Description
ਪੁਸ਼ਪਿੰਦਰ ਦੀ ਕਵਿਤਾ ਵਿੱਚ ਕੁਦਰਤ ਵੀ ਮਨੁੱਖੀ ਅਨੁਭਵ ਦਾ ਹਿੱਸਾ ਬਣ ਕੇ ਪੇਸ਼ ਹੁੰਦੀ ਹੈ। ਬੱਦਲ, ਮੀਂਹ, ਚੰਨ, ਬਿਰਖ, ਤਿੱਤਲੀਆਂ ਅਤੇ ਜੁਗਨੂੰ ਕੇਵਲ ਸੁੰਦਰ ਦ੍ਰਿਸ਼ ਨਹੀਂ ਰਹਿੰਦੇ; ਇਹ ਯਾਦ, ਸੁਪਨੇ, ਮੁਹੱਬਤ, ਉਡੀਕ ਅਤੇ ਆਜ਼ਾਦੀ ਦੇ ਬਿੰਬ ਬਣ ਜਾਂਦੇ ਹਨ। ਕੁਦਰਤ ਉਸ ਲਈ ਮਨੁੱਖ ਦੇ ਅੰਦਰਲੇ ਸੰਸਾਰ ਦੀ ਸਾਥਣ ਹੈ। ਮੀਂਹ ਸਿਰਫ਼ ਮੀਂਹ ਨਹੀਂ, ਕੋਈ ਪੁਰਾਣੀ ਯਾਦ ਵੀ ਹੋ ਸਕਦਾ ਹੈ; ਬਿਰਖ, ਸਿਰਫ਼ ਬਿਰਖ ਨਹੀਂ, ਕਿਸੇ ਰਿਸ਼ਤੇ ਦਾ ਸਾਥੀ ਵੀ ਹੋ ਸਕਦਾ ਹੈ ਤੇ ਤਿੱਤਲੀ ਸਿਰਫ਼ ਰੰਗ ਨਹੀਂ, ਉਡਾਣ ਦੀ ਇੱਛਾ ਵੀ ਬਣ ਸਕਦੀ ਹੈ ਪਰ ਜਦੋਂ ਇਹੀ ਕੁਦਰਤ ਬਾਜ਼ਾਰ ਦੀ ਨਜ਼ਰ ਵਿੱਚ ਆਉਂਦੀ ਹੈ ਤਾਂ ਕਵਿਤਾ ਵਿੱਚ ਵਿਰੋਧ ਦੀ ਆਵਾਜ਼ ਵੀ ਉੱਭਰਦੀ ਹੈ। ਆਧੁਨਿਕ ਸਮਾਜ ਵਿੱਚ ਬਾਜ਼ਾਰ ਨੇ ਸਿਰਫ਼ ਵਸਤੂਆਂ ਨੂੰ ਹੀ ਨਹੀਂ ਘੇਰਿਆ, ਸਗੋਂ ਸਾਡੀਆਂ ਭਾਵਨਾਵਾਂ, ਸੁਪਨਿਆਂ ਅਤੇ ਕੁਦਰਤੀ ਸੁੰਦਰਤਾ ਨੂੰ ਵੀ ਵਪਾਰ ਦੀ ਭਾਸ਼ਾ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਹੈ। ਪੁਸ਼ਪਿੰਦਰ ਦੀ ਕਵਿਤਾ ਇਸ ਪ੍ਰਕਿਰਿਆ ਨੂੰ ਸਹਿਜਤਾ ਨਾਲ ਪਛਾਣਦੀ ਹੈ। ਇਸ ਤਰ੍ਹਾਂ ਉਸ ਦੀ ਕਵਿਤਾ ਵਿੱਚ ਸੁਹਜ ਤੇ ਪ੍ਰਤਿਰੋਧ ਇਕੱਠੇ ਚੱਲਦੇ ਹਨ। ਇਸ ਬਾਜ਼ਾਰੀ ਸੰਸਾਰ ਦੇ ਸੰਦਰਭ ਵਿੱਚ ਉਸ ਦੀ ਮੁਹੱਬਤ ਹੋਰ ਵੀ ਅਰਥਵਾਨ ਹੋ ਜਾਂਦੀ ਹੈ।
275







Reviews
There are no reviews yet.