Afro Asian Kahaniyan

Rs.175
Qty:
Publisher    :
Authors      : Ameena
Page         : 
Format       :   
Language   :  Punjabi
Afro Asian Kahaniyan by Ameena Punjabi Stories book Online
ਕਿਤਾਬ - ਐਫਰੋ ਏਸ਼ੀਅਨ ਕਹਾਣੀਆਂ
ਅਨੁਵਾਦ ਤੇ ਸੰਪਾਦਕ - ਅਮੀਨਾ
ਪੰਨੇ - 152
ਮੁੱਲ - 175(ਸਜਿਲਦ)
ਪ੍ਰਕਸ਼ਾਕ- Autumn Art
ਐਫਰੋ ਏਸ਼ੀਅਨ ਕਹਾਣੀਆਂ ਚ ਬਸਤੀਵਾਦ ਦੌਰ ਦੀਆਂ ਕਹਾਣੀਆਂ ਹਨ। ਇਸ ਵਿੱਚ ਮਨੁੱਖ ਵੱਲੋਂ ਮਨੁੱਖ ਨਾਲ ਕੀਤੇ ਜਾ ਰਹੇ ਰੰਗ-ਭੇਦ, ਜਾਤੀਗਤ ਭੇਦਭਾਵ ਦੀਆਂ ਕਹਾਣੀਆਂ ਹਨ। 
ਚਾਹੇ ਬਸਤੀਵਾਦੀ ਦੌਰ ਬੀਤ ਚੁੱਕਿਆ ਹੈ ਪਰ ਅੱਜ ਵੀ ਇਹ ਬਦਲਵੇਂ ਰੂਪ ਚ ਆਪਣਾ ਗਲਬਾ ਪਾ ਰਿਹਾ ਹੈ। 
ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ.,ਉਸ ਦੌਰ ਚ ਵੀ ਸਾਨੂੰ ਆਮ ਹੀ ਅਜਿਹੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਵਿੱਚ ਇੱਕ ਸਮੂਹ ਵੱਲੋਂ ਦੂਜੇ ਵਿਸ਼ੇਸ਼ ਸਮੂਹ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਚਾਹੇ ਇਹ ਕਹਾਣੀਆਂ ਹੋਰ ਦੇਸ਼ਾਂ ਦੀਆਂ ਹਨ, ਕਿਸੇ ਹੋਰ ਸਮੇਂ ਦੀਆਂ ਹਨ ਪਰ ਥੋੜ੍ਹੇ ਫੇਰਬਦਲ ਤੋਂ ਬਾਅਦ ਲੱਗਦਾ ਹੈ ਕਿ ਇਹ ਕਹਾਣੀਆਂ ਹਰ ਦੇਸ਼ ਹਰ ਦੌਰ ਦੀਆਂ ਹਨ ਕਿਉਂਕਿ ਸੰਸਾਰ ਚ ਦੋ ਹੀ ਧਿਰਾਂ ਹਨ ਇੱਕ ਜੁਲਮ ਕਰਨ ਵਾਲੀ ਤੇ ਦੂਜੀ ਜੁਲਮ ਸਹਿ ਜਾਣ ਵਾਲੀ ਅਤੇ ਜੁਲਮ ਸਹਿਣ ਵਾਲੀ ਧਿਰ ਦੇ ਹਾਲਾਤਾਂ ਚ ਹਾਲੇ ਤੱਕ ਕੋਈ ਸਿਫਤੀ ਤਬਦੀਲੀ ਨਹੀਂ ਹੋਈ। 
ਇਸ ਲਈ ਇਹਨਾਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਅੱਜ ਮਨੁੱਖ ਨੂੰ ਸੰਵੇਦਨਹੀਣਤਾ ਤੇ ਉਪਭਾਵੁਕਤਾ ਵੱਲ ਧੱਕਿਆ ਜਾ ਰਿਹਾ ਹੈ ਅਤੇ ਹਰ ਰੋਸ਼ਨ ਦਿਮਾਗ ਮੂਹਰੇ ਸਾਡੀ ਸੰਵੇਦਨਸ਼ੀਲਤਾ ਨੂੰ ਬਚਾਈ ਰੱਖਣ ਦੀ ਬਹੁਤ ਵੱਡੀ ਚੁਣੌਤੀ ਹੈ। ਇਹ ਕਹਾਣੀਆਂ ਸਾਡੀ ਸੰਵੇਦਨਾ ਨੂੰ ਝੰਜੋੜਦੀਆਂ ਹਨ। 
ਕਹਾਣੀਆਂ ਦੀ ਚੋਣ ਤੇ ਅਨੁਵਾਦ ਲਈ ਅਮੀਨਾ ਵਧਾਈ ਦੀ ਪਾਤਰ ਹੈ।
  • Availability: In Stock
  • Model: 1-1326-P6119

Write Review

Note: Do not use HTML in the text.