Description
ਲੇਖਿਕਾ ਸ਼ੁਭ ਕਿਰਨ ਦੀ ਲਿਖੀ ਕਿਤਾਬ ਤਲਿਸਮੀ ਸੰਦੂਕ। ਸਾਇੰਸ ਅਧਿਆਪਕਾ ਸ਼ੁਭ ਕਿਰਨ ਨੇ ਨਾਵਲ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਨਾਵਲ ਵਿੱਚ ਇੱਕ ਨਿੱਕੀ ਕੁੜੀ ਨਿੰਮੀ ਸਾਇੰਸ ਦੇ ਪ੍ਰਯੋਗਾਂ ਦੀ ਵਰਤੋਂ ਕਰਦੇ ਹੋਏ ਟਾਈਮ ਮਸ਼ੀਨ ਵਿੱਚ ਗਵਾਚੇ ਆਪਣੇ ਦਾਦਾ ਜੀ ਨੂੰ ਵਾਪਸ ਲੈ ਆਉਂਦੀ ਹੈ। ਇਹ ਸਭ ਸਾਇੰਸ ਦੇ ਪ੍ਰਯੋਗ ਉਸਨੇ ਆਪਣੇ ਦਾਦਾ ਜੀ ਤੋਂ ਹੀ ਸਿੱਖੇ ਹੁੰਦੇ ਹਨ ਜੋ ਕਿ ਇੱਕ ਰਿਟਾਇਰਡ ਭੋਤਿਕ ਵਿਗਿਆਨ ਦੇ ਪ੍ਰੋਫੈਸਰ ਸੀ।
ਕਿਸੇ ਬਹੁਤ ਮਸ਼ਹੂਰ ਬੱਚਿਆਂ ਦੀ ਕਿਤਾਬ ਦੇ ਲੇਖਾਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਇਮੈਜੀਨੇਟਿਵ ਤੇ ਕ੍ਰਿਏਟਿਵ ਬਣਾਉਣਾ ਹੈ ਤਾਂ ਉਹਨਾਂ ਨੂੰ ਪਰੀ ਕਹਾਣੀਆਂ ਸੁਣਾਓ ਜੇ ਹੋਰ ਵੀ ਇਮੈਜੀਨੇਟਿਵ ਤੇ ਕ੍ਰੇਟਿਵ ਬਣਾਉਣਾ ਹੈ ਤਾਂ ਹੋਰ ਪਰੀ ਕਹਾਣੀਆਂ ਸੁਣਾਓ। ਪਰ ਅੱਜਕੱਲ ਦੇ ਬੱਚੇ ਤੇਜ਼ ਹਨ ਤਰਕ ਲੱਭਦੇ ਹਨ ਸੋ ਸ਼ੁਭ ਕਿਰਨ ਨੇ ਤਰਕ ਤੇ ਪਰੀ ਕਹਾਣੀਆਂ ਨੂੰ ਜੋੜ ਕੇ ਇੱਕ ਬਹੁਤ ਸੋਹਣੇ ਨਾਵਲ ਦੀ ਸਿਰਜਣਾ ਕੀਤੀ ਹੈ।
ਨਾਵਲ ਵਿਚਲੇ ਬਹੁਤ ਹੀ ਸੌਖੇ ਪ੍ਰਯੋਗਾਂ ਨੂੰ ਜੇ ਕਿਤੇ ਨਾਵਲ ਪੜਦੇ ਸਮੇਂ ਬੱਚਿਆਂ ਨੂੰ ਕਰਕੇ ਦਿਖਾ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਵਿਗਿਆਨ ਦੀ ਰੋਚਕਤਾ ਦੇਖਦੇ ਹੋਏ ਹਮੇਸ਼ਾ ਲਈ ਵਿਗਿਆਨ ਨਾਲ ਜੁੜ ਜਾਣ।










Reviews
There are no reviews yet.