Description
ਉਹ ਮੇਰੀ ਡਾਇਰੀ ਪੜ੍ਹਦੀ-ਪੜ੍ਹਦੀ ਕਿਸੇ ਥਾਂ ਰੁਕ ਜਾਂਦੀ ਅਤੇ ਆਖਦੀ —ਪਲੀਜ਼ ਇਹ ਗੱਲਾਂ ਨਾ ਲਿਖੀਂ।
ਮੈਂ ਊਸ਼ਾ ਨੂੰ ਕੋਈ ਵਾਕਿਆ ਸੁਣਾਉਂਦਾ ਤਾਂ ਉਹ ਕਹਿੰਦੀ —ਇਹ ਗੱਲ ਵੀ ਲਿਖੋ ਨਾ। ਇਹ ਕਿਉਂ ਨਹੀਂ ਲਿਖਦੇ? ਉਸ ਨੂੰ ਬੁਰਾ ਲੱਗੇਗਾ, ਇਸ ਕਰਕੇ?
ਜਿਸ ਰੂਪ ‘ਚ ਕਿਸੇ ਲਿਖ਼ਤ ਨੇ ਪਾਠਕ ਦੇ ਹੱਥਾਂ ਵਿੱਚ ਹੋਣਾ ਹੁੰਦਾ ਹੈ, ਉਸ ਦਾ ਫੈਸਲਾ ਲਿਖ਼ਤ ਕਰਦੀ ਹੈ, ਲੇਖਕ ਨਹੀਂ।
ਇਸ ਨਾਵਲ ਦੇ ਪਾਤਰ੍ਹਾਂ ਵਾਂਙ, ਮੇਰੇ ਵਾਂਙ।
::
ਗੁਲ ਨੇ ਆਪਣੀ ਕੰਧ ਤੇ ਜੜਿਆ ਪੰਜ ਕਹਾਣੀ ਸੰਗ੍ਰਹਿ, ਦੋ ਨਾਵਲਾਂ ਤੋਂ ਬਾਅਦ ਦੋ ਕਵਿਤਾਵਾਂ ਦੀਆਂ ਕਿਤਾਬਾਂ ਤੋਂ ਬਾਅਦ ਵੀ ਗੁਲ ਤੇ ਅੱਧਕ ਨਹੀਂ ਪਿਆ; ਤੇ ਲੀਕਾਂ ਵਾਹੁੰਦਾ ਅੱਧਕ ਤੇ ਗੁਲ ਪੈ ਗਿਆ। ਮੈਨੂੰ ਉਸ ਦੀਆਂ ਹਰੇ ਰੰਗ ਦੀਆਂ ਕਵਿਤਾਵਾਂ ਸੋਹਣੀਆਂ ਲਗਦੀਆਂ ਨੇ; ਸੋਹਣੀਆ ਇਸ ਲਈ ਕਿ ਓਹਨਾ ਦਾ ਰੰਗ ਹਰੇ ਤੋਂ ਜਿਆਦਾ ਹਰਾ ਹੈ ਅਤੇ ਉਸਦੀਆਂ ਕਹਾਣੀਆਂ ਦੇ ਬੜੇ ਕਿਰਦਾਰ ਮੈਨੂੰ ਅਜੀਬੋ ਗਰੀਬ ਹਲਾਤ ਚ ਇਕ ਦੂਜੇ ਨਾਲ ਘੁਲਦੇ। ਇਕ ਦੂਜੇ ਚੋਂ ਨਿਕਲਦੇ ਲਗਦੇ। ਉਸ ਦੀਆਂ ਕਿਤਾਬਾਂ; ਕਵਿਤਾਵਾਂ, ਕਹਾਣੀਆਂ, ਰੰਗ ਬਿਰੰਗੇ ਖਾਕੇ। ਵੱਖਰੀ ਸਿਨਫ਼ ਦਾ ਲੇਖਕ। ਜਿਸ ਦੇ ਕਾਵਿ ਨੁਕਤਿਆਂ ਚ ਵੱਡ ਆਕਾਰੀ ਫ਼ਲਸਫ਼ਾ ਤੇ ਵਾਰਤਕ ਚ ਲੈਅਮਈ ਵਗਦੀ ਰਵਾਨੀ। ਪਿਛਲੇ ਸਾਲ ਸਰਸਰੀ ਗਲਬਾਤ ਚ ਗੁਲ ਦੇ ਬੜੇ ਸਾਲ ਪਹਿਲਾਂ ਛਪੇ ਨਾਵਲ ਦਾ ਜਿਕਰ ਹੋ ਆਇਆ। ਪੜ੍ਹਨ ਦੀ ਤਮਾ ਚ ਲੱਭਦਿਆਂ ਓਸੇ ਦੇ ਇਕ ਅਜੀਜ ਪ੍ਰੋਫ਼ੈਸਰ ਦੇਸ਼ ਬੰਧੂ ਹੋਰਾਂ ਨੇ ੮੬ ਦੇ ਛਪੇ ਨਾਵਲ ਦੀ ਆਪਣੀ ਨਿੱਜੀ ਕਿਤਾਬ ਨਿੱਜੀ ਤੌਰ ਤੇ ਭਿਜਵਾਈ। ਪੜ੍ਹਦਿਆਂ ਇਸ ਕਮਾਲ ਦੇ ਨਾਵਲ ਨੂੰ ਮੁੜ ਛਾਪਣ ਲਈ ਗੁਲ ਨੂੰ ਪੁੱਛਣ ਦੀ ਲੋੜ ਹੀ ਨਹੀਂ ਪਈ। ਬਿਨ ਪੁੱਛਿਆ ਮਿਲਿਆ ਇਹ ਹੁੰਗਾਰਾ; ਏਨੇ ਸਾਲਾਂ ਬਾਅਦ ਮੁੜ ਪਾਠਕਾਂ ਦੇ ਹੁੰਗਾਰੇ ਨੂੰ ਉਡੀਕ ਰਿਹਾ।
ਗੁਲਸ਼ਨ ਸਚਦੇਵਾ ਦੀ ਨਿਰਦੇਸ਼ਨਾ ਚ ਦੂਰਦਰਸ਼ਨ ਪੰਜਾਬੀ ਨੇ ਇਸ ਨੂੰ ਕਾਫ਼ੀ ਲੰਬਾ ਸਮਾਂ ਨਾਟਕ ਦੇ ਰੂਪ ਚ ਪ੍ਰਸਾਰਿਤ ਕੀਤਾ ਸੀ।
::






Reviews
There are no reviews yet.