Description
ਜਿਵੇਂ ਭਾਰਤ ਦੀ ਵੰਡ ਦੀ ਪਿੱਠਭੂਮੀ ਤੇ ਬਹੁਤ ਸਾਰੇ ਨਾਵਲ ਲਿਖੇ ਗਏ, ਉਸੇ ਤਰ੍ਹਾਂ ਅਮਰੀਕਾ ਦੇ ਘਰੇਲੂ ਯੁੱਧ ਅਤੇ ਉਸਦੇ ਪੁਨਰ-ਨਿਰਮਾਣ ਦੀ ਪਿੱਠ-ਭੂਮੀ ‘ਤੇ ਵੀ ਬਹੁਤ ਸਾਰੇ ਨਾਵਲ ਲਿਖੇ ਗਏ ਹਨ। ਪਰ ‘ਗੋਨ ਵਿਦ ਦ ਵਿੰਡ’ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ।
ਘਰੇਲੂ-ਯੁੱਧ ਦੀ ਪਿੱਠਭੂਮੀ ਦੇ ਬਾਵਜੂਦ ਇਹ ਨਾਵਲ ਇੱਕ ਰੁਮਾਂਟਿਕ ਨਾਵਲ ਵੀ ਹੈ। ਇਹ ਜ਼ਿਮੀਦਾਰ ਪਰਿਵਾਰ ਦੀ ਇੱਕ ਪੇਂਡੂ ਅਤੇ ਉਮੰਗਾਂ ਭਰੀ ਕੁੜੀ ਸਕਾਰਲੇਟ ਓ ਹਾਰਾ ਦੀ ਕਹਾਣੀ ਹੈ। ਜੋ ਯੁੱਧ ਦਰਮਿਆਨ ਆਪਣੇ ਪਿਆਰ ਅਤੇ ਜ਼ਿੰਦਗੀ ਲਈ ਸੰਘਰਸ਼ ਕਰਦੀ ਹੈ।
ਇਸ ਨਾਵਲ ਨੇ ਦੁਨੀਆ ਭਰ ਵਿੱਚ ਉਮੀਦ ਤੋਂ ਕਿਤੇ ਜ਼ਿਆਦਾ ਪ੍ਰਸਿੱਧੀ ਹਾਸਿਲ ਕੀਤੀ। ਛੇ ਮਹੀਨਿਆਂ ਦੇ ਅੰਦਰ ਇਸ ਨਾਵਲ ਦੀਆਂ ਦਸ ਲੱਖ ਕਾਪੀਆਂ ਵਿਕ ਚੁੱਕੀਆਂ ਸਨ। ਇੱਕ ਹੀ ਦਿਨ ਵਿਚ ਪੰਜਾਹ ਹਜ਼ਾਰ ਕਾਪੀਆਂ ਦੀ ਵਿਕਰੀ ਦਾ ਰਿਕਾਰਡ ਵੀ ਇਸੇ ਨਾਵਲ ਨੇ ਬਣਾਇਆ ਹੈ । 25 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਇਸਦਾ ਅਨੁਵਾਦ ਹੋਇਆ ਹੈ।
ਦੋਨੋਂ ਭਾਗ 1200/-







Reviews
There are no reviews yet.