Moh

200

Moh by Akashdeep Prose in Punjabi

10 in stock

SKU: HB-0018-Pub-8 Category: Tags: , , Brand:

Description

ਏਹ ਜਿਹੜਾ ਮੋਹ ਏ ਨਾ… ਲੋਕ ਇਸਨੂੰ ਬੰਧਨ ਆਖਦੇ. ਉਲਝਣ ਆਖਦੇ ..ਹਾਂ; ਇਹ ਬੁਰਾ ਏ.. ਨੈਤਿਕਤਾ ਦੇ ਅਰਥਾਂ ਵਿਚ ਤਾਂ ਹਾਂ ਬਿਲਕੁਲ ਹੀ… ਕਿਓ ਜੋ ਇਸਦੇ ਭਾਵ ਇਸਨੂੰ ਬੰਧੇਜ ਆਖਦੇ… ਪਿਆਰ ਤੋਂ ਇੱਕ ਪੈਰ ਅੱਗੇ ਅਵਸਥਾ .. ਤਾਂ ਫੇਰ ਪਿਆਰ ਵੀ ਬੁਰਾ ਹੋਇਆ… ਨਹੀ ਨਾ … ਤਾਂ ਉਸ ਤੋਂ ਜਿਹੜੀ ਅਵਸਥਾ ਇੱਕ ਪੈਰ ਅੱਗੇ ਹੋ ਗਈ ਓਹ ਬੁਰੀ ਹੋਈ … ਜਵਾਬ ਸਭ ਕੋਲ ਹੈ.. ਬੱਸ ਇਸ ਅਵਸਥਾ ਦਾ ਸੇਕ ਝੱਲਣ ਦੀ ਹਿੰਮਤ ਨਹੀਂ.. ਆਪਾਂ ਚਾਹੁੰਦੇ ਹਾਂ .. ਕੁਝ ਲਿਆ ਵਰਤਿਆ.. ਸਟੀਕ ਲੱਗਿਆ .. ਠੀਕ ਹੈ .. ਜਦੋਂ ਠੀਕ ਨਹੀਂ .. ਬਦਲ ਲਿਆ … ਆਪਣੇ ਸੁੱਖ ਮੁਤਾਬਿਕ ਢਾਲ ਲਿਆ.. ਪਰ ਮੋਹ ਦੀ ਅਵਸਥਾ ਇਸ ਸੌਖ ਦਾ ਕਾਟ ਕਰਦੀ.. ਓਹ ਮਨ ਦੇ ਜਾਲੇ ਸਾਫ ਕਰਦੀ… ਮਨ ਦਾ ਦਿਮਾਗ ਮਾਰ ਦੇਂਦੀ..
ਇਨਸਾਨ ਦਿਲ ਨਾਲ ਸੋਚਦਾ… ਇੱਕ ਮਿੱਕ ਹੋ ਜਾਂਦਾ.. ਘੁਲ ਜਾਂਦਾ… ਓਸ ਜਗ੍ਹਾ ਖਲੋ ਜਾਂਦਾ.. ਜਿੱਥੋਂ ਮੁੜਨਾ ਸੰਭਵ ਨਹੀਂ.. ਏਸੇ ਲਈ ਤਾਂ ਸਾਡੀ ਧਾਰਮਿਕਤਾ.. ਸਾਡੀ ਨੈਤਿਕਤਾ ਇਸ ਤੋਂ ਡਰਦੀ ਏ.. ਓਹ ਪਾਉਣਾ ਨਹੀਂ ਚਾਹੁੰਦੀ.. ਪਾ ਹੀ ਲਿਆ ਤਾਂ ਖੋਜ ਕਿਸ ਚੀਜ ਦੀ.. ਬੁੱਧ : ਦੇ ਅਰਥ ਅਨਰਥ ਕਰ ਲਏ ਗਏ.. ਓਹ ਤਾਂ ਖੁਦ ਮੋਹ ਚ ਸੀ… ਇਹ ਮੋਹ ਸਫ਼ਰ ਦਾ ਸੀ.. ਇਹ ਮੋਹ ਓਹਨਾ ਲੋਕਾਂ ਦਾ ਸੀ ਜਿਹੜੇ ਭਟਕ ਰਹੇ ਸੀ.. ਨਾਨਕ ਵੀ ਤਾਂ ਮੋਹ ਕਰਦਾ .. ਮੋਹ ਨਾ ਹੁੰਦਾ ਤਾਂ ਕਿਸ ਖਾਤਿਰ ਤੁਰਦਾ… ਮੱਕੇ ਤੱਕ.. ਮੋਹ ਦਾ ਮੇਟਾਫਰ ਵੱਖਰਾ ਹੈ ਸੋਹਣੇ.. ਜਿਉਣਾ ਮਰਨਾ ਇਸ ਵਿਚ ਨਹੀਂ ਆਉਂਦਾ… ਮੋਹ ਕਰਨਾ ਨਾਨਕ ਹੋਣਾ ਹੈ.. ਮੋਹ ਕਰਨਾ ਕਿਸੇ ਦਾ ਹੋਣਾ ਹੈ..

ਮੋਹ ਕਰਨਾ ਬੁੱਧ ਹੋਣਾ ਹੈ.. ਸਫ਼ਰ ਦਾ ਹੋਣਾ ਏ..
ਮੋਹ ਕਰਨਾ ਤੂੰ ਹੋਣਾ ਹੈ … ਤੇਰਾ ਹੋਣਾ ਹੈ..

:: ਪਿਛਲੇ ਸਾਲਾਂ ਦਾ ਪੜ੍ਹਿਆ ਲਿਖਿਆ ਦੇਖਿਆ ਵਾਚਿਆ ਸੁਣਿਆ ਘੁੰਮਿਆ ਫਿਰਿਆ.. ਬੇਤਰਤੀਬੇ ਨੋਟਸ; ਅਧ ਅਧੂਰੇ ਡ੍ਰਾਫਟਸ.. ਕਿਤੇ ਨਾ ਪਹੁੰਚੀਆਂ ਚਿੱਠੀਆਂ.. ਕੁਝ ਆਪਣੇ ਆਪ ਨੂੰ ਕਿਹਾ .. ਕੁਝ ਤੈਨੂੰ ਕਿਹਾ… ਅੱਧੀ ਕ ਹੋਈ ਡਾਇਰੀ .. ਓਵੇਂ ਜਿਵੇਂ ਹੀ ਕਿਤਾਬ ਦੇ ਰੂਪ ਚ… (ਅਗਲੇ ਮਹੀਨੇ)

Additional information

Writer Name

Akashdeep

Language

Punjabi

Top Rated Products