Paigambar

Rs.125
Qty:
Publisher  :
Authors     :     Khalil Jibran
Translator :     Dr. Jagdish Kaur Wadia
Page          : 
Format      :   
Language :      Punjabi
The Prophet by Khalil Jibran in Punjabi as Paigamber translated by Dr. Jagdish kaur Wadia
ਪੈਗੰਬਰ ਖਲੀਲ ਜਿਬਰਾਨ ਦੀ ਪਹਿਲੀ ਕਿਤਾਬ ਸੀ। ਸ਼ਾਇਦ ਇਹ ਉਸਦੀਆਂ ਸਾਰੀਆਂ ਲਿਖਤਾਂ ਵਿਚੋਂ ਮਾਸਟਰਪੀਸ ਹੋਵੇਗਾ। ਇਹ ਕਿਤਾਬ ਡਾ.ਜਗਦੀਸ਼ ਕੌਰ ਵਾਡੀਆ ਦੀ ਅਨੁਵਾਦਿਤ ਹੈ। ਇਸ ਵਿਚ ਇਕ ਪੈਗੰਬਰ ਕਈ ਸਾਲਾਂ ਬਾਅਦ ਆਪਣੇ ਵਤਨ ਵਾਪਸ ਜਾ ਰਿਹਾ ਹੈ, ਤਾਂ ਉਥੋਂ ਦੇ ਲੋਕ ਉਸਦੇ ਜਾਣ ਤੋਂ ਪਹਿਲਾਂ ਉਸਨੂੰ ਰੋਕ ਕੇ ਜੀਵਨ ਦੇ ਵੱਖ-ਵੱਖ ਵਿਸ਼ਿਆਂ ਲਈ ਉਸਨੂੰ ਸਵਾਲ ਪੁੱਛਦੇ ਹਨ। ਲੋਕ ਉਸ ਤੋਂ ਕਾਫੀ ਸਾਰੇ ਵਿਸ਼ਿਆਂ ਬਾਰੇ ਪੁੱਛਦੇ ਹਨ।ਇਸ ਵਿਚ ਉਹ ਪਿਆਰ,ਵਿਆਹ, ਬੱਚੇ, ਦਾਨ, ਖਾਣ-ਪੀਣ, ਕਿਰਤ, ਖੁਸ਼ੀ, ਗਮੀ, ਘਰ,ਕੱਪੜੇ,ਵਪਾਰ, ਜੁਰਮ,ਸਜ਼ਾ,ਕਾਨੂੰਨ, ਅਜਾਦੀ,ਤਰਕ,ਦੁੱਖ ਤਕਲੀਫ,ਆਤਮ-ਗਿਆਨ,ਆਪਣਾਪਨ, ਦੋਸਤੀ,ਗੱਲਬਾਤ,ਸਮਾਂ, ਨੇਕੀ ਤੇ ਬਦੀ,ਪ੍ਰਾਰਥਨਾ,ਖੂਬਸੂਰਤੀ ਧਰਮ ਤੇ ਮੋਤ ਬਾਰੇ ਪੁੱਛਦੇ ਹਨ। ਇਹ ਕਿਤਾਬ ਜਲਦੀ-ਜਲਦੀ ਪੜਨ ਵਾਲੀ ਨਹੀਂ ਹੈ। ਜਿਵੇਂ ਕਦੇ-ਕਦੇ ਕਿਸੇ ਤਰਲ ਪਦਾਰਥ ਨੂੰ ਸਿੱਪ-ਸਿੱਪ ਕਰ ਕੇ ਪੀਂਦੇ ਹਾਂ ਇੰਝ ਇਹ ਕਿਤਾਬ ਅਰਾਮ ਨਾਲ ਪੜਨ ਵਾਲੀ ਹੈ, ਅਰਾਮ ਨਾਲ ਪੜ ਕੇ ਵਿਚਾਰਨ ਵਾਲੀ ਤੇ ਜਦੋਂ ਇਸਦੀਆਂ ਕਹੀਆਂ ਗੱਲਾਂ ਨੂੰ ਵਿਚਾਰਦੇ ਹਾਂ ਤਾਂ ਫਿਰ ਉਹ ਗੱਲਾਂ ਇਕ ਸਦੀਵੀ ਸੱਚਾਈ ਵਾਂਗ ਲੱਗਦੀਆਂ ਹਨ। ਜੋ ਕਿਤਾਬ ਦੇ ਲਿਖਣ ਵੇਲੇ ਵੀ ਠੀਕ ਸੀ। ਅੱਜ ਵੀ ਠੀਕ ਹਨ। ਕਿਤਾਬ ਦੀ ਹਰ ਇੱਕ ਲਾਇਨ ਪੜ ਕੇ ਵਿਚਾਰਨ ਵਾਲੀ ਹੈ। ਬਹੁਤ ਜਿਆਦਾ ਅੱਜ ਕਲ ਪਿਆਰ ਬਾਰੇ ਗੱਲਾਂ ਚੱਲਦੀਆਂ ਹਨ।ਅਲਮੁਸਤਫਾ ਦੀਆਂ ਪਿਆਰ ਬਾਰੇ ਦੱਸੀਆਂ ਗੱਲਾਂ ਤੋਂ ਪਤਾ ਲੱਗਾ ਕਿ ਪਿਆਰ ਕੀ ਹੈ। ਇਸ ਵਿਚ ਲਗਭਗ 26 ਵਿਸ਼ੇ ਹਨ। ਉਹਨਾਂ ਬਾਰੇ ਲਿਖਣਾ ਇਕ ਮੁਸ਼ਕਿਲ ਕੰਮ ਹੈ। ਕਿਉਂਕਿ ਹਰ ਲਾਇਨ ਤੇ ਬਹੁਤ ਸੋਚਿਆ ਤੇ ਵਿਚਾਰਿਆ ਜਾ ਸਕਦਾ ਹੈ। ਪੈਗੰਬਰ ਕਿਤਾਬ ਉਮਰ ਭਰ ਲਈ ਕੋਲ ਰੱਖਣ ਵਾਲੀ ਕਿਤਾਬ ਹੈ। ਇਹ ਸਾਡੀ ਮਨ ਤੇ ਜੰਮੀ ਮੈਲ ਨੂੰ ਉਤਾਰ ਦਿੰਦੀ ਹੈ, ਤੇ ਜਦ ਮਨ ਤੇ ਜੰਮੀ ਮੈਲ ਉਤਰ ਜਾਂਦੀ ਹੈ ਤਾਂ ਇਕ ਦਮ ਸਾਫ ਮਨ ਅਲਮੁਸਤਫਾ ਦੀਆਂ ਗੱਲਾਂ ਤੇ ਪੂਰਾ ਉਤਰਦਾ ਮਹਿਸੂਸ ਹੁੰਦਾ ਹੈ। ਕਿ ਹਾਂ ਇਹੀ ਅਸਲ "ਮੈਂ" ਹਾਂ। ਮੈਂ ਹਮੇਸ਼ਾ ਇੰਝ ਦਾ ਜੀਣਾ ਸੋਚਦਾ ਸੀ। ਪਰ ਸ਼ਾਇਦ ਸਮੇਂ ਦੇ ਨਾਲ -ਨਾਲ ਕੀ ਗਿਆ ਤੇ ਵਿਚਾਰ ਦੱਬੇ ਗਏ। ਸ਼ਾਇਦ ਬਚਪਨ ਦੇ ਸ਼ੁਰੂ ਵਿਚ ਸੋਚੇ ਵਿਚਾਰ ਇਕਦਮ ਰੱਬੀ ਹੁੰਦੇ ਹਨ। ਕਿਉਂਕਿ ਉਸ ਸਮੇਂ ਤੱਕ ਉਹਨਾਂ ਤੇ ਕੋਈ ਮੈਲ ਨਹੀਂ ਜੰਮੀ ਹੁੰਦੀ। ਪੈਗੰਬਰ ਕਿਤਾਬ ਇਕ ਵਧੀਆ ਢੰਗ ਨਾਲ ਰਸਤਾ ਦਿਖਾਉਂਦੀ ਹੈ, ਤੇ ਮਨ ਦੀ ਗੰਦਗੀ ਸਾਫ ਕਰਦੀ ਹੈ। ਵਿਚਾਰਾਂ ਦੀਆਂ ਗੁੰਜਲਾਂ ਕੱਡਦੀ ਹੈ। ਖਲੀਲ ਦਾ ਹੱਥ ਮੋਢੇ ਤੇ ਮਹਿਸੂਸ ਹੁੰਦਾ ਹੈ। 
  • Availability: Pre-Order
  • Model: 3-1326-P3530

Write Review

Note: Do not use HTML in the text.