਤ ਵਧੀਆ ਯਤਨ ਹੈ।ਇਸ ਕੰਮ ਵਿਚ ਦਾਖਲ ਕਰਨ ਵਾਲੇ ਤਿੰਨੋ ਕਾਰਨ ਘਰ ਦੀ ਮਜ਼ਬੂਰੀ, ਪੈਸੇ ਦੀ ਭੁੱਖ, ਤੇ ਤਨ ਦੀ ਭੁੱਖ ਵਾਲੇ ਪਾਤਰ ਇਕ ਵਿਚ ਰੱਖੇ ਸਨ। ਪਰ ਇਹ ਤਾਂ ਹਰ ਕਿਸੇ ਨੂੰ ਪਤਾ ਹੈ। ਵਿਆਹਾਂ ਵਿਚ ਕੁਰਸੀਆਂ ਤੇ ਬੈਠ ਕੇ ਦੇਖਣ ਵਾਲਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਇੰਨਾਂ ਤਿੰਨਾਂ ਵਿਚੋਂ ਹੀ ਕੋਈ ਕਾਰਨ ਹੋਵੇਗਾ ਜੋ ਇਸ ਕੁੜੀ ਨੂੰ ਸਟੇਜ ਤੇ ਲੈ ਆਇਆ। ਜਰੂਰਤ ਸੀ ਕਿ ਇਸ ਨਾਵਲ ਵਿਚ ਉਹਨਾਂ ਕੁੜੀਆਂ ਦੀ ਮਾਨਸਿਕ ਹਾਲਤ ਤੇ ਉਹਨਾਂ ਦੇ ਮਨ ਵਿਚ ਚਲ ਰਹੇ ਦਵੰਧ ਨੂੰ ਸਾਰੇ ਸਾਹਮਣੇ ਲਿਆਂਦਾ ਜਾਂਦਾ। ਸਟੇਜ ਤੇ ਡਾਂਸਰਾਂ ਨਾਲ ਨੱਚ ਰਹੇ ਆਦਮੀਆਂ ਦੀਆਂ ਪਤਨੀਆਂ ਤੇ ਭੈਣਾਂ ਦੇ ਮਨ ਦੀ ਹਾਲਤ ਦੱਸੀ ਜਾਂਦੀ। ਪਰ ਲੇਖਕ ਨੇ ਗਾਹਲਾਂ ਭਰੇ ਸੰਵਾਦਾਂ ਤੇ ਜਿਆਦਾ ਜੋਰ ਦਿੱਤਾ ਜੋ ਸ਼ਾਇਦ ਅਸਲ ਵਿਚ ਹੁੰਦੇ ਤਾਂ ਹਨ,ਪਰ ਸ਼ਾਇਦ ਨਾਵਲ ਵਿਚ ਇਸ ਢੰਗ ਨਾਲ ਵਰਤਨੇ ਜਰੂਰੀ ਨਹੀਂ ਸੀ। ਨਾਵਲ ਪੜ ਕੇ ਮੈਨੂੰ ਕੁਝ ਨਵਾਂ ਮਹਿਸੂਸ ਨਹੀ ਹੋਇਆ ਜੋ ਪਹਿਲਾਂ ਪਤਾ ਸੀ ਅਤੇ ਜੋ ਪਹਿਲਾਂ ਮਨ ਵਿਚ ਸੀ ਸਟੇਜ ਡਾਂਸਰਾਂ ਬਾਰੇ ਉਹੀ ਰਿਹਾ।ਪੜ ਕੇ ਕੁਝ ਪ੍ਰਾਪਤ ਨਹੀਂ ਕੀਤਾ ਲੱਗਾ ,ਹਾ ਔਰਤਾਂ ਲਈ ਵਰਤੇ ਜਾਂਦੇ ਕੁਝ ਹੋਰ ਸ਼ਬਦ ਜਰੂਰ ਪਤਾ ਲੱਗੇ । ਮੈਨੂੰ ਨਹੀ ਲੱਗਦਾ ਕਿ ਇਹ ਨਾਵਲ ਪੜ ਕੇ ਕੋਈ ਸਟੇਜ ਡਾਂਸਰਾਂ ਬਾਰੇ ਸੋਚਣ ਤੇ ਵਿਆਹਾਂ ਦੇ ਮੋਕੇ ਤੇ ਸਟੇਜ ਤੇ ਚੜ ਕੇ ਨੱਚਣ ਤੋਂ ਹੱਟ ਜਾਵੇਗਾ।ਜਾ ਉਸਦੀ ਡਾਂਸਰਾਂ ਪ੍ਰਤੀ ਸੋਚ ਬਦਲ ਜਾਵੇ।
ਕੁਝ ਦਿਨ ਪਹਿਲਾਂ ਇਕ ਪੰਜਾਬੀ ਫਿਲਮ ਦੇ ਪੋਸਟਰ ਸੜਕਾਂ ਤੇ ਲੱਗੇ ਦੇਖੇ। ਜਿੰਨਾਂ ਉੱਪਰ ਪੰਜਾਬੀ ਦੇ ਕੁਝ ਅਪਸ਼ਬਦ ਲਿਖੇ ਹੋਏ ਸੀ। ਫੇਸਬੁੱਕ ਤੇ ਵੀ ਇਸ ਬਾਰੇ ਖੂਬ ਚਰਚਾ ਚੱਲੀ ਸੀ। ਕੁਝ ਇੰਝ ਦਾ ਹੀ ਸੀ ਇਸ ਕਿਤਾਬ ਦੇ ਬੈਕ ਪੇਜ ਤੇ ਦੇਖਣ ਨੂੰ ਮਿਲਿਆ। ਉਹ ਪੈਰਾ ਬੈਕ ਪੇਜ ਤੇ ਲਿਖਣ ਦਾ ਮੰਤਵ ਸਮਝ ਨਹੀ ਆਇਆ। ਸ਼ਾਇਦ ਇਸ ਤਰਾਂ ਕਿਤਾਬ ਜਿਆਦਾ ਵਿੱਕਦੀ ਹੋਵੇਗੀ ? ਇਹੋ ਜਿਹੀ ਭਾਸ਼ਾ ਨਾਲ।
ਪਰਗਟ ਸਤੋਜ ਜੀ ਕੋਲ ਸਾਹਿਤ ਅਕੈਡਮੀ ਅਵਾਰਡ ਤੇ ਢਾਹਾਂ ਪੁਰਸਕਾਰ ਜਿਹੇ ਵੱਕਾਰੀ ਐਵਾਰਡ ਹਨ। ਮੈਂ ਇਹ ਉਹਨਾਂ ਦਾ ਪਹਿਲਾਂ ਨਾਵਲ ਪੜਿਆ। ਪਰ ਇਸਨੇ ਮੈਨੂੰ ਨਿਰਾਸ਼ ਕੀਤਾ। ਉਪਰੋਂ ਇਹ ਵੀ ਯਾਦ ਨਹੀ ਆ ਰਿਹਾ ਕਿ ਇਹ ਨਾਵਲ ਕਿਸਨੇ ਪੜਨ ਨੂੰ ਕਿਹਾ ਸੀ?
  • Availability: In Stock
  • Model: 1-CB1326-P5593

Write Review

Note: Do not use HTML in the text.