Description
ਪੈਦਰੋ ਨੂੰ ਪੜ੍ਹਦਿਆਂ ਬੜੀ ਵਾਰ ਇਸ ਦੇ ਜਾਦੂਈ ਰਹੱਸਮਈ ਬਿਰਤਾਂਤ ਚ ਗਵਾਚਿਆ ਹਾਂ। ਓਹ ਭੂਤੀਆ ਕਸਬਾ, ਜਿਸ ਚ ਕਿਸੇ ਵੇਲੇ ਡੋਨ ਪੈਦਰੋ ਦਾ ਬਚਪਨ ਲੰਘਿਆ, ਜਵਾਨੀ ਹੱਸੀ; ਵੀਰਾਨ ਹੈ, ਉਜਾੜ ਹੈ। ਇਸ ਵੀਰਾਨ ਤੇ ਉਜਾੜ ਕਸਬੇ ਕੋਮਾਲਾ ਚ ਅੱਜ ਵਰ੍ਹਿਆਂ ਬਾਅਦ, ਪੈਦਰੋ ਦਾ ਬੇਟਾ ਹੁਆਨ ਪ੍ਰੇਸਿਆਦੋ ਆਪਣੀ ਮਾਂ ਨਾਲ ਉਸ ਦੀ ਮੌਤ ਦੇ ਆਖਰੀ ਪਲਾਂ ਚ ਕੀਤੇ ਵਾਅਦੇ ਨੂੰ ਨਿਭਾਉਣ ਜਾਂਦਾ। ਆਪਣਾ ਓਹ ਹੱਕ, ਜਿਸ ਨੂੰ ਪਾਉਣ ਦੀ ਚਾਹਤ ਚ ਓਸ ਦੀ ਮਾਂ ਨੇ ਦਮ ਤੋੜਿਆ… ਓਹ ਚਾਹਤ, ਓਹ ਹੱਕ ਜਿਸ ਦੇ ਦਾਅਵੇਦਾਰ ਇਸ ਕਥਾ ਚ ਇੱਕ ਨਹੀਂ ਸਗੋਂ ਬਹੁਤ ਨੇ…
ਬਹੁਤ ਸ਼ਨਾਦਰ ਕਥਾ, ਏਨੀ ਸ਼ਾਨਦਾਰ ਕਿ ਇਸ ਨੇ ਗਾਬੋ ਜਿਹੇ ਕਮਾਲ ਨੂੰ ਵੀ ਪ੍ਰਭਾਵਿਤ ਕੀਤਾ। ਸਪੇਨੀ ਭਾਸ਼ਾ ਦਾ ਇੱਕ ਵੱਖਰੀ ਕਿਸਮ ਦਾ ਕਾਲਜੀ ਨਾਵਲ, ਜਿਸ ਅਨੁਵਾਦ ਕਰਨ ਦੀ ਮਿਹਨਤ Simran ਨੇ ਪਹਿਲਾਂ ਜਿੰਨੀ ਹੀ ਸ਼ਿੱਦਤ ਤੇ ਚਾਅ ਨਾਲ ਕੀਤੀ ਹੈ। ਦਰਦਜਾ, ਤਸਵੀਰ, ਮਾਰਖੇਜ਼ ਦੀਆਂ ਕਹਾਣੀਆਂ ਤੋਂ ਬਾਅਦ ਇਹ ਉਸ ਦਾ ਤੀਜਾ ਤੇ ਬਿਹਤਰੀਨ ਅਨੁਵਾਦ ਹੈ… ਜਿਸ ਲਈ ਉਸ ਨੂੰ ਵਧਾਈ ਹੈ…
350







Reviews
There are no reviews yet.