Description
1947 ਦੀ ਮਾਰੂ ਹਨੇਰੀ ਨੇ ਯੁਗਾਂ ਤੋਂ ਘੁੱਗ ਵਸਦੀ ਸੱਭਿਅਤਾ ਦਾ ਘਾਣ ਕਰ ਦਿੱਤਾ। ਪੰਜਾਬ ਦੀ ਹਿੱਕ ਚੀਰ ਕੇ ਵੰਡੀਆਂ ਪਾ ਦਿੱਤੀਆਂ ਗਈਆਂ । ਧਰਤੀ ‘ਤੇ ਲੀਕਾਂ ਵਾਹ ਕੇ ਸਰਹੱਦਾਂ ਮਿੱਥ ਲਈਆਂ ਗਈਆਂ। ਲੱਖਾਂ ਪੰਜਾਬੀ ਅਣਕਿਆਸੇ ਕਹਿਰ ਨੇ ਨਿਗਲ ਲਏ, ਲੱਖਾਂ ਧੀਆਂ ਭੈਣਾਂ ਦੀ ਬੇਹੁਰਮਤੀ ਹੋਈ ਤੇ ਲੱਖਾਂ ਹੀ ਪੰਜਾਬੀਆਂ ਦਾ ਉਜਾੜਾ ਹੋਇਆ। ਮਾਨਵਤਾ ਦੇ ਸੁਨੇਹੇ ਦੇਣ ਵਾਲੇ ਬਾਬਾ ਨਾਨਕ ਤੇ ਮੁਹੱਬਤ ਦੀਆਂ ਬਾਤਾਂ ਪਾਉਣ ਵਾਲੇ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰ ਮਾਰ ਤੇ ਯਾਦ ਕਰ ਕਰ ਸ਼ਾਇਰ ਖੂਨ ਦੇ ਹੰਝੂ ਰੋਏ। ਬਹੁਤ ਕੁਝ ਵੰਡਣ ਦੇ ਬਾਵਜੂਦ ਵੀ ਅਸੀਂ ਕਈ ਕੁਝ ਅੱਜ ਤਕ ਨਹੀਂ ਵੰਡ ਸਕੇ। ਪੰਜਾਬ ਤਾਂ ਵੰਡ ਲਿਆ, ਪੰਜਾਬੀਅਤ ਤੇ ਮਾਂ ਬੋਲੀ ਪੰਜਾਬੀ ਅੱਜ ਵੀ ਸਾਂਝੀ ਏ। ਬਾਬਾ ਨਾਨਕ, ਬੁੱਲ੍ਹਾ, ਵਾਰਿਸ,ਬਾਹੂ, ਹਾਸ਼ਮ ਆਦਿ ਅੱਜ ਵੀ ਸਾਂਝੇ ਨੇ। ਲਾਈਆਂ ਗਈਆਂ ਕੰਡਿਆਲੀਆਂ ਤਾਰਾਂ ਤੇ ਉਸਾਰੀਆਂ ਗਈਆਂ ਸਰਹੱਦਾਂ ਵੀ ਇਨਸਾਨੀ ਤੇ ਮੁਹੱਬਤੀ ਸਾਂਝਾਂ ਨੂੰ ਖ਼ਤਮ ਨਹੀਂ ਕਰ ਸਕੀਆਂ। ਸ਼ਾਲਾ! ਇਹ ਇਨਸਾਨੀ ਤੇ ਮੁਹੱਬਤੀ ਸਾਂਝਾਂ ਦੀਆਂ ਗੰਢਾਂ ਹੋਰ ਪੀਡੀਆਂ ਹੋਣ ਤੇ ਦੋਵਾਂ ਪਾਸਿਆਂ ਤੋਂ ਮੁਹੱਬਤ ਦੀਆਂ ਖ਼ੁਸ਼ਬੂਆਂ ਆਉਣ। ਦੋਵਾਂ ਪੰਜਾਬਾਂ ਲਈ ਇਨਸਾਨੀਅਤ ਤੇ ਮੁਹੱਬਤ ਦੀ ਸਾਂਝ ਲਈ ਦੁਆ ਕਰਦੇ ਹੋਏ ਮੁਹੱਬਤ ਦੀਆਂ ਬਾਤਾਂ ਪਾਉਣ ਵਾਲੇ ਵਾਰਿਸ ਸ਼ਾਹ ਉੱਤੇ ਲਿਖੀ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਦੇ ਰਹੇ ਹਾਂ। ਇਹ ਕਿਤਾਬ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੌਵੀ ਵਿਦਵਾਨਾਂ ਦੀ ਇੱਕ ਸਾਂਝੀ ਕਿਤਾਬ ਹੈ ਜੋ ਨਿਸ਼ਚੇ ਹੀ ਨਵੀਂ ਚਰਚਾ ਛੇੜੇਗੀ।
— ਸੰਪਾਦਕ






Reviews
There are no reviews yet.