Description
ਇਹ ਕੋਈ ਸਾਧਾਰਨ ਕਿਤਾਬ ਨਹੀਂ, ਬਲਕਿ ਮੁਹੰਮਦ ਰਫ਼ੀ ਜੀ ਦੇ ਜੀਵਨ ’ਤੇ ਅਧਾਰਿਤ ਇੱਕ ਨਾਯਾਬ ਰਚਨਾ ਹੈ, ਜਿਸ ਨੂੰ ‘ਸਾਡਾ ਨਾਟ ਘਰ, ਅੰਮ੍ਰਿਤਸਰ’ ਦੇ ਸਰਪ੍ਰਸਤ ਤੇ ਨਿਰਦੇਸ਼ਕ Daljeet Singh Sona ਨੇ ਲਿਖਿਆ ਹੈ। ਇਹ ਨਾਟਕ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ ਅਮਰ ਸ਼ਖਸੀਅਤ ਨੂੰ ਦਿੱਤੀ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਵੀ ਹੈ।
ਨਾਟਕ ਦੀ ਭੂਮਿਕਾ ਵਿੱਚ ਪ੍ਰਬੁੱਧ ਵਿਦਵਾਨ ਤੇ ਨਾਟ ਆਲੋਚਕ ਡਾ. ਸਤੀਸ਼ ਕੁਮਾਰ ਵਰਮਾ ਜੀ ਨੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਲਿਖਿਆ ਹੈ: “ਲੇਖਕ ਨੇ ਆਪਣੀ ਕਿਤਾਬ ‘ਫੀਕੋ’ ਰੂਪੀ ‘ਮੁੰਦਰੀ’ ਵਿੱਚ ਇਸ ਸੰਗੀਤਕ ‘ਹੀਰੇ’ ਨੂੰ ਜੜ੍ਹ ਦਿੱਤਾ ਹੈ।”
ਨਾਟਕ ਦਾ ਨਾਮ ‘ਫੀਕੋ’ ਕਿਉਂ ਹੈ? ਅਤੇ ਨਾਟਕਕਾਰ ਨੇ ਇਸ ਨਾਟਕ ਨੂੰ ਰਚ ਕੇ ਕਿਵੇਂ ਇੱਕ ਵੱਡਾ ਕੰਮ ਕੀਤਾ ਹੈ? ਇਨ੍ਹਾਂ ਸਭ ਸਵਾਲਾਂ ਦੇ ਜਵਾਬ ਪਾਠਕਾਂ ਨੂੰ ਨਾਟਕ ਪੜ੍ਹ ਕੇ ਹੀ ਮਿਲਣਗੇ।
ਰਫ਼ੀ ਸਾਹਿਬ ਦੀ ਦਿਲਕਸ਼ ਆਵਾਜ਼ ਦੇ ਪ੍ਰੇਮੀਆਂ ਅਤੇ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਇਹ ਇੱਕ ਅਨਮੋਲ ਤੋਹਫ਼ਾ ਹੈ।






Reviews
There are no reviews yet.