Shehar Vich saahn Hon Da Matlab

Rs.175
Qty:
Publisher    :
Authors      :  Des Raj Kali
Page         : 
Format       :   
Language     :  Punjabi
Shehar Vich Saahn Hon Da Matlab By Des Raj Kali Punjabi Novel Book Online
ਦੇਸ਼ ਰਾਜ ਕਾਲੀ ਦੀ " ਸ਼ਹਿਰ ਵਿੱਚ ਸਾਨ੍ਹ ਹੋਣ ਦਾ ਮਤਲਬ" ਅੱਧੀ ਪੜ੍ਹੀ।ਪੂਰੀ ਪੜ੍ਹਨ ਤੋਂ ਪਹਿਲਾਂ ਹੀ ਰੁਕਣਾ ਪਿਆ ।ਕਿਤਾਬ ਦੇ ਸ਼ੁਰੂ ਵਿੱਚ ਦਸਿਆ ਗਿਆ ਹੈ ਕਿ ਇਹ ਇਕ ਨਾਵਲ ਹੈ ਪਰ ਅੱਧੀ ਤੋਂ ਵੱਧ ਕਿਤਾਬ ਪੜ੍ਹ ਲੈਣ ਦੇ ਬਾਵਜੂਦ ਵੀ ਕੋਈ ਵਾਗਡੋਰ, ਕੋਈ ਲੈਅ ਹੱਥ ਨਾ ਆਈ ਨਾ ਸਮਝ ਆਈ।ਪਤਾ ਨਹੀਂ ਚੱਲ ਰਿਹਾ ਕਿ ਕੋਈ ਨਾਵਲ ਹੈ ਜਾ ਕੋਈ ਕਿੱਸੇ ਸੁਣਾ ਰਿਹਾ ਹੈ।ਕਈ ਪੈਰਿਆ ਵਿੱਚ ਕੁਝ ਲਾਈਨਾਂ ਅਜਿਹੀਆ ਹਾਂ ਜਿੰਨਾ ਦਾ ਓਥੇ ਹੋਣ ਦਾ ਮਤਲਬ ਸਮਝਣਾ ਮੁਸਕਿਲ ਹੈ।ਅੱਧੀ ਤੋਂ ਵੱਧ ਪੜ੍ਹ ਲੈਣ ਤੋ ਬਾਅਦ ਜਦ ਕੁਝ ਸਮਜ ਨਾ ਆਇਆ ਤਾਂ ਕਿਤਾਬ ਦੇ ਪਿਛਲੇ ਪਾਸੇ ਕਿਤਾਬ ਬਾਰੇ ਡਾ.ਸਰਬਜੀਤ ਸਿੰਘ ਦੀ ਦਿੱਤੀ ਜਾਣਕਾਰੀ ਪੜ੍ਹੀ।ਜੇ ਇਹ ਪਹਿਲਾਂ ਪੜ੍ਹ ਲਈ ਹੁੰਦੀ ਤਾਂ ਇਸ ਕਿਤਾਬ ਤੇ ਪੈਸੇ ਖਰਚਣ ਤੋ ਬਚਿਆ ਜਾ ਸਕਦਾ ਸੀ।ਓਹਨਾ ਪਹਿਲਾਂ ਹੀ ਦੱਸ ਦਿੱਤਾ ਹੈ ਇਹ ਪ੍ਰੰਪਰਾਗਤ ਨਹੀਂ ਹੈ , ਲੜੀਦਾਰ ਬਿਰਤਾਂਤ ਨਹੀਂ ਹੈ , ਇੱਕ ਵੰਗਾਰ ਵਰਗੀ ਹੈ । ਮਤਲਬ ਕਿ ਇਸ ਦੇ ਬਾਰੇ ਵਿੱਚ ਜਿਹੜੇ ਵੀ ਸਵਾਲ ਉਠਣੇ ਹਨ ਉਹਨਾਂ ਬਾਰੇ ਜਵਾਬ ਪਹਿਲਾਂ ਹੀ ਦੇ ਦਿੱਤੇ ਗਏ ਹਨ।
ਕਿਤਾਬ ਦੇ ਪਹਿਲੇ ਪੇਜ ਤੇ ਸੁਖਵੰਤ ਆਰਟਿਸਟ ਵਲੋਂ ਬਣਾਈ ਪੇਂਟਿੰਗ ਹੈ।ਇਹ ਵੀ ਪਤਾ ਨਹੀਂ ਚੱਲ ਰਹਾ ਕਿ ਕਿਸ ਵਸਤੂ ਜਾਂ ਵਿਸ਼ੇ ਨੂੰ represent ਕਰ ਰਹੀ ਹੈ।ਆਮਤੌਰ ਤੇ ਸੁਖਵੰਤ ਆਰਟਿਸਟ ਵਲੋਂ ਬਣਾਏ ਚਿੱਤਰ ਅਜਿਹੇ ਨਹੀਂ ਹੁੰਦੇ ਸਨ।
ਦੇਸ਼ ਰਾਜ ਕਲੀ ਦਾ ਨਾਮ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੈ। ਪਰ ਇਹ ਕਿਤਾਬ ਮੇਰੀ ਸਮਝ ਤੋਂ ਬਾਹਰ ਰਹੀ।
  • Availability: In Stock
  • Model: 1-DP1326-P5742

Write Review

Note: Do not use HTML in the text.